ਸੰਗਰੂਰ ਜ਼ਿਮਨੀ ਚੋਣ: ਭਗਵੰਤ ਮਾਨ ਦੇ ਅਸਤੀਫ਼ੇ ਤੋਂ ਬਾਅਦ ਖਾਲੀ ਹੋਈ ਲੋਕ ਸਭਾ ਸੀਟ ਬਾਰੇ ਜਾਣੋ ਕੁਝ ਖਾਸ ਗੱਲਾਂ

05/26/2022 4:53:34 PM

ਕੇਂਦਰੀ ਚੋਣ ਕਮਿਸ਼ਨ ਨੇ ਪੰਜਾਬ ਦੇ ਲੋਕ ਸਭਾ ਹਲਕੇ ਸੰਗਰੂਰ ਦੀ ਜ਼ਿਮਨੀ ਚੋਣ ਲਈ ਪ੍ਰਕਿਰਿਆ ਦੀਆਂ ਤਰੀਖਾਂ ਦਾ ਐਲਾਨ ਕਰ ਦਿੱਤਾ ਹੈ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵਿਧਾਨ ਸਭਾ ਚੋਣ ਜਿੱਤਣ ਤੋਂ ਬਾਅਦ ਉਨ੍ਹਾਂ ਨੇ ਸੰਗਰੂਰ ਸੀਟ ਦੇ ਲੋਕ ਸਭਾ ਮੈਂਬਰ ਵਜੋਂ ਅਸਤੀਫ਼ਾ ਦੇ ਦਿੱਤਾ ਸੀ।

ਹੁਣ ਜ਼ਿਮਨੀ ਚੋਣ ਤਹਿਤ 23 ਜੂਨ ਨੂੰ ਵੋਟਿੰਗ ਕਰਵਾਉਣ ਦਾ ਐਲਾਨ ਕੀਤਾ ਗਿਆ ਹੈ, ਜਦਕਿ ਚੋਣ ਨਤੀਜਾ 26 ਜੂਨ ਨੂੰ ਐਲਾਨਿਆ ਜਾਵੇਗਾ।

ਮਾਰਚ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਹੁੰਝਾ ਫੇਰ ਜਿੱਤ ਨਾਲ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਸੰਗਰੂਰ ਜ਼ਿਮਨੀ ਚੋਣ ਪਹਿਲੀ ਚੋਣ ਹੈ।

ਭਾਰਤੀ ਜਨਤਾ ਪਾਰਟੀ ਨੇ ਇਸ ਦੀ ਤਿਆਰੀ ਲਈ ਕਾਫੀ ਪਹਿਲਾ ਹੀ ਬੈਠਕਾਂ ਦਾ ਸਿਲਸਿਲਾ ਵਿੱਢ ਦਿੱਤਾ ਸੀ। ਭਾਜਪਾ ਦੀ ਸੂਬਾਈ ਲੀਡਰਸ਼ਿਪ ਇਸ ਵਾਰ ਇਕੱਲੇ ਚੋਣ ਲੜਨ ਦਾ ਮਨ ਬਣਾਈ ਬੈਠੀ ਹੈ।

ਪਰ ਅਜੇ ਤੱਕ ਪਾਰਟੀ ਨੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਹੈ। ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਖ਼ੁਦ ਚੋਣ ਲੜਨ ਦਾ ਐਲਾਨ ਕਰ ਦਿੱਤਾ।

ਆਮ ਆਦਮੀ ਪਾਰਟੀ, ਅਕਾਲੀ ਦਲ ਅਤੇ ਕਾਂਗਰਸ ਨੇ ਅਜੇ ਤੱਕ ਪੱਤੇ ਨਹੀਂ ਖੋਲ੍ਹੇ ਹਨ।

Getty Images
ਸੰਕੇਤਕ ਤਸਵੀਰ

ਆਓ ਸੰਗਰੂਰ ਲੋਕ ਸਭਾ ਹਲਕੇ ਉੱਤੇ ਇੱਕ ਨਜ਼ਰ ਮਾਰਦੇ ਹਾਂ ਅਤੇ ਜਾਣਦੇ ਹਾਂ ਇੱਥੋਂ ਦਾ ਚੋਣ ਪਿਛੋਕੜ ਕੀ ਰਿਹਾ ਹੈ

ਸੰਗਰੂਰ ਦਾ ਚੋਣ ਇਤਿਹਾਸ

ਸੰਗਰੂਰ ਹਲਕੇ ''ਚ 1952 ਤੋਂ ਲੈ ਕੇ 2019 ਤੱਕ 17 ਲੋਕ ਸਭਾ ਚੋਣਾਂ ਹੋਈਆਂ ਹਨ, ਜਿਨ੍ਹਾਂ ਵਿੱਚੋਂ ਕਾਂਗਰਸ 6 ਵਾਰ, 5 ਵਾਰ ਅਕਾਲੀ ਦਲ, ਦੋ ਵਾਰ ਅਕਾਲੀ ਦਲ-ਮਾਨ, ਇੱਕ-ਇੱਕ ਵਾਰ ਸੀਪੀਆਈ, ਏਡੀਐੱਸ ਅਤੇ 2 ਵਾਰ ਆਮ ਆਦਮੀ ਪਾਰਟੀ ਜੇਤੂ ਰਹੀ ਹੈ।

ਮੌਜੂਦਾ ਸਮੇਂ ਵਿਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇੱਥੋਂ 2019 ਵਿੱਚ ਲਗਾਤਾਰ ਦੂਜੀ ਵਾਰ ਮੈਂਬਰ ਲੋਕ ਸਭਾ ਬਣੇ ਸਨ।

ਇਹ ਵੀ ਪੜ੍ਹੋ-

  • ਭਗਵੰਤ ਮਾਨ ਬਾਕੀ ਮੁੱਖ ਮੰਤਰੀਆਂ ਨਾਲੋਂ ਕੀ ਵੱਖਰਾ ਕਰ ਰਹੇ - 5 ਨੁਕਤੇ
  • ਵਿਜੇ ਸਿੰਗਲਾ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰਵਾਉਣ ਵਾਲੇ ਇੰਜੀਨੀਅਰ ਰਜਿੰਦਰ ਸਿੰਘ ਕੌਣ ਹਨ
  • ਆਪ ਵਿਧਾਇਕ ਡਾ. ਬਲਬੀਰ ਸਿੰਘ ਨੂੰ 3 ਸਾਲ ਦੀ ਹੋਈ ਸਜ਼ਾ, ਕੀ ਹੈ ਮਾਮਲਾ

ਭਾਵੇਂ ਉਹ ਕਾਂਗਰਸ ਦੀ ਚੜ੍ਹਤ ਦੇ ਦਿਨਾਂ ''ਚ ਅਕਾਲੀ ਦਲ ਦੀ ਜਿੱਤ ਹੋਵੇ, ਸੀਪੀਆਈ ਦੀ, ਜਾਂ ਫਿਰ ਪੰਥਕ ਸਿਆਸਤ ਵਿੱਚ ਗਰਮ-ਸੁਰ ਸਮਝੇ ਜਾਂਦੇ ਸਿਮਰਨਜੀਤ ਸਿੰਘ ਮਾਨ ਤੇ ਉਨ੍ਹਾਂ ਦੀ ਪਾਰਟੀ ਦੀਆਂ ਜਿੱਤਾਂ, ਭਗਵੰਤ ਮਾਨ ਦੀ ਜਿੱਤ ਇਸੇ ਕੜੀ ਵਿੱਚ ਅਗਲੀ ਕੜੀ ਜੋੜ ਗਈ ਸੀ।

ਇਸ ਹਲਕੇ ਦੀ ਖਾਸ ਗੱਲ ਇਹ ਹੈ ਕਿ ਭਾਵੇਂ ਜਿੱਤ ਤਾਂ ਇੱਕ ਹੀ ਉਮੀਦਵਾਰ ਦੀ ਹੋਣੀ ਹੁੰਦੀ ਹੈ, ਪਰ ਇੱਥੋਂ ਬਹੁਜਨ ਸਮਾਜ ਪਾਰਟੀ, ਸੀਪੀਐੱਮ ਅਤੇ ਲੋਕ ਭਲਾਈ ਪਾਰਟੀ ਵੀ ਸਮੇਂ-ਸਮੇਂ ਲੱਖ ਤੋਂ ਵੱਧ ਵੋਟਾਂ ਹਾਸਲ ਕਰਦੇ ਰਹੇ ਹਨ।

ਇੱਥੇ ਰੌਚਕ ਗੱਲ ਇਹ ਵੀ ਹੈ ਕਿ ਜਿਸ ਹਲਕੇ ਨੇ 1962 ਦੀਆਂ ਚੋਣਾਂ ਤੋਂ ਬਾਅਦ ਕਿਸੇ ਨੂੰ ਲਗਾਤਾਰ ਦੂਜੀ ਵਾਰ ਜਿੱਤ ਦਾ ਮੌਕਾ ਨਹੀਂ ਦਿੱਤਾ, ਉੱਥੋਂ ਮਾਨ ਦੂਜੀ ਵਾਰ ਜਿੱਤ ਕੇ ਸੰਸਦ ਵਿੱਚ ਪਹੁੰਚ ਗਏ ਸਨ।

ਸੰਗਰੂਰ ਹਲਕੇ ਦੇ ਮੌਜੂਦਾ ਸਿਆਸੀ ਹਾਲਾਤ

ਸੰਗਰੂਰ ਲੋਕ ਸਭਾ ਹਲਕੇ ਵਿੱਚ 9 ਵਿਧਾਨ ਸਭਾ ਹਲਕੇ ਹਨ।

ਇਨ੍ਹਾਂ ਵਿੱਚ ਸੰਗਰੂਰ, ਧੂਰੀ ਤੇ ਮਲੇਰਕੋਟਲਾ ਤੋਂ 2017 ਵਿੱਚ ਕਾਂਗਰਸ ਦੇ ਵਿਧਾਇਕ ਜਿੱਤੇ ਸਨ ਜਦਕਿ ਲਹਿਰਾਗਾਗਾ ਵਿੱਚ ਅਕਾਲੀ ਦਲ ਦੇ ਵਿਧਾਇਕ ਪਰਮਿੰਦਰ ਢੀਂਡਸਾ ਜਿੱਤੇ ਸਨ।

Getty Images

ਆਮ ਆਦਮੀ ਪਾਰਟੀ ਨੇ ਸੁਨਾਮ, ਦਿੜਬਾ, ਬਰਨਾਲਾ, ਮਹਿਲਕਲਾਂ ਅਤੇ ਭਦੌੜ ਤੋਂ ਵਿਧਾਨ ਸਭਾ ਹਲਕੇ ਜਿੱਤੇ ਸਨ।

2014 ਵਿੱਚ ਆਮ ਆਦਮੀ ਪਾਰਟੀ ਨੇ ਜਿੰਨੀ ਵੱਡੀ ਗਿਣਤੀ ਵੋਟਾਂ ਦੇ ਫ਼ਰਕ ਨਾਲ ਜਿੱਤ ਹਾਸਲ ਕੀਤੀ ਸੀ, ਉਸ ਨੂੰ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਦੁਹਰਾਇਆ ਤੇ 9 ਵਿੱਚੋਂ ਪੰਜ ਸੀਟਾਂ ਜਿੱਤੀਆਂ।

ਪਰ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਸਾਰੀਆਂ ਹੀ 9 ਸੀਟਾਂ ਉੱਤੇ ਹੁੰਝਾ ਫੇਰ ਜਿੱਤ ਹਾਸਲ ਕੀਤੀ ਸੀ।

ਸੰਗਰੂਰ ਹਲਕੇ ਦੇ 4 ਪਰਿਵਾਰ

ਕਾਂਗਰਸ ਦੇ ਭੱਠਲ ਤੇ ਸਿੰਗਲਾ ਅਤੇ ਅਕਾਲੀ ਦਲ ਦੇ ਢੀਂਡਸਾ ਤੇ ਬਰਨਾਲਾ ਪਰਿਵਾਰ ਸੰਗਰੂਰ ਹਲਕੇ ਦੀਆਂ ਅਹਿਮ ਸਿਆਸੀ ਧਿਰਾਂ ਰਹੀਆਂ ਹਨ।

ਭੱਠਲ ਪਰਿਵਾਰ ਆਜ਼ਾਦੀ ਘੁਲਾਟੀਏ ਹੀਰਾ ਸਿੰਘ ਭੱਠਲ ਦਾ ਪਰਿਵਾਰ ਹੈ। ਹੀਰਾ ਸਿੰਘ ਭੱਠਲ ਦੀ ਧੀ ਰਜਿੰਦਰ ਕੌਰ ਭੱਠਲ ਭਾਵੇਂ ਕਦੇਂ ਸੰਸਦ ਮੈਂਬਰ ਨਹੀਂ ਬਣੇ ਪਰ ਉਹ ਕੁਝ ਸਮੇਂ ਲਈ ਪੰਜਾਬ ਦੇ ਮੁੱਖ ਮੰਤਰੀ ਵੀ ਰਹਿ ਚੁੱਕੇ ਹਨ।

ਲਹਿਰਾਗਾਗਾ ਹਲਕੇ ਤੋਂ ਉਹ 2017 ਦੀਆਂ ਵਿਧਾਨ ਸਭਾ ਚੋਣਾਂ ਹਾਰ ਗਏ ਅਤੇ ਕੈਪਟਨ ਦੇ ਰਾਜ ਦੌਰਾਨ ਪੰਜਾਬ ਯੋਜਨਾ ਕਮਿਸ਼ਨ ਦੀ ਡਿਪਟੀ ਚੇਅਰਪਰਸਨ ਰਹੇ।

2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਭੱਠਲ, ਸਿੰਗਲਾ, ਢੀਂਡਸਾ ਅਤੇ ਬਰਨਾਲਾ ਪਰਿਵਾਰ ਨਾਲ ਸਬੰਧਤ ਅਤੇ ਉਨ੍ਹਾਂ ਦੇ ਸਮਰਥਨ ਵਾਲੇ ਸਾਰੇ ਉਮੀਦਵਾਰਾਂ ਦਾ ਸਫਾਇਆ ਹੋ ਗਿਆ।

2017 ਵਿੱਚ ਪੰਜਾਬ ਦੇ ਸਾਬਕਾ ਮੰਤਰੀ ਸੰਤ ਰਾਮ ਸਿੰਗਲਾ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਸਿਆਸੀ ਵਿਰਾਸਤ ਨੂੰ ਅੱਗੇ ਵਧਾਉਣ ਵਾਲੇ ਵਿਜੇ ਇੰਦਰ ਸਿੰਗਲਾ ਪੰਜਾਬ ਦੇ ਮੌਜੂਦਾ ਉਸਾਰੀ ਮੰਤਰੀ ਬਣੇ ਸਨ, ਪਰ 2022 ਵਿਚ ਵਿਧਾਨ ਸਭਾ ਚੋਣਾਂ ਦੌਰਾਨ ਉਹ ਆਪਣੀ ਸੀਟ ਨਹੀਂ ਬਚਾ ਸਕੇ।

ਸਿੰਗਲਾ 2009 ਵਿੱਚ ਸੁਖਦੇਵ ਸਿੰਘ ਢੀਂਡਸਾ ਨੂੰ ਹਰਾ ਕੇ ਲੋਕ ਸਭਾ ਮੈਂਬਰ ਬਣੇ ਸਨ ਪਰ 2014 ਦੀਆਂ ਚੋਣਾਂ ਵਿੱਚ ਤੀਜੇ ਨੰਬਰ ਉੱਤੇ ਆਏ ਸਨ।

2019 ਦੀਆਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਨੇ ਬਰਨਾਲਾ ਤੋਂ ਸਾਬਕਾ ਕਾਂਗਰਸੀ ਵਿਧਾਇਕ ਅਤੇ ਵੱਡੇ ਕਾਰੋਬਾਰੀ ਕੇਵਲ ਢਿੱਲੋਂ ਨੂੰ ਉਤਾਰਿਆ ਸੀ, ਪਰ ਉਹ ਵੀ ਭਗਵੰਤ ਮਾਨ ਤੋਂ ਹਾਰ ਗਏ।

ਅਕਾਲੀ ਦਲ ਦੇ ਬਰਨਾਲਾ ਨਾਲ ਸਬੰਧਤ ਸੁਰਜੀਤ ਸਿੰਘ ਬਰਨਾਲਾ ਦਾ ਪਰਿਵਾਰ ਕਾਫ਼ੀ ਪ੍ਰਭਾਵਸ਼ਾਲੀ ਰਿਹਾ ਹੈ।

ਸੁਰਜੀਤ ਸਿੰਘ ਬਰਨਾਲਾ ਕੇਂਦਰੀ ਮੰਤਰੀ, ਪੰਜਾਬ ਦੇ ਮੁੱਖ ਮੰਤਰੀ ਅਤੇ ਤਾਮਿਲਨਾਡੂ ਦੇ ਲੰਬਾ ਸਮਾਂ ਰਾਜਪਾਲ ਰਹੇ ਹਨ।

Getty Images

ਉਨ੍ਹਾਂ ਦੇ ਪ੍ਰਕਾਸ਼ ਸਿੰਘ ਬਾਦਲ ਪਰਿਵਾਰ ਨਾਲ ਰਿਸ਼ਤੇ ਬਹੁਤੇ ਚੰਗੇ ਨਾ ਰਹਿਣ ਕਾਰਨ ਇਸ ਪਰਿਵਾਰ ਦਾ ਹੁਣ ਵਿਧਾਇਕ ਵੀ ਨਹੀਂ ਹੈ।

ਬਰਨਾਲਾ ਪਰਿਵਾਰ ਨੇ ਅਕਾਲੀ ਦਲ ਲੌਂਗੋਵਾਲ ਬਣਾਇਆ ਜੋ ਕੁਝ ਹੀ ਸਮੇਂ ਵਿੱਚ ਖਿਡ ਗਿਆ।

ਸੁਰਜੀਤ ਬਰਾਨਾਲਾ ਦੇ ਪੁੱਤਰ ਗਗਨਜੀਤ ਬਰਨਾਲਾ ਕਾਂਗਰਸ ਨਾਲ ਗਏ ਪਰ 2017 ''ਚ ਵਿਧਾਨ ਸਭਾ ਦੀ ਟਿਕਟ ਨਾ ਮਿਲਣ ਕਾਰਨ ਉਹ ਮੁੜ ਅਕਾਲੀ ਦਲ ਦੇ ਨੇੜੇ ਆ ਗਏ।

ਮੰਨਿਆ ਜਾਂਦਾ ਹੈ ਕਿ ਬਰਨਾਲਾ ਪਰਿਵਾਰ ਨੂੰ ਟੱਕਰ ਦੇਣ ਲਈ ਇੱਥੇ ਪ੍ਰਕਾਸ਼ ਸਿੰਘ ਬਾਦਲ ਨੇ ਢੀਂਡਸਾ ਪਰਿਵਾਰ ਨੂੰ ਖੜ੍ਹਾ ਕੀਤਾ ਸੀ।

ਇਸ ਪਰਿਵਾਰ ਦੇ ਮੁਖੀ ਸੁਖਦੇਵ ਸਿੰਘ ਢੀਂਡਸਾ ਕੇਂਦਰੀ ਮੰਤਰੀ ਰਹੇ ਹਨ ਅਤੇ ਉਨ੍ਹਾਂ ਦੇ ਪੁੱਤਰ ਪਰਮਿੰਦਰ ਸਿੰਘ ਢੀਂਡਸਾ ਪਿਛਲੀ ਅਕਾਲੀ ਸਰਕਾਰ ਵਿੱਚ ਵਿੱਤ ਮੰਤਰੀ ਸੀ।

ਉਹ ਅਕਾਲੀ ਦਲ ਵਲੋਂ ਰਾਜਸਭਾ ਮੈਂਬਰ ਵੀ ਰਹੇ, ਪਰ ਹੁਣ ਉਸ ਅਹੁਦੇ ਤੋਂ ਵੀ ਸੇਵਾਮੁਕਤ ਹੋ ਚੁੱਕੇ ਹਨ।

ਸੁਖਦੇਵ ਢੀਂਡਸਾ ਨੇ ਅਕਾਲੀ ਲੀਡਰਸ਼ਿਪ ਤੋਂ ਨਾਰਾਜ਼ ਆਪਣੀ ਪਾਰਟੀ ਬਣਾ ਲਈ ਸੀ ਅਤੇ 2022 ਦੀਆਂ ਚੋਣਾਂ ਦੌਰਾਨ ਭਾਜਪਾ ਨਾਲ ਗਠਜੋੜ ਕੀਤਾ ਸੀ, ਪਰ ਚੋਣ ਸਿਆਸਤ ਵਿੱਚ ਕੋਈ ਕਮਾਲ ਨਹੀਂ ਦਿਖਾ ਸਕੇ।

ਇਹ ਵੀ ਪੜ੍ਹੋ:

  • ਤੁਸੀਂ ਵੀ ਕਸਰਤ ਤੋਂ ਭੱਜਦੇ ਹੋ, ਤਾਂ ਇਹ 10 ਨੁਕਤੇ ਅਪਣਾਓ
  • ਅਸੀਂ ਰੋਜ਼ ਤਿੰਨ ਵਾਰ ਖਾਣਾ ਖਾਂਦੇ ਹਾਂ, ਪਰ ਸਿਹਤ ਮਾਹਰਾਂ ਦੀ ਕੀ ਹੈ ਸਲਾਹ ਕਿ ਕਦੋਂ ਕੀ ਖਾਈਏ
  • ਸੈਨੇਟਰੀ ਪੈਡ ਦੀ ਥਾਂ ਲੈ ਰਿਹਾ ਮੈਂਸਟੁਰਲ ਕੱਪ ਕੀ ਹੈ ਤੇ ਕਿਵੇਂ ਕੰਮ ਕਰਦਾ ਹੈ

https://www.youtube.com/watch?v=XbmNbfdni-Y

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''95111539-3983-419b-9fbd-ff7410534072'',''assetType'': ''STY'',''pageCounter'': ''punjabi.india.story.61593773.page'',''title'': ''ਸੰਗਰੂਰ ਜ਼ਿਮਨੀ ਚੋਣ: ਭਗਵੰਤ ਮਾਨ ਦੇ ਅਸਤੀਫ਼ੇ ਤੋਂ ਬਾਅਦ ਖਾਲੀ ਹੋਈ ਲੋਕ ਸਭਾ ਸੀਟ ਬਾਰੇ ਜਾਣੋ ਕੁਝ ਖਾਸ ਗੱਲਾਂ'',''author'': ''ਖੁਸ਼ਹਾਲ ਲਾਲੀ '',''published'': ''2022-05-26T11:17:16Z'',''updated'': ''2022-05-26T11:17:16Z''});s_bbcws(''track'',''pageView'');