ਕਾਲਜ ਦੀ ਪ੍ਰਿੰਸੀਪਲ ਨੇ ਵਿਦਿਆਰਥਣਾਂ ਨੂੰ ਨੋਟਿਸ ਰਾਹੀਂ ਭਾਜਪਾ ’ਚ ਸ਼ਾਮਿਲ ਹੋਣ ਲਈ ਕਿਹਾ, ਫਿਰ ਹੋਈ ਇਹ ਕਾਰਵਾਈ - ਪ੍ਰੈੱਸ ਰੀਵਿਊ

06/28/2022 8:45:58 AM

Getty Images

ਗੁਜਰਾਤ ਦੇ ਭਾਵਨਗਰ ਵਿਖੇ ਇੱਕ ਕਾਲਜ ਪ੍ਰਿੰਸੀਪਲ ਵੱਲੋਂ ਨੋਟਿਸ ਜਾਰੀ ਕਰਕੇ ਵਿਦਿਆਰਥਣਾਂ ਨੂੰ ਭਾਜਪਾ ਵਿੱਚ ਸ਼ਾਮਿਲ ਹੋਣ ਲਈ ਆਖਿਆ ਗਿਆ ਸੀ।

ਅੰਗਰੇਜ਼ੀ ਅਖ਼ਬਾਰ ''''ਦਿ ਇੰਡੀਅਨ ਐਕਸਪ੍ਰੈਸ'''' ਵਿੱਚ ਛਪੀ ਖ਼ਬਰ ਮੁਤਾਬਕ ਜਦੋਂ ਇਹ ਨੋਟਿਸ ਸੋਸ਼ਲ ਮੀਡੀਆ ''''ਤੇ ਵਾਇਰਲ ਹੋਇਆ ਤਾਂ ਪ੍ਰਿੰਸੀਪਲ ਵੱਲੋਂ ਅਸਤੀਫਾ ਦੇ ਦਿੱਤਾ ਗਿਆ।

ਗੁਜਰਾਤ ਵਿੱਚ ਇਸ ਸਾਲ ਦੇ ਅਖੀਰ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ।

ਖ਼ਬਰ ਮੁਤਾਬਕ ਭਾਵਨਗਰ ਦੇ ਸ੍ਰੀਮਤੀ ਨਰਮਦਾ ਬਾਈ ਚਤਰਭੁਜ ਗਾਂਧੀ ਮਹਿਲਾ ਕਾਲਜ ਦੀ ਪ੍ਰਿੰਸੀਪਲ ਰਜਨੀ ਬਾਲਾ ਗੋਹਿਲ ਵੱਲੋਂ ਇੱਕ ਨੋਟਿਸ ਜਾਰੀ ਕੀਤਾ ਗਿਆ ਸੀ।

ਇਸ ਨੋਟਿਸ ਵਿੱਚ ਲਿਖਿਆ ਗਿਆ ਸੀ ਕਿ ਵਿਦਿਆਰਥਣਾਂ ਆਪਣੀ ਪਾਸਪੋਰਟ ਸਾਈਜ਼ ਫੋਟੋ ਅਤੇ ਮੋਬਾਇਲ ਫੋਨ ਕਾਲਜ ਲੈ ਕੇ ਆਉਣ ਤਾਂ ਜੋ ਉਨ੍ਹਾਂ ਨੂੰ ਭਾਰਤੀ ਜਨਤਾ ਪਾਰਟੀ ਦੀ ਮੈਂਬਰਸ਼ਿਪ ਦਿੱਤੀ ਜਾ ਸਕੇ।

ਇਹ ਨੋਟਿਸ ਸੋਸ਼ਲ ਮੀਡੀਆ ''''ਤੇ ਵਾਇਰਲ ਹੋਇਆ ਜਿਸ ਤੋਂ ਬਾਅਦ ਕਾਲਜ ਦੇ ਪ੍ਰਸ਼ਾਸਨ ਨੂੰ ਮਹਾਰਾਜ ਕ੍ਰਿਸ਼ਨਕੁਮਾਰਸਿਨਹਾਜੀ ਯੂਨੀਵਰਸਿਟੀ ਦੇ ਪ੍ਰਸ਼ਾਸਨ ਵੱਲੋਂ ਸੰਮਨ ਕੀਤਾ ਗਿਆ।

ਯੂਨੀਵਰਸਿਟੀ ਪ੍ਰਸ਼ਾਸਨ ਅੱਗੇ ਪੇਸ਼ ਹੋਣ ਤੋਂ ਪਹਿਲਾਂ ਹੀ ਦੱਸਿਆ ਗਿਆ ਕਿ ਪ੍ਰਿੰਸੀਪਲ ਵੱਲੋਂ ਅਸਤੀਫ਼ਾ ਦੇ ਦਿੱਤਾ ਗਿਆ ਹੈ।

ਕਾਲਜ ਟਰੱਸਟ ਦੇ ਮੈਂਬਰ ਧੀਰੇਂਦਰ ਵੇਸਣ ਵੱਲੋਂ ਦੱਸਿਆ ਗਿਆ ਕਿ ਨੈਤਿਕ ਆਧਾਰ ''''ਤੇ ਕਾਲਜ ਪ੍ਰਿੰਸੀਪਲ ਵੱਲੋਂ ਅਸਤੀਫ਼ਾ ਦਿੱਤਾ ਗਿਆ ਹੈ।

ਲਾਰੈਂਸ ਬਿਸ਼ਨੋਈ ਦੇ ਪਿਤਾ ਪਹੁੰਚੇ ਸੁਪਰੀਮ ਕੋਰਟ

ਲਾਰੈਂਸ ਬਿਸ਼ਨੋਈ ਦੇ ਪਿਤਾ ਨੇ ਸੋਮਵਾਰ ਨੂੰ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਖ਼ਲ ਕਰ ਕੇ ਆਖਿਆ ਹੈ ਕਿ ਮਾਨਸਾ ਵਿੱਚ ਕੋਈ ਵਕੀਲ ਉਨ੍ਹਾਂ ਦੇ ਬੇਟੇ ਦਾ ਕੇਸ ਲੜਨ ਨੂੰ ਤਿਆਰ ਨਹੀਂ ਹੈ।

ਪੀਟੀਆਈ ਦੀ ਖ਼ਬਰ ਮੁਤਾਬਕ ਵਕੀਲ ਸੰਗਰਾਮ ਸਿੰਘ ਰਾਹੀਂ ਪਾਈ ਗਈ ਇਸ ਪਟੀਸ਼ਨ ਦੀ ਸੁਣਵਾਈ ਜਸਟਿਸ ਸੂਰਿਆਕਾਂਤ ਅਤੇ ਜੇ ਬੀ ਪਰਦੀਵਾਲਾ ਨੇ ਕੀਤੀ।

ਦੋ ਜੱਜਾਂ ਦੇ ਬੈਂਚ ਨੇ ਆਖਿਆ ਕਿ ਇਹ ਸਹੀ ਨਹੀਂ ਹੈ ਅਤੇ ਬਿਸ਼ਨੋਈ ਦਾ ਪਰਿਵਾਰ ਹਾਈ ਕੋਰਟ ਤੋਂ ਵਕੀਲ ਦੀ ਮੰਗ ਕਰ ਸਕਦਾ ਹੈ।

Getty Images

ਬੈਂਚ ਨੇ ਆਖਿਆ,"ਵਕੀਲ ਕਿਸੇ ਦਾ ਕੇਸ ਲੜਨ ਤੋਂ ਇਨਕਾਰ ਨਹੀਂ ਕਰ ਸਕਦੇ ਅਤੇ ਜੇਕਰ ਉਹ ਅਜਿਹਾ ਕਰਦੇ ਹਨ ਤਾਂ ਨੂੰ ਪੈਨਲ ’ਚੋਂ ਹਟਾਇਆ ਜਾ ਸਕਦਾ ਹੈ।"

ਪੰਜਾਬ ਪੁਲਿਸ ਵੱਲੋਂ ਆਖਿਆ ਗਿਆ ਸੀ ਕਿ ਸਿੱਧੂ ਮੂਸੇਵਾਲਾ ਦੇ ਕਤਲ ਦਾ ਮਾਸਟਰਮਾਈਂਡ ਲਾਰੈਂਸ ਬਿਸ਼ਨੋਈ ਹੈ। ਮੂਸੇਵਾਲਾ ਦੇ ਕਤਲ ਤੋਂ ਬਾਅਦ ਮਾਨਸਾ ਦੇ ਵਕੀਲਾਂ ਵੱਲੋਂ ਬਿਸ਼ਨੋਈ ਦਾ ਬਾਈਕਾਟ ਕੀਤਾ ਗਿਆ ਸੀ।

ਇਹ ਵੀ ਪੜ੍ਹੋ:

  • ਸਿੱਧੂ ਮੂਸੇਵਾਲਾ: ਦਿੱਲੀ ਪੁਲਿਸ ਮੁਤਾਬਕ ਜੇ ਹਮਲੇ ਦਾ ਪਲਾਨ ਫੇਲ੍ਹ ਹੁੰਦਾ ਤਾਂ ਹਮਲਾਵਰਾਂ ਦਾ ਇਹ ਸੀ ‘ਪਲਾਨ ਬੀ’
  • ਸਿਮਰਨਜੀਤ ਮਾਨ: ਬਲੂ ਸਟਾਰ ਦੇ ਰੋਸ ਵਜੋਂ ਅਹੁਦਾ ਛੱਡਣ ਵਾਲੇ ਮਾਨ ਜਦੋਂ ਕਿਰਪਾਨ ਦੇ ਮੁੱਦੇ ’ਤੇ ਲੋਕ ਸਭਾ ਨਹੀਂ ਗਏ ਸੀ
  • ਸਿੱਧੂ ਮੂਸੇਵਾਲਾ ਦੇ ਐੱਸਵਾਈਐੱਲ ਗੀਤ ਦਾ ਜਵਾਬ ਦੇਣ ਦੀ ਹਰਿਆਣਾ ਦੇ ਗਾਇਕਾਂ ’ਚ ਲੱਗੀ ਹੋੜ

ਮੁੰਬਈ ਵਿੱਚ 4 ਮੰਜ਼ਿਲਾ ਇਮਾਰਤ ਡਿੱਗੀ, ਮਲਬੇ ਵਿੱਚ ਕਈ ਫਸੇ

ਮੁੰਬਈ ਦੇ ਕੁਰਲਾ ਇਲਾਕੇ ਵਿੱਚ ਇੱਕ ਚਾਰ ਮੰਜ਼ਿਲਾ ਇਮਾਰਤ ਡਿੱਗ ਗਈ ਹੈ।

ਖ਼ਬਰ ਏਜੰਸੀ ਏਐਨਆਈ ਮੁਤਾਬਕ ਮਲਬੇ ਵਿੱਚ 20-25 ਲੋਕਾਂ ਦੇ ਫਸੇ ਹੋਣ ਦਾ ਖਦਸ਼ਾ ਹੈ। ਬਚਾਅ ਤੇ ਰਾਹਤ ਕਾਰਜ ਜਾਰੀ ਹਨ ਅਤੇ ਹੁਣ ਤੱਕ 8 ਲੋਕਾਂ ਨੂੰ ਸੁਰੱਖਿਅਤ ਕੱਢ ਲਿਆ ਗਿਆ ਹੈ।

ਮੌਕੇ ''''ਤੇ ਮੌਜੂਦ ਮਹਾਰਾਸ਼ਟਰ ਸਰਕਾਰ ਦੇ ਕੈਬਨਿਟ ਮੰਤਰੀ ਆਦਿੱਤਿਯ ਠਾਕਰੇ ਨੇ ਇਸ ਬਾਰੇ ਜਾਣਕਾਰੀ ਦਿੱਤੀ।

ਖ਼ਬਰ ਮੁਤਾਬਕ ਇਮਾਰਤ ਨੂੰ ਖਾਲੀ ਕਰਨ ਲਈ ਬੀਐਮਸੀ ਨੂੰ ਨੋਟਿਸ ਦਿੱਤਾ ਗਿਆ ਸੀ ਕਿਉਂਕਿ ਇਮਾਰਤ ਦੀ ਹਾਲਤ ਠੀਕ ਨਹੀਂ ਸੀ।

ਪ੍ਰਸ਼ਾਸਨ ਵੱਲੋਂ ਵੱਖ ਹੈ ਕਿ ਪਹਿਲਾਂ ਲੋਕਾਂ ਨੂੰ ਸੁਰੱਖਿਅਤ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਉਸ ਤੋਂ ਬਾਅਦ ਇਮਾਰਤ ਨੂੰ ਤੋੜਿਆ ਜਾਵੇਗਾ।

ਪਿਛਲੇ ਸਾਲ ਵੀ ਮਲਾਡ ਇਲਾਕੇ ਵਿੱਚ ਇੱਕ ਪੁਰਾਣੀ ਇਮਾਰਤ ਡਿੱਗਣ ਨਾਲ 11 ਲੋਕਾਂ ਦੀ ਮੌਤ ਹੋ ਗਈ ਸੀ।

ਇਹ ਵੀ ਪੜ੍ਹੋ:

  • ਤੁਸੀਂ ਵੀ ਕਸਰਤ ਤੋਂ ਭੱਜਦੇ ਹੋ, ਤਾਂ ਇਹ 10 ਨੁਕਤੇ ਅਪਣਾਓ
  • ਅਸੀਂ ਰੋਜ਼ ਤਿੰਨ ਵਾਰ ਖਾਣਾ ਖਾਂਦੇ ਹਾਂ, ਪਰ ਸਿਹਤ ਮਾਹਰਾਂ ਦੀ ਕੀ ਹੈ ਸਲਾਹ ਕਿ ਕਦੋਂ ਕੀ ਖਾਈਏ
  • ਸੈਨੇਟਰੀ ਪੈਡ ਦੀ ਥਾਂ ਲੈ ਰਿਹਾ ਮੈਂਸਟੁਰਲ ਕੱਪ ਕੀ ਹੈ ਤੇ ਕਿਵੇਂ ਕੰਮ ਕਰਦਾ ਹੈ

https://www.youtube.com/watch?v=DlgcpsDebeg

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''''ਤੇ ਜੁੜੋ।)