ਪਾਕਿਸਤਾਨ ਵਿੱਚ ਪੈਟਰੋਲ ਦੀ ਕੀਮਤ ’ਚ 30 ਰੁਪਏ ਦਾ ਵਾਧਾ, ਸਰਕਾਰ ਨੇ ਕਿਸ ਨੂੰ ਜ਼ਿੰਮੇਵਾਰ ਠਹਿਰਾਇਆ – ਪ੍ਰੈੱਸ ਰਿਵਿਊ

05/28/2022 9:08:37 AM

Reuters

ਪਾਕਿਸਤਾਨ ਵਿੱਚ ਤੇਲ ਦੀਆਂ ਕੀਮਤਾਂ ਵਿੱਚ ਵੀਰਵਾਰ ਨੂੰ 30 ਰੁਪਏ ਦੇ ਵਾਧੇ ’ਤੇ ਸਿਆਸੀ ਦੂਸ਼ਣਬਾਜ਼ੀ ਸ਼ੁਰੂ ਹੋ ਗਈ ਹੈ।

ਖ਼ਬਰ ਵੈਬਸਾਈਟ ਐਨਡੀਟੀਵੀ ਮੁਤਾਬਕ ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਦੇਸ਼ ਨੂੰ ਦੀਵਾਲੀਏਪਣ ਤੋਂ ਬਚਾਉਣ ਲਈ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਕਰਨਾ ਜ਼ਰੂਰੀ ਸੀ।

ਵੀਰਵਾਰ ਨੂੰ ਦੇਸ਼ ਵਿੱਚ ਤੇਲ ਦੀਆਂ ਕੀਮਤਾਂ ਵਿੱਚ 30 ਰੁਪਏ ਦਾ ਵਾਧਾ ਕੀਤਾ ਗਿਆ। ਵਾਧੇ ਤੋਂ ਬਾਅਦ ਪੈਟਰੋਲ 179.85 ਰੁਪਏ ਅਤੇ ਡੀਜ਼ਲ 174.45 ਰੁਪਏ ਨੂੰ ਪਹੁੰਚ ਗਿਆ ਹੈ।

ਸ਼ਾਹਬਾਜ਼ ਸ਼ਰੀਫ਼ ਨੇ ਪਿਛਲੀ ਸਰਕਾਰ ਨੂੰ ਇਸ ਵਾਧੇ ਲਈ ਜ਼ਿੰਮੇਵਾਰ ਠਹਿਰਾਇਆ।

ਉਨ੍ਹਾਂ ਨੇ ਕਿਹਾ,''''ਤੁਸੀਂ ਆਈਐੱਮਐੱਫ਼ ਨਾਲ ਸਮਝੌਤਾ ਕੀਤਾ, ਅਸੀਂ ਨਹੀਂ। ਤੁਸੀਂ ਉਨ੍ਹਾਂ ਦੀਆਂ ਸਖ਼ਤ ਸ਼ਰਤਾਂ ਨੂੰ ਮੰਨਿਆ, ਅਸੀਂ ਨਹੀਂ। ਤੁਸੀਂ ਲੋਕਾਂ ਉੱਪਰ ਮਹਿੰਗਾਈ ਦਾ ਬੋਝ ਪਾਇਆ,ਅਸੀਂ ਨਹੀਂ। ਤੁਸੀਂ ਦੇਸ਼ ਨੂੰ ਆਰਥਿਕ ਖੱਡੇ ਵਿੱਚ ਧੱਕਿਆ, ਅਸੀਂ ਨਹੀਂ।''''

ਇਹ ਵੀ ਪੜ੍ਹੋ:

  • ਨੈਸ਼ਨਲ ਅਚੀਵਮੈਂਟ ਸਰਵੇ ਕੀ ਹੈ ਜਿਸ ਵਿੱਚ ਪੰਜਾਬ ਦਿੱਲੀ ਤੋਂ ਮੋਹਰੀ ਆਇਆ ਹੈ
  • ਟੈਕਸਸ ਗੋਲੀਬਾਰੀ: ਬੱਚਿਆਂ ਦੀ ਰਾਖੀ ਕਰਨ ਲਈ ਆਪਣੀ ਜਾਨ ਕੁਰਬਾਨ ਕਰਨ ਵਾਲੇ ਅਧਿਆਪਕ
  • ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਕਿੰਨੀ ਬਦਲੇਗੀ ਸੈਕਸ ਵਰਕਰਾਂ ਦੀ ਜ਼ਿੰਦਗੀ

ਥਾਣੇ ਦੇ ਬਾਹਰ ਲੱਗਿਆ ਫਲੈਕਸ ''ਵਿੱਚ ਭਾਜਪਾ ਵਰਕਰਾਂ ਦਾ ਆਉਣਾ ਮਨ੍ਹਾਂ ਹੈ''

ਉੱਤਰ ਪ੍ਰਦੇਸ਼ ਦੇ ਮੇਰਠ ਵਿੱਚ ਇੱਕ ਪੁਲਿਸ ਥਾਣੇ ਦੇ ਬਾਹਰ ਲੱਗਿਆ ਫਲੈਕਸ ਸੋਸ਼ਲ ਮੀਡੀਆ ''ਤੇ ਵਾਇਰਲ ਹੋ ਰਿਹਾ ਹੈ।

ਖ਼ਬਰ ਏਜੰਸੀ ਪੀਟੀਆਈ ਮੁਤਾਬਕ ਇਸ ਬੈਨਰ ਉੱਪਰ ਹਿੰਦੀ ਵਿੱਚ ਲਿਖਿਆ ਗਿਆ ਹੈ, ‘ਬੀਜੇਪੀ ਵਰਕਰਾਂ ਦਾ ਥਾਣੇ ਵਿੱਚ ਆਉਣਾ ਮਨ੍ਹਾਂ ਹੈ।’ ਇਸ ਦੇ ਨਾਲ ਹੀ ਬੈਨਰ ਵਿੱਚ ਹੇਠਾਂ ਐੱਸਐੱਚਓ ਦਾ ਨਾਂ ਲਿਖਿਆ ਹੋਇਆ ਹੈ।

ਇਸ ਬੈਨਰ ਦੀ ਤਸਵੀਰ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਆਪਣੇ ਟਵਿੱਟਰ ਹੈਂਡਲ ਤੋਂ ਸਾਂਝੀ ਕੀਤੀ ਹੈ।

ਉਨ੍ਹਾਂ ਨੇ ਲਿਖਿਆ,''''ਪਿਛਲੇ ਪੰਜ-ਛੇ ਸਾਲਾਂ ਵਿੱਚ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਸੱਤਾਧਾਰੀ ਪਾਰਟੀ ਦੇ ਵਰਕਰਾਂ ਨੂੰ ਕਿਸੇ ਥਾਣੇ ਵਿੱਚ ਜਾਣ ਤੋਂ ਰੋਕਿਆ ਗਿਆ ਹੋਵੇ। ਇਹ ਤਾਂ ਸੂਬੇ ਵਿੱਚ ਬੀਜੇਪੀ ਸਰਕਾਰ ਦੀ ਸਥਿਤੀ ਹੈ।''''

ਖ਼ਬਰ ਏਜੰਸੀ ਮੁਤਾਬਕ ਐਸਐਸਪੀ ਪ੍ਰਭਾਕਰ ਚੌਧਰੀ ਨੇ ਦੱਸਿਆ,''''ਬੈਨਰ ਸ਼ਾਮ ਨੂੰ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਲਗਾਇਆ ਗਿਆ ਸੀ। ਪੁਲਿਸ ਨੇ ਕੁਝ ਵਿਅਕਤੀਆਂ ਦੀ ਕਥਿਤ ਸਰਗਰਮੀ ਵਿੱਚ ਸ਼ਾਮਲ ਹੋਣ ਲਈ ਪਛਾਣ ਕਰ ਲਈ ਹੈ ਅਤੇ ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।''''

ਪੰਜਾਬ ਤੋਂ ਦਿੱਲੀ ਹਵਾਈ ਅੱਡੇ ਲਈ ਸਰਕਾਰੀ ਬੱਸਾਂ ਮੁੜ ਸ਼ੁਰੂ ਹੋਣਗੀਆਂ

Getty Images
ਸੇਵਾ ਬੰਦ ਹੋਣ ਕਾਰਨ ਸਾਲ 2018 ਤੋਂ ਪੰਜਾਬ ਸਰਕਾਰ ਨੂੰ 50 ਕਰੋੜ ਦਾ ਘਾਟਾ ਪਿਆ ਹੈ

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਪੰਜਾਬ ਸਰਕਾਰ ਦੀਆਂ ਪੈਪਸੂ ਰੋਡ ਟ੍ਰਾਂਸਪੋਰਟ ਅਤੇ ਪਨਬੱਸ ਦੀਆਂ ਬੱਸਾਂ ਹੁਣ ਫਿਰ ਚੱਲਣੀਆਂ ਸ਼ੁਰੂ ਹੋਣ ਜਾ ਰਹੀਆਂ ਹਨ।

ਇਹ ਬੱਸਾਂ ਯਾਤਰੀ ਪੰਜਾਬ ਦੇ ਅੱਠ ਜਿਲ੍ਹਿਆਂ- ਅੰਮ੍ਰਿਤਸਰ, ਪਠਾਣਕੋਟ, ਜਲੰਧਰ, ਲੁਧਿਆਣਾ, ਹੁਸ਼ਿਆਰਪੁਰ, ਕਪੂਰਥਲਾ ਅਤੇ ਪਟਿਆਲਾਂ ਤੋਂ ਲੈ ਸਕਣਗੇ।

ਦਿੱਲੀ ਸਰਕਾਰ ਨੇ ਪੰਜਾਬ ਸਰਕਾਰ ਦੀਆਂ ਸਰਕਾਰੀ ਬੱਸਾਂ ਦੀ ਹਵਾਈ ਅੱਡੇ ਦੀ ਸੇਵਾ ਉੱਪਰ 2018 ਵਿੱਚ ਰੋਕ ਲਗਾ ਦਿੱਤੀ ਸੀ। ਉਦੋਂ ਤੋਂ ਯਾਤਰੀਆਂ ਨੂੰ ਨਿੱਜੀ ਬੱਸਾਂ ਉੱਪਰ ਹੀ ਨਿਰਭਰ ਰਹਿਣਾ ਪੈ ਰਿਹਾ ਸੀ ਅਤੇ ਪੰਜਾਬ ਸਰਕਾਰ ਨੂੰ ਇਨ੍ਹਾਂ ਚਾਰ ਸਾਲਾਂ ਵਿੱਚ 50 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।

ਇਨ੍ਹਾਂ ਬੱਸਾਂ ਦਾ ਕਿਰਾਇਆ 787 ਤੋਂ 1300 ਰੁਪਏ ਦੇ ਵਿਚਕਾਰ ਹੋਵੇਗਾ। ਜਦਕਿ ਨਿੱਜੀ ਬੱਸਾਂ ਵਿੱਚ ਯਾਤਰੀਆਂ ਨੂੰ ਇਸੇ ਲਈ ਦੋ ਤੋਂ ਪੰਜ ਹਜ਼ਾਰ ਰੁਪਏ ਤੱਕ ਖਰਚਣੇ ਪੈ ਰਹੇ ਸਨ।

ਅੱਲੜ ਦੋਸਤ ਨੂੰ ਮਾਰਨ ,ਵੱਢਣ ਤੇ ਤੰਦੂਰ ਵਿੱਚ ਦੇਣ ਲਈ ਗ੍ਰਿਫ਼ਤਾਰ

ਪਟਿਆਲਾ ਦੇ ਨਾਭਾ ਵਿੱਚ ਪੁਲਿਸ ਨੇ ਇੱਕ 17 ਸਾਲਾ ਅੱਲੜ੍ਹ ਨੂੰ ਕਥਿਤ ਤੌਰ ’ਤੇ ਆਪਣੇ ਦੋਸਤ ਦਾ ਕਤਲ ਕਰਨ ਲਈ ਗ੍ਰਿਫ਼ਤਾਰ ਕੀਤਾ ਹੈ।

ਟਾਈਮਜ਼ ਆਫ਼ ਇੰਡੀਆ ਦੀ ਖ਼ਬਰ ਮੁਤਾਬਕ ਪੁਲਿਸ ਨੇ ਮਰਹੂਮ ਦੀ ਵੱਢੀ-ਟੁੱਕੀ ਲਾਸ਼ ਵੀ ਬਰਾਮਦ ਕਰ ਲਈ ਹੈ। ਲਾਸ਼ ਨੂੰ ਇੱਕ ਨਾਲੇ ਵਿੱਚ ਬਹਾਉਣ ਤੋਂ ਪਹਿਲਾਂ ਤੰਦੂਰ ਵਿੱਚ ਠੂਸਿਆ ਗਿਆ ਸੀ। ਜਦਕਿ ਲਾਸ਼ ਦੇ ਕੁਝ ਟੁਕੜੇ ਨਾਲ ਲਗਦੇ ਪਲਾਟ ਵਿੱਚ ਦੱਬੇ ਹੋਏ ਮਿਲੇ ਹਨ।

ਮਰਹੂਮ ਕੁੰਦੀ ਰਾਮ ਜੋ ਕਿ ਨਾਭਾ ਦੇ ਹੀ ਕਰਤਾਰਪੁਰਾ ਕਾਲੋਨੀ ਦਾ ਵਾਸੀ ਸੀ। ਕੁੰਦੀ ਰਾਮ ਨੂੰ ਬੁੱਧਵਾਰ ਨੂੰ ਕਤਲ ਕਰ ਦਿੱਤਾ ਗਿਆ ਸੀ। ਮਾਮਲਾ ਉਸ ਸਮੇਂ ਉਜਾਗਰ ਹੋਇਆ ਜਦੋਂ ਉਸ ਦੀ ਮਾਂ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਉਣ ਪੁਲਿਸ ਕੋਲ ਪਹੁੰਚੀ।

ਪੁਲਿਸ ਮੁਤਾਬਕ ਮੁਲਜ਼ਮ ਨੇ ਆਪਣਾ ਗੁਨਾਹ ਕਬੂਲ ਕਰਦਿਆਂ ਕਿਹਾ ਹੈ ਕਿ ਮਰਹੂਮ ਦੀ ਮੌਤ ਨਸ਼ੇ ਦੀ ਓਵਰਡੋਜ਼ ਨਾਲ ਹੋਈ, ਜਿਸ ਤੋਂ ਬਾਅਦ ਉਹ ਡਰ ਗਿਆ ਅਤੇ ਕੁੰਦੀ ਰਾਮ ਦੀ ਲਾਸ਼ ਨੂੰ ਬਿਲੇ ਲਾਉਣ ਦੀ ਯੋਜਨਾ ਬਣਾਈ।

ਇਹ ਵੀ ਪੜ੍ਹੋ:

  • ਤੁਸੀਂ ਵੀ ਕਸਰਤ ਤੋਂ ਭੱਜਦੇ ਹੋ, ਤਾਂ ਇਹ 10 ਨੁਕਤੇ ਅਪਣਾਓ
  • ਅਸੀਂ ਰੋਜ਼ ਤਿੰਨ ਵਾਰ ਖਾਣਾ ਖਾਂਦੇ ਹਾਂ, ਪਰ ਸਿਹਤ ਮਾਹਰਾਂ ਦੀ ਕੀ ਹੈ ਸਲਾਹ ਕਿ ਕਦੋਂ ਕੀ ਖਾਈਏ
  • ਸੈਨੇਟਰੀ ਪੈਡ ਦੀ ਥਾਂ ਲੈ ਰਿਹਾ ਮੈਂਸਟੁਰਲ ਕੱਪ ਕੀ ਹੈ ਤੇ ਕਿਵੇਂ ਕੰਮ ਕਰਦਾ ਹੈ

https://www.youtube.com/watch?v=45n4n2nWA9A

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''b7e4f8d1-6396-4b33-b70f-31d461519773'',''assetType'': ''STY'',''pageCounter'': ''punjabi.india.story.61615456.page'',''title'': ''ਪਾਕਿਸਤਾਨ ਵਿੱਚ ਪੈਟਰੋਲ ਦੀ ਕੀਮਤ ’ਚ 30 ਰੁਪਏ ਦਾ ਵਾਧਾ, ਸਰਕਾਰ ਨੇ ਕਿਸ ਨੂੰ ਜ਼ਿੰਮੇਵਾਰ ਠਹਿਰਾਇਆ – ਪ੍ਰੈੱਸ ਰਿਵਿਊ'',''published'': ''2022-05-28T03:26:58Z'',''updated'': ''2022-05-28T03:26:58Z''});s_bbcws(''track'',''pageView'');