ਨਵਜੋਤ ਸਿੰਘ ਸਿੱਧੂ ਨੂੰ ਜੇਲ੍ਹ ਵਿੱਚ ਕੀ ਕੰਮ ਕਰਨਾ ਪੈ ਸਕਦਾ ਹੈ ਤੇ ''''ਰੋਡ ਰੇਜ'''' ਬਾਰੇ ਕਾਨੂੰਨ ਕੀ ਕਹਿੰਦਾ ਹੈ

05/20/2022 7:23:25 PM

ਸੁਪਰੀਮ ਕੋਰਟ ਵੱਲੋਂ ਸਾਬਕਾ ਕ੍ਰਿਕਟਰ ਅਤੇ ਸਿਆਸਤਦਾਨ ਨਵਜੋਤ ਸਿੰਘ ਸਿੱਧੂ ਨੂੰ ਕਰੀਬ 34 ਸਾਲ ਪੁਰਾਣੇ ਰੋਡ ਰੇਜ ਦੇ ਕੇਸ ਵਿੱਚ ਇੱਕ ਸਾਲ ਦੀ ਬਾਮੁਸ਼ੱਕਤ ਕੈਦ ਸੁਣਾਏ ਜਾਣ ਤੋਂ ਬਾਅਦ ਸਿੱਧੂ ਨੇ ਸ਼ੱਕਰਵਾਰ ਨੂੰ ਆਤਮ ਸਮਰਪਣ ਕਰ ਦਿੱਤਾ। ਕਾਨੂੰਨ ਮੁਤਾਬਕ ਸਿੱਧੂ ਨੂੰ ਜੇਲ੍ਹ ਵਿੱਚ ਬਾਮੁਸ਼ੱਕਤ ਕੈਦ ਕਾਰਨ ਕੰਮ ਵੀ ਕਰਨਾ ਪਵੇਗਾ।

ਬਾਮੁਸ਼ੱਕਤ ਕੈਦ ਕੀ ਹੁੰਦੀ ਹੈ?

ਬਾਮੁਸ਼ੱਕਤ ਕੈਦ ਦਾ ਅਰਥ ਹੁੰਦਾ ਹੈ ਕਿ ਇੱਕ ਕੈਦੀ ਨੂੰ ਜੇਲ੍ਹ ਵਿੱਚ ਸਜ਼ਾ ਦੌਰਾਨ ਕੰਮ ਕਰਨਾ ਪੈਂਦਾ ਹੈ। ਹਾਲਾਂਕਿ ਅੰਗਰੇਜ਼ਾਂ ਦੇ ਰਾਜ ਦੌਰਾਨ ਬਾਮੁਸ਼ੱਕਤ ਕੈਦ ਵਿੱਚ ਕੈਦੀਆਂ ਤੋਂ ਪੱਥਰ ਤੁੜਵਾਉਣ ਦਾ ਕੰਮ ਕਰਵਾਇਆ ਜਾਂਦਾ ਸੀ। ਪਰ ਅੱਜ ਕੱਲ੍ਹ ਜੇਲ੍ਹ ਸਨਅਤ, ਬਾਗਬਾਨੀ ਜਾਂ ਲਾਇਬ੍ਰੇਰੀ, ਆਦਿ ਦਾ ਕੰਮ ਲਿਆ ਜਾਂਦਾ ਹੈ।

ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਸੀਨੀਅਰ ਵਕੀਲ ਆਰ.ਐਸ. ਬੈਂਸ ਦਾ ਕਹਿਣਾ ਹੈ ਕਿ, "ਜੇਲ੍ਹ ਵਿੱਚ ਬਾਮੁਸ਼ੱਕਤ ਕੈਦ ਵਾਲਿਆਂ ਨੂੰ ਕੰਮ ਕਰਨਾ ਪੈਂਦਾ ਹੈ ਪਰ ਆਮ ਸਜ਼ਾ ਵਾਲਿਆਂ ਨੂੰ ਕੰਮ ਨਹੀਂ ਕਰਨਾ ਪੈਂਦਾ।"

ਸਾਲ 2011 ਦੀ ਹਿੰਦੋਸਤਾਨ ਟਾਇਮਜ਼ ਦੀ ਰਿਪੋਰਟ ਵਿੱਚ ਡੀਜੀ ਤਿਹਾੜ ਜੇਲ੍ਹ ਨੀਰਜ ਕੁਮਾਰ ਦਾ ਕਹਿਣਾ ਸੀ, "ਬਾਮੁਸ਼ੱਕਤ ਕੈਦ ਸ਼ਬਦ ਨੂੰ ਸੋਧਣ ਦੀ ਲੋੜ ਹੈ। ਕਿਉਂਕਿ ਇਹ ਕਿਤੇ ਵੀ ਸਪੱਸ਼ਟ ਤੌਰ ''ਤੇ ਪਰਿਭਾਸ਼ਿਤ ਨਹੀਂ ਕੀਤਾ ਗਿਆ ਹੈ, ਅਸੀਂ ਸਧਾਰਨ ਤੌਰ ਉਪਰ ਇਸ ਨੂੰ ਇਸ ਤਰ੍ਹਾਂ ਲੈਦੇ ਹਾਂ ਕਿ ਬਾਮੁਸ਼ੱਕਤ ਕੈਦੀ ਨੂੰ ਕੰਮ ਕਰਨਾ ਚਾਹੀਦਾ ਹੈ। ਸਧਾਰਨ ਕੈਦ ਦੀ ਸਜ਼ਾ ਵਾਲੇ ਕੈਦੀ ਕੋਲ ਵਿਕਲਪ ਹੁੰਦਾ ਹੈ ਪਰ ਬਾਮੁਸ਼ੱਕਤ ਕੈਦੀ ਕੋਲ ਨਹੀਂ ਹੁੰਦਾ।"

ਪੰਜਾਬ ਪੁਲਿਸ ਦੇ ਸਾਬਕਾ ਡੀ.ਜੀ.ਪੀ. ਸ਼ਸ਼ੀ ਕਾਂਤ ਕਹਿਦੇ ਹਨ, "ਜੇਲ੍ਹ ਵਿੱਚ ਮੁਸ਼ੱਕਤ ਦਾ ਅਰਥ ਮੁਸ਼ੱਕਤ ਤਾਂ ਹੁੰਦਾ ਹੈ। ਕੈਦੀਆਂ ਤੋਂ ਵੱਖ-ਵੱਖ ਕੰਮ ਲਏ ਜਾਂਦੇ ਹਨ ਜਿਸ ਵਿੱਚ ਬਾਗਵਾਨੀ, ਲੱਕੜ ਦਾ ਕੰਮ ਜਾਂ ਉਹਨਾਂ ਦੀ ਮੁਹਾਰਤ ਮੁਤਾਬਕ ਕੰਮ। ਇਸ ਦੇ ਅਨੁਸਾਰ ਹੀ ਉਹਨਾਂ ਨੂੰ ਦਿਹਾੜੀ ਵੀ ਦਿੱਤੀ ਜਾਂਦੀ ਹੈ।"

ਇਹ ਵੀ ਪੜ੍ਹੋ:

  • ਨਵਜੋਤ ਸਿੱਧੂ ਨੇ ਆਪਣੇ ਖ਼ਿਲਾਫ਼ ਹਾਈਕਮਾਂਡ ਨੂੰ ਗਈ ਚਿੱਠੀ ''ਤੇ ਸਾਧੀ ਰੱਖੀ ਚੁੱਪੀ, ਕਾਂਗਰਸ ''ਚ ਖਿੱਚੋਤਾਣ ਬਰਕਰਾਰ
  • ਨਵਜੋਤ ਸਿੰਘ ਸਿੱਧੂ ਦੇ ਉਹ 5 ਬਿਆਨ ਜਦੋਂ ਉਨ੍ਹਾਂ ਨੇ ਆਪਣੀ ਹੀ ਕਾਂਗਰਸ ਸਰਕਾਰ ਨੂੰ ਦਿੱਤੀ ਸਲਾਹ
  • ''ਅਗਰ ਤੁਸੀਂ ਮੈਨੂੰ ਫ਼ੈਸਲਾ ਨਹੀਂ ਲੈਣ ਦਿਓਂਗੇ, ਫਿਰ ਮੈਂ ਇੱਟ ਨਾਲ ਇੱਟ ਖੜਾਕਾਊਂਗਾ''

ਜੋਗਾ ਸਿੰਘ ਸੇਖੋਂ, ਸਾਬਕਾ ਜੇਲ੍ਹ ਸੁਪਰੀਡੈਂਟ, ਕੇਂਦਰੀ ਜੇਲ੍ਹ ਬਠਿੰਡਾ ਦਾ ਕਹਿਣਾ ਹੈ ਕਿ ਬਾਮੁਸ਼ਕੱਤ ਸਜ਼ਾ ਦੇ ਕੈਦੀਆਂ ਨੂੰ ਜੇਲ੍ਹ ਵਿੱਚ ਕੰਮ ਕਰਨ ਨਾਲ ਗੁੱਡ ਕੰਡਕਟ ਤਹਿਤ ਸਜ਼ਾ ਵਿੱਚ ਛੋਟ ਮਿਲਦੀ ਹੈ ਪਰ ਜੇਕਰ ਕੋਈ ਕੈਦੀ ਕੰਮ ਕਰਨ ਤੋਂ ਇਨਕਾਰ ਕਰਦਾ ਹੈ ਤਾਂ ਉਸ ਨੂੰ ਇਹ ਫਾਇਦਾ ਨਹੀਂ ਮਿਲੇਗਾ।

ਸੇਖੋਂ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਇੱਕ ਸਿਆਸੀ ਲੀਡਰ ਹਨ ਜਿਨ੍ਹਾਂ ਦੀ ਸੁਰੱਖਿਆ ਦਾ ਵੀ ਮਾਮਲਾ ਹੈ ਜਿਸ ਲਈ ਉਨ੍ਹਾਂ ਤੋਂ ਕੰਮ ਕਰਵਾਉਣ ਲਈ ਆਖ਼ਰੀ ਫੈਸਲਾ ਮੌਕੇ ਦੇ ਅਫਸਰਾਂ ਵੱਲੋਂ ਹੀ ਲਿਆ ਜਾਵੇਗਾ। ਹਾਲਾਂਕਿ ਇਸ ਸਬੰਧੀ ਡਾਕਟਰਾਂ ਦੀ ਫਿਟਨੈਸ ਰਿਪੋਰਟ ਨੂੰ ਵੀ ਦੇਖਿਆ ਜਾਂਦਾ ਹੈ।

ਨਵਜੋਤ ਸਿੱਧੂ, ਸੰਜੇ ਦੱਤ ਸਮੇਤ ਹੋਰ ਵੱਡੇ ਸਿਤਾਰੇ ਜਿੰਨ੍ਹਾਂ ਨੂੰ ਬਾਮੁਸ਼ੱਕਤ ਕੈਦ ਸੁਣਾਈ ਗਈ

ਭਾਰਤ ਦੇ ਸੁਪਰੀਮ ਕੋਰਟ ਵੱਲੋਂ ਸਾਬਕਾ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਸ਼ੁਕਰਵਾਰ ਨੂੰ ਇੱਕ ਸਾਲ ਦੀ ਬਾਮੁਸ਼ੱਕਤ ਕੈਦ ਦੀ ਸਜ਼ਾ ਦਿੱਤੀ ਗਈ ਹੈ। ਜਾਣਕਾਰੀ ਮੁਤਾਬਕ ਸਿੱਧੂ ਨੂੰ ਜੇਲ੍ਹ ਵਿੱਚ ਕੈਦੀਆਂ ਵਾਲੇ ਚਿੱਟੇ ਕੱਪੜੇ ਪਾਉਣੇ ਪੈਣਗੇ ਅਤੇ ਉਹਨਾਂ ਨੂੰ ਪਰੀਜ਼ਨ ਫੈਕਟਰੀ, ਖੇਤਾਂ ਵਿੱਚ ਜਾਂ ਲਾਇਬ੍ਰੇਰੀ ਦਾ ਕੰਮ ਕਰਨਾ ਪੈ ਸਕਦਾ ਹੈ।

ਬੀਬੀਸੀ ਦੀ ਇੱਕ ਰਿਪੋਰਟ ਮੁਤਾਬਕ ਜਦੋਂ ਸਾਲ 2016 ਵਿੱਚ ਫਿਲਮ ਅਭਿਨੇਤਾ ਸੰਜੇ ਦੱਤ ਪੁਣੇ ਦੀ ਜੇਲ੍ਹ ਵਿੱਚੋਂ ਬਾਹਰ ਆਏ ਤਾਂ ਉਹਨਾਂ ਕੋਲ ਕਾਫੀ ਨਵੇਂ ਤਜ਼ਰਬੇ ਸਨ। ਦੱਤ ਨੇ ਜੇਲ੍ਹ ਵਿੱਚ ਕਾਗਜ਼ ਦੇ ਬੈਗ ਬਣਾਉਣੇ ਸਿੱਖੇ ਅਤੇ ਉਹਨਾਂ ਕੋਲ ਰੇਡੀਓ ਡਿਸਕ ਜੌਕੀ ਦਾ ਵੀ ਤਜਰਬਾ ਸੀ। ਸੰਜੇ ਦੱਤ ਨੂੰ 1993 ਦੇ ਧਮਾਕਿਆਂ ਦੇ ਇੱਕ ਕੇਸ ਦੇ ਸਬੰਧ ਵਿੱਚ ਹਥਿਆਰਾਂ ਦੇ ਕੇਸ ''ਚ ਸਜ਼ਾਂ ਸੁਣਾਈ ਗਈ ਸੀ।

ਮਸ਼ਹੂਰ ਆਰੁਸ਼ੀ ਕਤਲ ਕੇਸ ਵਿੱਚ ਸਾਲ 2017 ਵਿੱਚ ਆਪਣੀ ਧੀ ਦੇ ਕਥਿਤ ਕਤਲ ਦੇ ਦੋਸ਼ ਵਿੱਚੋਂ ਬਰੀ ਹੋਣ ਤੋਂ ਬਾਅਦ ਜਦੋਂ ਡਾਕਟਰ ਰਾਜੇਸ਼ ਤਲਵਾੜ ਅਤੇ ਨਪੂਰ ਤਲਵਾੜ ਜੇਲ੍ਹ ਤੋਂ ਬਾਹਰ ਆਏ ਤਾਂ ਜੇਲ੍ਹ ਅਧਿਕਾਰੀ ਇਸ ਦੰਦਸਾਜ਼ ਜੋੜੇ ਵੱਲੋਂ ਨਿਭਾਈਆਂ ਸੇਵਾਵਾਂ ਤੋਂ ਕਾਫੀ ਖੁਸ਼ ਨਜ਼ਰ ਆਏ। ਤਲਵਾੜ ਜੋੜਾ ਜੇਲ੍ਹ ਵਿੱਚ ਡੈਂਟਲ ਕਲਿੰਨਿਕ ਚਲਾਉਂਦਾ ਰਿਹਾ ਅਤੇ ਉਹਨਾਂ ਜੇਲ੍ਹ ਦੀ ਕਲਿੰਨਿਕ ਨੂੰ ਮੁੜ ਸੁਰਜੀਤ ਵੀ ਕੀਤੇ ਸੀ।

ਰੋਡ ਰੇਜ ਦਾ ਅਰਥ ਅਤੇ ਕਾਨੂੰਨ

ਬੀਬੀਸੀ ਨਾਲ ਗੱਲਬਾਤ ਦੌਰਾਨ ਮਾਹਿਰਾਂ ਦਾ ਕਹਿਣਾ ਸੀ ਕਿ ਰੋਡ ਰੇਜ ਦਾ ਅਰਥ ਹੁੰਦਾ ਹੈ ਜਦੋਂ ਇੱਕ ਵਾਹਨ ਚਾਲਕ ਦਾ ਗੈਰ-ਵਾਜਿਬ ਗੁੱਸਾ ਦੂਜੇ ਚਾਲਕ ਉਪਰ ਉੱਤਰਦਾ ਹੈ। ਇਸ ਦੇ ਕਈ ਕਾਰਨ ਹੁੰਦੇ ਹਨ ਜਿਸ ਵਿੱਚ ਲੋਕਾਂ ਨੂੰ ਕੁੱਟਣਾ ਜਾਂ ਪਾਰਕਿੰਗ ਦੀ ਥਾਂ ਘੇਰਨਾ ਹੋ ਸਕਦਾ ਹੈ।

ਇਸ ਤੋਂ ਇਲਾਵਾ ਵਾਹਨ ਚਾਲਕਾਂ ਦਾ ਇੱਕ ਦੂਜੇ ਨੂੰ ਗਲਤ ਇਸ਼ਾਰੇ ਕਰਨਾ ਜਾਂ ਚਿਲਾਉਣਾ ਵੀ ਹੋ ਸਕਦਾ ਹੈ।

ਹਵਾਈ ਯੂਨੀਵਸਿਟੀ ਵਿੱਚ ਟਰੈਫਿਕ ਮਨੋ-ਵਿਗਿਆਨ ਦੇ ਪ੍ਰੋਫੈਸਰ ਲਿਉਨ ਜੇਮਜ ਦਾ ਕਹਿਣਾ ਹੈ ਕਿ ਖੋਜਾਂ ਤੋਂ ਪਤਾ ਲੱਗਾ ਹੈ ਕਿ ਸ਼ੁਰੂਆਤੀ ਗੁੱਸਾ ਸਰੀਰ ਲਈ ਬਹੁਤ ਖਤਰਨਾਕ ਹੁੰਦਾ ਹੈ। ਇਹ ਉਦੋਂ ਹੋਰ ਵੀ ਮਾੜਾ ਹੁੰਦਾ ਹੈ ਜਦੋਂ ਵਾਰ-ਵਾਰ ਵਾਪਰਦਾ ਹੈ।

Getty Images

ਮਾਹਿਰਾਂ ਮੁਤਾਬਕ ਰੋਡ ਰੇਜ ਸਬੰਧੀ ਭਾਰਤ ਵਿੱਚ ਕੋਈ ਵੱਖਰਾਂ ਕਾਨੂੰਨ ਨਹੀਂ ਹੈ ਅਤੇ ਅਕਸਰ ਅਜਿਹੀਆਂ ਘਟਨਾਵਾਂ ਵਿੱਚ ਕੇਸ IPC ਦੀਆਂ ਧਾਰਾਵਾਂ ਜਿਵੇਂ 304-A ਜਾਂ 323 ਤਹਿਤ ਹੀ ਦਰਜ ਕੀਤੇ ਜਾਂਦੇ ਹਨ।

ਸਾਬਕਾ ਡੀਜੀਪੀ ਸ਼ਸ਼ੀ ਕਾਂਤ ਦਾ ਕਹਿਣਾ ਹੈ, "ਇਹ ਬੜੀ ਚੱਕਰ ਵਾਲੀ ਗੱਲ ਹੈ । ਸਾਡੇ ਮੋਟਰ ਵਹੀਕਲ ਐਕਟ ਵਿੱਚ ਰੋਡ ਰੇਜ ਅਪਰਾਧ ਦੀ ਕੋਈ ਗੱਲ ਨਹੀਂ ਹੈ। ਇਸ ਤਰ੍ਹਾਂ ਝਗੜੇ ਵਿੱਚ ਜੇਕਰ ਕੋਈ ਵਿਅਕਤੀ ਮਰ ਜਾਂਦਾ ਹੈ ਤਾਂ ਧਾਰਾ 304-A ਲਗਾ ਦਿਤੀ ਜਾਂਦੀ ਹੈ।"

ਨਵਜੋਤ ਸਿੱਧੂ ਦਾ ਪੂਰਾ ਮਾਮਲਾ ਕੀ ਹੈ?

ਨਵਜੋਤ ਸਿੱਧੂ ''ਤੇ ਇਲਜ਼ਾਮ ਹਨ ਕਿ ਉਨ੍ਹਾਂ ਨੇ 27 ਦਸੰਬਰ 1988 ''ਚ ਪਟਿਆਲਾ ਵਿੱਚ ਪਾਰਕਿੰਗ ਨੂੰ ਲੈ ਕੇ ਹੋਈ ਬਹਿਸ ਤੋਂ ਬਾਅਦ 65 ਸਾਲਾ ਗੁਰਨਾਮ ਸਿੰਘ ਨਾਲ ਕੁੱਟਮਾਰ ਕੀਤੀ ਸੀ ਅਤੇ ਉਸੇ ਕੁੱਟਮਾਰ ਵਿੱਚ ਵੱਜੀ ਸੱਟ ਕਾਰਨ ਗੁਰਨਾਮ ਸਿੰਘ ਦੀ ਮੌਤ ਹੋ ਗਈ ਸੀ।

ਟਰਾਇਲ ਕੋਰਟ ਨੇ ਨਵਜੋਤ ਸਿੱਧੂ ਨੂੰ ਬਰੀ ਕਰ ਦਿੱਤਾ ਸੀ ਪਰ ਹਾਈ ਕੋਰਟ ਨੇ ਨਵਜੋਤ ਸਿੱਧੂ ਨੂੰ ਦੋਸ਼ੀ ਮੰਨਦੇ ਹੋਏ ਤਿੰਨ ਸਾਲ ਦੀ ਸਜ਼ਾ ਸੁਣਾਈ ਸੀ।

ਸਰਕਾਰੀ ਵਕੀਲ ਦਾ ਦਾਅਵਾ ਸੀ ਕਿ ਸਿੱਧੂ ਅਤੇ ਉਸ ਦਾ ਦੋਸਤ ਰੁਪਿੰਦਰ ਸਿੰਘ ਸੰਧੂ ਪਟਿਆਲਾ ਦੇ ਸ਼ੇਰਾਂਵਾਲਾ ਗੇਟ ਨੇੜੇ ਜਿਪਸੀ ਵਿੱਚ ਜਾ ਰਹੇ ਸਨ ਦੂਜੇ ਪਾਸੇ ਗੁਰਨਾਮ ਸਿੰਘ ਆਪਣੇ ਦੋ ਹੋਰ ਸਾਥੀਆਂ ਨਾਲ ਮਾਰੂਤੀ ਕਾਰ ਵਿੱਚ ਸਵਾਰ ਸਨ।

ਗੱਡੀ ਨੂੰ ਹਟਾਉਣ ਦੇ ਮਾਮਲੇ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਅਤੇ ਉਨ੍ਹਾਂ ਦੇ ਸਾਥੀ ਦੀ ਗੁਰਨਾਮ ਸਿੰਘ ਨਾਲ ਬਹਿਸ ਹੋਈ। ਬਹਿਸ ਦੌਰਾਨ ਗਰਮਾ-ਗਰਮੀ ਹੋ ਗਈ ਅਤੇ ਦੋਵੇਂ ਧਿਰਾਂ ਵਿਚਕਾਰ ਹੱਥੋਪਾਈ ਵੀ ਹੋ ਗਈ।

ਇਸ ਦੌਰਾਨ ਗੁਰਨਾਮ ਸਿੰਘ ਡਿੱਗ ਗਏ ਅਤੇ ਹਸਪਤਾਲ ਵਿੱਚ ਉਨ੍ਹਾਂ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ:

  • ਤੁਸੀਂ ਵੀ ਕਸਰਤ ਤੋਂ ਭੱਜਦੇ ਹੋ, ਤਾਂ ਇਹ 10 ਨੁਕਤੇ ਅਪਣਾਓ
  • ਅਸੀਂ ਰੋਜ਼ ਤਿੰਨ ਵਾਰ ਖਾਣਾ ਖਾਂਦੇ ਹਾਂ, ਪਰ ਸਿਹਤ ਮਾਹਰਾਂ ਦੀ ਕੀ ਹੈ ਸਲਾਹ ਕਿ ਕਦੋਂ ਕੀ ਖਾਈਏ
  • ਸੈਨੇਟਰੀ ਪੈਡ ਦੀ ਥਾਂ ਲੈ ਰਿਹਾ ਮੈਂਸਟੁਰਲ ਕੱਪ ਕੀ ਹੈ ਤੇ ਕਿਵੇਂ ਕੰਮ ਕਰਦਾ ਹੈ

https://www.youtube.com/watch?v=nbJdVJX8D60

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''c1b4ec1a-a258-4410-a3f2-8fc85fcfb1b0'',''assetType'': ''STY'',''pageCounter'': ''punjabi.india.story.61523451.page'',''title'': ''ਨਵਜੋਤ ਸਿੰਘ ਸਿੱਧੂ ਨੂੰ ਜੇਲ੍ਹ ਵਿੱਚ ਕੀ ਕੰਮ ਕਰਨਾ ਪੈ ਸਕਦਾ ਹੈ ਤੇ \''ਰੋਡ ਰੇਜ\'' ਬਾਰੇ ਕਾਨੂੰਨ ਕੀ ਕਹਿੰਦਾ ਹੈ'',''author'': ''ਅਵਤਾਰ ਸਿੰਘ'',''published'': ''2022-05-20T13:45:21Z'',''updated'': ''2022-05-20T13:45:21Z''});s_bbcws(''track'',''pageView'');