ਇਮਰਾਨ ਖਾਨ ਦਾ ਦਾਅਵਾ, ‘ਮੇਰੀ ਜਾਨ ਨੂੰ ਖ਼ਤਰਾ,‘ਮੈਂ ਇੱਕ ਵੀਡੀਓ ਬਣਾਇਆ ਜਿਸ ਵਿੱਚ...’ - ਪ੍ਰੈੱਸ ਰਿਵਿਊ

05/15/2022 7:53:16 AM

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਕਿ ਉਨ੍ਹਾਂ ਦੀ ਜਾਨ ਨੂੰ ਖ਼ਤਰਾ ਹੈ।

ਦਿ ਡਾਅਨ ਦੀ ਖ਼ਬਰ ਮੁਤਾਬਕ ਉਨ੍ਹਾਂ ਨੇ ਇੱਕ ਵੀਡੀਓ ਰਿਕਾਰਡ ਕੀਤਾ ਹੈ ਤੇ ਕਿਹਾ ਹੈ ਕਿ ਇਸ ਵਿੱਚ ਪਿਛਲੀਆਂ ਗਰਮੀ ਤੋਂ "ਮੇਰੇ ਵਿਰੁੱਧ ਸਾਜ਼ਿਸ਼ ਰਚਣ ਵਾਲੇ" ਸਾਰੇ ਲੋਕਾਂ ਦੇ ਨਾਮ ਹਨ।

ਇਮਰਾਨ ਖ਼ਾਨ ਨੇ ਸਿਆਲਕੋਟ ਵਿੱਚ ਆਪਣੀ ਪਾਰਟੀ ਦੇ ਸਿਆਸੀ ਸ਼ਕਤੀ ਪ੍ਰਦਰਸ਼ਨ ਦੌਰਾਨ ਇਹ ਟਿੱਪਣੀਆਂ ਕੀਤੀਆਂ।

ਉਨ੍ਹਾਂ ਨੇ ਕਿਹਾ, "ਮੇਰੇ ਖ਼ਿਲਾਫ਼ ਦੇਸ਼ ਦੇ ਅੰਦਰ ਅਤੇ ਬਾਹਰ ਬੰਦ ਕਮਰਿਆਂ ਵਿੱਚ ਇੱਕ ਸਾਜ਼ਿਸ਼ ਰਚੀ ਗਈ ਹੈ, ਅਤੇ ਉਹ ਚਾਹੁੰਦੇ ਹਨ ਕਿ ਇਮਰਾਨ ਖ਼ਾਨ ਦੀ ਜਾਨ ਚਲੀ ਜਾਵੇ।"

"ਮੈਨੂੰ ਇਸ ਸਾਜ਼ਿਸ਼ ਦਾ ਪਤਾ ਸੀ ... ਇਸ ਲਈ ਮੈਂ ਇੱਕ ਵੀਡੀਓ ਰਿਕਾਰਡ ਕੀਤਾ ਹੈ ਅਤੇ ਉਸ ਨੂੰ ਇੱਕ ਸੁਰੱਖਿਅਤ ਜਗ੍ਹਾ ''ਤੇ ਰੱਖਿਆ ਹੈ। ਜੇਕਰ ਮੈਨੂੰ ਕੁਝ ਹੋ ਜਾਂਦਾ ਹੈ ਤਾਂ ਇਹ ਵੀਡੀਓ ਕੌਮ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ।"

ਇਸ ਵਿੱਚ, ਪਿਛਲੀਆਂ ਗਰਮੀਆਂ ਤੋਂ ਲੈ ਕੇ ਜਿਸ ਨੇ ਵੀ ਮੇਰੇ ਵਿਰੁੱਧ ਸਾਜ਼ਿਸ਼ ਰਚੀ ਗਈ ਹੈ, ਮੈਂ ਸਾਰਿਆਂ ਦਾ ਨਾਮ ਲਿਆ ਹੈ।"

ਇਮਰਾਨ ਖ਼ਾਨ ਨੂੰ ਹਾਲ ਵਿੱਚ ਹੀ ਬੇਭਰੋਗੀ ਮਤੇ ਰਾਹੀਂ ਪਾਕਿਸਤਨ ਦੇ ਵਜ਼ੀਰ-ਏ-ਆਲਮ ਦੇ ਅਹੁਦੇ ਤੋਂ ਹਟਾਇਆ ਗਿਆ ਸੀ।

ਇਹ ਵੀ ਪੜ੍ਹੋ-

  • ''ਇੱਕ ਵਾਰ ਅੜ ਜਾਵੇ ਤਾਂ ਫਿਰ ਇਮਰਾਨ ਖ਼ਾਨ, ਇਮਰਾਨ ਖ਼ਾਨ ਦੀ ਵੀ ਨਹੀਂ ਸੁਣਦਾ''
  • ਸ਼੍ਰੀਲੰਕਾ ਦੇ ਨਵੇਂ ਪ੍ਰਧਾਨ ਮੰਤਰੀ ਰਨਿਲ ਵਿਕਰਮਾਸਿੰਘੇ ਕੌਣ ਹਨ, ਜਾਣੋ ਕੁਝ ਖ਼ਾਸ ਗੱਲਾਂ
  • ਜਦੋਂ ਮੰਟੋ ਨੇ ਕਿਹਾ ਸੀ ''ਮੇਰੀ ਕਬਰ ''ਤੇ ਲਿਖਵਾ ਦੇਣਾ ਕਿ ਸਭ ਤੋਂ ਵੱਡਾ ਕਹਾਣੀਕਾਰ ਕੌਣ- ਮੈਂ ਜਾਂ ਮੇਰਾ ਰੱਬ''

ਪੰਜਾਬ: ਸਿੱਖ ਇਤਿਹਾਸ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਦੇ ਇਲਜ਼ਾਮ ਹੇਠ 3 ਲੇਖਕਾਂ ਖ਼ਿਲਾਫ਼ ਕੇਸ ਦਰਜ

ਪੰਜਾਬ ਪੁਲਿਸ ਨੇ 12ਵੀਂ ਜਮਾਤ ਦੀਆਂ ਤਿੰਨ ਕਿਤਾਬਾਂ ਵਿੱਚ ਸਿੱਖ ਇਤਿਹਾਸ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਦੇ ਇਲਜ਼ਾਮਾਂ ਤਹਿਤ ਨੂੰ ਤਿੰਨ ਲੇਖਕਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।

ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਕੇਸ ਮੁਹਾਲੀ ਦੇ ਫੇਜ਼-4 ਦੇ ਸਟੇਟ ਕ੍ਰਾਈਮ ਪੁਲਿਸ ਸਟੇਸ਼ਨ ਵਿੱਚ ਦਰਜ ਕੀਤਾ ਗਿਆ ਸੀ।

Getty Images

ਇਨ੍ਹਾਂ ਵਿੱਚ ਪੰਜਾਬ ਦੇ ਇਤਿਹਾਸ ਦੇ ਆਧੁਨਿਕ ਏਬੀਸੀ ਦੇ ਲੇਖਕ ਮਨਜੀਤ ਸਿੰਘ ਸੋਢੀ, ਲੇਖਿਕਾ ਮਹਿੰਦਰਪਾਲ ਕੌਰ ਅਤੇ ਇਤਿਹਾਸ ਪੰਜਾਬ ਦੇ ਲੇਖਕ ਐੱਮਐੱਸ ਮਾਨ ਸ਼ਾਮਿਲ ਹਨ।

ਇਹ ਕੇਸ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਦੀ ਸ਼ਿਕਾਇਤ ''ਤੇ ਦਰਜ ਕੀਤਾ ਗਿਆ ਹੈ।

ਇਹ ਕਿਤਾਬਾਂ ਕਥਿਤ ਤੌਰ ''ਤੇ ਪੰਜਾਬ ਸਕੂਲ ਸਿੱਖਿਆ ਬੋਰਡ (ਪੀਐੱਸਈਬੀ) ਨਾਲ ਸਬੰਧਤ ਸਕੂਲਾਂ ਵਿੱਚ ਨਿਰਧਾਰਤ ਕੀਤੀਆਂ ਗਈਆਂ ਸਨ।

ਆਸਟ੍ਰੇਲੀਆ ਦੇ ਮਸ਼ਹੂਰ ਕ੍ਰਿਕਟ ਆਲਰਾਊਂਡਰ ਐਂਡਰਿਊ ਦੀ ਕਾਰ ਹਾਦਸੇ ਵਿੱਚ ਮੌਤ

ਆਸਟ੍ਰੇਲੀਆ ਦੇ ਮਸ਼ਹੂਰ ਕ੍ਰਿਕਟ ਆਲਰਾਊਂਡਰ ਐਂਡਰਿਊ ਸਾਈਮੰਡਸ ਦੀ ਕਾਰ ਹਾਦਸੇ ਵਿੱਚ ਮੌਤ ਹੋ ਗਆ ਹੈ। ਸਾਈਮੰਡਸ ਦੀ ਕਾਰ ਸ਼ਨਿੱਚਰਵਾਰ ਰਾਤੀਂ ਕਵੀਂਸਲੈਂਡ ਦੇ ਟਾਊਸਵਿਲੇ ਵਿੱਚ ਹਾਦਸੇ ਦਾ ਸ਼ਿਕਾਰ ਹੋ ਗਈ ਸੀ।

ਵਰਲਡ ਕੱਪ ਜਿੱਤਣ ਵਾਲੀ ਆਸਟ੍ਰੇਲੀਆਈ ਕ੍ਰਿਕਟ ਟੀਮ ਦੇ ਮੈਂਬਰ ਰਹੇ ਸਾਈਮੰਡਸ 46 ਸਾਲ ਦੇ ਸਨ।

Getty Images

2008 ਦੀ ਭਾਰਤ-ਆਸਟ੍ਰੇਲੀਆ ਸੀਰੀਜ਼ੀ ਦੌਰਾਨ ਕ੍ਰਿਕਟ ਹਰਭਜਨ ਸਿੰਘ ਅਤੇ ਸਾਈਮੰਡਸ ਦੀ ਮੈਦਾਨ ਵਿੱਚ ਝੜਪ ਹੋ ਗਈ ਸੀ। ਇਸ ਤੋਂ ਬਾਅਦ ਸਾਈਮੰਡਸ ਭਾਰਤੀ ਕ੍ਰਿਕਟ ਪ੍ਰੇਮੀਆਂ ਵਿਚਾਲਾ ਕਾਫੀ ਚਰਚਾ ਦਾ ਵਿਸ਼ਾ ਰਹੇ ਸਨ।

ਸਾਈਮੰਡਸ ਨੇ ਆਸਟ੍ਰੇਲੀਆ ਲਈ 198 ਵਨਡੇ ਖੇਡੇ ਹਨ ਅਤੇ ਉਸ ਟੀਮ ਦੇ ਅਹਿਮ ਮੈਂਬਰ ਸਨ, ਜਿਸ ਨੇ ਬਿਨਾਂ ਇੱਕ ਵੀ ਮੈਚ ਹਾਰੇ 2003 ਅਤੇ 2007 ਵਿੱਚ ਲਗਾਤਾਰ ਦੋ ਵਾਰ ਵਰਲਡ ਕੱਪ ਆਪਣੇ ਨਾਮ ਕੀਤਾ ਸੀ।

ਐਂਡਰਿਊ ਸਾਈਮੰਡਸ ਨੂੰ ਸਾਲ 2003 ਦੇ ਵਰਲਡ ਕੱਪ ਵਿੱਚ ਪਾਕਿਸਤਾਨ ਖ਼ਿਲਾਫ਼ ਸੈਂਕੜੇ ਨਾਲ ਆਸਟ੍ਰੇਲੀਆ ਨੂੰ ਜਿਤਾਉਣ ਲਈ ਵਿਸ਼ੇਸ਼ ਤੌਰ ''ਤੇ ਯਾਦ ਕੀਤਾ ਜਾਵੇਗਾ।

ਰਾਈਟ ਹੈਂਡ ਬੱਲੇਬਾਜ਼ ਸਾਈਮੰਡਸ ਨੇ 26 ਟੈਸਟ ਮੈਚਾਂ ਵਿੱਚ ਵੀ ਆਸਟ੍ਰੇਲੀਆ ਦੀ ਅਗਵਾਈ ਕੀਤੀ ਸੀ। ਭਾਰਤ ਅਤੇ ਇੰਗਲੈਂਡ ਖ਼ਿਲਾਫ਼ ਉਨ੍ਹਾਂ ਨੇ ਟੈਸਟ ਸੈਂਕੜੇ ਵੀ ਬਣਾਏ ਸਨ।

ਸਾਈਮੰਡਸ, ਆਸਟ੍ਰੇਲੀਆਈ ਟੀਮ ਵਿੱਚ ਆਫ-ਬ੍ਰੇਕ ਅਤੇ ਮੀਡੀਅਮ ਪੇਸ ਗੇਂਦਬਾਜ਼ੀ ਦੇ ਵੀ ਚੰਗੇ ਬਦਲ ਸਨ।

ਮੈਦਾਨ ਵਿੱਚ ਆਪਣੀ ਸ਼ਾਨਦਾਰ ਫੀਲਡਿੰਗ ਦੀ ਬਦੌਲਤ ਸਾਈਮੰਡਸ ਦੀ ਗਿਣਤੀ ਰਿਕੀ ਪੌਂਨਟਿੰਗ ਅਤੇ ਮਾਈਕਲ ਕਲਾਰਕ ਸਰੀਖੇ ਉੱਘੇ ਕ੍ਰਿਕਟਰਾਂ ਦੇ ਨਾਲ ਹੁੰਦੀ ਸੀ।

ਵਿਸ਼ਵ ਕ੍ਰਿਕਟ ਨੇ ਹਾਲ ਹੀ ਦੇ ਦਿਨਾਂ ਵਿੱਚ ਐਂਡਰਿਊ ਸਾਈਮੰਡਸ ਵਜੋਂ ਆਪਣੇ ਯੁੱਗ ਦੇ ਦੂਜੇ ਵੱਡੇ ਕ੍ਰਿਕਟਰ ਨੂੰ ਗਵਾਇਆ ਹੈ।

ਇਸੇ ਸਾਲ ਮਾਰਚ ਮਹੀਨੇ ਵਿੱਚ ਦਿੱਗਜ਼ ਸਪਿਨਰ ਸ਼ੇਨ ਵਾਰਨਰ ਮੌਤ ਹੋ ਗਈ ਸੀ। ਉਸ ਤੋਂ ਠੀਕ ਪਹਿਲਾਂ ਵਿਕੇਟਕੀਪਰ ਰੌਡ ਮਾਰਸ਼ ਦੀ ਮੀ ਮੌਤ ਹੋ ਗਈ ਸੀ।

ਇਹ ਵੀ ਪੜ੍ਹੋ:

  • 4 ਸਾਲ ਦੀ ਉਮਰ ’ਚ ਅਗਵਾ ਹੋਏ ਵਿਅਕਤੀ ਨੇ ਯਾਦਾਂ ਦੇ ਨਕਸ਼ੇ ਰਾਹੀਂ ਕਰੀਬ 30 ਸਾਲ ਬਾਅਦ ਮਾਂ ਨੂੰ ਲੱਭਿਆ
  • ਮੱਧ ਕਾਲ ਵਿੱਚ ਲੋਕ ਰਾਤ ਦੀ ਨੀਂਦ ਨੂੰ ਦੋ ਹਿੱਸਿਆਂ ਵਿੱਚ ਵੰਡਦੇ ਸੀ, ਨੀਂਦ ਬਾਰੇ ਅਜਿਹੀਆਂ ਦਿਲਚਸਪ ਗੱਲਾਂ
  • ਆਪਣੇ ਮ੍ਰਿਤਕ ਪੁੱਤਰ ਦੇ ਸ਼ੁਕਰਾਣੂ ਕਿਉਂ ਮੰਗ ਰਹੇ ਹਨ ਇਹ ਮਾਂ-ਬਾਪ

https://www.youtube.com/watch?v=CAWm7irYaBE

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''2f009789-603e-4a24-8baa-0123253d5774'',''assetType'': ''STY'',''pageCounter'': ''punjabi.india.story.61453729.page'',''title'': ''ਇਮਰਾਨ ਖਾਨ ਦਾ ਦਾਅਵਾ, ‘ਮੇਰੀ ਜਾਨ ਨੂੰ ਖ਼ਤਰਾ,‘ਮੈਂ ਇੱਕ ਵੀਡੀਓ ਬਣਾਇਆ ਜਿਸ ਵਿੱਚ...’ - ਪ੍ਰੈੱਸ ਰਿਵਿਊ'',''published'': ''2022-05-15T02:10:44Z'',''updated'': ''2022-05-15T02:10:44Z''});s_bbcws(''track'',''pageView'');