ਸ਼ਾਹਰੁਖ਼ ਖ਼ਾਨ ਦੇ ਪੁੱਤਰ ਆਰਿਅਨ ਖ਼ਾਨ ਨੂੰ ਡਰੱਗਜ਼ ਕੇਸ ਵਿੱਚ ਮਿਲੀ ‘ਕਲੀਨ ਚਿੱਟ’

05/27/2022 1:53:35 PM

ਸ਼ਾਹਰੁਖ਼ ਖ਼ਾਨ ਦੇ ਪੁੱਤਰ ਆਰਿਅਨ ਖ਼ਾਨ ਨੂੰ ਐੱਨਸੀਬੀ ਨੇ ਕਲੀਟ ਚਿੱਟ ਦੇ ਦਿੱਤੀ ਹੈ। ਖ਼ਬਰ ਏਜੰਸੀ ਏਐੱਨਆਈ ਮੁਤਾਬਕ ਐੱਨਸੀਬੀ ਦੇ ਡੀਡੀਜੀ ਆਪ੍ਰੇਸ਼ਨ ਸੰਜੇ ਕੁਮਾਰ ਸਿੰਘ ਨੇ ਕਿਹਾ ਹੈ ਕਿ ਕਰੂਜ਼ ਡਰੱਗਜ਼ ਕੇਸ ਵਿੱਚ ਮੁਲਜ਼ਮ ਆਰਿਅਨ ਖ਼ਾਨ ਤੇ ਮੋਹਕ ਤੋਂ ਡਰੱਗਜ਼ ਨਹੀਂ ਮਿਲੇ ਹਨ।

https://twitter.com/ANI/status/1530094309650755584

ਖ਼ਬਰ ਏਜੰਸੀ ਏਐੱਨਆਈ ਨੇ ਕਿਹਾ ਕਿ ਐੱਨਸੀਬੀ ਨੇ ਕਿਹਾ ਹੈ ਕਿ ਆਰਿਅਨ ਖ਼ਾਨ ਸਣੇ 6 ਮੁਲਜ਼ਮਾਂ ਖਿਲਾਫ਼ ਸਬੂਤਾਂ ਦੀ ਕਮੀ ਕਾਰਨ ਸ਼ਿਕਾਇਤ ਦਰਜ ਨਹੀਂ ਕੀਤੀ ਗਈ ਹੈ ਤੇ ਬਾਕੀ 14 ਮੁਲਜ਼ਮਾਂ ਖਿਲਾਫ਼ ਐੱਨਡੀਪੀਐੱਸ ਦੇ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਕੀ ਸੀ ਮਾਮਲਾ?

ਰਿਪੋਰਟਾਂ ਮੁਤਾਬਕ 2 ਅਕਤੂਬਰ ਨੂੰ ਆਰਿਅਨ ਖ਼ਾਨ ਮੁੰਬਈ ਦੇ ਬਾਂਦਰਾ ਵਿੱਚ ਇੱਕ ਪਾਰਟੀ ''ਚ ਸ਼ਾਮਲ ਹੋਣ ਲਈ ਕਾਰਡੇਲੀਆ ਕਰੂਜ਼ੇਜ਼ ਐਂਪ੍ਰੇਸ ਜਹਾਜ਼ ''ਤੇ ਪਹੁੰਚੇ ਸਨ।

ਐਨਸੀਬੀ ਦੀ ਮੁੰਬਈ ਯੂਨਿਟ ਨੂੰ ਟਿਪ ਮਿਲੀ ਅਤੇ ਯੂਨਿਟ ਦੀ ਇੱਕ ਟੀਮ ਵੀ ਯਾਤਰੀਆਂ ਦੇ ਭੇਸ ਵਿੱਚ ਇਸ ਜਹਾਜ਼ ਉੱਤੇ ਚੜ੍ਹ ਗਈ।

ਅਧਿਕਾਰੀਆਂ ਨੇ ਜਾਂਚ ਸ਼ੁਰੂ ਕੀਤੀ ਅਤੇ ਰਿਪੋਰਟਾਂ ਮੁਤਾਬਕ ਉਨ੍ਹਾਂ ਨੇ ਕੋਕੇਨ, ਚਰਸ, ਐਮਡੀਐਮਏ ਵਰਗੇ ਅਵੈਧ ਪਦਾਰਥਾਂ ਨੂੰ ਜਹਾਜ਼ ਤੋਂ ਜ਼ਬਰ ਕੀਤਾ। ਮੀਡੀਆ ਵਿੱਚ ਖ਼ਬਰ ਆਈ ਕਿ ਛਾਪੇ ਵਿੱਚ ਇੱਕ ਬਾਲੀਵੁੱਡ ਸਟਾਰ ਦੇ ਪੁੱਤਰ ਸਣੇ ਕੁਝ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ। ਫ਼ਿਰ ਪਤਾ ਲੱਗਿਆ ਕਿ ਹਿਰਾਸਤ ਵਿੱਚ ਲਏ ਜਾਣ ਵਾਲੇ ਆਰਿਅਨ ਖ਼ਾਨ ਹਨ।

ਤਿੰਨ ਅਕਤੂਬਰ ਨੂੰ ਆਰਿਅਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

ਐਨਸੀਬੀ ਨੇ ਆਰਿਅਨ ਖ਼ਾਨ ''ਤੇ ਅਵੈਧ ਪਦਾਰਥਾਂ ਦੇ ਕਥਿਤ ਤੌਰ ''ਤੇ ਸੇਵਨ, ਖ਼ਰੀਦ-ਫਰੋਖ਼ਤ ਦਾ ਇਲਜ਼ਾਮ ਲਗਾਇਆ ਸੀ ਅਤੇ ਉਨ੍ਹਾਂ ''ਤੇ ਨਾਰਕੋਟਿਕਸ ਡਰੱਗਜ਼ ਐਂਢ ਸਾਇਕੋਟ੍ਰੋਪਿਕ ਸਬਸਟੇਂਸੇਜ਼ ਐਕਟ ਯਾਨੀ ਐਨਡੀਪੀਸੀ ਕਾਨੂੰਨ ਤਹਿਤ ਧਾਰਾਵਾਂ ਲਗਾਈਆਂ ਸਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''63d10d70-e5a5-4a01-9004-9172d133e10f'',''assetType'': ''STY'',''pageCounter'': ''punjabi.india.story.61604554.page'',''title'': ''ਸ਼ਾਹਰੁਖ਼ ਖ਼ਾਨ ਦੇ ਪੁੱਤਰ ਆਰਿਅਨ ਖ਼ਾਨ ਨੂੰ ਡਰੱਗਜ਼ ਕੇਸ ਵਿੱਚ ਮਿਲੀ ‘ਕਲੀਨ ਚਿੱਟ’'',''published'': ''2022-05-27T08:10:46Z'',''updated'': ''2022-05-27T08:10:46Z''});s_bbcws(''track'',''pageView'');