ਅਡਾਨੀ ਗਰੁੱਪ ਦਾ ਇਹ ਸਭ ਤੋਂ ਵੱਡਾ ਸੌਦਾ ਉਸ ਨੂੰ ਭਾਰਤ ਦੇ ਇਸ ਖੇਤਰ ਵਿੱਚ ਨੰਬਰ -2 ਬਣਾ ਦੇਵੇਗਾ – ਪ੍ਰੈੱਸ ਰਿਵਿਊ

05/16/2022 8:38:17 AM

ਅਡਾਨੀ ਗਰੁੱਪ ਨੇ ਐਲਾਨ ਕੀਤਾ ਹੈ ਕਿ ਉਸ ਨੇ ਸਵਿਟਜ਼ਰਲੈਂਡ ਦੀ ਕੰਪਨੀ ਹੋਲਸਿਮ ਲਿਮਿਟਿਡ ਦੀ ਅੰਬੂਜਾ ਸੀਮੇਂਟ ਲਿਮਿਟਿਡ ਅਤੇ ਏਸੀਸੀ ਲਿਮਿਟੇਡ ਵਿੱਚ ਪੂਰੀ ਹਿੱਸੇਦਾਰੀ ਖਰੀਦਣ ਲਈ ਕਰਾਰ ਕਰ ਲਿਆ ਹੈ।

ਇਹ ਦੋਵੇਂ ਭਾਰਤ ਦੀਆਂ ਸਭ ਤੋਂ ਵੱਡੀ ਸੀਮੈਂਟ ਕੰਪਨੀਆਂ ਵਿੱਚੋਂ ਇੱਕ ਹਨ। ਦਿ ਹਿੰਦੂ'' ਦੀ ਖ਼ਬਰ ਅਨੁਸਾਰ ਹੋਲਸਿਮ ਦੀ ਅੰਬੂਜਾ ਸੀਮੈਂਟ ਵਿੱਚ 63.16 ਫੀਸਦੀ ਹਿੱਸੇਦਾਰੀ ਅਤੇ ਏਸੀਸੀ ਵਿੱਚ 54.63 ਫੀਸਦੀ ਹਿੱਸੇਦਾਰੀ ਹੈ।

ਅਡਾਨੀ ਗਰੁੱਪ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਹ ਅਡਾਨੀ ਗਰੁੱਪ ਦਾ ਹੁਣ ਤੱਕ ਦਾ ਕਿਸੇ ਕੰਪਨੀ ਨੂੰ ਖਰੀਦਣ ਦਾ ਸਭ ਤੋਂ ਵੱਡਾ ਸੌਦਾ ਹੈ।

ਇਹ ਸੌਦਾ ਅਡਾਨੀ ਗਰੁੱਪ ਨੂੰ ਭਾਰਤ ਦੀ ਦੂਜੀ ਸਭ ਤੋਂ ਵੱਡੀ ਸੀਮੈਂਟ ਕੰਪਨੀ ਬਣਾ ਦੇਵੇਗਾ। ਇਸ ਵੇਲੇ ਅਦਿੱਤਿਆ ਬਿੜਲਾ ਗਰੁੱਪ ਦਾ ਅਲਟਰਾਟੈਕ ਸੀਮੈਂਟ ਭਾਰਤ ਦੀ ਦੂਜੀ ਸਭ ਤੋਂ ਵੱਡੀ ਕੰਪਨੀ ਹੈ।

ਗਰਮੀ ਦਾ ਪ੍ਰਕੋਪ ਜਾਰੀ,ਕਈ ਜਗ੍ਹਾ ਤਾਪਮਾਨ 50 ਡਿਗਰੀ ਤੱਕ

ਪੰਜਾਬ ਸਮੇਤ ਉੱਤਰੀ ਭਾਰਤ ਵਿੱਚ ਗਰਮੀ ਦਾ ਪ੍ਰਕੋਪ ਲਗਾਤਾਰ ਜਾਰੀ ਹੈ ਅਤੇ ਐਤਵਾਰ ਨੂੰ ਦਿੱਲੀ ਦੇ ਕਈ ਇਲਾਕਿਆਂ ਵਿੱਚ ਪਾਰਾ 49 ਡਿਗਰੀ ਸੈਲਸੀਅਸ ਤੋਂ ਪਾਰ ਹੋ ਗਿਆ।

ਪੁਲਾੜ ਏਜੰਸੀ ਨਾਸਾ ਦੀ ਜੈੱਟ ਪ੍ਰੋਪਲਸ਼ਨ ਲੈਬਾਰਟਰੀ ਨੇ ਪਿਛਲੇ ਦਿਨੀਂ ਦਿੱਲੀ ਦੇ ਨਜ਼ਦੀਕੀ ਇਲਾਕਿਆਂ ਦੀ ਤਸਵੀਰ ਜਾਰੀ ਕੀਤੀ ਹੈ।

ਇਸ ਮੁਤਾਬਿਕ ਰਾਤ ਦੇ ਸਮੇਂ ਕਈ ਜਗ੍ਹਾ ਤਾਪਮਾਨ 40 ਡਿਗਰੀ ਸੈਲਸੀਅਸ ਤੱਕ ਪਾਇਆ ਗਿਆ ਹੈ।

ਨਾਸਾ ਜੈੱਟ ਪ੍ਰਪਲਸ਼ਨ ਲੈਬਾਰਟਰੀ ਵੱਲੋਂ 13 ਮਈ ਵੱਲੋਂ ਟਵੀਟ ਕੀਤਾ ਗਿਆ ਸੀ ਅਤੇ ਇਹ ਤਸਵੀਰਾਂ 5 ਮਈ ਦੀਆਂ ਹਨ।

https://twitter.com/NASAJPL/status/1524862668443557888?s=20&t=U6JcMJVTwthN_ms2dlMH7w

ਅੰਗਰੇਜ਼ੀ ਅਖ਼ਬਾਰ ''ਹਿੰਦੁਸਤਾਨ ਟਾਈਮਜ਼'' ਮੁਤਾਬਕ ਪੰਜਾਬ,ਹਰਿਆਣਾ,ਉੱਤਰ ਪ੍ਰਦੇਸ਼,ਰਾਜਸਥਾਨ,ਮੱਧ ਪ੍ਰਦੇਸ਼ ਵਿੱਚ ਭਾਰੀ ਗਰਮੀ ਪੈ ਰਹੀ ਹੈ।

ਐਤਵਾਰ ਨੂੰ ਭਾਰਤ ਦੀ ਰਾਜਧਾਨੀ ਦਿੱਲੀ ਵਿੱਚ ਹੁਣ ਤੱਕ ਗਰਮੀ ਵਿੱਚ ਸਭ ਤੋਂ ਵੱਧ ਤਾਪਮਾਨ ਸੀ। ਨਜਫ਼ਗੜ ਅਤੇ ਨਾਗੇਸ਼ਪੁਰੀ ਵਿੱਚ ਇਹ 50 ਡਿਗਰੀ ਸੈਲਸੀਅਸ ਦੇ ਨਜ਼ਦੀਕ ਸੀ।

ਮੌਸਮ ਵਿਭਾਗ ਵੱਲੋਂ ਪੰਜਾਬ ਵਿੱਚ ਔਰੇਂਜ ਅਲਰਟ ਜਦੋਂਕਿ ਰਾਜਸਥਾਨ ਵਿੱਚ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ।

ਇਹ ਵੀ ਪੜ੍ਹੋ:

  • ਗਰਮੀ ਤੋਂ ਬਚਣ ਲਈ ਕਿਹੋ ਜਿਹਾ ਹੋਵੇ ਸਾਡਾ ਖਾਣ-ਪੀਣ
  • ਭਖਦੀ ਗਰਮੀ ਕਿਵੇਂ ਲੋਕਾਂ ਨੂੰ ''ਮਾਰ'' ਰਹੀ ਹੈ, ਬਚਣ ਦੇ ਕੀ ਹਨ ਉਪਾਅ
  • ਬੰਦਾ ਸਿੰਘ ਬਹਾਦਰ ਨੇ ਕਿਵੇਂ ਤਾਕਤਵਰ ਮੁਗਲ ਸਾਮਰਾਜ ਨਾਲ ਲੋਹਾ ਲਿਆ ਸੀ

ਔਰੇਂਜ ਅਲਰਟ ਵਿੱਚ ਸਾਵਧਾਨੀ ਅਤੇ ਰੈੱਡ ਅਲਰਟ ਵਿੱਚ ਸਖ਼ਤ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ ਜਾਂਦੇ ਹਨ।

ਮੌਸਮ ਵਿਭਾਗ ਵੱਲੋਂ ਆਖਿਆ ਗਿਆ ਹੈ ਕਿ ਅਜਿਹੀ ਗਰਮੀ ਵਿੱਚ ਘਰੋਂ ਬਾਹਰ ਨਾ ਨਿਕਲ ਜਾਵੇ।

ਅਪ੍ਰੈਲ ਵਿੱਚ 88 ਲੱਖ ਨੌਕਰੀਆਂ- ਰਿਪੋਰਟ

ਭਾਰਤ ਵਿੱਚ ਮਹਾਂਮਾਰੀ ਤੋਂ ਬਾਅਦ ਅਪ੍ਰੈਲ ਵਿੱਚ 88 ਲੱਖ ਨੌਕਰੀਆਂ ਦਿੱਤੀਆਂ ਗਈਆਂ। ਜ਼ਿਆਦਾਤਰ ਨੌਕਰੀਆਂ ਉਦਯੋਗਿਕ ਖੇਤਰ ਨਾਲ ਸਬੰਧਿਤ ਹਨ ।

ਅੰਗਰੇਜ਼ੀ ਅਖ਼ਬਾਰ ''ਦਿ ਟ੍ਰਿਬਿਊਨ'' ਦੀ ਖ਼ਬਰ ਮੁਤਾਬਕ ਸੈਂਟਰ ਫਾਰ ਮੋਨਟਰਿੰਗ ਇੰਡੀਅਨ ਇਕੌਨਮੀ ਮੁਤਾਬਕ ਇਨ੍ਹਾਂ ਨਵੀਂਆਂ ਨੌਕਰੀਆਂ ਕਰਕੇ ਭਾਰਤ ਦੀ ਲੇਬਰ ਮਾਰਕੀਟ 42.84 ਕਰੋੜ ਤੱਕ ਪਹੁੰਚ ਰਹੀ ਹੈ।

ਹਾਲਾਂਕਿ ਇਹ ਵੀ ਆਖਿਆ ਗਿਆ ਖ਼ਬਰ ਮੁਤਾਬਕ ਹੈ ਕਿ ਜ਼ਿਆਦਾਤਰ ਨੌਕਰੀਆਂ ਮਜ਼ਦੂਰਾਂ ਤੇ ਛੋਟੇ ਵਪਾਰੀਆਂ ਨੂੰ ਮਿਲੀਆਂ ਹਨ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ ''ਤੇ ਇੰਝ ਲੈ ਕੇ ਆਓ:

https://www.youtube.com/watch?v=xWw19z7Edrs&t=1s

ਇਸ ਤੋਂ ਇਲਾਵਾ ਖੇਤੀਬਾੜੀ ਦੇ ਖੇਤਰ ਵਿੱਚ ਰੁਜ਼ਗਾਰ ਦੀ ਕਮੀ ਹੋਈ ਹੈ।

ਖ਼ਬਰ ਮੁਤਾਬਕ ਇਸ ਖੇਤਰ ਵਿੱਚ 52 ਲੱਖ ਲੋਕਾਂ ਦੀ ਕਮੀ ਹੋਈ ਹੈ। ਇਸ ਦਾ ਕਾਰਨ ਕਣਕ ਦੇ ਝਾੜ ਵਿੱਚ ਕਮੀ ਨੂੰ ਵੀ ਮੰਨਿਆ ਗਿਆ ਹੈ।

Getty Images

ਰਿਪੋਰਟ ਅਨੁਸਾਰ ਵਾਢੀ ਦੇ ਮੌਸਮ ਤੋਂ ਬਾਅਦ ਖੇਤਾਂ ਵਿੱਚ ਫਿਲਹਾਲ ਜ਼ਿਆਦਾ ਕੰਮ ਨਾ ਹੋਣਾ ਵੀ ਇਸ ਕਮੀ ਦਾ ਕਾਰਨ ਹੋ ਸਕਦਾ ਹੈ।

ਕਿਸ਼ੋਰ ਨਿਆ ਕਾਨੂੰਨ ਵਿਰੁੱਧ ਸੁਪਰੀਮ ਕੋਰਟ ਵਿੱਚ ਦਿੱਲੀ ਕਮਿਸ਼ਨ

ਦਿੱਲੀ ਸਰਕਾਰ ਦੇ ਬਾਲ ਅਧਿਕਾਰ ਕਮਿਸ਼ਨ ਨੇ ਸੁਪਰੀਮ ਕੋਰਟ ਵਿੱਚ ਕਿਸ਼ੋਰ ਨਿਆ ਕਾਨੂੰਨ ਵਿੱਚ ਕੀਤੇ ਬਦਲਾਅ ਨੂੰ ਵਾਪਸ ਲੈਣ ਦੀ ਅਪੀਲ ਕੀਤੀ ਹੈ।

ਅੰਗਰੇਜ਼ੀ ਅਖ਼ਬਾਰ ''ਦਿ ਹਿੰਦੂ'' ਦੀ ਖ਼ਬਰ ਮੁਤਾਬਕ 2021 ਦੌਰਾਨ ਕਾਨੂੰਨ ਵਿੱਚ ਹੋਏ ਬਦਲਾਅ ਦੇ ਵਿਰੁੱਧ ਅਜਿਹਾ ਕੀਤਾ ਗਿਆ ਹੈ।

ਕਾਨੂੰਨ ਵਿੱਚ ਬੱਚਿਆਂ ਵਿਰੁੱਧ ਕੁਝ ਕੰਮ ਜਿਵੇਂ ਕਿ ਉਨ੍ਹਾਂ ਨੂੰ ਨਸ਼ਿਆਂ ਦੀ ਖ਼ਰੀਦ ਲਈ ਵਰਤਣਾ, ਅੱਤਵਾਦ ਲਈ ਬੱਚਿਆਂ ਦੀ ਵਰਤੋਂ, ਬਾਲ ਮਜ਼ਦੂਰੀ ਖ਼ਿਲਾਫ਼ ਅਨਿਆਂ ਸਬੰਧੀ ਬਦਲਾਅ ਕੀਤੇ ਗਏ ਸਨ।

Getty Images

ਅਜਿਹੇ ਕੇਸਾਂ ਵਿੱਚ ਹੁਣ ਪੁਲਿਸ ਬਿਨਾਂ ਸ਼ਿਕਾਇਤ ਅਤੇ ਬਿਨਾਂ ਐੱਫਆਈਆਰ ਜਾਂਚ ਨਹੀਂ ਕਰ ਸਕਦੀ।

ਪੰਜਾਬ,ਰਾਜਸਥਾਨ, ਚੰਡੀਗੜ੍ਹ,ਪੱਛਮੀ ਬੰਗਾਲ ਦੇ ਬਾਲ ਅਧਿਕਾਰ ਕਮਿਸ਼ਨ ਵੱਲੋਂ ਕੇਂਦਰ ਸਰਕਾਰ ਨੂੰ ਇਸ ਬਾਰੇ ਲਿਖਿਆ ਗਿਆ ਸੀ। ਉਨ੍ਹਾਂ ਵੱਲੋਂ ਆਖਿਆ ਗਿਆ ਸੀ ਕਿ ਇਨ੍ਹਾਂ ਨਿਯਮਾਂ ਵਿਚ ਬਦਲਾਅ ਹੋਵੇ ਅਤੇ ਬਿਨਾਂ ਐਫਆਈਆਰ ਤੋਂ ਇਸ ਸਬੰਧੀ ਜਾਂਚ ਦਾ ਅਧਿਕਾਰ ਪੁਲਿਸ ਨੂੰ ਦਿੱਤਾ ਜਾਵੇ।

ਉਨ੍ਹਾਂ ਵੱਲੋਂ ਆਖਿਆ ਗਿਆ ਸੀ ਕਿ ਅਜਿਹੇ ਗੁਨਾਹਾਂ ਵਿੱਚ ਜ਼ਿਆਦਾਤਰ ਸ਼ਿਕਾਰ ਬੱਚੇ ਗ਼ਰੀਬ ਘਰਾਂ ਤੋਂ ਆਉਂਦੇ ਹਨ। ਨਵੇਂ ਹੋਏ ਬਦਲਾਅ ਕਾਰਨ ਮੁਲਜ਼ਮਾਂ ਨੂੰ ਫੜਨਾ ਮੁਸ਼ਕਿਲ ਹੋ ਸਕਦਾ ਹੈ।

ਇਹ ਵੀ ਪੜ੍ਹੋ:

  • 4 ਸਾਲ ਦੀ ਉਮਰ ’ਚ ਅਗਵਾ ਹੋਏ ਵਿਅਕਤੀ ਨੇ ਯਾਦਾਂ ਦੇ ਨਕਸ਼ੇ ਰਾਹੀਂ ਕਰੀਬ 30 ਸਾਲ ਬਾਅਦ ਮਾਂ ਨੂੰ ਲੱਭਿਆ
  • ਮੱਧ ਕਾਲ ਵਿੱਚ ਲੋਕ ਰਾਤ ਦੀ ਨੀਂਦ ਨੂੰ ਦੋ ਹਿੱਸਿਆਂ ਵਿੱਚ ਵੰਡਦੇ ਸੀ, ਨੀਂਦ ਬਾਰੇ ਅਜਿਹੀਆਂ ਦਿਲਚਸਪ ਗੱਲਾਂ
  • ਆਪਣੇ ਮ੍ਰਿਤਕ ਪੁੱਤਰ ਦੇ ਸ਼ੁਕਰਾਣੂ ਕਿਉਂ ਮੰਗ ਰਹੇ ਹਨ ਇਹ ਮਾਂ-ਬਾਪ

https://www.youtube.com/watch?v=D_LhTS99HfQ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''005b4efb-3c97-47b8-a41a-1ff492e06a82'',''assetType'': ''STY'',''pageCounter'': ''punjabi.india.story.61461393.page'',''title'': ''ਅਡਾਨੀ ਗਰੁੱਪ ਦਾ ਇਹ ਸਭ ਤੋਂ ਵੱਡਾ ਸੌਦਾ ਉਸ ਨੂੰ ਭਾਰਤ ਦੇ ਇਸ ਖੇਤਰ ਵਿੱਚ ਨੰਬਰ -2 ਬਣਾ ਦੇਵੇਗਾ – ਪ੍ਰੈੱਸ ਰਿਵਿਊ'',''published'': ''2022-05-16T03:07:37Z'',''updated'': ''2022-05-16T03:07:37Z''});s_bbcws(''track'',''pageView'');