ਮਹਾਰਾਸ਼ਟਰ ਸਿਆਸੀ ਸੰਕਟ : ਉੱਧਵ ਠਾਕਰੇ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਦਿੱਤਾ

06/29/2022 10:01:01 PM

Getty Images

ਸੁਪਰੀਮ ਕੋਰਟ ਨੇ ਦੇਰ ਰਾਤ ਮਹਾਰਾਸ਼ਟਰ ''''ਚ ਸਿਆਸੀ ਉਥਲ-ਪੁਥਲ ''''ਤੇ ਆਪਣਾ ਫੈਸਲਾ ਸੁਣਾਇਆ। ਸੁਪਰੀਮ ਕੋਰਟ ਦੇ ਦੋ ਜੱਜਾਂ ਦੀ ਬੈਂਚ ਨੇ ਕਿਹਾ ਕਿ ਵਿਧਾਨ ਸਭਾ ਵਿੱਚ ਫਲੋਰ ਟੈਸਟ ਨੂੰ ਰੋਕਿਆ ਨਹੀਂ ਜਾਵੇਗਾ।

ਇਸ ਫੈਸਲੇ ਦੇ ਕੁਝ ਹੀ ਮਿੰਟਾਂ ਬਾਅਦ ਮਹਾਰਾਸ਼ਟਰ ਦੇ ਮੁੱਖ ਮੰਤਰੀ ਉੱਧਵ ਠਾਕਰੇ ਨੇ ਫੇਸਬੁੱਕ ਲਾਈਵ ਰਾਹੀਂ ਲੋਕਾਂ ਨੂੰ ਸੰਬੋਧਨ ਕੀਤਾ।

ਉੱਧਵ ਠਾਕਰੇ ਨੇ ਆਪਣੇ ਸੰਬੋਧਨ ਦੀ ਸ਼ੁਰੂਆਤ ਮਹਾਵਿਕਾਸ ਅਗਾੜੀ ਗਠਜੋੜ ਦੇ ਮੈਂਬਰਾਂ ਕਾਂਗਰਸ ਅਤੇ ਐਨਸੀਪੀ ਦਾ ਧੰਨਵਾਦ ਕਰਕੇ ਕੀਤੀ।

ਉਨ੍ਹਾਂ ਨੇ ਸਰਕਾਰ ਦੀਆਂ ਢਾਈ ਸਾਲਾਂ ਦੇ ਕਾਰਜਕਾਲ ਦੀਆਂ ਪ੍ਰਾਪਤੀਆਂ ਗਿਣਾਈਆਂ।

ਉਨ੍ਹਾਂ ਕਿਹਾ, ''''''''ਸੋਨੀਆ ਗਾਂਧੀ ਅਤੇ ਸ਼ਰਦ ਪਵਾਰ ਦਾ ਧੰਨਵਾਦ।

ਠਾਕਰੇ ਨੇ ਕਿਹਾ, "ਜੇਕਰ ਕੁਝ ਚੰਗਾ ਹੋ ਰਿਹਾ ਹੋਵੇ, ਤਾਂ ਕਿਸੇ ਦੀ ਨਜ਼ਰ ਉਸਨੂੰ ਨਜ਼ਰ ਲੱਗ ਜਾਂਦੀ ਹੈ।"

BBC

ਮਹਾਰਾਸ਼ਟਰ ਦਾ ਸਿਆਸੀ ਸੰਕਟ ਤੇ ਅੰਕੜਾ

  • ਮਹਾਰਾਸ਼ਟਰ ਵਿੱਚ ਸ਼ਿਵ ਸੈਨਾ-ਐਨਸੀਪੀ ਅਤੇ ਕਾਂਗਰਸ ਦੀ ਗੱਠਜੋੜ ਸਰਕਾਰ ਦਾ ਭਵਿੱਖ ਹੁਣ ਖ਼ਤਰੇ ਵਿੱਚ ਹੈ
  • ਸ਼ਿਵ ਸੈਨਾ ਤੋਂ ਬਾਗੀ ਆਗੂ ਏਕਨਾਥ ਸ਼ਿੰਦੇ ਮੁੱਖ ਮੰਤਰੀ ਉੱਧਵ ਠਾਕਰੇ ਦੇ ਬੇਹੱਦ ਕਰੀਬੀਆਂ ਵਿੱਚੋਂ ਇੱਕ ਸਨ।
  • ਮਹਾਰਸ਼ਟਰ ਵਿਧਾਨ ਸਭਾ ਵਿੱਚ ਕੁੱਲ 288 ਸੀਟਾਂ ਹਨ, ਇੱਕ ਸੀਟ ਖਾਲੀ ਹੋਣ ਤੋਂ ਬਾਅਦ ਹੁਣ 187 ਵਿਧਾਇਕ ਹਨ।
  • ਬਹੁਮਤ ਦਾ ਅੰਕੜਾ 144 ਹੈ, ਇਸ ਸਮੇਂ ਸ਼ਿਵ ਸੈਨਾ ਕੋਲ 55, ਐਨਸੀਪੀ 53 ਅਤੇ ਕਾਂਗਰਸ ਕੋਲ 44 ਵਿਧਾਇਕ ਹਨ।
  • ਸਦਨ ਵਿੱਚ 13 ਆਜ਼ਾਦ ਵਿਧਾਇਕ ਹਨ, ਇਨ੍ਹਾਂ ਵਿੱਚੋਂ 6 ਭਾਜਪਾ, 5 ਸ਼ਿਵ ਸੈਨਾ ਅਤੇ 1-1 ਕਾਂਗਰਸ ਅਤੇ ਐੱਨਸੀਪੀ ਦੇ ਨਾਲ ਹਨ।
  • ਬਾਗੀ ਏਕਨਾਥ ਸ਼ਿੰਦੇ 38 ਸ਼ਿਵ ਸੈਨਾ ਬਾਗੀਆਂ ਸਣੇ ਹੁਣ 50 ਵਿਧਾਇਕ ਹੋਣ ਦਾ ਦਾਅਵਾ ਕਰ ਰਹੇ ਹਨ
  • ਸਮਝਿਆ ਜਾ ਰਿਹਾ ਹੈ ਕਿ ਉਹ ਭਾਰਤੀ ਜਨਤਾ ਪਾਰਟੀ ਨਾਲ ਮਿਲਕੇ ਸੂਬੇ ਵਿਚ ਸਰਕਾਰ ਬਣਾ ਸਕਦੇ ਹਨ।
BBC

ਸੁਪਰੀਮ ਕੋਰਟ ਦਾ ਫਲੋਰ ਟੈਸਟ ਰੋਕਣ ਤੋਂ ਇਨਕਾਰ

ਮਹਾਰਾਸ਼ਟਰ ਵਿੱਚ ਚੱਲ ਰਹੀ ਸਿਆਸੀ ਰੱਸਾਕਸ਼ੀ ''''ਤੇ ਬੁੱਧਵਾਰ ਨੂੰ ਸੁਪਰੀਮ ਕੋਰਟ ਨੇ ਅਹਿਮ ਫ਼ੈਸਲਾ ਦਿੰਦੇ ਹੋਏ ਕਿਹਾ ਹੈ ਕਿ ਵਿਧਾਨ ਸਭਾ ਵਿੱਚ ਫਲੋਰ ਟੈਸਟ ''''ਤੇ ਰੋਕ ਨਹੀਂ ਲਾਈ ਜਾਵੇਗੀ।

ਸੁਪਰੀਮ ਕੋਰਟ ਦੇ ਜਸਟਿਸ ਸੂਰਿਆ ਕਾਂਤ ਅਤੇ ਜੇਬੀ ਪਾਰਦੀਵਾਲਾ ਦੇ ਬੈਂਚ ਨੇ ਸ਼ਿਵ ਸੈਨਾ ਆਗੂ ਸੁਨੀਲ ਪ੍ਰਭੂ ਦੀ ਪਟੀਸ਼ਨ ''''ਤੇ ਸੁਣਵਾਈ ਤੋਂ ਬਾਅਦ ਇਹ ਫੈਸਲਾ ਦਿੱਤਾ ਹੈ।

ਮਹਾਰਾਸ਼ਟਰ ਦੇ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨੇ ਬੁੱਧਵਾਰ ਨੂੰ ਹੁਕਮ ਜਾਰੀ ਕਰਕੇ 30 ਜੂਨ ਨੂੰ ਸਵੇਰੇ 11 ਵਜੇ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਇਆ ਹੈ।

ਇਸ ਦਾ ਮਕਸਦ ਉੱਧਵ ਠਾਕਰੇ ਸਰਕਾਰ ਦੇ ਬਹੁਮਤ ਦਾ ਇਮਤਿਹਾਨ ਲੈਣਾ ਹੈ।

ਸ਼ਿਵ ਸੈਨਾ ਆਗੂ ਸੁਰੇਸ਼ ਪ੍ਰਭੂ ਨੇ ਰਾਜਪਾਲ ਦੇ ਇਸ ਫੈਸਲੇ ਨੂੰ ਚੁਣੌਤੀ ਦਿੰਦੇ ਹੋਏ ਸੁਪਰੀਮ ਕੋਰਟ ''''ਚ ਪਟੀਸ਼ਨ ਦਾਇਰ ਕੀਤੀ ਸੀ।

ਪ੍ਰਭੂ ਨੇ ਆਪਣੀ ਅਰਜੀ ਵਿੱਚ ਕਿਹਾ ਹੈ ਕਿ ਫਲੋਰ ਟੈਸਟ ਕਰਵਾਉਣ ਦਾ ਰਾਜਪਾਲ ਦਾ ਫ਼ੈਸਲਾ ਗੈਰ-ਕਾਨੂੰਨੀ ਹੈ ਕਿਉਂਕਿ ਉਨ੍ਹਾਂ ਨੇ ਇਸ ਗੱਲ ਨੂੰ ਧਿਆਨ ਵਿੱਚ ਨਹੀਂ ਰੱਖਿਆ ਕਿ ਡਿਪਟੀ ਸਪੀਕਰ ਨੇ 39 ਵਿੱਚੋਂ 16 ਵਿਧਾਇਕਾਂ ਨੂੰ ਅਯੋਗਤਾ ਦੇ ਨੋਟਿਸ ਜਾਰੀ ਕੀਤੇ ਸਨ।

ਪ੍ਰਭੂ ਨੇ ਇਹ ਵੀ ਕਿਹਾ ਹੈ ਕਿ 39 ਵਿਧਾਇਕਾਂ ਵਿੱਚੋਂ ਕਿਸੇ ਨੇ ਵੀ ਮਹਾ ਵਿਕਾਸ ਅਗਾੜੀ ਸਰਕਾਰ ਤੋਂ ਆਪਣੀ ਹਮਾਇਤ ਵਾਪਸ ਨਹੀਂ ਲਿਆ ਹੈ।

Reuters

ਉਧਵ ਦੇ ਵਕੀਲ ਸਿੰਘਵੀ ਦੀ ਦਲੀਲ

ਮਹਾਰਾਸ਼ਟਰ ਮਹਾਂ ਵਿਕਾਸ ਅਘਾੜੀ ਸਰਕਾਰ ਵੱਲੋਂ ਕਾਂਗਰਸੀ ਆਗੂ ਅਤੇ ਸੀਨੀਅਰ ਵਕੀਲ ਅਭਿਸ਼ੇਕ ਮਨੂ ਸਿੰਘਵੀ ਨੇ ਅਦਾਲਤ ਵਿੱਚ ਕੇਸ ਪੇਸ਼ ਕੀਤਾ।

ਸਿੰਘਵੀ ਨੇ ਰਾਜਪਾਲ ਦੇ ਫ਼ੈਸਲੇ ''''ਤੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਜਦੋਂ ਵਿਧਾਇਕਾਂ ਨੂੰ ਅਯੋਗ ਕਰਾਰ ਦੇਣ ਦਾ ਮਾਮਲਾ ਅਦਾਲਤ ਵਿੱਚ ਵਿਚਾਰ ਅਧੀਨ ਹੈ, ਤਾਂ ਰਾਜਪਾਲ, ਜੋ ਕੋਵਿਡ ਤੋਂ ਹੁਣੇ-ਹੁਣੇ ਠੀਕ ਹੋਏ ਹਨ, ਵਿਰੋਧੀ ਧਿਰ ਨੇਤਾ ਨਾਲ ਬੈਠਕ ਤੋਂ ਅਗਲੇ ਦਿਨ ਫਲੋਰ ਟੈਸਟ ਦਾ ਹੁਕਮ ਕਿਵੇਂ ਦੇ ਸਕਦੇ ਹਨ।

ਵਿਰੋਧੀ ਧਿਰ ਦੇ ਆਗੂ ਨੂੰ ਮਿਲਕੇ ਇਹ ਹੁਕਮ ਦੇਣ ਨਾਲ ਕੀ ਸੰਵਿਧਾਨ ਦੀ ਦਸਵੀਂ ਅਨੁਸੂਚੀ ਨੂੰ ਠੇਸ ਨਹੀਂ ਪਹੁੰਚੇਗੀ?

ਸਿੰਘਵੀ ਨੇ ਅਦਾਲਤ ਨੂੰ ਅਪੀਲ ਕਰਦੇ ਹੋਏ ਇਹ ਵੀ ਕਿਹਾ ਹੈ ਕਿ ਜੇਕਰ ਕੱਲ ਫਲੋਰ ਟੈਸਟ ਨਹੀਂ ਹੋਇਆ ਤਾਂ ਅਸਮਾਨ ਨਹੀਂ ਟੁੱਟੇਗਾ।

Getty Images
ਉੱਧਵ ਠਾਕਰੇ ਅਤੇ ਸੂਬੇ ਦੇ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਦੀ ਪੁਰਾਣੀ ਤਸਵੀਰ

ਬਾਗੀ ਸ਼ਿਵ ਸੈਨਾ ਵਿਧਾਇਕਾਂ ਦਾ ਪੱਖ

ਬਾਗ਼ੀ ਸ਼ਿਵ ਸੈਨਾ ਵਿਧਾਇਕਾਂ ਦੇ ਆਗੂ ਏਕਨਾਥ ਸ਼ਿੰਦੇ ਵੱਲੋਂ ਸੀਨੀਅਰ ਵਕੀਲ ਨੀਰਜ ਕਿਸ਼ਨ ਕੌਲ ਅਦਾਲਤ ਵਿੱਚ ਪੇਸ਼ ਹੋਏ।

ਕੌਲ ਨੇ ਕਿਹਾ ਹੈ ਕਿ ਫਲੋਰ ਟੈਸਟ ਵਿੱਚ ਦੇਰੀ ਨਹੀਂ ਕੀਤੀ ਜਾ ਸਕਦੀ ਅਤੇ ਵਿਧਾਇਕਾਂ ਦੀ ਖਰੀਦੋ-ਫਰੋਖਤ ਨੂੰ ਰੋਕਣ ਦਾ ਇਹੋ ਇੱਕ ਰਸਤਾ ਹੈ।

ਉਨ੍ਹਾਂ ਕਿਹਾ ਹੈ ਕਿ ਇਹ ਸ਼ਕਤੀ, ਨਿਆਂ ਅਤੇ ਅਧਿਕਾਰ ਰਾਜਪਾਲ ਦਾ ਅਧਿਕਾਰ ਖੇਤਰ ਹੈ ਕਿ ਉਹ ਨਿਯਮਾਂ ਅਨੁਸਾਰ ਫਲੋਰ ਟੈਸਟ ਕਰਵਾਉਣ ਲਈ ਹੁਕਮ ਦੇ ਸਕਦਾ ਹੈ।

ਕੌਲ ਨੇ ਕਿਹਾ ਹੈ ਕਿ ਆਮ ਤੌਰ ''''ਤੇ ਸਿਆਸੀ ਪਾਰਟੀਆਂ ਅਦਾਲਤ ਵਿਚ ਜਾ ਕੇ ਫਲੋਰ ਟੈਸਟ ਨੂੰ ਰੋਕਣ ਦੀ ਮੰਗ ਕਰਦੀਆਂ ਹਨ ਕਿਉਂਕਿ ਕੋਈ ਹੋਰ ਪਾਰਟੀ ਹਾਈਜੈਕ ਕਰ ਰਹੀ ਹੈ। ਇੱਥੇ ਉਲਟਾ ਹੋ ਰਿਹਾ ਹੈ, ਪਾਰਟੀ ਫਲੋਰ ਟੈਸਟ ਨਹੀਂ ਚਾਹੁੰਦੀ।

ਉਨ੍ਹਾਂ ਨੇ ਇਹ ਸਵਾਲ ਵੀ ਉਠਾਇਆ ਕਿ "ਲੋਕਤੰਤਰ ਦੀ ਆਮ ਪ੍ਰਕਿਰਿਆ ਕਿੱਥੇ ਚੱਲੇਗੀ?"

ਕੌਲ ਨੇ ਦਲੀਲ ਦਿੱਤੀ ਕਿ "ਫਲੋਰ ਟੈਸਟ ਬਹੁਤ ਮਹੱਤਵਪੂਰਨ ਹੈ ਕਿਉਂਕਿ ਇਹ ਜਾਣਨਾ ਜ਼ਰੂਰੀ ਹੈ ਕਿ ਕੀ ਮੰਤਰੀਆਂ ਅਤੇ ਮੁੱਖ ਮੰਤਰੀ ਨੂੰ ਵਿਧਾਇਕਾਂ ਦੀ ਹਮਾਇਤ ਹੈ ਜਾਂ ਨਹੀਂ।"

ਇਹ ਵੀ ਪੜ੍ਹੋ:

  • ਤੁਸੀਂ ਵੀ ਕਸਰਤ ਤੋਂ ਭੱਜਦੇ ਹੋ, ਤਾਂ ਇਹ 10 ਨੁਕਤੇ ਅਪਣਾਓ
  • ਅਸੀਂ ਰੋਜ਼ ਤਿੰਨ ਵਾਰ ਖਾਣਾ ਖਾਂਦੇ ਹਾਂ, ਪਰ ਸਿਹਤ ਮਾਹਰਾਂ ਦੀ ਕੀ ਹੈ ਸਲਾਹ ਕਿ ਕਦੋਂ ਕੀ ਖਾਈਏ
  • ਸੈਨੇਟਰੀ ਪੈਡ ਦੀ ਥਾਂ ਲੈ ਰਿਹਾ ਮੈਂਸਟੁਰਲ ਕੱਪ ਕੀ ਹੈ ਤੇ ਕਿਵੇਂ ਕੰਮ ਕਰਦਾ ਹੈ

https://www.youtube.com/watch?v=ERT-XbIlkkE

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''''ਤੇ ਜੁੜੋ।)