ਗਿਆਨਵਾਪੀ ਮਸਜਿਦ ਮਾਮਲੇ ਵਿੱਚ ਹੁਣ ਤੱਕ ਕੀ-ਕੀ ਹੋਇਆ, ਸੁਪਰੀਮ ਕੋਰਟ ਨੇ ਕੀ ਕਿਹਾ

05/17/2022 5:23:20 PM

ਵਾਰਾਣਸੀ ਦੀ ਗਿਆਨਵਾਪੀ ਮਸਜਿਦ ਵਿੱਚ ਸਰਵੇ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ''ਤੇ ਮੰਗਲਵਾਰ ਨੂੰ ਸੁਪਰੀਮ ਕੋਰਟ ਵਿੱਚ ਸੁਣਵਾਈ ਹੋਈ।

ਸੁਪਰੀਮ ਕੋਰਟ ਨੇ ਕਿਹਾ ਕਿ ਜੇ ਉੱਥੇ ਸ਼ਿਵਲਿੰਗ ਮਿਲਿਆ ਹੈ, ਤਾਂ ਸੰਤੁਲਨ ਬਣਾਉਣ ਦੀ ਲੋੜ ਹੈ।

ਸੁਪਰੀਮ ਕੋਰਟ ਨੇ ਕਿਹਾ ਕਿ ਉਹ ਜ਼ਿਲ੍ਹਾ ਮੈਜਿਸਟਰੇਟ ਨੂੰ ਇਹ ਹੁਕਮ ਦੇਣਗੇ ਕਿ ਉਸ ਥਾਂ ਨੂੰ ਸੁਰੱਖਿਅਤ ਰੱਖਿਆ ਜਾਵੇ।

ਸੁਪਰੀਮ ਕੋਰਟ ਨੇ ਕਿਹਾ ਕਿ ਇਸ ਹੁਕਮ ਕਾਰਨ ਮੁਸਲਮਾਨਾਂ ਨੂੰ ਮਸਜਿਦ ਵਿੱਚ ਨਮਾਜ਼ ਪੜ੍ਹਨ ਜਾਣ ਤੋਂ ਨਾ ਰੋਕਿਆ ਜਾਵੇ।

ਹੁਣ ਤੱਕ ਕੀ ਕੀ ਹੋਇਆ

ਵਾਰਾਣਸੀ ਕੋਰਟ ਦੇ ਨਿਰਦੇਸ਼ ਤੋਂ ਬਾਅਦ ਬੀਤੇ ਸ਼ਨੀਵਾਰ ਨੂੰ ਗਿਆਨਵਾਪੀ ਮਸਜਿਦ ਵਿੱਚ ਸਰਵੇ ਦੀ ਸ਼ੁਰੂਆਤ ਹੋਈ ਸੀ, ਜਿਸ ਤੋਂ ਬਾਅਦ ਲਗਾਤਾਰ ਤਿੰਨ ਦਿਨਾਂ ਤੱਕ ਮਸਜਿਦ ਵਿੱਚ ਸਰਵੇ ਹੋਇਆ।

ਸੋਮਵਾਰ ਨੂੰ ਸਰਵੇ ਦੇ ਤੀਜੇ ਅਤੇ ਅੰਤਿਮ ਦਿਨ ਕੋਰਟ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਨਿਰਦੇਸ਼ ਦਿੰਦਿਆਂ ਹੋਇਆ ਉਸ ਥਾਂ ਨੂੰ ਸੀਲ ਕਰਨ ਨੂੰ ਕਿਹਾ ਹੈ ਜਿੱਥੇ ਸਰਵੇ ਟੀਮ ਨੂੰ ਕਥਿਤ ਤੌਰ ''ਤੇ ''ਸ਼ਿਵਲਿੰਗ'' ਮਿਲਿਆ ਸੀ।

ਇਸ ਸਰਵੇ ਦੀ ਰਿਪੋਰਟ ਅਜੇ ਵੀ ਅਦਾਲਤ ਨੂੰ ਸੌਂਪੀ ਨਹੀਂ ਗਈ ਹੈ, ਪਰ ਮੀਡੀਆ ਵਿੱਚ ਇਸ ਸਰਵੇ ਦੀ ਫਾਈਡਿੰਗ ਨਾਲ ਜੁੜੀਆਂ ਗੱਲਾਂ ਆਖੀਆਂ ਜਾ ਰਹੀਆਂ ਹਨ, ਜਿਨ੍ਹਾਂ ਦੀ ਬੀਬੀਸੀ ਅਜੇ ਤੱਕ ਸੁਤੰਤਰ ਤੌਰ ''ਤੇ ਪੁਸ਼ਟੀ ਨਹੀਂ ਕਰ ਸਕਿਆ ਹੈ।

ਇਹ ਵੀ ਪੜ੍ਹੋ:-

  • ਵਾਰਾਣਸੀ ਗਿਆਨਵਾਪੀ ਮਸਜਿਦ: ਮੰਦਰ ਹੋਣ ਦੇ ਦਾਅਵੇ ਤੋਂ ਬਾਅਦ ਸਰਵੇਖਣ, ਕੀ ਹੈ ਪੂਰਾ ਮਾਮਲਾ
  • ਬਾਬਰੀ ਮਸਜਿਦ ਢਾਹੇ ਜਾਣ ਦੇ ਮਾਮਲੇ ਵਿੱਚ ਕਦੋਂ ਕੀ ਹੋਇਆ
  • ਤਾਜ ਮਹਿਲ ਦੇ ਬੰਦ ਕਮਰਿਆਂ ਵਿੱਚ ਆਖਿਰ ਕੀ ਹੈ ਤੇ ਕਮਰੇ ਖੋਲ੍ਹਣ ਦੀ ਮੰਗ ਕਿਉਂ ਕੀਤੀ ਗਈ

ਸ਼ੁੱਕਰਵਾਰ ਨੂੰ ਚੀਫ ਜਸਟਿਸ ਐੱਨਵੀ ਰੰਮਨਾ ਦੀ ਪ੍ਰਧਾਨਗੀ ਵਾਲੀ ਬੈਂਚ ਨੇ ਜਸਟਿਸ ਡੀਵਾਈ ਚੰਦਰਚੂੜ ਦੀ ਬੈਂਚ ਸਾਹਮਣੇ ਗਿਆਨਵਾਪੀ ਮਸਜਿਦ ਦੀ ਮੈਨੇਜਮੈਂਟ ਕਮੇਟੀ ਦੀ ਪਟੀਸ਼ਨ ਸੁਣਵਾਈ ਲਈ ਭੇਜੀ ਸੀ।

ਜਸਟਿਸ ਡੀਵਾਈ ਚੰਦਰਚੂੜ ਦੀ ਪ੍ਰਧਾਨਗੀ ਵਾਲੀ ਬੈਂਚ ਵਿੱਚ ਜਸਟਿਸ ਪੀਐੱਸ ਨਰਸਿਮਹਾ ਵੀ ਸ਼ਾਮਿਲ ਹਨ ਜੋ ਇਸ ਪਟੀਸ਼ਨ ਦੀ ਸੁਣਵਾਈ ਕਰਨਗੇ।

ਗਿਆਨਵਾਪੀ ਮਸਜਿਦ ਨੂੰ ਲੈ ਕੇ ਬੀਤੇ ਤਿੰਨਾਂ ਦਿਨਾਂ ਵਿੱਚ ਲਗਾਤਾਰ ਕਈ ਘਟਨਾਕ੍ਰਮ ਬਦਲੇ ਹਨ। ਆਓ ਜਾਣਦੇ ਹਾਂ ਕਿ ਸ਼ਨੀਵਾਰ ਨੂੰ ਸਰਵੇ ਦੇ ਪਹਿਲੇ ਦਿਨ ਤੋਂ ਲੈ ਕੇ ਹੁਣ ਤੱਕ ਇਸ ਮਾਮਲੇ ਵਿੱਚ ਕੀ ਕੁਝ ਹੋਇਆ।

ਸਰਵੇ ਦਾ ਪਹਿਲਾ ਦਿਨ

ਪੰਜ ਔਰਤਾਂ ਨੇ ਕੋਰਟ ਵਿੱਚ ਪਟੀਸ਼ਨ ਪਾ ਕੇ ਗਿਆਨਵਾਪੀ ਮਸਜਿਦ ਦੇ ਪਿੱਛੇ ਵਾਲੇ ਹਿੱਸੇ ਵਿੱਚ ਮਾਂ ਸ਼੍ਰਿੰਗਾਰ ਗੌਰੀ ਦੀ ਪੂਜਾ ਅਤੇ ਦਰਸ਼ਨ ਕਰਨ ਦੀ ਮੰਗ ਕੀਤੀ ਸੀ।

12 ਮਈ ਨੂੰ ਡੀਐੱਮ ਕੌਸ਼ਲ ਰਾਜ ਸ਼ਰਮਾ ਨੇ ਬੀਬੀਸੀ ਪੱਤਰਕਾਰ ਅਨੰਤ ਝਣਾਣੇ ਨੂੰ ਕਿਹਾ ਸੀ, "ਬਨਾਰਸ ਵਿੱਚ ਸਿਵਿਲ ਕੋਰਟ ਵੱਲੋਂ ਇੱਕ ਆਦੇਸ਼ ਦਿੱਤਾ ਗਿਆ ਸੀ ਜਿਸ ਦੇ ਮੱਦੇਨਜ਼ਰ ਗਿਆਨਵਾਪੀ ਖੇਤਰ ਅਤੇ ਉਸ ਦੇ ਆਸੇ-ਪਾਸੇ ਦੇ ਇਲਾਕੇ ਵਿੱਚ ਇੱਕ ਕੋਰਟ ਕਮਿਸ਼ਨ ਦੀ ਕਾਰਵਾਈ ਕੀਤੀ ਜਾਣੀ ਸੀ।"

"ਕਮਿਸ਼ਨ ਦੀ ਕਾਰਵਾਈ ਸਵੇਰੇ ਅੱਠ ਵਜੇ ਤੋਂ 12 ਵਜੇ ਤੱਕ ਕੀਤੀ ਗਈ।"

ਕੌਸ਼ਲ ਸ਼ਰਮਾ ਨੇ ਦੱਸਿਆ ਸੀ ਕਿ ਇਸ ਵਿੱਚ ਸਾਰੇ ਪੱਖਕਾਰ ਅਤੇ ਉਨ੍ਹਾਂ ਦੇ ਵਕੀਲ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਲੋਕ ਮੌਜੂਦ ਸਨ ਅਤੇ ਇਹ ਕਾਰਵਾਈ ਸ਼ਾਂਤਮਈ ਢੰਗ ਨਾਲ ਪੂਰੀ ਹੋਈ।

ਡੀਐੱਮ ਕੌਸ਼ਲ ਰਾਜ ਸ਼ਰਮਾ ਨੇ ਇਹ ਵੀ ਜਾਣਕਾਰੀ ਦਿੱਤੀ, "ਕਰੀਬ 50 ਫੀਸਦ ਤੋਂ ਵੱਧ ਸਰਵੇ ਹੋ ਗਿਆ ਹੈ।"

ਉਨ੍ਹਾਂ ਨੇ ਕਿਹਾ ਕਿ ਸਰਵੇ ਗੁਪਤ ਕਾਰਵਾਈ ਹੈ ਅਤੇ ਕੋਰਟ ਦੀ ਨਿਗਰਾਨੀ ਵਿੱਚ ਹੋ ਰਹੀ ਹੈ। ਇਹ ਜਾਣਕਾਰੀ ਨਹੀਂ ਦਿੱਤੀ ਜਾ ਸਕਦੀ ਹੈ ਕਿ ਕਿਹੜੀ-ਕਿਹੜੀ ਥਾਂ ਦਾ ਸਰਵੇ ਹੋਇਆ ਅਤੇ ਕੀ-ਕੀ ਮਿਲਿਆ। ਉਨ੍ਹਾਂ ਮੁਤਾਬਕ ਪੱਖਕਾਰ ਕਾਰਵਾਈ ਤੋਂ ਸੰਤੁਸ਼ਟ ਹੈ।

ਸਰਵੇ ਵਿੱਚ ਹਿੱਸਾ ਲੈਣ ਪਹੁੰਚੀ ਮਹਿਲਾ ਪਟੀਸ਼ਨਕਰਤਾ ਸੀਤਾ ਸਾਹੂ ਨੇ ਕਿਹਾ, "ਪ੍ਰਸ਼ਾਸਨ ਨੇ ਪੂਰਾ ਸਹਿਯੋਗ ਕੀਤਾ ਅਤੇ ਵਿਰੋਧੀ ਧਿਰ ਨੇ ਵੀ ਪੂਰਾ ਸਹਿਯੋਗ ਦਿੱਤਾ ਹੈ।"

ਮੌਕੇ ''ਤੇ ਦੂਸਰੀਆਂ ਔਰਤਾਂ ਪਟੀਸ਼ਨਕਰਤਾ ਮੰਜੂ ਅਤੇ ਰੇਖਾ ਪਾਠਕ ਵੀ ਮੌਜੂਦ ਸਨ।

ਇਨ੍ਹਾਂ ਦੇ ਵਕੀਲ ਸੁਧੀਰ ਤ੍ਰਿਪਾਠੀ ਨੇ ਬੀਬੀਸੀ ਨੂੰ ਦੱਸਿਆ, "ਅੱਜ ਕਾਰਵਾਈ ਵਿੱਚ ਸ਼ਾਂਤਮਈ ਢੰਗ ਨਾਲ ਪੱਖਕਾਰ ਅਤੇ ਵਿਰੋਧੀ ਧਿਰ ਦੋਵਾਂ ਦੇ ਸਹਿਯੋਗ ਨਾਲ ਅਤੇ ਸ਼ਾਸਨ-ਪ੍ਰਸ਼ਾਸਨ ਨੇ ਪੂਰਬੇ ਸਹਿਯੋਗ ਨਾਲ ਸਰਵੇ ਦਾ ਕੰਮ ਲਗਭਗ ਚਾਰ ਘੰਟੇ ਚੱਲਿਆ।"

BBC
ਮੰਦਰ ਅਤੇ ਗਿਆਨਵਾਪੀ ਮਸਜਿਦ

"ਚਾਬੀ ਆਰਾਮ ਨਾਮ ਮਿਲ ਹੈ, ਚਾਬੀ ਹੀ ਨਹੀਂ ਬਲਕਿ ਕਿਸੇ ਵੀ ਕੰਮ ਵਿੱਚ ਕੋਈ ਰੁਕਾਵਟ ਨਹੀਂ ਹੋਈ।"

ਮੀਡੀਆ ਦੇ "ਕੀ ਮਿਲਿਆ ਹੈ?" ਸਵਾਲ ''ਤੇ ਵਕੀਲ ਸੁਧੀਰ ਤ੍ਰਿਪਾਠੀ ਨੇ ਕਿਹਾ, "ਇਹ ਸਭ ਨਾ ਪੁੱਛੋ, ਕੀ ਮਿਲਿਆ ਹੈ, ਉਹ ਰਿਪੋਰਟ ਵਿੱਚ ਆਵੇਗਾ। ਪਿਛਲੀ ਵਾਰ ਜੋ ਅੜਚਨ ਹੋਈ ਸੀ, ਇਸ ਵਾਰ ਅਜਿਹਾ ਕੁਝ ਨਹੀਂ ਸੀ।"

ਵੇ ਦਾ ਦੂਜਾ ਦਿਨ

ਐਤਵਾਰ ਸਵੇਰੇ 8 ਵਜੇ ਦੂਜੇ ਦਿਨ ਫਿਰ ਨਿਰੀਖਣ ਸ਼ੁਰੂ ਹੋਇਆ ਜੋ ਦੁਪਹਿਰ 12 ਵਜੇ ਤੱਕ ਚੱਲਿਆ।

ਇਸ ਸਬੰਧੀ ਵਾਰਾਣਸੀ ਦੇ ਜ਼ਿਲ੍ਹਾ ਅਧਿਕਾਰੀ ਨੇ ਬਿਆਨ ਜਾਰੀ ਕਰ ਕੇ ਦੱਸਿਆ ਸੀ ਕਿ ਤਿੰਨ ਕੋਰਟ ਕਮਿਸ਼ਨਰ ਐਤਵਾਰ ਨੂੰ ਵੀ ਸਾਰੇ ਪੱਖਕਾਰਾਂ ਦੀ ਮੌਜੂਦਗੀ ਵਿੱਚ ਸਵੇਰੇ 8 ਵਜੇ ਤੋਂ ਦੁਪਹਿਰ 12 ਵਜੇ ਤੱਕ ਨਿਰੀਖਣ ਕਰਦੇ ਰਹੇ।

ਇਸ ਦੌਰਾਨ ਸੁਰੱਖਿਆ ਦਾ ਸਖ਼ਤ ਪ੍ਰਬੰਧ ਕੀਤਾ ਗਿਆ ਸੀ। ਕਾਸ਼ੀ ਵਿਸ਼ਵਨਾਥ ਮੰਦਿਰ ਦੇ ਸ਼ਰਧਾਲੂਆਂ ਨੂੰ ਢੂੰਢੀ ਰਾਜ ਗਣੇਸ਼ ਅਤੇ ਗੰਗਾ ਨਦੀ ਦੁਆਰ ਦੇ ਮਾਧਿਅਮ ਰਾਹੀਂ ਪ੍ਰਵੇਸ਼ ਦਿੰਦਿਆਂ ਹੋਇਆ ਗਿਆਨਵਾਪੀ ਦੇ ਸੰਯੁਕਤ ਦੁਆਰ ਨੰਬਰ ਚਾਰ ਤੋਂ ਆਮ ਲੋਕਾਂ ਦੇ ਪ੍ਰਵੇਸ਼ ਨੂੰ ਚਾਰ ਘੰਟੇ ਬੰਦ ਰੱਖਿਆ ਗਿਆ।

ਕਮਿਸ਼ਨ ਦੀ ਕਾਰਵਾਈ ਸ਼ਾਂਤਮਈ ਮੌਹਾਲ ਵਿੱਚ ਸੁਚਾਰੂ ਢੰਗ ਨਾਲ ਚੱਲੀ।

ਇਹ ਵੀ ਪੜ੍ਹੋ:

  • 4 ਸਾਲ ਦੀ ਉਮਰ ’ਚ ਅਗਵਾ ਹੋਏ ਵਿਅਕਤੀ ਨੇ ਯਾਦਾਂ ਦੇ ਨਕਸ਼ੇ ਰਾਹੀਂ ਕਰੀਬ 30 ਸਾਲ ਬਾਅਦ ਮਾਂ ਨੂੰ ਲੱਭਿਆ
  • ਮੱਧ ਕਾਲ ਵਿੱਚ ਲੋਕ ਰਾਤ ਦੀ ਨੀਂਦ ਨੂੰ ਦੋ ਹਿੱਸਿਆਂ ਵਿੱਚ ਵੰਡਦੇ ਸੀ, ਨੀਂਦ ਬਾਰੇ ਅਜਿਹੀਆਂ ਦਿਲਚਸਪ ਗੱਲਾਂ
  • ਆਪਣੇ ਮ੍ਰਿਤਕ ਪੁੱਤਰ ਦੇ ਸ਼ੁਕਰਾਣੂ ਕਿਉਂ ਮੰਗ ਰਹੇ ਹਨ ਇਹ ਮਾਂ-ਬਾਪ

https://www.youtube.com/watch?v=LrjGm01h5i4

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''5304011f-1fd3-4458-a20d-846ee0530a88'',''assetType'': ''STY'',''pageCounter'': ''punjabi.india.story.61480272.page'',''title'': ''ਗਿਆਨਵਾਪੀ ਮਸਜਿਦ ਮਾਮਲੇ ਵਿੱਚ ਹੁਣ ਤੱਕ ਕੀ-ਕੀ ਹੋਇਆ, ਸੁਪਰੀਮ ਕੋਰਟ ਨੇ ਕੀ ਕਿਹਾ'',''published'': ''2022-05-17T11:43:38Z'',''updated'': ''2022-05-17T11:43:38Z''});s_bbcws(''track'',''pageView'');