ਦਿੱਲੀ ਦੇ ਅਫ਼ਸਰਸ਼ਾਹ ਜੋੜੇ ਨੂੰ ਸਟੇਡੀਅਮ ’ਚ ''''ਕੁੱਤੇ ਨੂੰ ਸੈਰ ਕਰਵਾਉਣਾ'''' ਕਿਵੇਂ ਭਾਰੀ ਪਿਆ - ਪ੍ਰੈੱਸ ਰਿਵੀਊ

05/27/2022 8:38:35 AM

ਕੇਂਦਰੀ ਗ੍ਰਹਿ ਮੰਤਰਾਲੇ ਨੇ ਦਿੱਲੀ ਸਰਕਾਰ ਵਿੱਚ ਤਾਇਨਾਤ ਇੱਕ ਆਈਏਐੱਸ ਜੋੜੇ ਦਾ ਤਬਾਦਲਾ ਕਰ ਦਿੱਤਾ ਹੈ। ਇਲਜ਼ਾਮ ਹੈ ਕਿ ਅਫ਼ਸਰਸ਼ਾਹ ਪਤੀ-ਪਤਨੀ ਨੇ ਦੱਖਣੀ ਦਿੱਲੀ ਦੇ ਤਿਆਗਰਾਜ ਸਟੇਡੀਅਮ ਵਿੱਚ ਖ਼ੁਦ ਨੂੰ ਮਿਲੀਆਂ ਸਰਕਾਰੀ ਸਹੂਲਤਾਂ ਦੀ ਦੁਰਵਰਤੋਂ ਕੀਤੀ ਹੈ।

ਦਿ ਹਿੰਦੂ ਨੇ ਦਿ ਇੰਡੀਅਨ ਐਕਸਪ੍ਰੈੱਸ ਦੀ ਵੀਰਵਾਰ ਦੀ ਖ਼ਬਰ ਦੇ ਹਵਾਲੇ ਨਾਲ ਲਿਖਿਆ ਹੈ ਕਿ ਸਟੇਡੀਅਮ ਨੂੰ ਹਰ ਸ਼ਾਮ ਸੱਤ ਵਜੇ ਇਸ ਜੋੜੇ ਲਈ ਖਾਲੀ ਕਰਵਾਇਆ ਜਾਂਦਾ ਸੀ ਤਾਂ ਜੋ ਆਈਏਐੱਸ ਸੰਜੀਵ ਖਿਰਵਾਰ ਅਤੇ ਉਨ੍ਹਾਂ ਦੀ ਪਤਨੀ ਆਈਏਐੱਸ ਰਿੰਕੂ ਦੁੱਗਾ ਉੱਥੇ ਆਪਣੇ ਕੁੱਤੇ ਨੂੰ ਸੈਰ ਕਰਵਾ ਸਕਣ।

ਇਸ ਕਾਰਨ ਖਿਡਾਰੀਆਂ ਨੂੰ ਆਪਣੀ ਪ੍ਰੈਕਟਿਸ ਜਲਦੀ ਖ਼ਤਮ ਕਰਨੀ ਪੈਂਦੀ ਸੀ।

ਗ੍ਰਹਿ ਮੰਤਰਾਲੇ ਦੇ ਬੁਲਾਰੇ ਨੇ ਦੱਸਿਆ ਕਿ ਖ਼ਬਰ ਪ੍ਰਕਾਸ਼ਿਤ ਹੋਣ ਤੋਂ ਬਾਅਦ ਦਿੱਲੀ ਦੇ ਮੁੱਖ ਸਕੱਤਰ ਤੋਂ ਇਸ ਬਾਰੇ ਰਿਪੋਰਟ ਤਲਬ ਕੀਤੀ ਗਈ।

ਮੁੱਖ ਸਕੱਤਰ ਨੇ ਜ਼ਮੀਨੀ ਸਥਿਤੀ ਬਾਰੇ ਉਸ ਸ਼ਾਮ ਤੱਕ ਆਪਣੀ ਰਿਪੋਰਟ ਜਮਾਂ ਕਰਵਾਈ। ਇਸ ਦੌਰਾਨ ਸੰਜੀਵ ਖਿਰਵਾਰ ਨੂੰ ਲਦਾਖ਼ ਅਤੇ ਉਨ੍ਹਾਂ ਦੀ ਪਤਨੀ ਦਾ ਅਰੁਣਾਚਲ ਪ੍ਰਦੇਸ਼ ਵਿੱਚ ਤਬਾਦਲਾ ਕਰ ਦਿੱਤਾ ਗਿਆ ਹੈ।

ਵੱਖ-ਵੱਖ ਪਾਰਟੀਆਂ ਦੇ ਨੁਮਾਇੰਦਿਆਂ ਨੇ ਵੀ ਇਸ ਖ਼ਬਰ ਉੱਤੇ ਸਖ਼ਤ ਐਕਸ਼ਨ ਲੈਣ ਦੀ ਅਪੀਲ ਕੀਤੀ ਸੀ।

ਇਹ ਵੀ ਪੜ੍ਹੋ:

  • ਗੀਤਾਂਜਲੀ ਸ਼੍ਰੀ ਨੂੰ ''ਰੇਤ ਸਮਾਧੀ'' ਲਈ ਬੁਕਰ ਇਨਾਮ, ਬੁਕਰ ਪ੍ਰਾਈਜ਼ ਜਿੱਤਣ ਵਾਲੀ ਪਹਿਲੀ ਹਿੰਦੀ ਲੇਖਿਕਾ ਬਣੀ
  • ਸੈਕਸ ਵਰਕਰਾਂ ਬਾਰੇ ਸੁਪਰੀਮ ਕੋਰਟ ਨੇ ਦਿੱਤਾ ਅਹਿਮ ਹੁਕਮ
  • ਸਾਊਦੀ ਅਰਬ ''ਚ ਫਸੇ ਨੌਜਵਾਨ ਕਰ ਰਹੇ ਘਰ ਵਾਪਸੀ ਦੀ ਮੰਗ, ਭਗਵੰਤ ਮਾਨ ਨੂੰ ਗੁਹਾਰ

ਪੀਲੀਭੀਤ ਝੂਠੇ ਪੁਲਿਸ ਮੁਕਾਬਲੇ ਦੇ ਮੁਲਜ਼ਮਾਂ ਦੀ ਜ਼ਮਾਨਤ ਅਰਜ਼ੀ ਰੱਦ

ਇਲਾਹਾਬਾਦ ਹਾਈ ਕੋਰਟ ਦੀ ਲਖਨਊ ਬੈਂਚ ਨੇ ਉੱਤਰ ਪ੍ਰਦੇਸ਼ ਪੁਲਿਸ ਦੇ 34 ਸਾਬਕਾ ਕਾਂਸਟੇਬਲਾਂ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਹੈ। ਇਨ੍ਹਾਂ ਉੱਪਰ ਸਾਲ 1991 ਵਿੱਚ 10 ਸਿੱਖ ਨੌਜਵਾਨਾਂ ਨੂੰ ਕਥਿਤ ਝੂਠੇ ਪੁਲਿਸ ਮੁਕਾਬਲੇ ਵਿੱਚ ਮਾਰਨ ਦੇ ਇਲਜ਼ਾਮ ਸਨ।

ਦਿ ਹਿੰਦੂ ਦੀ ਖ਼ਬਰ ਮੁਤਾਬਕ ''''ਅਦਾਲਤ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਦਾ ਕੋਈ ਅਪਰਾਧਿਕ ਪਿਛੋਕੜ ਨਹੀਂ ਸੀ, ਦਹਿਸ਼ਤਗਰਦ ਕਹਿ ਕੇ, ਉਨ੍ਹਾਂ ਦੀਆਂ ਪਤਨੀਆਂ ਅਤੇ ਬੱਚਿਆਂ ਤੋਂ ਵੱਖ ਕਰਕੇ, ਇੱਕ ਝੂਠੇ ਪੁਲਿਸ ਮੁਕਾਬਲੇ ਵਿੱਚ ਮਾਰਨਾ, ਜੋ ਕਿ ਇੱਕ ਬੱਸ ਵਿੱਚ ਤੀਰਥ ਯਾਤਰਾ ਕਰ ਰਹੇ ਸਨ ਕਿਸੇ ਤਰ੍ਹਾਂ ਵੀ ਨਿਆਂਸੰਗਤ ਨਹੀਂ ਠਹਿਰਾਇਆ ਜਾ ਸਕਦਾ।''''

''''ਇਸ ਤੋਂ ਇਲਾਵਾ ਜੇ ਕੁਝ ਲੋਕ ਗੈਰ-ਸਮਾਜਿਕ ਸਰਗਰਮੀਆਂ ਵਿੱਚ ਸ਼ਾਮਲ ਸਨ ਤੇ ਉਨ੍ਹਾਂ ਉੱਪਰ ਅਪਰਾਧਿਕ ਮੁੱਕਦਮੇ ਦਰਜ ਵੀ ਸਨ ਤਾਂ ਵੀ ਕਾਨੂੰਨ ਵੱਲੋਂ ਤੈਅ ਪ੍ਰਕਿਰਿਆ ਦੀ ਪਾਲਣਾ ਕੀਤੀ ਜਾਣੀ ਚਾਹੀਦੀ ਸੀ। ਨਾ ਕਿ ਮਾਸੂਮਾਂ ਨੂੰ ਇਸ ਤਰ੍ਹਾਂ ਬੇਰਹਿਮ ਅਤੇ ਗ਼ੈਰ-ਮਨੁੱਖੀ ਤਰੀਕੇ ਨਾਲ ਮਾਰਿਆ ਜਾਣਾ ਚਾਹੀਦਾ ਸੀ।''''

ਸਿੱਖਣ ਵਿੱਚ ਪੰਜਾਬ ਦੇ ਵਿਦਿਆਰਥੀ ਦਿੱਲੀ ਵਾਲਿਆਂ ਤੋਂ ਅੱਗੇ

Getty Images
ਨੈਸ਼ਨਲ ਅਚੀਵਮੈਂਟ ਸਰਵੇ ਹਰ ਸਾਲ ਸਕੂਲੀ ਬੱਚਿਆਂ ਦੇ ਅਸਲ ਸਿੱਖਣ ਪੱਧਰਾਂ ਦੇ ਮੁਲਾਂਕਣ ਲਈ ਕੀਤਾ ਜਾਂਦਾ ਹੈ

ਤੀਜੀ, ਪੰਜਵੀ ਅੱਠਵੀ ਅਤੇ ਦਸਵੀਂ ਦੇ ਵਿਦਿਆਰਥੀਆਂ ਦੇ ਸਿੱਖਣ ਪੱਧਰਾਂ ਦੇ ਦੇਸ਼ ਵਿਆਪੀ ਸਰਵੇਖਣ ਵਿੱਚ ਪੰਜਾਬ ਨੇ ਦਿੱਲੀ ਤੋਂ ਮੋਹਰੀ ਸਥਾਨ ਹਾਸਲ ਕੀਤਾ ਹੈ।

ਜ਼ਿਕਰਯੋਗ ਹੈ ਕਿ ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਪੰਜਾਬ ਦੇ ਸਕੂਲ ਅਧਿਆਪਕਾਂ ਨੂੰ ਦਿੱਲੀ ਦੇ ਸਕੂਲਾਂ ਵਿੱਚ ਲੈ ਕੇ ਗਏ ਸਨ ਤਾਂ ਜੋ ਉਨ੍ਹਾਂ ਨੂੰ ''''ਵਧੀਆ ਅਧਿਆਪਨ ਵਾਤਾਵਰਣ'''' ਬਾਰੇ ਪੜ੍ਹਾਇਆ ਜਾ ਸਕੇ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਸਾਲ 2021 ਦੇ ਨੈਸ਼ਨਲ ਅਚੀਵਮੈਂਟ ਸਰਵੇ ਲਈ ਪਿਛਲੇ ਨਵੰਬਰ ਵਿੱਚ ਉਪਰੋਕਤ ਕਲਾਸਾਂ ਦੇ ਬੱਚਿਆਂ ਦੇ ਪੂਰੇ ਦੇਸ਼ ਵਿੱਚ ਵੱਖ-ਵੱਖ ਵਿਸ਼ਿਆਂ ਵਿੱਚ ਟੈਸਟ ਲਏ ਗਏ ਸਨ।

ਸਰਵੇ ਵਿੱਚ ਸਰਕਾਰੀ ਅਤੇ ਨਿੱਜੀ ਸਕੂਲਾਂ ਦੇ ਬੱਚਿਆਂ ਦੀਆਂ ਸਿੱਖਣ ਦੀਆਂ ਪ੍ਰਾਪਤੀਆਂ ਦਾ ਮੁਲਾਂਕਣ ਕੀਤਾ ਗਿਆ। ਇਸ ਵਿੱਚ ਖ਼ਾਸ ਤੌਰ ''ਤੇ ਬੱਚਿਆਂ ਦੀ ਪੜ੍ਹਾਈ ਉੱਪਰ ਮਹਾਮਾਰੀ ਦੇ ਅਸਰ ਦਾ ਅਧਿਐਨ ਕੀਤਾ ਗਿਆ।

ਪੰਜਾਬ ਨੇ 15 ਵਿੱਚੋਂ 10 ਵਰਗਾਂ ਵਿੱਚ ਮੋਹਰੀ ਥਾਂ ਹਾਸਲ ਕੀਤੀ ਹੈ। ਤੀਜੀ ਕਲਾਸ ਲਈ ਸੂਬੇ ਨੇ ਭਾਸ਼ਾ (ਪੰਜਾਬੀ), ਗਣਿਤ, ਵਾਤਾਵਰਣ ਵਿੱਚ ਕੌਮੀ ਔਸਤ ਤੋਂ ਜ਼ਿਆਦਾ ਪ੍ਰਦਰਸ਼ਨ ਕੀਤਾ।

ਜਦਕਿ ਦਸਵੀਂ ਕਲਾਸ ਵਿੱਚ ਸੂਬੇ ਦੀ ਕਾਰਗੁਜ਼ਾਰੀ ਅੰਗਰੇਜ਼ੀ ਵਿੱਚ ਤੀਜੇ ਨੰਬਰ ਉੱਪਰ ਅਤੇ ਗਣਿਤ ਵਿੱਚ ਸਭ ਤੋਂ ਉੱਪਰ ਰਹੀ।

ਇਹ ਵੀ ਪੜ੍ਹੋ:

  • ਤੁਸੀਂ ਵੀ ਕਸਰਤ ਤੋਂ ਭੱਜਦੇ ਹੋ, ਤਾਂ ਇਹ 10 ਨੁਕਤੇ ਅਪਣਾਓ
  • ਅਸੀਂ ਰੋਜ਼ ਤਿੰਨ ਵਾਰ ਖਾਣਾ ਖਾਂਦੇ ਹਾਂ, ਪਰ ਸਿਹਤ ਮਾਹਰਾਂ ਦੀ ਕੀ ਹੈ ਸਲਾਹ ਕਿ ਕਦੋਂ ਕੀ ਖਾਈਏ
  • ਸੈਨੇਟਰੀ ਪੈਡ ਦੀ ਥਾਂ ਲੈ ਰਿਹਾ ਮੈਂਸਟੁਰਲ ਕੱਪ ਕੀ ਹੈ ਤੇ ਕਿਵੇਂ ਕੰਮ ਕਰਦਾ ਹੈ

https://www.youtube.com/watch?v=45n4n2nWA9A

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''76f50294-8965-4deb-b231-c285f77d7de5'',''assetType'': ''STY'',''pageCounter'': ''punjabi.india.story.61602132.page'',''title'': ''ਦਿੱਲੀ ਦੇ ਅਫ਼ਸਰਸ਼ਾਹ ਜੋੜੇ ਨੂੰ ਸਟੇਡੀਅਮ ’ਚ \''ਕੁੱਤੇ ਨੂੰ ਸੈਰ ਕਰਵਾਉਣਾ\'' ਕਿਵੇਂ ਭਾਰੀ ਪਿਆ - ਪ੍ਰੈੱਸ ਰਿਵੀਊ'',''published'': ''2022-05-27T03:06:12Z'',''updated'': ''2022-05-27T03:06:12Z''});s_bbcws(''track'',''pageView'');