ਅਮਰੀਕਾ ਦੇ ਟੈਕਸਸ ਵਿੱਚ ਇੱਕ ਟਰੱਕ ’ਚੋਂ ਘੱਟੋ-ਘੱਟ 40 ਲੋਕਾਂ ਦੀਆਂ ਲਾਸ਼ਾਂ ਮਿਲਣ ਦੀਆਂ ਖ਼ਬਰਾਂ

06/28/2022 8:00:59 AM

Reuters
ਟਰੱਕ ਕੋਲ ਪ੍ਰਸ਼ਾਸਨ ਦੇ ਅਧਿਕਾਰੀ ਵੱਡੀ ਗਿਣਤੀ ਵਿੱਚ ਮੌਜੂਦ ਹਨ

ਅਮਰੀਕਾ ਦੇ ਟੈਕਸਸ ਦੇ ਸੈਨ ਐਨਟੋਨੀਓ ਦੇ ਬਾਹਰੀ ਇਲਾਕੇ ਵਿੱਚ ਟਰੱਕ ਵਿੱਚ ਘੱਟੋ-ਘੱਟ 40 ਲੋਕਾਂ ਦੀਆਂ ਲਾਸ਼ਾਂ ਮਿਲਣ ਦੀਆਂ ਖ਼ਬਰਾਂ ਹਨ। ਇਹ ਲੋਕ ਪਰਵਾਸੀ ਮੰਨੇ ਜਾ ਰਹੇ ਹਨ।

ਇੱਕ ਸਥਾਨਕ ਮੀਡੀਆ ਅਦਾਰੇ ਅਨੁਸਾਰ ਕਰੀਬ 16 ਲੋਕਾਂ ਨੂੰ ਪ੍ਰਸ਼ਾਸਨ ਦੇ ਲੋਕ ਵੱਖ-ਵੱਖ ਸਿਹਤ ਕਾਰਨਾਂ ਕਰਕੇ ਹਸਪਤਾਲ ਲੈ ਕੇ ਗਏ ਹਨ।

ਸੋਸ਼ਲ ਮੀਡੀਆ ਉੱਤੇ ਜੋ ਤਸਵੀਰਾਂ ਆ ਰਹੀਆਂ ਹਨ ਉਨ੍ਹਾਂ ਅਨੁਸਾਰ ਐਮਰਜੈਂਸੀ ਵਿਭਾਗ ਦੇ ਮੁਲਾਜ਼ਮ ਵੱਡੀ ਗਿਣਤੀ ਵਿੱਚ ਇੱਕ ਟਰੱਕ ਦੇ ਆਲੇ-ਦੁਆਲੇ ਖੜ੍ਹੇ ਹਨ।

ਕੇਸੈਟ ਟੀਵੀ ਚੈਨਲ ਅਨੁਸਾਰ ਇਹ ਟਰੱਕ ਰੇਲ ਦੀਆਂ ਪੱਟੜੀਆਂ ਨੇੜੇ ਸੈਨ ਅਨਟੋਨਿਓ ਦੇ ਦੱਖਣੀ-ਪੱਛਮੀ ਪਾਸੇ ਵੱਲ ਮਿਲਿਆ ਹੈ।

ਨਿਊ ਯੌਰਕ ਟਾਈਮਜ਼ ਅਨੁਸਾਰ ਸੈਨ ਅਨਟੋਨੀਓ ਪੁਲਿਸ ਵਿਭਾਗ ਦੇ ਅਫ਼ਸਰ ਟਰੱਕ ਦੇ ਡਰਾਈਵਰ ਦੀ ਭਾਲ ਕਰ ਰਹੇ ਹਨ ਜੋ ਮੌਕੇ ਤੋਂ ਗਾਇਬ ਹੈ।

ਸੈਨ ਅਨਟੋਨੀਓ ਟੈਕਸਸ ਵਿੱਚ ਹੈ ਜੋ ਯੂਐੱਸ ਮੈਕਸੀਕਨ ਬਾਰਡਰ ਤੋਂ 250 ਕਿਲੋਮੀਟਰ ਦੂਰ ਹੈ।

ਟੈਕਸਸ ਦੇ ਗਵਰਨਰ ਗ੍ਰੈਗ ਅਬੌਟ ਨੇ ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਨੂੰ ਇਨ੍ਹਾਂ ਮੌਤਾਂ ਲਈ ਜ਼ਿੰਮੇਵਾਰ ਦੱਸਿਆ ਹੈ।

ਉਨ੍ਹਾਂ ਨੇ ਕਿਹਾ ਕਿ ਇਸ ਘਟਨਾ ਪਿੱਛੇ ਬਾਇਡਨ ਦੀਆਂ ਓਪਨ ਬਾਰਡਰ ਨੀਤੀਆਂ ਜ਼ਿੰਮੇਵਾਰ ਹਨ।

ਮੈਕਸੀਕੋ ਦੇ ਵਿਦੇਸ਼ ਮੰਤਰੀ ਮਾਰਸੇਲੋ ਇਬਾਰਡ ਨੇ ਕਿਹਾ ਕਿ ਉਨ੍ਹਾਂ ਦੇ ਅਧਿਕਾਰੀ ਮੌਕੇ ਉੱਤੇ ਪਹੁੰਚ ਰਹੇ ਹਨ ਪਰ ਅਜੇ ਇਹ ਨਹੀਂ ਪਤਾ ਕਿ ਮ੍ਰਿਤਕ ਕਿਹੜੇ ਦੇਸ ਤੋਂ ਹਨ।

ਅਜੇ ਇਹ ਪਤਾ ਨਹੀਂ ਲਗਿਆ ਹੈ ਕਿ ਇਨ੍ਹਾਂ ਲੋਕਾਂ ਦੀ ਮੌਤ ਕਿਵੇਂ ਹੋਈ ਹੈ ਕਿਉਂਕਿ ਪੁਲਿਸ ਨੇ ਅਜੇ ਅਧਿਕਾਰਤ ਬਿਆਨ ਦੇਣਾ ਹੈ।

ਇਸ ਇਲਾਕੇ ਦਾ ਜਿੱਥੇ ਲਾਸ਼ਾਂ ਮਿਲੀਆਂ ਹਨ ਉੱਥੇ ਗਰਮੀ ਕਾਫੀ ਪੈਂਦੀ ਹੈ ਤੇ ਮੌਜੂਦਾ ਵੇਲੇ ਤਾਪਮਾਨ 40 ਡਿਗਰੀ ਦੇ ਨੇੜੇ ਪਹੁੰਚ ਜਾਂਦਾ ਹੈ।

ਇਹ ਵੀ ਪੜ੍ਹੋ:

  • ਤੁਸੀਂ ਵੀ ਕਸਰਤ ਤੋਂ ਭੱਜਦੇ ਹੋ, ਤਾਂ ਇਹ 10 ਨੁਕਤੇ ਅਪਣਾਓ
  • ਅਸੀਂ ਰੋਜ਼ ਤਿੰਨ ਵਾਰ ਖਾਣਾ ਖਾਂਦੇ ਹਾਂ, ਪਰ ਸਿਹਤ ਮਾਹਰਾਂ ਦੀ ਕੀ ਹੈ ਸਲਾਹ ਕਿ ਕਦੋਂ ਕੀ ਖਾਈਏ
  • ਸੈਨੇਟਰੀ ਪੈਡ ਦੀ ਥਾਂ ਲੈ ਰਿਹਾ ਮੈਂਸਟੁਰਲ ਕੱਪ ਕੀ ਹੈ ਤੇ ਕਿਵੇਂ ਕੰਮ ਕਰਦਾ ਹੈ

https://www.youtube.com/watch?v=LCIDeYdFzC8

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''''ਤੇ ਜੁੜੋ।)