ਕੁਤੁਬ ਮੀਨਾਰ ਬਾਰੇ ਕੀ ਵਿਵਾਦ ਹੈ ਤੇ ਉੱਥੇ ਮੰਦਰਾਂ ਦੀ ਹੋਂਦ ਬਾਰੇ ਇਤਿਹਾਸਕ ਤੱਤ ਕੀ ਹਨ

05/27/2022 8:08:35 AM

Getty Images
ਕੁਤੁਬ ਮੀਨਾਰ 12ਵੀਂ ਸਦੀ ਦਾ ਇੱਕ ਉੱਚਾ , ਪੰਜ ਮੰਜ਼ਿਲਾ ਟਾਵਰ ਹੈ, ਜਿਸ ਦੀ ਉਚਾਈ 73 ਮੀਟਰ (240 ਫੁੱਟ) ਤੱਕ ਹੈ

ਦਿੱਲੀ ''ਚ ਅਸਮਾਨ ਛੂੰਹਦੀ, 240 ਫੁੱਟ ਉੱਚੀ ਕੁਤੁਬ ਮੀਨਾਰ ਦੀ ਇਮਾਰਤ ਰਾਜਧਾਨੀ ਦੇ ਸਭ ਤੋਂ ਮਸ਼ਹੂਰ ਅਤੇ ਸ਼ਾਨਦਾਰ ਸਮਾਰਕਾਂ ''ਚੋਂ ਇੱਕ ਹੈ।

ਹੁਣ ਅਦਾਲਤ ਤੈਅ ਕਰੇਗੀ ਕਿ, ਕੀ ਸਮਾਰਕ ਦੇ ਆਲੇ-ਦੁਆਲੇ ਦੇ ਕੰਪਲੈਕਸ ''ਚ ਸਦੀਆਂ ਪਹਿਲਾਂ ਢਾਹੇ ਗਏ ਮੰਦਰਾਂ ਨੂੰ ਬਹਾਲ ਕੀਤਾ ਜਾਵੇ ਜਾਂ ਫਿਰ ਨਹੀਂ।

ਇਸ ਵਿਸ਼ਵ ਵਿਰਾਸਤੀ ਸਥਾਨ ਨੂੰ ਜਿੱਤ ਦੇ ਮੀਨਾਰ ਵੱਜੋਂ ਬਣਾਇਆ ਗਿਆ ਸੀ। ਸੰਭਾਵਿਤ ਤੌਰ ''ਤੇ ਅਫ਼ਗਾਨ ਮੀਨਾਰ ਤੋਂ ਪ੍ਰੇਰਿਤ ਹੋ ਕੇ ਕੁਤਬੁਦੀਨ ਐਬਕ ਜੋ ਕਿ ਦਿੱਲੀ ਦੇ ਪਹਿਲੇ ਸੁਲਤਾਨ ਸਨ, ਵੱਲੋਂ 1192 ''ਚ ਹਿੰਦੂ ਸ਼ਾਸਕਾਂ ਨੂੰ ਹਰਾਉਣ ਤੋਂ ਬਾਅਦ ਇਹ ਉਸਾਰੀ ਗਈ ਸੀ।

ਲਾਲ ਅਤੇ ਬੱਫ ਰੇਤਲੇ ਪੱਥਰ ਨਾਲ ਬਣੇ ਇਸ ਸਮਾਰਕ ''ਚ ਦੇਸ਼ ''ਚ ਮੁਸਲਿਮ ਸ਼ਾਸਨ ਦੀਆਂ ਸਭ ਤੋਂ ਪੁਰਾਣੀਆਂ ਬਣਤਰਾਂ ਸ਼ਾਮਲ ਹਨ।

ਇਸ ਨੂੰ ਉੱਪਰ ਵੱਲ ਨੂੰ ਵਧਾਇਆ ਗਿਆ ਸੀ ਅਤੇ ਬਾਅਦ ''ਚ ਤਿੰਨ ਉਤਰਾਧਿਕਾਰੀਆਂ ਵੱਲੋਂ ਇਸ ਦਾ ਨਵੀਨੀਕਰਨ ਕੀਤਾ ਗਿਆ ਸੀ। ਇਹ ਹੁਣ ਪੰਜ ਮੰਜ਼ਲਾਂ ਉੱਚਾ ਹੈ ਅਤੇ ਸਿਖ਼ਰ ਤੱਕ ਪਹੁੰਚਣ ਲਈ 379 ਪੌੜੀਆਂ ਚੜ੍ਹਣੀਆਂ ਪੈਂਦੀਆਂ ਹਨ।

ਇਤਿਹਾਸਕਾਰ ਵਿਲੀਅਮ ਡੈਲਰੀਮਪਲ ਨੇ ਜ਼ਿਕਰ ਕੀਤਾ ਕਿ ਕੁਤੁਬ ਮੀਨਾਰ ਟਾਵਰ, ਜੋ ਕਿ (ਦਿੱਲੀ ਦੇ) ਅਰਾਵਲੀ ਪਹਾੜੀਆਂ ''ਚ ਇੱਕ ਪਠਾਰ ''ਤੇ ਇੱਕ ''ਪੂਰੀ ਤਰ੍ਹਾਂ ਨਾਲ ਵਿਸਤ੍ਰਿਤ ਦੂਰਬੀਨ ਵਾਲੇ ਲੈਂਸ ਵਾਂਗ ਵਿਖਾਈ ਦਿੰਦਾ ਸੀ'' , ਉਹ ਆਗਮਨ ਅਤੇ ਫ਼ਤਿਹ ਦਾ ਬਿੰਬ ਹੈ।

ਮੀਨਾਰ ਦੇ ਕਿਲਾਬੰਦ ਕੰਪਲੈਕਸ ਦਾ ਇੱਕ ਆਪਣਾ ਇਤਿਹਾਸ ਰਿਹਾ ਹੈ। ਉੱਥੇ ਸਥਿਤ 27 ਹਿੰਦੂ ਅਤੇ ਜੈਨ ਮੰਦਰਾਂ ਨੂੰ ਢਾਹ ਦਿੱਤਾ ਗਿਆ ਸੀ ਅਤੇ ਇਸ ਤੋਂ ਨਿਕਲੇ ਮਲਬੇ ਦੀ ਵਰਤੋਂ ਦਿੱਲੀ ਦੀ ਪਹਿਲੀ ਮਸਜਿਦ ਦੇ ਨਿਰਮਾਣ ਲਈ ਕੀਤੀ ਗਈ ਸੀ।

Getty Images
ਕੁਤੁਬ ਮੀਨਾਰ ਹਿੰਦੂ ਸੱਜੇਪੱਖੀ ਸਮੂਹ ਨੇ ਰੋਸ-ਪ੍ਰਦਰਸ਼ਨ ਕੀਤਾ

ਭਾਰਤੀ ਪੁਰਾਤੱਤਵ ਸਰਵੇਖਣ, ਏਐੱਸਆਈ ਦੇ ਇੱਕ ਸੀਨੀਅਰ ਅਧਿਕਾਰੀ, ਜੇਏ ਪੇਜ ਵੱਲੋਂ 1926 ''ਚ ਸਮਾਰਕ ''ਤੇ ਦਿੱਤੇ ਗਏ ਇੱਕ ਨੋਟ ਅਨੁਸਾਰ, ਇੰਨ੍ਹਾਂ ''ਚੋਂ ਇੱਕ ਮੰਦਰ ਦੇ ਥੜ੍ਹੇ ਨੂੰ ਬਰਕਰਾਰ ਰੱਖਿਆ ਗਿਆ ਸੀ ਅਤੇ ਮਸਜਿਦ ਲਈ ਉਸ ਨੂੰ ਫੈਲਾਇਆ ਗਿਆ ਸੀ, ਜੋ ਕਿ ਪਹਿਲਾਂ ਹੀ ਟੁੱਕੜਿਆਂ ''ਚ ਬਣਾਇਆ ਗਿਆ ਸੀ।

ਮੀਨਾਰ ਤੋਂ ਇਲਾਵਾ ਇਸ ਕੰਪਲੈਕਸ ''ਚ ਹੋਰ ਵੀ ਬਹੁਤ ਕੁਝ ਹੈ। ਇਨ੍ਹਾਂ ''ਚ 1600 ਸਾਲ ਪੁਰਾਣਾ 20 ਫੁੱਟ ਉੱਚਾ ਲੋਹੇ ਦਾ ਥੰਮ ਹੈ, ਜੋ ਕਿ ਕੁਦਰਤ ਅਤੇ ਸਮੇਂ ਦੇ ਕਹਿਰ ਤੋਂ ਅਜੇ ਤੱਕ ਬਚਿਆ ਹੋਇਆ ਹੈ। ਇਸ ਦੇ ਨਾਲ ਹੀ ਇੱਥੇ ਪੰਜ ਆਰਕ ਅਤੇ ਇੱਕ ਸੁਲਤਾਨ ਦੀ ਕਬਰ ਵੀ ਮੌਜੂਦ ਹੈ। ਇਮਾਰਤਾਂ ਨੂੰ ਹਿੰਦੂ ਅਤੇ ਮੁਸਲਿਮ ਢੰਗ ਨਾਲ ਸਜਾਇਆ ਗਿਆ ਹੈ।

ਪੇਜ ਨੇ ਆਪਣੇ ਨੋਟ ''ਚ ਕਿਹਾ ਹੈ ਕਿ ਸਮਾਰਕਾਂ ਦੇ ਸਮੂਹ ''ਚ ''ਪੁਰਾਤਨਤਾ ਅਤੇ ਚੋਰੀ ਕੀਤੇ ਹੋਏ ਡਿਜ਼ਾਇਨ'' ਦੋਵਾਂ ਦੇ ਰੂਪ ''ਚ ਦਿੱਲੀ ਦੇ ਸਭ ਤੋਂ ਮਹੱਤਵਪੂਰਨ ਇਤਿਹਾਸਕ ਅਵਸ਼ੇਸ਼ ਸ਼ਾਮਲ ਹਨ।

ਇਹ ਵੀ ਪੜ੍ਹੋ-

  • ਤਾਜ ਮਹਿਲ ਤੋਂ ਕਿੰਨੀ ਹੁੰਦੀ ਹੈ ਕਮਾਈ?
  • ਗਿਆਨਵਾਪੀ ਮਸਜਿਦ ’ਚ ਸ਼ਿਵਲਿੰਗ ਮਿਲਣ ਦੇ ਦਾਅਵੇ ’ਤੇ ਟਵੀਟ ਕਰਨ ਵਾਲੇ ਪ੍ਰੋਫੈਸਰ ਦੀ ਗ੍ਰਿਫ਼ਤਾਰੀ ਦਾ ਪੂਰਾ ਮਾਮਲਾ
  • ਵਾਰਾਣਸੀ ਗਿਆਨਵਾਪੀ ਮਸਜਿਦ: ਮੰਦਰ ਹੋਣ ਦੇ ਦਾਅਵੇ ਤੋਂ ਬਾਅਦ ਸਰਵੇਖਣ, ਕੀ ਹੈ ਪੂਰਾ ਮਾਮਲਾ

800 ਤੋਂ ਵੀ ਵੱਧ ਸਾਲਾਂ ਤੋਂ ਬਾਅਦ, ਭਾਰਤ ''ਚ ਅਦਾਲਤਾਂ ਕੰਪਲੈਕਸ ''ਚ 27 ਮੰਦਰਾਂ ਦੀ ਬਹਾਲੀ ਦੀ ਮੰਗ ਕਰਨ ਵਾਲੀ ਪਟੀਸ਼ਨ ਨਾਲ ਸੰਘਰਸ਼ ਕਰ ਰਹੀਆਂ ਹਨ।

ਨਵੰਬਰ ਮਹੀਨੇ, ਇੱਕ ਸਿਵਲ ਅਦਾਲਤ ਨੇ ਇਸ ਪਟੀਸ਼ਨ ਨੂੰ ਇਹ ਕਹਿ ਕੇ ਰੱਦ ਕਰ ਦਿੱਤਾ ਸੀ ਕਿ ਭਾਰਤ ''ਚ ਕਈ ਰਾਜਵੰਸ਼ਾਂ ਵੱਲੋਂ ਸ਼ਾਸਨ ਕੀਤਾ ਗਿਆ ਹੈ ਅਤੇ ਅਤੀਤ ''ਚ ਕੀਤੀਆਂ ਗਈਆਂ ਗ਼ਲਤੀਆਂ ''ਸਾਡੇ ਵਰਤਮਾਨ ਅਤੇ ਭਵਿੱਖ ਦੀ ਸ਼ਾਂਤੀ ਨੂੰ ਭੰਗ ਕਰਨ ਦਾ ਆਧਾਰ ਨਹੀਂ ਹੋ ਸਕਦੀਆਂ'' ਹਨ।

Getty Images

ਇਸ ਤੋਂ ਬਾਅਦ ਪਟੀਸ਼ਨਕਰਤਾ ਨੇ ਹੁਣ ਇਸ ਫ਼ੈਸਲੇ ਨੂੰ ਹਾਈ ਕੋਰਟ ''ਚ ਚੁਣੌਤੀ ਦਿੱਤੀ ਹੈ। ਹਰੀ ਸ਼ੰਕਰ ਜੈਨ, ਜੋ ਕਿ ਮੰਨਦੇ ਹਨ ਕਿ ਹਿੰਦੂ ਦੇਵੀ-ਦੇਵਤੇ ਅੱਜ ਵੀ ਇਸ ਕੰਪਲੈਕਸ ''ਚ ਮੌਜੂਦ ਹਨ, ਉਨ੍ਹਾਂ ਦਾ ਕਹਿਣਾ ਹੈ, "ਜਦੋਂ ਮਸਜਿਦ ਤੋਂ ਬਹੁਤ ਪਹਿਲਾਂ ਇੱਥੇ ਇੱਕ ਮੰਦਰ ਮੌਜੂਦ ਸੀ ਤਾਂ ਫਿਰ ਕਿਉਂ ਇਸ ਨੂੰ ਬਹਾਲ ਨਹੀਂ ਕੀਤਾ ਜਾ ਸਕਦਾ ਹੈ?"

ਪੁਰਾਤੱਤਵ ਵਿਗਿਆਨੀ ਇਸ ਕੰਪਲੈਕਸ ਦੀ ਸਥਿਤੀ ਬਾਰੇ ਸਪੱਸ਼ਟ ਹਨ। ਇਹ ਕੰਪਲੈਕਸ ਸੰਘੀ ਕਾਨੂੰਨ ਦੇ ਤਹਿਤ ਇੱਕ ਸੁਰੱਖਿਅਤ ਸਮਾਰਕ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਇਸ ਦਾ ਢਾਂਚਾ "ਅਟੱਲ ਅਤੇ ਨਾ ਬਦਲਣਯੋਗ ਹੈ।" ਪਰ ਹਿੰਦੂ ਸਮੂਹਾਂ ਦੀ ਹਮਾਇਤ ਪ੍ਰਾਪਤ ਇਸੇ ਤਰ੍ਹਾਂ ਦੇ ਵਿਵਾਦ ਵਾਰਾਣਸੀ ਅਤੇ ਮਥੁਰਾ ਸ਼ਹਿਰਾਂ ''ਚ ਢਾਹੇ ਗਏ ਹਿੰਦੂ ਧਰਮ ਅਸਥਾਨਾਂ ''ਤੇ ਬਣੀਆਂ ਮਸਜਿਦਾਂ ਨੂੰ ਲੈ ਕੇ ਪੈਦਾ ਹੋ ਰਹੇ ਹਨ।

ਇਤਿਹਾਸਕਾਰਾਂ ਦਾ ਕਹਿਣਾ ਹੈ ਕਿ 12ਵੀਂ ਸਦੀ ਦੇ ਅਖੀਰ ਤੋਂ ਮੁਸਲਿਮ ਰਾਜਿਆਂ ਨੇ ਅਤੇ ਘਟੋ-ਘੱਟ 7ਵੀਂ ਸਦੀ ਤੋਂ ਹਿੰਦੂ ਰਾਜਿਆਂ ਨੇ ਵਿਰੋਧੀ ਜਾਂ ਦੁਸ਼ਮਣ ਰਾਜਿਆਂ ਅਤੇ ਬਾਗੀਆਂ ਦੀ ਸਰਪ੍ਰਸਤੀ ਵਾਲੇ ਮੰਦਰਾਂ ਨੂੰ ਜਾਂ ਤਾਂ ਲੁੱਟਿਆਂ ਜਾਂ ਉਸ ਵਿੱਚ ਬਦਲਾਅ ਕੀਤੇ ਜਾਂ ਫਿਰ ਨਸ਼ਟ ਹੀ ਕਰ ਦਿੱਤਾ।

Getty Images

ਇਤਿਹਾਸਕਾਰ ਰਾਣਾ ਸਫ਼ਵੀ ਦਾ ਕਹਿਣਾ ਹੈ, "ਹਰੇਕ ਸ਼ਾਸਕ ਨੇ ਸਭ ਤੋਂ ਵੱਡੇ ਧਾਰਮਿਕ ਚਿੰਨ੍ਹਾਂ ਨੂੰ ਤਬਾਹ ਕਰਕੇ ਆਪਣੇ ਰਾਜਨੀਤਿਕ ਅਧਿਕਾਰ ਅਤੇ ਆਪਣੀ ਸਾਮਰਾਜੀ ਤੇ ਸ਼ਾਹੀ ਤਾਕਤ ''ਤੇ ਮੋਹਰ ਲਗਾਉਣ ਦਾ ਯਤਨ ਕੀਤਾ।"

"ਅਜਿਹਾ ਨਹੀਂ ਹੈ ਕਿ ਸਾਰੇ ਹੀ ਮੰਦਰਾਂ ਨੂੰ ਤਬਾਹ ਕਰ ਦਿੱਤਾ ਗਿਆ ਸੀ। ਸਿਰਫ਼ ਉਨ੍ਹਾਂ ਮੰਦਰਾਂ ਨੂੰ ਨਿਸ਼ਾਨੇ ''ਤੇ ਲਿਆ ਗਿਆ ਸੀ ਜਿੰਨ੍ਹਾਂ ਦੀ ਸਿਆਸੀ ਮਹੱਤਤਾ ਸੀ।"

ਕੁਤੁਬ ਮੀਨਾਰ ਕਿਉਂ ਬਣਾਇਆ ਗਿਆ ?

ਇਤਿਹਾਸਕਾਰ ਸਫ਼ਵੀ ਦਾ ਕਹਿਣਾ ਹੈ ਕਿ ਇੱਕ ਕਾਰਨ ਇਹ ਹੋ ਸਕਦਾ ਹੈ ਕਿ ਉਸ ਕੰਪਲੈਕਸ ''ਚ ਮਸਜਿਦ ਦੀ ਮੀਨਾਰ ਨੂੰ ਇਸ ਲਈ ਵਰਤਿਆ ਜਾ ਸਕਦਾ ਹੋਵੇਗਾ, ਜਿੱਥੇ ਮੁਅਜ਼ਿਨ ਆਪਣੇ ਵਫ਼ਦਾਰਾਂ ਨੂੰ ਨਮਾਜ਼ ਅਦਾ ਕਰਨ ਲਈ ਬੁਲਾ ਸਕਦੇ ਸਨ।

ਦੂਜਾ ਸੰਭਾਵਿਤ ਕਾਰਨ ਇਹ ਹੋ ਸਕਦਾ ਹੈ ਹੈ ਕਿ ਦੁਸ਼ਮਣ ਦੀ ਹਲਚਲ, ਗਤੀ ਦਾ ਪਤਾ ਲਗਾਉਣ ਲਈ ਇਸ ਦੀ ਵਰਤੋਂ ਇੱਕ ਫੌਜੀ ਟਾਵਰ ਵੱਜੋਂ ਕੀਤੀ ਗਈ ਹੋਵੇ।

ਹਾਲਾਂਕਿ, ਸਭ ਤੋਂ ਸੰਭਾਵਿਤ ਅਤੇ ਢੁਕਵਾਂ ਕਾਰਨ ਇਹ ਜਾਪਦਾ ਹੈ ਕਿ ਇਹ ਗਜ਼ਨੀ ਦੇ ਮੀਨਾਰਾਂ ਤੋਂ ਪ੍ਰਭਾਵਿਤ ਹੋ ਕੇ ਉਸ ਵਾਂਗ ਹੀ ਇੱਕ ਜਿੱਤ ਦਾ ਬੁਰਜ ਰਿਹਾ ਹੋਵੇਗਾ ।

Getty Images

ਇਹ ਮਜ਼ਬੂਤ ਟਾਵਰ ਦੋ ਵਾਰ ਬਿਜਲੀ ਹਮਲੇ ਤੋਂ ਬਚਿਆ ਹੈ ਜਿਸ ਕਾਰਨ ਇਸ ਦੀ ਚੌਥੀ ਮੰਜ਼ਿਲ ਨੂੰ ਨੁਕਸਾਨ ਪਹੁੰਚਿਆ ਸੀ ਅਤੇ ਸੁਲਤਾਨ ਨੇ ਅਸਲ ਰੇਤਲੇ ਪੱਥਰ ਨੂੰ ਸੰਗਮਰਮਰ ਅਤੇ ਰੇਤਲੇ ਪੱਥਰ ਨਾਲ ਬਦਲ ਦਿੱਤਾ ਸੀ।

ਇਸ ਤੋਂ ਇਲਾਵਾ ਉਨ੍ਹਾਂ ਨੇ ਦੋ ਹੋਰ ਮੰਜ਼ਿਲਾਂ ਦਾ ਨਿਰਮਾਣ ਕਰਵਾਇਆ ਅਤੇ ਸਿਖ਼ਰ ''ਤੇ ਇੱਕ ਗੁਬੰਦ ਵੀ ਬਣਵਾਇਆ।

ਇਸ ਗੁਬੰਦ ਨੇ ਇਸ ਮੀਨਾਰ ਦੀ 12 ਫੁੱਟ ਉਚਾਈ ''ਚ ਵਾਧਾ ਕੀਤਾ ਸੀ , ਪਰ ਭੂਚਾਲ ਕਾਰਨ ਇਹ ਢਹਿ ਗਿਆ। ਹੁਣ ਤੱਕ ਇਹ ਮੀਨਾਰ ਦੋ ਵਾਰ ਭੂਚਾਲ ਦੇ ਝਟਕੇ ਸਹਿ ਚੁੱਕੀ ਹੈ।

ਮੌਜੂਦਾ ਸਮੇਂ ਕੁਤੁਬ ਮੀਨਾਰ ਸਿਰਫ ਇੱਕ ਇਤਿਹਾਸਕ ਸਮਾਰਕ ਅਤੇ ਦਿੱਲੀ ਦੀ ਨਿਸ਼ਾਨਦੇਹੀ ਹੀ ਨਹੀਂ ਹੈ, ਇੱਕ ਤਾਂ ਇਹ ਦਿੱਲੀ ਦੇ ਲੰਮੇ ਸਮੇਂ ਦੇ ਵਸਨੀਕਾਂ ਦੀਆਂ ਯਾਦਾਂ ''ਚ ਸ਼ਾਮਲ ਹੈ।

ਇਤਿਹਾਸਕਾਰ ਸਫ਼ਵੀ 1977 ''ਚ ਮੀਨਾਰ ਦੀ ਆਪਣੀ ਪਹਿਲੀ ਫੇਰੀ ਨੂੰ ਯਾਦ ਕਰਦਿਆਂ ਕਹਿੰਦੀ ਹੈ, "ਮੈਂ ਪਹਿਲੀ ਮੰਜ਼ਿਲ ''ਤੇ ਚੜ੍ਹੀ ਅਤੇ ਨੇੜੇ ਦੇ ਇਲਾਕੇ ਦੀ ਸੁੰਦਰਤਾ ਨੂੰ ਆਪਣੀ ਅੱਖੀਂ ਵੇਖਿਆ ਸੀ।"

"ਮੇਰੀਆਂ ਵੱਡੀਆਂ ਭੈਣਾਂ 1960 ਦੇ ਦਹਾਕੇ ''ਚ ਮੀਨਾਰ ਦੀ ਆਪਣੀ ਪਹਿਲੀ ਫੇਰੀ ਦੀ ਗੱਲ ਕਰਦੀਆਂ ਹਨ, ਜਦੋਂ ਉਹ ਇਸ ਦੇ ਸਿਖ਼ਰ ਤੱਕ ਗਈਆਂ ਸਨ।"

ਇਹ ਮੀਨਾਰ ਇੱਕ ਪ੍ਰਸਿੱਧ ਸੈਰ-ਸਪਾਟੇ ਦਾ ਸਥਾਨ ਹੈ, ਜਿਸ ਨੂੰ ਕਿ 1981 ''ਚ ਉਸ ਵੇਲੇ ਸੈਲਾਨੀਆਂ ਲਈ ਬੰਦ ਕਰ ਦਿੱਤਾ ਗਿਆ ਸੀ, ਜਦੋਂ ਇੱਕ ਭਗਦੜ ''ਚ 45 ਲੋਕਾਂ ਦੀ ਮੌਤ ਹੋ ਗਈ ਸੀ।

ਇੰਨ੍ਹਾਂ ''ਚ ਜ਼ਿਆਦਾਤਰ ਸਕੂਲੀ ਬੱਚੇ ਸਨ, ਜੋ ਕਿ ਤੰਗ ਪੌੜ੍ਹੀਆਂ ''ਚ ਭਗਦੜ ਦਾ ਸ਼ਿਕਾਰ ਹੋ ਗਏ ਸਨ।

Getty Images

ਇਹ ਸਮਾਰਕ ਇੱਕ ਸ਼ਾਂਤ ਗੁਆਂਢ ''ਚ ਸਥਿਤ ਹੈ, ਜਿੱਥੇ ਸੁਆਦੀ ਖਾਣ-ਪੀਣ ਦੀਆਂ ਦੁਕਾਨਾਂ ਮੌਜੂਦ ਹਨ।

ਪ੍ਰਮੋਸ਼ਨਾਂ ਅਤੇ ਇੰਸਟਾਗ੍ਰਾਮ ਹੈਡਲਜ਼ ''ਚ ਮੀਨਾਰ ਦੇ ਦਿਲ ਖਿੱਚਵੇਂ ਦ੍ਰਿਸ਼ ਵਾਲੀਆਂ ਰੂਫ਼ਟਾਪ ਬਾਰ, ਲੌਂਜ ਅਤੇ ਰੈਸਟੋਰੈਂਟਾਂ ਨੂੰ ਤੁਹਾਡੀ ਅਗਲੀ ਮੁਲਾਕਾਤ ਲਈ ਢੁਕਵਾਂ ਦੱਸਿਆ ਜਾਂਦਾ ਹੈ।

ਇੱਕ ਖਾਣ-ਪੀਣ ਦੀਆਂ ਵੀਡੀਓ ਬਣਾਉਣ ਵਾਲੇ ਨੇ ਤਾਂ ਇਸ ਨੂੰ ''ਕ੍ਰੇਜ਼ੀ ਸੈਕਸੀ'' ਵੀ ਕਿਹਾ ਹੈ।

ਇਸ ਮਹੀਨੇ ਦੇ ਸ਼ੂਰੂ ''ਚ, ਇੱਕ ਸੱਜੇ ਪੱਖੀ ਸਮੂਹ ਦੇ ਮੈਂਬਰਾਂ ਨੂੰ ਕੰਪਲੈਕਸ ਦੇ ਬਾਹਰ ਪ੍ਰਦਰਸ਼ਨ ਕਰਨ ਅਤੇ ਪ੍ਰਾਰਥਨਾ ਕਰਨ ਲਈ ਹਿਰਾਸਤ ''ਚ ਲਿਆ ਗਿਆ ਸੀ।

ਪਿਛਲੇ ਹਫ਼ਤੇ, ਪਟੀਸ਼ਨਰ ਜੈਨ ਨੇ ਅਦਾਲਤ ਨੂੰ ਕਿਹਾ ਸੀ ਕਿ ਢਾਹੇ ਗਏ ਮੰਦਰ ''ਆਪਣਾ ਰੁਤਬਾ, ਬ੍ਰਹਮਤ ਜਾਂ ਪਵਿੱਤਰਤਾ ਨਹੀਂ ਗੁਆਉਂਦੇ ਹਨ।''

ਉਸ ਨੇ ਅੱਗੇ ਕਿਹਾ ਕਿ ਉਸ ਨੂੰ ਕੁਤੁਬ ਮੀਨਾਰ ''ਚ ਪੂਜਾ, ਪ੍ਰਾਰਥਨਾ ਕਰਨ ਦਾ ਸੰਵਿਧਾਨਿਕ ਅਧਿਕਾਰ ਹੈ।

ਜੱਜ ਨੇ ਆਪਣਾ ਵਿਚਾਰ ਰੱਖਦਿਆਂ ਕਿਹਾ, "ਦੇਵੀ-ਦੇਵਤਾ ਪਿਛਲੇ 800 ਸਾਲਾਂ ਤੋਂ ਬਿਨ੍ਹਾਂ ਪੂਜਾ-ਪ੍ਰਰਾਥਨਾ ਦੇ ਹੀ ਜ਼ਿੰਦਾ ਹਨ ਇਸ ਲਈ ਉਨ੍ਹਾਂ ਨੂੰ ਇਸੇ ਤਰ੍ਹਾਂ ਹੀ ਜ਼ਿੰਦਾ ਰਹਿਣ ਦਿਓ।"

ਕੁਝ ਹਫ਼ਤਿਆਂ ''ਚ ਇਸ ''ਤੇ ਫ਼ੈਸਲਾ ਆ ਜਾਵੇਗਾ।

ਇਹ ਵੀ ਪੜ੍ਹੋ:

  • ਤੁਸੀਂ ਵੀ ਕਸਰਤ ਤੋਂ ਭੱਜਦੇ ਹੋ, ਤਾਂ ਇਹ 10 ਨੁਕਤੇ ਅਪਣਾਓ
  • ਅਸੀਂ ਰੋਜ਼ ਤਿੰਨ ਵਾਰ ਖਾਣਾ ਖਾਂਦੇ ਹਾਂ, ਪਰ ਸਿਹਤ ਮਾਹਰਾਂ ਦੀ ਕੀ ਹੈ ਸਲਾਹ ਕਿ ਕਦੋਂ ਕੀ ਖਾਈਏ
  • ਸੈਨੇਟਰੀ ਪੈਡ ਦੀ ਥਾਂ ਲੈ ਰਿਹਾ ਮੈਂਸਟੁਰਲ ਕੱਪ ਕੀ ਹੈ ਤੇ ਕਿਵੇਂ ਕੰਮ ਕਰਦਾ ਹੈ

https://www.youtube.com/watch?v=XbmNbfdni-Y

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''aef14833-362b-4656-8d3b-2ea344e7b264'',''assetType'': ''STY'',''pageCounter'': ''punjabi.india.story.61593778.page'',''title'': ''ਕੁਤੁਬ ਮੀਨਾਰ ਬਾਰੇ ਕੀ ਵਿਵਾਦ ਹੈ ਤੇ ਉੱਥੇ ਮੰਦਰਾਂ ਦੀ ਹੋਂਦ ਬਾਰੇ ਇਤਿਹਾਸਕ ਤੱਤ ਕੀ ਹਨ'',''author'': ''ਸੌਤਿਕ ਬਿਸਵਾਸ'',''published'': ''2022-05-27T02:34:11Z'',''updated'': ''2022-05-27T02:34:11Z''});s_bbcws(''track'',''pageView'');