ਸੂਪਰ ਬਲੱਡ ਮੂਨ ਕੀ ਹੁੰਦਾ ਹੈ ਤੇ ਇਹ ਕਿੱਥੇ ਨਜ਼ਰ ਆਏਗਾ

05/14/2022 9:08:15 PM

15-16 ਮਈ ਦੀ ਦਰਮਿਆਨੀ ਰਾਤ ਨੂੰ ਪੂਰੇ ਅਮਰੀਕਾ ਵਿੱਚ ਅਨੋਖਾ ਚੰਦਰਮਾ ਗ੍ਰਹਿਣ ਹੋਣ ਵਾਲਾ ਹੈ ਜਿਸ ਦੌਰਾਨ ਚੰਦ ਅੱਧੇ ਘੰਟੇ ਲਈ ਲਾਲ ਸੁਰਖ ਹੋ ਜਾਵੇਗਾ।

ਇਸ ਦੌਰਾਨ ਧਰਤੀ ਪੂਰੀ ਤਰ੍ਹਾਂ ਚੰਦ ਅਤੇ ਸੂਰਜ ਦੇ ਵਿਚਕਾਰ ਹੋਵੇਗੀ ਅਤੇ ਸੂਰਜ ਦੀ ਰੌਸ਼ਨੀ ਚੰਦ ਤੱਕ ਨਹੀਂ ਪਹੁੰਚ ਸਕੇਗੀ ਜਿਸ ਕਾਰਨ ਚੰਦ ਲਾਲ ਸੂਹਾ ਦਿਖਾਈ ਦੇਵੇਗਾ।

ਇਸ ਅਰਸੇ ਦੌਰਾਨ ਚੰਦ ਅਕਾਸ਼ ਵਿੱਚੋਂ ਬਿਲਕੁਲ ਹੀ ਓਝਲ ਹੋ ਜਾਵੇਗਾ ਅਤੇ ਨਜ਼ਰ ਨਹੀਂ ਆਵੇਗਾ।

ਇਹ ਵੀ ਪੜ੍ਹੋ:

  • ਸ਼੍ਰੀਲੰਕਾ ਦੇ ਲੋਕਾਂ ਦਾ ਸਵਾਲ ''ਸਾਡਾ ਦੇਸ਼ ਕਿਵੇਂ ਖਰਾਬ ਹੋ ਗਿਆ? ਬਿਜਲੀ ਨਹੀਂ, ਪਾਣੀ ਨਹੀਂ, ਪੈਟਰੋਲ ਨਹੀਂ, ਖਾਣਾ ਨਹੀਂ''
  • ਜੋੜੇ ਨੇ ਆਪਣੇ ਨੂੰਹ-ਪੁੱਤ ''ਤੇ ਸੰਤਾਨ ਨਾ ਪੈਦਾ ਕਰਨ ਤੋਂ ਕੀਤਾ ਕੇਸ, ਜਾਣੋ ਕੀ ਹੈ ਮਾਮਲਾ
  • ਜਦੋਂ ਮੰਟੋ ਨੇ ਕਿਹਾ ਸੀ ''ਮੇਰੀ ਕਬਰ ''ਤੇ ਲਿਖਵਾ ਦੇਣਾ ਕਿ ਸਭ ਤੋਂ ਵੱਡਾ ਕਹਾਣੀਕਾਰ ਕੌਣ- ਮੈਂ ਜਾਂ ਮੇਰਾ ਰੱਬ''

ਕਦੋਂ ਲੱਗਦਾ ਚੰਦਰਮਾ ਗ੍ਰਹਿਣ?

ਸੂਰਜ ਦੀ ਪਰੀਕਰਮਾ ਦੌਰਾਨ ਧਰਤੀ, ਚੰਨ ਅਤੇ ਸੂਰਜ ਵਿਚਕਾਰ ਇਸ ਤਰ੍ਹਾਂ ਆ ਜਾਂਦੀ ਹੈ ਕਿ ਚੰਨ ਧਰਤੀ ਦੇ ਪਰਛਾਵੇਂ ਨਾਲ ਲੁੱਕ ਜਾਂਦਾ ਹੈ। ਇਹ ਉਦੋਂ ਸੰਭਵ ਹੁੰਦਾ ਹੈ ਜਦੋਂ ਸੂਰਜ, ਧਰਤੀ ਅਤੇ ਚੰਦਰਮਾ ਆਪਣੀ-ਆਪਣੀ ਥਾਂ ''ਤੇ ਇੱਕ-ਦੂਜੇ ਦੀ ਬਿਲਕੁੱਲ ਸੇਧ ''ਚ ਆ ਜਾਂਦੇ ਹਨ।

Getty Images
ਇਸ ਦੌਰਾਨ ਚੰਨ ਧਰਤੀ ਨਾਲੋਂ ਆਪਣੀ ਸਭ ਤੋਂ ਵੱਧ ਦੂਰੀ ''ਤੇ ਹੋਵੇਗਾ

ਪੂਰਨਮਾਸ਼ੀ ਵਾਲੇ ਦਿਨ ਜਦੋਂ ਸੂਰਜ ਅਤੇ ਚੰਦਰਮਾ ਵਿਚਕਾਰ ਧਰਤੀ ਆ ਜਾਂਦੀ ਹੈ ਤਾਂ ਉਸ ਦਾ ਪਰਛਾਵਾਂ ਚੰਦਰਮਾ ''ਤੇ ਪੈਂਦਾ ਹੈ। ਇਸ ਨਾਲ ਚੰਦਰਮਾ ''ਤੇ ਪਰਛਾਵੇਂ ਵਾਲੇ ਹਿੱਸੇ ''ਤੇ ਹਨੇਰਾ ਰਹਿੰਦਾ ਹੈ ਅਤੇ ਇਸ ਸਥਿਤੀ ਵਿੱਚ ਜਦੋਂ ਅਸੀਂ ਧਰਤੀ ਤੋਂ ਚੰਨ ਦੇਖਦੇ ਹਾਂ ਤਾਂ ਉਹ ਹਿੱਸਾ ਸਾਨੂੰ ਕਾਲਾ ਨਜ਼ਰ ਆਉਂਦਾ ਹੈ। ਇਸੇ ਕਾਰਨ ਹੀ ਚੰਦਰਮਾ ਗ੍ਰਹਿਣ ਕਿਹਾ ਜਾਂਦਾ ਹੈ।

ਇਹ ਵੀ ਪੜ੍ਹੋ:

  • ਵੇਖੋ ਇਸ ਖਾਸ ਚੰਦਰਮਾ ਗ੍ਰਹਿਣ ਦੀਆਂ ਤਸਵੀਰਾਂ
  • ਸੁਪਰਮੂਨ ਦਾ ਆਸਮਾਨ ’ਚ ਹੋਵੇਗਾ ਵੱਖਰਾ ਨਜ਼ਾਰਾ
  • ਵੇਖੋ ''ਸੁਪਰਮੂਨ'' ਦਾ ਨਜ਼ਾਰਾ ਤਸਵੀਰਾਂ ਰਾਹੀਂ

ਇਸ ਨੂੰ ਬਲੱਡ ਮੂਨ ਕਿਉਂ ਜਾਂਦਾ ਹੈ?

ਚੰਦਰਮਾ ਗ੍ਰਹਿਣ ਦੌਰਾਨ ਧਰਤੀ ਦੇ ਪਰਛਾਵੇਂ ਕਾਰਨ ਚੰਨ ਕਾਲਾ ਦਿਖਾਈ ਦਿੰਦਾ ਹੈ। ਪਰ ਕੁਝ ਸੈਕੰਡ ਲਈ ਚੰਨ ਪੂਰੀ ਤਰ੍ਹਾਂ ਨਾਲ ਲਾਲ ਵੀ ਦਿਖਾਈ ਦਿੰਦਾ ਹੈ। ਇਸੇ ਕਾਰਨ ਇਸ ਨੂੰ ਬਲੱਡ ਮੂਨ ਵੀ ਕਹਿੰਦੇ ਹਨ।

ਇਹ ਚੰਦਰਮਾ ਗ੍ਰਹਿਣ ਕਿੱਥੇ ਦੇਖਿਆ ਜਾ ਸਕਦਾ ਹੈ?

ਖ਼ਬਰ ਵੈਬਸਾਈਟ ਐਨਡੀਟੀਵੀ ਮੁਤਾਬਕ ਇਹ ਗ੍ਰਹਿਣ ਭਾਰਤ ਵਿੱਚ ਦਿਖਾਈ ਨਹੀਂ ਦੇਵੇਗਾ। ਬਲਕਿ ਰੋਮ, ਬਰਸਲਜ਼, ਲੰਡਨ, ਪੈਰਿਸ, ਹਵਾਨਾ, ਜੌਹਨਸਬਰਗ, ਲਾਗੋਸ, ਮੈਡਰਿਡ, ਸੈਨਟਿਆਗੋ, ਵਾਸ਼ਿੰਗਟਨ ਡੀਸੀ, ਨਿਊਯਾਰਕ, ਗੁਆਤੇਮਾਲਾ ਸ਼ਹਿਰ, ਰੀਓ ਡੀ ਜਿਨਾਰੋ ਅਤੇ ਸ਼ਿਕਾਗੋ ਵਿੱਚ ਨਜ਼ਰ ਆਏਗਾ।

ਇਸ ਤੋਂ ਇਲਾਵਾ ਆਂਸ਼ਿਕ ਚੰਦ ਗ੍ਰਹਿਣ ਅੰਕਾਰ, ਕਾਇਰੋ, ਹੋਨੋਲੁਲੂ, ਬੁਦਾਪਾਸਟ ਅਤੇ ਏਥਨਜ਼ ਵਿੱਚ ਦੇਖਿਆ ਜਾ ਸਕੇਗਾ।

Getty Images
ਪੂਰਨ ਚੰਦ ਗ੍ਰਹਿਣ ਦੌਰਾਨ ਚੰਦ ਲਾਲ ਪ੍ਰਕਾਸ਼ ਛੱਡਦਾ ਪ੍ਰਤੀਤ ਹੁੰਦਾ ਹੈ

ਇਸ ਸਦੀ ਦਾ ਸਭ ਤੋਂ ਵੱਡਾ ਚੰਦ ਗ੍ਰਹਿਣ 27 ਜੁਲਾਈ 2018 ਨੂੰ ਦੇਖਿਆ ਗਿਆ ਸੀ। ਨਾਸਾ ਮੁਤਾਬਕ ਇਹ 21ਵੀਂ ਸਦੀ ਦਾ ਸਭ ਤੋਂ ਲੰਬਾ ਚੰਦਰਮਾ ਗ੍ਰਹਿਣ ਸੀ।

ਇਹ ਵੀ ਪੜ੍ਹੋ:

  • ਤੁਸੀਂ ਵੀ ਕਸਰਤ ਤੋਂ ਭੱਜਦੇ ਹੋ, ਤਾਂ ਇਹ 10 ਨੁਕਤੇ ਅਪਣਾਓ
  • ਅਸੀਂ ਰੋਜ਼ ਤਿੰਨ ਵਾਰ ਖਾਣਾ ਖਾਂਦੇ ਹਾਂ, ਪਰ ਸਿਹਤ ਮਾਹਰਾਂ ਦੀ ਕੀ ਹੈ ਸਲਾਹ ਕਿ ਕਦੋਂ ਕੀ ਖਾਈਏ
  • ਸੈਨੇਟਰੀ ਪੈਡ ਦੀ ਥਾਂ ਲੈ ਰਿਹਾ ਮੈਂਸਟੁਰਲ ਕੱਪ ਕੀ ਹੈ ਤੇ ਕਿਵੇਂ ਕੰਮ ਕਰਦਾ ਹੈ

https://www.youtube.com/watch?v=KM1KRc7-y8U

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''b6854b52-640f-5549-81af-d02270a1035e'',''assetType'': ''STY'',''pageCounter'': ''punjabi.india.story.44985745.page'',''title'': ''ਸੂਪਰ ਬਲੱਡ ਮੂਨ ਕੀ ਹੁੰਦਾ ਹੈ ਤੇ ਇਹ ਕਿੱਥੇ ਨਜ਼ਰ ਆਏਗਾ'',''published'': ''2018-07-27T16:58:06Z'',''updated'': ''2022-05-14T15:32:52Z''});s_bbcws(''track'',''pageView'');