ਰੂਸ-ਯੂਕਰੇਨ ਜੰਗ: ਰੂਸ ਦੇ ਲਾਪਤਾ ਫੌਜੀ ਜਰਨੈਲਾਂ ਦਾ ਰਹੱਸ

06/22/2022 9:31:28 PM

ਮਈ ਵਿੱਚ ਜਦੋਂ ਇੱਕ ਰੂਸੀ ਜਹਾਜ਼ ਸੂ-25 (Su-25) ਜਦੋਂ ਅੱਗ ਦੀਆਂ ਲਪਟਾਂ ਵਿਚਾਲੇ ਯੂਕਰੇਨ ਦੇ ਡੋਨਬਾਸ ਖ਼ੇਤਰ ਵਿੱਚ ਹੇਠਾਂ ਡਿੱਗਿਆ ਤਾਂ ਇਸ ਘਟਨਾ ਨੇ ਜਹਾਜ਼ ਦੇ ਪਾਇਲਟ ਦੀ ਮੌਤ ਉੱਤੇ ਸਵਾਲਾਂ ਦੀ ਝੜੀ ਲਗਾ ਦਿੱਤੀ।

ਇੱਕ 63 ਸਾਲ ਦਾ ਬਜ਼ੁਰਗ ਇੰਨੇ ਆਧੁਨਿਕ ਹਥਿਆਰਾਂ ਵਾਲੇ ਜਹਾਜ਼ ਨੂੰ ਕਿਉਂ ਉਡਾ ਰਿਹਾ ਸੀ?

ਇੱਕ ਸੇਵਾਮੁਕਤ ਆਦਮੀ ਜਿਸ ਨੇ ਇੱਕ ਦਹਾਕੇ ਪਹਿਲਾਂ ਰੂਸੀ ਹਥਿਆਰਬੰਦ ਬਲਾਂ ਨੂੰ ਛੱਡ ਦਿੱਤਾ ਸੀ, ਜਹਾਜ਼ ਵਿੱਚ ਕੀ ਕਰ ਰਿਹਾ ਸੀ?

ਇੱਕ ਹੋਰ ਰੂਸੀ ਜਨਰਲ ਦੀ ਗੋਲੀਬਾਰੀ ਵਿੱਚ ਜਾਨ ਕਿਉਂ ਗਈ?

ਇਸ ਰਹੱਸ ਨੂੰ ਸਾਹਮਣੇ ਲਿਆਉਣਾ ਸਾਨੂੰ ਰੂਸ ਦੀ ਯੁੱਧ ਮਸ਼ੀਨ ਅਤੇ ਯੁੱਧ ਦੀ ਮਨੁੱਖੀ ਕੀਮਤ ਦੀ ਸਥਿਤੀ ਬਾਰੇ ਬਹੁਤ ਕੁਝ ਦੱਸਦਾ ਹੈ, ਇੱਥੋਂ ਤੱਕ ਕਿ ਸਭ ਤੋਂ ਸੀਨੀਅਰ ਅਫਸਰਾਂ ਲਈ ਵੀ।

ਪਾਇਲਟ, ਅੰਗਰੇਜ਼ੀ ਦੇ ਵੱਡੇ ਪੀ (P) ਨਾਲ

ਮੇਜਰ ਜਨਰਲ ਕਨਾਮਤ ਬੋਤਾਸ਼ੇਵ ਇੱਕ ਬਹੁਤ ਹੀ ਹੁਨਰਮੰਦ ਅਤੇ ਸਤਿਕਾਰਤ ਰੂਸੀ ਪਾਇਲਟ ਸਨ ਅਤੇ ਆਪਣੇ ਰੈਂਕ, ਉਮਰ ਅਤੇ ਸੇਵਾਮੁਕਤ ਰੁਤਬੇ ਦੇ ਬਾਵਜੂਦ, ਉਹ ਉਸ ਭਿਆਨਕ ਦਿਨ ਕੌਕਪਿਟ ਵਿੱਚ ਵਾਪਸ ਆ ਗਏ ਸਨ।

ਬੀਬੀਸੀ ਨੇ ਉਨ੍ਹਾਂ ਦੇ ਤਿੰਨ ਸਾਬਕਾ ਸਾਥੀਆਂ ਨਾਲ ਗੱਲਬਾਤ ਕੀਤੀ, ਜਿਨ੍ਹਾਂ ਨੇ ਕਿਹਾ ਕਿ ਉਹ "ਵਿਸ਼ੇਸ਼ ਫੌਜੀ ਕਾਰਵਾਈ" ਤੋਂ "ਦੂਰ ਨਹੀਂ ਰਹਿ ਸਕਦੇ ਸੀ" - ਰੂਸ ਇਹ ਸ਼ਬਦ ਯੂਕਰੇਨ ਦੇ ਪੂਰੇ ਪੈਮਾਨੇ ''''ਤੇ ਹਮਲੇ ਲਈ ਵਰਤਦਾ ਹੈ।

Getty Images
ਰੂਸੀ ਜਹਾਜ਼ ਸੂ-25

ਬੋਤਾਸ਼ੇਵ ਦੇ ਸਾਬਕਾ ਸਾਥੀਆਂ ਵਿੱਚੋਂ ਇੱਕ ਨੇ ਸਾਨੂੰ ਦੱਸਿਆ, "ਉਹ ਇੱਕ ਪਾਇਲਟ ਸੀ ਜਿਸ ਦਾ ਪਹਿਲਾ ਅੱਖਰ ਕੈਪਿਟਲ ਪੀ (P) ਸੀ। ਧਰਤੀ ''''ਤੇ ਬਹੁਤ ਘੱਟ ਲੋਕ ਹਨ, ਜਿੰਨ੍ਹਾਂ ਦਾ ਅਸਮਾਨ ਪ੍ਰਤੀ ਜਨੂੰਨ ਸੀ।"

ਇੱਕ ਹੋਰ ਸਾਥੀ ਨੇ ਕਿਹਾ, ''''''''ਮੈਨੂੰ ਹਮੇਸ਼ਾ ਇਸ ਗੱਲ ਦਾ ਮਾਣ ਰਹੇਗਾ ਕਿ ਮੈਂ ਉਨ੍ਹਾਂ ਦੇ ਅਧੀਨ ਕੰਮ ਕੀਤਾ।''''''''

ਪਰ ਇਹ ਤੱਥ ਕਿ ਬੋਤਾਸ਼ੇਵ ਯੂਕਰੇਨ ਵਿੱਚ ਲੜਾਈ ਵਿੱਚ ਹਿੱਸਾ ਲੈ ਰਹੇ ਸੀ, ਇਸ ਗੱਲ ਵਿੱਚ ਉਨ੍ਹਾਂ ਦੀ ਉਮਰ ਦੇ ਕਾਰਨ ਵਾਧਾ ਨਹੀਂ ਹੋਇਆ।

ਮੇਜਰ ਜਨਰਲ ਕਨਾਮਤ ਬੋਤਾਸ਼ੇਵ ਰੂਸੀ ਫੌਜ ਦੇ ਮੈਂਬਰ ਵੀ ਨਹੀਂ ਸੀ, ਉਨ੍ਹਾਂ ਨੂੰ ਇੱਕ ਦਹਾਕਾ ਪਹਿਲਾਂ ਬਰਖਾਸਤ ਕੀਤਾ ਗਿਆ ਸੀ।

ਮਰ ਚੁੱਕੇ ਜਨਰਲ

ਬੋਤਾਸ਼ੇਵ ਵੱਖ-ਵੱਖ ਰੂਸੀ ਜਨਰਲਾਂ ਵਿੱਚੋਂ ਇੱਕ ਹਨ ਜੋ ਸੰਘਰਸ਼ ਵਿੱਚ ਮਾਰੇ ਗਏ ਹਨ। ਹਾਲਾਂਕਿ ਮਰਨ ਵਾਲਿਆਂ ਦੀ ਸਹੀ ਗਿਣਤੀ ਵਿਵਾਦ ਭਰੀ ਹੈ। ਹਾਲਾਂਕਿ ਇੱਕ ਵੀ ਜਨਰਲ ਨੂੰ ਗੁਆਉਣਾ ਆਧੁਨਿਕ ਯੁੱਧ ਵਿੱਚ ਬਹੁਤ ਹੀ ਅਸਾਧਾਰਨ ਹੈ।

ਤੁਲਨਾ ਦੇ ਤੌਰ ''''ਤੇ ਜਦੋਂ ਅਮਰੀਕੀ ਮੇਜਰ ਜਨਰਲ ਹੈਰੋਲਡ ਗ੍ਰੀਨ 2014 ਵਿੱਚ ਇੱਕ ਅੰਦਰੂਨੀ ਹਮਲੇ ਵਿੱਚ ਇੱਕ ਅਫਗਾਨ ਫੌਜੀ ਵੱਲੋਂ ਮਾਰੇ ਗਏ ਸੀ ਤਾਂ ਉਨ੍ਹਾਂ ਦੀ ਮੌਤ 40 ਤੋਂ ਵੱਧ ਸਾਲਾਂ ਵਿੱਚ ਪਹਿਲੀ ਵਾਰ ਸੀ ਜਦੋਂ ਇੱਕ ਜਨਰਲ ਲੜਾਈ ਵਿੱਚ ਮਾਰਿਆ ਗਿਆ ਹੋਵੇ।

ਯੂਕਰੇਨ ਨੇ ਕਿਸੇ ਵੇਲੇ ਦਾਅਵਾ ਕੀਤਾ ਕਿ ਸੰਘਰਸ਼ ਵਿੱਚ ਹੁਣ ਤੱਕ 11 ਰੂਸੀ ਜਨਰਲ ਮਾਰੇ ਗਏ ਹਨ, ਹਾਲਾਂਕਿ ਕੁਝ ਰਿਪੋਰਟਾਂ ਬਾਅਦ ਵਿੱਚ ਗਲਤ ਸਾਬਤ ਹੋਈਆਂ। ਯੂਕਰੇਨ ਵੱਲੋਂ ਮਰਨ ਦਾ ਦਾਅਵਾ ਕਰਨ ਵਾਲਿਆਂ ਵਿੱਚੋਂ ਤਿੰਨ ਬਾਅਦ ਵਿੱਚ ਮੌਤ ਦੀ ਖਬਰ ਤੋਂ ਇਨਕਾਰ ਕਰਦੇ ਹੋਏ ਆਨਲਾਈਨ ਪੋਸਟ ਕੀਤੇ ਗਏ ਵੀਡੀਓ ਵਿੱਚ ਨਜ਼ਰ ਆਏ।

ਇਸ ਸਮੇਂ ਲੜਾਈ ਵਿੱਚ ਅੱਠ ਰੂਸੀ ਜਨਰਲਾਂ ਦੇ ਮਾਰੇ ਜਾਣ ਦੀ ਰਿਪੋਰਟ ਹੈ। ਜਿਨ੍ਹਾਂ ਵਿੱਚੋਂ ਚਾਰ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਹੈ। ਜਦਕਿ ਚਾਰ ਹੋਰ ਦੀ ਮੌਤ ਬਾਰੇ ਪੁਸ਼ਟੀ ਨਹੀਂ ਹੈ। (ਪਰ ਨਾ ਹੀ ਉਨ੍ਹਾਂ ਦੀ ਮੌਤ ਦਾ ਖੰਡਨ ਕੀਤਾ ਗਿਆ ਹੈ)

ਇਹ ਵੀ ਪੜ੍ਹੋ:

  • ਅਗਨੀਪੱਥ ਦਾ ਪੱਖ ਰੱਖਣ ਲਈ ਫੌਜ ਮੁਖੀਆਂ ਵੱਲੋਂ ਪ੍ਰੈੱਸ ਕਾਨਫਰੰਸ ਕਰਨ ਉੱਤੇ ਸਵਾਲ ਕਿਉਂ ਚੁੱਕੇ ਜਾ ਰਹੇ ਹਨ
  • ਸੰਗਰੂਰ ਦੀ ਜ਼ਿਮਨੀ ਚੋਣ ਕਿਵੇਂ ਕਾਂਗਰਸ ਤੇ ਅਕਾਲੀ ਦਲ ਸਣੇ ਪੰਜਾਬ ’ਚ ਪਾਰਟੀਆਂ ਦਾ ਭਵਿੱਖ ਤੈਅ ਕਰ ਸਕਦੀ ਹੈ
  • ਅਫ਼ਗਾਨ ਸਿੱਖਾਂ ''''ਤੇ ਹਮਲੇ ਕਰਨ ਪਿੱਛੇ ਆਈਐੱਸ ਦਾ ਕੀ ਮਕਸਦ ਹੋ ਸਕਦਾ ਹੈ

ਬੋਤਾਸ਼ੇਵ ਤੋਂ ਇਲਾਵਾ ਜਿਨ੍ਹਾਂ ਤਿੰਨ ਦੀ ਮੌਤ ਬਾਰੇ ਪੁਸ਼ਟੀ ਕੀਤੀ ਗਈ ਹੈ, ਉਹ ਇਹ ਨਾਮ ਹਨ...

ਮੇਜਰ ਜਨਰਲ ਆਂਦਰੇ ਸੁਖੋਵੇਤਸਕੀ ਨੂੰ 1 ਮਾਰਚ ਨੂੰ ਮਾਰਨ ਬਾਰੇ ਰਿਪੋਰਟ ਸੀ। ਇੱਕ ਸੇਵਾਮੁਕਤ ਰੂਸੀ ਫੌਜੀ ਅਧਿਕਾਰੀ ਨੇ ਟਵੀਟ ਕੀਤਾ ਕਿ ਸੁਖੋਵੇਤਸਕੀ ਨੂੰ ਹੋਸਟੋਮੇਲ ਖੇਤਰ ਵਿੱਚ ਇੱਕ ਯੂਕਰੇਨੀ ਸਨਾਈਪਰ ਨੇ ਗੋਲੀ ਮਾਰ ਦਿੱਤੀ ਹੈ। ਇਹ ਇਲਾਕਾ ਰਾਜਧਾਨੀ ਕੀਵ ਤੋਂ ਬਹੁਤੀ ਦੂਰ ਨਹੀਂ ਸੀ।

ਮੇਜਰ ਜਨਰਲ ਵਲਾਦੀਮੀਰ ਫਰੋਲੋਵ ਨੂੰ 16 ਅਪ੍ਰੈਲ ਨੂੰ ਯੂਕਰੇਨੀ ਫੌਜ ਵੱਲੋਂ ਮਾਰਿਆ ਗਿਆ ਸੀ ਅਤੇ ਇਸਦੀ ਪੁਸ਼ਟੀ ਉਦੋਂ ਹੋਈ ਸੀ ਜਦੋਂ ਰੂਸ ਦੇ ਸ਼ਹਿਰ ਸੇਂਟ ਪੀਟਰਸਬਰਗ ਵਿੱਚ ਉਨ੍ਹਾਂ ਦੇ ਅੰਤਿਮ ਸੰਸਕਾਰ ਬਾਰੇ ਇੱਕ ਨੋਟਿਸ ਸਾਹਮਣੇ ਆਇਆ ਸੀ। ਉਨ੍ਹਾਂ ਦੀ ਮੌਤ ਦੇ ਵੇਰਵਿਆਂ ਬਾਰੇ ਰਿਪੋਰਟ ਸਾਹਮਣੇ ਨਹੀਂ ਆਈ।

ਹਾਲ ਹੀ ਵਿੱਚ 5 ਜੂਨ ਨੂੰ ਇੱਕ ਰੂਸੀ ਮੀਡੀਆ ਪੱਤਰਕਾਰ ਨੇ ਟੈਲੀਗ੍ਰਾਮ ਮੈਸੇਂਜਰ ''''ਤੇ ਪੋਸਟ ਕੀਤਾ ਕਿ ਮੇਜਰ ਜਨਰਲ ਰੋਮਨ ਕੁਤੁਜ਼ੋਵ ਡੋਨਬਾਸ ਵਿੱਚ ਯੂਕਰੇਨੀ ਬਲਾਂ ''''ਤੇ ਹਮਲੇ ਦੀ ਅਗਵਾਈ ਕਰਦੇ ਹੋਏ ਮਾਰੇ ਗਏ।

ਅਸੀਂ ਕਿਉਂ ਨਹੀਂ ਜਾਣਦੇ ਕਿ ਕਿੰਨੇ ਰੂਸੀ ਜਨਰਲ ਮਾਰੇ ਗਏ ਹਨ?

ਸਧਾਰਨ ਜਵਾਬ ਇਹ ਹੈ ਕਿ ਯੂਕਰੇਨੀਅਨ ਯਕੀਨੀ ਤੌਰ ''''ਤੇ ਨਹੀਂ ਜਾਣਦੇ ਅਤੇ ਰੂਸੀ ਨਹੀਂ ਦੱਸਣਗੇ।

ਰੂਸ ਲਈ ਸ਼ਾਂਤੀ ਦੇ ਸਮੇਂ ਵੀ ਫੌਜੀ ਮੌਤਾਂ ਨੂੰ ਮੁਲਕ ਦਾ ਰਹੱਸ ਮੰਨਿਆ ਜਾਂਦਾ ਹੈ ਅਤੇ ਉਨ੍ਹਾਂ ਨੇ 25 ਮਾਰਚ ਤੋਂ ਯੂਕਰੇਨ ਵਿੱਚ ਆਪਣੀਆਂ ਅਧਿਕਾਰਤ ਮੌਤਾਂ ਦੇ ਅੰਕੜਿਆਂ ਨੂੰ ਅਪਡੇਟ ਨਹੀਂ ਕੀਤਾ ਹੈ, ਜਦੋਂ ਇਹ ਕਿਹਾ ਗਿਆ ਸੀ ਕਿ ਯੁੱਧ ਦੇ ਪਹਿਲੇ ਮਹੀਨੇ ਵਿੱਚ 1,351 ਰੂਸੀ ਫੌਜੀ ਮਾਰੇ ਗਏ ਸਨ।

AFP
ਬੀਬੀਸੀ ਨੇ 3,500 ਤੋਂ ਵੱਧ ਮੌਤਾਂ ਦੀ ਲਿਸਟ ਉਨ੍ਹਾਂ ਦੇ ਨਾਮ ਅਤੇ ਰੈਂਕ ਦੇ ਨਾਲ ਤਿਆਰ ਕੀਤੀ ਹੈ

ਇੱਕ ਲਗਾਤਾਰ ਚੱਲ ਰਹੇ ਪੜਤਾਲ ਵਾਲੇ ਪ੍ਰੋਜੈਕਟ ਵਿੱਚ ਸਰੋਤਾਂ ਦੀ ਵਰਤੋਂ ਕਰਦੇ ਹੋਏ ਅਤੇ ਰੂਸੀ ਫੌਜੀਆਂ ਦੇ ਪਰਿਵਾਰਾਂ ਨਾਲ ਗੱਲ ਕਰਦੇ ਹੋਏ, ਬੀਬੀਸੀ ਨੇ 3,500 ਤੋਂ ਵੱਧ ਮੌਤਾਂ ਦੀ ਲਿਸਟ ਉਨ੍ਹਾਂ ਦੇ ਨਾਮ ਅਤੇ ਰੈਂਕ ਦੇ ਨਾਲ ਤਿਆਰ ਕੀਤੀ ਹੈ।

ਇਹ ਦਰਸਾਉਂਦਾ ਹੈ ਕਿ ਅਸਲ ਅੰਕੜਾ ਸੰਭਾਵਤ ਤੌਰ ''''ਤੇ ਬਹੁਤ ਜ਼ਿਆਦਾ ਹੈ।

ਸਾਡੀ ਖੋਜ ਇਹ ਵੀ ਦਰਸਾਉਂਦੀ ਹੈ ਕਿ ਹਰ 5ਵਾਂ ਰੂਸੀ ਫੌਜੀ ਜੋ ਮਾਰਿਆ ਗਿਆ ਹੈ, ਉਹ ਇੱਕ ਮੱਧ ਜਾਂ ਸੀਨੀਅਰ ਰੈਂਕ ਵਾਲਾ ਅਧਿਕਾਰੀ ਹੈ।

ਇਹ ਸਭ ਸਾਨੂੰ ਕੀ ਦੱਸਦਾ ਹੈ?

ਸੀਨੀਅਰ ਰੈਂਕ ਵਾਲੇ ਅਫਸਰਾਂ ਦੀ ਮੌਤ ਦਾ ਅਨੁਪਾਤ ਹੈਰਾਨੀਜਨਕ ਹੈ, ਪਰ ਰੂਸੀ ਫੌਜ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਸੀਨੀਅਰ ਅਧਿਕਾਰੀ ਹਨ। ਕੁੱਲ ਮਿਲਾ ਕੇ ਲਗਭਗ 1,300 ਜਨਰਲ ਰੈਂਕ ਦੇ ਅਧਿਕਾਰੀ, ਹਾਲਾਂਕਿ ਕਈਆਂ ਦੀ ਕਦੇ ਵੀ ਯੁੱਧ ਦੇ ਨੇੜੇ ਆਉਣ ਦੀ ਉਮੀਦ ਨਹੀਂ ਕੀਤੀ ਜਾਂਦੀ।

ਹੋਰ ਅਫ਼ਸਰ ਇੰਨੇ ਖੁਸ਼ਕਿਸਮਤ ਨਹੀਂ ਰਹੇ ਹਨ। ਇਸ ਤੋਂ ਇਲਾਵਾ ਬਹੁਤ ਸਾਰੇ ਜਨਰਲਾਂ ਨੇ ਆਪਣੇ ਆਪ ਨੂੰ ਗਲਤ ਸਮੇਂ ''''ਤੇ ਗਲਤ ਜਗ੍ਹਾ ''''ਤੇ ਪਾਇਆ ਹੈ।

ਇਹ ਇਸ ਲਈ ਹੋ ਸਕਦਾ ਹੈ ਕਿਉਂਕਿ ਸੀਨੀਅਰ ਅਫ਼ਸਰਾਂ ਤੋਂ ਕੰਮ ਕਰਨ ਅਤੇ ਫੈਸਲੇ ਲੈਣ ਦੀ ਉਮੀਦ ਕੀਤੀ ਜਾਂਦੀ ਹੈ ਜੋ ਹੋਰ ਫੌਜਾਂ ਵਿੱਚ ਹੇਠਲੇ ਦਰਜੇ ਦੇ ਅਫਸਰਾਂ ਵੱਲੋਂ ਲਏ ਜਾਣਗੇ।

ਪੱਛਮੀ ਅਧਿਕਾਰੀਆਂ ਨੇ ਇਹ ਵੀ ਸੁਝਾਅ ਦਿੱਤਾ ਹੈ ਕਿ ਰੂਸੀ ਫੌਜੀਆਂ ਦੇ ਨੀਵੇਂ ਮਨੋਬਲ ਨੇ ਫੌਜ ਦੇ ਹੱਥਾਂ ਨੂੰ ਨੈਤਿਕ ਸਮਰਥਨ ਲਈ ਕਾਰਵਾਈ ਵਿੱਚ ਅੱਗੇ ਵਧਾਉਣ ਲਈ ਮਜਬੂਰ ਕੀਤਾ ਹੈ।

ਸੰਚਾਰ ਉਪਕਰਨਾਂ ਦੀ ਘਾਟ ਨੂੰ ਵੀ ਇਨ੍ਹਾਂ ਅਫਸਰਾਂ ਦੇ ਤਜਰਬੇ ਵਿੱਚ ਯੋਗਦਾਨ ਪਾਉਣ ਲਈ ਜ਼ਿੰਮੇਵਾਰ ਠਹਿਰਾਇਆ ਗਿਆ ਹੈ। ਕਥਿਤ ਤੌਰ ''''ਤੇ ਉਨ੍ਹਾਂ ਨੂੰ ਰਵਾਇਤੀ ਫੋਨ ਵਰਤਣ ਲਈ ਮਜਬੂਰ ਕੀਤਾ ਗਿਆ ਹੈ ਜੋ ਉਨ੍ਹਾਂ ਨੂੰ ਲੜਾਈ ਦੇ ਨੇੜੇ ਲਿਆਉਂਦਾ ਹੈ ਅਤੇ ਸੁਰੱਖਿਆ ਨਾਲ ਸਮਝੌਤਾ ਕਰਦਾ ਹੈ।

ਅੰਤ ਵਿੱਚ ਅਮਰੀਕੀ ਮੀਡੀਆ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਯੂਕਰੇਨ ਦੇ ਫੌਜੀ ਖੂਫੀਆ ਅਧਿਕਾਰੀ ਜਾਣਬੁੱਝ ਕੇ ਰੂਸ ਦੇ ਅਫਸਰ ਵਰਗ ਨੂੰ ਸਨਾਈਪਰ ਫਾਇਰ ਜਾਂ ਤੋਪਖਾਨੇ ਨਾਲ ਨਿਸ਼ਾਨਾ ਬਣਾ ਰਹੇ ਹਨ। ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਅਮਰੀਕਾ ਨੇ ਯੂਕਰੇਨ ਨੂੰ ਉਨ੍ਹਾਂ ਦੇ ਠਿਕਾਣਿਆਂ ਬਾਰੇ ਖੂਫੀਆ ਜਾਣਕਾਰੀ ਦਿੱਤੀ ਹੈ।

ਅਣਅਧਿਕਾਰਤ ਉਡਾਨਾਂ

ਪਰ ਇਹ ਸਭ ਬੋਤਾਸ਼ੇਵ ਲਈ ਪੂਰੀ ਤਰ੍ਹਾਂ ਅਕਾਦਮਿਕ ਹੋਵੇਗਾ ਜੇ ਉਹ ਸੇਵਾਮੁਕਤ ਹੁੰਦੇ। ਆਖਿਰ ਉਨ੍ਹਾਂ ਆਪਣੇ ਆਪ ਨੂੰ ਲੜਾਈ ਦੀ ਗਰਮੀ ਵਿੱਚ ਕਿਵੇਂ ਦਾ ਮਹਿਸੂਸ ਕੀਤਾ?

ਬੋਤਾਸ਼ੇਵ ਦਾ ਕਰੀਅਰ ਸਿੱਧਾ ਨਹੀਂ ਸੀ: 2012 ਵਿੱਚ ਉਨ੍ਹਾਂ ਨੂੰ ਇੱਕ ਜਹਾਜ਼ ਦੇ ਕਰੈਸ਼ ਹੋਣ ਤੋਂ ਬਾਅਦ ਫੌਜ ਵਿੱਚੋਂ ਬਰਖਾਸਤ ਕਰ ਦਿੱਤਾ ਗਿਆ ਸੀ। ਇਹ ਜਹਾਜ਼ ਉਨ੍ਹਾਂ ਵੱਲੋਂ ਉਡਾਉਣ ਲਈ ਨਹੀਂ ਸੀ।

ਉਨ੍ਹਾਂ ਨੇ ਰੂਸੀ ਫੌਜੀ ਤਕਨਾਲੋਜੀ ਦੇ ਜਹਾਜ਼ ਇੱਕ ਆਧੁਨਿਕ ਜੈੱਟ Su-27 ਲੜਾਕੂ ਜਹਾਜ਼ ਨੂੰ ਕੰਟਰੋਲ ਕਰ ਲਿਆ ਸੀ।

BBC

ਰੂਸੀ ਫੌਜ ਵਿੱਚ ਇੱਕ ਖਾਸ ਕਿਸਮ ਦੇ ਜੈੱਟ ਨੂੰ ਉਡਾਉਣ ਲਈ ਅਧਿਕਾਰ ਕਈ ਘੰਟਿਆਂ ਦੀ ਵਿਸ਼ੇਸ਼ ਟ੍ਰੇਨਿੰਗ ਰਾਹੀਂ ਪ੍ਰਾਪਤ ਕੀਤਾ ਜਾਂਦਾ ਹੈ।

ਬੋਤਾਸ਼ੇਵ ਕੋਲ Su-27 ਉਡਾਉਣ ਲਈ ਅਧਿਕਾਰ ਨਹੀਂ ਸੀ, ਪਰ ਕਿਸੇ ਤਰ੍ਹਾਂ ਜੈੱਟ ਤੱਕ ਪਹੁੰਚ ਕਾਇਮ ਕਰਨ ਵਿੱਚ ਕਾਮਯਾਬ ਰਹੇ। ਉਨ੍ਹਾਂ ਨੇ ਉਡਾਨ ਸਮੇਂ ਕੰਟਰੋਲ ਗੁਆ ਦਿੱਤਾ, ਪਰ ਉਹ ਅਤੇ ਇੱਕ ਸਾਥੀ ਸਫਲਤਾਪੂਰਵਕ ਬਾਹਰ ਨਿਕਲ ਗਏ।

ਉਹ ਬੁਰੇ ਹਾਦਸੇ ਤੋਂ ਬੱਚ ਗਏ, ਪਰ ਜਾਣਦੇ ਸੀ ਕਿ ਇਸ ਦੀ ਕੀਮਤ ਚੁਕਾਉਣੀ ਪਵੇਗੀ।

ਜਿਸ ਚੀਜ਼ ਨੇ ਹਲਾਤ ਨੂੰ ਹੋਰ ਬਦਤਰ ਬਣਾਇਆ ਉਹ ਤੱਥ ਇਹ ਸੀ ਕਿ ਉਹ ਪਹਿਲਾ ਮੌਕਾ ਨਹੀਂ ਸੀ ਜਦੋਂ ਉਨ੍ਹਾਂ ਨੇ ਇੱਕ ਅਜਿਹਾ ਜਹਾਜ਼ ਲਿਆ ਜੋ ਉਡਾਉਣ ਲਈ ਨਹੀਂ ਸੀ।

2011 ਵਿੱਚ ਉਹ ਇੱਕ Su-34 ਜੈੱਟ ਦੇ ਕੌਕਪਿਟ ਵਿੱਚ ਦਾਖਲ ਹੋ ਗਏ। ਇਹ ਇੱਕ ਆਧੁਨਿਕ ਰੂਸੀ ਜੈੱਟ ਸੀ, ਜਿਸ ਦਾ ਉਨ੍ਹਾਂ ਕੋਲ ਲਾਇਸੈਂਸ ਨਹੀਂ ਸੀ ਅਤੇ ਇਸ ਨੂੰ ਇੱਕ ਉਡਾਉਣ ਲਈ ਲੈ ਗਏ ਸੀ।

ਕਰਜ਼ਿਆਂ ਦਾ ਭੁਗਤਾਨ ਕਰਨਾ

2012 ਵਿੱਚ ਇੱਕ ਅਦਾਲਤ ਨੇ ਫੈਸਲਾ ਸੁਣਾਇਆ ਕਿ ਬੋਤਾਸ਼ੇਵ ਨੂੰ ਜਹਾਜ਼ ਦੇ ਕਰੈਸ਼ ਕਾਰਨ ਹੋਏ ਨੁਕਸਾਨ ਲਈ ਮੁਲਕ ਨੂੰ ਲਗਭਗ 75,000 ਡਾਲਰਾਂ ਦਾ ਭੁਗਤਾਨ ਕਰਨਾ ਹੋਵੇਗਾ, ਭਾਵੇਂ ਜਹਾਜ਼ ਦੀ ਕੀਮਤ ਲੱਖਾਂ ਡਾਲਰ ਹੀ ਸੀ। ਜਦੋਂ ਬੋਤਾਸ਼ੇਵ ਦੀ ਪਿਛਲੇ ਮਹੀਨੇ ਮੌਤ ਹੋਈ ਤਾਂ ਓਪਨ-ਸੋਰਸ ਸਟੇਟ ਡੇਟਾਬੇਸ ਅਨੁਸਾਰ ਉਸ ਵੱਲ ਅਜੇ ਵੀ ਅੱਧੀ ਰਕਮ ਦਾ ਬਕਾਇਆ ਸੀ।

BBC

ਬੋਤਾਸ਼ੇਵ ਨੂੰ ਉਨ੍ਹਾਂ ਦੇ ਅਹੁਦੇ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ ਅਤੇ ਉਹ 1950 ਦੇ ਦਹਾਕੇ ਦੀ ਇੱਕ ਸਵੈਸੇਵੀ ਸੰਸਥਾ DOSAAF ਲਈ ਕੰਮ ਕਰਨ ਲਈ ਅੱਗੇ ਵਧੇ।। ਇਸ ਸੰਸਥਾ ਦਾ ਰੂਸੀ ਫੌਜ ਅਤੇ ਜਲ ਸੈਨਾ ਨਾਲ ਸਬੰਧ ਹੈ। ਇਸ ਦਾ ਉਦੇਸ਼ ਫੌਜ ਵਿੱਚ ਨੌਜਵਾਨਾਂ ਦੀ ਦਿਲਚਸਪੀ ਨੂੰ ਵਧਾਉਣਾ ਹੈ।

ਬੋਤਾਸ਼ੇਵ ਦੀ ਫੌਜ ਦੀ ਪੈਨਸ਼ਨ ਲਗਭਗ 360 ਡਾਲਰ ਸੀ ਅਤੇ ਉਨ੍ਹਾਂ ਦੀ ਤਨਖਾਹ ਇਸ ਤੋਂ ਵੱਧ ਨਹੀਂ ਹੋ ਸਕਦੀ ਸੀ। ਇਹ ਇਲਜ਼ਾਮ ਲਗਾਇਆ ਗਿਆ ਕਿ ਮੌਤ ਸਮੇਂ ਬੋਤਾਸ਼ੇਵ ਇੱਕ ਨਿੱਜੀ ਫੌਜੀ ਕੰਪਨੀ ਲਈ ਕੰਮ ਕਰ ਰਹੇ ਸੀ।

ਰੂਸੀ ਅਧਿਕਾਰੀ ਇਸ ਗੱਲ ਤੋਂ ਇਨਕਾਰ ਕਰਦੇ ਹਨ ਕਿ ਅਜਿਹੀਆਂ ਪ੍ਰਾਈਵੇਟ ਕੰਪਨੀਆਂ ਦਾ ਰੂਸ ਨਾਲ ਕੋਈ ਸਬੰਧ ਹੈ।

ਇਹ ਵੀ ਪੜ੍ਹੋ:

  • ਤੁਸੀਂ ਵੀ ਕਸਰਤ ਤੋਂ ਭੱਜਦੇ ਹੋ, ਤਾਂ ਇਹ 10 ਨੁਕਤੇ ਅਪਣਾਓ
  • ਅਸੀਂ ਰੋਜ਼ ਤਿੰਨ ਵਾਰ ਖਾਣਾ ਖਾਂਦੇ ਹਾਂ, ਪਰ ਸਿਹਤ ਮਾਹਰਾਂ ਦੀ ਕੀ ਹੈ ਸਲਾਹ ਕਿ ਕਦੋਂ ਕੀ ਖਾਈਏ
  • ਸੈਨੇਟਰੀ ਪੈਡ ਦੀ ਥਾਂ ਲੈ ਰਿਹਾ ਮੈਂਸਟੁਰਲ ਕੱਪ ਕੀ ਹੈ ਤੇ ਕਿਵੇਂ ਕੰਮ ਕਰਦਾ ਹੈ

https://www.youtube.com/watch?v=rdmMu5Ire10

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''''ਤੇ ਜੁੜੋ।)