ਪੰਜਾਬ ਕਾਂਗਰਸ ''''ਚ ਬਗਾਵਤ: ਕੌਣ-ਕੌਣ ਦਿਖਾ ਰਿਹਾ ਹੈ ਨਾਰਾਜ਼ਗੀ

01/27/2022 1:55:36 PM

ਕਾਂਗਰਸ ਦੀ 23 ਉਮੀਦਵਾਰਾਂ ਦੀ ਲਿਸਟ ਜਾਰੀ ਹੁੰਦਿਆਂ ਹੀ ਪੰਜਾਬ ਕਾਂਗਰਸ ਲੀਡਰਸ਼ਿਪ ''ਚ ਹੁਣ ਟਿਕਟਾਂ ਨੂੰ ਲੈ ਕੇ ਕਲੇਸ਼ ਨਜ਼ਰ ਆ ਰਿਹਾ ਹੈ। ਟਿਕਟਾਂ ਦੀ ਵੰਡ ਤੋਂ ਬਾਅਦ ਕਾਂਗਰਸ ਵਿੱਚ ਬਗਾਵਤ ਦੇਖਣ ਨੂੰ ਮਿਲ ਰਹੀ ਹੈ, ਕਈ ਕਾਂਗਰਸੀ ਆਗੂ ਕਾਂਗਰਸ ਦੀ ਹਾਈ ਕਮਾਂਡ ਤੋਂ ਖਫ਼ਾ ਨਜ਼ਰ ਆ ਰਹੇ ਹਨ।

ਟਿਕਟ ਕੱਟੇ ਜਾਣ ਤੋਂ ਬਾਅਦ ਸਮਰਾਲਾ ਤੋਂ ਮੌਜੂਦਾ ਵਿਧਾਇਕ ਅਮਰੀਕ ਸਿੰਘ ਢਿੱਲੋਂ ਬਾਗੀ ਤੇਵਰ ਵਿਖਾਉਂਦੇ ਨਜ਼ਰ ਆਏ। ਅਮਰੀਕ ਸਿੰਘ ਢਿੱਲੋਂ ਲਗਾਤਾਰ ਸਮਰਾਲਾ ਤੋਂ 4 ਵਾਰ ਚੋਣ ਲੜੇ ਤੇ 4 ਵਾਰ ਉਹਨਾਂ ਜਿੱਤ ਹਾਸਿਲ ਕਰਕੇ ਇਹ ਸੀਟ ਕਾਂਗਰਸ ਦੀ ਝੋਲੀ ''ਚ ਪਾਈ।

ਢਿੱਲੋਂ ਨੇ ਕਾਂਗਰਸ ਹਾਈ ਕਮਾਂਡ ਨੂੰ ਚੁਣੌਤੀ ਦੇ ਦਿੱਤੀ ਹੈ ਕਿ ''ਜੇਕਰ ਪਾਰਟੀ ਨੇ ਫ਼ੈਸਲਾ ਨਾ ਬਦਲਿਆ ਤਾਂ ਉਹ ਕਾਂਗਰਸ ਛੱਡ ਅਜ਼ਾਦ ਚੋਣ ਲੜਣਗੇ।

ਅਮਰੀਕ ਸਿੰਘ ਢਿੱਲੋਂ ਮੁਤਾਬਕ ਸਮਰਾਲਾ ਤੋਂ ਕਾਂਗਰਸੀ ਆਗੂ ਗੁਰਕੀਰਤ ਸਿੰਘ ਕੋਟਲੀ ਦੇ ਕਰੀਬੀ ਰੁਪਿੰਦਰ ਰਾਜਾ ਨੂੰ ਟਿਕਟ ਦਿੱਤੀ ਗਈ ਹੈ। ਸਮਰਾਲਾ ਹਲਕਾ ਦੇਖਣਾ ਇਸ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਸੰਯੁਕਤ ਸਮਾਜ ਮੋਰਚੇ ਦੇ ਆਗੂ ਅਤੇ ਮੁੱਖ ਮੰਤਰੀ ਦਾ ਚਿਹਰਾ ਬਲਬੀਰ ਸਿੰਘ ਰਾਜੇਵਾਲ ਖ਼ੁਦ ਇੱਥੋਂ ਚੋਣ ਲੜਣਗੇ।

2012 ਵਿੱਚ ਖ਼ਰੜ ਸੀਟ ਤੋਂ ਜਿੱਤ ਹਾਸਲ ਕਰਨ ਵਾਲੇ ਦਿੱਗਜ ਨੇਤਾ ਜਗਮੋਹਨ ਸਿੰਘ ਕੰਗ ਨੇ ਵੀ ਆਪਣੇ ਸਮਥਕਾਂ ਨਾਲ ਇਕੱਠ ਕਰਕੇ ਕਾਂਗਰਸ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਉਹਨਾਂ ਦੇ ਨਾਲ ''ਆਪ'' ਆਗੂ ਰਾਘਵ ਚੱਡਾ ਨੇ ਵੀ ਮੁਲਤਕਾਰ ਕੀਤੀ ਜਿਸ ਦੇ ਕਈ ਮਾਅਨੇ ਕੱਢੇ ਜਾ ਰਹੇ ਹਨ।

ਇਹ ਵੀ ਪੜ੍ਹੋ:

  • ਪਦਮ ਪੁਰਸਕਾਰਾਂ ਨੂੰ ਨਾਂਹ ਕਰਨ ਵਾਲੀਆਂ ਹਸਤੀਆਂ ਨੇ ਇਹ ਤਰਕ ਦਿੱਤੇ
  • ਈਡੀ ਦੀ ਰੇਡ, ''ਮੀ ਟੂ'' ਦੇ ਇਲਜ਼ਾਮ ਅਤੇ ਅਗਲੀ ਰਣਨੀਤੀ ਬਾਰੇ ਚਰਨਜੀਤ ਸਿੰਘ ਚੰਨੀ ਨੇ ਕੀ ਦਿੱਤੇ ਜਵਾਬ
  • ਪੰਜਾਬ ਚੋਣਾਂ 2022 - ਸੱਤਾ ਹਾਸਲ ਕਰਨ ਦਾ ਭਾਜਪਾ ਦਾ ਕੀ ਹੈ ਪਲਾਨ ਤੇ ਮੋਦੀ ਬਨਾਮ ਚੰਨੀ ਦਾ ਕੀ ਹੋ ਰਿਹਾ ਅਸਰ

ਜਗਮੋਹਨ ਕੰਗ ਜੋ 47 ਸਾਲਾਂ ਤੋਂ ਕਾਂਗਰਸ ਪਾਰਟੀ ਦੇ ਲਈ ਕੰਮ ਕਰ ਰਹੇ ਹਨ ਦਾਅਵਾ ਕਰਦੇ ਨੇ ਕੀ ਖ਼ਰੜ ਹਲਕੇ ਵਿੱਚ ਕਾਂਗਰਸ ਨੂੰ ਉਹਨਾਂ ਵੱਲੋਂ ਖੜ੍ਹਾ ਕੀਤਾ ਗਿਆ ਹੈ।

ਟਿਕਟ ਕੱਟੇ ਜਾਣ ਤੋਂ ਬਾਅਦ ਜਗਮੋਹਨ ਕੰਗ ਨੇ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ''ਤੇ ਹਮਲਾ ਬੋਲਦਿਆ ਕਿਹਾ ''ਕਿ ਪਾਰਟੀ ਹਾਈ ਕਮਾਂਡ ਮੇਰੇ ਹੱਕ ''ਚ ਸੀ ਪਰ ਚਰਨਜੀਤ ਚੰਨੀ ਨੇ ਆਪਣੀ ਸੌੜੀ ਸੋਚ ਅਤੇ ਨਿੱਜੀ ਫ਼ਾਇਦੇ ਲਈ ਮੇਰੇ ਨਾਮ ਦਾ ਵਿਰੋਧ ਕੀਤਾ ਤੇ ਮੇਰੀ ਟਿਕਟ ਵੀ ਕਟਵਾਈ''।

ਮੀਡੀਆ ਨਾਲ ਗੱਲ ਕਰਦਿਆਂ ਜਗਮੋਹਨ ਕੰਗ ਨੇ ਦਸਿਆ ਕਿ ਰਾਤ ਤੋਂ ਉਹਨਾਂ ਨੂੰ ਭਾਜਪਾ, ਆਮ ਆਦਮੀ ਪਾਰਟੀ ਤੇ ਤਮਾਮ ਹੋਰ ਨੇਤਾਵਾਂ ਦੇ ਫ਼ੋਨ ਆ ਰਹੇ ਹਨ ਕਿ ਉਹ ਉਹਨਾਂ ਦੀ ਪਾਰਟੀ ਵਿੱਚ ਸ਼ਾਮਲ ਹੋਣ। ਕੰਗ ਨੇ ਸਾ਼ਫ ਕੀਤਾ ਕੀ ਚਰਨਜੀਤ ਚੰਨੀ ਦੇ ਖ਼ਾਸ ਵਿੱਜੇ ਸ਼ਰਮਾ ਟਿੰਕ ਨੂੰ ਚੰਨੀ ਵੱਲੋਂ ਖ਼ਰੜ ਸੀਟ ਲਈ ਟਿਕਟ ਦਵਾਈ ਗਈ।

ਸਾਨ੍ਹੇਵਾਲ ਤੋਂ ਪਿਛਲੀ ਵਿਧਾਨ ਸਭਾ ਚੋਣਾਂ ਵਿੱਚ ਸੀਟ ਹਾਰਨ ਤੋਂ ਬਾਅਦ ਸਤਵਿੰਦਰ ਬਿੱਟੀ ਇਹ ਦਾਅਵਾ ਕਰ ਰਹੇ ਹਨ ਕੀ ਉਹਨਾਂ ਸਾਨ੍ਹੇਵਾਲ ਲਈ ਬਹੁਤ ਕੰਮ ਕੀਤਾ ਪਰ ਪਾਰਟੀ ਨੇ ਉਹਨਾਂ ਦੇ ਕੰਮਾਂ ਦਾ ਕੋਈ ਵੀ ਮੁੱਲ ਨਹੀਂ ਪਾਇਆ।

ਸਤਵਿੰਦਰ ਬਿੱਟੀ ਨੇ ਇਹ ਤੱਕ ਕਹਿ ਦਿੱਤਾ ਕਿ ਪਾਰਟੀ ਹਮੇਸ਼ਾ ਇਹ ਕਹਿੰਦੀ ਰਹੀ ਕਿ ਮਹਿਲਾਵਾਂ ਨੂੰ ਅੱਗੇ ਲੈ ਕੇ ਆਉਣਾ ਫਿਰ ਦੂਜੇ ਪਾਸੇ ਕਾਂਗਰਸ ਪਾਰਟੀ ਮਹਿਲਾਵਾਂ ਦੀ ਕਦਰ ਕਿਉਂ ਨਹੀਂ ਕਰ ਰਹੀ।

ਬਿੱਟੀ ਕਾਂਗਰਸ ਤੇ ਹਮਲਾਵਰ ਹੋਕੇ ਬੋਲੇ ਕਿ ''ਮੇਰੇ ਤਾਇਆ ਜੀ ਨੂੰ ਕਾਂਗਰਸ ਪਾਰਟੀ ਨਾਲ ਜੁੜਣ ਕਰਕੇ ਗੋਲੀ ਖਾਣੀ ਪਈ ਸੀ'' ਮੇਰੇ ਨਾਲ ਸ਼ਰੇਆਮ ਧੱਕਾ ਹੋਇਆ। 70-75 ਸਾਲਾਂ ਤੋਂ ਸਾਡਾ ਪਰਿਵਾਰ ਕਾਂਗਰਸ ਲਈ ਕੰਮ ਕਰ ਰਿਹਾ। ਇਸ ਤਰ੍ਹਾਂ ਦੇ ਲੋਕਾਂ ਕਰਕੇ ਮਹਿਲਾਵਾਂ ਰਾਜਨੀਤੀ ਵਿੱਚ ਨਹੀਂ ਆਉਂਦੀਆਂ।

ਮੀਡੀਆ ਨਾਲ ਗੱਲਬਾਤ ਦੌਰਾਨ ਬਿੱਟੀ ਨੇ ਕਿਹਾ, ''''ਸਾਨੂੰ ਬੜੀ ਉਮੀਦ ਸੀ ਕਿ ਚੰਗੀ ਲੀਡਰਸ਼ਿਪ ਹੈ ਅਤੇ ਬੜੀ ਮਿਹਨਤ ਕੀਤੀ ਹੈ ਕੁੜੀਆਂ ਨੇ''''

''''ਸ਼ਰੇਆਮ ਕਾਂਗਰਸ ਨੇ ਧੱਕਾ ਕੀਤਾ ਹੈ। ਇੱਕ ਪਾਸੇ ਤੁਸੀਂ ਕਹਿੰਦੇ ਹੋ ''ਲੜਕੀ ਹੂੰ ਮੈਂ ਲੜ ਸਕਤੀ ਹੂੰ'' ਲੜਕੀਆਂ ਨੂੰ ਲਿਆਓ, ਕੌਣ ਬਚਾਵੇਗਾ ਲੜਕੀਆਂ ਨੂੰ?''''

''''ਹਰ ਵਾਰ ਕੋਈ ਅਜਿਹੀ ਗੱਲ ਕਰ ਦਿੱਤੀ ਜਾਂਦੀ ਹੈ, ਜਿਸ ਨਾਲ ਫਾਇਦਾ ਅਕਾਲੀ ਦਲ ਦਾ ਹੁੰਦਾ ਹੈ।''''

ਸਤਵਿੰਦਰ ਬਿੱਟੀ ਨਵਜੋਤ ਸਿੰਘ ਸਿੱਧੂ ਦੇ ਬੇਹੱਦ ਖ਼ਾਸ ਰਹੇ ਹਨ ਪਰ ਇਸ ਹਲਕੇ ਲਈ ਬੀਬੀ ਰਜਿੰਦਰ ਕੌਰ ਬੱਠਲ ਦੇ ਜਵਾਈ ਵਿਕਰਮ ਭਾਜਵਾ ਨੂੰ ਟਿਕਟ ਦਿੱਤੀ ਗਈ ਹੈ ਜਿਸ ਕਰਕੇ ਕਾਂਗਰਸ ਤੋਂ ਸਤਵਿੰਦਰ ਬਿੱਟੀ ਕਾਫ਼ੀ ਖ਼ਫ਼ਾ ਹਨ। ਉਹਨਾਂ ਨੇ ਕਿਹਾ ਕਿ ਭੱਠਲ ਨੂੰ ਹੁਣ ਵੀ 2 ਟਿਕਟਾਂ ਮਿਲੀਆਂ ਬਾਕੀ ਕਿੱਥੇ ਜਾਣਗੇ।

ਬਟਾਲਾ ਸੀਟ ਨੂੰ ਲੈ ਕੇ ਵੀ ਖਾਨਾਜੰਗੀ ਤੇਜ਼ ਹੋ ਗਈ ਹੈ। ਤ੍ਰਿਪਤ ਰਜਿੰਦਰ ਬਾਜਵਾ ਨੇ ਆਪਣੇ ਸਮਰਥਕਾਂ ਦਾ ਇੱਕਠ ਕੀਤਾ ਹੈ। ਕਿਆਸ ਹਨ ਕਿ ਉਹ ਆਪਣੇ ਮੁੰਡੇ ਨੂੰ ਅਜ਼ਾਦ ਉਮੀਦਵਾਰ ਵਜੋਂ ਉਤਾਰ ਸਕਦੇ ਹਨ।

''ਸਾਨੂੰ ਨਜ਼ਰਅੰਦਾਜ਼ ਕੀਤੇ ਜਾਣ ਦਾ ਅਫ਼ਸੋਸ ਹੈ''

ਕਾਂਗਰਸ ਹਾਈ ਕਮਾਂਡ ਨੇ ਅਸ਼ਵਿਨੀ ਸੇਖੜੀ ਨੂੰ ਬਟਾਲਾ ਸੀਟ ਲਈ ਜਿਵੇਂ ਹੀ ਉਤਾਰਿਆ ਨਾਲ ਹੀ ਤ੍ਰਿਪਤ ਬਾਜਵਾ ਸਰਗਰਮ ਹੋ ਗਏ।

ਇਹ ਸਾਰੇ ਜਾਣਦੇ ਨੇ ਬਾਜਵਾ ਬਟਾਲਾ ਸੀਟ ''ਤੇ ਪਹਿਲਾਂ ਖੁਦ ਚੋਣ ਲੜਣਾ ਚਾਹੁੰਦੇ ਸੀ ਪਰ ਫਿਰ ਪਾਰਟੀ ਨੇ ਉਨ੍ਹਾਂ ਨੂੰ ਫਤਿਗੜ੍ਹ ਚੂੜੀਆਂ ਤੋਂ ਦਿੱਤੀ ਸੀ। ਇਸ ਤੋਂ ਬਾਅਦ ਉਹ ਉਮੀਦ ਰਹ ਰਹੇ ਸੀ ਕਿ ਹਾਈ ਕਮਾਂਡ ਉਹਨਾਂ ਦੇ ਬੇਟੇ ਨੂੰ ਬਟਾਲਾ ਤੋਂ ਟਿਕਟ ਦੇਵੇਗੀ, ਪਰ ਟਿਕਟ ਲਈ ਸੇਖੜੀ ਦਾ ਨਾਮ ਸਾਹਮਣੇ ਆਉਂਦੇ ਹੀ ਉਹ ਹੋਰ ਸਰਗਰਮ ਹੋ ਗਏ ਹਨ।

ਅਸ਼ਵਨੀ ਸੇਖੜੀ ਤੇ ਉਹਨਾਂ ਦਾ ਪਰਿਵਾਰ ਨਵਜੋਤ ਸਿੰਘ ਸਿੱਧੂ ਦੇ ਬੇਹੱਦ ਖ਼ਾਸ ਹੈ ਜਦਕਿ ਤ੍ਰਿਪਤ ਰਜਿੰਦਰ ਬਾਜਵਾ ਗ੍ਰਹਿ ਮੰਤਰੀ ਸੁਖਜਿੰਦਰ ਰੰਧਾਵਾ ਦੇ ਬੇਹੱਦ ਕਰੀਬੀ ਨੇ ਯਾਨੀ ਕਿ ਇਹ ਉਹ ਗਰੁੱਪ ਹੈ ਜਿਸ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਕੁਰਸੀ ਤੋਂ ਉਤਾਰਣ ਲਈ ਪੂਰਾ ਜ਼ੋਰ ਲਾਇਆ ਸੀ।

ਮਹਿਲਾ ਆਗੂ ਦਮਨ ਬਾਜਵਾ ਸੁਨਾਮ ਤੋਂ ਆਪਣੀ ਟਿਕਟ ਕੱਟੇ ਜਾਣ ਤੋਂ ਬਾਅਦ ਕਾਂਗਰਸ ਪਾਰਟੀ ਦਾ ਖੁੱਲ੍ਹ ਕੇ ਵਿਰੋਧ ਕਰਦੇ ਨਜ਼ਰ ਆਏ। ਉਨ੍ਹਾਂ ਦਾ ਕਹਿਣਾ ਹੈ ਕਿ ਸੁਰਜੀਤ ਧੀਮਾਨ ਦੇ ਕਰੀਬੀ ਰਿਸ਼ਤੇਦਾਰ ਜਸਵਿੰਦਰ ਸਿੰਘ ਧੀਮਾਨ ਨੂੰ ਸੁਨਾਮ ਤੋਂ ਟਿਕਟ ਦਿੱਤੀ ਗਈ ਹੈ।

ਦਮਨ ਮੁਤਾਬਿਕ ਉਹਨਾਂ ਨੇ ਸੁਨਾਮ ਵਿੱਚ ਪਿਛਲੇ 5 ਸਾਲਾਂ ਦੌਰਾਨ ਬਹੁਤ ਕੰਮ ਕੀਤਾ ਪਰ ਸਮਾਂ ਆਉਣ ''ਤੇ ਉਹਨਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਜਿਸ ਦਾ ਉਹਨਾਂ ਨੂੰ ਬੇਹੱਦ ਅਫ਼ਸੋਸ ਹੈ।

ਉਹਨਾਂ ਦਾ ਨਵਜੋਤ ਸਿੰਘ ਸਿੱਧੂ ''ਤੇ ਗੁੱਸਾ ਫੁਟਿਆ ਤੇ ਉਹਨਾਂ ਨੂੰ ਸਵਾਲ ਵੀ ਕੀਤਾ ਗਿਆ ਕਿ ਕਿਹੜੇ ਅਧਾਰ ''ਤੇ ਅਮਰਗੜ੍ਹ ਦੇ ਲਈ ਸੁਰਜੀਤ ਧੀਮਾਨ ਨੂੰ ਟਿਕਟ ਦੇ ਕੇ ਸੁਰਜੀਤ ਧੀਮਾਨ ਦੇ ਭਤੀਜੇ ਜਸਵਿੰਦਰ ਧੀਮਾਨ ਨੂੰ ਸੁਨਾਮ ਸੀਟ ਲਈ ਵਿਵਰਥਿਤ ਕੀਤਾ ਗਿਆ।

ਉਹਨਾਂ ਦਾ ਕਹਿਣਾ ਰਿਹਾ ਕਿ ਧੀਮਾਨ ਦਿੜਬਾ ਤੋਂ ਨੇ ਜਿੰਨ੍ਹਾਂ ਦਾ ਸੁਨਾਮ ਨਾਲ ਦੂਰ-ਦੂਰ ਤੱਕ ਕੋਈ ਵਾਹ-ਵਾਸਤਾ ਨਹੀਂ। "ਮੈਂ ਸੁਨਾਮ ਬਹੁਤ ਮਹਿਨਤ ਕਰੀ ਜੋ ਮੇਰੇ ਤੋਂ ਕੋਈ ਨਹੀਂ ਖੋਹ ਸਕਦਾ।"

ਫਿਰੋਜ਼ਪੁਰ ਦਿਹਾਤੀ ਦੀ ਮੌਜੂਦਾ ਵਿਧਾਇਕ ਸਤਿਕਾਰ ਕੌਰ ਗਹਿਰੀ ਦੀ ਟਿਕਟ ਕੱਟੇ ਜਾਣ ਤੋਂ ਬਾਅਦ ਗਹਿਰੀ ਦੇ ਪਤੀ ਜਸਮੇਲ ਸਿੰਘ ਦੇ ਹੰਝੂ ਵਹਿ ਤੁਰੇ। ਉਨ੍ਹਾਂ ਨੇ ਭਰੀਆਂ ਅੱਖਾਂ ਨਾਲ ਕਿਹਾ ਕਿ ਅਸੀ ਪਾਰਟੀ ਵਿੱਚ ਹੀ ਰਹਾਂਗੇ, ਪਾਰਟੀ ਤੋਂ ਬਾਹਰ ਨਹੀਂ ਜਾਵਾਂਗੇ। ਕਾਂਗਰਸ ਹਾਈ ਕਮਾਂਡ ਨੇ ਆਮ ਆਦਮੀ ਪਾਰਟੀ ਤੋਂ ਕਾਂਗਰਸ ਵਿੱਚ ਸ਼ਾਮਲ ਹੋਏ ਆਸ਼ੂ ਬਾਂਗੜ ਨੂੰ ਫਿਰੋਜ਼ਪੁਰ ਦਿਹਾਤੀ ਸੀਟ ਲਈ ਮੈਦਾਨ ਵਿੱਚ ਉਤਾਰਿਆ ਹੈ।

ਮੋਗਾ ਸੀਟ ਦੀ ਟਿਕਟ ਨਾ ਮਿਲਣ ''ਤੇ ਹਰਜੋਤ ਕਮਲ ਨੇ ਕਾਂਗਰਸ ਦਾ ਹੱਥ ਛੱਡ ਕੇ ਭਾਜਪਾ ਦਾ ਕਮਲ ਦਾ ਫੁੱਲ ਫੜ ਲਿਆ ਸੀ। ਫਿਲਮ ਸਟਾਰ ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ ਦਾ ਨਾਮ ਜਿਵੇਂ ਹੀ ਸਾਹਮਣੇ ਆਇਆ ਹਰਜੋਤ ਕਮਲ ਨੇ ਤੁਰੰਤ ਹੀ ਨਾਲ ਬੀ.ਜੇ.ਪੀ ਨਾਲ ਨਾਤਾ ਜੋੜ ਲਿਆ।

ਇਹ ਵੀ ਪੜ੍ਹੋ:

  • ਕਿਵੇਂ 6 ਭਰਾਵਾਂ ਨੇ ਆਪਣੇ ਸ਼ੇਰਾਂ ਨਾਲ ਦਹਿਸ਼ਤ ਮਚਾਈ ਤੇ ਕਤਲੇਆਮ ਕੀਤਾ
  • ਜੱਗੀ ਜੌਹਲ : ''''ਅੰਤਾਂ ਦੇ ਤਸ਼ੱਦਦ ਨਾਲ ਮੇਰੇ ਤੋਂ ਕੋਰੇ ਕਾਗਜ਼ ਤੇ ਦਸਤਖ਼ਤ ਕਰਵਾਏ ਅਤੇ ਲਾਈਨਾਂ ਕੈਮਰੇ ''ਤੇ ਬੁਲਾਈਆਂ''''
  • ਲਾਲ ਕਿਲੇ ਦੀ ਘਟਨਾ ਤੋਂ ਬਾਅਦ ਕੇਸਰੀ ਨਿਸ਼ਾਨ ਬਾਰੇ ਸੋਸ਼ਲ ਮੀਡੀਆ ਉੱਤੇ ਚੱਲ ਰਹੇ ਸਵਾਲਾਂ ਦੇ ਜਵਾਬ

https://www.youtube.com/watch?v=Fv_9RB3OYfI

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''2fc23270-5adb-4908-b526-a2fd898093f9'',''assetType'': ''STY'',''pageCounter'': ''punjabi.india.story.60141688.page'',''title'': ''ਪੰਜਾਬ ਕਾਂਗਰਸ \''ਚ ਬਗਾਵਤ: ਕੌਣ-ਕੌਣ ਦਿਖਾ ਰਿਹਾ ਹੈ ਨਾਰਾਜ਼ਗੀ'',''author'': '' ਮਨਪ੍ਰੀਤ ਕੌਰ'',''published'': ''2022-01-27T08:15:39Z'',''updated'': ''2022-01-27T08:15:39Z''});s_bbcws(''track'',''pageView'');