ਕੁਰੂਕਸ਼ੇਤਰ: ''''ਜਿੱਥੇ ਕ੍ਰਿਸ਼ਨ ਨੇ ਦਿੱਤਾ ਗੀਤਾ ਦਾ ਉਪਦੇਸ਼'''' ਕੀ ਉੱਥੇ ਮਜ਼ਾਰ ਬਣਾ ਦਿੱਤੀ ਗਈ

05/17/2022 7:53:20 PM

ਸੋਸ਼ਲ ਮੀਡੀਆ ''ਤੇ ਹਰਿਆਣਾ ਦੇ ਕੁਰੂਕਸ਼ੇਤਰ ਦਾ ਇੱਕ ਵੀਡੀਓ ਇਸ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ ਕਿ ''ਕੁਰੂਕਸ਼ੇਤਰ ਵਿੱਚ ਜਿੱਥੇ ਕ੍ਰਿਸ਼ਨ ਨੇ ਅਰਜੁਨ ਨੂੰ ਗੀਤਾ ਦਾ ਉਪਦੇਸ਼ ਦਿੱਤਾ ਸੀ, ਉੱਥੇ ਮਜ਼ਾਰ ਬਣਾ ਦਿੱਤੀ ਗਈ ਹੈ।''

ਕੁਰੂਕਸ਼ੇਤਰ ਦੇ ਜਿਓਤੀਸਰ ਤੀਰਥ ਸਥਾਨ ਬਾਰੇ ਮਾਨਤਾ ਹੈ ਕਿ ਮਹਾਭਾਰਤ ਯੁੱਧ ਵੇਲੇ ਇਸੇ ਸਥਾਨ ''ਤੇ ਭਗਵਾਨ ਕ੍ਰਿਸ਼ਨ ਨੇ ਅਰਜੁਨ ਨੂੰ ਗੀਤਾ ਉਪਦੇਸ਼ ਦਿੱਤਾ ਸੀ।

https://twitter.com/Official_Teamvs/status/1523485195374333953

ਕਰੀਬ ਢਾਈ ਮਿੰਟ ਦੇ ਇਸ ਵੀਡੀਓ ਵਿੱਚ ਇੱਕ ਨੌਜਵਾਨ ਕੁਰੂਕਸ਼ੇਤਰ ਦੇ ਤੀਰਥ ਸਥਾਨ ਵਿੱਚ ਮੰਦਿਰ ਕੋਲ ਮਜ਼ਾਰ ਬਣਨ ਦਾ ਦਾਅਵਾ ਕਰਦਾ ਹੈ ਅਤੇ ਹਿੰਦੂ ਭਾਈਚਾਰੇ ਦੇ ਲੋਕਾਂ ਨੂੰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨ ਅਤੇ ਮਜ਼ਾਰ ਨੂੰ ਦੋ ਦਿਨਾਂ ਅੰਦਰ ਹਟਾਏ ਜਾਣ ਦੀ ਅਪੀਲ ਕਰਦਾ ਹੈ।

ਵਾਇਰਲ ਵੀਡੀਓ ਵਿੱਚ ਨੌਜਵਾਨ ਨੂੰ ਕਹਿੰਦੇ ਸੁਣਿਆ ਜਾ ਸਕਦਾ ਹੈ, "ਦੋਸਤੋਂ ਮੈਂ ਤੁਹਾਨੂੰ ਕੁਰੂਕਸ਼ੇਤਰ ਲੈ ਕੇ ਆਇਆ ਹਾਂ ਜਿੱਥੇ ਕ੍ਰਿਸ਼ਨ ਭਗਵਾਨ ਨੇ ਅਰਜੁਨ ਨੂੰ ਗੀਤਾ ਦਾ ਗਿਆਨ ਦਿੱਤਾ ਸੀ ਅਤੇ ਅੱਜ ਜਿੱਥੇ ਮੰਦਿਰ ਦੀ ਥਾਂ ਮਜ਼ਾਰ ਬਣਨ ਲੱਗੀ ਹੈ।"

ਇਹ ਵੀ ਪੜ੍ਹੋ-

  • ਗਿਆਨਵਾਪੀ ਮਸਜਿਦ ਮਾਮਲੇ ਵਿੱਚ ਹੁਣ ਤੱਕ ਕੀ-ਕੀ ਹੋਇਆ, ਸੁਪਰੀਮ ਕੋਰਟ ਨੇ ਕੀ ਕਿਹਾ
  • ਵਾਰਾਣਸੀ ਗਿਆਨਵਾਪੀ ਮਸਜਿਦ: ਮੰਦਰ ਹੋਣ ਦੇ ਦਾਅਵੇ ਤੋਂ ਬਾਅਦ ਸਰਵੇਖਣ, ਕੀ ਹੈ ਪੂਰਾ ਮਾਮਲਾ
  • ਬਾਬਰੀ ਤੋਂ ਬਾਅਦ ਪਾਕ ''ਚ ਟੁੱਟੇ ਸਨ ਕਈ ਮੰਦਿਰ

ਜੇਕਰ ਸੱਚੇ ਹਿੰਦੂ ਅਤੇ ਸਨਾਤਨੀ ਹੋ ਤਾਂ ਵੀਡੀਓ ਨੂੰ ਸ਼ੇਅਰ ਕਰ ਦੇਣਾ ਨਹੀਂ ਤਾਂ ਚੁੱਲੂ ਭਰ ਪਾਣੀ ਵਿੱਚ ਡੁੱਬ ਮਰਨਾ। ਇਹ ਲੋਕ (ਮੁਸਲਿਮ) 20 ਫੀਸਦ ਹੋਣ ''ਤੇ ਵੀ ਅਸੀਂ ਜੀ ਨਹੀਂ ਰਹੇ ਜੇਕਰ 50 ਫੀਸਦ ਹੋ ਗਏ ਤਾਂ ਤੁਸੀਂ ਸਾਰੇ (ਹਿੰਦੂ) ਯਾਤਰਾ ਨਹੀਂ ਕੱਢ ਸਕੋਗੇ।"

ਇੰਨਾ ਕਹਿਣ ਤੋਂ ਬਾਅਦ ਨੌਜਵਾਨ ਇੱਕ ਰੁੱਖ ਕੋਲ ਜਾਂਦਾ ਦਿਖਾਈ ਦਿੰਦਾ ਹੈ ਅਤੇ ਕਹਿੰਦਾ ਹੈ, "ਇਹ ਉਹੀ ਰੁੱਖ਼ ਹੈ, ਜਿਸ ਹੇਠਾਂ ਸ਼੍ਰੀ ਕ੍ਰਿਸ਼ਨ ਨੇ ਅਰਜੁਨ ਨੂੰ ਗੀਤਾ ਦਾ ਗਿਆਨ ਦਿੱਤਾ ਸੀ ਅਤੇ ਇਸ ਕੋਲ ਜੋ ਸ਼ਾਨਦਾਰ ਮੰਦਿਰ ਬਣ ਰਿਹਾ ਹੈ, ਉੱਥੇ ਮਜ਼ਾਰ ਬਣ ਰਹੀ ਹੈ।"

ਇਸ ਤੋਂ ਬਾਅਦ ਢਾਂਚੇ ਵੱਲ ਇਸ਼ਾਰਾ ਕਰਦਿਆਂ ਹੋਇਆ ਢਾਂਚੇ ''ਤੇ ਚੜ੍ਹੀ ਚਾਦਰ ''ਤੇ ਲਿਖੇ ਹੋਏ ''ਜੈ ਪੀਰ ਬਾਬਾ ਦੀ'' ਅਤੇ ''786'' ਨੂੰ ਦਿਖਾ ਕੇ ਕਹਿੰਦਾ ਹੈ, "ਇਹ ਲੋਕ (ਮੁਸਲਮਾਨ) ਇਸ ਤਰ੍ਹਾਂ ਹੀ ਸ਼ੁਰੂਆਤ ਕਰਦੇ ਹਨ, ਕਾਸ਼ੀ ਵਿੱਚ ਕੀ ਹੋਇਆ ਸੀ, ਮਥੁਰਾ ਵਿੱਚ ਕੀ ਹੋਇਆ ਸੀ ਤੁਹਾਨੂੰ ਸਭ ਨੂੰ ਯਾਦ ਹੈ।"

ਨੌਜਵਾਨ ਵੀਡੀਓ ਵਿੱਚ ਸੰਗਠਨਾਂ ਨੂੰ ਵੀ ਇਸ ਢਾਂਚੇ ''ਤੇ ਕਾਰਵਾਈ ਕਰਨ ਦੀ ਅਪੀਲ ਕਰਦਾ ਹੈ। ਵਾਇਰਲ ਵੀਡੀਓ ਨੂੰ ਅਜੇ ਤੱਕ ਟਵਿੱਟਰ ਅਤੇ ਫੇਸਬੁੱਕ ''ਤੇ ਕਰੀਬ ਦੋ ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ ਅਤੇ 25 ਹਜ਼ਾਰ ਤੋਂ ਵੱਧ ਵਾਰ ਸ਼ੇਅਰ ਕੀਤਾ ਗਿਆ ਹੈ।

ਨਿਊਜ਼ ਚੈਨਲ ਸੁਦਰਸ਼ਨ ਨਿਊਜ਼ ਨੇ ਵੀ ਇਸ ਵੀਡੀਓ ਨੂੰ ''ਲੈਂਡ ਜਿਹਾਦ'' ਕਹਿੰਦਿਆਂ ਹੋਇਆ ਅਧਿਕਾਰਤ ਟਵਿੱਟਰ ਹੈਂਡਲ ਤੋਂ ਸ਼ੇਅਰ ਕਰਦਿਆਂ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅਤੇ ਗ੍ਰਹਿ ਮੰਤਰੀ ਅਨਿਲ ਵਿਜ ਨੂੰ ਟੈਗ ਕਰ ਕੇ ''ਮਜ਼ਾਰ'' ''ਤੇ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।

https://twitter.com/SudarshanNewsTV/status/1523373196585893888

ਨਿਊਜ਼ ਹਿੰਦੂ ਪਰੀਸ਼ਦ ਦੇ ਜਨਰਲ ਸਕੱਤਰ ਸੁਰਿੰਦਰ ਜੈਨ ਨੇ ਹਰਿਆਣਾ ਦੇ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਸਣੇ ਹੋਰਨਾਂ ਲੋਕਾਂ ਨੂੰ ਟੈਗ ਕਰ ਕੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਲਿਖਿਆ, "ਇਲਾਜ ਹੋ ਗਿਆ ਹੈ। ਸਮਾਜ ਨੂੰ ਜਾਗਰੂਕ ਕਰਨ ਲਈ ਇਸ ਤਰ੍ਹਾਂ ਦੀ ਸਰਗਰਮੀ ਬਹੁਤ ਜ਼ਰੂਰੀ ਹੈ।"

ਬੀਬੀਸੀ ਨੇ ਆਪਣੀ ਜਾਂਚ ਵਿੱਚ ਦੇਖਿਆ ਹੈ ਕਿ ਵਾਇਰਲ ਹੋ ਰਿਹਾ ਵੀਡੀਓ ਗੁਮਰਾਹ ਕਰਨ ਵਾਲਾ ਅਤੇ ਗ਼ਲਤ ਸੰਦਰਭ ਨਾਲ ਫੈਲਾਇਆ ਜਾ ਰਿਹਾ ਹੈ।

ਕੀ ਹੈ ਵੀਡੀਓ ਦੀ ਸੱਚਾਈ?

ਵੀਡੀਓ ਦੀ ਤਸਦੀਕ ਕਰਨ ਲਈ ਬੀਬੀਸੀ ਨੇ ਕੁਰੂਕਸ਼ੇਤਰ ਦੇ ਐਡੀਸ਼ਨਲ ਡਿਪਟੀ ਕਮਿਸ਼ਨਰ ਆਈਏਐੱਸ ਅਖਿਲ ਪਿਲਾਨੀ ਨਾਲ ਗੱਲ ਕੀਤੀ ਜਿਨ੍ਹਾਂ ਨੇ ਦੱਸਿਆ, "ਵਾਇਰਲ ਵੀਡੀਓ ਵਿੱਚ ਨਜ਼ਰ ਆ ਰਿਹਾ ਢਾਂਚਾ ਕੁਰੂਕਸ਼ੇਤਰ ਦੇ ਜਿਓਤੀਸਰ ਤੀਰਥ ਸਥਾਨ ਦਾ ਹੈ ਅਤੇ ਬਹੁਤ ਪਹਿਲਾਂ ਤੋਂ ਹੀ ਮੌਜੂਦ ਹੈ ਅਤੇ ਇਹ ਕੋਈ ਨਵਾਂ ਨਿਰਮਾਣ ਨਹੀਂ ਹੈ।"

"ਵੀਡੀਓ ਨੂੰ ਜਾਣਬੁੱਝ ਕੇ ਗ਼ਲਤ ਸੰਦਰਭ ਵਿੱਚ ਅਤੇ ਮਾਹੌਲ ਵਿਗਾੜਨ ਦੀ ਮਨਸ਼ਾ ਨਾਲ ਬਣਾਇਆ ਗਿਆ ਹੈ, ਜਿਸ ਦੀ ਜਾਂਚ ਜਾਰੀ ਹੈ।"

ਬੀਬੀਸੀ ਨੇ ਇਸ ਤੋਂ ਬਾਅਦ ਕੁਰੂਕਸ਼ੇਤਰ ਦੇ ਡੀਐੱਸਪੀ ਸੁਭਾਸ਼ ਸਿੰਘ ਨਾਲ ਗੱਲ ਕੀਤੀ ਅਤੇ ਉਨ੍ਹਾਂ ਨੇ ਦੱਸਿਆ ਕਿ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਉਨ੍ਹਾਂ ਨੇ ਮੌਕੇ ''ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕੀਤੀ ਜਿਸ ਵਿੱਚ ਉਨ੍ਹਾਂ ਨੇ ਦੇਖਿਆ ਕਿ ਵੀਡੀਓ ਵਿੱਚ ਜਿਸ ਢਾਂਚੇ ਨੂੰ ਮੁਸਲਿਮ ਮਜ਼ਾਰ ਅਤੇ ਹਮਲਾਵਰ ਦੱਸ ਕੇ ਵਾਇਰਲ ਕੀਤਾ ਜਾ ਰਿਹਾ ਹੈ ਉਹ ਇੱਕ ਬ੍ਰਾਹਮਣ ਪਰਿਵਾਰ ਵੱਲੋਂ ਬਣਾਇਆ ਗਿਆ ਵੱਡ-ਵਡੇਰਿਆਂ ਦਾ ਸਥਾਨ ਹੈ, ਜੋ ਕਈ ਸਾਲਾਂ ਤੋਂ ਉੱਥੇ ਹੀ ਮੌਜੂਦ ਹੈ।

ਸੁਭਾਸ਼ ਸਿੰਘ ਅੱਗੇ ਕਹਿੰਦੇ ਹਨ, "ਕੁਝ ਅਸਮਾਜਿਕ ਤੱਤਾਂ ਨੇ ਖੇਤਰ ਦੇ ਮਾਹੌਲ ਨੂੰ ਖ਼ਰਾਬ ਕਰਨ ਲਈ ਵੱਡ-ਵਡੇਰਿਆਂ ਦੇ ਸਥਾਨ ''ਤੇ ਨੀਲੇ ਰੰਗ ਦੀ ਚਾਦਰ ਚੜ੍ਹਾ ਦਿੱਤੀ ਜਿਸ ''ਤੇ ਮੁਸਲਿਮ ਧਰਮ ਦੇ ਚਿੰਨ੍ਹ ਬਣੇ ਹੋਏ ਸਨ ਅਤੇ ''ਜੈ ਪੀਰ ਬਾਬੇ ਦੀ'' ਲਿਖਿਆ ਹੋਇਆ ਸੀ।"

ਕੁਰੂਕਸ਼ੇਤਰ ਥਾਣੇ ਦੇ ਥਾਣੇਦਾਰ ਰਾਜਪਾਲ ਸਿੰਘ ਨੇ ਬੀਬੀਸੀ ਨਾਲ ਗੱਲ ਕਰਦਿਆਂ ਹੋਇਆ ਕਿਹਾ, "ਜਿਓਤੀਸਰ ਦੇ ਵਾਇਰਲ ਵੀਡੀਓ ਦਾ ਪੁਲਿਸ ਵੱਲੋਂ ਨਿਰੀਖਣ ਕਰ ਕੇ ਮੌਕੇ ''ਤੇ ਜਾਣਕਾਰੀ ਪ੍ਰਾਪਤ ਹੋਈ, ਉਸ ਤੋਂ ਪਤਾ ਲੱਗਾ ਕਿ ਜਿਓਤੀਸਰ ਪਿੰਡ ਦੇ ਰੋਸ਼ਨ ਲਾਲ ਦੇ ਪਿਤਾ ਅਰਜੁਨ ਦਾਸ ਨੇ ਇਸ ਢਾਂਚੇ ਦਾ ਨਿਰਮਾਣ ਕਰੀਬ 30-35 ਸਾਲ ਪਹਿਲਾ ਆਪਣੇ ਵੱਡ-ਵਡੇਰਿਆਂ ਲਈ ਬਣਵਾਇਆ ਸੀ।"

ਥਾਣੇਦਾਰ ਰਾਜਪਾਲ ਸਿੰਘ ਨੇ ਕਿਹਾ ਕਿ ਪੁਲਿਸ ਨੇ ਮਾਮਲੇ ਵਿੱਚ ਇੱਕ ਡੀਡੀਆਰ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਦੋਸ਼ੀ ''ਤੇ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਇਲਜ਼ਾਮ ਤਹਿਤ ਕਾਰਵਾਈ ਕੀਤੀ ਜਾਵੇਗੀ।

ਕੁਰੂਕਸ਼ੇਤਰ ਪਹੁੰਚਿਆ ਬੀਬੀਸੀ

ਮਾਮਲੇ ਦੀ ਜ਼ਮੀਨੀ ਹਕੀਕਤ ਜਾਨਣ ਲਈ ਬੀਬੀਸੀ ਜਿਓਤੀਸਰ ਤੀਰਥ ਸਥਾਨ ਪਹੁੰਚਿਆ ਜਿੱਥੇ ਪਹਿਲਾਂ ਤੋਂ ਹੀ ''ਅਖੰਡ ਭਗਵਾ ਭਾਰਤ ਸੰਘ'' ਨਾਮ ਦੇ ਇੱਕ ਹਿੰਦੂ ਸੰਗਠਨ ਦੇ ਕੁਝ ਲੋਕ ਮੌਜੂਦ ਸਨ, ਜੋ ਵਾਇਰਲ ਵੀਡੀਓ ਦੇਖਣ ਤੋਂ ਬਾਅਦ ਵਿਵਾਦਿਤ ਢਾਂਚੇ ''ਤੇ ਪ੍ਰਦਰਸ਼ਨ ਕਰਨ ਪਹੁੰਚੇ ਸਨ।

ਇਹ ਉਸ ਨੂੰ ਹਟਾਉਣ ਜਾਂ ਫਿਰ ਉਸ ਦਾ ਆਕਾਰ ਬਦਲਣ ਦੀ ਮੰਗ ਕਰ ਰਹੇ ਸਨ।

ਬੀਬੀਸੀ ਜਦੋਂ ਢਾਂਚੇ ਨਾਲ ਸਬੰਧ ਰੱਖਣ ਵਾਲੇ ਜਿਓਤੀਸਰ ਪਿੰਡ ਜੇ ਪੰਡਿਤ ਅਰਜੁਨ ਦਾਸ ਦੇ ਘਰ ਪਹੁੰਚਿਆ ਤਾਂ ਉਨ੍ਹਾਂ 6 ਬੇਟਿਆਂ ਵਿੱਚੋਂ ਇੱਕ ਰਿਸ਼ੀਪਾਲ ਦੀ ਪਤਨੀ ਪਿੰਕੀ ਸ਼ਰਮਾ ਨੇ ਬੀਬੀਸੀ ਨੂੰ ਕਿਹਾ, "ਇਹ ਜੋ ਪਿੰਡ ਵਿੱਚ ਬਿਨਾਂ ਗੱਲ ਕਿਸੇ ਨੇ ਵੱਡ-ਵਡੇਰਿਆਂ ਦੇ ਥਾਂ ''ਤੇ ਚਾਦਰ ਚੜਾਉਣ ਦੀ ਸਾਜਿਸ਼ ਕੀਤੀ ਹੈ, ਉਸ ਕਾਰਨ ਪੁਲਿਸ ਵਾਲੇ ਪੁੱਛਗਿੱਛ ਕਰ ਰਹੇ ਹਨ।"

"ਅਜਿਹਾ ਕੁਝ ਨਹੀਂ ਹੈ, ਉਹ ਸਾਡੇ ਵੱਡ-ਵਡੇਰੇ ਹਨ ਅਤੇ ਅਸੀਂ ਦਿਵਾਲੀ ''ਤੇ ਉਨ੍ਹਾਂ ਦੀ ਪੂਜਾ ਕਰਦੇ ਹਾਂ। ਅਸੀਂ ਹਿੰਦੂ ਪਰਿਵਾਰ ਤੋਂ ਹਾਂ ਅਤੇ ਬ੍ਰਾਹਮਣ ਜਾਤੀ ਤੋਂ ਹਾਂ।"

ਮਾਮਲੇ ਵਿੱਚ ਤਾਜ਼ਾ ਜਾਣਕਾਰੀ ਦਿੰਦਿਆਂ ਹੋਇਆ ਜਿਓਤੀਸਰ ਥਾਣੇ ਦੇ ਸਬ ਇੰਸਪੈਕਟਰ ਰਾਮ ਸਨੇਹੀ ਨੇ ਬੀਬੀਸੀ ਨਾਲ ਗੱਲ ਕਰ ਕੇ ਦੱਸਿਆ, "ਝੂਠੀ ਖ਼ਬਰ ਕਾਰਨ ਜੋ ਵਿਵਾਦ ਹੋਇਆ ਇਸ ਕਾਰਨ ਪਰਿਵਾਰ ਨੇ ਆਪਣੇ ਵੱਡ-ਵਡੇਰਿਆਂ ਦੇ ਥਾਂ ਨੂੰ ਜਿਓਤੀਸਰ ਤੀਰਥ ਸਥਾਨ ਤੋਂ ਹਟ ਕੇ ਆਪਣੇ ਖੇਤਾਂ ਵਿੱਚ ਸਥਾਪਿਤ ਕਰ ਦਿੱਤਾ ਹੈ।"

ਇਹ ਵੀ ਪੜ੍ਹੋ:

  • 4 ਸਾਲ ਦੀ ਉਮਰ ’ਚ ਅਗਵਾ ਹੋਏ ਵਿਅਕਤੀ ਨੇ ਯਾਦਾਂ ਦੇ ਨਕਸ਼ੇ ਰਾਹੀਂ ਕਰੀਬ 30 ਸਾਲ ਬਾਅਦ ਮਾਂ ਨੂੰ ਲੱਭਿਆ
  • ਮੱਧ ਕਾਲ ਵਿੱਚ ਲੋਕ ਰਾਤ ਦੀ ਨੀਂਦ ਨੂੰ ਦੋ ਹਿੱਸਿਆਂ ਵਿੱਚ ਵੰਡਦੇ ਸੀ, ਨੀਂਦ ਬਾਰੇ ਅਜਿਹੀਆਂ ਦਿਲਚਸਪ ਗੱਲਾਂ
  • ਆਪਣੇ ਮ੍ਰਿਤਕ ਪੁੱਤਰ ਦੇ ਸ਼ੁਕਰਾਣੂ ਕਿਉਂ ਮੰਗ ਰਹੇ ਹਨ ਇਹ ਮਾਂ-ਬਾਪ

https://www.youtube.com/watch?v=KBt-vyrJS4c

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''a19b9a24-8dcd-4779-b932-c06219bdf9b6'',''assetType'': ''STY'',''pageCounter'': ''punjabi.india.story.61469426.page'',''title'': ''ਕੁਰੂਕਸ਼ੇਤਰ: \''ਜਿੱਥੇ ਕ੍ਰਿਸ਼ਨ ਨੇ ਦਿੱਤਾ ਗੀਤਾ ਦਾ ਉਪਦੇਸ਼\'' ਕੀ ਉੱਥੇ ਮਜ਼ਾਰ ਬਣਾ ਦਿੱਤੀ ਗਈ'',''author'': ''ਪ੍ਰਸ਼ਾਂਤ ਸ਼ਰਮਾ'',''published'': ''2022-05-17T14:15:36Z'',''updated'': ''2022-05-17T14:15:36Z''});s_bbcws(''track'',''pageView'');