ਪਦਮ ਪੁਰਸਕਾਰਾਂ ਨੂੰ ਨਾਂਹ ਕਰਨ ਵਾਲੀਆਂ ਹਸਤੀਆਂ ਨੇ ਇਹ ਤਰਕ ਦਿੱਤੇ

01/26/2022 6:55:34 PM

ਮੰਗਲਵਾਰ ਦੀ ਸ਼ਾਮ ਨੂੰ ਦੇਸ਼ ਦੇ 73ਵੇਂ ਗਣਤੰਤਰ ਦਿਵਸ ਤੋਂ ਇੱਕ ਦਿਨ ਪਹਿਲਾਂ ਕੇਂਦਰ ਸਰਕਾਰ ਨੇ 2022 ਦੇ ਪਦਮਸ਼੍ਰੀ ਪੁਰਸਕਾਰਾਂ ਦੀ ਸੂਚੀ ਜਾਰੀ ਕੀਤੀ। ਪੰਜਾਬ ਤੋਂ ਇਸ ਵਾਰ ਪੰਜ ਜਣਿਆਂ ਨੂੰ ਪਦਮਾ ਪੁਰਸਕਾਰ ਦਿੱਤੇ ਜਾ ਰਹੇ ਹਨ।

ਕੇਂਦਰੀ ਗ੍ਰਹਿ ਮੰਤਰਾਲਾ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਇਸ ਵਾਰ 128 ਜਣਿਆਂ ਨੂੰ ਇਹ ਪੁਰਸਕਾਰ ਦਿੱਤਾ ਜਾ ਰਿਹਾ ਹੈ।

ਇਸ ਵਾਰ ਚਾਰ ਜਣਿਆਂ ਨੂੰ ਪਦਮ ਵਿਭਾਸ਼ੂਣ, 17 ਨੂੰ ਪਦਮ ਭੂਸ਼ਣ ਅਤੇ 107 ਨੂੰ ਪਦਮ ਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ।

ਇਸ ਵਾਰ ਦੇ ਪੁਰਸਕਾਰ ਵੀ ਪੱਛਮੀ ਬੰਗਾਲ ਦੇ ਸਾਬਕਾ ਮੁੱਖ ਮੰਤਰੀ ਬੁਧਦੇਵ ਭੱਟਾਚਾਰੀਆ ਵੱਲੋਂ ਪੁਰਸਕਾਰ ਠੁਕਰਾ ਦਿੱਤੇ ਜਾਣ ਅਤੇ ਕਾਂਗਰਸੀ ਆਗੂ ਗੁਲਾਨ ਨਬੀ ਅਜ਼ਾਦ ਦਾ ਨਾਮ ਸੂਚੀ ਵਿੱਚ ਹੋਣ ਕਾਰਨ ਵਿਵਾਦ ਅਤੇ ਚਰਚਾ ਜਾਰੀ ਹੈ।

ਇਹ ਵੀ ਪੜ੍ਹੋ:

  • ਗੁਰਮੀਤ ਬਾਵਾ ਦੇ ਪਿਤਾ ਨੂੰ ਲੋਕ ਕਹਿੰਦੇ ਸੀ, ‘ਸਰਦਾਰਾ ਤੇਰਾ ਦਿਮਾਗ ਖਰਾਬ ਹੈ, ਜਵਾਨ ਕੁੜੀ ਨੂੰ ਘਰੋਂ ਬਾਹਰ ਭੇਜਦਾ ਹੈ’
  • ਫ਼ਲਾਂ ਦੀ ਰੇਹੜੀ ਵਾਲੇ ਇਸ ਸਖ਼ਸ਼ ਨੂੰ ਕਿਸ ਕਾਰਨ ਦਿੱਤਾ ਗਿਆ ਪਦਮਸ਼੍ਰੀ ਪੁਰਸਕਾਰ
  • ਲੇਖਿਕਾ ਜਿਸ ਨੇ ਪਦਮ ਸ੍ਰੀ ਨੂੰ ਠੁਕਰਾਇਆ

ਪੰਜਾਬ ਤੋਂ ਇਸ ਵਾਰ ਪੰਜ ਜਣਿਆਂ ਨੂੰ ਪਦਮਾ ਪੁਰਸਕਾਰ ਦਿੱਤੇ ਜਾ ਰਹੇ ਹਨ।ਮਰੂਹਮ ਪੰਜਾਬੀ ਗਾਇਕਾ ਗੁਰਮੀਤ ਬਾਵਾ ਨੂੰ ਕਲਾ ਦੇ ਖੇਤਰ ਵਿੱਚ ਯੋਗਦਾਨ ਲਈ ਮਰਨ ਉਪਰੰਤ ਇਹ ਸਨਮਾਨ ਦਿੱਤਾ ਗਿਆ ਹੈ।

ਵੀਡੀਓ: ਗੁਰਮੀਤ ਬਾਵਾ ਨਾਲ ਬੀਬੀਸੀ ਪੰਜਾਬੀ ਦੀ ਖ਼ਾਸ ਗੱਲਬਾਤ ਦੇਖੋ

ਹਰਮੋਹਿੰਦਰ ਸਿੰਘ ਬੇਦੀ ਨੂੰ ਸਾਹਿਤ ਅਤੇ ਸਿੱਖਿਆ ਦੇ ਖੇਤਰ ਵਿੱਚ ਪਦਮ ਸ਼੍ਰੀ ਦੇਣ ਦਾ ਐਲਾਨ ਕੀਤਾ ਗਿਆ ਹੈ। ਹਰਮੋਹਿੰਦਰ ਸਿੰਘ ਬੇਦੀ ਸੈਂਟਰਲ ਯੂਨੀਵਰਿਸਟੀ ਦੇ ਵਾਈਸ ਚਾਂਸਲਰ ਵੀ ਰਹੇ ਹਨ।

https://twitter.com/JalandharDdk/status/1486185822101848065

ਪ੍ਰੇਮ ਸਿੰਘ ਨੂੰ ਸਮਾਜਿਕ ਕਾਰਜਾਂ ਲਈ ਪਦਮ ਸ਼੍ਰੀ ਦਿੱਤਾ ਗਿਆ ਹੈ। ਪ੍ਰੇਮ ਸਿੰਘ ਮੋਹਾਲੀ ਦੇ ਰਹਿਣ ਵਾਲੇ ਹਨ ਅਤੇ ਉਹ ਕੋਹੜ ਦੇ ਮਰੀਜ਼ਾਂ ਅਤੇ ਬਜ਼ੁਰਗ ਲੋਕਾਂ ਦੀ ਭਲਾਈ ਦੇ ਖੇਤਰ ਵਿੱਚ ਕੰਮ ਕਰਦੇ ਹਨ।

https://twitter.com/JalandharDdk/status/1486185842544869382

ਬਾਬਾ ਇਕਬਾਲ ਸਿੰਘ ਨੂੰ ਸਮਾਜਿਕ ਕਾਰਜ ਲਈ ਪਦਮ ਸ੍ਰੀ ਪੁਰਸਕਾਰ ਦਿੱਤਾ ਜਾ ਰਿਹਾ ਹੈ। ਬਾਬਾ ਇਕਬਾਲ ਸਿੰਘ ਬੜੂ ਸਾਹਿਬ ਵਿਦਿਅਕ ਟਰੱਸਟ ਦੇ ਬਾਨੀ ਹਨ ਅਤੇ ਖ਼ਾਸ ਕਰਕੇ ਪੇਂਡੂ ਖੇਤਰਾਂ ਵਿੱਚ ਸਿੱਖਿਆ ਦੇ ਪ੍ਰਸਾਰ ਵਿੱਚ ਉਨ੍ਹਾਂ ਦੇ ਯੋਗਦਾਨ ਲਈ ਉਨ੍ਹਾਂ ਨੂੰ ਇਹ ਪੁਰਸਕਾਰ ਦਿੱਤਾ ਜਾ ਰਿਹਾ ਹੈ।

https://twitter.com/hskalka/status/1486032320494993409

ਉੱਘੇ ਵਪਾਰੀ ਤੇ ਸਨਅਤਕਾਰ ਜਗਜੀਤ ਸਿੰਘ ਦਰਦੀ ਨੂੰ ਵੀ ਆਪਣੇ ਖੇਤਰ ਵਿੱਚ ਯੋਗਦਾਨ ਲਈ ਪਦਮਸ਼੍ਰੀ ਲਈ ਚੁਣਿਆ ਗਿਆ ਹੈ। ਜਗਜੀਤ ਸਿੰਘ ਦਰਦੀ ਰੋਜ਼ਾਨਾ ਚੜ੍ਹਦੀਕਲਾ ਅਖ਼ਬਾਰ ਦੇ ਮੁੱਖ ਸੰਪਾਦਕ ਅਤੇ ਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਟਰਸਟ ਦੇ ਚੇਅਰਮੈਨ ਹਨ।

https://twitter.com/mssirsa/status/1486190724165304321

ਪਦਮਸ਼੍ਰੀ ਠੁਕਰਾਉਣ ਵਾਲਿਆਂ ਨੇ ਕੀ ਕਿਹਾ

ਪੱਛਮੀ ਬੰਗਾਲ ਦੇ ਸਾਬਕਾ ਮੁੱਖ ਮੰਤਰੀ ਬੁੱਧਦੇਵ ਭੱਟਾਚਾਰੀਆ ਨੇ ਮੰਗਲਵਾਰ ਦੇਰ ਰਾਤ ਨੂੰ ਬਿਆਨ ਜਾਰੀ ਕਰਕੇ ਪੁਰਸਕਾਰ ਸਵੀਕਾਰ ਨਾ ਕਰਨ ਦੀ ਜਾਣਕਾਰੀ ਦਿੱਤੀ।

ਬਜ਼ੁਰਗ ਆਗੂ ਨੇ ਆਪਣੇ ਬਿਆਨ ਵਿੱਚ ਕਿਹਾ, “ਪਦਮ ਭੂਸ਼ਣ ਪੁਰਸਕਾਰ ਦੇ ਬਾਰੇ ਵਿੱਚ ਮੈਨੂੰ ਕੋਈ ਜਾਣਕਾਰੀ ਨਹੀਂ ਹੈ। ਮੈਨੂੰ ਕਿਸੇ ਨੇ ਇਸ ਬਾਰੇ ਪਹਿਲਾਂ ਨਹੀਂ ਦੱਸਿਆ ਹੈ। ਜੇ ਮੈਨੂੰ ਪਦਮਭੂਸ਼ਣ ਪੁਰਸਕਾਰ ਦੇਣ ਦਾ ਐਲਾਨ ਕੀਤਾ ਗਿਆ ਹੈ ਤਾਂ ਮੈਂ ਇਸ ਨੂੰ ਲੈਣ ਤੋਂ ਇਨਕਾਰ ਕਰਦਾ ਹਾਂ।”

Getty Images
ਬੁੱਧਦੇਵ ਉਮਰ ਨਾਲ ਸੰਬੰਧਿਤ ਬੀਮਾਰੀਆਂ ਨਾਲ ਜੂਝ ਰਹੇ ਹਨ

ਉਨ੍ਹਾਂ ਦੀ ਪਤਨੀ ਮੀਰਾ ਭੱਟਾਚਾਰੀਆ ਨੇ ਇੱਕ ਨਿੱਜੀ ਟੀਵੀ ਚੈਨਲ ਨਾਲ ਗੱਲਬਾਤ ਦੌਰਾਨ ਕਿਹਾ,''''ਬੁੱਧਦੇਵ ਸਰੀਰਕ ਤੌਰ ਤੋਂ ਕਮਜ਼ੋਰ ਹੋਣ ਦੇ ਬਾਵਜੂਦ ਫ਼ੈਸਲੇ ਲੈਣ ਵਿੱਚ ਪਹਿਲਾਂ ਵਾਂਗ ਹੀ ਮਜ਼ਬੂਤ ਅਤੇ ਦ੍ਰਿੜਸੰਕਲਪ ਹਨ। ਇਸ ਲਈ ਉਨ੍ਹਾਂ ਨੇ ਇਹ ਪੁਰਸਕਾਰ ਨਾ ਲੈਣ ਦਾ ਫ਼ੈਸਲਾ ਕੀਤਾ ਹੈ।''''

ਸਾਬਕਾ ਮੁੱਖ ਮੰਤਰੀ ਨੂੰ ਇਹ ਪੁਰਸਕਾਰ ਉਨ੍ਹਾਂ ਦੇ ਸਿਆਸੀ ਯੋਗਦਾਨ ਲਈ ਦਿੱਤਾ ਗਿਆ ਸੀ।

ਬੁੱਧਦੇਵ ਭਟਾਚਾਰੀਆ ਤੋਂ ਇਲਾਵਾ ਇੱਕ ਬਜ਼ੁਰਗ ਗਾਇਕਾ ਸੰਧਿਆ ਮੁਖਰਜੀ ਜਿਨ੍ਹਾਂ ਨੂੰ ਸੰਧਿਆ ਮੁਖੋਪਾਧਿਆਏ ਵਜੋਂ ਵੀ ਜਾਣਿਆ ਜਾਂਦਾ ਹੈ ਨੇ ਵੀ ਪੁਰਸਕਾਰ ਲੈਣ ਤੋਂ ਮਨ੍ਹਾਂ ਕਰ ਦਿੱਤਾ ਹੈ।

ਉਨ੍ਹਾਂ ਦੀ ਬੇਟੀ ਸੌਮੀ ਸੇਨਗੁਪਤਾ ਨੇ ਖ਼ਬਰ ਏਜੰਸੀ ਪੀਟੀਆਈ ਨੂੰ ਦੱਸਿਆ ਕਿ ਬਜ਼ੁਰਗ ਗਾਇਕਾ ਨੂੰ ਜਦੋਂ ਕੇਂਦਰੀ ਗ੍ਰਹਿ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਵੱਲੋਂ ਪੁਰਸਕਾਰ ਲਈ ਉਨ੍ਹਾਂ ਦੀ ਸਹਿਮਤੀ ਲੈਣ ਲਈ ਫ਼ੋਨ ਕੀਤਾ ਗਿਆ ਤਾਂ ਉਨ੍ਹਾਂ ਨੇ ਇਨਕਾਰ ਕਰ ਦਿੱਤਾ।

ਉਨ੍ਹਾਂ ਦੀ ਬੇਟੀ ਨੇ ਕਿਹਾ, ''''90 ਸਾਲ ਦੀ ਉਮਰ ਵਿੱਚ ਜਿਨ੍ਹਾਂ ਦਾ ਗਾਇਕੀ ਜੀਵਨ ਅੱਠ ਦਹਾਕਿਆਂ ਵਿੱਚ ਫ਼ੈਲਿਆ ਹੋਇਆ ਹੈ, ਉਨ੍ਹਾਂ ਨੂੰ ਪਦਮਸ਼੍ਰੀ ਲਈ ਚੁਣਨਾ, ਉਨ੍ਹਾਂ ਦੇ ਕੱਦ ਦੇ ਗਾਇਕ ਦੀ ਬੇਇਜ਼ਤੀ ਹੈ।''''

ਉਨ੍ਹਾਂ ਨੇ ਅੱਗੇ ਕਿਹਾ,''''ਉਨ੍ਹਾਂ ਦਾ ਪਰਿਵਾਰ ਅਤੇ ਉਨ੍ਹਾਂ ਦੇ ਸਾਰੇ ਚਾਹੁਣ ਵਾਲੇ ਇਹ ਮਹਿਸੂਸ ਕਰਦੇ ਹਨ ਕਿ ਪਦਮਸ਼੍ਰੀ ਜੂਨੀਅਰ ਕਲਾਕਾਰਾਂ ਲਈ ਜ਼ਿਆਦਾ ਠੀਕ ਹੈ ਨਾ ਕਿ ਗੀਤਾਸ਼੍ਰੀ ਸੰਧਿਆਮੁਖੋਪਾਧਿਆ ਦੇ ਲਈ।''''

ਸੰਧਿਆ ਨੇ ਕਿਹਾ, “ਕੋਈ ਇਸ ਤਰ੍ਹਾਂ ਪਦਮਸ਼੍ਰੀ ਦਿੰਦਾ ਹੈ? ਕੀ ਉਨ੍ਹਾਂ ਨੂੰ ਮੇਰੇ ਬਾਰੇ ਕੋਈ ਜਾਣਕਾਰੀ ਨਹੀਂ ਹੈ? ਨੱਬੇ ਸਾਲ ਦੀ ਉਮਰ ਵਿੱਚ ਮੈਨੂੰ ਪਦਮਸ਼੍ਰੀ ਲੈਣਾ ਹੋਵੇਗਾ? ਹੁਣ ਕਲਾਕਾਰਾਂ ਦੀ ਕੋਈ ਇੱਜ਼ਤ ਹੀ ਨਹੀਂ ਬਚੀ ਹੈ।''''

ਸਾਲ 1971 ਵਿੱਚ ਜਯ ਜਯੰਤੀ ਅਤੇ ਨਿਸ਼ਪਦਮ ਫ਼ਿਲਮਾਂ ਵਿੱਚ ਆਪਣੇ ਗੀਤਾਂ ਕਾਰਨ ਸ਼੍ਰੋਮਣੀ ਗਾਇਕਾ ਦਾ ਕੌਮੀ ਪੁਰਸਕਾਰ ਜਿੱਤਣ ਵਾਲੀ ਸੰਧਿਆ ਨੂੰ ਸਾਲ 2011 ਵਿੱਚ ਪੱਛਮੀ ਬੰਗਾਲ ਸਰਕਾਰ ਨੇ ਬੰਗ ਵਿਭੂਸ਼ਣ ਸਨਮਾਨ ਨਾਲ ਸਨਮਾਨਿਤ ਕੀਤਾ ਸੀ।

ਸੰਧਿਆ ਕਹਿੰਦੇ ਹਨ, “ਮੈਂ ਹਿੰਦੀ ਵਿੱਚ ਫ਼ੋਨ ਉੱਪਰ ਦੋ ਟੁੱਕ ਕਹਿ ਦਿੱਤਾ ਕਿ ਮੈਨੂੰ ਪਦਮਸ਼੍ਰੀ ਦੀ ਕੋਈ ਲੋੜ ਨਹੀਂ ਹੈ। ਸਰੋਤਾ ਹੀ ਮੇਰੇ ਸਭ ਕੁਝ ਹਨ।”

ਤਬਲਾਵਾਦਕ ਪੰਡਿਤ ਅਨਿੰਦਯ ਚੈਟਰਜੀ ਨੇ ਵੀ ਪਦਮਸ਼੍ਰੀ ਪੁਰਸਕਾਰ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਇੱਕ ਸਥਾਨਕ ਟੀਵੀ ਚੈਨਲ ਨਾਲ ਗੱਲਬਾਤ ਵਿੱਚ ਉਨ੍ਹਾਂ ਨੇ ਕਿਹਾ, “ਹੁਣ ਇਸ ਉਮਰ (67) ਵਿੱਚ ਪਦਮਸ਼੍ਰੀ ਮਿਲਣਾ ਸਨਮਾਨਜਨਕ ਨਹੀਂ ਹੈ। ਮੈਨੂੰ ਪਹਿਲਾਂ ਹੀ ਇਹ ਪੁਰਸਕਾਰ ਮਿਲ ਜਾਣਾ ਚਾਹੀਦਾ ਸੀ।''''

ਇਹ ਵੀ ਪੜ੍ਹੋ:

  • ਵਿਗਿਆਨੀਆਂ ਨੇ ਲੱਭਿਆ ਦਿਮਾਗ ਦਾ ਉਹ ਸੈਂਸਰ, ਜਿਸ ਕਾਰਨ ਕੱਦ ਲੰਬਾ ਹੁੰਦਾ ਹੈ
  • ਇੱਥੇ ਜੰਗਲਾਂ ''ਚ ਲੁਕਿਆ ਹੈ ''ਤਰਲ ਸੋਨੇ'' ਦਾ ਖਜ਼ਾਨਾ ਜੋ ਬਦਲ ਰਿਹਾ ਹੈ ਲੋਕਾਂ ਦੀ ਜ਼ਿੰਦਗੀ
  • ਹੋਮੁਰਜ਼ : ਇੰਦਰਧਨੁਸ਼ੀ ਟਾਪੂ ਦਾ ਕੀ ਹੈ ਰਹੱਸ, ਜਿਸ ਦੀ ਮਿੱਟੀ ਵੀ ਖਾਧੀ ਜਾ ਸਕਦੀ ਹੈ

ਇਹ ਵੀ ਦੇਖੋ:

https://www.youtube.com/watch?v=Xp-13zrqvaA

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''c8e2403a-d7eb-40ae-8b45-e1691ae81c21'',''assetType'': ''STY'',''pageCounter'': ''punjabi.india.story.60141679.page'',''title'': ''ਪਦਮ ਪੁਰਸਕਾਰਾਂ ਨੂੰ ਨਾਂਹ ਕਰਨ ਵਾਲੀਆਂ ਹਸਤੀਆਂ ਨੇ ਇਹ ਤਰਕ ਦਿੱਤੇ'',''published'': ''2022-01-26T13:13:31Z'',''updated'': ''2022-01-26T13:13:31Z''});s_bbcws(''track'',''pageView'');