ਮੌਂਕੀਪੌਕਸ ਦੀ ਬਿਮਾਰੀ ਬਾਰੇ ਹੁਣ ਤੱਕ ਕੀ ਪਤਾ ਹੈ ਤੇ ਕੀ ਇਸ ਬਾਰੇ ਫ਼ਿਕਰ ਕਰਨ ਦੀ ਲੋੜ ਹੈ

05/21/2022 7:38:26 AM

Getty Images

ਮੌਂਕੀਪੋਕਸ ਦਾ ਇੱਕ ਹੋਰ ਕੇਸ ਯੂਕੇ ਵਿੱਚ ਸਾਹਮਣੇ ਆਇਆ ਹੈ। ਇਹ ਮਰੀਜ਼ ਥੋੜ੍ਹੇ ਸਮੇਂ ਪਹਿਲਾਂ ਨਾਇਜੀਰੀਆ ਦੀ ਯਾਤਰਾ ਤੋਂ ਵਾਪਸ ਆਇਆ ਹੈ।

ਚਰਚਾ ਵਿੱਚ ਆਈ ਇਹ ਬਿਮਾਰੀ ਕੀ ਹੈ, ਇਸ ਬਾਰੇ ਅਸੀਂ ਇੱਥੇ ਸਮਝਾਂਗੇ-

ਮੌਂਕੀਪੋਕਸ ਦੇ ਕੀ ਕਾਰਨ ਹਨ?

ਮੌਂਕੀਪੋਕਸ ਦਾ ਕਾਰਨ ਇਸੇ ਨਾਮ ਦਾ ਇੱਕ ਵਾਇਰਸ ਹੈ। ਇਹ ਸਮਾਲਪੌਕਸ ਵਰਗਾ ਹੀ ਹੈ ਪਰ ਉਸ ਤੋਂ ਇਸ ਦੀ ਲਾਗ ਘੱਟ ਹੈ ਅਤੇ ਉਸ ਤੋਂ ਘੱਟ ਖ਼ਤਰਨਾਕ ਹੁੰਦਾ ਹੈ।

ਇਹ ਜ਼ਿਆਦਾਤਰ ਅਫ਼ਰੀਕਾ ਦੇ ਇਲਾਕਿਆਂ ਵਿੱਚ ਪਾਇਆ ਜਾਂਦਾ ਹੈ। ਮੱਧ ਅਤੇ ਦੱਖਣੀ ਅਫ਼ਰੀਕਾ ਦੇ ਦੂਰ-ਦੁਰਾਡੇ ਇਲਾਕੇ ਇਸ ਨਾਲ ਜ਼ਿਆਦਾ ਪ੍ਰਭਾਵਿਤ ਹਨ। ਇਹ ਦੋ ਤਰ੍ਹਾਂ ਦੇ ਹੁੰਦੇ ਹਨ, ਜਿਨ੍ਹਾਂ ਵਿੱਚੋਂ ਇੱਕ ਦੱਖਣੀ ਅਫ਼ਰੀਕਾ ਅਤੇ ਦੂਜਾ ਮੱਧ ਅਫ਼ਰੀਕਾ ਵਿੱਚ ਪਾਇਆ ਜਾਂਦਾ ਹੈ।

ਯੂਕੇ ਵਿੱਚ ਜੋ ਮਰੀਜ਼ ਮਿਲੇ ਹਨ ਉਹ ਨਾਈਜੀਰੀਆ ਤੋਂ ਆਏ ਹਨ ਅਤੇ ਇਸ ਕਰਕੇ ਹੋ ਸਕਦਾ ਹੈ ਕਿ ਇਹ ਦੱਖਣੀ ਅਫ਼ਰੀਕਾ ਵਾਲਾ ਸਟ੍ਰੇਨ ਹੋਵੇ। ਇੱਕ ਸਿਹਤ ਕਰਮਚਾਰੀ ਨੂੰ ਮਰੀਜ਼ ਤੋਂ ਇਹ ਬਿਮਾਰੀ ਹੋਈ ਹੈ।

ਫਿਲਹਾਲ ਯੂਕੇ ਵਿੱਚ ਇਸ ਦੇ 4 ਨਵੇਂ ਕੇਸ ਆਏ ਹਨ। ਯੂਕੇ ਦੀ ਹੈਲਥ ਸਿਕਿਓਰਿਟੀ ਏਜੰਸੀ ਮੁਤਾਬਕ ਜੇਕਰ ਕਿਸੇ ਨੂੰ ਇਹ ਸਮੱਸਿਆ ਸਾਹਮਣੇ ਆਉਂਦੀ ਹੈ ਤਾਂ ਉਨ੍ਹਾਂ ਨੂੰ ਡਾਕਟਰ ਕੋਲ ਜਾਣਾ ਚਾਹੀਦਾ ਹੈ।

ਇਹ ਵੀ ਪੜ੍ਹੋ:

  • ਭਾਰਤ ਦੀਆਂ ਉਹ ਰਾਣੀਆਂ ਜਿਨ੍ਹਾਂ ਨੇ 200 ਸਾਲ ਪਹਿਲਾਂ ਵੈਕਸੀਨ ਦਾ ਪ੍ਰਚਾਰ ਕੀਤਾ
  • ਵੈਕਸੀਨ ਬਣਾਉਣ ਲਈ 20 ਸਾਲ ਲਗਾਉਣ ਵਾਲੀ ਸਾਇੰਸਦਾਨ ਉਸ ਤੋਂ ਪੈਸੇ ਨਹੀਂ ਕਮਾਉਣਾ ਚਾਹੁੰਦੀ
  • ਬੀਅਰ ਨਾਲ ਚੇਚਕ ਦਾ ਇਲਾਜ ਕਰਨ ਦੇ ਦਾਅਵਿਆਂ ਦੇ ਯੁੱਗ ’ਚ ਪਹਿਲੀ ਵੈਕਸੀਨ ਇੰਝ ਬਣੀ ਸੀ
Getty Images

ਮੌਂਕੀਪੌਕਸ: ਸ਼ੁਰੂ ਵਿੱਚ ਦੁਖ ਸਕਦਾ ਹੈ ਸਿਰ

ਇਸ ਦੇ ਸ਼ੁਰੂਆਤੀ ਲੱਛਣਾਂ ਵਿੱਚ ਬੁਖਾਰ, ਸਿਰ ਦਰਦ, ਸੋਜ, ਪਿੱਠ ਵਿੱਚ ਦਰਦ, ਮਾਸਪੇਸ਼ੀਆਂ ਵਿੱਚ ਦਰਦ ਅਤੇ ਥਕਾਵਟ ਸ਼ਾਮਿਲ ਹਨ।

ਇੱਕ ਵਾਰ ਬੁਖਾਰ ਹੋ ਜਾਵੇ ਤਾਂ ਚਮੜੀ ਉੱਪਰ ਦਾਣੇ ਹੋ ਸਕਦੇ ਹਨ ਜੋ ਹੌਲੀ-ਹੌਲੀ ਚਿਹਰੇ ਤੱਕ ਅਤੇ ਉਸ ਤੋਂ ਬਾਅਦ ਸ਼ਹਿਰ ਦੇ ਦੂਜੇ ਹਿੱਸਿਆਂ ਤੱਕ ਵੀ ਪਹੁੰਚ ਸਕਦੇ ਹਨ। ਇਹ ਜ਼ਿਆਦਾਤਰ ਹੱਥਾਂ, ਪੈਰਾਂ ਉੱਪਰ ਦੇਖਣ ਨੂੰ ਮਿਲਦੇ ਹਨ।

ਇਸ ਵਿੱਚ ਚੇਚਕ ਦੇ ਦਾਣਿਆਂ ਵਰਗੇ ਦਾਣੇ ਨਿਕਲ ਆਉਂਦੇ ਹਨ ਜਿਨ੍ਹਾਂ ਵਿੱਚ ਪਾਕ ਭਰ ਜਾਂਦੀ ਹੈ ਤੇ ਖੁਰਕ ਹੁੰਦੀ ਹੈ। ਠੀਕ ਹੋਣ ''ਤੇ ਇਹ ਛਾਲੇ ਸੁੱਕ ਜਾਂਦੇ ਹੈ। ਠੀਕ ਹੋਣ ਤੋਂ ਬਾਅਦ ਇਸ ਦੇ ਨਿਸ਼ਾਨ ਵੀ ਰਹਿ ਜਾਂਦੇ ਹਨ।

ਮੌਂਕੀਪੋਕਸ ਤੋਂ ਹੋਣ ਵਾਲੀ ਲਾਗ ਜ਼ਿਆਦਾਤਰ ਦੋ ਤੋਂ ਤਿੰਨ ਹਫ਼ਤੇ ਰਹਿੰਦੀ ਹੈ।

ਮੌਂਕੀਪੌਕਸ: ਇਹ ਤਿੰਨ ਹਨ ਲਾਗ ਦੇ ਰਾਹ

ਕਿਸੇ ਮਰੀਜ਼ ਦੇ ਨਾਲ ਸੰਪਰਕ ਵਿਚ ਆਉਣ ਤੇ ਇਹ ਬਿਮਾਰੀ ਹੋ ਸਕਦੀ ਹੈ। ਇਸ ਦੇ ਵਾਇਰਸ ਚਮੜੀ ਉੱਪਰ ਸੱਟ ਰਾਹੀਂ ਸਰੀਰ ਅੰਦਰ ਜਾ ਸਕਦੇ ਹਨ।

ਕਈ ਵਾਰ ਇਹ ਮੂੰਹ ਅੱਖਾਂ ਤੇ ਨੱਕ ਰਾਹੀਂ ਫਿਰ ਵੀ ਸਰੀਰ ਦੇ ਅੰਦਰ ਜਾਂਦੇ ਹਨ।

ਇਹ ਸੈਕਸ ਦੌਰਾਨ ਹੋਣ ਵਾਲੀ ਬਿਮਾਰੀਆਂ ਦੀ ਸੂਚੀ ਵਿੱਚ ਸ਼ਾਮਲ ਨਹੀਂ ਸੀ ਪਰ ਸੈਕਸ ਦੌਰਾਨ ਵੀ ਇਸ ਦੇ ਵਾਇਰਸ ਸਰੀਰ ਵਿੱਚ ਜਾ ਵਿੱਚ ਜਾ ਸਕਦੇ ਹਨ।

ਇਹ ਪ੍ਰਭਾਵਿਤ ਜਾਨਵਰ ਜਿਵੇਂ ਬਾਂਦਰ, ਚੂਹੇ ਅਤੇ ਕਾਟੋਆਂ ਤੋਂ ਹੋ ਸਕਦੀ ਹੈ। ਜੇਕਰ ਤੁਹਾਡੇ ਬਿਸਤਰੇ ਜਾਂ ਕੱਪੜਿਆਂ ਵਿੱਚ ਵਾਇਰਸ ਦੇ ਕਣ ਹਨ ਤਾਂ ਵੀ ਤੁਸੀਂ ਪ੍ਰਭਾਵਿਤ ਹੋ ਸਕਦੇ ਹੋ।

Getty Images
ਮੌਂਕੀਪੌਕਸ ਦਾ ਵਾਇਰਸ

ਮੌਂਕੀਪੌਕਸ ਕਿੰਨਾ ਖ਼ਤਰਨਾਕ?

ਵਾਇਰਸ ਦੇ ਜ਼ਿਆਦਾਤਰ ਮਾਮਲੇ ਹਲਕੇ ਹੀ ਹੁੰਦੇ ਹਨ, ਕਈ ਵਾਰ ਤਾਂ ਚਿਕਲਪੌਕਸ ਵਰਗੇ ਹੀ ਲਗਦੇ ਹਨ ਅਤੇ ਆਪਣੇ ਆਪ ਹੀ ਕੁਝ ਦਿਨਾਂ ਵਿੱਚ ਗਾਇਬ ਹੋ ਜਾਂਦੇ ਹਨ।

ਹਾਲਾਂਕਿ ਕਈ ਵਾਰ ਮੌਂਕੀਪੌਕਸ ਗੰਭੀਰ ਵੀ ਹੋ ਸਕਦਾ ਹੈ। ਪੱਛਮੀ ਅਫ਼ਰੀਕਾ ਵਿੱਚ ਇਸ ਕਾਰ ਕੁਝ ਮੌਤਾਂ ਵੀ ਦਰਜ ਕੀਤੀਆਂ ਗਈਆਂ ਹਨ।

ਮੌਂਕੀਪੌਕਸ ਪਹਿਲਾਂ ਬਾਂਦਰਾਂ ਵਿੱਚ ਦੇਖਿਆ ਗਿਆ

ਮੌਂਕੀਪੌਕਸ ਸਭ ਤੋਂ ਪਹਿਲਾਂ ਬੰਦੀ ਬਾਂਦਰਾਂ ਵਿੱਚ ਪਛਾਣਿਆ ਗਿਆ ਸੀ। ਸਾਲ 1970 ਤੋਂ ਬਾਅਦ ਪੱਛਮੀ ਅਫ਼ਰੀਕਾ ਦੇ ਸਾਰੇ 10 ਕਈ ਦੇਸ਼ਾਂ ਵਿੱਚ ਇਸ ਦੇ ਮਾਮਲੇ ਸਥਾਨਕ ਬੀਮਾਰੀ ਦੇ ਰੂਪ ਵਿੱਚ ਸਾਹਮਣੇ ਆਏ ਹਨ।

Getty Images
ਕਾਟੋ ਵੀ ਇੱਕ ਅਜਿਹਾ ਜਾਨਵਰ ਹੈ ਜਿਸ ਤੋਂ ਮੌਂਕੀਪੌਕਸ ਫੈਲ ਸਕਦਾ ਹੈ

ਸਾਲ 2003 ਵਿੱਚ ਅਮਰੀਕਾ ਵਿੱਚ ਇਸ ਦਾ ਆਊਟਬਰੇਕ ਹੋਇਆ ਸੀ। ਇਹ ਪਹਿਲਾ ਮੌਕਾ ਸੀ ਜਦੋਂ ਅਫ਼ਰੀਕਾ ਤੋਂ ਬਾਹਰ ਇਹ ਬਿਮਾਰੀ ਦੇਖੀ ਗਈ।

ਮਰੀਜ਼ਾਂ ਨੂੰ ਇਸ ਦੀ ਲਾਗ ਪੈਰੀਆਰੀ ਕੁੱਤਿਆਂ ਤੋਂ ਲੱਗੀ ਸੀ। ਕੁੱਤਿਆਂ ਨੂੰ ਇਹ ਲਾਗ ਅਫ਼ਰੀਕਾ ਤੋਂ ਬਰਾਮਦ ਕੀਤੇ ਗਏ ਜਾਨਵਰਾਂ ਤੋਂ ਲੱਗੀ ਸੀ।

ਉਸ ਸਮੇਂ 81 ਕੇਸ ਸਾਹਮਣੇ ਆਏ ਸਨ ਪਰ ਕੋਈ ਮੌਤ ਦਰਜ ਨਹੀਂ ਕੀਤੀ ਗਈ ਸੀ।

ਪਹਿਲੇ ਕੇਸ ਮਿਲਣ ਤੋਂ ਲਗਭਗ 40 ਸਾਲ ਬਾਅਦ 2017 ਵਿੱਚ ਨਾਈਜੀਰੀਆ ਨੇ ਇਸ ਦਾ ਸਭ ਤੋਂ ਵੱਡਾ ਫੁਟਾਅ ਦੇਖਿਆ। ਉਸ ਸਮੇਂ ਮੌਕੀਪੌਕਸ ਦੇ 172 ਸ਼ੱਕੀ ਕੇਸ ਸਨ ਜਿਨ੍ਹਾਂ ਵਿੱਚ 75% ਪੁਰਸ਼ ਸਨ ਜਿਨ੍ਹਾਂ ਦੀ ਉਮਰ 21 ਤੋਂ 40 ਸਾਲ ਸੀ।

ਮੌਂਕੀਪੌਕਸ ਦੇ ਇਲਾਜ ਵਿੱਚ ਸਮਾਲਪੌਕਸ ਦੀ ਵੈਕਸੀਨ

Getty Images

ਮੌਂਕੀਪੌਕਸ ਦਾ ਫਿਲਹਾਲ ਕੋਈ ਇਲਾਜ ਨਹੀਂ ਹੈ। ਹਾਂ, ਲਾਗ ਨੂੰ ਫੈਲਣ ਤੋਂ ਰੋਕ ਕੇ ਬਿਮਾਰੀ ਨੂੰ ਫ਼ੈਲਣ ਤੋਂ ਰੋਕਿਆ ਜਾ ਸਕਦਾ ਹੈ।

ਸਮਾਲਪੌਕਸ ਦੀ ਵੈਕਸੀਨ ਮੌਂਕੀਪੌਕਸ ਲਈ 85% ਕਾਰਗਰ ਪਾਈ ਗਈ ਹੈ। ਕਈ ਵਰ ਇਸ ਦੀ ਵਰਤੋਂ ਕੀਤੀ ਜਾਂਦੀ ਹੈ।

ਕੀ ਲੋਕਾਂ ਨੂੰ ਡਰਨਾ ਚਾਹੀਦਾ ਹੈ?

ਇੰਗਲੈਂਡ ਦੇ ਮੌਲੀਕਿਊਲਰ ਨੌਟਿੰਘਮ ਯੂਨੀਵਰਸਿਟੀ ਵਿੱਚ ਵਾਇਰੌਲੋਜੀ ਦੇ ਪ੍ਰੋਫ਼ੈਸਰ ਜੌਨਥਨ ਬਾਲ ਨੇ ਇੰਗਲੈਂਡ ਵਿੱਚ ਇਸ ਦੇ ਸਥਿਤੀ ਦੇ ਹਵਾਲੇ ਨਾਲ ਦੱਸਿਆ, '''' ਜਿਨ੍ਹਾਂ ਨੂੰ ਸ਼ੁਰੂ ਵਿੱਚ ਮੌਕੀਪੌਕਸ ਦੀ ਲਾਗ ਹੋਈ ਸੀ ਉਨ੍ਹਾਂ ਦੇ ਸੰਪਰਕ ਵਿੱਚ ਆਉਣ ਵਾਲਿਆਂ 50 ਜਣਿਆਂ ਵਿੱਚੋਂ ਸਿਰਫ਼ ਇੱਕ ਜਣੇ ਨੂੰ ਲਾਗ ਹੋਈ ਹੈ। ਇਹ ਦਰਸਾਉਂਦਾ ਹੈ ਕਿ ਲਾਗ ਕਿੰਨੀ ਕਮਜ਼ੋਰ ਹੈ।''''

ਪਬਲਿਕ ਹੈਲਥ ਇੰਗਲੈਂਡ ਵਿੱਚ ਨੈਸ਼ਨਲ ਇਨਫੈਕਸ਼ਨ ਸਰਵਿਸ ਦੇ ਡਿਪਟੀ ਡਾਇਰੈਕਟਰ ਡਾ਼ ਨਿੱਕ ਫਿਨ ਮੁਤਾਬਕ, ''''ਇਸ ਗੱਲ ''ਤੇ ਜ਼ੋਰ ਦੇਣਾ ਅਹਿਮ ਹੈ ਕਿ ਮੌਂਕੀਪੌਕਸ ਮਨੁੱਖਾਂ ਵਿੱਚ ਇੰਨੀ ਸੌਖੀ ਤਰ੍ਹਾਂ ਨਹੀਂ ਫ਼ੈਲਦਾ ਹੈ। ਇਸ ਲਈ ਜਨਤਾ ਦੀ ਸਿਹਤ ਨੂੰ ਖ਼ਤਰਾ ਘੱਟ ਹੈ।''''

ਸਰੋਤ: ਪਬਲਿਕ ਹੈਲਥ ਇੰਗਲੈਂਡ ਅਤੇ ਵਿਸ਼ਵ ਸਿਹਤ ਸੰਗਠਨ

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''33e2d7b3-2b3b-40c4-afe9-2a46d9e0ef43'',''assetType'': ''STY'',''pageCounter'': ''punjabi.international.story.61525839.page'',''title'': ''ਮੌਂਕੀਪੌਕਸ ਦੀ ਬਿਮਾਰੀ ਬਾਰੇ ਹੁਣ ਤੱਕ ਕੀ ਪਤਾ ਹੈ ਤੇ ਕੀ ਇਸ ਬਾਰੇ ਫ਼ਿਕਰ ਕਰਨ ਦੀ ਲੋੜ ਹੈ'',''published'': ''2022-05-21T02:03:15Z'',''updated'': ''2022-05-21T02:03:15Z''});s_bbcws(''track'',''pageView'');