ਸਿੱਧੂ ਮੂਸੇਵਾਲਾ ਦੇ ਐੱਸਵਾਈਐੱਲ ਗੀਤ ਦਾ ਜਵਾਬ ਦੇਣ ਦੀ ਹਰਿਆਣਾ ਦੇ ਗਾਇਕਾਂ ’ਚ ਲੱਗੀ ਹੋੜ - ਪ੍ਰੈੱਸ ਰਿਵੀਊ

06/27/2022 12:18:25 PM

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਸਤਲੁਜ-ਯਮੁਨਾ ਲਿੰਕ (ਐੱਸਵਾਈਐੱਲ) ''''ਤੇ ਗਾਣਾ ਰਿਲੀਜ਼ ਹੋਣ ਤੋਂ ਬਾਅਦ ਟ੍ਰੈਂਡ ਕਰਨ ਲੱਗਿਆ ਤਾਂ ਹਰਿਆਣਵੀ ਗਾਇਕਾਂ ''''ਚ ਵੀ ਇਸ ਦਾ ਜਵਾਬ ਦੇਣ ਦੀ ਹੋੜ ਲੱਗ ਗਈ ਹੈ।

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਦੀ ਮੁਤਾਬਕ, ਹਰਿਆਣਵੀ ਗਾਇਕ ਮਾਸੂਮ ਸ਼ਰਮਾ ਨੇ ''''ਐੱਸਵਾਈਐੱਲ-ਹਰਿਆਣਵੀ'''' ਨਾਂਅ ਦਾ ਗਾਣਾ ਰਿਲੀਜ਼ ਕੀਤਾ ਜਿਸ ਵਿੱਚ ਐੱਸਵਾਈਐਲ ''''ਤੇ ਹਰਿਆਣਾ ਦਾ 50 ਫ਼ੀਸਦ ਹਿੱਸਾ ਹੋਣ ਦੀ ਗੱਲ ਕਹੀ।

ਇਸ ਗਾਣੇ ਦੇ ਬੋਲ ਹਨ, ''''ਹੱਕ ਸੇ ਮੇਰਾ ਐੱਸਵਾਈਐੱਲ, ਤੁਪਕਾ-ਤੁਪਕਾ ਕੋਈ ਨੀ- ਪਾਣੀ ਆਧਾ ਲੈਵਾਂਗੇ''''।

ਇਸ ਤਰ੍ਹਾਂ ਹੀ ਰਮਕੇਸ਼ ਜੀਵਨਪੁਰ ਵਾਲਾ ਨਾਂਅ ਦੇ ਹਰਿਆਣਵੀ ਗਾਇਕ ਨੇ ਵੀ ਗਾਣਾ ਰਿਲੀਜ਼ ਕੀਤਾ ਜਿਸ ਦੇ ਬੋਲ ਹਨ, ''''ਮਾਰੇ ਹਰਿਆਣਾ ਕਾ ਹੱਕ ਮਾਰਨਾ ਅੱਛੀ ਬਾਤ ਨਹੀਂ''''।

ਇਸ ਗਾਣੇ ਨੂੰ ਯੂ-ਟਿਊਬ ''''ਤੇ 24 ਘੰਟਿਆਂ ''''ਚ 2.10 ਲੱਖ ਵਾਰ ਦੇਖਿਆ ਗਿਆ।

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ 24 ਜੂਨ ਨੂੰ ਉਨ੍ਹਾਂ ਦਾ ਗਾਣਾ ਐੱਸਵਾਈਐੱਲ ਰਿਲੀਜ਼ ਹੋਇਆ। ਹਾਲਾਂਕਿ ਦੋ ਦਿਨ ਬਾਅਦ ਯਾਨਿ ਕਿ 26 ਜੂਨ ਨੂੰ ਇਸ ਗਾਣੇ ਨੂੰ ਯੂ-ਟਿਊਬ ਨੇ ਭਾਰਤ ਵਿੱਚ ਹਟਾ ਵੀ ਦਿੱਤਾ ਗਿਆ। ਗਾਣਾ ਹਟਾਉਣ ਪਿੱਛੇ ਯੂਟਿਊਬ ਨੇ ਸਰਕਾਰ ਵੱਲੋਂ ਕੀਤੀ ਸ਼ਿਕਾਇਤ ਦਾ ਹਵਾਲਾ ਦਿੱਤਾ।

ਯੂਟਿਊਬ ਉੱਪਰ ਇਸ ਗਾਣੇ ਨੂੰ ਦੋ ਕਰੋੜ ਤੋਂ ਵੱਧ ਲੋਕ ਦੇਖ ਚੁੱਕੇ ਸਨ। ਇਸ ਗਾਣੇ ਵਿੱਚ ਐੱਸਵਾਈਐੱਲ ਅਤੇ ਸਿੱਖ ਕੈਦੀਆਂ ਦੀ ਰਿਹਾਈ ਸਣੇ ਕਈ ਮੁੱਦਿਆਂ ਬਾਰੇ ਜ਼ਿਕਰ ਕੀਤਾ ਗਿਆ ਸੀ।

ਇਹ ਵੀ ਪੜ੍ਹੋ

  • ਸੰਗਰੂਰ ਜ਼ਿਮਨੀ ਚੋਣ: ਸਿਮਰਨਜੀਤ ਮਾਨ ਦੀ ਜਿੱਤ ਤੋਂ ਪੰਜਾਬ ਦੀਆਂ ਸਿਆਸੀ ਪਾਰਟੀਆਂ ਲਈ ਇਹ ਸਬਕ
  • ਪੰਜਾਬ ਬਜਟ 2022 : ਪੰਜਾਬ ਨੂੰ ਕਿਸੇ ਦਿੱਲੀ ਮਾਡਲ ਦੀ ਲੋੜ ਨਹੀਂ, ਪਰ ਕਿਉਂ, ਜਾਣੋ ਆਰਥਿਕ ਮਾਹਰ ਦਾ ਨਜ਼ਰੀਆ
  • ਆਈਏਐੱਸ ਸੰਜੇ ਪੋਪਲੀ ਦੇ ਪੁੱਤਰ ਦੀ ਮੌਤ ਬਾਰੇ ਪਰਿਵਾਰ ਦਾ ਕੀ ਹੈ ਇਲਜ਼ਾਮ ਤੇ ਵਿਜੀਲੈਂਸ ਦੀ ਕੀ ਹੈ ਸਫ਼ਾਈ

ਸੰਜੇ ਪੋਪਲੀ ਦੀ ਪਤਨੀ ਨੇ ਪੁੱਤਰ ਦੀ ਮੌਤ ਨੂੰ ਲੈ ਕੇ ਇਹ ਮੰਗ ਰੱਖੀ

ਭ੍ਰਿਸ਼ਟਾਚਾਰ ਦੇ ਕਥਿਤ ਇਲਜ਼ਾਮਾਂ ਤਹਿਤ ਗ੍ਰਿਫ਼ਤਾਰ ਪੰਜਾਬ ਦੇ ਆਈਏਐੱਸ ਅਫ਼ਸਰ ਸੰਜੇ ਪੋਪਲੀ ਦੀ ਪਤਨੀ ਸ੍ਰੀ ਪੋਪਲੀ ਨੇ ਆਪਣੇ ਵਕੀਲ ਰਾਹੀਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਪੁੱਤਰ ਕਾਰਤਿਕ ਪੋਪਲੀ ਦੀ ਮੌਤ ਦੀ ਜਾਂਚ ਨੂੰ ਲੈ ਕੇ ਸੰਜੇ ਪੋਪਲੀ ਦਾ ਬਿਆਨ ਦਰਜ ਕੀਤਾ ਜਾਵੇ।

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਦੀ ਮੁਤਾਬਕ, ਸੰਜੇ ਪੋਪਲੀ ਦੇ ਵਕੀਲ ਮਟਵਿੰਦਰ ਸਿੰਘ ਨੇ ਚੰਡੀਗੜ੍ਹ ਪੁਲਿਸ ਦੇ ਡੀਜੀਪੀ ਅਤੇ ਐੱਸਐੱਸਪੀ ਨੂੰ ਈ-ਮੇਲ ਰਾਹੀਂ ਕਿਹਾ ਹੈ ਕਿ ਹਾਲੇ ਸ੍ਰੀ ਪੋਪਲੀ ਖੁਦ ਬਿਆਨ ਦਰਜ ਕਰਵਾਉਣ ਦੀ ਹਾਲਤ ''''ਚ ਨਹੀਂ ਹੈ।

ਉਨ੍ਹਾਂ ਨੇ ਕਿਹਾ ਕਿ ਸੰਜੇ ਪੋਪਲੀ ਇਸ ਵੇਲੇ ਨਿਆਂਇਕ ਹਿਰਾਸਤ ''''ਚ ਹਨ ਅਤੇ ਉਨ੍ਹਾਂ ਦਾ ਆਪਣੇ ਪੁੱਤਰ ਦੀ ਮੌਤ ਨੂੰ ਲੈ ਕੇ ਬਿਆਨ ਲਿਆ ਜਾਣਾ ਜ਼ਰੂਰੀ ਹੈ।

ਸ਼ਨੀਵਾਰ 25 ਜੂਨ ਨੂੰ ਬਾਅਦ ਦੁਪਹਿਰ ਭ੍ਰਿਸ਼ਟਾਚਾਰ ਦੇ ਕਥਿਤ ਇਲਜ਼ਾਮਾਂ ਤਹਿਤ ਗ੍ਰਿਫ਼ਤਾਰ ਸੰਜੇ ਪੋਪਲੀ ਦੇ ਪੁੱਤਰ ਕਾਰਤਿਕ ਪੋਪਲੀ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਸੀ।

ਦਰਅਸਲ ਜਿਸ ਦਿਨ ਇਹ ਘਟਨਾ ਵਾਪਰੀ ਉਸੇ ਦਿਨ ਪੰਜਾਬ ਵਿਜੀਲੈਂਸ ਦੀ ਟੀਮ ਪੋਪਲੀ ਦੀ ਚੰਡੀਗੜ੍ਹ ਸੈਕਟਰ 11 ਵਿੱਚ ਉਨ੍ਹਾਂ ਦੀ ਰਿਹਾਇਸ਼ ਉੱਤੇ ਜਾਂਚ ਕਰਨ ਲਈ ਗਈ ਸੀ।

ਇਹ ਰੇਡ ਸੰਜੇ ਪੋਪਲੀ ਦੀ ਮੌਜੂਦਗੀ ਵਿੱਚ ਹੀ ਚੱਲ ਰਹੀ ਸੀ ਅਤੇ ਉਸੇ ਦੌਰਾਨ ਉਨ੍ਹਾਂ ਦੇ ਪੁੱਤਰ ਦੀ ਗੋਲੀ ਲੱਗਣ ਨਾਲ ਮੌਤ ਦੀ ਖ਼ਬਰ ਆਈ ਸੀ।

ਇਸ ਦੇ ਨਾਲ ਹੀ ਪੁਲਿਸ ਜਾਂਚ ''''ਚ ਸਾਹਮਣੇ ਆਇਆ ਹੈ ਕਿ ਸੰਜੇ ਪੋਪਲੀ ਕੋਲ 2 ਲਾਇਸੈਂਸੀ ਹਥਿਆਰ ਸਨ ਜਿਨ੍ਹਾਂ ''''ਚੋਂ ਇੱਕ ਹਥਿਆਰ ਉਨ੍ਹਾਂ ਨੇ ਕੁਝ ਮਹੀਨਿਆਂ ਪਹਿਲਾਂ ਹੀ ਵੇਚ ਦਿੱਤਾ ਸੀ।

ਤੀਸਤਾ ਸੀਤਲਵਾੜ ਦੀ ਗ੍ਰਿਫ਼ਤਾਰੀ ’ਤੇ ਯੂਐੱਨ ਦੇ ਅਧਿਕਾਰੀ ਨੇ ਖੜ੍ਹੇ ਕੀਤੇ ਸਵਾਲ

ਸਮਾਜਿਕ ਕਾਰਕੁੰਨ ਤੀਸਤਾ ਸੀਤਲਵਾੜ ਦੀ ਗੁਜਰਾਤ ਦੇ ਐਂਟੀ ਟੈਰੇਰਿਜ਼ਮ ਸਕੁਐਡ (ਏਟੀਐੱਸ) ਵੱਲੋਂ ਕੀਤੀ ਗਈ ਗ੍ਰਿਫ਼ਤਾਰੀ ਨੂੰ ਲੈ ਕੇ ਯੂਨਾਈਟਿਡ ਨੇਸ਼ਨਜ਼ ਦੇ ਅਧਿਆਰੀ ਨੇ ਇਤਰਾਜ਼ ਜਤਾਇਆ ਹੈ।

ਦਿ ਹਿੰਦੂ ਦੀ ਖ਼ਬਰ ਮੁਤਾਬਕ, ਯੂਐਨ ਦੇ ਮਨੁੱਖੀ ਅਧਿਕਾਰਾਂ ਦੀ ਅਧਿਕਾਰੀ ਮੈਰਾ ਲਾਇਅਰ ਨੇ ਕਿਹਾ, "ਗੁਜਰਾਤ ਦੇ ਐਂਟੀ ਟੈਰੇਰਿਜ਼ਮ ਸਕੁਐਡ ਵੱਲੋਂ ਤੀਸਤਾ ਸੀਤਲਵਾੜ ਦੀ ਕੀਤੀ ਗਈ ਗ੍ਰਿਫ਼ਤਾਰੀ ਨੂੰ ਲੈ ਕੇ ਅਸੀਂ ਕਾਫੀ ਹੈਰਾਨ ਹਾਂ। ਤੀਸਤਾ ਨਫ਼ਰਤ ਅਤੇ ਪੱਖਪਾਤ ਦੇ ਖ਼ਿਲਾਫ਼ ਇੱਕ ਮਜ਼ਬੂਤ ਆਵਾਜ਼ ਹਨ।"

ਉਨ੍ਹਾਂ ਅੱਗੇ ਕਿਹਾ ਕਿ ਮਨੁੱਖੀ ਅਧਿਆਰਾਂ ਲਈ ਲੜਨਾ ਕੋਈ ਅਪਰਾਧ ਨਹੀਂ ਹੈ।

ਉਨ੍ਹਾਂ ਕਿਹਾ, "ਮੈਂ ਤੀਸਤਾ ਨੂੰ ਰਿਹਾਅ ਕਰਨ ਦੀ ਮੰਗ ਕਰਦੀ ਹਾਂ।"

ਦਰਅਸਲ ਸ਼ਨਿਵਾਰ ਦੁਪਹਿਰ ਨੂੰ ਗੁਜਰਾਤ ਦੇ ਐਂਟੀ ਟੈਰੇਰਿਜ਼ਮ ਸਕੁਐਡ ਨੇ ਤੀਸਤਾ ਸੀਤਵਾੜ ਨੂੰ ਗ੍ਰਿਫ਼ਤਾਰ ਕੀਤਾ ਸੀ। ਤੀਸਤਾ ਨੇ ਖ਼ੁਦ ਨੂੰ ਹਿਰਾਸਤ ''''ਚ ਲਏ ਜਾਣ ਤੋਂ ਬਾਅਦ ਦਾਅਵਾ ਕੀਤਾ ਸੀ ਕਿ ਉਨ੍ਹਾਂ ਦੀ ਗ੍ਰਿਫ਼ਤਾਰੀ "ਗੈਰ-ਕਾਨੂੰਨੀ" ਹੈ ਅਤੇ ਉਨ੍ਹਾਂ ਦੀ ਜਾਨ ਨੂੰ ਖ਼ਤਰਾ ਹੈ।

ਇਹ ਵੀ ਪੜ੍ਹੋ:

  • ਤੁਸੀਂ ਵੀ ਕਸਰਤ ਤੋਂ ਭੱਜਦੇ ਹੋ, ਤਾਂ ਇਹ 10 ਨੁਕਤੇ ਅਪਣਾਓ
  • ਅਸੀਂ ਰੋਜ਼ ਤਿੰਨ ਵਾਰ ਖਾਣਾ ਖਾਂਦੇ ਹਾਂ, ਪਰ ਸਿਹਤ ਮਾਹਰਾਂ ਦੀ ਕੀ ਹੈ ਸਲਾਹ ਕਿ ਕਦੋਂ ਕੀ ਖਾਈਏ
  • ਸੈਨੇਟਰੀ ਪੈਡ ਦੀ ਥਾਂ ਲੈ ਰਿਹਾ ਮੈਂਸਟੁਰਲ ਕੱਪ ਕੀ ਹੈ ਤੇ ਕਿਵੇਂ ਕੰਮ ਕਰਦਾ ਹੈ

https://www.youtube.com/watch?v=ERT-XbIlkkE

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''''ਤੇ ਜੁੜੋ।)