ਗੀਤਾਂਜਲੀ ਸ਼੍ਰੀ ਨੂੰ ''''ਰੇਤ ਸਮਾਧੀ'''' ਲਈ ਬੁਕਰ ਇਨਾਮ, ਬੁਕਰ ਪ੍ਰਾਈਜ਼ ਲੈਣ ਵਾਲੇ ਪਹਿਲੇ ਲੇਖਿਕਾ ਬਣੇ

05/27/2022 7:08:35 AM

''ਇੱਕ ਕਹਾਣੀ ਆਪਣੇ-ਆਪ ਨੂੰ ਕਹੇਗੀ। ਮੁਕੰਮਲ ਕਹਾਣੀ ਹੋਵੇਗੀ ਤੇ ਅਧੂਰੀ ਵੀ, ਜਿਸ ਤਰ੍ਹਾਂ ਦੀਆਂ ਕਹਾਣੀਆਂ ਦਾ ਰੁਝਾਨ ਹੈ। ਦਿਲਚਸਪ ਕਹਾਣੀ ਹੈ।

ਬੁਕਰ ਇਨਾਮ ਜਿੱਤਣ ਵਾਲੀ ਪਹਿਲੀ ਹਿੰਦੀ ਲੇਖਿਕਾ ਗੀਤਾਂਜਲੀ ਸ਼੍ਰੀ ਦੇ ਨਾਵਲ ''ਰੇਤ ਸਮਾਧੀ'' ਦੇ ਇਹ ਪਹਿਲੇ ਦੋ ਵਾਕ ਹਨ।

https://twitter.com/TheBookerPrizes/status/1529932398309392399?

ਹਿੰਦੀ ਵਿੱਚ ਬੁਕਰ ਤੱਕ ਪਹੁੰਚ ਦੀ ਜੋ ਕਹਾਣੀ ਅਧੂਰੀ ਪਈ ਸੀ, ਉਸ ਨੂੰ ਗੀਤਾਂਜਲੀ ਸ਼੍ਰੀ ਨੇ ਮੁਕੰਮਲ ਕਰ ਦਿੱਤਾ ਹੈ।

ਇਸ ਨਾਵਲ ਦੇ ਅੰਗਰੇਜ਼ੀ ਤਰਜਮੇ ''ਟੋਂਬ ਆਫ਼ ਸੈਂਡ'' ਨੇ 2022 ਦਾ ਕੌਮਾਂਤਰੀ ਬੁਕਰ ਐਵਾਰਡ ਜਿੱਤਿਆ ਹੈ।

ਰਾਜਕਮਲ ਪ੍ਰਕਾਸ਼ਨ ਵੱਲੋਂ ਪ੍ਰਕਾਸ਼ਿਤ ''ਰੇਤ ਸਮਾਧੀ'' ਹਿੰਦੀ ਦੀ ਪਹਿਲੀ ਰਚਨਾ ਹੈ ਜੋ ਨਾ ਸਿਰਫ਼ ਕੌਮਾਂਤਰੀ ਬੁਕਰ ਇਨਾਮ ਦੀ ਪਹਿਲਾਂ ਲਾਂਗ ਲਿਸਟ ਅਤੇ ਸ਼ਾਰਟ ਲਿਸਟ ਤੱਕ ਪਹੁੰਚੀ ਸਗੋਂ ਆਖਰੀ ਇਨਾਮ ਜੇਤੂ ਵੀ ਰਹੀ।

ਇਸ ਦਾ ਅੰਗਰੇਜ਼ੀ ਅਨੁਵਾਦ ਮਸ਼ਹੂਰ ਅਨੁਵਾਦਕ ਡੇਜ਼ੀ ਰੌਕਵੇਲ ਨੇ ਕੀਤਾ ਹੈ। 50,000 ਪੌਂਡ ਯਾਨੀ ਕਰੀਬ 50 ਲੱਖ ਰੁਪਏ ਦੇ ਸਾਹਿਤਕ ਇਨਾਮ ਲਈ ਪੰਜ ਹੋਰ ਕਿਤਾਬਾਂ ਨਾਲ ਇਸ ਦਾ ਮੁਕਾਬਲਾ ਹੋਇਆ। ਇਨਾਮ ਦੀ ਰਾਸ਼ੀ ਲੇਖਿਕਾ ਅਤੇ ਅਨੁਵਾਦਕ ਦੇ ਵਿਚਕਾਰ ਬਰਾਬਰ ਵੰਡੀ ਜਾਵੇਗੀ।

ਰੇਤ ਸਮਾਧੀ : ‘ਇੱਕ ਅਨੋਖਾ ਨਾਵਲ

ਗੀਤਾਂਜਲੀ ਸ਼੍ਰੀ ਦੇ ਇਸ ਨਾਵਲ ਨੂੰ ਜਿਊਰੀ ਨੇ ''ਅਨੋਖਾ'' ਦੱਸਿਆ ਹੈ। ਦਰਅਸਲ ਇਹ ਨਾਵਲ ਠਰੰਮੇ ਨਾਲ ਪੜ੍ਹੇ ਜਾਣ ਵਾਲੀ ਰਚਨਾ ਹੈ। ਨਾਵਲ ਦੀ ਕਹਾਣੀ ਦੇ ਧਾਗੇ ਨਾਲ ਕਈ ਸਾਰੇ ਧਾਗੇ ਬੰਨ੍ਹੇ ਹੋਏ ਹਨ।

80 ਸਾਲ ਦੀ ਇੱਕ ਦਾਦੀ ਹੈ ਜੋ ਬਿਸਤਰੇ ਤੋਂ ਉੱਠਣਾ ਨਹੀਂ ਚਾਹੁੰਦੀ ਅਤੇ ਜਦੋਂ ਉੱਠਦੀ ਹੈ ਤਾਂ ਸਭ ਕੁਝ ਨਵਾਂ ਹੋ ਜਾਂਦਾ ਹੈ। ਇੱਥੋਂ ਤੱਕ ਕਿ ਦਾਦੀ ਵੀ ਨਵੀਂ। ਉਹ ਸਰਹੱਦ ਨੂੰ ਬੇਅਰਥ ਬਣਾ ਦਿੰਦੀ ਹੈ।

ਇਸ ਨਾਵਲ ਵਿੱਚ ਸਭ ਕੁਝ ਨਵਾਂ ਹੈ। ਔਰਤ ਹੈ, ਔਰਤਾਂ ਦਾ ਮਨ ਹੈ, ਮਰਦ ਹੈ, ਥਰਡ ਜੈਂਡਰ ਹੈ, ਪਿਆਰ ਹੈ, ਰਿਸ਼ਤੇਦਾਰ ਹਨ, ਸਮੇਂ ਨੂੰ ਬੰਨ੍ਹਣ ਵਾਲੀ ਛੜੀ ਹੈ, ਅਣਵੰਡਿਆ ਭਾਰਤ ਹੈ, ਵੰਡ ਤੋਂ ਬਾਅਦ ਦੀ ਤਸਵੀਰ ਹੈ, ਜੀਵਨ ਦਾ ਅੰਤਿਮ ਪੜਾਅ ਹੈ, ਉਸ ਪੜਾਅ ਵਿੱਚ ਬੇਮਰਜ਼ੀ ਤੋਂ ਲੈਕੇ ਮਰਜ਼ੀ ਦਾ ਸੰਚਾਰ ਹੁੰਦਾ ਹੈ।

ਮਨੋਵਿਗਿਆਨ ਹੈ, ਸਰਹੱਦ ਹੈ, ਕਾਂ ਹਨ, ਵਿਅੰਗ ਹੈ, ਬਹੁਤ ਲੰਬੇ ਵਾਕ ਤੇ ਬਹੁਤ ਛੋਟੇ ਵਾਕ ਹਨ। ਜੀਵਨ ਹੈ, ਮੌਤ ਹੈ ਅਤੇ ਸੰਵਾਦ ਹੈ, ਜੋ ਬਹੁਤ ਡੂੰਘਾ ਹੈ, ਜੋ ਗੱਲਾਂ ਦਾ ਸੱਚ ਹੈ।''

ਗੀਤਾਂਜਲੀ ਸ਼੍ਰੀ ਅਤੇ ਡੇਜ਼ੀ ਰੌਕਵੇਲ ਕੌਣ ਹਨ?

ਗੀਤਾਂਜਲੀ ਸ਼੍ਰੀ ਪਿਛਲੇ ਤਿੰਨ ਦਹਾਕਿਆਂ ਤੋਂ ਸਾਹਿਤ ਵਿੱਚ ਸਰਗਰਮ ਹਨ। ਉਨ੍ਹਾਂ ਦਾ ਪਹਿਲਾ ਨਾਵਲ ''ਮਾਈ'' ਅਤੇ ਫਿਰ ''ਹਮਾਰਾ ਸ਼ਹਿਰ ਉਸ ਬਰਸ'' 1990 ਦੇ ਦਹਾਕੇ ਵਿੱਚ ਪ੍ਰਕਾਸ਼ਿਤ ਹੋਏ ਸਨ। ਫਿਰ ''ਤਿਰੋਹਿਤ'' ਆਇਆ ਅਤੇ ਫਿਰ ਆਇਆ ''ਖਾਲੀ ਜਗ੍ਹਾ''।

ਉਨ੍ਹਾਂ ਦੇ ਕਈ ਕਹਾਣੀਆਂ ਸੰਗ੍ਰਹਿ ਵੀ ਛਪ ਚੁੱਕੇ ਹਨ। ਉਹ ਔਰਤ ਮਨ ਵਿੱਚ, ਸਮਾਜ ਦੇ ਅੰਦਰ, ਸਮਾਜ ਦੀਆਂ ਪਰਤਾਂ ਵਿੱਚ ਬਹੁਤ ਹੌਲੀ-ਹੌਲੀ ਦਾਖਲ ਹੁੰਦੇ ਹਨ ਬਹੁਤ ਸੰਭਲ ਕੇ ਉਨ੍ਹਾਂ ਪਰਤਾਂ ਨੂੰ ਖੋਲ੍ਹਦੇ ਅਤੇ ਸਮਝਦੇ ਹਨ।

ਉਨ੍ਹਾਂ ਦੀਆਂ ਰਚਨਾਵਾਂ ਦੇ ਅਨੁਵਾਦ ਭਾਰਤੀ ਭਾਸ਼ਾਵਾਂ ਤੋਂ ਇਲਾਵਾ ਅੰਗਰੇਜ਼ੀ, ਫਰਾਂਸੀਸੀ, ਜਰਮਨ ਸਮੇਤ ਕਈ ਭਾਸ਼ਾਵਾਂ ਵਿੱਚ ਹੋ ਚੁੱਕੇ ਹਨ। ਗੀਤਾਂਜਲੀ ਸ਼੍ਰੀ ਦੇ ਨਾਵਲ ਮਾਈ ਦਾ ਅੰਗਰੇਜ਼ੀ ਅਨੁਵਾਦ ''ਕਰਾਸਵਰਡ ਅਵਾਰਡ'' ਲਈ ਨਾਮਜ਼ਦ ਹੋਇਆ ਸੀ।

ਗੀਤਾਂਜਲੀ ਸ਼੍ਰੀ ਦੀਆਂ ਰਚਨਾਵਾਂ ਦੇ ਬਾਰੇ ਵਿੱਚ ਸੀਨੀਅਰ ਲੇਖਿਕਾ ਅਨਾਮਿਕਾ ਕਹਿੰਦੇ ਹਨ, “ਗੀਤਾਂਜਲੀ ਸ਼੍ਰੀ ਦੇ ਕੋਲ ਜਿਸ ਤਰ੍ਹਾਂ ਦੀ ਕਲਾ ਹੈ ਉਹ ਦੁਰਲਭ ਹੈ। ਗੀਤਾਂਜਲੀ ਸ਼੍ਰੀ ਦੇ ਵੱਖਰੇ-ਵੱਖਰੇ ਨਾਵਲ ਵੱਖਰੀ-ਵੱਖਰੀ ਕਲਾ ਵਿੱਚ ਦਿਖਾਈ ਦਿੰਦੇ ਹਨ। ਬਹੁਤ ਘੱਟ ਹੁੰਦਾ ਹੈ ਕਿ ਚੰਗੇ ਅਨੁਵਾਦ ਵਿੱਚ ਕੋਈ ਚੰਗੀ ਰਚਨਾ ਆਉਂਦੀ ਹੈ। ਇਹ ਚੰਗੀ ਰਚਨਾ ਆਈ ਹੈ। ਇਹ ਸੰਕੇਤ ਹੈ ਕਿ ਜੇਕਰ ਹਿੰਦੀ ਦੀਆਂ ਰਚਨਾਵਾਂ ਦਾ ਚੰਗਾ ਅਨੁਵਾਦ ਮਿਲੇ ਤਾਂ ਉਹ ਵੀ ਕੌਮਾਂਤਰੀ ਪ੍ਰਸਿੱਧੀ ਹਾਸਲ ਕਰ ਸਕਦੇ ਹਨ।”

https://twitter.com/TheBookerPrizes/status/1512040678959812613?

ਉਹ ਕਹਿੰਦੇ ਹਨ ਕਿ ਹਿੰਦੀ ਦੇ ਲੇਖਕਾਂ ਦੇ ਚੰਗੇ ਅਨੁਵਾਦ ਨਹੀਂ ਮਿਲੇ ਤਾਂ ਕੌਮਾਂਤਰੀ ਪੱਧਰ ''ਤੇ ਸ਼ਾਨਦਾਰ ਲੇਖਣੀ ਨਹੀਂ ਆ ਸਕੀ।

ਰੇਤ ਸਮਧੀ ਦਾ ਅਨੁਵਾਦ ''ਟੌਂਬ ਆਫ਼ ਸੈਂਡ'' ਨਾਮ ਤੋਂ ਡੇਜ਼ੀ ਰੌਕਵੇਲ ਨੇ ਕੀਤਾ ਹੈ ਤੇ ''ਟਿਲਟੇਡ ਐਕਸਿਸ'' ਨੇ ਪ੍ਰਕਾਸ਼ਿਤ ਕੀਤਾ ਹੈ। ਅਮਰੀਕਾ ਵਿੱਚ ਰਹਿਣ ਵਾਲੇ ਡੇਜ਼ੀ ਹਿੰਦੀ ਸਮੇਤ ਦੁਨੀਆਂ ਦੀਆਂ ਕਈ ਭਾਸ਼ਾਵਾਂ ਅਤੇ ਉਨ੍ਹਾਂ ਦੇ ਸਾਹਿਤ ਉੱਪਰ ਆਪਣੀ ਪਕੜ ਰੱਖਦੇ ਹਨ।

ਉਨ੍ਹਾਂ ਨੇ ਆਪਣੀ ਪੀਐੱਚਡੀ. ਉਪੇਂਦਰਨਾਥ ਅਸ਼ਕ ਕੇ ਨਾਵਲ ''ਗਿਰਤੀ ਦੀਵਾਰੇਂ'' ਉੱਪਰ ਕੀਤੀ ਹੈ। ਉਨ੍ਹਾਂ ਨੇ ਉਪੇਂਦਰਨਾਥ ਅਸ਼ਕ ਤੋਂ ਊਸ਼ਾ ਖਾਦੀਜਾ ਮਸਤੂਰ, ਭੀਸ਼ਮ ਸਾਹਨੀ, ਊਸ਼ਾ ਪ੍ਰਿਅਵੰਦਾ ਅਤੇ ਕ੍ਰਿਸ਼ਣਾ ਸੋਬਤੀ ਦੇ ਨਾਵਲਾਂ ਦਾ ਅਨੁਵਾਦ ਕੀਤਾ ਹੈ।

ਇਹ ਵੀ ਪੜ੍ਹੋ:

  • ਤੁਸੀਂ ਵੀ ਕਸਰਤ ਤੋਂ ਭੱਜਦੇ ਹੋ, ਤਾਂ ਇਹ 10 ਨੁਕਤੇ ਅਪਣਾਓ
  • ਅਸੀਂ ਰੋਜ਼ ਤਿੰਨ ਵਾਰ ਖਾਣਾ ਖਾਂਦੇ ਹਾਂ, ਪਰ ਸਿਹਤ ਮਾਹਰਾਂ ਦੀ ਕੀ ਹੈ ਸਲਾਹ ਕਿ ਕਦੋਂ ਕੀ ਖਾਈਏ
  • ਸੈਨੇਟਰੀ ਪੈਡ ਦੀ ਥਾਂ ਲੈ ਰਿਹਾ ਮੈਂਸਟੁਰਲ ਕੱਪ ਕੀ ਹੈ ਤੇ ਕਿਵੇਂ ਕੰਮ ਕਰਦਾ ਹੈ

https://www.youtube.com/watch?v=45n4n2nWA9A

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''76d553ad-3687-4f1b-bdf6-803d4641b75b'',''assetType'': ''STY'',''pageCounter'': ''punjabi.india.story.61602127.page'',''title'': ''ਗੀਤਾਂਜਲੀ ਸ਼੍ਰੀ ਨੂੰ \''ਰੇਤ ਸਮਾਧੀ\'' ਲਈ ਬੁਕਰ ਇਨਾਮ, ਬੁਕਰ ਪ੍ਰਾਈਜ਼ ਲੈਣ ਵਾਲੇ ਪਹਿਲੇ ਲੇਖਿਕਾ ਬਣੇ'',''published'': ''2022-05-27T01:29:10Z'',''updated'': ''2022-05-27T01:29:10Z''});s_bbcws(''track'',''pageView'');