ਬੁਲਡੋਜ਼ਰ ਮਾਮਲੇ ''''ਤੇ ਆਖਿਰ ਬੋਲੇ ਕੇਜਰੀਵਾਲ, ਭਾਜਪਾ ’ਤੇ ਇੰਝ ਲਾਇਆ ਨਿਸ਼ਾਨਾ - ਪ੍ਰੈੱਸ ਰਿਵਿਊ

05/17/2022 8:38:20 AM

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੋਮਵਾਰ ਨੂੰ ਬੁਲਡੋਜ਼ਰ ਕਾਰਵਾਈ ਬਾਰੇ ਬੀਜੇਪੀ ''ਤੇ ਨਿਸ਼ਾਨੇ ਸਾਧੇ।

ਅੰਗਰੇਜ਼ੀ ਅਖ਼ਬਾਰ ''ਦਿ ਟਾਈਮਜ਼ ਆਫ ਇੰਡੀਆ'' ਮੁਤਾਬਕ ਅਰਵਿੰਦ ਕੇਜਰੀਵਾਲ ਨੇ ਆਖਿਆ ਕਿ ਐੱਮਸੀਡੀ ਸ਼ਹਿਰ ਦੇ 63 ਲੱਖ ਲੋਕਾਂ ਦੇ ਘਰਾਂ ਦੁਕਾਨਾਂ ਤੇ ਬੁਲਡੋਜ਼ਰ ਚਲਾਉਣ ਦੀ ਤਿਆਰੀ ਕਰ ਰਹੀ ਹੈ।

ਕੇਜਰੀਵਾਲ ਨੇ ਕਿਹਾ ਕਿ ਐੱਮਸੀਡੀ ਲੋਕਾਂ ਦੀ ਕੋਈ ਗੱਲ ਨਹੀਂ ਸੁਣ ਰਹੀ ਹੈ ਅਤੇ ਨਾ ਹੀ ਉਨ੍ਹਾਂ ਵੱਲੋਂ ਦਿਖਾਏ ਗਏ ਦਸਤਾਵੇਜ਼ਾਂ ਨੂੰ ਮੰਨ ਰਹੀ ਹੈ।

ਜ਼ਿਕਰਯੋਗ ਹੈ ਕਿ ਪਿਛਲੇ ਕਈ ਦਿਨਾਂ ਵਿੱਚ ਐਮਸੀਡੀ ਵੱਲੋਂ ਦਿੱਲੀ ਵਿੱਚ ਗ਼ੈਰ-ਕਾਨੂੰਨੀ ਨਿਰਮਾਣ ਵਾਲੀਆਂ ਥਾਵਾਂ ਉੱਪਰ ਬੁਲਡੋਜ਼ਰ ਨਾਲ ਕਾਰਵਾਈ ਕੀਤੀ ਹੈ।

https://twitter.com/ArvindKejriwal/status/1526087799710941185?s=20&t=wIxGFZil0b0iZW5atbTV6w

ਕੇਜਰੀਵਾਲ ਨੇ ਆਖਿਆ,"ਪਿਛਲੇ 70 ਸਾਲਾਂ ਵਿੱਚ ਦਿੱਲੀ ਨੂੰ ਸੁਨਿਯੋਜਿਤ ਤਰੀਕੇ ਨਾਲ ਨਹੀਂ ਬਣਾਇਆ ਗਿਆ। ਇਸ ਤਰ੍ਹਾਂ ਤਕਰੀਬਨ 80 ਫ਼ੀਸਦ ਗ਼ੈਰ-ਕਾਨੂੰਨੀ ਨਿਰਮਾਣ ਦੀ ਸ਼੍ਰੇਣੀ ਵਿੱਚ ਆ ਜਾਣਗੇ। ਕੀ ਇਸ ਤਰ੍ਹਾਂ ਦਿੱਲੀ ਦਾ 80 ਫ਼ੀਸਦ ਹਿੱਸਾ ਬਲਡੋਜ਼ਰ ਦਾ ਸ਼ਿਕਾਰ ਹੋ ਜਾਵੇਗਾ? ਇਹ ਆਜ਼ਾਦ ਭਾਰਤ ਵਿੱਚ ਸਭ ਤੋਂ ਵੱਡੀ ਤਬਾਹੀ ਹੋਵੇਗੀ।"

ਅਰਵਿੰਦ ਕੇਜਰੀਵਾਲ ਨੇ ਆਪਣੇ ਪਾਰਟੀ ਦੇ ਵਿਧਾਇਕਾਂ ਨੂੰ ਆਖਿਆ ਕਿ ਉਹ ਲੋਕਾਂ ਦੇ ਨਾਲ ਖੜ੍ਹੇ ਹੋਣ ਅਤੇ ਜੇਕਰ ਲੋੜ ਪਵੇ ਤਾਂ ਜੇਲ੍ਹ ਵੀ ਚਲੇ ਜਾਣ।

ਉਨ੍ਹਾਂ ਨੇ ਆਪਣੇ ਪਾਰਟੀ ਦੇ ਵਿਧਾਇਕਾਂ ਨਾਲ ਬੈਠਕ ਕੀਤੀ ਹੈ। ਅਰਵਿੰਦ ਕੇਜਰੀਵਾਲ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਸਰਕਾਰ ਨੇ ਸਿੱਖਿਆ, ਬਿਜਲੀ ਅਤੇ ਸਿਹਤ ਖੇਤਰ ਵਿੱਚ ਕੰਮ ਕੀਤਾ ਹੈ। ਉਨ੍ਹਾਂ ਦੀ ਸਰਕਾਰ ਗੈਰ-ਕਾਨੂੰਨੀ ਨਿਰਮਾਣ ਦੇ ਮੁੱਦੇ ਨੂੰ ਵੀ ਸੁਲਝਾ ਲਵੇਗੀ।

ਇਹ ਵੀ ਪੜ੍ਹੋ:

  • ਕੀ ਭਗਵੰਤ ਮਾਨ ਦੀ ''ਲੋਕ ਮਿਲਣੀ'' ਤੋਂ ਪੰਜਾਬ ਦੇ ਲੋਕਾਂ ਨੂੰ ਫਾਇਦਾ ਮਿਲੇਗਾ
  • ਪੇਸ਼ਾਵਰ ''ਚ ਸਿੱਖਾਂ ਦੇ ਕਤਲ ਮਗਰੋਂ ਸੜਕਾਂ ''ਤੇ ਮੁਜ਼ਾਹਰਾ, ਮ੍ਰਿਤਕਾਂ ਦੇ ਘਰਾਂ ਦੀ ਸੁਰੱਖਿਆ ਵਧੀ
  • ਤਾਜ ਮਹਿਲ ਦੇ ਬੰਦ ਕਮਰਿਆਂ ਵਿੱਚ ਆਖਿਰ ਕੀ ਹੈ ਤੇ ਕਮਰੇ ਖੋਲ੍ਹਣ ਦੀ ਮੰਗ ਕਿਉਂ ਕੀਤੀ ਗਈ

ਕਣਕ ਦੀ ਬਰਾਮਦ ''ਤੇ ਰੋਕ ਨਾਲ ਭਾਰਤੀ ਅਤੇ ਅੰਤਰਰਾਸ਼ਟਰੀ ਬਾਜ਼ਾਰ ਪ੍ਰਭਾਵਿਤ

ਭਾਰਤ ਸਰਕਾਰ ਵੱਲੋਂ ਕਣਕ ਦੀ ਬਰਾਮਦ ''ਤੇ ਰੋਕ ਤੋਂ ਬਾਅਦ ਪੰਜਾਬ ਸਮੇਤ ਕਈ ਸੂਬਿਆਂ ਵਿੱਚ ਕਣਕ ਦੇ ਭਾਅ ਘੱਟ ਰਹੇ ਹਨ।

ਅੰਗਰੇਜ਼ੀ ਅਖ਼ਬਾਰ ਦਿ ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਪੰਜਾਬ ਵਿੱਚ ਕੀਮਤਾਂ 100-150 ਰੁਪਏ ਪ੍ਰਤੀ ਕੁਇੰਟਲ ਘਟੀਆਂ ਹਨ। ਇਸੇ ਤਰ੍ਹਾਂ ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਵਿੱਚ ਵੀ 100-250 ਰੁਪਏ ਪ੍ਰਤੀ ਕੁਇੰਟਲ ਕੀਮਤਾਂ ਵਿੱਚ ਕਮੀ ਦੇਖਣ ਨੂੰ ਮਿਲੀ ਹੈ।

ਦੁਨੀਆਂ ਵਿੱਚ 5 ਫੀਸਦ ਕਣਕ ਭਾਰਤ ਤੋਂ ਬਰਾਮਦ ਹੁੰਦੀ ਹੈ ਤੇ ਭਾਰਤ ਵੱਲੋਂ ਪਿਛਲੇ ਦਿਨੀਂ ਬਰਾਮਦ ਉਪਰ ਰੋਕ ਤੋਂ ਬਾਅਦ ਕੌਮਾਂਤਰੀ ਬਜ਼ਾਰ ਵਿੱਚ ਕਣਕ ਦੀਆਂ ਕੀਮਤਾਂ ਵਧ ਰਹੀਆਂ ਹਨ।

Getty Images

ਰੂਸ ਅਤੇ ਯੂਕਰੇਨ ਵੀ ਕਣਕ ਬਰਾਮਦ ਕਰਦੇ ਹਨ ਅਤੇ ਇਨ੍ਹਾਂ ਦੇਸ਼ਾਂ ਦਰਮਿਆਨ ਜਾਰੀ ਜੰਗ ਤੋਂ ਬਾਅਦ ਅੰਤਰਰਾਸ਼ਟਰੀ ਕੀਮਤਾਂ ਹੋਰ ਵੀ ਪ੍ਰਭਾਵਿਤ ਹੋਈਆਂ ਹਨ।

ਦੁਨੀਆਂ ਦੇ ਕਈ ਦੇਸ਼ਾਂ ਨੇ ਭਾਰਤ ਦੇ ਫ਼ੈਸਲੇ ਤੋਂ ਬਾਅਦ ਚਿੰਤਾ ਜ਼ਾਹਿਰ ਕੀਤੀ ਹੈ। ਜੀ-7 ਦੇਸ਼ਾਂ ਦੀ ਸੂਚੀ ਵਿੱਚ ਸ਼ਾਮਲ ਜਰਮਨੀ ਨੇ ਆਖਿਆ ਸੀ ਕਿ ਭਾਰਤ ਦੇ ਫ਼ੈਸਲੇ ਨਾਲ ਹਾਲਾਤ ਹੋਰ ਵੀ ਗੰਭੀਰ ਹੋ ਸਕਦੇ ਹਨ। ਉਧਰ ਚੀਨ ਭਾਰਤ ਦਾ ਸਮਰਥਨ ਕਰਦੇ ਹੋਏ ਆਖਿਆ ਹੈ ਕਿ ਭਾਰਤ ਨੂੰ ਹਾਲਾਤ ਲਈ ਜ਼ਿੰਮੇਵਾਰ ਦੱਸ ਕੇ ਮਸਲੇ ਹੱਲ ਨਹੀਂ ਹੋ ਸਕਦੇ।

ਚੀਨ ਨੇ ਆਖਿਆ ਕਿ ਕੈਨੇਡਾ,ਅਮਰੀਕਾ,ਆਸਟ੍ਰੇਲੀਆ ਵਰਗੇ ਦੇਸ਼ ਵੀ ਕਣਕ ਬਰਾਮਦ ਕਰਦੇ ਹਨ ਅਤੇ ਕਣਕ ਦੀ ਕਮੀ ਵਰਗੇ ਹਾਲਾਤ ਨੂੰ ਸੁਧਾਰ ਸਕਦੇ ਹਨ।

ਇਸ ਦੇ ਨਾਲ ਹੀ ਭਾਰਤ ਵੱਲੋਂ ਅਚਨਚੇਤ ਕਣਕ ਦੀ ਬਰਾਮਦਗੀ ਉਪਰ ਰੋਕ ਤੋਂ ਬਾਅਦ ਦੇਸ਼ ਵਿੱਚ ਕਈ ਬੰਦਰਗਾਹਾਂ ਨਜ਼ਦੀਕ ਕਣਕ ਦੇ ਟਰੱਕ ਅਤੇ ਸਮੁੰਦਰੀ ਜਹਾਜ਼ ਫਸੇ ਹੋਏ ਹਨ।

ਮੌਤ ਦੀ ਸਜ਼ਾ ਕੇਵਲ ''ਅਸਾਧਾਰਨ'' ਜੁਰਮਾਂ ਦੇ ਹਾਲਾਤ ਵਿੱਚ - ਸੁਪਰੀਮ ਕੋਰਟ

ਸੁਪਰੀਮ ਕੋਰਟ ਵੱਲੋਂ ਆਖਿਆ ਗਿਆ ਹੈ ਕਿ ਮੌਤ ਦੀ ਸਜ਼ਾ ਕੇਵਲ ਅਜਿਹੇ ਮਾਮਲਿਆਂ ''ਚ ਦਿੱਤੀ ਜਾਵੇ ਜੋ ਗੰਭੀਰ ਰੂਪ ਵਿੱਚ ਅਸਾਧਾਰਨ ਹੋਣ।

ਅੰਗਰੇਜ਼ੀ ਅਖ਼ਬਾਰ ''ਦਿ ਹਿੰਦੂ'' ਦੀ ਖ਼ਬਰ ਮੁਤਾਬਕ ਸੁਪਰੀਮ ਕੋਰਟ ਵੱਲੋਂ ਇਹ ਟਿੱਪਣੀ ਇੱਕ ਕੇਸ ਦੀ ਸੁਣਵਾਈ ਦੌਰਾਨ ਕੀਤੀ ਗਈ।

ਸੁਪਰੀਮ ਕੋਰਟ ਮੁਤਾਬਕ ਸਾਰੇ ਕਤਲ ਅਣਮਨੁੱਖੀ ਹੁੰਦੇ ਹਨ ਪਰ ਮੌਤ ਦੀ ਸਜ਼ਾ ਉਨ੍ਹਾਂ ਹਾਲਾਤ ਵਿੱਚ ਹੀ ਦਿੱਤੀ ਜਾ ਸਕਦੀ ਹੈ ਜਦੋਂ ਉਹ ਅਸਾਧਾਰਨ ਹੋਣ।

Getty Images

ਅਦਾਲਤ ਵਿੱਚ ਇੱਕ ਅੱਠ ਸਾਲਾ ਬੱਚੀ ਦੇ ਬਲਾਤਕਾਰ ਅਤੇ ਕਤਲ ਦੇ ਕੇਸ ਦੀ ਸੁਣਵਾਈ ਹੋ ਰਹੀ ਸੀ ਜਿਸ ਦਾ ਮੁਲਜ਼ਮ ਮ੍ਰਿਤਕ ਦਾ ਰਿਸ਼ਤੇਦਾਰ ਸੀ।

ਅਦਾਲਤ ਵੱਲੋਂ ਇਸ ਮਾਮਲੇ ਵਿਚ ਮੌਤ ਦੀ ਸਜ਼ਾ ਨਹੀਂ ਦਿੱਤੀ ਗਈ ਅਤੇ ਦੋਸ਼ੀ ਨੂੰ 30 ਸਾਲ ਲਈ ਜੇਲ੍ਹ ਦੀ ਸਜ਼ਾ ਦਿੱਤੀ ਗਈ ਹੈ। ਅਦਾਲਤ ਮੁਤਾਬਕ ਦੋਸ਼ੀ ਉੱਪਰ ਹੋਰ ਕਿਸੇ ਜੁਰਮ ਦੇ ਇਲਜ਼ਾਮ ਨਹੀਂ ਸਨ ਅਤੇ ਉਸ ਦੀ ਉਮਰ 25 ਸਾਲ ਸੀ।

ਅਜਿਹੇ ਹਾਲਾਤ ਵਿੱਚ ਉਸ ਦੀ ਸੁਧਾਰ ਇਸ ਸੰਭਾਵਨਾ ਨੂੰ ਨਕਾਰਿਆ ਨਹੀਂ ਜਾ ਸਕਦਾ।

ਇਹ ਵੀ ਪੜ੍ਹੋ:

  • 4 ਸਾਲ ਦੀ ਉਮਰ ’ਚ ਅਗਵਾ ਹੋਏ ਵਿਅਕਤੀ ਨੇ ਯਾਦਾਂ ਦੇ ਨਕਸ਼ੇ ਰਾਹੀਂ ਕਰੀਬ 30 ਸਾਲ ਬਾਅਦ ਮਾਂ ਨੂੰ ਲੱਭਿਆ
  • ਮੱਧ ਕਾਲ ਵਿੱਚ ਲੋਕ ਰਾਤ ਦੀ ਨੀਂਦ ਨੂੰ ਦੋ ਹਿੱਸਿਆਂ ਵਿੱਚ ਵੰਡਦੇ ਸੀ, ਨੀਂਦ ਬਾਰੇ ਅਜਿਹੀਆਂ ਦਿਲਚਸਪ ਗੱਲਾਂ
  • ਆਪਣੇ ਮ੍ਰਿਤਕ ਪੁੱਤਰ ਦੇ ਸ਼ੁਕਰਾਣੂ ਕਿਉਂ ਮੰਗ ਰਹੇ ਹਨ ਇਹ ਮਾਂ-ਬਾਪ

https://www.youtube.com/watch?v=qES0CcBSJPw

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''d33b934c-e5e8-4282-a186-1f13e4c0bc2f'',''assetType'': ''STY'',''pageCounter'': ''punjabi.india.story.61474891.page'',''title'': ''ਬੁਲਡੋਜ਼ਰ ਮਾਮਲੇ \''ਤੇ ਆਖਿਰ ਬੋਲੇ ਕੇਜਰੀਵਾਲ, ਭਾਜਪਾ ’ਤੇ ਇੰਝ ਲਾਇਆ ਨਿਸ਼ਾਨਾ - ਪ੍ਰੈੱਸ ਰਿਵਿਊ'',''published'': ''2022-05-17T03:00:20Z'',''updated'': ''2022-05-17T03:00:20Z''});s_bbcws(''track'',''pageView'');