ਕੋਵਿਡ-19 ਦਾ ਬੂਸਟਰ ਟੀਕਾ ਹਰੇਕ ਨੂੰ ਦੇਣ ਬਾਰੇ ਮੁੜ ਕੀਤਾ ਜਾਵੇਗਾ ਵਿਚਾਰ - ਪ੍ਰੈੱਸ ਰਿਵੀਊ

01/27/2022 8:55:34 AM

Getty Images

ਅਧਿਕਾਰਤ ਸੂਤਰਾਂ ਮੁਤਾਬਕ, ਸਰਕਾਰ ਜਲਦੀ ਹੀ ਕੋਵਿਡ ਟੀਕਿਆਂ ਦੀ ਬੂਸਟਰ ਖੁਰਾਕਾਂ ''ਤੇ ਆਪਣੀ ਨੀਤੀ ''ਤੇ ਮੁੜ ਵਿਚਾਰ ਕਰ ਸਕਦੀ ਹੈ।

ਇੱਕ ਸੀਨੀਅਰ ਅਧਿਕਾਰੀ ਨੇ ਟਾਇਮਜ਼ ਆਫ ਇੰਡੀਆ ਨੂੰ ਦੱਸਿਆ ਕਿ ਹਾਲਾਂਕਿ, ਮੌਜੂਦਾ ਨੀਤੀ ਮੁਤਾਬਕ, "ਅਹਿਤੀਆਤਨ ਖ਼ੁਰਾਕਾਂ" ਸਰਕਾਰ ਦੇ ਰਾਸ਼ਟਰੀ ਟੀਕਾਕਰਨ ਪ੍ਰੋਗਰਾਮ ਦੇ ਤਹਿਤ ਸਿਹਤ ਕਰਮੀਆਂ ਅਤੇ 60 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ, ਜਿਨ੍ਹਾਂ ਨੂੰ ਹੋਰ ਬਿਮਾਰੀਆਂ ਹਨ, ਨੂੰ ਦਿੱਤੀਆਂ ਜਾ ਸਕਦੀਆਂ ਹਨ।

ਅਧਿਕਾਰੀ ਮੁਤਾਬਕ, "ਬੂਸਟਰ ਲਈ ਮੁੜ ਵਿਚਾਰ ਕਰਨਾ ਪਵੇਗਾ। ਬੂਸਟਰਾਂ ਨੇ ਅਜਿਹੇ ਕਿਸੇ ਵੀ ਦੇਸ਼ ਦੇ ਕੇਸਾਂ ਵਿੱਚ ਮਦਦ ਨਹੀਂ ਕੀਤੀ ਹੈ, ਜਿਸ ਲਈ ਤੀਜਾ ਡੋਜ਼ ਦਿੱਤੀ ਹੋਵੇ।"

"ਇਸ ਤੋਂ ਇਲਾਵਾ, ਅਸੀਂ ਜੋ ਦੂਜੇ ਦੇਸ਼ ਕਰ ਰਹੇ ਹਨ, ਉਸ ਦੀ ਅੰਨ੍ਹੇਵਾਹ ਪਾਲਣਾ ਨਹੀਂ ਕਰਾਂਗੇ। ਸਾਨੂੰ ਆਪਣੇ ਸਥਾਨਕ ਮਹਾਂਮਾਰੀ ਵਿਗਿਆਨ ਨੂੰ ਵੇਖਣਾ ਹੋਵੇਗਾ ਅਤੇ ਸਾਡੇ ਫ਼ੈਸਲੇ ਉਸ ਮੁਲਾਂਕਣ ''ਤੇ ਅਧਾਰਿਤ ਹੋਣੇ ਚਾਹੀਦੇ ਹਨ।"

ਇਹ ਵੀ ਪੜ੍ਹੋ:-

  • ਘਰ-ਘਰ ਰੋਜ਼ਗਾਰ ਦੇ ਨਾਅਰੇ ਦੇ ਬਾਵਜੂਦ ਪੰਜਾਬ ਦੇ ਨੌਜਵਾਨ ਕਿਉਂ ਬੇਰੋਜ਼ਗਾਰ
  • ਪਦਮ ਪੁਰਸਕਾਰਾਂ ਨੂੰ ਨਾਂਹ ਕਰਨ ਵਾਲੀਆਂ ਹਸਤੀਆਂ ਨੇ ਇਹ ਤਰਕ ਦਿੱਤੇ
  • ਯੂਕਰੇਨ: ਕੀ ਰੂਸ ਹਮਲਾ ਕਰੇਗਾ? ਕਿਵੇਂ ਪਤਾ ਲੱਗੇਗਾ ਕਿ ਜੰਗ ਲੱਗ ਗਈ

ਰਾਹੁਲ ਗਾਂਧੀ ਨੇ ਟਵਿੱਟਰ ਨੂੰ ਚਿੱਠੀ ਲਿਖ ਲਗਾਏ ਇਹ ਇਲਜ਼ਾਮ

ਸੀਨੀਅਰ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਪਿਛਲੇ ਮਹੀਨੇ ਟਵਿੱਟਰ ਦੇ ਸੀਈਓ ਪਰਾਗ ਅਗਰਵਾਲ ਨੂੰ ਲਿਖਿਆ ਕਿ ਟਵਿੱਟਰ ਭਾਰਤ ਵਿੱਚ ਬੋਲਣ ਦੀ ਆਜ਼ਾਦੀ ਨੂੰ ਰੋਕਣ ਵਿੱਚ "ਅਣਜਾਣੇ ਵਿੱਚ ਸ਼ਾਮਲ" ਰਿਹਾ ਹੈ।

ਐੱਨਡੀਟੀਵੀ ਮੁਤਾਬਕ, ਉਨ੍ਹਾਂ ਨੇ ਇਲਜ਼ਾਮ ਲਗਾਇਆ ਕਿ ਪਲੇਟਫਾਰਮ ''ਤੇ ਉਨ੍ਹਾਂ ਦੀ ਪਹੁੰਚ ਨੂੰ ਦਬਾਇਆ ਜਾ ਰਿਹਾ ਹੈ।

Getty Images

27 ਦਸੰਬਰ ਨੂੰ ਲਿਖੇ ਪੱਤਰ ਵਿੱਚ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਕਾਂਗਰਸ ਨੇਤਾ ਸ਼ਸ਼ੀ ਥਰੂਰ ਨਾਲ ਆਪਣੇ ਟਵਿੱਟਰ ਅਕਾਊਂਟ ਦੇ ਅੰਕੜਿਆਂ ਦੀ ਤੁਲਨਾ ਦੇ ਵਿਸ਼ਲੇਸ਼ਣ ਨੂੰ ਸ਼ਾਮਲ ਕਰਦੇ ਹੋਏ ਕਿਹਾ ਕਿ 2021 ਦੇ ਪਹਿਲੇ 7 ਮਹੀਨਿਆਂ ਦੌਰਾਨ ਉਨ੍ਹਾਂ ਨਾਲ ਔਸਤਨ 4 ਲੱਖ ਫੌਲੋਅਰਜ਼ ਜੁੜੇ ਹਨ।

ਪਿਛਲੇ ਸਾਲ ਅਗਸਤ ਵਿੱਚ 8 ਦਿਨਾਂ ਦੀ ਮੁਅੱਤਲੀ ਤੋਂ ਬਾਅਦ ਅਚਾਨਕ ਕਈ ਮਹੀਨਿਆਂ ਲਈ ਵਿਕਾਸ ਰੁਕ ਗਿਆ।

ਜਦਕਿ ਇਸੇ ਸਮੇਂ ਦੌਰਾਨ, ਹੋਰ ਸਿਆਸਤਦਾਨਾਂ ਨੇ ਆਪਣੇ ਨਾਲ ਕਈ ਹੋਰ ਫੌਲੋਏਰਜ਼ ਜੋੜੇ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ ''ਤੇ ਇੰਝ ਲੈ ਕੇ ਆਓ:

https://www.youtube.com/watch?v=xWw19z7Edrs&t=1s

ਗਣਤੰਤਰ ਦਿਵਸ ਮੌਕੇ ਰਾਸ਼ਟਰਪਤੀ ਦੇ ਬੌਡੀਗਾਰਡ ਘੋੜੇ ਦੀ ਹੋਈ ਵਿਦਾਈ

26 ਜਨਵਰੀ ਨੂੰ ਜਿਵੇਂ ਹੀ ਰਾਜਪਥ ''ਤੇ 73ਵੇਂ ਗਣਤੰਤਰ ਦਿਵਸ ਦਾ ਜਸ਼ਨ ਸਮਾਪਤ ਹੋਇਆ ਤਾਂ ਰਾਸ਼ਟਰਪਤੀ ਦੇ ਅੰਗ ਰੱਖਿਅਕ (ਪੀਬੀਜੀ) ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਵਾਪਸ ਰਾਸ਼ਟਰਪਤੀ ਭਵਨ ਲੈ ਗਏ।

ਪੀਬੀਜੀ ਵਿੱਚ ਵਿਰਾਟ ਦੀ ਮੌਜੂਦਗੀ ਨੇ ਇਸ ਮੌਕੇ ਨੂੰ ਖ਼ਾਸ ਬਣਾਇਆ।

ਹਿਦੁੰਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ, ਵਿਰਾਟ ਨੂੰ 15 ਜਨਵਰੀ ਨੂੰ ਸੈਨਾ ਦਿਵਸ ਦੀ ਪੂਰਵ ਸੰਧਿਆ ''ਤੇ ਚੀਫ ਆਫ ਦਿ ਆਰਮੀ ਸਟਾਫ ਕੋਮੈਨਡੇਸ਼ਨ ਨਾਲ ਸਨਮਾਨਿਤ ਕੀਤਾ ਗਿਆ ਸੀ।

ਵਿਰਾਟ ਬੇਮਿਸਾਲ ਸੇਵਾ ਅਤੇ ਕਾਬਲੀਅਤ ਲਈ ਤਾਰੀਫ ਪ੍ਰਾਪਤ ਕਰਨ ਵਾਲਾ ਪਹਿਲਾ ਘੋੜਾ ਹੈ।

Getty Images

ਪੀਬੀਜੀ ਨੇ ਗਣਤੰਤਰ ਦਿਵਸ ਪਰੇਡ ਤੋਂ ਬਾਅਦ ਵਿਰਾਟ ਦੇ ਸੰਨਿਆਸ ਦਾ ਐਲਾਨ ਕੀਤਾ।

ਘੋੜਾ 13 ਵਾਰ ਗਣਤੰਤਰ ਦਿਵਸ ਸਮਾਗਮਾਂ ਦਾ ਹਿੱਸਾ ਬਣਿਆ। ਪਰੇਡ ਦੌਰਾਨ ਵਿਰਾਟ ਨੂੰ ਸਭ ਤੋਂ ਭਰੋਸੇਮੰਦ ਘੋੜਾ ਮੰਨਿਆ ਜਾਂਦਾ ਹੈ।

ਹੈਨੋਵਰੀਅਨ ਨਸਲ ਦੇ ਘੋੜੇ ਨੂੰ 2003 ਵਿੱਚ ਬਾਡੀਗਾਰਡ ਪਰਿਵਾਰ ਵਿੱਚ ਸ਼ਾਮਲ ਕੀਤਾ ਗਿਆ ਸੀ। ਉਸ ਨੂੰ ਰਾਸ਼ਟਰਪਤੀ ਦੇ ਅੰਗ ਰੱਖਿਅਕ ਦਾ "ਚਾਰਜਰ" ਵੀ ਕਿਹਾ ਜਾਂਦਾ ਹੈ।

ਇਹ ਵੀ ਪੜ੍ਹੋ:-

  • ਵਿਗਿਆਨੀਆਂ ਨੇ ਲੱਭਿਆ ਦਿਮਾਗ ਦਾ ਉਹ ਸੈਂਸਰ, ਜਿਸ ਕਾਰਨ ਕੱਦ ਲੰਬਾ ਹੁੰਦਾ ਹੈ
  • ਇੱਥੇ ਜੰਗਲਾਂ ''ਚ ਲੁਕਿਆ ਹੈ ''ਤਰਲ ਸੋਨੇ'' ਦਾ ਖਜ਼ਾਨਾ ਜੋ ਬਦਲ ਰਿਹਾ ਹੈ ਲੋਕਾਂ ਦੀ ਜ਼ਿੰਦਗੀ
  • ਹੋਮੁਰਜ਼ : ਇੰਦਰਧਨੁਸ਼ੀ ਟਾਪੂ ਦਾ ਕੀ ਹੈ ਰਹੱਸ, ਜਿਸ ਦੀ ਮਿੱਟੀ ਵੀ ਖਾਧੀ ਜਾ ਸਕਦੀ ਹੈ

ਇਹ ਵੀ ਦੇਖੋ:

https://www.youtube.com/watch?v=rTkCc9oZ8QI

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''d7e3bf05-9cf1-4b88-8c52-e9d4c2e365ec'',''assetType'': ''STY'',''pageCounter'': ''punjabi.india.story.60150331.page'',''title'': ''ਕੋਵਿਡ-19 ਦਾ ਬੂਸਟਰ ਟੀਕਾ ਹਰੇਕ ਨੂੰ ਦੇਣ ਬਾਰੇ ਮੁੜ ਕੀਤਾ ਜਾਵੇਗਾ ਵਿਚਾਰ - ਪ੍ਰੈੱਸ ਰਿਵੀਊ'',''published'': ''2022-01-27T03:12:44Z'',''updated'': ''2022-01-27T03:12:44Z''});s_bbcws(''track'',''pageView'');