ਟੈਕਸਸ ਗੋਲੀਬਾਰੀ: ਬੱਚਿਆਂ ਦੀ ਰਾਖੀ ਕਰਨ ਲਈ ਆਪਣੀ ਜਾਨ ਕੁਰਬਾਨ ਕਰਨ ਵਾਲੇ ਅਧਿਆਪਕ

05/27/2022 5:38:35 PM

Uvalde CISD
ਇਰਮਾ ਗਾਰਸੀਆ ਅਤੇ ਈਵਾ ਮਿਰਲੇਸ ਦੋਵੇਂ ਅਧਿਆਪਿਕਾਵਾਂ ਸਨ, ਜਿਨ੍ਹਾਂ ਦੀ ਗੋਲੀਬਾਰੀ ਵਿੱਚ ਮੌਤ ਹੋ ਗਈ

"ਸਾਡੇ ਅੱਗੇ ਇੱਕ ਸ਼ਾਨਦਾਰ ਸਾਲ ਹੈ!"

ਸਕੂਲ ਦੇ ਸਾਲ ਦੀ ਸ਼ੁਰੂਆਤ ਵਿੱਚ ਚੌਥੀ ਜਮਾਤ ਦੀ ਅਧਿਆਪਕਾ ਈਵਾ ਮਿਰਲੇਸ ਵੱਲੋਂ ਲਿਖੀ ਗਈ ਇਹ ਪਿਆਰੀ ਅਤੇ ਸਧਾਰਨ ਲਾਈਨ, ਹੁਣ ਪਰੇਸ਼ਾਨ ਕਰ ਰਹੀ ਹੈ।

ਵੀਰਵਾਰ ਨੂੰ ਸਕੂਲ ਦੇ ਆਖ਼ਰੀ ਦਿਨ, ਉਸ ਨੂੰ ਅਤੇ ਉਸ ਦੀ ਸਾਥੀ ਅਧਿਆਪਕ ਇਰਮਾ ਗਾਰਸੀਆ ਨੂੰ ਛੋਟੇ ਟੈਕਸਨ ਕਸਬੇ ਉਵਾਲਡੇ ਵਿੱਚ ਰੌਬ ਐਲੀਮੈਂਟਰੀ ਸਕੂਲ ਦੇ ਆਪਣਾ ਸਾਂਝੇ ਕਲਾਸਰੂਮ ਵਿੱਚੋਂ ਸਾਮਾਨ ਪੈਕ ਕਰਨਾ ਚਾਹੀਦਾ ਸੀ, ਅਤੇ ਗਰਮੀਆਂ ਦੀਆਂ ਛੁੱਟੀਆਂ ਲਈ ਤਿਆਰੀ ਕਰਨੀ ਚਾਹੀਦੀ ਸੀ।

ਪਰ ਇਸ ਦੀ ਬਜਾਇ, ਉਸ ਦਾ ਪਰਿਵਾਰ ਉਸ ਦੇ ਅੰਤਿਮ ਸੰਸਕਾਰ ਦਾ ਪ੍ਰਬੰਧ ਕਰ ਰਿਹਾ ਸੀ ਕਿਉਂਕਿ ਉਸ ਨੂੰ ਸਮੂਹਿਕ ਗੋਲੀਬਾਰੀ ਵਿੱਚ ਗੋਲੀ ਮਾਰ ਦਿੱਤੀ ਗਈ। ਇਸ ਵਿੱਚ ਉਸ ਦੇ 19 ਵਿਦਿਆਰਥੀ ਵੀ ਮਾਰੇ ਗਏ ਸਨ।

ਮੰਗਲਵਾਰ ਦੇ ਹਮਲੇ ਤੋਂ ਬਾਅਦ ਦੇ ਦਿਨਾਂ ਵਿੱਚ ਗਾਰਸੀਆ ਅਤੇ ਮਿਰਲੇਸ ਦੀ ਬਹਾਦਰੀ ਦੀ ਬਹੁਤ ਪ੍ਰਸ਼ੰਸਾ ਕੀਤੀ ਗਈ, ਉਨ੍ਹਾਂ ਨੂੰ ਆਪਣੇ ਵਿਦਿਆਰਥੀਆਂ ਨੂੰ ਗੋਲੀਆਂ ਤੋਂ ਬਚਾਉਣ ਦੀ ਕੋਸ਼ਿਸ਼ ਕਰਦੇ ਦੇਖਿਆ ਗਿਆ।

ਉਸ ਦੇ ਭਤੀਜੇ ਜੌਹਨ ਮਾਰਟੀਨੇਜ਼ ਨੇ ''ਨਿਊਯਾਰਕ ਟਾਈਮਜ਼'' ਨੂੰ ਦੱਸਿਆ ਕਿ ਗਾਰਸੀਆ ਨੂੰ ਅਧਿਕਾਰੀਆਂ ਨੇ "ਉਸ ਦੇ ਆਖਰੀ ਸਾਹ ਤੱਕ ਬੱਚਿਆਂ ਨੂੰ ਆਪਣੀਆਂ ਬਾਹਾਂ ਵਿੱਚ ਗਲੇ ਲਗਾਉਂਦੇ ਹੋਏ ਦੇਖਿਆ।"

ਉਸ ਨੇ ਇੱਕ ਫੰਡਰੇਜ਼ਿੰਗ ਪੇਜ ''ਤੇ ਲਿਖਿਆ, "ਉਸ ਨੇ ਆਪਣੇ ਕਲਾਸਰੂਮ ਵਿੱਚ ਬੱਚਿਆਂ ਦੀ ਰਾਖੀ ਕਰਨ ਲਈ ਆਪਣੇ ਆਪ ਨੂੰ ਕੁਰਬਾਨ ਕਰ ਦਿੱਤਾ। ਉਹ ਇੱਕ ਹੀਰੋ ਸਨ।"

Getty Images

ਠੀਕ ਦੋ ਦਿਨ ਬਾਅਦ ਉਸ ਦੇ ਪਰਿਵਾਰ ਨੂੰ ਇੱਕ ਹੋਰ ਦੁਖਾਂਤ ਦਾ ਸਾਹਮਣਾ ਕਰਨਾ ਪਿਆ ਜਦੋਂ ਗਾਰਸੀਆ ਦੇ ਪਤੀ, ਜੋਏ ਗਾਰਸੀਆ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਮਾਰਟੀਨੇਜ਼ ਨੇ ਲਿਖਿਆ ਕਿ ਉਨ੍ਹਾਂ ਦਾ "ਸਦਮੇ ਕਾਰਨ ਦੇਹਾਂਤ ਹੋ ਗਿਆ"।

''ਹਾਸੇ, ਮਜ਼ਾਕ ਅਤੇ ਪਿਆਰ'' ਨਾਲ ਭਰੀ ਹੋਈ ਕਲਾਸ

ਗਾਰਸੀਆ ਅਤੇ ਮਿਰਲੇਸ ਪੰਜ ਸਾਲਾਂ ਲਈ ਇੱਕ ਅਧਿਆਪਨ ਟੀਮ ਵਿੱਚ ਸਨ ਅਤੇ ਉਨ੍ਹਾਂ ਕੋਲ 40 ਸਾਲਾਂ ਦਾ ਅਨੁਭਵ ਸੀ।

ਪਿਛਲੇ ਮਹੀਨੇ ਲਈ ਗਈ ਇੱਕ ਤਸਵੀਰ ਵਿੱਚ ਇਹ ਅਧਿਆਪਕਾਂ ਦੀ ਜੋੜੀ ਆਪਣੇ ਕਲਾਸਰੂਮ ਵਿੱਚ ਵਿਦਿਆਰਥੀਆਂ ਨੂੰ ਆਈਪੈਡ ''ਤੇ ਕੰਮ ਕਰਦੇ ਹੋਏ ਦੇਖਦੀ ਹੈ, ਇੱਕ ਖੁਸ਼ਨੁਮਾ ਕਲਾਸ ਸੀ, ਉਹ ਸ਼ਾਇਦ ਜਾਣਦੀਆਂ ਹੋਣ ਕਿ ਫੋਟੋ ਖਿੱਚੀ ਜਾ ਰਹੀ ਹੈ।

ਉਵਾਲਡੇ ਵਿੱਚ ਰਹਿਣ ਵਾਲੀ ਸਿੱਖਿਆ ਮਾਹਿਰ ਨਤਾਲੀ ਅਰਿਅਸ ਨੇ ਲਿਖਿਆ, "ਈਵਾ ਮਿਰਲੇਸ ਅਤੇ ਇਰਮਾ ਗਾਰਸੀਆ ਦੋ ਸਭ ਤੋਂ ਮਹਾਨ ਅਧਿਆਪਿਕਾਵਾਂ ਸਨ, ਜਿਨ੍ਹਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।''''

"ਉਨ੍ਹਾਂ ਦਾ ਕਲਾਸਰੂਮ ਮਸਤੀ, ਵਿਕਾਸ, ਹਾਸਾ, ਟੀਮ ਵਰਕ ਅਤੇ ਸਭ ਤੋਂ ਵਧ ਕੇ ਪਿਆਰ ਨਾਲ ਭਰਿਆ ਹੋਇਆ ਸੀ।"

https://twitter.com/natariastx/status/1529332348415795200

ਜਿਵੇਂ-ਜਿਵੇਂ ਸੋਗ ਦਾ ਸਿਲਸਿਲਾ ਜਾਰੀ ਹੈ, ਉੱਥੇ ਇਸ ਗੱਲ ''ਤੇ ਵੀ ਗੁੱਸਾ ਹੈ ਕਿ ਇੱਕ ਹੋਰ ਸਕੂਲ ''ਤੇ ਘਾਤਕ ਗੋਲੀਬਾਰੀ ਹੋਣ ਦਿੱਤੀ ਗਈ।

ਟੈਕਸਸ ਵਿੱਚ 18 ਸਾਲ ਦੀ ਉਮਰ ਵਿੱਚ ਬੰਦੂਕ ਖਰੀਦਣਾ ਕਾਨੂੰਨੀ ਹੈ ਅਤੇ ਅਮਰੀਕੀ ਮੀਡੀਆ ਅਨੁਸਾਰ, ਹਮਲਾਵਰ ਨੇ ਪਿਛਲੇ ਹਫ਼ਤੇ ਆਪਣੇ ਜਨਮਦਿਨ ਤੋਂ ਅਗਲੇ ਦਿਨ ਦੋ ਏਆਰ-15 ਸ਼ੈਲੀ ਦੀਆਂ ਸੈਮੀ-ਆਟੋਮੈਟਿਕ ਰਾਈਫਲਾਂ ਅਤੇ 375 ਰਾਉਂਡ ਗੋਲਾ ਬਾਰੂਦ ਖਰੀਦਿਆ ਸੀ।

ਈਵਾ ਮਿਰਲੇਸ ਦੀ ਚਾਚੀ, ਲਿਡੀਆ ਮਾਰਟੀਨੇਜ਼ ਡੇਲਗਾਡੋ ਨੇ ਇੱਕ ਬਿਆਨ ਵਿੱਚ ਕਿਹਾ, "ਮੈਨੂੰ ਬਹੁਤ ਗੁੱਸਾ ਹੈ ਕਿ ਇਹ ਗੋਲੀਬਾਰੀ ਜਾਰੀ ਹੈ, ਇਹ ਬੱਚੇ ਬੇਕਸੂਰ ਹਨ, ਰਾਈਫਲਾਂ ਸਾਰਿਆਂ ਲਈ ਆਸਾਨੀ ਨਾਲ ਉਪਲੱਬਧ ਨਹੀਂ ਹੋਣੀਆਂ ਚਾਹੀਦੀਆਂ।"

ਇਹ ਵੀ ਪੜ੍ਹੋ-

  • ਟੈਕਸਸ ਗੋਲੀਬਾਰੀ : ਕੀ ਹੈ ਹਮਲਾਵਰ ਦਾ ਪਿਛੋਕੜ ਅਤੇ ਹਮਲੇ ਤੋਂ ਪਹਿਲਾਂ ਉਸ ਨੇ ਕੀ ਕੀਤਾ
  • ਕਿਉਂ ਹੈ ਅਮਰੀਕੀਆਂ ਨੂੰ ਬੰਦੂਕਾਂ ਨਾਲ ਪਿਆਰ?
  • ਟੈਕਸਸ ਗੋਲੀਬਾਰੀ : ਅਮਰੀਕਾ ਵਿੱਚ ਕਿਉਂ ਨਹੀਂ ਰੁਕਦੀ ਬੰਦੂਕਾਂ ਨਾਲ ਹੁੰਦੀ ਗੋਲੀਬਾਰੀ

ਉਨ੍ਹਾਂ ਨੇ ਲਿਖਿਆ, "ਇਹ ਮੇਰਾ ਜੱਦੀ ਸ਼ਹਿਰ ਹੈ, 20,000 ਤੋਂ ਘੱਟ ਦਾ ਇੱਕ ਛੋਟਾ ਜਿਹਾ ਭਾਈਚਾਰਾ ਹੈ। ਮੈਂ ਕਦੇ ਕਲਪਨਾ ਵੀ ਨਹੀਂ ਕੀਤੀ ਸੀ ਕਿ ਅਜਿਹਾ ਹੋਵੇਗਾ, ਖਾਸ ਕਰਕੇ ਸਾਡੇ ਅਜ਼ੀਜ਼ਾਂ ਨਾਲ।"

ਮਿਰਲੇਸ ਦੇ ਪਤੀ, ਰੂਬੇਨ ਰੁਇਜ਼, ਇੱਕ ਸਕੂਲ ਪੁਲਿਸ ਅਧਿਕਾਰੀ ਹਨ। ਦੋ ਮਹੀਨੇ ਪਹਿਲਾਂ ਉਨ੍ਹਾਂ ਨੇ ਉਵਾਲਡੇ ਹਾਈ ਸਕੂਲ ਵਿੱਚ ਇੱਕ ਐਕਟਿਵ ਸ਼ੂਟਰ ਡ੍ਰਿਲ ਕੀਤੀ ਸੀ ਜੋ ਕਿ ਅਮਰੀਕਾ ਦੇ ਸਕੂਲਾਂ ਵਿੱਚ ਆਮ ਹੈ।

ਉਸ ਨੂੰ ਇਸ ਗੱਲ ਦਾ ਅੰਦਾਜ਼ਾ ਨਹੀਂ ਸੀ ਕਿ ਕੁਝ ਹਫ਼ਤਿਆਂ ਬਾਅਦ, ਉਸ ਦੀ ਆਪਣੀ ਪਤਨੀ ਇਸ ਦਾ ਸ਼ਿਕਾਰ ਹੋਵੇਗੀ।

ਵਾਸ਼ਿੰਗਟਨ ਪੋਸਟ ਦੀ ਰਿਪੋਰਟ ਅਨੁਸਾਰ ਮਿਸਟਰ ਰੁਇਜ਼ ਖ਼ਬਰ ਸੁਣਦੇ ਹੀ ਰੌਬ ਐਲੀਮੈਂਟਰੀ ਸਕੂਲ ਵੱਲ ਦੌੜੇ, ਪਰ ਦੂਜੇ ਅਫ਼ਸਰਾਂ ਨੇ ਉਸ ਨੂੰ ਰੋਕਿਆ ਕਿਉਂਕਿ ਉਹ ਆਪਣੀ ਪਤਨੀ ਕੋਲ ਜਾਣ ਦੀ ਕੋਸ਼ਿਸ਼ ਵਿੱਚ ਸੀ।

ਵਾਸ਼ਿੰਗਟਨ ਪੋਸਟ ਦੇ ਅੰਕੜਿਆਂ ਅਨੁਸਾਰ, 1999 ਦੇ ਕੋਲੰਬਾਈਨ ਹਾਈ ਸਕੂਲ ਦੇ ਕਤਲੇਆਮ ਤੋਂ ਬਾਅਦ ਅਮਰੀਕਾ ਦੇ ਸਕੂਲ ਹਮਲਿਆਂ ਵਿੱਚ ਘੱਟੋ ਘੱਟ 185 ਬੱਚੇ, ਅਧਿਆਪਕ ਅਤੇ ਹੋਰ ਲੋਕ ਮਾਰੇ ਗਏ ਹਨ।

ਕੰਸਾਸ ਵਿੱਚ "ਮ੍ਰਿਤਕ ਅਧਿਆਪਕਾਂ'''' ਲਈ ਇੱਕ ਵਿਲੱਖਣ ਯਾਦਗਾਰ ਵੀ ਹੈ ਜੋ "ਉਨ੍ਹਾਂ ਲੋਕਾਂ ਦਾ ਸਨਮਾਨ ਕਰਦੀ ਹੈ ਜਿਨ੍ਹਾਂ ਨੇ ਡਿਊਟੀ ਦੌਰਾਨ ਆਪਣੀਆਂ ਜਾਨਾਂ ਗੁਆ ਦਿੱਤੀਆਂ ਹਨ।"

ਇਹ ਸ਼ਬਦ, ਸੈਨਿਕਾਂ ਬਾਰੇ ਗੱਲ ਕਰਦੇ ਹੋਏ ਵਧੇਰੇ ਜਾਣੇ ਜਾਂਦੇ ਹਨ, ਪਰ ਇੱਥੇ ਮਾਰੇ ਗਏ ਅਧਿਆਪਕਾਂ ਦਾ ਵਰਣਨ ਕਰਨ ਲਈ ਵਰਤੇ ਜਾਂਦੇ ਹਨ। ਹੁਣ ਦੋ ਹੋਰ ਨਾਮ ਯਾਦਗਾਰ ਵਾਲੀ ਕੰਧ ''ਤੇ ਅੰਕਿਤ ਹਨ।


ਹੁਣ ਤੱਕ ਜੋ ਕੁਝ ਪਤਾ ਲੱਗਾ

  • ਬੁੱਧਵਾਰ ਨੂੰ ਟੈਕਸਸ ਦੇ ਸਕੂਲ ਵਿੱਚ ਗੋਲਬਾਰੀ ਦੌਰਾਨ 19 ਵਿਦਿਆਰਥੀਆਂ ਸਣੇ 21 ਜਣੇ ਮਾਰੇ ਗਏ
  • ਹਮਲਾਵਰ 18 ਸਾਲਾ ਹਾਈ ਸਕੂਲ ਵਿਦਿਆਰਥੀ ਸੀ ਜਿਸ ਦਾ ਨਾਂ ਸੈਲਵਾਡੋਰ ਰਾਮੋਸ ਸੀ
  • ਰਾਮੋਸ ਨੂੰ ਪੁਲਿਸ ਨੇ ਵਾਰਦਾਤ ਤੋਂ ਬਾਅਦ ਜਵਾਬੀ ਕਾਰਵਾਈ ਵਿੱਚ ਹੀ ਮਾਰ ਦਿੱਤਾ ਸੀ
  • ਫੋਨ ਬਿੱਲ ਕਾਰਨ ਹਮਲਾਵਰ ਨੇ ਪਹਿਲਾਂ ਆਪਣੀ ਨਾਨੀ ਨੂੰ ਗੋਲੀ ਮਾਰੀ
  • ਸਕੂਲ ਵਿੱਚ ਬੱਚਿਆਂ ਨੂੰ ਮਾਰਨ ਬਾਰੇ ਹਮਲਾਵਰ ਨੇ ਸੋਸ਼ਲ ਮੀਡੀਆ ਉੱਤੇ ਪੋਸਟ ਪਾਈ ਸੀ
  • ਹਮਲਾਵਰ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰਨ ਵਾਲੇ ਸੁਭਾਅ ਵਾਲਾ ਸੀ
  • ਹਮਲਾਵਰ ਦੀ ਮਾਂ ਮੁਤਾਬਕ ਉਹ ਹਿੰਸਕ ਵਿਅਕਤੀ ਨਹੀਂ ਸੀ
  • ਰਾਸ਼ਟਰਪਤੀ ਜੋਅ ਬਾਇਡਨ ਨੇ ਅਮਰੀਕਾ ਦੀ ਗੰਨ ਨੀਤੀ ਉੱਤੇ ਮੁੜ ਗੌਰ ਕਰਨ ਦਾ ਕੀਤਾ ਐਲਾਨ

ਈਵਾ ਮਿਰਲੇਸ

17 ਸਾਲਾਂ ਤੋਂ ਅਧਿਆਪਕਾ, ਮਿਰਲੇਸ (44) ਨੇ ਸਕੂਲ ਜ਼ਿਲ੍ਹੇ ਦੀ ਵੈੱਬਸਾਈਟ ''ਤੇ ਪੋਸਟ ਕੀਤੀ ਇੱਕ ਛੋਟੀ ਜੀਵਨੀ ਵਿੱਚ ਦੌੜਨ ਅਤੇ ਲੰਬੀ ਪੈਦਲ ਯਾਤਰਾ ਦੇ ਆਪਣੇ ਪਿਆਰ ਦਾ ਵਰਣਨ ਕੀਤਾ।

ਉਸ ਨੇ ਇਹ ਵੀ ਕਿਹਾ ਕਿ ਉਸ ਦਾ "ਇੱਕ ਸਹਾਇਕ, ਮਜ਼ੇਦਾਰ ਅਤੇ ਪਿਆਰ ਕਰਨ ਵਾਲਾ ਪਰਿਵਾਰ" ਹੈ, ਉਸ ਦਾ ਪਤੀ, ਉਸ ਦੀ ਕਾਲਜ ਗ੍ਰੈਜੂਏਟ ਧੀ ਅਤੇ "ਤਿੰਨ ਪਿਆਰੇ ਦੋਸਤ"।

ਉਸ ਦੀ ਧੀ ਐਡਲਿਨ ਰੂਇਜ਼ ਨੇ ਟਵਿੱਟਰ ''ਤੇ ਆਪਣੀ "ਪਿਆਰੀ ਮਾਂ" ਨੂੰ ਦਿਲ ਨੂੰ ਚੀਰ ਦੇਣ ਵਾਲੀ ਸ਼ਰਧਾਂਜਲੀ ਲਿਖੀ।

EVA MIRELES'' FAMILY
ਈਵਾ ਮਿਰਲੇਸ 17 ਸਾਲ ਤੋਂ ਅਧਿਆਪਕ ਸਨ

''ਉਸ ਨੇ ਲਿਖਿਆ ''ਮੈਂ ਬਹੁਤ ਖੁਸ਼ ਹਾਂ ਕਿ ਲੋਕ ਤੁਹਾਡਾ ਨਾਮ ਅਤੇ ਤੁਹਾਡੇ ਉਸ ਸੁੰਦਰ ਚਿਹਰੇ ਨੂੰ ਜਾਣਦੇ ਹਨ ਅਤੇ ਉਹ ਜਾਣਦੇ ਹਨ ਕਿ ਇੱਕ ਹੀਰੋ ਕਿਹੋ ਜਿਹਾ ਦਿਖਾਈ ਦਿੰਦਾ ਹੈ।"

"ਈਵਾ ਮਿਰਲੇਸ, ਚੌਥੀ ਕਲਾਸ ਦੀ ਅਧਿਆਪਕਾ... ਜੋ ਆਪਣੇ ਵਿਦਿਆਰਥੀਆਂ ਦੀ ਜਾਨ ਬਚਾਉਣ ਲਈ ਨਿਰਸਵਾਰਥ ਭਾਵਨਾ ਨਾਲ ਉਨ੍ਹਾਂ ਦੇ ਅੱਗੇ ਆ ਗਈ।''''

ਮਿਰਲੇਸ ਨੂੰ ਵਿਸ਼ੇਸ਼ ਸਿੱਖਿਆ ਵਿੱਚ ਸਿਖਲਾਈ ਦਿੱਤੀ ਗਈ ਸੀ ਅਤੇ ਇੱਕ ਬੱਚੇ ਦੀ ਮਾਂ ਔਡਰੇ ਗਾਰਸੀਆ (ਇਰਮਾ ਗਾਰਸੀਆ ਨਾਲ ਕੋਈ ਸਬੰਧ ਨਹੀਂ) ਨੇ ਇੱਕ ਅਧਿਆਪਕ ਦੇ ਰੂਪ ਵਿੱਚ ਉਸ ਨੂੰ "ਆਪਣੇ ਵਿਦਿਆਰਥੀਆਂ ਲਈ ਕੁਝ ਵੀ ਕਰ ਜਾਣ ਵਾਲੀ" ਵਜੋਂ ਯਾਦ ਕੀਤਾ ਗਿਆ।

ਇਹ ਕੁਝ ਸਾਲ ਪਹਿਲਾਂ ਦੀ ਗੱਲ ਹੈ ਜਦੋਂ ਉਵਾਲਡੇ ਖੇਤਰ ਦੇ ਸਕੂਲਾਂ ਨੇ ਘੱਟ ਵਿਕਾਸ ਵਾਲੇ ਬੱਚਿਆਂ ਨੂੰ ਨਿਯਮਤ ਕਲਾਸਰੂਮਾਂ ਵਿੱਚ ਸ਼ਾਮਲ ਕਰਨਾ ਸ਼ੁਰੂ ਕੀਤਾ ਸੀ, ਅਤੇ ਮਿਰਲੇਸ ਉਨ੍ਹਾਂ ਅਧਿਆਪਕਾਂ ਵਿੱਚੋਂ ਇੱਕ ਸੀ ਜੋ ਉਨ੍ਹਾਂ ਨੂੰ ਪੜ੍ਹਾਉਂਦੀਆਂ ਸਨ।

ਗਾਰਸੀਆ ਨੇ ਟਵਿੱਟਰ ''ਤੇ ਲਿਖਿਆ, "ਉਹ ਇੱਕ ਸੁੰਦਰ ਵਿਅਕਤੀ ਅਤੇ ਸਮਰਪਿਤ ਅਧਿਆਪਕ ਸੀ। ਉਹ ਗੈਬੀ ''ਤੇ ਵਿਸ਼ਵਾਸ ਕਰਦੀ ਸੀ ਅਤੇ ਉਸ ਨੂੰ ਸਿਖਾਉਣ ਲਈ ਸਭ ਕੁਝ ਕਰਦੀ ਸੀ।"

ਇਰਮਾ ਗਾਰਸੀਆ

ਇਰਮਾ ਗਾਰਸੀਆ (48) 23 ਸਾਲਾਂ ਦੀ ਇੱਕ ਅਨੁਭਵੀ ਅਧਿਆਪਕਾ ਸੀ, ਉਸ ਦਾ ਅਧਿਆਪਨ ਦਾ ਸਾਰਾ ਤਜਰਬਾ ਰੋਬ ਐਲੀਮੈਂਟਰੀ ਸਕੂਲ ਦਾ ਹੀ ਸੀ ਅਤੇ 2019 ਵਿੱਚ ਉਹ ਸਕੂਲ ਦੀ ''ਟੀਚਰ ਆਫ ਦਿ ਈਯਰ'' ਰਹੀ ਸੀ।

ਉਸ ਨੇ ਜ਼ਿਲ੍ਹੇ ਦੀ ਵੈੱਬਸਾਈਟ ''ਤੇ ਆਪਣੀ ਜੀਵਨੀ ਵਿੱਚ ਲਿਖਿਆ ਸੀ, "ਮੈਂ ਇਸ ਨਵੇਂ ਸਕੂਲੀ ਸਾਲ ਨੂੰ ਸ਼ੁਰੂ ਕਰਨ ਲਈ ਬਹੁਤ ਉਤਸ਼ਾਹਿਤ ਹਾਂ!"

ਅਧਿਕਾਰੀਆਂ ਨੇ ਉਸ ਦੇ ਪਰਿਵਾਰ ਨੂੰ ਦੱਸਿਆ ਕਿ ਗਾਰਸੀਆ ਨੂੰ ਕਾਨੂੰਨ ਲਾਗੂ ਕਰਨ ਵਾਲੇ ਦਸਤੇ ਦੇ ਇੱਕ ਮੈਂਬਰ ਨੇ ਆਪਣੇ ਵਿਦਿਆਰਥੀਆਂ ਨੂੰ ਗੋਲੀਬਾਰੀ ਤੋਂ ਬਚਾਉਣ ਦੀ ਕੋਸ਼ਿਸ਼ ਕਰਦਿਆਂ ਦੇਖਿਆ ਸੀ।

UCISD
ਇਰਮਾ ਗਾਰਸੀਆ ਵਿਆਹੀ ਹੋਈ ਸੀ ਅਤੇ ਉਸ ਦੇ ਚਾਰ ਬੱਚੇ ਸਨ

ਉਸ ਦੇ ਭਤੀਜੇ ਜੌਹਨ ਮਾਰਟੀਨੇਜ਼ ਨੇ ਵਾਸ਼ਿੰਗਟਨ ਪੋਸਟ ਨੂੰ ਦੱਸਿਆ, "ਮੈਂ ਚਾਹੁੰਦਾ ਹਾਂ ਕਿ ਉਨ੍ਹਾਂ ਨੂੰ ਕਿਸੇ ਅਜਿਹੇ ਵਿਅਕਤੀ ਵਜੋਂ ਯਾਦ ਕੀਤਾ ਜਾਵੇ ਜਿਨ੍ਹਾਂ ਨੇ ਆਪਣੀ ਜਾਨ ਕੁਰਬਾਨ ਕਰ ਦਿੱਤੀ ਅਤੇ ਆਪਣੇ ਬੱਚਿਆਂ ਲਈ ਆਪਣੀ ਜਾਨ ਦੀ ਬਾਜ਼ੀ ਲਗਾ ਦਿੱਤੀ।''''

"ਉਹ ਸਿਰਫ਼ ਉਸ ਦੇ ਵਿਦਿਆਰਥੀ ਨਹੀਂ ਸਨ। ਉਹ ਉਨ੍ਹਾਂ ਦੇ ਬੱਚੇ ਸਨ ਅਤੇ ਉਨ੍ਹਾਂ ਨੇ ਆਪਣਾ ਜੀਵਨ ਦਾਅ ''ਤੇ ਲਗਾ ਦਿੱਤਾ, ਉਨ੍ਹਾਂ ਨੇ ਉਨ੍ਹਾਂ ਦੀ ਰੱਖਿਆ ਲਈ ਆਪਣੀ ਜਾਨ ਗੁਆ ਦਿੱਤੀ। ਉਹ ਇਸ ਕਿਸਮ ਦੀ ਵਿਅਕਤੀ ਸਨ।"

ਗਾਰਸੀਆ ਵਿਆਹੀ ਹੋਈ ਸੀ ਅਤੇ ਉਸ ਦੇ ਚਾਰ ਬੱਚੇ ਸਨ, ਦੋ ਮੁੰਡੇ ਅਤੇ ਦੋ ਕੁੜੀਆਂ ਜਿਨ੍ਹਾਂ ਦੀ ਉਮਰ 12 ਤੋਂ 23 ਸਾਲ ਵਿਚਕਾਰ ਹੈ।

ਉਸ ਦਾ ਫੇਸਬੁੱਕ ਪੇਜ ਉਸ ਦੇ ਬੱਚਿਆਂ ਲਈ ਪਰਿਵਾਰਕ ਯਾਦਾਂ ਅਤੇ ਮਾਣ ਦੀ ਇੱਕ ਐਲਬਮ ਹੈ।

ਉਸ ਨੇ ਪਰਿਵਾਰ ਦੀ ਮੱਛੀਆਂ ਫੜਨ ਦੀ ਯਾਤਰਾ ਦੀ ਇੱਕ ਫੋਟੋ ਦੇ ਹੇਠਾਂ ਲਿਖਿਆ, "ਮੇਰੇ ਪਿਆਰੇ ਪਤੀ ਅਤੇ ਮੇਰੇ ਬੱਚਿਆਂ ਲਈ ਜੀਸਸ ਤੁਹਾਡਾ ਧੰਨਵਾਦ।"

ਅਧਿਆਪਕ ਦਾ ਸੋਸ਼ਲ ਮੀਡੀਆ ਵੀ ਆਪਣੇ ਕਰੀਅਰ ਅਤੇ ਵਿਦਿਆਰਥੀਆਂ ਪ੍ਰਤੀ ਉਸ ਦੇ ਸਮਰਪਣ ਨੂੰ ਦਰਸਾਉਂਦਾ ਹੈ।

ਉਸ ਨੇ ਅਧਿਆਪਨ ਕੋਰਸ ਲਈ ਸਰਟੀਫਿਕੇਟ ਦਿਖਾਉਂਦਿਆਂ ਆਪਣੀ ਇੱਕ ਪੋਸਟ ਵਿੱਚ ਲਿਖਿਆ, "ਆਪਣੇ ਭਵਿੱਖ ਦੇ ਵਿਦਿਆਰਥੀਆਂ ਨੂੰ ਸੁਤੰਤਰ ਸਿਖਿਆਰਥੀ ਬਣਨ ਲਈ ਚੁਣੌਤੀ ਦੇਣ ਦੇ ਬਹੁਤ ਸਾਰੇ ਨਵੇਂ ਤਰੀਕੇ ਸਿੱਖੇ।"

https://twitter.com/Joeymtz4/status/1529300822173134849

ਇਹ ਵੀ ਪੜ੍ਹੋ:

  • ਤੁਸੀਂ ਵੀ ਕਸਰਤ ਤੋਂ ਭੱਜਦੇ ਹੋ, ਤਾਂ ਇਹ 10 ਨੁਕਤੇ ਅਪਣਾਓ
  • ਅਸੀਂ ਰੋਜ਼ ਤਿੰਨ ਵਾਰ ਖਾਣਾ ਖਾਂਦੇ ਹਾਂ, ਪਰ ਸਿਹਤ ਮਾਹਰਾਂ ਦੀ ਕੀ ਹੈ ਸਲਾਹ ਕਿ ਕਦੋਂ ਕੀ ਖਾਈਏ
  • ਸੈਨੇਟਰੀ ਪੈਡ ਦੀ ਥਾਂ ਲੈ ਰਿਹਾ ਮੈਂਸਟੁਰਲ ਕੱਪ ਕੀ ਹੈ ਤੇ ਕਿਵੇਂ ਕੰਮ ਕਰਦਾ ਹੈ

https://www.youtube.com/watch?v=jFZVytlSKjc

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''600da68c-b4bd-4cd7-9d54-4761ca7fa45a'',''assetType'': ''STY'',''pageCounter'': ''punjabi.international.story.61606729.page'',''title'': ''ਟੈਕਸਸ ਗੋਲੀਬਾਰੀ: ਬੱਚਿਆਂ ਦੀ ਰਾਖੀ ਕਰਨ ਲਈ ਆਪਣੀ ਜਾਨ ਕੁਰਬਾਨ ਕਰਨ ਵਾਲੇ ਅਧਿਆਪਕ'',''author'': ''ਟਿਫਨੀ ਵਰਥਾਈਮਰ'',''published'': ''2022-05-27T11:54:25Z'',''updated'': ''2022-05-27T11:54:25Z''});s_bbcws(''track'',''pageView'');