21 ਸਾਲਾ ਅਦਾਕਾਰ ਦੀ ਜਿਸ ਮੋਟਾਪਾ ਘਟਾਉਣ ਵਾਲੀ ਸਰਜਰੀ ਕਾਰਨ ਮੌਤ ਹੋਈ, ਉਹ ਕੀ ਹੈ - ਪ੍ਰੈੱਸ ਰੀਵਿਊ

05/18/2022 9:08:21 AM

ਮੋਟਾਪਾ ਘਟਾਉਣ ਵਾਲਾ ਆਪਰੇਸ਼ਨ ਕਰਵਾਉਣ ਤੋਂ ਬਾਅਦ, ਕੰਨੜ ਦੀ ਟੀਵੀ ਅਦਾਕਾਰਾ ਚੇਤਨਾ ਰਾਜ ਦੀ ਮੌਤ ਹੋ ਗਈ ਹੈ।

ਐੱਨਡੀਟੀਵੀ ਦੀ ਖ਼ਬਰ ਮੁਤਾਬਕ, 21 ਸਾਲਾ ਚੇਤਨਾ ਨੂੰ ਬਾਡੀ ਸ਼ੇਮਿੰਗ ਦਾ ਸ਼ਿਕਾਰ ਹੋਣਾ ਪਿਆ ਸੀ ਜਿਸ ਕਾਰਨ ਉਨ੍ਹਾਂ ਨੇ ਇਹ ਭਾਰ ਜਾਂ ਮੋਟਾਪਾ ਘਟਾਉਣ ਵਾਲਾ ਆਪ੍ਰੇਸ਼ਨ (ਲਿਪੋਸਕਸ਼ਨ) ਕਰਾਉਣ ਦਾ ਫੈਸਲਾ ਕੀਤਾ, ਪਰ ਆਪ੍ਰੇਸ਼ਨ ਤੋਂ ਬਾਅਦ ਉਨ੍ਹਾਂ ਦੀ ਹਾਲਤ ਖਰਾਬ ਹੁੰਦੀ ਜਾ ਰਹੀ ਸੀ ਅਤੇ ਉਨ੍ਹਾਂ ਦੇ ਫੇਫੜਿਆਂ ''ਚ ਪਾਣੀ ਭਰ ਗਿਆ ਸੀ।

ਜਾਣਕਾਰੀ ਮੁਤਾਬਕ, ਚੇਤਨਾ ਆਪਣੇ ਦੋਸਤਾਂ ਨਾਲ ਕਲੀਨਿਕ ਪਹੁੰਚੇ ਸਨ ਅਤੇ ਆਪ੍ਰੇਸ਼ਨ ਲਈ ਫਾਰਮ ''ਤੇ ਵੀ ਉਨ੍ਹਾਂ ਦੇ ਦੋਸਤ ਨੇ ਹੀ ਦਸਤਖ਼ਤ ਕੀਤੇ ਸਨ।

ਚੇਤਨਾ ਦੇ ਮਾਪਿਆਂ ਨੇ ਹਸਪਤਾਲ ''ਤੇ ਲਾਪਰਵਾਹੀ ਦਾ ਇਲਜ਼ਾਮ ਲਗਾਇਆ ਹੈ ਅਤੇ ਪੁਲਿਸ ਵੱਲੋਂ ਡਾਕਟਰ ਖਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਫਿਲਹਾਲ ਲਈ ਹਸਪਤਾਲ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ।

ਬੈਂਗਲੁਰੂ ਪੁਲਿਸ (ਉੱਤਰ) ਦੇ ਡੀਸੀ ਨੇ ਦੱਸਿਆ, ''''ਤਕਲੀਫ ਵਧਣ ਤੋਂ ਬਾਅਦ ਚੇਤਨਾ ਨੂੰ ਇੱਕ ਹਸਪਤਾਲ ਤੋਂ ਦੂਜੇ ਹਸਪਤਾਲ ਲਿਜਾਇਆ ਗਿਆ। ਉਨ੍ਹਾਂ ਦੇ ਪਰਿਵਾਰ ਨੇ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਅਸੀਂ ਇਸ ਦੀ ਜਾਂਚ ਕਰ ਰਹੇ ਹਾਂ।''''

ਉਨ੍ਹਾਂ ਦੱਸਿਆ ਕਿ ਸ਼ਿਕਾਇਤ ਮੁਤਾਬਕ ਇਹ ਮੈਡੀਕਲ ਲਾਪਰਵਾਹੀ ਦਾ ਮਾਮਲਾ ਹੈ। ਇਸ ਲਈ ਧਾਰਾ 174 ਦੇ ਤਹਿਤ ਇਸ ਮਾਮਲੇ ''ਤੇ ਕਾਰਵਾਈ ਕਰ ਰਹੇ ਹਾਂ।

ਕੀ ਹੁੰਦਾ ਹੈ ਲਿਪੋਸਕਸ਼ਨ

ਮੋਟਾਪਾ ਘਟਾਉਣ ਜਾਂ ਦੂਜੇ ਸ਼ਬਦਾਂ ''ਚ ਕਹੀਏ ਤਾਂ ਸਰੀਰ ਤੋਂ ਚਰਬੀ ਘਟਾਉਣ ਲਈ ਕੀਤੀ ਜਾਣ ਵਾਲੀ ਸਰਜਰੀ ਨੂੰ ਲਿਪੋਸਕਸ਼ਨ ਕਿਹਾ ਜਾਂਦਾ ਹੈ।

ਡਾਕਟਰਾਂ ਦਾ ਕਹਿਣਾ ਹੈ ਕਿ ਇਸ ਪ੍ਰਕਿਰਿਆ ਕਾਰਨ ਮੋਟਾਪੇ ਵਾਲੇ ਗਲੋਬਿਊਲਸ ਫੇਫੜਿਆਂ ''ਚ ਦਾਖਲ ਹਨ।

ਇਸਦੇ ਨਤੀਜੇ ਕਾਫੀ ਲੰਬੇ ਸਮੇਂ ਤੱਕ ਰਹਿ ਸਕਦੇ ਹਨ ਪਰ ਇਸਦੇ ਮਾੜੇ ਪ੍ਰਭਾਵਾਂ ਨੂੰ ਦੇਖਦੇ ਹੋਏ ਇਹ ਕਿਹਾ ਜਾ ਰਿਹਾ ਹੈ ਕਿ ਕਈ ਵਾਰ ਲਿਪੋਸਕਸ਼ਨ ਦੇ ਨਤੀਜੇ ਗਲਤ ਵੀ ਹੋ ਸਕਦੇ ਹਨ।

ਇਹ ਵੀ ਪੜ੍ਹੋ:

  • ਮਹਿੰਗਾਈ ਦੇ ਦੌਰ ਵਿੱਚ ਆਪਣੀ ਰਸੋਈ ਅਤੇ ਖਾਣ-ਪੀਣ ਦਾ ਖਰਚ ਇਨ੍ਹਾਂ 7 ਤਰੀਕਿਆਂ ਨਾਲ ਘਟਾ ਸਕਦੇ ਹੋ
  • ਆਨਲਾਈਨ ਗੇਮਿੰਗ: ਕੀ ਤੇਜ਼ੀ ਨਾਲ ਵਧਦਾ ਕਾਰੋਬਾਰ ਜੁਆ ਹੈ
  • ਦੋ ਭੈਣਾਂ ਦੀ ਲੰਗੋਟ ਤੋਂ ਸਪੋਰਟਸ ਬ੍ਰਾਅ ਦੀ ਕਾਢ ਕੱਢਣ ਦੀ ਕਹਾਣੀ

ਥੋਕ ਮਹਿੰਗਾਈ ਦਰ 9 ਸਾਲਾਂ ਵਿੱਚ ਸਭ ਤੋਂ ਵੱਧ

ਕੱਚੇ ਤੇਲ, ਖਾਣ ਦੀਆਂ ਵਸਤਾਂ ਅਤੇ ਰਸਾਇਣਾਂ ਦੀਆਂ ਵਧਦੀਆਂ ਕੀਮਤਾਂ ਕਾਰਨ ਹੋਲਸੇਲ ਪ੍ਰਾਈਸ ਇੰਡੈਕਸ (ਡਬਲਯੂਪੀਆਈ) ਆਧਾਰਿਤ ਮਹਿੰਗਾਈ ਅਪ੍ਰੈਲ ਮਹੀਨੇ ਵਿੱਚ 15.08 ਫੀਸਦੀ ਦੇ ਰਿਕਾਰਡ ਉੱਚੇ ਪੱਧਰ ''ਤੇ ਰਹੀ, ਜੋ ਕਿ ਮਾਰਚ ਵਿੱਚ 14.55 ਫੀਸਦੀ ਸੀ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ, ਲੰਘੇ ਸਾਲ ਅਪ੍ਰੈਲ ਮਹੀਨੇ ਤੋਂ ਲੈ ਕੇ ਡਬਲਯੂਪੀਆਈ ਮਹਿੰਗਾਈ ਦਰ ਲਗਾਤਾਰ 13 ਮਹੀਨਿਆਂ ਤੋਂ ਦੋਹਰੇ ਅੰਕਾਂ ਵਿੱਚ ਰਹੀ ਹੈ। ਇਸ ਤੋਂ ਇਲਾਵਾ, ਅਪ੍ਰੈਲ ਦੀ ਮਹਿੰਗਾਈ ਦਰ 2013 ਵਿੱਚ ਪੇਸ਼ ਕੀਤੀ ਗਈ ਮੌਜੂਦਾ ਲੜੀ ਵਿੱਚ ਸਭ ਤੋਂ ਵੱਧ ਰਹੀ ਹੈ।

ਅਜਿਹੇ ਕਾਰਕਾਂ ਦੇ ਕਾਰਨ, ਰਿਟੇਲ ਮਹਿੰਗਾਈ ਵੀ ਅਪ੍ਰੈਲ ਵਿੱਚ 7.79 ਫੀਸਦੀ ''ਤੇ ਰਹੀ, ਜੋ ਕਿ ਮਾਰਚ ਵਿੱਚ 6.95 ਫੀਸਦੀ ਸੀ। ਇਸ ਤਰ੍ਹਾਂ, ਇਹ ਦਰ ਲਗਾਤਾਰ ਚਾਰ ਮਹੀਨਿਆਂ ਤੋਂ ਰਿਜ਼ਰਵ ਬੈਂਕ ਦੇ ਛੇ ਫੀਸਦੀ ਵਾਲੇ ਟੋਲਰੇਂਸ ਬੈਂਡ ਤੋਂ ਉੱਪਰ ਰਹੀ ਹੈ।

Getty Images
ਸਬਜ਼ੀਆਂ, ਕਣਕ, ਫਲਾਂ ਅਤੇ ਆਲੂ ਦੀਆਂ ਕੀਮਤਾਂ ਵਿਚ ਵਾਧਾ ਹੋਣ ਕਾਰਨ ਅਪ੍ਰੈਲ ਵਿੱਚ ਖਾਣ ਦੀਆਂ ਵਸਤਾਂ ਦੀ ਮਹਿੰਗਾਈ ਦਰ 8.35 ਫੀਸਦੀ ਰਹੀ

ਵਣਜ ਮੰਤਰਾਲੇ ਦੁਆਰਾ ਇੱਕ ਬਿਆਨ ਵਿੱਚ ਕਿਹਾ ਗਿਆ ਹੈ, "ਲੰਘੇ ਸਾਲ ਦੇ ਇਸੇ ਮਹੀਨੇ ਦੇ ਮੁਕਾਬਲੇ, (ਇਸ ਸਾਲ) ਅਪ੍ਰੈਲ ਵਿੱਚ ਮਹਿੰਗਾਈ ਦੀ ਉੱਚ ਦਰ ਮੁੱਖ ਤੌਰ ''ਤੇ ਖਣਿਜ ਤੇਲ, ਬੁਨਿਆਦੀ ਧਾਤਾਂ, ਕੱਚੇ ਪੈਟਰੋਲ ਅਤੇ ਕੁਦਰਤੀ ਗੈਸ, ਖਾਣ ਦੀਆਂ ਵਸਤਾਂ, ਗੈਰ-ਭੋਜਨ ਵਸਤੂਆਂ, ਰਸਾਇਣ ਅਤੇ ਰਸਾਇਣਕ ਉਤਪਾਦਾਂ ਦੀਆਂ ਕੀਮਤਾਂ ਵਿੱਚ ਵਾਧੇ ਕਾਰਨ ਜ਼ਿਆਦਾ ਰਹੀ।"

ਸਬਜ਼ੀਆਂ, ਕਣਕ, ਫਲਾਂ ਅਤੇ ਆਲੂ ਦੀਆਂ ਕੀਮਤਾਂ ਵਿੱਚ ਵਾਧਾ ਹੋਣ ਕਾਰਨ ਖਾਣ ਦੀਆਂ ਵਸਤਾਂ ਦੀ ਮਹਿੰਗਾਈ ਦਰ 8.35 ਫੀਸਦੀ ਰਹੀ। ਈਂਧਨ ਅਤੇ ਬਿਜਲੀ ਲਈ ਮਹਿੰਗਾਈ ਦਰ 38.66 ਫੀਸਦ ਸੀ, ਜਦਕਿ ਤਿਆਰ ਕੀਤੇ ਗਏ ਉਤਪਾਦਾਂ ਅਤੇ ਤੇਲ-ਬੀਜਾਂ ਲਈ ਇਹ ਕ੍ਰਮਵਾਰ 10.85 ਫੀਸਦ ਅਤੇ 16.10 ਫੀਸਦ ਸੀ।

ਹਵਾ ਪ੍ਰਦੂਸ਼ਣ ਨਾਲ ਹੋਣ ਵਾਲੀਆਂ ਮੌਤਾਂ ਵਿੱਚ 2019 ਵਿੱਚ ਭਾਰਤ ਦਾ ਨਾਂਅ ਸਭ ਤੋਂ ਉੱਪਰ

ਸਾਲ 2019 ਵਿੱਚ ਭਾਰਤ ਵਿੱਚ ਹਵਾ ਪ੍ਰਦੂਸ਼ਣ ਦੇ ਕਾਰਨ 16.7 ਲੱਖ ਮੌਤਾਂ ਦਰਜ ਹੋਈਆਂ, ਭਾਵ ਉਸ ਸਾਲ ਦੁਨੀਆ ਭਰ ਵਿੱਚ ਹਵਾ ਪ੍ਰਦੂਸ਼ਣ ਕਾਰਨ ਹੋਣ ਵਾਲੀਆਂ ਕੁੱਲ ਮੌਤਾਂ ਦਾ 17.8 ਫੀਸਦੀ ਇਕੱਲੇ ਭਾਰਤ ''ਚ ਦਰਜ ਹੋਇਆ।

ਦਿ ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ, ਦਿ ਲੈਸੇਂਟ ਪਲੈਨੇਟਰੀ ਹੈਲਥ ਵਿੱਚ ਛਪੀ ਇੱਕ ਰਿਪੋਰਟ ਦੇ ਅਨੁਸਾਰ ਇਹ ਅੰਕੜਾ ਕਿਸੇ ਵੀ ਦੇਸ਼ ਵਿੱਚ ਹਵਾ ਪ੍ਰਦੂਸ਼ਣ ਕਾਰਨ ਹੋਣ ਵਾਲੀਆਂ ਮੌਤਾਂ ਦਾ ਸਭ ਤੋਂ ਵੱਡਾ ਅੰਕੜਾ ਹੈ।

AFP
ਪ੍ਰਦੂਸ਼ਣ ਤੋਂ ਬਚਣ ਲਈ ਵੀ ਦਿੱਲੀ ਸਮੇਤ ਵਧੇਰੇ ਸ਼ਹਿਰਾਂ ਵਿੱਚ ਲੋਕ ਮਾਸਕ ਦੀ ਵਰਤੋਂ ਕਰਦੇ ਹਨ

ਇਸ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ 2019 ਵਿੱਚ ਵਿਸ਼ਵ ਪੱਧਰ ''ਤੇ ਹਰ ਤਰ੍ਹਾਂ ਦੇ ਪ੍ਰਦੂਸ਼ਣ ਦੇ ਕਾਰਨ ਹੋਣ ਵਾਲੀਆਂ ਕੁੱਲ ਮੌਤਾਂ 90 ਲੱਖ ਸਨ। ਇਹ ਇੱਕ ਅਜਿਹਾ ਅੰਕੜਾ ਹੈ ਜੋ ਕਿ ਸਾਲ 2015 ਦੇ ਅਧਿਐਨ ਤੋਂ ਬਾਅਦ ਇਸੇ ਤਰ੍ਹਾਂ (ਕੋਈ ਬਦਲਾਅ ਨਹੀਂ ਆਇਆ) ਰਿਹਾ ਹੈ।

ਹਾਲਾਂਕਿ ਰਿਪੋਰਟ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਭਾਰਤ ਵਿੱਚ ਬੇਹੱਦ ਗਰੀਬੀ ਨਾਲ ਸਬੰਧਤ ਪ੍ਰਦੂਸ਼ਣ ਵਾਲੇ ਸਰੋਤਾਂ ਕਾਰਨ ਹੋਣ ਵਾਲੀਆਂ ਮੌਤਾਂ ਦੇ ਅੰਕੜੇ ਵਿੱਚ ਗਿਰਾਵਟ ਦਰਜ ਹੋਈ ਹੈ।

ਪਰ ਇਸ ਦੇ ਬਦਲੇ ਇਹ ਉਦਯੋਗਿਕ ਪ੍ਰਦੂਸ਼ਣ (ਜਿਵੇਂ ਕਿ ਵਾਤਾਵਰਣ ਪ੍ਰਦੂਸ਼ਣ ਅਤੇ ਰਸਾਇਣਕ ਪ੍ਰਦੂਸ਼ਣ) ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵਧ ਗਈ ਹੈ।

ਇਹ ਵੀ ਪੜ੍ਹੋ:

  • 4 ਸਾਲ ਦੀ ਉਮਰ ’ਚ ਅਗਵਾ ਹੋਏ ਵਿਅਕਤੀ ਨੇ ਯਾਦਾਂ ਦੇ ਨਕਸ਼ੇ ਰਾਹੀਂ ਕਰੀਬ 30 ਸਾਲ ਬਾਅਦ ਮਾਂ ਨੂੰ ਲੱਭਿਆ
  • ਮੱਧ ਕਾਲ ਵਿੱਚ ਲੋਕ ਰਾਤ ਦੀ ਨੀਂਦ ਨੂੰ ਦੋ ਹਿੱਸਿਆਂ ਵਿੱਚ ਵੰਡਦੇ ਸੀ, ਨੀਂਦ ਬਾਰੇ ਅਜਿਹੀਆਂ ਦਿਲਚਸਪ ਗੱਲਾਂ
  • ਆਪਣੇ ਮ੍ਰਿਤਕ ਪੁੱਤਰ ਦੇ ਸ਼ੁਕਰਾਣੂ ਕਿਉਂ ਮੰਗ ਰਹੇ ਹਨ ਇਹ ਮਾਂ-ਬਾਪ

https://www.youtube.com/watch?v=KBt-vyrJS4c

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''0f7d6ed8-60ae-4d25-9d18-db5584ae64f9'',''assetType'': ''STY'',''pageCounter'': ''punjabi.india.story.61489166.page'',''title'': ''21 ਸਾਲਾ ਅਦਾਕਾਰ ਦੀ ਜਿਸ ਮੋਟਾਪਾ ਘਟਾਉਣ ਵਾਲੀ ਸਰਜਰੀ ਕਾਰਨ ਮੌਤ ਹੋਈ, ਉਹ ਕੀ ਹੈ - ਪ੍ਰੈੱਸ ਰੀਵਿਊ'',''published'': ''2022-05-18T03:24:38Z'',''updated'': ''2022-05-18T03:24:38Z''});s_bbcws(''track'',''pageView'');