ਨੈਸ਼ਨਲ ਅਚੀਵਮੈਂਟ ਸਰਵੇ ਕੀ ਹੈ ਜਿਸ ਵਿੱਚ ਪੰਜਾਬ ਦਿੱਲੀ ਤੋਂ ਮੋਹਰੀ ਆਇਆ ਹੈ

05/27/2022 1:23:35 PM

Getty Images
ਨੈਸ਼ਨਲ ਅਚੀਵਮੈਂਟ ਸਰਵੇ ਪੂਰੇ ਭਾਰਤ ਵਿੱਚ ਸਕੂਲ ਸਿੱਖਿਆ ਦੇ ਖੇਤਰ ਵਿੱਚ ਕੀਤਾ ਜਾਣ ਵਾਲਾ ਸਭ ਤੋਂ ਵੱਡਾ ਸੈਂਪਲ ਅਧਾਰਤਿ ਸਰਵੇਖਣ ਹੈ।

ਤੀਜੀ, ਪੰਜਵੀਂ ਅੱਠਵੀਂ ਅਤੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਦੇ ਸਿੱਖਣ ਦੇ ਪੱਧਰ ਬਾਰੇ ਕੀਤੇ ਦੇਸ਼ ਵਿਆਪੀ ਸਰਵੇਖਣ ਵਿੱਚ ਪੰਜਾਬ ਨੇ ਦਿੱਲੀ ਤੋਂ ਮੋਹਰੀ ਸਥਾਨ ਹਾਸਲ ਕੀਤਾ ਹੈ।

ਨੈਸ਼ਨਲ ਅਚੀਵਮੈਂਟ ਸਰਵੇ ਵਿੱਚ ਸਰਕਾਰੀ ਅਤੇ ਨਿੱਜੀ ਸਕੂਲਾਂ ਦੇ ਬੱਚਿਆਂ ਦੀਆਂ ਸਿੱਖਣ ਦੀਆਂ ਪ੍ਰਾਪਤੀਆਂ ਦਾ ਮੁਲਾਂਕਣ ਕੀਤਾ ਗਿਆ। ਇਸ ਵਿੱਚ ਖ਼ਾਸ ਤੌਰ ''ਤੇ ਬੱਚਿਆਂ ਦੀ ਪੜ੍ਹਾਈ ਉੱਪਰ ਮਹਾਮਾਰੀ ਦੇ ਅਸਰ ਦਾ ਅਧਿਐਨ ਕੀਤਾ ਗਿਆ।

ਮੌਜੂਦਾ ਸਰਵੇ ਲਈ ਪੂਰੇ ਦੇਸ ਦੇ ਚੋਣਵੇਂ ਸਕੂਲਾਂ ਵਿੱਚ 12 ਨਵੰਬਰ 2021 ਨੂੰ ਪ੍ਰੀਖਿਆ ਲਈ ਗਈ ਸੀ। ਇਸ ਪ੍ਰੀਖਿਆ ਵਿੱਚ ਤੀਜੀ, ਪੰਜਵੀਂ ਅੱਠਵੀਂ ਅਤੇ ਦਸਵੀਂ ਜਮਾਤ ਦੇ ਵਿਦਿਆਰਥੀ ਸ਼ਾਮਿਲ ਸਨ।

ਪੰਜਾਬ ਦੇ ਬੱਚਿਆਂ ਦੇ ਨਤੀਜੇ ਦਿੱਲੀ ਦੇ ਬੱਚਿਆਂ ਦੇ ਮੁਬਾਕਬਲੇ ਵਿੱਚ ਵਧੀਆ ਆਏ ਹਨ ਇਸ ਲਈ ਵਿਰੋਧੀ ਧਿਰ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਨਿਸ਼ਾਨਾ ਬਣਾ ਰਹੀ ਹੈ।

ਇਹ ਵੀ ਪੜ੍ਹੋ:

  • ਬੱਚਿਆਂ ਦੀਆਂ ਇਨ੍ਹਾਂ ਹਰਕਤਾਂ ਤੇ ਰੱਖੋ ਨਜ਼ਰ
  • ਬੱਚੇ ਟੀਚਰ ਅਤੇ ਜਮਾਤੀਆਂ ''ਤੇ ਹਮਲਾ ਕਿਉਂ ਕਰਦੇ ਹਨ?
  • ''ਅਡਲਟ'' ਕੰਟੈਂਟ ਦੇਖਣ ਨੂੰ ਕਿਉਂ ਮਜਬੂਰ ਹਨ ਬੱਚੇ?

ਪੰਜਾਬ ਨੇ 15 ਵਿੱਚੋਂ 10 ਵਰਗਾਂ ਵਿੱਚ ਮੋਹਰੀ ਥਾਂ ਹਾਸਲ ਕੀਤੀ ਹੈ। ਤੀਜੀ ਕਲਾਸ ਲਈ ਸੂਬੇ ਨੇ ਭਾਸ਼ਾ (ਪੰਜਾਬੀ), ਗਣਿਤ, ਵਾਤਾਵਰਣ ਵਿੱਚ ਕੌਮੀ ਔਸਤ ਤੋਂ ਬਿਹਤਰ ਪ੍ਰਦਰਸ਼ਨ ਕੀਤਾ ਹੈ।

ਜਦਕਿ ਦਸਵੀਂ ਕਲਾਸ ਵਿੱਚ ਸੂਬੇ ਦੀ ਕਾਰਗੁਜ਼ਾਰੀ ਅੰਗਰੇਜ਼ੀ ਵਿੱਚ ਤੀਜੇ ਨੰਬਰ ਉੱਪਰ ਅਤੇ ਗਣਿਤ ਵਿੱਚ ਸਭ ਤੋਂ ਉੱਪਰ ਰਹੀ ਹੈ।

ਜਾਣਦੇ ਹਾਂ ਸਰਵੇ ਬਾਰੇ ਕੁਝ ਅਹਿਮ ਸਵਾਲਾਂ ਦੇ ਜਵਾਬ-

ਸਰਵੇ ਕਿਵੇਂ ਕੀਤਾ ਜਾਂਦਾ ਹੈ?

ਸਾਲ 2021 ਦੇ ਅਚੀਵਮੈਂਟ ਸਰਵੇ ਲਈ ਤਿੰਨ ਪ੍ਰਸ਼ਨਾਵਲੀਆਂ ਵਿਕਸਿਤ ਕੀਤੀਆਂ ਗਈਆਂ ਸਨ- ਬੱਚਿਆਂ ਲਈ, ਅਧਿਆਪਕਾਂ ਲਈ ਤੇ ਸਕੂਲਾਂ ਲਈ।

ਇਨ੍ਹਾਂ ਪ੍ਰਸ਼ਨਾਵਲੀਆਂ ਨੂੰ 22 ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਗਿਆ। ਫਿਰ ਇਸ ਸਰਵੇ ਲਈ ਬੱਚਿਆਂ ਦਾ ਟੈਸਟ ਸੀਬੀਐੱਸਈ ਵੱਲੋਂ ਪੂਰੇ ਦੇਸ਼ ਵਿੱਚ ਇੱਕੋ ਸਮੇਂ 12 ਨਵੰਬਰ 2021 ਨੂੰ ਲਿਆ ਗਿਆ।

ਤੀਜੀ, ਪੰਜਵੀਂ ਅਤੇ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਬਹੁ-ਵਿਕਲਪੀ ਪ੍ਰਸ਼ਨ ਪੱਤਰ ਹੱਲ ਕਰਨ ਲਈ ਦਿੱਤੇ ਗਏ। ਸਵਾਲਾਂ ਦੇ ਜਵਾਬ ਵਿਦਿਆਰਥੀ ਓਐਮਆਰ ਸ਼ੀਟ ਉੱਪਰ ਦਿੰਦੇ ਹਨ।

ਇਹ ਪ੍ਰਸ਼ਨ ਪੱਤਰ ਬੱਚਿਆਂ ਦੀ ਸਕੂਲੀ ਸਿੱਖਿਆ ਦੇ ਵੱਖ-ਵੱਖ ਪੱਧਰਾਂ ਉੱਪਰ ਸਿੱਖਣ ਪ੍ਰਾਪਤੀ ਦਾ ਆਂਕਲਣ ਕਰਦੇ ਹਨ। ਇਨ੍ਹਾਂ ਪ੍ਰਸ਼ਨ ਪੱਤਰਾਂ ਨੂੰ ਸਿੱਖਿਆ ਖੇਤਰ ਦੇ ਮਾਹਰਾਂ ਵੱਲੋਂ ਫੀਲਡ ਟੈਸਟਿੰਗ ਦੇ ਅਧਾਰ ''ਤੇ ਤਿਆਰ ਕੀਤਾ ਜਾਂਦਾ ਹੈ।

ਹਰ ਸਵਾਲ ਨੂੰ ਰਿਸਰਚ ਦੀ ਕਸੌਟੀ ਉੱਪਰ ਕਸੇ ਜਾਣ ਤੋਂ ਬਾਅਦ ਹੀ ਪ੍ਰਸ਼ਨ ਪੱਤਰ ਵਿੱਚ ਸ਼ਾਮਲ ਕੀਤਾ ਜਾਂਦਾ ਹੈ।

ਆਖਰੀ ਰਿਪੋਰਟ ਦੇ ਨਤੀਜਿਆਂ ਨੂੰ ਲਿੰਗ (ਕੁੜੀਆਂ ਮੁੰਡੇ), ਖੇਤਰ (ਪੇਂਡੂ ਸ਼ਹਿਰੀ), ਸਕੂਲ ਦੀ ਕਿਸਮ (ਸਰਕਾਰੀ, ਨਿੱਜੀ, ਸਹਾਇਤਾ ਪ੍ਰਪਤ) , ਸਮਾਜਿਕ ਸਮੂਹ (ਐਸਸੀ, ਬੀਸੀ, ਐਸਟੀ) ਦੇ ਅਧਾਰ ''ਤੇ ਪੇਸ਼ ਕੀਤਾ ਜਾਂਦਾ ਹੈ।

ਸਰਵੇ ਤੋਂ ਹਾਸਲ ਜਾਣਕਾਰੀ ਨੀਤੀ ਨਿਰਮਾਣ, ਸਿੱਖਿਆ ਦੀ ਗੁਣਵੱਤਾ ਵਿੱਚ ਸੁਧਾਰ ਕਰਨ ਲਈ ਅਤੇ ਵਿਦਿਆਰਥੀਆਂ ਦੀ ਸਿੱਖਿਆ ਵਿੱਚ ਸਮਰੂਪਤਾ ਲਿਆਉਣ ਲਈ ਕੀਤੀ ਜਾਂਦੀ ਹੈ।

ਨੈਸ਼ਨਲ ਅਚੀਵਮੈਂਟ ਸਰਵੇ ਪੂਰੇ ਭਾਰਤ ਵਿੱਚ ਸਕੂਲ ਸਿੱਖਿਆ ਦੇ ਖੇਤਰ ਵਿੱਚ ਕੀਤਾ ਜਾਣ ਵਾਲਾ ਸਭ ਤੋਂ ਵੱਡਾ ਸੈਂਪਲ ਅਧਾਰਿਤ ਸਰਵੇਖਣ ਹੈ।

ਇਹ ਸਰਵੇਖਣ ਵਿਦਿਆਰਥੀਆਂ ਦੇ ਸਿੱਖਣ ਪੱਧਰਾਂ ਬਾਰੇ ਜ਼ਿਲ੍ਹੇਵਾਰ, ਸੂਬਿਆਂ ਤੇ ਕੌਮੀ ਪੱਧਰਾਂ ਉੱਪਰ ਵਿਸਥਾਰਪੂਰਬਕ ਜਾਣਕਾਰੀ ਦਿੰਦਾ ਹੈ।

ਪਿਛਲਾ ਸਰਵੇ 2017 ਵਿੱਚ ਕੀਤਾ ਗਿਆ ਸੀ।

ਸਰਵੇਖਣ ਵਿੱਚ ਤੀਜੀ, ਪੰਜਵੀਂ ਅਤੇ ਅੱਠਵੀ ਜਮਾਤ ਦੇ ਵਿਦਿਆਰਥੀਆਂ ਤੋਂ ਭਾਸ਼ਾ, ਗਣਿਤ, ਵਾਤਾਵਰਣ ਦੇ ਪਾਠਕ੍ਰਮ ਵਿੱਚੋਂ ਟੈਸਟ ਲਏ ਜਾਂਦੇ ਹਨ।

ਦਸਵੀਂ ਜਮਾਤ ਦੇ ਵਿਦਿਆਰਥੀਆਂ ਲਈ ਇਹ ਪਾਠਕ੍ਰਮ ਭਾਸ਼ਾ, ਗਣਿਤ, ਵਿਗਿਆਨ, ਸਮਾਜਿਕ ਵਿਗਿਆਨ ਅਤੇ ਅੰਗਰੇਜ਼ੀ ਦੇ ਹੁੰਦੇ ਹਨ।

Getty Images

ਵੀਡੀਓ: ਪੰਜਾਬ ਦੇ ਇਸ ਸਕੂਲ ''ਚ ਵਿਦਿਆਰਥੀ ਹੀ ਅਧਿਆਪਕ ਹਨ

ਨੈਸ਼ਨਲ ਅਚੀਵਮੈਂਟ ਸਵਰੇ 2021 ਵਿੱਚ-

  • ਸਰਵੇ ਲਈ ਤੀਜੀ, ਪੰਜਵੀਂ ਅੱਠਵੀਂ ਅਤੇ ਦਸਵੀਂ ਜਮਾਤ ਦੇ ਬੱਚਿਆਂ ਦੀ ਪ੍ਰੀਖਿਆ 12 ਨਵੰਬਰ 2021 ਨੂੰ ਲਈ ਗਈ।
  • ਦੇਸ਼ ਭਰ ਵਿੱਚੋਂ 733 ਜ਼ਿਲ੍ਹੇ ਸ਼ਾਮਲ ਸਨ।
  • ਦੇਸ਼ ਦੇ ਸਾਰੇ ਸੂਬੇ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਸ਼ਾਮਲ ਸਨ।
  • ਇੱਕ ਲੱਖ 23 ਹਜ਼ਾਰ 729 ਸਕੂਲ ਸ਼ਾਮਲ ਸਨ।
  • 38,87,759 ਕੁੱਲ ਵਿਦਿਆਰਥੀ ਸ਼ਾਮਲ ਸਨ।

ਇਹ ਵੀ ਪੜ੍ਹੋ:

  • ਤੁਸੀਂ ਵੀ ਕਸਰਤ ਤੋਂ ਭੱਜਦੇ ਹੋ, ਤਾਂ ਇਹ 10 ਨੁਕਤੇ ਅਪਣਾਓ
  • ਅਸੀਂ ਰੋਜ਼ ਤਿੰਨ ਵਾਰ ਖਾਣਾ ਖਾਂਦੇ ਹਾਂ, ਪਰ ਸਿਹਤ ਮਾਹਰਾਂ ਦੀ ਕੀ ਹੈ ਸਲਾਹ ਕਿ ਕਦੋਂ ਕੀ ਖਾਈਏ
  • ਸੈਨੇਟਰੀ ਪੈਡ ਦੀ ਥਾਂ ਲੈ ਰਿਹਾ ਮੈਂਸਟੁਰਲ ਕੱਪ ਕੀ ਹੈ ਤੇ ਕਿਵੇਂ ਕੰਮ ਕਰਦਾ ਹੈ

https://www.youtube.com/watch?v=45n4n2nWA9A

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''6f1627f7-29b3-4e44-84f2-70ea537e678c'',''assetType'': ''STY'',''pageCounter'': ''punjabi.india.story.61602304.page'',''title'': ''ਨੈਸ਼ਨਲ ਅਚੀਵਮੈਂਟ ਸਰਵੇ ਕੀ ਹੈ ਜਿਸ ਵਿੱਚ ਪੰਜਾਬ ਦਿੱਲੀ ਤੋਂ ਮੋਹਰੀ ਆਇਆ ਹੈ'',''published'': ''2022-05-27T07:48:40Z'',''updated'': ''2022-05-27T07:48:40Z''});s_bbcws(''track'',''pageView'');