ਆਪਣੀ ਅਣਜੰਮੀ ਧੀ ਦੀਆਂ ਧੜਕਣਾਂ ਰੋਕਣ ਲਈ ਅਰਦਾਸ ਕਰਨ ਨੂੰ ਮਜਬੂਰ ਮਾਂ-ਪਿਓ ਦੀ ਕਹਾਣੀ

06/27/2022 3:45:58 PM

ਐਂਡਰੀਆ ਅਤੇ ਜੇਅ ਨੇ ਕਦੇ ਵੀ ਨਹੀਂ ਸੋਚਿਆ ਸੀ ਕਿ ਉਨ੍ਹਾਂ ਲਈ ਸਥਿਤੀ ਇੰਨ੍ਹੀ ਗੁੰਝਲਦਾਰ ਜਾਂ ਔਖੀ ਹੋ ਜਾਵੇਗੀ ਕਿ ਉਨ੍ਹਾਂ ਨੂੰ ਆਪਣੀ ਹੀ ਅਣਜੰਮੀ ਧੀ ਦੀਆਂ ਧੜਕਣਾਂ ਰੋਕਣ ਲਈ ਅਰਦਾਸ ਕਰਨੀ ਪਵੇਗੀ।

ਐਂਡਰੀਆ ਇੱਕ ਘਾਤਕ ਲਾਗ ਦੀ ਸੰਭਾਵਨਾ ਨਾਲ ਜੂਝ ਰਹੀ ਹੈ ਅਤੇ ਇੱਕ ਬੱਚੀ ਦਾ ਜਨਮ ਮਾਂ ਤੇ ਬੱਚੀ ਦੋਵਾਂ ਲਈ ਹੀ ਖ਼ਤਰੇ ਤੋਂ ਘੱਟ ਨਹੀਂ ਹੈ।

ਅਮਰੀਕਾ ਦੀ ਐਂਡਰੀਆ ਪਰੂਦੇਂਤੇ ਅਤੇ ਉਨ੍ਹਾਂ ਦੇ ਪਤੀ ਜੇਅ ਵੀਲਡਰੇਅਰ ਯੂਰਪੀ ਦੇਸ਼ ਮਾਲਟਾ ਵਿਖੇ ਛੁੱਟੀਆਂ ਬਿਤਾਉਣ ਆਏ ਸਨ।

ਐਂਡਰੀਆ 16 ਹਫ਼ਤਿਆਂ ਦੀ ਗਰਭਵਤੀ ਸੀ ਅਤੇ ਇਸ ਦੌਰਾਨ ਉਸ ਦਾ ਖੂਨ ਨਿਕਲਨਾ ਸ਼ੁਰੂ ਹੋ ਗਿਆ ਸੀ।

ਡਾਕਟਰਾਂ ਮੁਤਾਬਕ ਕੀ ਹੈ ਸਮੱਸਿਆ

ਡਾਕਟਰਾਂ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਸਰੀਰ ''''ਚ ਪਲੇਸੇਂਟਾ (ਗਰਭ ਨਾਲ) ਦਾ ਕੁਝ ਹਿੱਸਾ ਯੂਟਰਸ (ਬੱਚੇਦਾਨੀ) ਤੋਂ ਵੱਖ ਹੋ ਗਿਆ ਹੈ ਅਤੇ ਅਜਿਹੀ ਸਥਿਤੀ ''''ਚ ਗਰਭ ਅਵਸਥਾ ਜਾਰੀ ਰੱਖਣਾ ਉਸ ਲਈ ਬਹੁਤ ਹੀ ਖ਼ਤਰਨਾਕ ਸਿੱਧ ਹੋ ਗਿਆ ਹੈ।

ਪਰ ਇਸ ਸਮੇਂ ਤੱਕ ਬੱਚੀ ਦੇ ਦਿਲ ਦੀ ਧੜਕਣ ਸੁਣਨੀ ਸ਼ੂਰੂ ਹੋ ਗਈ ਸੀ ਅਤੇ ਮਾਲਟਾ ''''ਚ ਇਸ ਦਾ ਮਤਲਬ ਇਹ ਹੈ ਕਿ ਡਾਕਟਰ ਕਾਨੂੰਨੀ ਤੌਰ ''''ਤੇ ਐਂਡਰੀਆ ਦਾ ਗਰਭਪਾਤ ਨਹੀਂ ਕਰਵਾ ਸਕਦੇ ਹਨ।

ਐਂਡਰੀਆ ਅਤੇ ਉਨ੍ਹਾਂ ਦਾ ਪਤੀ ਪਿਛਲੇ ਇੱਕ ਹਫ਼ਤੇ ਤੋਂ ਮਾਲਟਾ ਦੇ ਇੱਕ ਹਸਪਤਾਲ ''''ਚ ਹਨ ਅਤੇ ਉਡੀਕ ਕਰ ਰਹੇ ਹਨ।

ਜੇਅ ਵੀਲਡੇਰਅਰ ਨੇ ਬੀਬੀਸੀ ਨੂੰ ਫੋਨ ''''ਤੇ ਦੱਸਿਆ, "ਅਸੀਂ ਇੱਥੇ ਬੈਠੇ ਇਹ ਸੋਚ ਰਹੇ ਹਾਂ ਕਿ ਜੇਅ ਐਂਡਰੀਆ ਨੂੰ ਜਣੇਪੇ ਦਾ ਦਰਦ (ਲੇਬਰ ਪੇਨ) ਸ਼ੁਰੂ ਹੁੰਦਾ ਹੈ ਤਾਂ ਹਸਪਤਾਲ ਸਾਡੀ ਮਦਦ ਕਰੇਗਾ। ਜੇਕਰ ਬੱਚੀ ਦੇ ਦਿਲ ਦੀ ਧੜਕਣ ਰੁੱਕ ਗਈ ਤਾਂ ਇਸ ਸਥਿਤੀ ''''ਚ ਵੀ ਹਸਪਤਾਲ ਸਾਡੀ ਮਦਦ ਕਰੇਗਾ ਪਰ ਇਸ ਤੋਂ ਇਲਾਵਾ ਉਹ ਹੋਰ ਕੁਝ ਨਹੀਂ ਕਰਨਗੇ।"

ਬੱਚੀ ਦੀ ਮਾਂ ਜੀ ਜਾਨ ਖ਼ਤਰੇ ਵਿਚ

ਜੇ ਵੀਲਡੇਰਅਰ ਨਾਰਾਜ਼ ਵੀ ਹਨ ਅਤੇ ਗੁੱਸੇ ''''ਚ ਵੀ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਐਂਡਰੀਆ ਦੀ ਹਾਲਤ ਕਿਸੇ ਵੀ ਸਮੇਂ ਵਿਗੜ ਸਕਦੀ ਹੈ।

ਉਹ ਕਹਿੰਦੇ ਹਨ, "ਐਂਡਰੀਆ ਦਾ ਖੂਨ ਬਹੁਤ ਜ਼ਿਆਦਾ ਤੇਜ਼ੀ ਨਾਲ ਵਹਿ ਰਿਹਾ ਹੈ ਅਤੇ ਉਸ ਦਾ ਪਲੇਸੇਂਟਾ ਬੱਚੇਦਾਨੀ ਤੋਂ ਵੱਖ ਹੋ ਰਿਹਾ ਹੈ। ਝਿੱਲੀ (ਮੈਂਬ੍ਰੇਨ) ਪੂਰੀ ਤਰ੍ਹਾਂ ਨਾਲ ਟੁੱਟ ਚੁੱਕੀ ਹੈ ਅਤੇ ਬੱਚੇ ਨੂੰ ਮਾਂ ਨਾਲ ਜੋੜਨ ਵਾਲਾ ਪਲੇਸੇਂਟਾ ਹੁਣ ਬੱਚੇਦਾਨੀ ਤੋਂ ਬਾਹਰ ਆ ਗਿਆ ਹੈ। ਲਾਗ ਦੇ ਕਰਕੇ ਐਂਡਰੀਆ ਲਈ ਗੰਭੀਰ ਖ਼ਤਰਾ ਪੈਦਾ ਹੋ ਗਿਆ ਹੈ ਪਰ ਇਸ ਸਭ ਨੂੰ ਰੋਕਿਆ ਜਾ ਸਕਦਾ ਹੈ।"

ਉਹ ਕਹਿਦੇ ਹਨ, "ਬੱਚੀ ਦਾ ਬਚਣਾ ਅਸੰਭਵ ਹੈ ਅਤੇ ਇਸ ਨੂੰ ਕਿਸੇ ਵੀ ਹਾਲਤ ''''ਚ ਬਦਲਿਆ ਨਹੀਂ ਜਾ ਸਕਦਾ। ਅਸੀਂ ਉਸ ਨੂੰ ਪਿਆਰ ਕਰਦੇ ਹਾਂ, ਬਹੁਤ ਜ਼ਿਆਦਾ ਪਿਆਰ ਕਰਦੇ ਹਾਂ ਅਤੇ ਚਾਹੁੰਦੇ ਹਾਂ ਕਿ ਉਸ ਨੂੰ ਬਚਾ ਲਿਆ ਜਾਵੇ, ਪਰ ਅਜਿਹਾ ਨਹੀਂ ਹੋ ਸਕਦਾ ਹੈ।"

"ਅਸੀਂ ਅਜਿਹੀ ਸਥਿਤੀ ''''ਚ ਹਾਂ ਕਿ ਇੱਕ ਪਾਸੇ ਅਸੀਂ ਆਪਣੀ ਬੱਚੀ ਨੂੰ ਜਨਮ ਤੋਂ ਪਹਿਲਾਂ ਹੀ ਗੁਆ ਰਹੇ ਹਾਂ ਅਤੇ ਦੂਜੇ ਪਾਸੇ ਹਸਪਤਾਲ ਵੀ ਇਲਾਜ ''''ਚ ਦੇਰੀ ਕਰ ਰਿਹਾ ਹੈ, ਜਿਸ ਨਾਲ ਐਂਡਰੀਆ ਲਈ ਲਾਗ ਦਾ ਖ਼ਤਰਾ ਵੀ ਵੱਧ ਗਿਆ ਹੈ।"

ਉਹ ਚਾਹੁੰਦੇ ਹਨ ਕਿ ਉਨ੍ਹਾਂ ਦੀ ਪਤਨੀ ਨੂੰ ਐਮਰਜੈਂਸੀ ਇਲਾਜ ਲਈ ਯੂਕੇ ਲਿਜਾਇਆ ਜਾਵੇ ਅਤੇ ਇਸ ਸਫ਼ਰ ਦਾ ਖਰਚ ਉਨ੍ਹਾਂ ਦੀ ਟਰੈਵਲ ਕੰਪਨੀ ਚੁੱਕੇ।

ਸਾਲ 2017 ''''ਚ ਵੀ ਇੱਕ ਅਜਿਹੇ ਹੀ ਮਾਮਲੇ ''''ਚ ਇੱਕ ਸੈਲਾਨੀ ਨੂੰ ਐਮਰਜੈਂਸੀ ਗਰਭਪਾਤ ਲਈ ਫਰਾਂਸ ਲਿਜਾਇਆ ਗਿਆ ਸੀ। ਪਰ ਮਾਲਟਾ ''''ਚ ਔਰਤਾਂ ਕੋਲ ਅਜਿਹੀ ਸਹੂਲਤ ਨਹੀਂ ਹੈ।

ਇਹ ਵੀ ਪੜ੍ਹੋ:

  • ਗਰਭਪਾਤ ਝੱਲ ਚੁੱਕੀਆਂ ਔਰਤਾਂ ਕਿਸ ਦਰਦ ਵਿੱਚੋਂ ਲੰਘਦੀਆਂ ਹਨ, ਇੱਕ ਪੱਤਰਕਾਰ ਦਾ ਨਿੱਜੀ ਤਜਰਬਾ
  • ''''ਮੈਨੂੰ ਕਿਹਾ ਗਿਆ ਸੀ ਕਿ ਗਰਭਪਾਤ ਇੱਕ ਕਤਲ ਸੀ ਤੇ ਇਹ ਬਹੁਤ ਖਤਰਨਾਕ ਸੀ''''
  • ਗਰਭਵਤੀ ਔਰਤਾਂ ਦਾ ਗੋਲਗੱਪੇ, ਚੌਕਲੇਟ ਜਾਂ ਚਟਪਟਾ ਖਾਉਣ ਨੂੰ ਮਨ ਕਿਉਂ ਕਰਦਾ ਰਹਿੰਦਾ ਹੈ

ਮਾਲਟਾ ''''ਚ ਗਰਭਪਾਤ ''''ਤੇ ਪੂਰਨ ਪਾਬੰਦੀ

ਮਾਲਟਾ ਉਨ੍ਹਾਂ ਟਾਪੂਆਂ ''''ਚੋਂ ਇੱਕ ਹੈ ਜਿੱਥੇ ਗਰਭਪਾਤ ਦੇ ਮਾਮਲੇ ''''ਚ ਯੂਰਪ ਦੇ ਸਭ ਤੋਂ ਸਖ਼ਤ ਕਾਨੂੰਨ ਲਾਗੂ ਹਨ। ਇੱਥੇ ਗਰਭਪਾਤ ਪੂਰੀ ਤਰ੍ਹਾਂ ਨਾਲ ਗੈਰ-ਕਾਨੂੰਨੀ ਹੈ। ਜੇ ਭਰੂਣ ਦੇ ਬਚਣ ਦੀ ਕੋਈ ਸੰਭਾਵਨਾ ਨਾ ਵੀ ਹੋਵੇ ਉਸ ਸਥਿਤੀ ''''ਚ ਵੀ ਇੱਥੇ ਗਰਭਪਾਤ ਦੀ ਮੁਕੰਮਲ ਮਨਾਹੀ ਹੈ।

ਮਾਲਟਾ ਦੀ ਡਾਕਟਰ ਲਾਰਾ ਦਮਿੱਤਰੀਜੇਵਿਚ ਪੇਸ਼ੇ ਵੱਜੋਂ ਵਕੀਲ ਹਨ ਅਤੇ ਔਰਤਾਂ ਦੇ ਅਧਿਕਾਰਾਂ ''''ਤੇ ਕੰਮ ਕਰਨ ਵਾਲੀ ਸੰਸਥਾ ਫਾਊਂਡੇਸ਼ਨ ਫਾਰ ਵੂਮੈਨ ਰਾਈਟਸ ਦੀ ਪ੍ਰਧਾਨ ਹਨ। ਉਹ ਪਿਛਲੇ ਲੰਮੇ ਸਮੇਂ ਤੋਂ ਦੇਸ਼ ਦੇ ਇਸ ਕਾਨੂੰਨ ਵਿਰੁੱਧ ਲੜ ਰਹੇ ਹਨ।

ਉਹ ਕਹਿੰਦੇ ਹਨ, "ਇੱਥੇ ਔਰਤਾਂ ਇਸ ਮੁੱਦੇ ''''ਤੇ ਬਹੁਤ ਘੱਟ ਗੱਲ ਕਰਦੀਆਂ ਹਨ। ਇੱਥੋਂ ਤੱਕ ਕਿ ਡਾਕਟਰਾਂ ਦਾ ਵੀ ਇਹ ਮੰਨਣਾ ਹੈ ਕਿ ਬੱਚੇ ਦਾ ਜਨਮ ਕੁਦਰਤੀ ਤੌਰ ''''ਤੇ ਹੋਣਾ ਚਾਹੀਦਾ ਹੈ। ਜੇ ਬੱਚੇ ਦੇ ਜਨਮ ਦੌਰਾਨ ਮਰੀਜ ਨੂੰ ਸੇਪਸਿਸ ਹੋ ਜਾਂਦਾ ਹੈ ਜਾਂ ਉਹ ਗੰਭੀਰ ਰੂਪ ਨਾਲ ਬਿਮਾਰ ਹੋ ਜਾਂਦੀ ਹੈ ਤਾਂ ਹੀ ਡਾਕਟਰ ਦਖਲ ਦਿੰਦੇ ਹਨ।"

ਉਹ ਅੱਗੇ ਕਹਿੰਦੇ ਹਨ, "ਅਸੀਂ ਜਾਣਦੇ ਹਾਂ ਕਿ ਹਰ ਸਾਲ ਔਸਤਨ ਦੋ ਜਾਂ ਤਿੰਨ ਅੀਜਹੇ ਮਾਮਲੇ ਸਾਹਮਣੇ ਆਉਂਦੇ ਹੀ ਹਨ। ਪਰ ਐਂਡਰੀਆ ਨੇ ਸੋਸ਼ਲ ਮੀਡੀਆ ''''ਤੇ ਆਪਣੀ ਕਹਾਣੀ ਸਾਂਝੀ ਕੀਤੀ ਹੈ ਅਤੇ ਇਸ ਤੋਂ ਬਾਅਦ ਅਸੀਂ ਵੇਖ ਰਹੇ ਹਾਂ ਕਿ ਹੋਰ ਕਈ ਔਰਤਾਂ ਵੀ ਇਸ ਮੁੱਦੇ ''''ਤੇ ਖੁੱਲ੍ਹ ਕੇ ਗੱਲ ਕਰ ਰਹੀਆਂ ਹਨ।"

https://twitter.com/StefSimanowitz/status/1539897865010647040

ਲਾਰਾ ਦਮਿੱਤਰੀਜੇਵਿਚ ਦਾ ਕਹਿਣਾ ਹੈ ਕਿ ਇਸ ਕਾਨੂੰਨ ਨੂੰ ਬਦਲਣਾ ਬਹੁਤ ਹੀ ਜ਼ਰੂਰੀ ਹੈ ਕਿਉਂਕਿ ਅਜਿਹੇ ਕਾਨੂੰਨ ਨਾ ਸਿਰਫ਼ ਔਰਤਾਂ ਦੀ ਸਿਹਤ ਲਈ ਮੁਸ਼ਕਲਾਂ ਪੈਦਾ ਕਰਦੇ ਹਨ, ਬਲਕਿ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਵੀ ਵਧੇਰੇ ਮਾਨਸਿਕ ਤਣਾਅ ਦਾ ਕਾਰਨ ਬਣਦੇ ਹਨ।

ਬੀਬੀਸੀ ਨੇ ਇਸ ਸਬੰਧ ''''ਚ ਮਾਲਟਾ ਸਰਕਾਰ ਅਤੇ ਹਸਪਤਾਲ ਨਾਲ ਵੀ ਸੰਪਰਕ ਕਰਨ ਦਾ ਯਤਨ ਕੀਤਾ ਪਰ ਅਜੇ ਤੱਕ ਉਨ੍ਹਾਂ ਵੱਲੋਂ ਕੋਈ ਜਵਾਬ ਨਹੀਂ ਆਇਆ ਹੈ।

ਜੇ ਵੀਲਡਰੇਅਰ ਦਾ ਕਹਿਣਾ ਹੈ ਕਿ ਉਹ ਪਿਛਲੇ ਛੇ ਦਿਨਾਂ ਤੋਂ ਇਸ ਡਰ ਨਾਲ ਜੂਝ ਰਹੇ ਹਨ ਕਿ ਕਿਤੇ ਕੋਈ ਅਣਸੁਖਾਂਵੀ ਘਟਨਾ ਨਾ ਵਾਪਰ ਜਾਵੇ।

ਉਹ ਕਹਿੰਦੇ ਹਨ , "ਇਹ ਪ੍ਰਕਿਰਿਆ ਦੋ ਘੰਟਿਆਂ ''''ਚ ਹੀ ਪੂਰੀ ਹੋ ਜਾਣੀ ਚਾਹੀਦੀ ਸੀ। ਇਸ ਨਾਲ ਐਂਡਰੀਆ ਦੀ ਜਾਨ ਨੂੰ ਕੋਈ ਖ਼ਤਰਾ ਨਾ ਹੁੰਦਾ, ਪਰ ਹੁਣ ਸਥਿਤੀ ਇਹ ਹੈ ਕਿ ਅਸੀਂ ਸਿਰਫ ਇਹੀ ਸੋਚ ਰਹੇ ਹਾਂ ਕਿ ਹੁਣ ਅੱਗੇ ਕੀ ਹੋਵੇਗਾ।"

ਇਹ ਵੀ ਪੜ੍ਹੋ:

  • ਤੁਸੀਂ ਵੀ ਕਸਰਤ ਤੋਂ ਭੱਜਦੇ ਹੋ, ਤਾਂ ਇਹ 10 ਨੁਕਤੇ ਅਪਣਾਓ
  • ਅਸੀਂ ਰੋਜ਼ ਤਿੰਨ ਵਾਰ ਖਾਣਾ ਖਾਂਦੇ ਹਾਂ, ਪਰ ਸਿਹਤ ਮਾਹਰਾਂ ਦੀ ਕੀ ਹੈ ਸਲਾਹ ਕਿ ਕਦੋਂ ਕੀ ਖਾਈਏ
  • ਸੈਨੇਟਰੀ ਪੈਡ ਦੀ ਥਾਂ ਲੈ ਰਿਹਾ ਮੈਂਸਟੁਰਲ ਕੱਪ ਕੀ ਹੈ ਤੇ ਕਿਵੇਂ ਕੰਮ ਕਰਦਾ ਹੈ

https://www.youtube.com/watch?v=fZmzEr8L9nQ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''''ਤੇ ਜੁੜੋ।)