ਡੌਨ ਬ੍ਰੈਡਮੈਨ ਦੀ ਤੁਲਨਾ ਜਿਸ ਖਿਡਾਰੀ ਨਾਲ ਹੋ ਰਹੀ ਉਸ ਨੂੰ ਮੂਸੇਵਾਲੇ ਦੇ ਗਾਣੇ ’ਚ ਆਪਣੀ ਜ਼ਿੰਦਗੀ ਦਿੱਸਦੀ - ਪ੍ਰੈੱਸ ਰਿਵਿਊ

06/27/2022 12:18:45 PM

ਮੁੰਬਈ ਦੇ ਕ੍ਰਿਕਟਰ ਸਰਫ਼ਰਾਜ਼ ਖ਼ਾਨ ਨੇ ਰਣਜੀ ਟ੍ਰੌਫ਼ੀ ਦੇ ਮੈਚ ਵਿੱਚ ਸੈਂਕੜਾ ਜੜਿਆ ਤਾਂ ਆਪਣੇ ਹੰਝੂ ਨਾ ਰੋਕ ਸਕੇ ਅਤੇ ਇਸੇ ਖ਼ੁਸ਼ੀ ਵਿੱਚ ਉਨ੍ਹਾਂ ਸਿੱਧੂ ਮੂਸੇਵਾਲਾ ਦੀ ਪਛਾਣ ਬਣੀ ਪੱਟਾਂ ਉੱਤੇ ਥਾਪੀ ਮਾਰ ਕੇ ਅੰਬਰਾਂ ਵੱਲ ਆਪਣੀ ਉਂਗਲ ਚੁੱਕੀ।

ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਸਰਫ਼ਰਾਜ਼ ਖ਼ਾਨ ਨੇ ਕਿਹਾ, ''''''''ਮੂਸੇਵਾਲਾ ਦੇ ਗਾਣੇ ਜਸ਼ਨਾਂ ਦੌਰਾਨ ਸਾਡੇ ਡ੍ਰੈਸਿੰਗ ਰੂਮ ਵਿੱਚ ਵੱਜਦੇ ਸਨ। ਉਹ ਕੁਝ ਸਾਲਾਂ ਤੋਂ ਟ੍ਰੈਂਡ ਵਿੱਚ ਸਨ। ਇੱਕ ਦਿਨ ਕਿਸੇ ਨੇ ਉਸ ਦੇ ਗਾਣੇ ਚਲਾਏ। ਮੈਂ ਉਸ ਤੋਂ ਬਾਅਦ ਹੀ ਮੂਸੇਵਾਲਾ ਨੂੰ ਪਸੰਦ ਕਰਨ ਲੱਗਿਆ।”

“ਹਾਲਾਂਕਿ ਉਸ ਦੇ ਗੀਤ 295 ਦੀਆਂ ਇਨ੍ਹਾਂ ਸੱਤਰਾਂ (''''''''ਪਰ ਇੱਕ ਗੱਲ ਰੱਖੀਂ ਮੇਰੀ ਯਾਦ ਪੁੱਤਰਾ, ਆਹ ਬਾਪੂ ਤੇਰਾ ਬੜਾ ਆ ਪਰਾਊਡ ਤੇਰੇ ''''ਤੇ'''''''') ਨੇ ਮੇਰੇ ਦਿਲ ਨੂੰ ਛੂਹਿਆ। ਇਹੀ ਲਾਈਨ ਮੇਰੇ ਕਹਾਣੀ ਹੈ।''''''''

ਸਰਫ਼ਰਾਜ਼ ਨੇ ਕਿਹਾ ਕਿ ਉਨ੍ਹਾਂ ਅਜਿਹਾ ਜਸ਼ਨ ਪਹਿਲਾਂ ਵੀ ਮਨਾਇਆ ਸੀ।

ਉਨ੍ਹਾਂ ਕਿਹਾ, ''''''''ਜਦੋਂ ਮੈਂ ਇੱਕ ਰਣਜੀ ਟ੍ਰੌਫ਼ੀ ਮੈਚ ਦੌਰਾਨ 153 ਦੌੜਾਂ ਬਣਾਈਆਂ ਸਨ ਤਾਂ ਇਸੇ ਤਰੀਕੇ ਜਸ਼ਨ ਮਨਾਇਆ ਸੀ ਪਰ ਪ੍ਰਸਾਰਣ ਕਰਨ ਵਾਲਿਆਂ ਨੇ ਇਹ ਨਹੀਂ ਦਿਖਾਇਆ ਪਰ ਇਸ ਵਾਰ ਇਹ ਸਭ ਨੇ ਦੇਖਿਆ।''''''''

24 ਸਾਲ ਦੇ ਸਰਫ਼ਰਾਜ਼ ਨੇ ਪਹਿਲਾਂ ਵੀ 134 ਦੌੜਾਂ ਦੀ ਪਾਰੀ ਖੇਡੀ ਸੀ ਜਿਸ ਕਾਰਨ ਮੁੰਬਈ ਟੀਮ 374 ਦੌੜਾਂ ਦੇ ਸਕੋਰ ਤੱਕ ਪਹੁੰਚੀ ਸੀ। ਹਾਲਾਂਕਿ ਮੱਧ ਪ੍ਰਦੇਸ਼ ਦੇ ਬੱਲੇਬਾਜ਼ਾਂ ਨੇ ਪਹਿਲੀ ਪਾਰੀ ਵਿੱਚ ਇਸ ਸਕੌਰ ਨੂੰ ਬੌਣਾ ਸਾਬਤ ਕਰ ਦਿਖਾਇਆ ਸੀ।

ਸਰਫ਼ਰਾਜ਼ ਖ਼ਾਨ ਦਾ ਬੱਲਾ ਪੂਰੇ ਸੀਜ਼ਨ ਵਿੱਚ ਬੋਲਦਾ ਨਜ਼ਰ ਆਇਆ ਹੈ। ਫਰਸਟ ਕਲਾਸ ਕ੍ਰਿਕਟ ਵਿੱਚ ਉਨ੍ਹਾਂ ਦੀ ਬੱਲੇਬਾਜ਼ੀ ਦਾ ਔਸਤ 82.83 ਹੈ। ਇਸ ਤੋਂ ਬਿਹਤਰ ਰਿਕਾਰਡ ਕ੍ਰਿਕਟ ਦੀ ਦੁਨੀਆਂ ਵਿੱਚ ਸਿਰਫ਼ ਇੱਕ ਬੱਲੇਬਾਜ਼ ਹੈ ਅਤੇ ਉਹ ਆਸਟਰੇਲੀਆ ਦੇ ਮਹਾਨ ਕ੍ਰਿਕਟਰ ਡੌਨ ਬ੍ਰੈਡਮੈਨ ਹਨ।

ਬ੍ਰੈਡਮੈਨ ਨੇ ਫਰਸਟ ਕਲਾਸ ਕ੍ਰਿਕਟ 95.14 ਦੀ ਔਸਤ ਨਾਲ ਦੌੜਾਂ ਬਣਾਈਆਂ ਸਨ। ਫਰਸਟ ਕਲਾਸ ਵਿੱਚ 2000 ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ਾਂ ਵਿੱਚ ਸਰਫ਼ਰਾਜ਼ ਖ਼ਾਨ, ਬ੍ਰੈਡਮੈਨ ਤੋਂ ਬਾਅਦ ਦੂਜੇ ਨੰਬਰ ਉੱਤੇ ਹਨ। ਕਰੀਅਰ ਦੇ ਸ਼ੁਰੂਆਤੀ ਦਿਨਾਂ ਵਿੱਚ ਅਜਿਹੀ ਉਪਲਬਧੀ ਹਾਸਲ ਕਰਨਾ ਕਿਸੇ ਕਰਿਸ਼ਮੇ ਤੋਂ ਘੱਟ ਨਹੀਂ ਹੈ।

ਇਹੀ ਕਾਰਨ ਹੈ ਕਿ ਕਈ ਲੋਕਂ ਵੱਲੋਂ ਸਰਫ਼ਰਾਜ਼ ਖ਼ਾਨ ਦੀ ਤੁਲਨਾ ਡੌਨ ਬ੍ਰੈਡਮੈਨ ਨਾਲ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ:

  • ਸੰਗਰੂਰ ਜ਼ਿਮਨੀ ਚੋਣ ਦੇ ਨਤੀਜਿਆਂ ਦਾ ਅੱਜ ਹੋਵੇਗਾ ਐਲਾਨ, ਜਾਣੋ ਇਸ ਸੀਟ ਬਾਰੇ ਖ਼ਾਸ ਗੱਲਾਂ
  • ਆਈਏਐੱਸ ਸੰਜੇ ਪੋਪਲੀ ਦੇ ਪੁੱਤਰ ਦੀ ਮੌਤ ਬਾਰੇ ਪਰਿਵਾਰ ਦਾ ਕੀ ਹੈ ਇਲਜ਼ਾਮ ਤੇ ਵਿਜੀਲੈਂਸ ਦੀ ਕੀ ਹੈ ਸਫ਼ਾਈ
  • ਗਰਭਪਾਤ ਬਾਰੇ ਸੁਪਰੀਮ ਕੋਰਟ ਦਾ ਫ਼ੈਸਲਾ ਅਮਰੀਕੀ ਸਮਾਜ ਲਈ ਇੰਨਾ ਅਹਿਮ ਕਿਉਂ ਹੈ

ਚੰਡੀਗੜ੍ਹ ਤੇ ਅੰਮ੍ਰਿਤਸਰ ਸਣੇ ਇਹ ਸ਼ਹਿਰ ਮੈਡੀਕਲ ਟੂਰੀਜ਼ਮ ਲਈ ਹੋਣਗੇ ਤਿਆਰ

ਸਰਕਾਰ ਨੇ ਆਪਣੀ ''''ਹੀਲ ਇਨ ਇੰਡੀਆ'''' ਪਹਿਲਕਦਮੀ ਦੇ ਹਿੱਸੇ ਵਜੋਂ ਮੈਡੀਕਲ ਯਾਤਰਾ ਨੂੰ ਹੁਲਾਰਾ ਦੇਣ ਲਈ 17 ਸ਼ਹਿਰਾਂ ਦੇ ਬੁਨਿਆਦੀ ਮੈਡੀਕਲ ਢਾਂਚੇ ਨੂੰ ਵਧਾਉਣ ਲਈ ਇੱਕ ਯੋਜਨਾ ਤਿਆਰ ਕੀਤੀ ਹੈ, ਜੋ ਇਲਾਜ ਅਤੇ ਤੰਦਰੁਸਤੀ ਲਈ ਬਹੁਤ ਸਾਰੇ ਵਿਦੇਸ਼ੀ ਮਰੀਜ਼ਾਂ ਦੀ ਆਮਦ ਦੀ ਉਮੀਦ ਰੱਖਦੇ ਹਨ।

Getty Images

ਖ਼ਬਰ ਏਜੰਸੀ ਪੀਟੀਆਈ ਮੁਤਾਬਕ ਉਨ੍ਹਾਂ ਨੂੰ ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਸਿਹਤ ਮੰਤਰਾਲਾ ਭਾਰਤ ਆਉਣ ਵਾਲੇ ਮਰੀਜ਼ਾਂ ਦੀ ਗਿਣਤੀ ਅਤੇ ਡਾਕਟਰੀ ਇਲਾਜ ਦੀ ਗੁਣਵੱਤਾ ਤੇ ਲਾਗਤ ਦੇ ਆਧਾਰ ''''ਤੇ 44 ਦੇਸ਼ਾਂ ਦੇ ਮਰੀਜ਼ਾਂ ਅਤੇ ਉਨ੍ਹਾਂ ਦੇ ਸਾਥੀਆਂ ਲਈ ਮੈਡੀਕਲ ਵੀਜ਼ਾ ਨਿਯਮਾਂ ਅਤੇ ਹੋਰ ਜ਼ਰੂਰਤਾਂ ਨੂੰ ਸੌਖਾ ਬਣਾਉਣ ''''ਤੇ ਕੰਮ ਕਰ ਰਿਹਾ ਹੈ।

ਪੀਟੀਆਈ ਮੁਤਾਬਕ 12 ਸੂਬਿਆਂ ਦੇ 17 ਸ਼ਹਿਰਾਂ ਵਿੱਚ ਨਿੱਜੀ ਖੇਤਰ ਦੇ 30 ਹਸਪਤਾਲਾਂ ਸਮੇਤ 37 ਹਸਪਤਾਲਾਂ ਦੀ ਇਸ ਦੇ ਲਈ ਪਛਾਣ ਕੀਤੀ ਗਈ ਹੈ।

ਪਹਿਲਕਦਮੀ ਦੇ ਪਹਿਲੇ ਪੜਾਅ ਵਿੱਚ ਜਿਹੜੇ ਸ਼ਹਿਰ ਸ਼ਾਮਿਲ ਹੋਣਗੇ, ਉਨ੍ਹਾਂ ਵਿੱਚ ਨਵੀਂ ਦਿੱਲੀ, ਪੁਣੇ, ਅਹਿਮਦਾਬਾਦ, ਗੁਰੂਗ੍ਰਾਮ, ਬੰਗਲੁਰੂ, ਅੰਮ੍ਰਿਤਸਰ, ਕੋਚੀ, ਕੋਇੰਬਟੂਰ, ਮੁੰਬਈ, ਕੋਲਕਾਤਾ, ਗੁੰਟੂਰ, ਅਲਾਪੁਝਾ, ਗੁਹਾਟੀ, ਚੇਨਈ, ਚੰਡੀਗੜ੍ਹ, ਵੇਲੋਰ ਅਤੇ ਹੈਦਰਾਬਾਦ ਹਨ।

ਪਾਕਿਸਤਾਨ ''''ਚ ਲੱਸੀ ਤੇ ਸੱਤੂ ਪੀਣ ਨੂੰ ਕਿਉਂ ਕਿਹਾ ਜਾ ਰਿਹਾ

ਪਾਕਿਸਤਾਨ ਵਿੱਚ ਇੱਕ ਵੱਡੇ ਵਿਦਿਅਕ ਸੰਸਥਾ ਨੇ ਰੁਜ਼ਗਾਰ ਨੂੰ ਉਤਸ਼ਾਹਤ ਕਰਨ ਅਤੇ ਨਕਦੀ ਦੀ ਤੰਗੀ ਵਾਲੇ ਦੇਸ਼ ਵਿੱਚ ਚਾਹ ਦੀ ਦਰਾਮਦ ''''ਤੇ ਖਰਚੇ ਨੂੰ ਘਟਾਉਣ ਲਈ ਇੱਕ ਨਵੇਂ ਵਿਚਾਰ ਦਾ ਮਤਾ ਪੇਸ਼ ਕੀਤਾ ਹੈ।

Getty Images

ਮਤਾ ਇਹ ਹੈ ਕਿ ਲੱਸੀ ਅਤੇ ਸੱਤੂ ਵਰਗੇ ਪੀਣ ਵਾਲੇ ਪਦਾਰਥਾਂ ਦੀ ਖਪਤ ਨੂੰ ਉਤਸ਼ਾਹਿਤ ਕਰੋ।

ਦਿ ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਉਚੇਰੀ ਸਿੱਖਿਆ ਕਮਿਸ਼ਨ ਦੀ ਕਾਰਜਕਾਰੀ ਚੇਅਰਪਰਸਨ ਡਾ. ਸ਼ਾਇਸਤਾ ਸੋਹੇਲ ਨੇ ਜਨਤਕ ਖੇਤਰ ਦੀਆਂ ਯੂਨੀਵਰਸਿਟੀਆਂ ਦੇ ਵਾਈਸ-ਚਾਂਸਲਰਾਂ ਨੂੰ ਇੱਕ ਸਰਕੂਲਰ ਵਿੱਚ ਕਿਹਾ ਹੈ ਕਿ ਉਹ "ਲੀਡਰਸ਼ਿੱਪ ਦੀ ਭੂਮਿਕਾ ਨਿਭਾਉਣ ਅਤੇ ਘੱਟ ਆਮਦਨੀ ਵਾਲੇ ਸਮੂਹਾਂ ਅਤੇ ਆਰਥਿਕਤਾ ਨੂੰ ਰਾਹਤ ਦੇਣ ਲਈ ਨਵੇਂ ਤਰੀਕਿਆਂ ਬਾਰੇ ਸੋਚਣ।"

ਸਰਕੂਲਰ ਵਿੱਚ ਸੋਹੇਲ ਨੇ ਸੁਝਾਅ ਦਿੱਤਾ ਕਿ, "ਸਥਾਨਕ ਚਾਹ ਦੇ ਬਾਗਾਂ ਅਤੇ ਲੱਸੀ ਤੇ ਸੱਤੂ ਵਰਗੇ ਰਵਾਇਤੀ ਪੀਣ ਵਾਲੇ ਪਦਾਰਥਾਂ ਨੂੰ ਉਤਸ਼ਾਹਿਤ ਕੀਤਾ ਜਾਵੇ, ਜਿਸ ਨਾਲ ਰੁਜ਼ਗਾਰ ਵਿੱਚ ਵਾਧਾ ਹੋਵੇਗਾ। ਚਾਹ ਦੀ ਦਰਾਮਦ ''''ਤੇ ਖਰਚ ਸਾਡੇ ਇੰਪੋਰਟ ਬਿੱਲ ਨੂੰ ਘਟਾ ਦੇਵੇਗਾ।"

ਕੁਝ ਦਿਨਾਂ ਪਹਿਲਾਂ ਪਾਕਿਸਤਾਨ ਦੇ ਕੈਬਨਿਟ ਮੰਤਰੀ ਅਹਿਸਾਨ ਇਕਬਾਲ ਨੇ ਦੇਸਵਾਸੀਆਂ ਨੂੰ ਚਾਹ ਦੀ ਖਪਤ ਨੂੰ ਘਟਾਉਣ ਦੀ ਅਪੀਲ ਕੀਤੀ ਸੀ ਤਾਂ ਜੋ ਚਾਹ ਦੀ ਦਰਾਮਦਗੀ ਦੀ ਵੱਡੀ ਕੀਮਤ ਨੂੰ ਘੱਟ ਕੀਤਾ ਜਾ ਸਕੇ।

ਪਾਕਿਸਤਾਨ ਵੱਡੀ ਮਾਤਰਾ ਵਿੱਚ ਚਾਹ ਦੀ ਦਰਾਮਦਗੀ ਕਰਦਾ ਹੈ।

ਇਹ ਵੀ ਪੜ੍ਹੋ:

  • ਤੁਸੀਂ ਵੀ ਕਸਰਤ ਤੋਂ ਭੱਜਦੇ ਹੋ, ਤਾਂ ਇਹ 10 ਨੁਕਤੇ ਅਪਣਾਓ
  • ਅਸੀਂ ਰੋਜ਼ ਤਿੰਨ ਵਾਰ ਖਾਣਾ ਖਾਂਦੇ ਹਾਂ, ਪਰ ਸਿਹਤ ਮਾਹਰਾਂ ਦੀ ਕੀ ਹੈ ਸਲਾਹ ਕਿ ਕਦੋਂ ਕੀ ਖਾਈਏ
  • ਸੈਨੇਟਰੀ ਪੈਡ ਦੀ ਥਾਂ ਲੈ ਰਿਹਾ ਮੈਂਸਟੁਰਲ ਕੱਪ ਕੀ ਹੈ ਤੇ ਕਿਵੇਂ ਕੰਮ ਕਰਦਾ ਹੈ

https://www.youtube.com/watch?v=ajuxYmhw2k0

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''''ਤੇ ਜੁੜੋ।)