ਅਫ਼ਗਾਨਿਸਤਾਨ ਵਿਚ ਇੰਨੇ ਭੂਚਾਲ ਕਿਉਂ ਆਉਂਦੇ ਹਨ ਤੇ ਤਾਜ਼ਾ ਭੂਚਾਲ ਇੰਨਾ ਘਾਤਕ ਕਿਵੇਂ ਬਣ ਗਿਆ

06/27/2022 7:45:59 PM

ਪੂਰਬੀ ਅਫ਼ਗਾਨਿਸਤਾਨ ਵਿੱਚ ਭੂਚਾਲ ਕਾਰਨ ਘੱਟੋ-ਘੱਟ 1,000 ਲੋਕਾਂ ਦੀ ਮੌਤ ਹੋ ਗਈ ਅਤੇ 3,000 ਹੋਰ ਜ਼ਖਮੀ ਹੋ ਗਏ ਹਨ।

ਪਹਾੜੀ ਸੂਬੇ ਪਕਤਿਕਾ ਵਿੱਚ ਵਾਪਰੀ ਇਸ ਘਟਨਾ ਵਿੱਚ ਸੈਂਕੜੇ ਘਰ ਵੀ ਤਬਾਹ ਹੋ ਗਏ।

ਅਫ਼ਗਾਨਿਸਤਾਨ ਵਿੱਚ ਦੋ ਦਹਾਕਿਆਂ ਵਿੱਚ ਆਇਆ ਇਹ ਸਭ ਤੋਂ ਘਾਤਕ ਭੂਚਾਲ ਹੈ।

ਅਫ਼ਗਾਨਿਸਤਾਨ ਵਿੱਚ ਇੰਨੇ ਭੂਚਾਲ ਕਿਉਂ ਆਉਂਦੇ ਹਨ?

ਭੂਚਾਲ ਉਦੋਂ ਆਉਂਦਾ ਹੈ ਜਦੋਂ ਧਰਤੀ ਦੀ ਸਤ੍ਹਾ ਨੂੰ ਬਣਾਉਣ ਵਾਲੀਆਂ ਟੈਕਟੋਨਿਕ ਪਲੇਟਾਂ ਨਾਲ ਅਚਾਨਕ ਹਿਲਜੁਲ ਹੁੰਦੀ ਹੈ। ਪਲੇਟਾਂ ਜਿੱਥੇ ਟਕਰਾਉਂਦੀਆਂ ਹਨ, ਉੱਥੇ ਫਾਲਟ ਲਾਈਨ ਨਾਮੀ ਫ੍ਰੈਕਚਰ ਹੁੰਦਾ ਹੈ।

ਅਫ਼ਗਾਨਿਸਤਾਨ ਭੂਚਾਲਾਂ ਲਈ ਬਹੁਤ ਸੰਵੇਦਨਸ਼ੀਲ ਹੈ ਕਿਉਂਕਿ ਇਹ ਕਈ ਫਾਲਟ ਲਾਈਨਾਂ ਦੇ ਸਿਖਰ ''''ਤੇ ਸਥਿਤ ਹੈ, ਜਿੱਥੇ ਇੰਡੀਅਨ ਅਤੇ ਯੂਰੇਸ਼ੀਅਨ ਪਲੇਟਾਂ ਮਿਲਦੀਆਂ ਹਨ।

ਇਹ ਵੀ ਪੜ੍ਹੋ

  • ਪੰਜਾਬ ਬਜਟ 2022 : ਪੰਜਾਬ ਨੂੰ ਕਿਸੇ ਦਿੱਲੀ ਮਾਡਲ ਦੀ ਲੋੜ ਨਹੀਂ, ਪਰ ਕਿਉਂ, ਜਾਣੋ ਆਰਥਿਕ ਮਾਹਰ ਦਾ ਨਜ਼ਰੀਆ
  • ਸੰਗਰੂਰ ਜ਼ਿਮਨੀ ਚੋਣ: ਮਾਨ ਨੇ ਜਿੱਤ ਤੋਂ ਬਾਅਦ ਕਿਸ-ਕਿਸ ਸ਼ਖ਼ਸ਼ੀਅਤ ਨੂੰ ਕੀਤਾ ਯਾਦ
  • ਸਿੱਧੂ ਮੂਸੇਵਾਲਾ ਦੇ ਐੱਸਵਾਈਐੱਲ ਗੀਤ ਦਾ ਜਵਾਬ ਦੇਣ ਦੀ ਹਰਿਆਣਾ ਦੇ ਗਾਇਕਾਂ ’ਚ ਲੱਗੀ ਹੋੜ

ਇਕੱਲੇ ਪਿਛਲੇ ਦੋ ਹਫ਼ਤਿਆਂ ਵਿੱਚ ਅਫ਼ਗਾਨਿਸਤਾਨ ਅਤੇ ਇਸ ਦੇ ਆਲੇ-ਦੁਆਲੇ 4 ਅਤੇ ਇਸ ਤੋਂ ਵੱਧ ਦੀ ਤੀਬਰਤਾ ਵਾਲੇ 10 ਦਰਮਿਆਨੇ ਆਕਾਰ ਦੇ ਭੂਚਾਲ ਆਏ ਹਨ।

ਪਿਛਲੇ ਇੱਕ ਸਾਲ ਵਿੱਚ 1.5 ਤੋਂ 4 ਦੀ ਤੀਬਰਤਾ ਵਾਲੇ 219 ਛੋਟੇ ਭੂਚਾਲ ਵੀ ਆਏ ਹਨ।

ਭੂਚਾਲ ਇੰਨਾ ਘਾਤਕ ਕਿਉਂ ਸੀ?

ਭੂਚਾਲ ਇੰਡੀਅਨ ਅਤੇ ਯੂਰੇਸ਼ੀਅਨ ਪਲੇਟਾਂ ਦੇ ਟਕਰਾਉਣ ਕਾਰਨ ਬਣੇ ਤਣਾਅ ਕਾਰਨ ਆਇਆ ਸੀ। ਅਮਰੀਕੀ ਭੂ-ਵਿਗਿਆਨ ਸਰਵੇਖਣ ਅਨੁਸਾਰ ਰਿਕਟਰ ਪੈਮਾਨੇ ''''ਤੇ ਇਸ ਦੀ ਤੀਬਰਤਾ 5.9 ਮਾਪੀ ਗਈ।

ਯੂਐੱਸ ਫੈਡਰਲ ਐਮਰਜੈਂਸੀ ਮੈਨੇਜਮੈਂਟ ਏਜੰਸੀ ਦੇ ਅਨੁਸਾਰ, ਇਹ ਲਗਭਗ 4,75,000 ਟਨ ਟੀਐੱਨਟੀ ਦੇ ਬਰਾਬਰ ਹੈ, ਜਾਂ ਹੀਰੋਸ਼ੀਮਾ ਉੱਤੇ ਸੁੱਟੇ ਗਏ ਪਰਮਾਣੂ ਬੰਬ ਦੁਆਰਾ ਛੱਡੀ ਗਈ ਊਰਜਾ ਦਾ 37 ਗੁਣਾ ਹੈ।

ਭੂਚਾਲ ਦੇ ਝਟਕੇ ਪਾਕਿਸਤਾਨ ਅਤੇ ਭਾਰਤ ਵਿੱਚ 500 ਕਿਲੋਮੀਟਰ ਤੱਕ ਮਹਿਸੂਸ ਕੀਤੇ ਗਏ।

BBC

ਅਫ਼ਗਾਨਿਸਤਾਨ ਦੇ ਭੂਚਾਲ ਪੀੜ੍ਹਤ ਇਲਾਕੇ ਦਾ ਹਾਲ

  • ਅਫ਼ਗਾਨਿਸਤਾਨ ਵਿਚ ਬੀਤੇ ਮੰਗਲ-ਬੁੱਧਵਾਰ ਦੀ ਵਿਚਕਾਰਲੀ ਰਾਤ ਨੂੰ ਪਹਿਲਾਂ ਆਏ ਭੂਚਾਲ ਨਾਲ 1000 ਤੋਂ ਵੱਧ ਲੋਕੀਂ ਮਾਰੇ ਗਏ ਹਨ
  • ਮੁਲਕ ਦਾ ਪਕਤਿਕਾ ਸੂਬਾ ਇਸ ਦਾ ਭੂਚਾਲ ਦਾ ਕੇਂਦਰ ਸੀ ਅਤੇ ਰਿਕਟਰ ਪੈਮਾਨੇ ਉੱਤੇ ਇਸ ਦੀ ਤੀਬਰਤਾ 5.9 ਮਾਪੀ ਗਈ
  • ਦੂਰ ਦੁਰਾਡੇ ਇਲਾਕਿਆਂ ਵਿਚ ਮਿੱਟੀ ਦੇ ਕੱਚੇ ਘਰ ਹੋਣ ਕਾਰਨ ਬਹੁਤੇ ਲੋਕਾਂ ਦੀ ਮਲਬੇ ਵਿਚ ਦਬ ਕੇ ਮੌਤ ਹੋ ਗਈ
  • ਅਫ਼ਗਾਨਿਸਤਾਨ ਉੱਤੇ ਹੁਣ ਤਾਲਿਬਾਨ ਦਾ ਕਬਜਾ ਹੈ, ਉਨ੍ਹਾਂ ਦੇ ਬਾਹਰੀ ਦੁਨੀਆਂ ਨਾਲ ਬਹੁਤੇ ਚੰਗੇ ਸਬੰਧ ਨਹੀਂ ਹਨ
  • ਕੌਮਾਂਤਰੀ ਮਦਦ ਜਿਆਦਾ ਨਾ ਮਿਲਣ ਕਾਰਨ ਦੂਰਦੁਰਾਡੇ ਲੋਕਾਂ ਦੇ ਘਰਾਂ ਤੱਕ ਅਜੇ ਵੀ ਰਾਹਤ ਨਹੀਂ ਪਹੁੰਚ ਸਕੀ ਹੈ
  • ਭੂਚਾਲ ਦੇ ਝਟਕੇ ਲਗਾਤਾਰ ਮਹਿਸੂਸ ਕੀਤੇ ਜਾ ਰਹੇ ਹਨ, ਪਿਛਲੇ ਇੱਕ ਹਫ਼ਤੇ ਦੌਰਾਨ 10 ਵਾਰ ਭੂਚਾਲ ਆ ਚੁੱਕਾ ਹੈ।
BBC

ਬ੍ਰਿਟਿਸ਼ ਭੂ-ਵਿਗਿਆਨਕ ਸਰਵੇਖਣ ਦੇ ਭੂਚਾਲ ਵਿਗਿਆਨੀ ਡਾ. ਬ੍ਰਾਇਨ ਬੈਪਟੀ ਕਹਿੰਦੇ ਹਨ ਕਿ ਇਸ ਦੇ ਇੰਨਾ ਵਿਨਾਸ਼ਕਾਰੀ ਹੋਣ ਦਾ ਇੱਕ ਕਾਰਨ ਇਹ ਹੈ ਕਿ ਇਹ ਧਰਤੀ ਦੀ ਸਤ੍ਹਾ ਦੇ ਹੇਠਾਂ ਸਿਰਫ਼ 51 ਕਿਲੋਮੀਟਰ (32 ਮੀਲ) ਹੇਠਾਂ ਆਇਆ ਸੀ।

ਉਹ ਕਹਿੰਦੇ ਹਨ, "ਅਫ਼ਗਾਨਿਸਤਾਨ ਦੇ ਇਸ ਹਿੱਸੇ ਵਿੱਚ ਹਿਮਾਲਿਆ ਦੀਆਂ ਪਹਾੜੀਆਂ ਸਥਿਤ ਹਨ। ਇੱਥੇ, ਟੈਕਟੋਨਿਕ ਪਲੇਟਾਂ ਸਿੱਧੀਆਂ ਨਹੀਂ ਟਕਰਾ ਰਹੀਆਂ, ਪਰ ਅੰਸ਼ਕ ਤੌਰ ''''ਤੇ ਇੱਕ ਦੂਜੇ ਤੋਂ ਅੱਗੇ ਖਿਸਕ ਰਹੀਆਂ ਹਨ। ਇਸ ਦਾ ਨਤੀਜਾ ਇਹ ਹੈ ਕਿ ਇਸ ਖੇਤਰ ਵਿੱਚ ਭੂਚਾਲ ਜ਼ਿਆਦਾ ਖੋਖਲੇ (ਘੱਟ ਗਹਿਰਾਈ ਵਾਲੇ) ਹੁੰਦੇ ਹਨ, ਅਤੇ ਕੰਪਨ ਸਤ੍ਹਾ ਦੇ ਬਹੁਤ ਨਜ਼ਦੀਕ ਹੁੰਦੀ ਹੈ।''''''''

"ਇਹ ਭੂਚਾਲ ਸਿਰਫ਼ ਦਰਮਿਆਨੇ ਆਕਾਰ ਦਾ ਸੀ, ਪਰ ਪ੍ਰਭਾਵ ਦੇ ਰੂਪ ਵਿੱਚ, ਇਹ ਬਹੁਤ ਵਿਨਾਸ਼ਕਾਰੀ ਸੀ।"

Reuters

ਅਫ਼ਗਾਨਿਸਤਾਨ ਵਿੱਚ ਹੋਰ ਕਿਹੜੇ ਭੂਚਾਲ ਆਏ ਹਨ?

ਸੰਯੁਕਤ ਰਾਸ਼ਟਰ ਦੇ ਮਨੁੱਖੀ ਮਾਮਲਿਆਂ ਦੇ ਕੋਆਰਡੀਨੇਸ਼ਨ ਦਫ਼ਤਰ ਦੀ ਰਿਪੋਰਟ ਅਨੁਸਾਰ, ਅਫ਼ਗਾਨਿਸਤਾਨ ਵਿੱਚ ਭੂਚਾਲਾਂ ਵਿੱਚ ਪਿਛਲੇ ਇੱਕ ਦਹਾਕੇ ਵਿੱਚ 7,000 ਤੋਂ ਵੱਧ ਲੋਕ ਮਾਰੇ ਗਏ ਹਨ। ਭੂਚਾਲ ਕਾਰਨ ਹਰ ਸਾਲ ਔਸਤਨ 560 ਮੌਤਾਂ ਹੁੰਦੀਆਂ ਹਨ।

ਹਾਲ ਹੀ ਵਿੱਚ, ਜਨਵਰੀ ਵਿੱਚ ਦੇਸ਼ ਦੇ ਪੱਛਮ ਵਿੱਚ ਇੱਕ ਤੋਂ ਬਾਅਦ ਇੱਕ ਭੂਚਾਲ ਵਿੱਚ 20 ਤੋਂ ਵੱਧ ਲੋਕ ਮਾਰੇ ਗਏ ਅਤੇ ਸੈਂਕੜੇ ਘਰ ਤਬਾਹ ਹੋ ਗਏ।

2015 ਦੇ 7.5 ਤੀਬਰਤਾ ਵਾਲੇ ਹਿੰਦੂ ਕੁਸ਼ ਭੂਚਾਲ ਵਿੱਚ 399 ਲੋਕਾਂ ਦੀ ਮੌਤ ਹੋ ਗਈ ਸੀ। ਭੂਚਾਲ ਦੇ ਝਟਕੇ ਚੀਨ ਦੇ ਸ਼ਿਨਜਿਆਂਗ ਸੂਬੇ ਤੱਕ ਮਹਿਸੂਸ ਕੀਤੇ ਗਏ।

ਅਫ਼ਗਾਨਿਸਤਾਨ ਭੂਚਾਲ ਵਿੱਚ ਬਰਬਾਦ ਹੋਏ ਪਿੰਡ ਦੇ ਹਾਲਾਤ ਬਾਰੇ ਬੀਬੀਸੀ ਦੀ ਗਰਾਊਂਡ ਰਿਪੋਰਟ

ਮਾਰਚ 2002 ਵਿੱਚ ਹਿੰਦੂ ਕੁਸ਼ ਪਹਾੜਾਂ ਵਿੱਚ ਲਗਾਤਾਰ ਦੋ ਭੂਚਾਲਾਂ ਵਿੱਚ 1,100 ਤੋਂ ਵੱਧ ਲੋਕ ਮਾਰੇ ਗਏ ਸਨ।

ਮਈ ਵਿੱਚ ਉੱਤਰੀ ਅਫ਼ਗਾਨਿਸਤਾਨ ਦੇ ਤਖਰ ਅਤੇ ਬਦਖਸ਼ਾਂ ਪ੍ਰਾਂਤਾਂ ਵਿੱਚ ਆਏ ਭੂਚਾਲ ਵਿੱਚ ਲਗਭਗ 4,000 ਲੋਕ ਮਾਰੇ ਗਏ ਸਨ। ਤਕਰੀਬਨ 100 ਪਿੰਡ ਅਤੇ 16,000 ਘਰ ਤਬਾਹ ਹੋ ਗਏ ਜਾਂ ਨੁਕਸਾਨੇ ਗਏ ਸਨ, ਅਤੇ 45,000 ਲੋਕ ਬੇਘਰ ਹੋ ਗਏ ਸਨ।

ਫਰਵਰੀ 1998 ਵਿੱਚ ਇਸੇ ਖੇਤਰ ਵਿੱਚ ਆਏ ਭੂਚਾਲ ਨੇ ਪਹਿਲਾਂ ਹੀ 4,000 ਲੋਕਾਂ ਦੀ ਜਾਨ ਲੈ ਲਈ ਸੀ ਅਤੇ 15,000 ਹੋਰਾਂ ਨੂੰ ਬੇਘਰ ਕਰ ਦਿੱਤਾ ਸੀ।

ਅਫਗਾਨਿਸਤਾਨ ਵਿੱਚ ਭੂਚਾਲ ਵਿਸ਼ੇਸ਼ ਤੌਰ ''''ਤੇ ਹਾਨੀਕਾਰਕ ਕਿਉਂ ਹਨ?

ਡਾ. ਬੈਪਟੀ ਕਹਿੰਦੇ ਹਨ ਕਿ ਜਾਪਾਨ ਅਤੇ ਦੱਖਣੀ ਅਮਰੀਕਾ ਦੇ ਦੇਸ਼ਾਂ ਵਿੱਚ ਅਫ਼ਗਾਨਿਸਤਾਨ ਦੀ ਤੁਲਨਾ ਵਿੱਚ ਜ਼ਿਆਦਾ ਭੂਚਾਲ ਆਉਂਦੇ ਹਨ।

ਉਹ ਕਹਿੰਦੇ ਹਨ "ਹਾਲਾਂਕਿ, ਅਫ਼ਗਾਨਿਸਤਾਨ ਵਿਸ਼ੇਸ਼ ਤੌਰ ''''ਤੇ ਇਸ ਦੀ ਲਪੇਟ ਵਿੱਚ ਹੈ, ਕਿਉਂਕਿ ਉੱਥੋਂ ਦੀਆਂ ਇਮਾਰਤਾਂ ਭੂਚਾਲ-ਰੋਧਕ ਨਹੀਂ ਹਨ।"

"ਉਹ ਲੱਕੜ ਅਤੇ ਕੱਚੀਆਂ ਇੱਟਾਂ (ਗਾਰੇ ਦੀਆਂ ਇੱਟਾਂ) ਜਾਂ ਕਮਜ਼ੋਰ ਕੰਕਰੀਟ ਦੀਆਂ ਬਣੀਆਂ ਹੁੰਦੀਆਂ ਹਨ।"

ਅਫ਼ਗਾਨਿਸਤਾਨ ਦੇ ਪਹਾੜਾਂ ਵਿੱਚ ਭੁਚਾਲਾਂ ਨਾਲ ਬਹੁਤ ਜ਼ਿਆਦਾ ਨੁਕਸਾਨ ਉਨ੍ਹਾਂ ਦੀ ਜ਼ਮੀਨ ਖਿਸਕਣ ਨਾਲ ਵੀ ਹੁੰਦਾ ਹੈ।

ਇਹ ਪਹਾੜੀ ਪਿੰਡਾਂ ਵਿੱਚ ਘਰਾਂ ਨੂੰ ਸਮਤਲ ਕਰ ਸਕਦੇ ਹਨ ਅਤੇ ਨਦੀਆਂ ਨੂੰ ਵੀ ਰੋਕ ਸਕਦੇ ਹਨ, ਜਿਸ ਨਾਲ ਵਿਆਪਕ ਹੜ੍ਹ ਆ ਸਕਦੇ ਹਨ।

ਕਈ ਵਾਰ ਭੂਚਾਲ ਦੀ ਤਬਾਹੀ ਦੀ ਖ਼ਬਰ ਅਧਿਕਾਰੀਆਂ ਤੱਕ ਪਹੁੰਚਣ ਲਈ ਕਈ ਦਿਨ ਲੱਗ ਜਾਂਦੇ ਹਨ।

ਜ਼ਮੀਨ ਖਿਸਕਣ ਨਾਲ ਸੜਕਾਂ ਬੰਦ ਹੋ ਸਕਦੀਆਂ ਹਨ, ਜਿਸ ਨਾਲ ਦੂਰ-ਦੁਰਾਡੇ ਪਹਾੜੀ ਸਥਾਨਾਂ ਤੱਕ ਬਚਾਅ ਕਰਮਚਾਰੀਆਂ ਅਤੇ ਉਪਕਰਨਾਂ ਨੂੰ ਪਹੁੰਚਾਉਣਾ ਮੁਸ਼ਕਲ ਹੋ ਜਾਂਦਾ ਹੈ।

ਬਚਾਅ ਦੇ ਯਤਨਾਂ ਵਿੱਚ ਅਕਸਰ ਵਿਰੋਧੀ ਮੌਸਮੀ ਸਥਿਤੀਆਂ ਜਿਵੇਂ ਕਿ ਮੀਂਹ ਜਾਂ ਬਰਫ਼, ਧੁੰਦ ਅਤੇ ਬਹੁਤ ਜ਼ਿਆਦਾ ਠੰਢ ਕਾਰਨ ਰੁਕਾਵਟ ਆਉਂਦੀ ਹੈ।

ਸੰਯੁਕਤ ਰਾਸ਼ਟਰ ਦਾ ਕਹਿਣਾ ਹੈ ਕਿ ਪਿਛਲੇ ਹਫ਼ਤੇ ਆਏ ਭੂਚਾਲ ਨੇ ਵਿਸ਼ੇਸ਼ ਤੌਰ ''''ਤੇ ਬੁਰੇ ਸਮੇਂ ''''ਤੇ ਅਫ਼ਗਾਨਿਸਤਾਨ ਨੂੰ ਪ੍ਰਭਾਵਿਤ ਕੀਤਾ ਹੈ।

ਇੱਕ ਬਿਆਨ ਵਿੱਚ ਕਿਹਾ ਗਿਆ, "ਅਫ਼ਗਾਨਿਸਤਾਨ ਗੰਭੀਰ ਮਨੁੱਖੀ ਸੰਕਟ ਵਿੱਚੋਂ ਗੁਜ਼ਰ ਰਿਹਾ ਹੈ ਅਤੇ ਦੇਸ਼ ਦੇ ਅੰਦਰ ਲਗਭਗ 3.5 ਮਿਲੀਅਨ ਲੋਕ ਬੇਘਰ ਹੋਏ ਹਨ।"

"ਲੱਖਾਂਹੋਰ ਲੋਕ ਗਰੀਬੀਅਤੇ ਭੁੱਖਮਰੀ ਦੇ ਵਧ ਰਹੇ ਪੱਧਰ ਦੇ ਵਿਚਕਾਰ ਜਿਉਂਦੇ ਰਹਿਣ ਲਈ ਸੰਘਰਸ਼ ਕਰ ਰਹੇ ਹਨ।"

ਇਹ ਵੀ ਪੜ੍ਹੋ:

  • ਤੁਸੀਂ ਵੀ ਕਸਰਤ ਤੋਂ ਭੱਜਦੇ ਹੋ, ਤਾਂ ਇਹ 10 ਨੁਕਤੇ ਅਪਣਾਓ
  • ਅਸੀਂ ਰੋਜ਼ ਤਿੰਨ ਵਾਰ ਖਾਣਾ ਖਾਂਦੇ ਹਾਂ, ਪਰ ਸਿਹਤ ਮਾਹਰਾਂ ਦੀ ਕੀ ਹੈ ਸਲਾਹ ਕਿ ਕਦੋਂ ਕੀ ਖਾਈਏ
  • ਸੈਨੇਟਰੀ ਪੈਡ ਦੀ ਥਾਂ ਲੈ ਰਿਹਾ ਮੈਂਸਟੁਰਲ ਕੱਪ ਕੀ ਹੈ ਤੇ ਕਿਵੇਂ ਕੰਮ ਕਰਦਾ ਹੈ

https://www.youtube.com/watch?v=ERT-XbIlkkE

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''''ਤੇ ਜੁੜੋ।)