ਬਾਜਵਾ ਨੇ ਕਿਹਾ ਅਫਸਰਸ਼ਾਹੀ ਵਿਧਾਇਕਾਂ ਨੂੰ ਜਵਾਬ ਨਹੀਂ ਦਿੰਦੀ, ਪੈਨਲ ਬਣਾਉਣ ਦੀ ਲੋੜ - ਪ੍ਰੈਸ ਰੀਵਿਊ

06/29/2022 8:46:00 AM

ਪੰਜਾਬ ''''ਚ ਵਿਰੋਧੀ ਧਿਰ ਦੇ ਆਗੂ ਅਤੇ ਕਾਂਗਰਸੀ ਵਿਧਾਇਕ ਪ੍ਰਤਾਪ ਸਿੰਘ ਬਾਜਵਾ ਨੇ ਇਲਜ਼ਾਮ ਲਗਾਇਆ ਹੈ ਕਿ ਅਫਸਰਸ਼ਾਹੀ ਵੱਲੋਂ ਵਿਧਾਇਕਾਂ ਨੂੰ ਉਨ੍ਹਾਂ ਦੀਆਂ ਚਿੱਠੀਆਂ ਅਤੇ ਫੋਨ ਕਾਲਾਂ ਦੇ ਜਵਾਬ ਨਹੀਂ ਦਿੱਤੇ ਜਾਂਦੇ।

ਇਸ ਮਾਮਲੇ ਨੂੰ ਚੁੱਕਦਿਆਂ ਬਾਜਵਾ ਨੇ ਮੰਗਲਵਾਰ ਨੂੰ ਪੰਜਾਬ ਵਿਧਾਨ ਸਭਾ ਦੀ ਪ੍ਰੋਟੋਕਾਲ ਕਮੇਟੀ ਬਣਾਉਣ ਦੀ ਮੰਗ ਕੀਤੀ ਹੈ ਤਾਂ ਜੋ ਨੌਕਰਸ਼ਾਹਾਂ ਨੂੰ ਜਵਾਬਦੇਹ ਬਣਾਇਆ ਜਾ ਸਕੇ।

ਦਿ ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਉਨ੍ਹਾਂ ਕਿਹਾ, "ਮੈਂ ਇੱਕ ਸੁਝਾਅ ਦੇਣਾ ਚਾਹੁੰਦਾ ਹਾਂ ਕਿਉਂਕਿ ਜ਼ਿਆਦਾਤਰ ਮੈਂਬਰ ਪਹਿਲੀ ਵਾਰੀ (ਮੈਂਬਰ ਬਣੇ) ਹਨ। ਇੱਕ ਪ੍ਰੋਟੋਕੋਲ ਕਮੇਟੀ ਬਣਾਈ ਜਾਵੇ। ਮੈਂ ਸਾਰੇ ਵਿਧਾਇਕਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਪ੍ਰੋਟੋਕੋਲ ਅਨੁਸਾਰ ਤੁਸੀਂ ਮੁੱਖ ਸਕੱਤਰ ਤੋਂ ਉੱਪਰ ਹੋ। ਮੈਂ ਸਾਰੇ ਵਿਧਾਇਕਾਂ ਦੀ ਗੱਲ ਕਰ ਰਿਹਾ ਹਾਂ।''''''''

ਉਨ੍ਹਾਂ ਕਿਹਾ ਕਿ ਅਫਸਰਸ਼ਾਹੀ ਵਿਧਾਇਕਾਂ ਵੱਲੋਂ ਉਨ੍ਹਾਂ ਨੂੰ ਭੇਜੀਆਂ ਚਿੱਠੀਆਂ ਅਤੇ ਫ਼ੋਨ ਕਾਲਾਂ ਪ੍ਰਤੀ ਜਵਾਬਦੇਹ ਨਹੀਂ ਹੈ, ਪਰ ਸ਼ਾਇਦ ਮੰਤਰੀਆਂ ਨੂੰ ਜਵਾਬ ਦੇ ਰਹੀ ਹੈ।

ਉਨ੍ਹਾਂ ਅੱਗੇ ਕਿਹਾ, "ਅਸੀਂ ਉਨ੍ਹਾਂ ਨੂੰ ਚਿੱਠੀਆਂ ਲਿਖਦੇ ਹਾਂ, ਕੋਈ ਜਵਾਬ ਨਹੀਂ ਦਿੰਦਾ। ਉਨ੍ਹਾਂ ਨੂੰ ਫੋਨ ਕਰਦੇ ਹਾਂ, ਕੋਈ ਜਵਾਬ ਨਹੀਂ ਦਿੰਦਾ। ਸਪੀਕਰ ਸਾਹਿਬ, ਤੁਸੀਂ ਚਿੱਠੀਆਂ ਲਿਖਦੇ ਹੋ, ਉਹ ਜਵਾਬ ਨਹੀਂ ਦਿੰਦੇ।''''''''

ਉਨ੍ਹਾਂ ਇਹ ਵੀ ਕਿਹਾ ਕਿ ਅਜਿਹੀਆਂ ਕਮੇਟੀਆਂ 2014 ਵਿੱਚ ਲੋਕ ਸਭਾ ਵਿੱਚ ਬਣਾਈਆਂ ਗਈਆਂ ਸਨ, ਅਤੇ ਗੁਆਂਢੀ ਸੂਬੇ ਹਰਿਆਣਾ ਵਿੱਚ ਵੀ ਇੱਕ ਕਮੇਟੀ ਬਣਾਈ ਗਈ ਸੀ।

ਇਹ ਵੀ ਪੜ੍ਹੋ:

  • ਮੁਖ਼ਤਾਰ ਅੰਸਾਰੀ ਕੌਣ ਹੈ, ਹਰਜੋਤ ਬੈਂਸ ਮੁਤਾਬਕ ਜੋ ਰੋਪੜ ਜੇਲ੍ਹ ਵਿਚ ਪਤਨੀ ਨਾਲ ਰਹਿੰਦਾ ਰਿਹਾ
  • ਪੰਜਾਬ ਬਜਟ 2022: ਕਿੰਨਾ ਚੰਗਾ ਤੇ ਕਿੰਨਾ ਮਾੜਾ - ਮਾਹਰ, ਕਿਸਾਨ ਤੇ ਵਿਰੋਧੀ ਧਿਰ ਦੀ ਰਾਇ
  • ਮੁਹੰਮਦ ਜ਼ੂਬੈਰ ਦਾ 4 ਦਿਨਾਂ ਪੁਲਿਸ ਰਿਮਾਂਡ- ਜਾਣੋ ਕੌਣ ਹੈ ਇਹ ਪੱਤਰਕਾਰ ਤੇ ਕਿਉਂ ਹੋਈ ਗ੍ਰਿਫ਼ਤਾਰੀ

ਭਾਜਪਾ ਨੇ ਰਾਜਪਾਲ ਨੂੰ ਕਿਹਾ- ਉੱਧਵ ਠਾਕਰੇ ਨੂੰ ਫਲੋਰ ਟੈਸਟ ਦਾ ਸਾਹਮਣਾ ਕਰਨਾ ਪਏਗਾ

ਮਹਾਰਾਸ਼ਟਰ ਵਿੱਚ ਪਿਛਲੇ ਕੁਝ ਦਿਨਾਂ ਤੋਂ ਸਿਆਸੀ ਉਲਟ-ਫੇਰ ਚੱਲ ਰਿਹਾ ਹੈ। ਇਸੇ ਸਿਲਸਿਲੇ ''''ਚ ਭਾਜਪਾ ਨੇ ਹੁਣ ਰਾਜਪਾਲ ਨੂੰ ਕਿਹਾ ਹੈ ਕਿ ਉੱਧਵ ਠਾਕਰੇ ਬਹੁਮਤ ਗੁਆ ਚੁੱਕੇ ਹਨ ਅਤੇ ਇਸ ਲਈ ਫਲੋਰ ਟੈਸਟ ਹੋਣਾ ਚਾਹੀਦਾ ਹੈ।

ਹਾਲਾਂਕਿ ਇਸ ਮਾਮਲੇ ''''ਤੇ ਅਜੇ ਰਾਜਪਾਲ ਵੱਲੋਂ ਪ੍ਰਤੀਕਿਰਿਆ ਆਉਣੀ ਬਾਕੀ ਹੈ।

ਐੱਨਡੀਟੀਵੀ ਦੀ ਖ਼ਬਰ ਮੁਤਾਬਕ, ਦੇਵੇਂਦਰ ਫੜਨਵੀਸ ਦੀ ਅਗਵਾਈ ਵਿੱਚ ਭਾਜਪਾ ਪਾਰਟੀ ਦੇ ਵਫ਼ਦ ਨੇ ਰਾਜਪਾਲ ਭਗਤ ਸਿੰਘ ਕੋਸ਼ਯਾਰੀ ਨਾਲ ਮੁਲਾਕਾਤ ਕੀਤੀ ਅਤੇ ਫਲੋਰ ਟੈਸਟ ਕਰਵਾਉਣ ਦੀ ਮੰਗ ਕੀਤੀ।

Getty Images
ਸ਼ਿਵ ਸੈਨਾ ਦੇ ਬਾਗੀ ਵਿਧਾਇਕ ਅਜੇ ਵੀ ਗੁਵਾਹਾਟੀ ਵਿੱਚ ਹੀ ਹਨ।

ਫੜਨਵੀਸ ਨੇ ਕਿਹਾ ''''''''ਅਸੀਂ ਰਾਜਪਾਲ ਨੂੰ ਚਿੱਠੀ ਲਿਖੀ ਹੈ ਅਤੇ ਕਿਹਾ ਹੈ ਸ਼ਿਵ ਸੈਨਾ ਦੇ 39 ਐੱਮਐੱਲਏ ਲਗਾਤਾਰ ਇਹ ਕਹਿ ਰਹੇ ਹਨ ਕਿ ਉਹ ਕਾਂਗਰਸ ਅਤੇ ਐੱਨਸੀਪੀ ਦੇ ਗੱਠਜੋੜ ਵਿੱਚ ਨਹੀਂ ਰਹਿਣਾ ਚਾਹੁੰਦੇ।''''''''

''''''''ਇਸ ਦਾ ਮਤਲਬ ਹੈ ਕਿ ਉਹ ਸਰਕਾਰ ਦੇ ਨਾਲ ਨਹੀਂ ਹਨ। ਇਸ ਲਈ ਅਸੀਂ ਰਾਜਪਾਲ ਨੂੰ ਕਿਹਾ ਹੈ ਕਿ ਉਹ ਮੁੱਖ ਮੰਤਰੀ ਨੂੰ ਫਲੋਰ ਟੈਸਟ ਵਿੱਚ ਬਹੁਮਤ ਸਾਬਿਤ ਕਰਨ ਲਈ ਕਹਿਣ।''''''''

ਦੱਸ ਦੇਈਏ ਕਿ ਸ਼ਿਵ ਸੈਨਾ ਦੇ ਬਾਗੀ ਵਿਧਾਇਕ ਅਜੇ ਵੀ ਗੁਵਾਹਾਟੀ ਵਿੱਚ ਹੀ ਹਨ। ਏਕਨਾਥ ਸ਼ਿੰਦੇ ਦਾ ਦਾਅਵਾ ਹੈ ਕਿ ਉਨ੍ਹਾਂ ਨੂੰ 50 ਵਿਧਾਇਕਾਂ ਦਾ ਸਮਰਥਨ ਪ੍ਰਾਪਤ ਹੈ ਜਿਨ੍ਹਾਂ ਵਿੱਚੋਂ 40 ਸ਼ਿਵ ਸੈਨਾ ਦੇ ਹਨ।

ਇਸ ਦੌਰਾਨ ਉੱਧਵ ਠਾਕਰੇ ਨੇ ਬਾਗੀ ਵਿਧਾਇਕਾਂ ਨੂੰ ਕਿਹਾ ਹੈ ਕਿ ਉਹ ਮੁੰਬਈ ਵਾਪਸ ਪਰਤ ਆਉਣ ਅਤੇ ਉਨ੍ਹਾਂ ਨਾਲ ਮੁਲਾਕਾਤ ਕਰਨ।

ਮੁਕੇਸ਼ ਅੰਬਾਨੀ ਨੇ ਰਿਲਾਇੰਸ ਜਿਓ ਦੇ ਬੋਰਡ ਤੋਂ ਦਿੱਤਾ ਅਸਤੀਫ਼ਾ, ਹੁਣ ਆਕਾਸ਼ ਅੰਬਾਨੀ ਦੇ ਹੱਥ ਕਮਾਨ

ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ ਲੰਘੇ ਮੰਗਵਾਰ ਸਮੂਹ ਦੀ ਟੈਲੀਕਾਮ ਕੰਪਨੀ ਰਿਲਾਇੰਸ ਜਿਓ ਤੋਂ ਅਸਤੀਫਾ ਦੇ ਦਿੱਤਾ ਹੈ।

Getty Images
ਆਕਾਸ਼ ਅੰਬਾਨੀ ਨੇ ਧੀਰੂਬਾਈ ਇੰਟਰਨੈਸ਼ਨਲ ਸਕੂਲ ਤੋਂ ਆਈਬੀ ਡਿਪਲੋਮਾ ਪ੍ਰੋਗਰਾਮ ਕੀਤਾ ਹੈ।

ਉਨ੍ਹਾਂ ਦੇ ਅਹੁਦਾ ਛੱਡਣ ਤੋਂ ਬਾਅਦ, ਮੁਕੇਸ਼ ਅੰਬਾਨੀ ਦੇ ਪੁੱਤਰ ਆਕਾਸ਼ ਅੰਬਾਨੀ ਨੂੰ ਰਿਲਾਇੰਸ ਜਿਓ ਦਾ ਚੇਅਰਮੈਨ ਬਣਾਇਆ ਗਿਆ ਹੈ।

ਦਿ ਹਿੰਦੂ ਦੀ ਖ਼ਬਰ ਮੁਤਾਬਕ, 27 ਜੂਨ ਨੂੰ ਕੰਪਨੀ ਦੀ ਬੋਰਡ ਮੀਟਿੰਗ ਵਿੱਚ ਕਿਹਾ ਗਿਆ, ''''''''ਆਕਾਸ਼ ਐੱਮ ਅੰਬਾਨੀ, ਨਾਨ ਐਗਜ਼ੈਕੇਟਿਵ ਡਾਇਰੈਕਟਰ ਨੂੰ ਕੰਪਨੀ ਦੇ ਚੇਅਰਮੈਨ ਵਜੋਂ ਨਿਯੁਕਤ ਕੀਤੇ ਜਾਣ ਨੂੰ ਮਨਜ਼ੂਰ ਕੀਤਾ ਜਾਂਦਾ ਹੈ।''''''''

ਦੱਸ ਦੇਈਏ ਕਿ ਆਕਾਸ਼ ਅੰਬਾਨੀ, ਮੁਕੇਸ਼ ਅਤੇ ਨੀਤਾ ਅੰਬਾਨੀ ਦੇ ਵੱਡੇ ਪੁੱਤਰ ਹਨ। ਉਨ੍ਹਾਂ ਨੇ ਬਿਜ਼ਨਸ-ਕਾਮਰਸ ''''ਚ ਡਿਗਰੀ ਹਾਸਿਲ ਕੀਤੀ ਹੈ ਅਤੇ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਹ ਰਿਲਾਇੰਸ ਜਿਓਇੰਫ਼ੋਕਾਮ ਦਾ ਹਿੱਸਾ ਰਹੇ ਹਨ।

ਇਹ ਵੀ ਪੜ੍ਹੋ:

  • ਤੁਸੀਂ ਵੀ ਕਸਰਤ ਤੋਂ ਭੱਜਦੇ ਹੋ, ਤਾਂ ਇਹ 10 ਨੁਕਤੇ ਅਪਣਾਓ
  • ਅਸੀਂ ਰੋਜ਼ ਤਿੰਨ ਵਾਰ ਖਾਣਾ ਖਾਂਦੇ ਹਾਂ, ਪਰ ਸਿਹਤ ਮਾਹਰਾਂ ਦੀ ਕੀ ਹੈ ਸਲਾਹ ਕਿ ਕਦੋਂ ਕੀ ਖਾਈਏ
  • ਸੈਨੇਟਰੀ ਪੈਡ ਦੀ ਥਾਂ ਲੈ ਰਿਹਾ ਮੈਂਸਟੁਰਲ ਕੱਪ ਕੀ ਹੈ ਤੇ ਕਿਵੇਂ ਕੰਮ ਕਰਦਾ ਹੈ

https://www.youtube.com/watch?v=6fDiRHybKBE

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''''ਤੇ ਜੁੜੋ।)