ਕਿਸਾਨ ਅੰਦੋਲਨ: ਰਾਤ ਭਰ ਮੋਹਾਲੀ-ਚੰਡੀਗੜ੍ਹ ਸਰਹੱਦ ''''ਤੇ ਡਟੇ ਰਹੇ ਕਿਸਾਨ, ਮੁੱਖ ਮੰਤਰੀ ਦੇ ਤਿੱਖੇ ਸੁਰ

05/18/2022 8:38:21 AM

ਕਿਸਾਨਾਂ ਦੀਆਂ 16 ਜੱਥੇਬੰਦੀਆਂ ਮੋਹਾਲੀ ਚੰਡੀਗੜ੍ਹ ਬਾਰਡਰ ''ਤੇ ਡਟੀਆਂ ਹੋਈਆਂ ਹਨ। 17 ਮਈ ਦੁਪਹਿਰ ਦਾ ਹੀ ਕਿਸਾਨਾਂ ਦਾ ਇਹ ਮਾਰਚ ਚੱਲ ਰਿਹਾ ਹੈ। ਕਿਸਾਨਾਂ ਨੇ ਰਾਤ ਹੀ ਇੱਥੇ ਹੀ ਕੱਟੀ ਹੈ।

ਮੋਹਾਲੀ ਚੰਡੀਗੜ੍ਹ ਸਰਹੱਦ ਉੱਤੇ ਕਿਸਾਨ ਵੱਡੀ ਗਿਣਤੀ ਵਿੱਚ ਬੈਠੇ ਹੋਏ ਹਨ। ਰੋਸ ਮੁੱਖ ਮੰਤਰੀ ਨਾਲ ਬੈਠਕ ਨਾ ਹੋਣ ਅਤੇ ਕੁਝ ਹੋਰ ਮੰਗਾਂ ਨੂੰ ਲੈ ਕੇ ਹੈ।

ਕਿਸਾਨਾਂ ਦਾ ਕਹਿਣਾ ਹੈ ਕਿ, ''''ਜਦੋਂ ਤੱਕ ਸਾਡੀਆਂ 11 ਮੰਗਾਂ ਪੂਰੀਆਂ ਨਹੀਂ ਹੁੰਦੀਆਂ, ਸਾਡਾ ਪ੍ਰਦਰਸ਼ਨ ਇਸੇ ਤਰ੍ਹਾਂ ਚੱਲਦਾ ਰਹੇਗਾ।''''

ਬਾਰਡਰ ''ਤੇ ਬੈਠੇ ਇੱਕ ਕਿਸਾਨ ਨੇ ਦੱਸਿਆ, ''''ਸੀਐੱਮ ਸਾਹਿਬ ਨੇ ਗੱਲ ਕਰਨੀ ਸੀ ਪਰ ਉਸ ਤੋਂ ਪਹਿਲਾਂ ਹੀ ਉਹ ਦਿੱਲੀ ਚਲੇ ਗਏ।''''

ਦਿੱਲੀ ਪ੍ਰਦਰਸ਼ਨ ਨੂੰ ਯਾਦ ਕਰਦਿਆਂ ਉਨ੍ਹਾਂ ਕਿਹਾ, ''''ਉਹੀ ਮਾਹੌਲ ਯਾਦ ਆ ਰਿਹਾ ਹੈ, ਟਰਾਲੀਆਂ ''ਤੇ ਡੇਰੇ ਲਾ ਲਏ ਨੇ ਬਜ਼ੁਰਗਾਂ ਨੇ। ਨਹਾਉਣ-ਧੋਣ ਦਾ ਸਾਰਾ ਪ੍ਰਬੰਧ ਹੋ ਗਿਆ ਹੈ। ਲੰਗਰ ਤੇ ਚਾਹ ਦੀ ਵਿਵਸਥਾ ਹੈ।''''

''''ਬੱਸ ਡੇਲੀ ਦੇ ਰੁਟੀਨ, ਜਿਵੇਂ ਦਿੱਲੀ ''ਚ ਸਵਾ ਸਾਲ ਰਹੇ ਹਾਂ ਉਸੇ ਤਰ੍ਹਾਂ ਜਿੰਨੀ ਦੇਰ ਸਰਕਾਰ ਮੰਗਾਂ ਨਹੀਂ ਮੰਨੇਗੀ ਇਹ ਲੋਕ ਡਟੇ ਰਹਿਣਗੇ।''''

ਇਹ ਵੀ ਪੜ੍ਹੋ:

  • ਕਿਸਾਨਾਂ ਨੇ ਮੋਹਾਲੀ-ਚੰਡੀਗੜ੍ਹ ਸਰਹੱਦ ''ਤੇ ਲਾਏ ਡੇਰੇ, ਭਗਵੰਤ ਮਾਨ ਨੇ ਕਿਹਾ ਗੱਲਬਾਤ ਲਈ ਤਿਆਰ, ਪਰ ਤਰੀਕਾ ਸਹੀ ਨਹੀਂ
  • ਕੀ ਭਗਵੰਤ ਮਾਨ ਦੀ ''ਲੋਕ ਮਿਲਣੀ'' ਤੋਂ ਪੰਜਾਬ ਦੇ ਲੋਕਾਂ ਨੂੰ ਫਾਇਦਾ ਮਿਲੇਗਾ
  • ਕਿਸਾਨ ਅੰਦੋਲਨ: 5 ਨੁਕਤੇ, ਜਿਨ੍ਹਾਂ ਉੱਤੇ ਸਹਿਮਤੀ ਤੋਂ ਬਾਅਦ ਕਿਸਾਨਾਂ ਨੇ ਘਰ ਵਾਪਸੀ ਦਾ ਐਲਾਨ ਕੀਤਾ

ਉੱਧਰ ਮੁੱਖ ਮੰਤਰੀ ਮੰਤਰੀ ਭਗਵੰਤ ਮਾਨ ਦੇ ਸੁਰ ਥੋੜ੍ਹੇ ਤਿੱਖੇ ਦਿਖਾਈ ਦਿੱਤੇ। ਉਨ੍ਹਾਂ ਕਿਹਾ ਕਿ ਉਹ ਕਿਸਾਨਾਂ ਦਾ ਸਾਥ ਦੇਣਗੇ ਪਰ ਇਹ ਨਹੀਂ ਹੋਣਾ ਚਾਹੀਦਾ ਕਿ ਟਰਾਲੀਆਂ ਤਿਆਰ ਪਈਆਂ ਹਨ ਤੇ ਮੁਰਦਾਬਾਦ, ਮੁਰਦਾਬਾਦ ਕਰਨਾ ਸ਼ੁਰੂ ਕਰ ਦਿਓ।

ਕਿਸਾਨਾਂ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਉਹ ਆਪਣੀਆਂ ਮੰਗਾਂ ਨੂੰ ਲੈ ਕੇ 17 ਮਈ ਨੂੰ ਵਿਰੋਧ ਪ੍ਰਦਰਸ਼ਨ ਕਰਨਗੇ, ਪਰ ਕਿਸਾਨਾਂ ਦੇ ਮਾਰਚ ਨੂੰ ਚੰਡੀਗੜ੍ਹ ਦੇ ਬਾਰਡਰ ''ਤੇ ਰੋਕ ਦਿੱਤਾ ਗਿਆ ਅਤੇ ਹੁਣ ਕਿਸਾਨਾਂ ਨੇ ਮੋਹਾਲੀ-ਚੰਡੀਗੜ੍ਹ ਬਾਰਡਰ ''ਤੇ ਹੀ ਡੇਰੇ ਲਾ ਰੱਖੇ ਹਨ।

ਕਣਕ ਦਾ ਝਾਣ ਘਟਣ ਕਾਰਨ ਸਰਕਾਰ ਵੱਲੋਂ ਕਿਸਾਨਾਂ ਨੂੰ ਬੋਨਸ ਨਾ ਦਿੱਤੇ ਜਾਣ ਅਤੇ ਡਿਫਾਲਟਰ ਕਿਸਾਨਾਂ ਨੂੰ ਸਰਕਾਰ ਵੱਲੋਂ ਪਰੇਸ਼ਾਨ ਕੀਤੇ ਜਾਣ ਸਮੇਤ ਕਈ ਮੁੱਦਿਆਂ ਨੂੰ ਲੈ ਕੇ ਇਹ ਪ੍ਰਦਰਸ਼ਨ ਹੋ ਰਿਹਾ ਹੈ।

BBC

ਕਿਸਾਨਾਂ ਦੀਆਂ ਮੰਗਾਂ ਕੀ ਹਨ

ਬੀਬੀਸੀ ਪੰਜਾਬ ਨਾਲ ਗੱਲ ਕਰਦਿਆਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਅਤੇ ਡਾ. ਦਰਸ਼ਨਪਾਲ ਨੇ ਆਪਣੀਆਂ ਮੰਗਾਂ ਦੱਸੀਆਂ।

ਸਰਕਾਰ ਨੇ ਸਾਨੂੰ ਗੱਲਬਾਤ ਕਰਨ ਲਈ 17 ਮਈ 11 ਵਜੇ ਦਾ ਸਮਾਂ ਦਿੱਤਾ ਸੀ, ਜੋ ਕਿ ਨਹੀਂ ਹੋਈ। ਉਹ ਹੋਣੀ ਚਾਹੀਦੀ ਹੈ।

ਕਿਸਾਨਾਂ ਦਾ ਝਾੜ ਪਹਿਲਾਂ ਹੀ ਘੱਟ ਨਿਕਲਿਆਂ ਹੈ ਅਤੇ ਅਜਿਹੇ ਹਾਲਾਤ ਵਿੱਚ ਸਰਕਾਰ ਕਿਸਾਨਾਂ ਦੀ ਮਦਦ ਕਰਦੀ ਹੁੰਦੀ ਹੈ, ਪਰ ਸਰਕਾਰ ਨੇ ਇਸ ਉਲਟ ਡਿਫਾਲਟਰ ਕਿਸਾਨਾਂ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ।

ਡੱਲੇਵਾਲ ਨੇ ਕਿਹਾ ਕਿ ਸਰਕਾਰ ਨੇ ਬੋਨਸ ਦੇਣਾ ਸੀ ਉਹ ਵੀ ਨਹੀਂ ਦਿੱਤਾ।

ਇਸ ਤੋਂ ਇਲਾਵਾ ਬਾਸਮਤੀ ''ਤੇ ਐੱਮਐੱਸਪੀ ਦੇਣ ਬਾਰੇ ਗੱਲ ਆਖੀ ਸੀ ਉਹ ਵੀ ਨਹੀਂ ਹੋਇਆ।

ਸਰਕਾਰੀ ਕੰਮਾਂ ਲਈ ਕਿਸਾਨਾਂ ਦੀ ਜ਼ਮੀਨਾਂ ਲਈਆਂ ਜਾਂਦੀਆਂ ਹਨ ਉਨ੍ਹਾਂ ਦਾ ਪੂਰਾ ਮੁਆਵਜ਼ਾ ਵੀ ਨਹੀਂ ਮਿਲਦਾ।

ਕਣਕ ਦਾ ਝਾਣ ਘਟਣ ਕਾਰਨ ਸਰਕਾਰ ਕਿਸਾਨਾਂ ਨੂੰ ਬੋਨਸ ਵਜੋਂ 500 ਰੁਪਏ ਪ੍ਰਤੀ ਕੁਇੰਟਲ ਦੇਵੇ, ਭਾਵੇਂ ਇਹ ਸੂਬਾ ਤੇ ਕੇਂਦਰ ਸਰਕਾਰਾਂ ਮਿਲ ਕੇ ਦੇਣ ਪਰ ਸਾਡਾ ਹੱਕ ਪੰਜਾਬ ਸਰਕਾਰ ''ਤੇ ਜ਼ਿਆਦਾ ਹੈ ਇਸ ਲਈ ਉਨ੍ਹਾਂ ਕੋਲੋਂ ਮੰਗ ਕਰ ਰਹੇ ਹਾਂ।

10 ਜੂਨ ਤੋਂ ਝੋਨੇ ਦੀ ਬਿਜਾਈ ਲਈ ਜ਼ੋਨਾਂ ਦੀ ਵੰਡ ਸਵੀਕਾਰ ਨਹੀਂ ਹੈ, ਇਸ ਲਈ ਬਿਜਲੀ ਦੀ ਪੂਰੀ ਸਪਲਾਈ ਕੀਤੀ ਜਾਵੇ।

ਮੂੰਗੀ, ਮੱਕੀ, ਬਾਸਮਤੀ ਬਾਰੇ ਸਰਕਾਰ ਖਰੀਦ ਦੀ ਗਾਰੰਟੀ ਦੇਵੇ ਤੇ ਐੱਮਐੱਸਪੀ ਦੇਵੇ।

ਬਿਜਲੀ 4800 ਰੁਪਏ ਪ੍ਰਤੀ ਹਾਰਸ ਪਾਵਰ ਵਧਾਉਣ ਦੀ ਗੱਲ ਮਨਜ਼ੂਰ ਨਹੀਂ ਉਹ 1200 ਰੁਪਏ ਹੋਣਾ ਚਾਹੀਦਾ ਹੈ।

ਜ਼ਮੀਨਾਂ ਤੋਂ ਕਬਜ਼ੇ ਛੁਡਾਉਣ ਦੀ ਮੁਹਿੰਮ, ਚੰਡੀਗੜ੍ਹ, ਮੋਹਾਲੀ ਦੇ ਆਲੇ-ਦੁਆਲੇ ਕੀਤੀ ਜਾਵੇ ਤੇ ਜਿਨ੍ਹਾਂ ਨੇ ਜ਼ਮੀਨਾਂ ਪੱਧਰੀਆਂ ਕਰ ਕੇ ਉਪਜਾਊ ਬਣਾਈਆਂ ਹਨ ਉਨ੍ਹਾਂ ਨੂੰ ਪਰੇਸ਼ਾਨ ਨਾ ਕੀਤਾ ਜਾਵੇ, ਜਾਂ ਤਾਂ ਉਨ੍ਹਾਂ ਮਾਲਕਾਨਾ ਹੱਕ ਦਿੱਤਾ ਜਾਵੇ ਜਾਂ ਪੱਟੇਦਾਰਾਂ ਬਣਾਇਆ ਜਾਵੇ।

BBC

ਮੁੱਖ ਮੰਤਰੀ ਭਗਵੰਤ ਮਾਨ ਨੇ ਕੀ ਕਿਹਾ

ਉੱਧਰ ਮੁੱਖ ਮੰਤਰੀ ਮੰਤਰੀ ਭਗਵੰਤ ਮਾਨ ਦੇ ਸੁਰ ਥੋੜ੍ਹੇ ਤਿੱਖੇ ਦਿਖਾਈ ਦਿੱਤੇ। ਉਨ੍ਹਾਂ ਕਿਹਾ ਕਿ ਉਹ ਕਿਸਾਨਾਂ ਦਾ ਸਾਥ ਦੇਣਗੇ ਪਰ ਇਹ ਨਹੀਂ ਹੋਣਾ ਚਾਹੀਦਾ ਕਿ ਟਰਾਲੀਆਂ ਤਿਆਰ ਪਈਆਂ ਹਨ ਤੇ ਮੁਰਦਾਬਾਦ, ਮੁਰਦਾਬਾਦ ਕਰਨਾ ਸ਼ੁਰੂ ਕਰ ਦਿਓ।

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨਾਂ ਦੇ ਅੰਦੋਲਨ ''ਤੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਗੱਲਬਾਤ ਦਾ ਦੌਰ ਖੁੱਲ੍ਹਾ ਹੈ। ਧਰਨਾ ਦੇਣਾ ਉਨ੍ਹਾਂ ਦਾ ਸੰਵਿਧਾਨਕ ਹੱਕ ਹੈ ਪਰ ਉਹ ਮੁੱਦੇ ਤਾਂ ਦੱਸ ਦੇਣ।

ਉਨ੍ਹਾਂ ਨੇ ਕਿਹਾ, "ਮੈਂ ਤਾਂ ਆਪਣੇ ਵੱਲੋਂ ਧਰਤੀ ਦਾ ਪਾਣੀ, ਹਵਾ ਅਤੇ ਵਾਤਾਵਰਨ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ।"

"ਮੁਲਾਕਾਤ ਕਰਨ ਲਈ ਜਦੋਂ ਮਰਜ਼ੀ ਆਉਣ, ਮੈਂ ਪਹਿਲਾਂ ਵੀ ਬੁਲਾਉਂਦਾ ਰਿਹਾ, ਮੈਂ ਆਪ ਕਿਸਾਨ ਦਾ ਬੇਟਾ, 18 ਜੂਨ ਤੇ 10 ਜੂਨ ਵਿੱਚ ਕੀ ਫਰਕ ਹੈ। ਜਦੋਂ ਮੈਂ ਕਹਿ ਰਿਹਾ ਹਾਂ ਕਿ ਐੱਮਐੱਸਪੀ ਮੂੰਗੀ ''ਤੇ ਵੀ ਅਤੇ ਬਾਸਮਤੀ ''ਤੇ ਵੀ ਹੋਵੇਗੀ, ਭਾਵੇਂ ਜਿੰਨੀ ਮਰਜ਼ੀ ਸਿਲ ਵਾਲੀ ਲੈਣ ਆਉਣ ਪਰ ਇੱਕ ਵਾਰ ਕੋਸ਼ਿਸ਼ ਤਾਂ ਕਰ ਕੇ ਦੇਖ ਲਓ।"

ਭਗਵੰਤ ਮਾਨ ਨੇ ਕਿਹਾ, "ਮੈਂ ਜਥੇਬੰਦੀਆਂ ਕੋਲੋਂ ਇਹ ਪੁੱਛਣਾ ਚਾਹੁੰਦਾ ਹਾਂ ਕਿ ਮੈਨੂੰ ਇਹ ਦੱਸ ਦੇਣ ਕਿ ਮੈਂ ਧਰਤੀ ਲਈ ਗ਼ਲਤ ਕੀ ਕਰ ਰਿਹਾ ਹਾਂ। ਮੈਂ ਸਹਿਯੋਗ ਮੰਗ ਰਿਹਾ ਪਰ ਇੱਕ ਸਾਲ ਮੇਰਾ ਸਾਥ ਦੇ ਕੇ ਦੇਖ ਲਓ, ਜੇ ਘਾਟਾ ਪੈ ਗਿਆ ਤਾਂ ਮੈਂ ਸਰਕਾਰ ''ਚ ਹਾਂ ਪੂਰਾ ਕਰ ਦਿਆਂਗਾ।"

https://www.youtube.com/watch?v=2W_7Q0Y46kg

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''848bb88f-b1e9-47e9-a19c-189927148bc2'',''assetType'': ''STY'',''pageCounter'': ''punjabi.india.story.61489174.page'',''title'': ''ਕਿਸਾਨ ਅੰਦੋਲਨ: ਰਾਤ ਭਰ ਮੋਹਾਲੀ-ਚੰਡੀਗੜ੍ਹ ਸਰਹੱਦ \''ਤੇ ਡਟੇ ਰਹੇ ਕਿਸਾਨ, ਮੁੱਖ ਮੰਤਰੀ ਦੇ ਤਿੱਖੇ ਸੁਰ'',''published'': ''2022-05-18T02:55:06Z'',''updated'': ''2022-05-18T02:57:32Z''});s_bbcws(''track'',''pageView'');