ਸੰਗਰੂਰ ਜ਼ਿਮਨੀ ਚੋਣ: ਸਿਮਰਨਜੀਤ ਸਿੰਘ ਮਾਨ ਨੇ ਜਿੱਤ ਤੋਂ ਬਾਅਦ ਕਿਸ-ਕਿਸ ਸ਼ਖ਼ਸ਼ੀਅਤ ਨੂੰ ਕੀਤਾ ਯਾਦ

06/27/2022 12:18:33 PM

ਸੰਗਰੂਰ ਲੋਕ ਸਭਾ ਸੀਟ ਤੋਂ ਅਕਾਲੀ ਦਲ ਅੰਮ੍ਰਿਤਸਰ ਦੇ ਸਿਮਰਨਜੀਤ ਸਿੰਘ ਮਾਨ ਨੇ ਜਿੱਤ ਹਾਸਲ ਕਰ ਲਈ ਹੈ। ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਗੁਰਮੇਲ ਸਿੰਘ ਨੂੰ ਫਸਵੇਂ ਮੁਕਾਬਲੇ ਵਿੱਚ 5822 ਵੋਟਾਂ ਨਾਲ ਹਰਾਇਆ ਹੈ।

ਸਿਮਰਨਜੀਤ ਸਿੰਘ ਮਾਨ ਇਸ ਤੋਂ ਪਹਿਲਾਂ 1989 ਅਤੇ 1999 ਵਿਚ ਦੋ ਵਾਰ ਲੋਕ ਸਭਾ ਚੋਣਾਂ ਜਿੱਤ ਚੁੱਕੇ ਹਨ।

ਹੁਣ 23 ਸਾਲ ਬਾਅਦ ਸੰਗੂਰਰ ਦੀ ਜ਼ਿਮਨੀ ਚੋਣ ਜਿੱਤ ਸਿਮਰਨਜੀਤ ਸਿੰਘ ਮਾਨ ਤੀਜੀ ਵਾਰ ਭਾਰਤ ਦੀ ਲੋਕ ਸਭਾ ਵਿਚ ਦਾਖ਼ਲ ਹੋਣਗੇ।

ਸੰਗਰੂਰ ਲੋਕ ਸਭਾ ਸੀਟ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਮਾਰਚ 2022 ਵਿਚ ਵਿਧਾਨ ਸਭਾ ਚੋਣ ਜਿੱਤਣ ਤੋਂ ਬਾਅਦ ਅਸਤੀਫ਼ਾ ਦੇਣ ਤੋਂ ਬਾਅਦ ਖਾਲੀ ਹੋਈ ਸੀ ਅਤੇ ਇਸ ਸੀਟ ਉੱਤੇ 23 ਜੂਨ ਨੂੰ ਵੋਟਾਂ ਪਈਆਂ ਸਨ।

ਸਾਲ 2019 ਦੀਆਂ ਲੋਕ ਸਭਾ ਚੋਣਾਂ ਦੇ ਮੁਕਾਬਲੇ ਇਸ ਵਾਰ ਕਾਂਗਰਸ ਦਾ ਵੋਟ ਸ਼ੇਅਰ 27% ਤੋਂ ਘਟ ਕੇ 11% ਅਤੇ 24% ਤੋਂ 6% ਰਹਿ ਗਿਆ ਹੈ।

ਸਿਮਰਨਜੀਤ ਸਿੰਘ ਮਾਨ ਨੇ ਜਿੱਤਣ ਮੌਕੇ ਕਿਹਾ ਕਿ ਉਨ੍ਹਾਂ ਨੇ ਕਾਂਗਰਸ, ਅਕਾਲੀ ਦਲ ਤੇ ਆਮ ਆਦਮੀ ਪਾਰਟੀ ਵਰਗੀਆਂ ਪਾਰਟੀਆਂ ਦਾ ਲੱਕ ਤੋੜ ਦਿੱਤਾ ਹੈ।

BBC
ਦੀਪ ਸਿੰਘ ਸਿੱਧੂ ਅਤੇ ਸਿੱਧੂ ਮੂਸੇਵਾਲਾ ਨੇ ਆਪਣੀਆਂ ਸ਼ਹਾਦਤਾਂ ਦਿੱਤੀਆਂ ਹਨ, ਉਸ ਨਾਲ ਸਿੱਖ ਕੌਮ ਨੂੰ ਪੂਰੀ ਦੁਨੀਆਂ ਵਿੱਚ ਫਾਇਦਾ

ਸਿਮਰਨਜੀਤ ਸਿੰਘ ਮਾਨ ਨੇ ਜਿੱਤ ਤੋਂ ਬਾਅਦ ਕੀ ਕਿਹਾ:

  • ਇਨ੍ਹਾਂ ਦੇ (ਲੋਕਾਂ ਦੇ) ਹੌਂਸਲੇ ਬੁਲੰਦ ਹਨ ਅਤੇ ਇਨ੍ਹਾਂ ਨੇ ਚੁੱਪ ਨਹੀਂ ਕਰਨਾ। ਬੜ੍ਹੇ ਚਿਰ ਬਾਅਦ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਜਿੱਤ ਹੋਈ ਹੈ।
  • ਅਸੀਂ ਕਾਂਗਰਸ, ਅਕਾਲੀ ਦਲ ਤੇ ਆਮ ਆਦਮੀ ਪਾਰਟੀ ਵਰਗੀਆਂ ਸਾਰੀਆਂ ਵੱਡੀਆਂ ਪਾਰਟੀਆਂ ਦਾ ਲੱਕ ਤੋੜ ਕੇ ਰੱਖ ਦਿੱਤਾ। ਇਸ ਜਿੱਤ ਦਾ ਪੂਰੀ ਦੁਨੀਆਂ ਦੀ ਸਿਆਸਤ ਉੱਤੇ ਅਸਰ ਹੋਵੇਗਾ।
  • ਸਾਡੀ ਪਾਰਟੀ ਦੇ ਵਰਕਰਾਂ ਅਤੇ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਜੋ ਸੇਧ ਦਿੱਤੀ ਹੈ ਕਿ ਅਮਨ ਪਸੰਦ ਤਰੀਕੇ ਨਾਲ ਸੰਘਰਸ਼ ਵਿੱਚ ਰਹਿਣਾ, ਇਹ ਉਸ ਦੀ ਜਿੱਤ ਹੋਈ ਹੈ।
  • ਦੀਪ ਸਿੰਘ ਸਿੱਧੂ ਅਤੇ ਸਿੱਧੂ ਮੂਸੇਵਾਲਾ ਨੇ ਆਪਣੀਆਂ ਸ਼ਹਾਦਤਾਂ ਦਿੱਤੀਆਂ ਹਨ, ਉਸ ਨਾਲ ਸਿੱਖ ਕੌਮ ਨੂੰ ਪੂਰੀ ਦੁਨੀਆਂ ਵਿੱਚ ਫਾਇਦਾ ਹੋਇਆ ਹੈ।
  • ਹੁਣ ਸਿੱਖ ਕੌਮ ਨਾਲ ਭਾਰਤ ਦੀ ਹਕੂਮਤ ਨਹੀਂ ਕਰ ਸਕਦੀ ਜਿਸ ਤਰ੍ਹਾਂ ਮੁਸਲਮਾਨਾਂ ਨਾਲ ਕਰਦੀ ਹੈ।

ਹਲਕਾਵਾਰ ਕਿਸ ਨੂੰ ਕਿੰਨੀਆਂ ਵੋਟਾਂ ਪਈਆਂ

ਸੰਗਰੂਰ ਲੋਕ ਸਭਾ ਹਲਕੇ ਦੇ ਅੰਦਰ ਨੌਂ ਵਿਧਾਨ ਸਭਾ ਹਲਕੇ ਆਉਂਦੇ ਹਨ।

  1. ਸੰਗਰੂਰ ਵਿੱਚ ਆਮ ਆਦਮੀ ਪਾਰਟੀ 2492 ਵੋਟਾਂ ਨਾਲ ਅੱਗੇ ਰਹੀ
  2. ਧੂਰੀ ਹਲਕੇ ਵਿੱਚ ਆਮ ਆਦਮੀ ਪਾਰਟੀ 2036 ਵੋਟਾਂ ਨਾਲ ਅੱਗੇ ਰਹੀ
  3. ਸੁਨਾਮ ਹਲਕੇ ਵਿੱਚ ਆਮ ਆਦਮੀ ਪਾਰਟੀ 1483 ਵੋਟਾਂ ਨਾਲ ਅੱਗੇ ਰਹੀ
  4. ਦਿੜ੍ਹਬਾ ਸਿਮਰਨਜੀਤ ਮਾਨ 7553 ਵੋਟਾਂ ਨਾਲ ਨਾਲ ਅੱਗੇ ਰਹੀ
  5. ਲਹਿਰਾਗਾਗਾ ਹਲਕੇ ਵਿੱਚ ਆਮ ਆਦਮੀ ਪਾਰਟੀ 2790 ਵੋਟਾਂ ਨਾਲ ਅੱਗੇ ਰਹੀ
  6. ਬਰਨਾਲਾ ਸਿਮਰਨਜੀਤ ਮਾਨ 2295 ਵੋਟਾਂ ਨਾਲ ਅੱਗੇ ਰਹੇ
  7. ਭਦੌੜ ਹਲਕੇ ਵਿੱਚ ਸਿਮਰਨਜੀਤ ਮਾਨ 7125 ਵੋਟਾਂ ਨਾਲ ਅੱਗੇ ਰਹੇ
  8. ਮਹਿਲ ਕਲਾਂ ਹਲਕੇ ਵਿੱਚ ਆਮ ਆਦਮੀ ਪਾਰਟੀ 203 ਵੋਟਾਂ ਨਾਲ ਅੱਗੇ ਰਹੀ
  9. ਮਾਲਰੇਕੋਟਲਾ ਹਲਕੇ ਵਿੱਚ ਸਿਮਰਨਜੀਤ ਮਾਨ ਦੀ ਲੀਡ 8101 ਵੋਟਾਂ ਨਾਲ ਅੱਗੇ ਰਹੀ

ਕਿਹੜੇ ਹਲਕੇ ਵਿੱਚ ਕਿਸ ਉਮੀਦਵਾਰ ਨੂੰ ਕਿੰਨੀਆਂ ਵੋਟਾਂ ਪਈਆਂ ਇਹ ਥੱਲੇ ਦਿੱਤੇ ਟੇਬਲ ਤੋਂ ਦੇਖਿਆ ਜਾ ਸਕਦਾ ਹੈ।

BBC

ਹਲਕਾਵਾਰ ਦੇਖਿਆ ਜਾਵੇ ਤਾਂ ਇੰਝ ਪ੍ਰਤੀਤ ਹੁੰਦਾ ਹੈ ਕਿ ਚੋਣਾਂ ਵਿੱਚ ਮੁਕਾਬਲਾ ਮੁੱਖ ਤੌਰ ਤੇ ਆਮ ਆਦਮੀ ਪਾਰਟੀ ਅਤੇ ਦੇ ਗੁਰਮੇਲ ਸਿੰਘ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੇ ਵਿਚਕਾਰ ਹੀ ਸੀ।

ਸਾਲ 2019 ਦੀਆਂ ਲੋਕ ਸਭਾ ਚੋਣਾਂ ਦੇ ਮੁਕਾਬਲੇ ਇਸ ਵਾਰ ਕਾਂਗਰਸ ਦਾ ਵੋਟ ਸ਼ੇਅਰ 27% ਤੋਂ ਘਟ ਕੇ 11% ਅਤੇ 24% ਤੋਂ 6% ਰਹਿ ਗਿਆ ਹੈ।

ਜਿੱਤ ਦੀਆਂ ਵਧਾਈਆਂ

ਸਿਮਰਨਜੀਤ ਸਿੰਘ ਮਾਨ ਨੂੰ ਜਿੱਤ ਉੱਤੇ ਵੱਖ-ਵੱਖ ਸਿਆਸੀ ਪਾਰਟੀਆਂ ਨੇ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ ਹਨ।

ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਸਵਨੀ ਸ਼ਰਮਾ ਤੋਂ ਲੈਕੇ ਆਮ ਆਦਮੀ ਪਾਰਟੀ , ਕਾਂਗਰਸ ਅਤੇ ਕਈ ਹੋਰ ਸਿਆਸੀ ਜਥੇਬੰਦੀਆਂ ਤੇ ਆਗੂਆਂ ਨੇ ਸਿਰਮਨਜੀਤ ਮਾਨ ਨੂੰ ਜਿੱਤ ਦੀ ਵਧਾਈ ਦਿੱਤੀ ਹੈ।

ਆਮ ਆਦਮੀ ਪਾਰਟੀ ਦੇ ਰਾਘਵ ਚੱਢਾ ਨੇ ਕਿਹਾ ਕਿ ਉਹ ਸੰਗਰੂਰ ਦੇ ਨਤੀਜੇ ਨੂੰ ਸਵਿਕਾਰ ਕਰਦੇ ਹਨ। ਪਰ ਉਨ੍ਹਾਂ ਦਾ ਪਾਰਟੀ ਦੀ ਸਿਰਫ਼ 2 ਫੀਸਦ ਵੋਟ ਸ਼ੇਅਰ ਘਟਿਆ ਹੈ, ਜਦਕਿ ਦੂਜੀਆਂ ਰਵਾਇਤੀ ਪਾਰਟੀਆਂ ਦੀ ਜਮਾਨਤ ਵੀ ਨਹੀਂ ਬਚੀ।

https://twitter.com/raghav_chadha/status/1541007912486977537?s=21&t=M9ItAdTs0ns5rafXU_qboA

ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਫੇਸਬੁੱਕ ਉੱਤੇ ਲਿਖਿਆ, ''''''''ਸ. ਸਿਮਰਨਜੀਤ ਸਿੰਘ ਮਾਨ ਅਤੇ ਉਨ੍ਹਾਂ ਦੀ ਪਾਰਟੀ ਨੂੰ ਸੰਗਰੂਰ ਪਾਰਲੀਮਾਨੀ ਸੀਟ ਦੀ ਜ਼ਿਮਨੀ ਚੋਣ ਵਿੱਚ ਜਿੱਤ ਲਈ ਤਹਿ ਦਿਲੋਂ ਵਧਾਈ ਦੇ ਨਾਲ, ਮੈਂ ਉਨ੍ਹਾਂ ਨੂੰ ਸ਼ੁਭ ਕਾਮਨਾਵਾਂ ਭੇਟ ਕਰਦੇ ਹੋਏ ਹਰ ਤਰ੍ਹਾਂ ਦੇ ਸਹਿਯੋਗ ਦਾ ਭਰੋਸਾ ਦਿੰਦਾ ਹਾਂ।’’

ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਸਿਮਰਨਜੀਤ ਸਿੰਘ ਮਾਨ ਨੂੰ ਵਧਾਈ ਦਿੱਤੀ ਹੈ।

ਉਨ੍ਹਾਂ ਲਿਖਿਆ, ‘‘ਲੋਕਾਂ ਦਾ ਫੈਸਲਾ ਸਿਰ ਮੱਥੇ ਹੈ। ਸਿਮਰਨਜੀਤ ਸਿੰਘ ਮਾਨ ਜੀ ਨੂੰ ਜਿੱਤ ਦੀਆਂ ਬਹੁਤ ਬਹੁਤ ਮੁਬਾਰਕਾਂ। ਮੈਨੂੰ ਯਕੀਨ ਹੈ ਕਿ ਸਿਮਰਨਜੀਤ ਸਿੰਘ ਮਾਨ ਜੀ ਲੋਕ ਸਭਾ ਵਿੱਚ ਪੰਜਾਬ ਦੇ ਹਿੱਤਾਂ ਦੀ ਆਵਾਜ਼ ਨੂੰ ਬੁਲੰਦ ਕਰਨਗੇ।’’

ਸੰਗਰੂਰ ਸੀਟ ਤੋਂ ਭਾਜਪਾ ਵੱਲੋਂ ਚੋਣ ਮੈਦਾਨ ਵਿੱਚ ਉੱਤਰੇ ਕੇਵਲ ਸਿੰਘ ਢਿੱਲੋਂ ਨੇ ਵੀ ਸਿਮਰਨਜੀਤ ਸਿੰਘ ਮਾਨ ਨੂੰ ਵਧਾਈ ਦਿੱਤੀ ਹੈ।

ਉਨ੍ਹਾਂ ਲਿਖਿਆ, ''''''''ਮੈਂ ਸਿਮਰਨਜੀਤ ਸਿੰਘ ਮਾਨ ਜੀ ਨੂੰ ਸੰਗਰੂਰ ਲੋਕ ਸਭਾ ਹਲਕੇ ਤੋਂ ਜਿੱਤ ਪ੍ਰਾਪਤ ਕਰਨ ਤੇ ਵਧਾਈ ਦਿੰਦਾ ਹਾਂ। ਇਸਦੇ ਨਾਲ ਹੀ ਮੈਂ ਆਪਣੇ ਸਮੂਹ ਸਮਰਥਕਾਂ ਨੂੰ ਵਧਾਈ ਦਿੰਦਾ ਹਾਂ ਜਿਨ੍ਹਾਂ ਨੇ ਪਹਿਲੀ ਵਾਰ ਸੰਗਰੂਰ ਲੋਕ ਸਭਾ ਤੋਂ ਚੋਣ ਲੜ੍ਹ ਰਹੀ ਭਾਜਪਾ ਨੂੰ ਸਮਰਥਨ ਦੇਕੇ ਪਾਰਟੀ ਦੀ ਬੇਹੱਦ ਮਜ਼ਬੂਤ ਨੀਂਹ ਰੱਖੀ ਹੈ।''''''''

ਲੋਕ ਸਭਾ ਦੀਆਂ ਤਿੰਨ ਸੀਟਾਂ ਲਈ ਜ਼ਿਮਨੀ ਚੋਣ ਹੋਈ ਹੈ। ਉਨ੍ਹਾਂ ਵਿੱਚੋਂ ਇੱਕ ਹੈ ਪੰਜਾਬ ਦੀ ਸੰਗਰੂਰ ਸੀਟ ਅਤੇ ਉੱਤਰ ਪ੍ਰਦੇਸ਼ ਦੀ ਆਜ਼ਮਗੜ੍ਹ ਸੀਟ ਤੇ ਰਾਮਪੁਰ ਸੀਟ ਸ਼ਾਮਲ ਹਨ।

ਇਸ ਤੋਂ ਇਲਾਵਾ 7 ਵਿਧਾਨ ਸਭਾ ਸੀਟਾਂ ਲਈ ਵੀ ਜ਼ਿਮਨੀ ਚੋਣਆਂ ਹੋਈਆਂ ਹਨ। ਇਨ੍ਹਾਂ ਦੇ ਨਤੀਜੇ ਵੀ ਅੱਜ ਆਏ।

  • ਤ੍ਰਿਪੁਰਾ ਤੋਂ ਚਾਰ (ਅਗਰਤਲਾ, ਬੋਰਦੋਵਾਲੀ ਟਾਉਨ, ਸੂਰਮਾ ਅਤੇ ਜੁਬਾਰਾਜਗਰ)
  • ਦਿੱਲੀ ਤੋਂ ਇੱਕ (ਰਾਜੇਂਦਰ ਨਗਰ)
  • ਆਂਧਰ ਪ੍ਰਦੇਸ਼ ਤੋਂ ਇੱਕ (ਆਤਮਾਕੁਰ)
  • ਝਾਰਖੰਡ ਤੋਂ ਇੱਕ (ਮੰਦਰ)

ਸਿਮਰਨਜੀਤ ਸਿੰਘ ਮਾਨ ਲਗਾਤਾਰ ਅੱਗੇ ਚੱਲ ਰਹੇ ਹਨ। ਮਾਨ ਦੇ ਹਮਾਇਤੀਆਂ ਵੱਲੋਂ ਜਸ਼ਨ ਮਨਾਉਣਾ ਸ਼ੁਰੂ ਕਰ ਦਿੱਤਾ ਗਿਆ ਹੈ।

BBC
ਸਿਮਰਨਜੀਤ ਸਿੰਘ ਮਾਨ ਦੇ ਹਮਾਇਤੀ ਜਸ਼ਨ ਮਨਾਉਂਦੇ ਹੋਏ
BBC
ਰੁਝਾਨਾਂ ਵਿੱਚ ਸਿਮਰਨਜੀਤ ਸਿੰਘ ਮਾਨ ਦੀ ਲੀਡ ਤੋਂ ਖੁਸ਼ ਹਮਾਇਤੀਆਂ ਵਿੱਚ ਖੁਸ਼ੀ ਦੀ ਲਹਿਰ ਨਜ਼ਰ ਆ ਰਹੀ ਹੈ

ਸੰਗਰੂਰ ਲੋਕ ਸਭਾ ਸੀਟ ਦੀਆਂ ਜ਼ਿਮਨੀ ਚੋਣਾਂ ਲਈ 23 ਜੂਨ ਨੂੰ ਪਈਆਂ ਵੋਟਾਂ ਦੇ ਰੁਝਾਨ ਆਉਣੇ ਸ਼ੁਰੂ ਹੋ ਗਏ ਹਨ।

ਸੰਗਰੂਰ ਜ਼ਿਮਨੀ ਚੋਣਾਂ ਲਈ ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਤੋਂ ਸ਼ੁਰੂ ਹੈ। ਸੰਗਰੂਰ ਅਤੇ ਬਰਨਾਲਾ ਵਿਖੇ ਵੋਟਾਂ ਦੀ ਗਿਣਤੀ ਚੱਲ ਰਹੀ ਹੈ।

ਸ਼ੁਰੂਆਤੀ ਰੁਝਾਨਾਂ ਵਿੱਚ ਹੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਸਿਮਰਨਜੀਤ ਸਿੰਘ ਮਾਨ ਅੱਗੇ ਚੱਲ ਰਹੇ ਸਨ।

ਸਿਮਰਨਜੀਤ ਸਿੰਘ ਮਾਨ ਬਾਰੇ ਜਾਣੋ

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਆਪਣੀ ਪਾਰਟੀ ਵੱਲੋਂ ਹੀ ਉਮੀਦਵਾਰ ਹਨ। 76 ਸਾਲ ਦੇ ਸਿਮਰਨਜੀਤ ਸਿੰਘ ਮਾਨ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਰਹਿਣ ਵਾਲੇ ਹਨ।

2019 ਦੇ ਹਲਫ਼ਨਾਮੇ ਮੁਤਾਬਕ ਸਿਮਰਨਜੀਤ ਮਾਨ ਨੇ 1966 ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਅਧੀਨ ਆਉਂਦੇ ਸਰਕਾਰੀ ਕਾਲਜ ਤੋਂ ਬੀ ਏ ਆਨਰਜ਼ ਤੱਕ ਪੜ੍ਹਾਈ ਕੀਤੀ ਹੈ।

ਸ਼ਿਮਲਾ ਵਿੱਚ ਪੈਦਾ ਹੋਏ ਸਿਮਰਨਜੀਤ ਸਿੰਘ ਮਾਨ ਆਈਪੀਐੱਸ ਰਹਿ ਚੁੱਕੇ ਹਨ ਅਤੇ ਉਨ੍ਹਾਂ ਆਪਰੇਸ਼ਨ ਬਲੂ ਸਟਾਰ ਦੇ ਖ਼ਿਲਾਫ਼ ਮੁਜ਼ਾਹਰੇ ਦੇ ਪ੍ਰਤੀਕ ਵਜੋਂ ਅਸਤੀਫ਼ਾ ਦੇ ਦਿੱਤਾ ਸੀ।

2019 ਵਿੱਚ ਆਮ ਚੋਣਾਂ ਦੌਰਾਨ ਉਹ ਚੋਣ ਮੈਦਾਨ ਵਿੱਚ ਸਨ ਅਤੇ ਹਾਰ ਗਏ ਸਨ। ਇਸ ਚੋਣ ਵਿੱਚ ਭਗਵੰਤ ਮਾਨ ਜੇਤੂ ਰਹੇ ਸਨ।

ਐਫ਼ੀਡੇਵਿਟ ਮੁਤਾਬਕ ਸਿਮਰਨਜੀਤ ਸਿੰਘ ਮਾਨ ਦੀ ਚੱਲ ਜਾਇਦਾਦ ਕਰੀਬ 60 ਲੱਖ ਅਤੇ ਅਚੱਲ ਜਾਇਦਾਦ 4 ਕਰੋੜ 30 ਲੱਖ ਤੋਂ ਵੱਧ ਹੈ ਅਤੇ 18 ਲੱਖ ਤੋਂ ਵੱਧ ਦਾ ਕਰਜ਼ਾ ਹੈ।

ਉਨ੍ਹਾਂ ਖ਼ਿਲਾਫ਼ ਫਰੀਦਕੋਟ ਦੇ ਬਾਜਾਖਾਨਾ ਵਿਖੇ 2021 ਵਿੱਚ ਬਰਗਾੜੀ ਪਿੰਡ ਵਿਖੇ ਧਰਨਾ ਦੇਣ ਕਰਕੇ ਮਾਮਲਾ ਦਰਜ ਹੈ।

BBC

ਗੁਰਮੇਲ ਸਿੰਘ (ਆਮ ਆਦਮੀ ਪਾਰਟੀ)

ਕਮਲਦੀਪ ਕੌਰ ਰਾਜੋਆਣਾ (ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਬੀਐੱਸਪੀ)

ਦਲਵੀਰ ਗੋਲਡੀ (ਕਾਂਗਰਸ)

ਕੇਵਲ ਸਿੰਘ ਢਿੱਲੋਂ (ਭਾਜਪਾ)

ਸੰਗਰੂਰ ਲੋਕ ਸਭਾ ਦੇ ਕੁੱਲ ਵੋਟਰ ਅਤੇ ਪੁਰਾਣੇ ਨਤੀਜੇ

ਸੰਗਰੂਰ ਲੋਕ ਸਭਾ ਹਲਕੇ ਵਿੱਚ ਕਰੀਬ 15 ਲੱਖ 69 ਹਜ਼ਾਰ 240 ਵੋਟਰ ਹਨ। ਇਹਨਾਂ ਵਿੱਚ 8 ਲੱਖ 30 ਹਜ਼ਾਰ 56 ਮਰਦ ਅਤੇ 7 ਲੱਖ 39 ਹਜ਼ਾਰ 140 ਔਰਤਾਂ ਹਨ।

ਭਾਵੇਂ ਚੋਣ ਵਿੱਚ ਵੋਟਰਾਂ ਵੱਲੋਂ ਉਤਸ਼ਾਹ ਵੇਖਣ ਨੂੰ ਨਹੀਂ ਮਿਲਿਆ ਅਤੇ ਕਰੀਬ 45 ਫੀਸਦ ਵੋਟਰਾਂ ਨੇ ਆਪਣੇ ਵੋਟ ਅਧਿਕਾਰ ਦਾ ਇਸਤੇਮਾਲ ਕੀਤਾ ਹੈ।

ਭਗਵੰਤ ਮਾਨ ਵੱਲੋਂ ਸੰਗਰੂਰ ਸੀਟ ਲਗਾਤਾਰ ਦੋ ਵਾਰ ਜਿੱਤੀ ਗਈ। ਮਾਨ ਨੇ 2019 ਵਿੱਚ ਕਰੀਬ 1.10 ਲੱਖ ਵੋਟਾਂ ਨਾਲ ਆਪਣੀ ਜਿੱਤ ਦਰਜ ਕੀਤੀ ਸੀ।

ਇਸ ਤੋਂ ਪਹਿਲਾਂ 2014 ਵਿੱਚ ਉਹਨਾਂ ਨੇ ਅਕਾਲੀ ਦਲ (ਬਾਦਲ) ਦੇ ਉਮੀਦਵਾਰ ਸੁਖਦੇਵ ਸਿੰਘ ਢੀਂਡਸਾ ਨੂੰ 2,11,721 ਵੋਟਾਂ ਨਾਲ ਹਰਾਇਆ ਸੀ।

ਇਹ ਵੀ ਪੜ੍ਹੋ:

  • ਤੁਸੀਂ ਵੀ ਕਸਰਤ ਤੋਂ ਭੱਜਦੇ ਹੋ, ਤਾਂ ਇਹ 10 ਨੁਕਤੇ ਅਪਣਾਓ
  • ਅਸੀਂ ਰੋਜ਼ ਤਿੰਨ ਵਾਰ ਖਾਣਾ ਖਾਂਦੇ ਹਾਂ, ਪਰ ਸਿਹਤ ਮਾਹਰਾਂ ਦੀ ਕੀ ਹੈ ਸਲਾਹ ਕਿ ਕਦੋਂ ਕੀ ਖਾਈਏ
  • ਸੈਨੇਟਰੀ ਪੈਡ ਦੀ ਥਾਂ ਲੈ ਰਿਹਾ ਮੈਂਸਟੁਰਲ ਕੱਪ ਕੀ ਹੈ ਤੇ ਕਿਵੇਂ ਕੰਮ ਕਰਦਾ ਹੈ

https://www.youtube.com/watch?v=B168ED1aKWc

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''''ਤੇ ਜੁੜੋ।)