ਭਗਵੰਤ ਮਾਨ ਦੀ ''''ਲੋਕ ਮਿਲਣੀ'''' ਤੋਂ ਪੰਜਾਬ ਦੇ ਲੋਕਾਂ ਨੂੰ ਮਿਲੇਗਾ

05/17/2022 7:08:19 AM

ਦੋ ਮਹੀਨੇ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਵਜੋਂ ਅਹੁਦਾ ਸੰਭਾਲਣ ਤੋਂ ਬਾਅਦ ਭਗਵੰਤ ਮਾਨ ਦੀ ਲੋਕ ਮਿਲਣੀ ਲੋਕਾਂ ਨਾਲ ਉਨ੍ਹਾਂ ਦੀ ਪਹਿਲੀ ਗੱਲਬਾਤ ਸੀ, ਪਰ ਇਹ ਵਿਚਾਰ ਇਸ ਖੇਤਰ ਵਿੱਚ ਨਵਾਂ ਨਹੀਂ ਹੈ।

ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ''ਸੰਗਤ ਦਰਸ਼ਨ'' ਕਰਦੇ ਰਹੇ ਹਨ ਹਾਲਾਂਕਿ ਇੱਕ ਹੋਰ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਹ ਕਿਹਾ ਕਰਦੇ ਸੀ ਕਿ ਉਨ੍ਹਾਂ ਦਾ ਸੰਗਤ ਦਰਸ਼ਨ ਡਰਾਮਾ ਹੈ ਤੇ ਕੁਝ ਖ਼ਾਸ ਲੋਕਾਂ ਨੂੰ ਉੱਥੇ ਬੁਲਾਇਆ ਜਾਂਦਾ ਸੀ।

ਗੁਆਂਢੀ ਸੂਬੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵੱਖ-ਵੱਖ ਜ਼ਿਲ੍ਹਿਆਂ ਵਿੱਚ ਜ਼ਿਲ੍ਹਾ ਪੱਧਰ ’ਤੇ ਲੋਕਾਂ ਨਾਲ ਅਜਿਹੀਆਂ ਮੁਲਾਕਾਤਾਂ ਕਰਦੇ ਹਨ ਜਿੱਥੇ ਉਹ ਅਧਿਕਾਰੀਆਂ ਨਾਲ ਉਸ ਜ਼ਿਲ੍ਹੇ ਦੇ ਲੋਕਾਂ ਦੇ ਮਸਲੇ ਹੱਲ ਕਰਦੇ ਹਨ।

ਪਰ ਸਵਾਲ ਇਹ ਹੈ ਕਿ ਕੀ ਇਸ ਲੋਕ ਮਿਲਣੀ ਵਿੱਚ ਲੋਕਾਂ ਨੂੰ ਕੁਝ ਹਾਸਲ ਹੋਇਆ।

ਮੈਂ ਸਵੇਰੇ 11 ਵਜੇ ਲੋਕ ਮਿਲਣੀ ਸ਼ੁਰੂ ਹੋਣ ਤੋਂ ਇੱਕ ਘੰਟਾ ਪਹਿਲਾਂ ਪੰਜਾਬ ਭਵਨ ਪਹੁੰਚ ਗਿਆ ਸੀ। ਸੂਬੇ ਦੇ ਦੂਰ-ਦੁਰਾਡੇ ਇਲਾਕਿਆਂ ਤੋਂ ਲੋਕ ਇੱਥੇ ਆਏ ਹੋਏ ਸਨ।

ਉਹ ਇਸ ਗੱਲ ਦੀ ਸ਼ਲਾਘਾ ਕਰ ਰਹੇ ਸਨ ਕਿ ਉਨ੍ਹਾਂ ਦੇ ਮੁੱਖ ਮੰਤਰੀ ਨੇ ਅਹੁਦਾ ਸੰਭਾਲਣ ਦੇ ਦੋ ਮਹੀਨਿਆਂ ਦੇ ਅੰਦਰ ਇਸ ਤਰ੍ਹਾਂ ਦੀ ਪਹਿਲਕਦਮੀ ਕੀਤੀ ਹੈ।

ਇਹ ਵੀ ਪੜ੍ਹੋ-

  • ‘ਨਸ਼ੇ ਕਾਰਨ ਮੇਰੇ ਪੋਤੇ ਦੀ ਮੌਤ ਹੋਈ, ਸਰਕਾਰ ਨਸ਼ਾ ਖ਼ਤਮ ਕਰੇ’
  • ਬੰਦਾ ਸਿੰਘ ਬਹਾਦਰ ਨੇ ਕਿਵੇਂ ਤਾਕਤਵਰ ਮੁਗਲ ਸਾਮਰਾਜ ਨਾਲ ਲੋਹਾ ਲਿਆ ਸੀ
  • ਇੱਥੇ ਹੋਇਆ ਸਮਝੌਤਾ, ‘ਅਸੀਂ 100 ਸਾਲਾਂ ਤੱਕ ਦੰਗਾ ਨਹੀਂ ਕਰਾਂਗੇ’

ਵਿਸ਼ੇਸ਼ ਤੌਰ ''ਤੇ ਉਨ੍ਹਾਂ ਨੇ ਕਿਹਾ ਕਿ ਇਹ ਪਿਛਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬਿਲਕੁਲ ਉਲਟ ਹੈ, ਜਿਨ੍ਹਾਂ ਤੱਕ ਪਹੁੰਚ ਨਾ ਹੋਣ ਕਾਰਨ ਲਗਾਤਾਰ ਆਲੋਚਨਾ ਕੀਤੀ ਜਾਂਦੀ ਸੀ।

ਲੋਕਾਂ ਨੂੰ ਇਸ ਮੀਟਿੰਗ ਤੋਂ ਬਹੁਤ ਉਮੀਦਾਂ ਸਨ। ਪਰ ਸਮੱਸਿਆ ਇਹ ਸੀ ਕਿ ''ਮਿਲਣੀ'' ਦੀ ਤਿਆਰੀ ਸਿਰਫ਼ 200 ਵਿਅਕਤੀਆਂ ਨੂੰ ਮਿਲਣ ਦੀ ਸੀ ਲਈ ਜਦਕਿ ਅਜਿਹਾ ਲੱਗਦਾ ਹੈ ਕਿ ਕਰੀਬ 2000 ਵਿਅਕਤੀ ਉੱਥੇ ਪਹੁੰਚੇ ਸਨ।

BBC

ਕੁਝ ਮਹਿਮਾਨਾਂ ਨੂੰ ਇਸ ਮੀਟਿੰਗ ਵਿੱਚ ਆਉਣ ਲਈ ਫ਼ੋਨ ਆਏ ਸਨ। ਪਰ ਜ਼ਿਆਦਾਤਰ ਲੋਕ ਇਸ ਬਾਰੇ ਖ਼ਬਰ ਸੁਣ ਕੇ ਹੀ ਆ ਗਏ ਕਿ ਮੁੱਖ ਮੰਤਰੀ ਜਨਤਾ ਨੂੰ ਮਿਲ ਰਹੇ ਹਨ।

ਮੁੱਖ ਮੰਤਰੀ ਨੂੰ ਮਿਲਣ ਦਾ ਇਹ ਲੋਕਾਂ ਦਾ ਪਹਿਲਾ ਮੌਕਾ ਸੀ ਜਿਸ ਨੂੰ ਉਨ੍ਹਾਂ ਨੇ ਭਾਰੀ ਬਹੁਮਤ ਨਾਲ ਸੱਤਾ ਵਿੱਚ ਲਿਆਂਦਾ ਸੀ।

ਨਿਰਾਸ਼ ਲੋਕਾਂ ਨੇ ਲਾਏ ਨਾਅਰੇ

ਪਰ ਕਈ ਲੋਕ ਉਦੋਂ ਨਿਰਾਸ਼ ਹੋ ਗਏ ਜਦੋਂ ਉਨ੍ਹਾਂ ਨੂੰ ਪੰਜਾਬ ਭਵਨ ਵਿੱਚ ਜਾਣ ਤੋਂ ਉਨ੍ਹਾਂ ਨੂੰ ਰੋਕਣ ਲਈ ਪੁਲਿਸ ਦੁਆਰਾ ਲਗਾਏ ਗਏ ਬੈਰੀਕੇਡਾਂ ਦਾ ਸਾਹਮਣਾ ਕਰਨਾ ਪਿਆ।

ਉਨ੍ਹਾਂ ਨੂੰ ਕਿਹਾ ਗਿਆ ਸੀ ਕਿ ਅੰਦਰੋਂ ਸੰਦੇਸ਼ ਆਵੇਗਾ ਕਿ ਉਨ੍ਹਾਂ ਨੂੰ ਅੰਦਰ ਜਾਣ ਦਿੱਤਾ ਜਾਵੇਗਾ ਕਿ ਨਹੀਂ।

ਇਸ ਲਈ, ਪੰਜਾਬ ਭਵਨ ਦੇ ਬਾਹਰ ਗਰਮਾ-ਗਰਮੀ ਹੋ ਗਈ। ਲੋਕ 40 ਡਿਗਰੀ ਦੇ ਤਪਦੇ ਸੂਰਜ ਦੌਰਾਨ ਕਈ ਘੰਟੇ ਉਡੀਕ ਕਰਦੇ ਰਹੇ। ਕੁਝ ਲੋਕਾਂ ਨੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਵੀ ਕੀਤੀ ਜਦਕਿ ਕੁਝ ਹੋਰਾਂ ਨੇ ਇਸ ਦਾ ਵਿਰੋਧ ਕਰਦਿਆਂ ਕਿਹਾ ਕਿ ਸਰਕਾਰ ਦੋ ਮਹੀਨੇ ਹੀ ਪੁਰਾਣੀ ਹੈ।

BBC
ਫਤਿਹਗੜ੍ਹ ਸਾਹਿਬ ਤੋਂ ਆਏ ਇੱਕ ਬਜ਼ੁਰਗ ਔਰਤ ਨੇ ਦੱਸਿਆ ਕਿ ਉਨ੍ਹਾਂ ਦੇ ਪੋਤੇ ਦੀ ਨਸ਼ਿਆਂ ਕਾਰਨ ਮੌਤ ਹੋ ਗਈ ਹੈ

ਇੱਕ ਬਜ਼ੁਰਗ ਔਰਤ ਆਪਣੇ ਗੁਆਂਢੀਆਂ ਦੇ ਨਾਲ ਨਸ਼ੇ ਵੇਚਣ ਨੂੰ ਲੈ ਕੇ ਪੁਲਿਸ ਵੱਲੋਂ ਕੁਝ ਨਾ ਕਰਨ ਦੀ ਸਮੱਸਿਆ ਲੈ ਕੇ ਆਈ ਸੀ।

ਇਸ ਔਰਤ ਦੇ ਜਵਾਨ ਪੋਤੇ ਦੀ ਤਿੰਨ ਹਫ਼ਤੇ ਪਹਿਲਾਂ ਹੀ ਨਸ਼ੇ ਕਾਰਨ ਮੌਤ ਹੋਈ ਸੀ।

ਕੁਝ ਸਰਕਾਰੀ ਮੁਲਾਜ਼ਮ ਤਨਖ਼ਾਹਾਂ ਦੀ ਮੰਗ ਕਰਨ ਆਏ ਸਨ ਜੋ ਉਨ੍ਹਾਂ ਨੂੰ ਨਿਯਮਤ ਤੌਰ ''ਤੇ ਨਹੀਂ ਦਿੱਤੀਆਂ ਜਾ ਰਹੀਆਂ ਸਨ। ਕੁਝ ਲੋਕ ਇਸ ਗੱਲ ਦਾ ਵਿਰੋਧ ਕਰ ਰਹੇ ਸਨ ਕਿ ਪੁਲਿਸ ਕਥਿਤ ਤੌਰ ''ਤੇ ਉਨ੍ਹਾਂ ਲੋਕਾਂ ਨਾਲ ਰਲ਼ੀ ਹੋਈ ਹੈ ਜੋ ਉਨ੍ਹਾਂ ਦੀ ਜਾਇਦਾਦ ਹੜੱਪਣ ਦੀ ਕੋਸ਼ਿਸ਼ ਕਰ ਰਹੇ ਹਨ।

ਕੁਝ ਹੋਰ ਸਿਰਫ਼ ਇਹ ਚਾਹੁੰਦੇ ਸਨ ਕਿ ਪੁਲਿਸ ਉਨ੍ਹਾਂ ਦੇ ਵਿਰੁੱਧ ਹੋਏ ਅਪਰਾਧ ਲਈ ਐੱਫਆਈਆਰ ਦਰਜ ਕਰੇ।

ਜਿਨ੍ਹਾਂ ਨੇ ਸੀਐੱਮ ਨਾਲ ਮੁਲਾਕਾਤ ਕੀਤੀ ਉਨ੍ਹਾਂ ਨੇ ਵੀ ਅਜਿਹੀਆਂ ਹੀ ਮੰਗਾਂ ਰੱਖੀਆਂ। ਬਾਹਰ ਆਉਣ ''ਤੇ ਕੁਝ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਉਨ੍ਹਾਂ ਨੂੰ ਇਨਸਾਫ਼ ਮਿਲੇਗਾ।

ਉਹ ਮੁੱਖ ਮੰਤਰੀ ਅਤੇ ਉਨ੍ਹਾਂ ਦੀ ਟੀਮ ਨੂੰ ਸਮਾਂ ਅਤੇ ਮੌਕਾ ਦੇਣ ਲਈ ਤਿਆਰ ਜਾਪਦੇ ਸਨ।

ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਪੰਜਾਬ ਯੂਨੀਵਰਸਿਟੀ ਦੇ ਰਾਜਨੀਤੀ ਸ਼ਾਸਤਰ ਦੇ ਪ੍ਰੋਫੈਸਰ ਆਸ਼ੂਤੋਸ਼ ਕੁਮਾਰ ਨੇ ਕਿਹਾ ਕਿ ਭਗਵੰਤ ਮਾਨ ਦਾ ਇਹ ਉਪਰਾਲਾ ਕੋਈ ਨਵੀਂ ਸੋਚ ਨਹੀਂ ਹੈ।

ਉਨ੍ਹਾਂ ਨੇ ਕਿਹਾ, "ਇਹ ਅਰਵਿੰਦ ਕੇਜਰੀਵਾਲ ਦੀ ਲੋਕਾਂ ਨੂੰ ਨਾਲ ਲੈ ਕੇ ਚੱਲਣ ਦੀ ਰਾਜਨੀਤੀ ਦੇ ਅਨੁਸਾਰ ਹੈ। ਉਹ ਫ਼ੈਸਲੇ ਲੈਣ ਅਤੇ ਨੀਤੀਆਂ ਬਣਾਉਣ ਵਿੱਚ ਲੋਕਾਂ ਨੂੰ ਸ਼ਾਮਲ ਕਰਨ ਵਿੱਚ ਵਿਸ਼ਵਾਸ ਰੱਖਦੇ ਹਨ. ਇਹ ਉਸ ਦਾ ਇੱਕ ਹਿੱਸਾ ਹੈ।"

''ਹੋਰ ਲੋਕ ਹਿਤੈਸ਼ੀ ਪ੍ਰੋਗਰਾਮ''

ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਕਿਹਾ, "ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਰਬਾਰ ਲਗਾ ਕੇ ਲੋਕਾਂ ਦੀਆਂ ਸ਼ਿਕਾਇਤਾਂ ਸੁਣਨ ਅਤੇ ਮੌਕੇ ''ਤੇ ਹੀ ਨਿਪਟਾਰਾ ਕਰਨ ਲਈ ਆਪਣੀ ਸਰਕਾਰ ਦੇ ਪਹਿਲੇ ਨਿਵੇਕਲੇ ਪ੍ਰੋਗਰਾਮ ''ਲੋਕ ਮਿਲਣੀ'' ਦੀ ਸ਼ੁਰੂਆਤ ਕਰਕੇ ਪੰਜਾਬ ਦਾ ਪੁੱਤ, ਭਰਾ ਹੋਣ ਦਾ ਸਬੂਤ ਦਿੱਤਾ ਹੈ।"

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਆਉਣ ਵਾਲੇ ਸਮੇਂ ਵਿੱਚ ਹੋਰ ਅਜਿਹੇ ਲੋਕ ਹਿਤੈਸ਼ੀ ਪ੍ਰੋਗਰਾਮ ਜਾਰੀ ਕਰਨਗੇ।

ਮਲਵਿੰਦਰ ਸਿੰਘ ਕੰਗ ਨੇ ਇੱਕ ਵੀਡੀਓ ਬਿਆਨ ਜਾਰੀ ਕਰਦਿਆਂ ਕਿਹਾ, ''''ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਚੰਡੀਗੜ੍ਹ ਵਿੱਚ ''ਲੋਕ ਮਿਲਣੀ'' ਤਹਿਤ ਪੰਜਾਬ ਭਰ ਤੋਂ ਆਏ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਉਨ੍ਹਾਂ ਦਾ ਹੱਲ ਵੀ ਕੀਤਾ।''''

ਕੰਗ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਸਮੇਂ ਦੌਰਾਨ ਰਾਜਿਆਂ ਦੇ ਦਰਬਾਰ ਲਗਦੇ ਸਨ, ਪਰ ਪੰਜਾਬ ਦੇ ਪੁੱਤ ਨੇ ਲੋਕ ਮਿਲਣੀ ਰਾਹੀਂ ਜਿੱਥੇ 26,754 ਅਸਾਮੀਆਂ ਭਰਨ ਲਈ ਵੱਡੇ ਪੱਧਰ ''ਤੇ ਭਰਤੀ ਮੁਹਿੰਮ ਸ਼ੁਰੂ ਕੀਤੀ ਹੈ, ਉੱਥੇ ਕਈ ਸ਼ਹੀਦ ਪਰਿਵਾਰਾਂ ਅਤੇ ਕਈ ਜ਼ਰੂਰਤਮੰਦ ਪਰਿਵਾਰਾਂ ਦੇ 57 ਬੱਚਿਆਂ ਨੂੰ ਨੌਕਰੀਆਂ ਵੀ ਦਿੱਤੀਆਂ।

ਪਹਿਲ ਤਾਂ ਹੈ ਪਰ...

ਇਸ ਵਿੱਚ ਕੋਈ ਸ਼ੱਕ ਨਹੀਂ ਕਿ ਭਗਵੰਤ ਮਾਨ ਨੇ ਸ਼ਲਾਘਾਯੋਗ ਪਹਿਲ ਕੀਤੀ ਹੈ। ਪਰ ਜਿਵੇਂ ਪ੍ਰੋਫੈਸਰ ਆਸ਼ੂਤੋਸ਼ ਕੁਮਾਰ ਦਾ ਕਹਿਣਾ ਹੈ ਕਿ ਇਹ ਦੇਖਣਾ ਬਾਕੀ ਹੈ ਕਿ ਕੀ ਜ਼ਮੀਨੀ ਹਾਲਾਤ ਬਦਲਦੇ ਹਨ।

ਉਹ ਆਖਦੇ ਹਨ, "ਜਿਹੜੇ ਲੋਕ ਨਸ਼ੇ ਖੁੱਲ੍ਹੇਆਮ ਵਿਕਣ ਦੀ ਸ਼ਿਕਾਇਤ ਕਰਨ ਆਏ ਸਨ, ਉਹੀ ਕਹਿਣਗੇ ਕਿ ਹੁਣ ਅਜਿਹਾ ਨਹੀਂ ਹੋ ਰਿਹਾ। ਉਹੀ ਅਸਲੀ ਬਦਲਾਅ ਹੋਵੇਗਾ।"

ਇਹ ਵੀ ਪੜ੍ਹੋ:

  • 4 ਸਾਲ ਦੀ ਉਮਰ ’ਚ ਅਗਵਾ ਹੋਏ ਵਿਅਕਤੀ ਨੇ ਯਾਦਾਂ ਦੇ ਨਕਸ਼ੇ ਰਾਹੀਂ ਕਰੀਬ 30 ਸਾਲ ਬਾਅਦ ਮਾਂ ਨੂੰ ਲੱਭਿਆ
  • ਮੱਧ ਕਾਲ ਵਿੱਚ ਲੋਕ ਰਾਤ ਦੀ ਨੀਂਦ ਨੂੰ ਦੋ ਹਿੱਸਿਆਂ ਵਿੱਚ ਵੰਡਦੇ ਸੀ, ਨੀਂਦ ਬਾਰੇ ਅਜਿਹੀਆਂ ਦਿਲਚਸਪ ਗੱਲਾਂ
  • ਆਪਣੇ ਮ੍ਰਿਤਕ ਪੁੱਤਰ ਦੇ ਸ਼ੁਕਰਾਣੂ ਕਿਉਂ ਮੰਗ ਰਹੇ ਹਨ ਇਹ ਮਾਂ-ਬਾਪ

https://www.youtube.com/watch?v=KBt-vyrJS4c

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''6c0c8e6b-e39d-4e7d-82c0-c737d017bf33'',''assetType'': ''STY'',''pageCounter'': ''punjabi.india.story.61471899.page'',''title'': ''ਭਗਵੰਤ ਮਾਨ ਦੀ \''ਲੋਕ ਮਿਲਣੀ\'' ਤੋਂ ਪੰਜਾਬ ਦੇ ਲੋਕਾਂ ਨੂੰ ਮਿਲੇਗਾ'',''author'': ''ਅਰਵਿੰਦ ਛਾਬੜਾ'',''published'': ''2022-05-17T01:32:29Z'',''updated'': ''2022-05-17T01:32:29Z''});s_bbcws(''track'',''pageView'');