ਯੂਕਰੇਨ: ਕੀ ਰੂਸ ਹਮਲਾ ਕਰੇਗਾ? ਕਿਵੇਂ ਪਤਾ ਲੱਗੇਗਾ ਕਿ ਜੰਗ ਲੱਗ ਗਈ

01/26/2022 11:55:33 AM

Getty Images
ਰੂਸ ਅਤੇ ਯੂਕਰੇਨ ਵਿਚਾਲੇ ਹਰ ਪਾਸੇ ਜੰਗ ਦਾ ਖ਼ਤਰਾ ਸੁਰਖ਼ੀਆਂ ਵਿੱਚ ਬਣਿਆ ਹੋਇਆ ਹੈ

ਸੁਰੱਖਿਆ ਅਤੇ ਰੱਖਿਆ ਮਾਹਰ ਜੋਨਾਥਨ ਮਾਰਕਸ ਲਿਖਦੇ ਹਨ ਕਿ ਹਰ ਕੋਈ ਯੂਕਰੇਨ ਵਿੱਚ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਇਰਾਦਿਆਂ ਦਾ ਅੰਦਾਜ਼ਾ ਲਗਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਅਮਰੀਕਾ ਸਫ਼ਾਰਤਖ਼ਾਨੇ ਦੇ ਕਰਮਚਾਰੀਆਂ ਨੂੰ ਸੰਘਰਸ਼ ਵਧਣ ਦੇ ਡਰ ਤੋਂ ਬਾਹਰ ਕੱਢ ਰਿਹਾ ਹੈ। ਪਰ ਹੋ ਸਕਦਾ ਹੈ ਕਿ ਇਹ ਸਭ ਪਹਿਲਾਂ ਹੀ ਸ਼ੁਰੂ ਹੋ ਗਿਆ ਹੋਵੇ।

ਰੂਸ ਅਤੇ ਯੂਕਰੇਨ ਵਿਚਾਲੇ ਹਰ ਪਾਸੇ ਜੰਗ ਦਾ ਖ਼ਤਰਾ ਸੁਰਖ਼ੀਆਂ ਵਿੱਚ ਬਣਿਆ ਹੋਇਆ ਹੈ।

ਸਾਰੇ ਜ਼ਰੂਰੀ ਤੇ ਸਪੱਸ਼ਟ ਸਵਾਲ ਪੁੱਛੇ ਜਾ ਰਹੇ ਹਨ...

  • ਕੀ ਰੂਸ ਹਮਲਾ ਕਰੇਗਾ?
  • ਕੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਜੰਗ ਨੂੰ ਲੈ ਕੇ ਦ੍ਰਿੜ ਹਨ?
  • ਜਾਂ ਕੀ ਕੂਟਨੀਤੀ ਸ਼ਾਂਤੀ ਕਾਇਮ ਰੱਖ ਸਕਦੀ ਹੈ?

ਪਰ ਇਸ ਸਭ ਵਿਚਾਲੇ ਅਸੀਂ ਰਾਸ਼ਟਰਪਤੀ ਪੁਤਿਨ ਦੇ ਦਿਮਾਗ ਅੰਦਰ ਨਹੀਂ ਝਾਕ ਸਕਦੇ।

ਇਸ ਲਈ ਇਹ ਰਿਹਾ ਅਗਲਾ ਸਵਾਲ - ਸਾਨੂੰ ਕਿਵੇਂ ਪਤਾ ਲੱਗੇਗਾ ਕਿ ਜੰਗ ਕਦੋਂ ਸ਼ੁਰੂ ਹੋਵੇਗੀ?

ਇਹ ਵੀ ਪੜ੍ਹੋ:

  • ਆਪਣੇ ਤੋਂ 10 ਗੁਣਾਂ ਛੋਟੇ ਮੁਲਕ ਯੂਕਰੇਨ ਨਾਲ ਕਿਉਂ ਝਗੜ ਰਿਹਾ ਰੂਸ
  • ਰੂਸ ਤੇ ਯੂਕਰੇਨ ਵਿਚਾਲੇ ਇਹ ਹੈ ਵਿਵਾਦ ਦੀ ਜੜ੍ਹ
  • ਕਾਮੇਡੀਅਨ ਜੋ ਯੂਕਰੇਨ ਦਾ ਰਾਸ਼ਟਰਪਤੀ ਬਣ ਗਿਆ

ਟੈਂਕ ਜਾ ਰਹੇ ਹਨ, ਰਾਕੇਟ ਦਾਗੇ ਜਾ ਰਹੇ ਹਨ

ਜਵਾਬ ਸਪੱਸ਼ਟ ਜਾਪਦਾ ਹੈ।

ਸਾਫ਼ ਤੌਰ ''ਤੇ ਰੂਸੀ ਟੈਂਕਾਂ ਦਾ ਯੂਕਰੇਨ ਦੀਆਂ ਸਰਹੱਦਾਂ ਨੂੰ ਪਾਰ ਕਰਨਾ, ਯੂਕਰੇਨ ਦੇ ਟਿਕਾਣਿਆਂ ਉੱਤੇ ਵੱਡਾ ਰਾਕੇਟ ਹਮਲਾ ਜਾਂ ਹਵਾਈ ਹਮਲਾ ਕਰਨਾ, ਇਹ ਸਭ ਇਸ ਸੰਕਟ ਵਿਚਾਲੇ ਟਕਰਾਅ ਦੇ ਇੱਕ ਨਵੇਂ ਪੜਾਅ ਵਿੱਚ ਤਬਦੀਲੀ ਦੀ ਨਿਸ਼ਾਨਦੇਹੀ ਕਰਨਗੇ।

ਪਹਿਲਾ ਅਲਾਰਮ ਤਾਂ ਖ਼ੁਦ ਯੂਕਰੇਨ ਦੀ ਫੌਜ ਤੋਂ ਹੀ ਆਵੇਗਾ, ਪਰ ਪੱਛਮੀ ਫੌਜੀ ਸੈਟੇਲਾਈਟ ਅਤੇ ਖ਼ੂਫੀਆ ਜਾਣਕਾਰੀ ਇਕੱਠੀ ਕਰਨ ਵਾਲੇ ਜਹਾਜ਼ ਆਉਣ ਵਾਲੇ ਹਮਲੇ ਦੀਆਂ ਤਿਆਰੀਆਂ ਨੂੰ ਚੰਗੀ ਤਰ੍ਹਾਂ ਦੇਖ ਸਕਦੇ ਹਨ।

ਅਮਰੀਕਾ ਸਥਿਤ ਸੈਂਟਰ ਫਾਰ ਨੇਵਲ ਐਨਾਲਿਸਿਸ ਦੇ ਰੂਸੀ ਫੌਜ ਦੇ ਮਾਹਰ ਮਾਈਕਲ ਕੋਫਮੈਨ ਦਾ ਕਹਿਣਾ ਹੈ ਕਿ ਸੰਭਾਵਤ ਤੌਰ ''ਤੇ ਆਉਣ ਵਾਲੇ ਹਮਲੇ ਦੇ ਸਪੱਸ਼ਟ ਸੰਕੇਤ ਹੋਣਗੇ।

Reuters
ਸਾਨੂੰ ਪਿੱਛੇ ਹੱਟ ਕੇ ਯੂਕਰੇਨ ਦੇ ਖ਼ਿਲਾਫ਼ ਰੂਸ ਦੀ ਮੁਹਿੰਮ ਨੂੰ ਪੂਰੀ ਤਰ੍ਹਾਂ ਨਾਲ ਦੇਖਣ ਦੀ ਲੋੜ ਹੈ

ਉਹ ਕਹਿੰਦੇ ਹਨ ਕਿ ਫੌਜਾਂ ਦੀ ਥਾਂ ਬਹੁਤ ਸਾਰਾ ਸਮਾਨ ਜੋ ਰੱਖਿਆ ਗਿਆ ਹੈ ਉਹ ਭਾਰੀ ਸਾਜੋ-ਸਮਾਨ ਹੈ। ਇਸ ਤੋਂ ਇਲਾਵਾ ਬਲਾਂ ਦਾ ਫੈਲਾਅ, ਲੌਜੀਸਟਿਕਲ ਅਤੇ ਸਹਾਇਤਾ ਦੇ ਹੋਰ ਤੱਤਾਂ ਦੀ ਆਮਦ, ਸਥਿਰ ਵਿੰਗ ਅਤੇ ਰੋਟਰੀ ਹਵਾਬਾਜ਼ੀ ਵਿੱਚ ਤਬਦੀਲੀ ਹੋਰ ਸੰਕੇਤ ਹੋ ਸਕਦੇ ਹਨ।

ਪਰ ਇਸ ਸਵਾਲ ਦਾ ਜਵਾਬ ਹੋਰ ਤਰੀਕੇ ਨਾਲ ਵੀ ਦਿੱਤਾ ਜਾ ਸਕਦਾ ਹੈ ਅਤੇ ਇਸ ਦੇ ਲਈ ਸਾਨੂੰ ਪਿੱਛੇ ਹੱਟ ਕੇ ਯੂਕਰੇਨ ਦੇ ਖ਼ਿਲਾਫ਼ ਰੂਸ ਦੀ ਮੁਹਿੰਮ ਨੂੰ ਪੂਰੀ ਤਰ੍ਹਾਂ ਨਾਲ ਦੇਖਣ ਦੀ ਲੋੜ ਹੈ।

ਸਾਨੂੰ ਮੌਸਕੋ ਕੋਲ ਮੌਜੂਦ ਮੁਕੰਮਲ ਟੂਲਕਿੱਟ ਨੂੰ ਦੇਖਣ ਦੀ ਲੋੜ ਹੈ ਅਤੇ ਇਹ ਪਤਾ ਕਰਨ ਦੀ ਲੋੜ ਹੈ ਕਿ ਇਸ ਦੀ ਵਰਤੋਂ ਕਿਵੇਂ ਕੀਤੀ ਜਾ ਰਹੀ ਹੈ।

ਅਤੇ ਜਦੋਂ ਤੁਸੀਂ ਪੁੱਛਦੇ ਹੋ ਕਿ ਸਾਨੂੰ ਕਿਵੇਂ ਪਤਾ ਲੱਗੇਗਾ ਕਿ ਟਕਰਾਅ ਸ਼ੁਰੂ ਹੋ ਗਿਆ ਹੈ - ਤਾਂ ਇਸ ਦਾ ਜਵਾਬ ਹੋ ਸਕਦਾ ਹੈ ਕਿ ਇਹ ਟਕਰਾਅ ਤਾਂ ਪਹਿਲਾਂ ਹੀ ਸ਼ੁਰੂ ਹੋ ਚੁੱਕਿਆ ਹੈ।

ਜੰਗ ਤਾਂ ਅਸਲ ਵਿੱਚ ਕੁਝ ਸਾਲਾਂ ਤੋਂ ਚੱਲ ਰਹੀ ਹੈ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ ''ਤੇ ਇੰਝ ਲੈ ਕੇ ਆਓ:

https://www.youtube.com/watch?v=xWw19z7Edrs&t=1s

ਫੌਜ ਦਾ ਦਬਾਅ

ਚੱਲੋ ਉੱਥੋਂ ਸ਼ੁਰੂ ਕਰਦੇ ਹਾਂ, ਜਿੱਥੇ ਅਸੀਂ ਹਾਂ।

ਵਿਹਾਰਕ ਰੂਪ ਵਿੱਚ ਰੂਸ ਨੇ ਪਹਿਲਾਂ ਹੀ ਯੂਕਰੇਨ ਦੇ ਹਿੱਸੇ ਕ੍ਰਾਈਮੀਆ ''ਤੇ ਕਬਜ਼ਾ ਕਰ ਲਿਆ ਹੈ ਅਤੇ ਇਹ ਡੋਨਬਾਸ ਖ਼ੇਤਰ ਵਿੱਚ ਕੀਵ ਵਿਰੋਧੀ ਬਾਗੀਆਂ ਨੂੰ ਵਿਹਾਰਕ ਮਦਦ ਦਿੰਦਾ ਹੈ।

ਦਰਅਸਲ ਇਹ 2014 ਵਿੱਚ ਯੂਕਰੇਨ ਦੇ ਬਲਾਂ ਖ਼ਿਲਾਫ਼ ਰੂਸੀ ਬਖ਼ਤਰਬੰਦ ਅਤੇ ਮਸ਼ੀਨੀ ਯੂਨਿਟਾਂ ਦਾ ਦਖ਼ਲ ਸੀ ਜਿਸ ਨੇ ਰੂਸ ਪੱਖੀ ਬਾਗੀਆਂ ਦੀ ਹਾਰ ਨੂੰ ਰੋਕਿਆ ਸੀ। ਉਸ ਤੋਂ ਬਾਅਦ ਹੀ ਲੜਾਈ ਲਗਾਤਾਰ ਜਾਰੀ ਹੈ।

ਸਾਰੀਆਂ ਧਿਰਾਂ ਨੇ ਉੱਥੇ ਅੰਤਰਰਾਸ਼ਟਰੀ ਸਾਂਤੀ ਯਤਨਾਂ ਦਾ ਸਮਰਥਨ ਕੀਤਾ ਹੈ, ਪਰ ਇਸ ਵੱਲ ਬਹੁਤ ਘੱਟ ਤਰੱਕੀ ਹੋਈ ਹੈ।

ਬਲ ਦੀ ਧਮਕੀ

ਇਸ ਦਬਾਅ ਤੋਂ ਇਲਾਵਾ ਭਾਰੀ ਫੌਜੀ ਤਾਕਤ ਨੂੰ ਨਿਯੁਕਤ ਕਰਨ ਦਾ ਖ਼ਤਰਾ ਵੀ ਹੈ।

ਯੂਕਰੇਨ ਦੀਆਂ ਸਰਹੱਦਾਂ ਦੇ ਆਲੇ ਦੁਆਲੇ ਰੂਸੀ ਲੜਾਈ ਦੇ ਢਾਂਚੇ ਦਾ ਨਿਰਮਾਣ ਅਸਾਧਾਰਣ ਹੈ। ਇਸ ਵਿੱਚ ਬੇਲਾਰੂਸ ਵਿੱਚ ਬਲਾਂ ਦੀ ਇੱਕ ਅਹਿਮ ਤਾਇਨਾਤੀ ਸ਼ਾਮਲ ਹੈ, ਜੋ ਕਿ ਯੂਕਰੇਨ ਦੇ ਨਾਲ ਇੱਕ ਸਰਹੱਦ ਵੀ ਸਾਂਝੀ ਕਰਦਾ ਹੈ। ਇਹ ਯੂਕਰੇਨ ਦੀ ਰਾਜਧਾਨੀ ਕੀਵ ਵਿੱਚ ਹਮਲੇ ਲਈ ਇੱਕ ਨਜ਼ਦੀਕੀ ਜੰਪਿੰਗ ਪੁਆਇੰਟ ਪ੍ਰਦਾਨ ਕਰ ਸਕਦਾ ਹੈ।

ਇਸ ਢਾਂਚੇ ਨੂੰ ਰੂਸੀ ਬੁਲਾਰਿਆਂ ਵੱਲੋਂ ਇੱਕ ਅਭਿਆਸ ਵਜੋਂ ਦਰਸਾਇਆ ਗਿਆ ਹੈ ਅਤੇ ਕਿਸੇ ਵੀ ਤਰ੍ਹਾਂ ਧਮਕੀ ਨਹੀਂ ਹੈ। ਪਰ ਇਸ ਦਾ ਪੈਮਾਨਾ, ਤਾਇਨਾਤ ਯੂਨਿਟਾਂ ਦੀ ਪ੍ਰਕਿਰਤੀ ਅਤੇ ਸਪਲਾਈ ਤੋਂ ਇਲਾਵਾ ਹੋਰ "ਯੋਗਕਰਤਾਵਾਂ" ਦੀ ਆਮਦ ਇਹ ਦਰਸਾਉਂਦੀ ਹੈ ਕਿ ਇਹ ਇੱਕ ਰੂਟੀਨ ਚਾਲ ਨਾਲੋਂ ਕਿਤੇ ਵੱਧ ਹੈ।

AFP
ਮੌਸਕੋ ਜੋ ਮਰਜ਼ੀ ਕਹੇ, ਯੂਕਰੇਨ ਅਤੇ ਪੱਛਮੀ ਦੇਸ਼ਾਂ ਵਿੱਚ ਇਸ ਦੇ ਦੋਸਤਾਂ ਕੋਲ ਚਿੰਤਤ ਹੋਣ ਦਾ ਹਰ ਕਾਰਨ ਹੈ

ਵਿਸ਼ਲੇਸ਼ਕਾਂ ਨੇ ਇਸ ਢਾਂਚੇ ਨੂੰ ਸੈਟੇਲਾਈਟ ਤਸਵੀਰਾਂ ਦੀ ਵਰਤੋਂ ਦੇ ਨਾਲ ਦੇਖਿਆ ਹੈ। ਯੂਕਰੇਨ ਜਾਂ ਬੇਲਾਰੂਸ ਵੱਲ ਜਾ ਰਹੀਆਂ ਸਾਜ਼ੋ-ਸਾਮਾਨ ਦੀਆਂ ਰੇਲਗੱਡੀਆਂ ਨੂੰ ਦਿਖਾਉਂਦੇ ਹੋਏ ਕਈ ਵੀਡੀਓਜ਼ ਔਨਲਾਈਨ ਪਾ ਦਿੱਤੇ ਗਏ ਹਨ। ਸੋਸ਼ਲ ਮੀਡੀਆ ਪੋਸਟਾਂ ਨੂੰ ਉਨ੍ਹਾਂ ਯੂਨਿਟਾਂ ਨਾਲ ਮਿਲਾਇਆ ਗਿਆ ਹੇ ਜੋ ਜਾ ਰਹੀਆਂ ਹਨ। ਇਸ ਨਾਲ ਇੱਕ ਕਮਾਲ ਦੀ ਸਮਝ ਪ੍ਰਦਾਨ ਕਰਦੇ ਹਨ।

ਮੌਸਕੋ ਜੋ ਮਰਜ਼ੀ ਕਹੇ, ਯੂਕਰੇਨ ਅਤੇ ਪੱਛਮੀ ਦੇਸ਼ਾਂ ਵਿੱਚ ਇਸ ਦੇ ਦੋਸਤਾਂ ਕੋਲ ਚਿੰਤਤ ਹੋਣ ਦਾ ਹਰ ਕਾਰਨ ਹੈ।

ਮੌਸਕੋ ਦੀ ਕਹਾਣੀ

ਮੌਸਕੋ ਕੋਲ ਜੋ ਅਗਲਾ ਟੂਲ ਮੌਜੂਦ ਹੈ, ਉਹ ਬਿਰਤਾਂਤ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਹੈ।

ਇੱਕ ਪਾਸੇ ਰੂਸ ਦਾ ਕਹਿਣਾ ਹੈ ਕਿ ਉਹ ਜੰਗ ਦੀ ਤਿਆਰੀ ਨਹੀਂ ਕਰ ਰਿਹਾ ਹੈ, ਹਾਲਾਂਕਿ ਬਹੁਤ ਕੁਝ ਅਜਿਹਾ ਲਗਦਾ ਹੈ। ਪਰ ਮਹੱਤਵਪੂਰਨ ਤੌਰ ''ਤੇ ਇਸ ਵਿੱਚ ਦੱਸਣ ਲਈ ਇੱਕ ਕਹਾਣੀ ਹੈ - ਇੱਕ ਬਿਰਤਾਂਤ - ਜਿੱਥੇ ਯੂਕਰੇਨ ਪੀੜਤ ਹੋਣ ਤੋਂ ਬਹੁਤ ਦੂਰ ਹੈ, ਅਸਲ ਵਿੱਚ ਇਹ ਖੁਦ ਰੂਸ ਹੈ ਜੋ ਖ਼ਤਰਾ ਹੈ।

ਇਹ ਅਮਰੀਕਾ ਨੂੰ ਸੌਂਪੇ ਗਏ ਦਸਤਾਵੇਜ਼ਾਂ ਦਾ ਤੱਤ ਹੈ ਜੋ ਨਾਟੋ ਦੇ ਵਿਸਥਾਰ ਨੂੰ ਰੋਕਣ ਅਤੇ ਕੁਝ ਤਰੀਕਿਆਂ ਨਾਲ ਮੌਸਕੋ ਲਈ ਪ੍ਰਭਾਵ ਦਾ ਇੱਕ ਨਵਾਂ ਖੇਤਰ ਬਣਾਉਣ ਦੀ ਕੋਸ਼ਿਸ਼ ਕਰਦਾ ਹੈ।

ਰੂਸ ਦੀਆਂ ਚਿੰਤਾਵਾਂ ਦੇ ਕੁਝ ਪਹਿਲੂ, ਜਿਵੇਂ ਕਿ ਰਣਨੀਤਕ ਅਤੇ ਹੋਰ ਹਥਿਆਰ ਪ੍ਰਣਾਲੀਆਂ ''ਤੇ ਗੱਲਬਾਤ, ਵਿਆਪਕ ਤੌਰ ''ਤੇ ਇੱਕ ਚੰਗੇ ਵਿਚਾਰ ਵਜੋਂ ਦੇਖਿਆ ਜਾਂਦਾ ਹੈ। ਨਾਟੋ ਦੇ ਵਿਸਥਾਰ ''ਤੇ ਇਸ ਵਿੱਚ ਕੋਈ ਬਦਲਾਅ ਹੋਣ ਦੀ ਸੰਭਾਵਨਾ ਨਹੀਂ ਹੈ ਅਤੇ ਰੂਸ ਸ਼ਾਇਦ ਇਹ ਜਾਣਦਾ ਹੈ।

ਇਸ ਬਿਰਤਾਂਤ ਦਾ ਇੱਕ ਹੋਰ ਉਦੇਸ਼ ਵੀ ਹੈ। ਇਹ ਉਹ ਕਹਾਣੀ ਹੈ ਜੋ ਰੂਸ ਪੂਰੇ ਯੂਕਰੇਨ ਸੰਕਟ ਬਾਰੇ ਚਰਚਾ ਕਰਨ ਦੇ ਤਰੀਕੇ ਨੂੰ ਰੂਪ ਦੇਣ ਦੀ ਕੋਸ਼ਿਸ਼ ਕਰਨ ਲਈ ਦੱਸਦਾ ਹੈ।

ਰੂਸ ਦੇ ਅਧਿਕਾਰਤ ਬੁਲਾਰੇ ਜੋ ਵੀ ਕਹਿਣ, ਪਰ ਸਾਰੇ ਨਿਰਪੱਖ ਅਤੇ ਸਖ਼ਤ ਸੁਤੰਤਰ ਵਿਸ਼ਲੇਸ਼ਣ ਮੁਤਾਬਕ ਰੂਸ ਯੂਕਰੇਨ ਦੇ ਨਾਲ ਯੁੱਧ ਦੀ ਤਿਆਰੀ ਕਰ ਰਿਹਾ ਹੈ।

ਖ਼ਾਤਮਾ

ਰੂਸ ਦੇ ਟੂਲਬੌਕਸ ਵਿੱਚ ਹੋਰ ਸੰਭਾਵਨਾਵਾਂ ਵੀ ਹਨ। ਉਦਾਹਰਣ ਦੇ ਤੌਰ ''ਤੇ ਸਾਈਬਰ ਹਮਲਾ ਅਤੇ ਖ਼ਾਤਮਾ। ਯੂਕਰੇਨ ਜ਼ਰੂਰ ਸਾਈਬਰ ਹਮਲੇ ਦਾ ਵਿਸ਼ਾ ਰਿਹਾ ਹੈ। ਸਿਰਫ਼ ਇੱਕ ਹਫ਼ਤਾ ਪਹਿਲਾਂ ਕਈ ਸਰਕਾਰੀ ਵੈੱਬਸਾਈਟਾਂ ਨੂੰ ਹਿੱਟ ਕੀਤਾ ਗਿਆ ਸੀ ਹਾਲਾਂਕਿ ਇਹ ਸਪੱਸ਼ਟ ਨਹੀਂ ਸੀ ਕਿ ਹਮਲਾ ਕਿੱਥੋਂ ਹੋਇਆ ਸੀ।

Getty Images
ਕੀਵ ਦੇ ਲੋਕ

ਹਾਲ ਹੀ ਵਿੱਚ ਯੂਕੇ ਸਰਕਾਰ ਨੇ ਸਬੂਤਾਂ ਨਾਲ ਦਾਅਵਾ ਕੀਤਾ ਹੈ ਕਿ ਮੌਸਕੋ ਨੇ ਕੀਵ ਵਿੱਚ ਇੱਕ ਨਵੀਂ ਸਰਕਾਰ ਬਣਾਉਣ ਲਈ ਵਿਅਕਤੀਆਂ ਦੀ ਚੋਣ ਕੀਤੀ ਹੈ, ਹਾਲਾਂਕਿ ਅਜਿਹੀਆਂ ਗਤੀਵਿਧੀਆਂ ਵਿੱਚ ਮੌਸਕੋ ਦੇ ਹੱਥ ਦੀ ਪੁਸ਼ਟੀ ਕਰਨ ਵਾਲਾ ਕੋਈ ਨਿਰਣਾਇਕ ਜਨਤਕ ਸਬੂਤ ਨਹੀਂ ਮਿਲਿਆ ਹੈ।

ਮਾਈਕਲ ਕੋਫਮੈਨ ਦਾ ਕਹਿਣਾ ਹੈ ਕਿ ਇੱਕ ਸਾਈਬਰ ਤੱਤ ਕਿਸੇ ਵੀ ਰੂਸੀ ਹਮਲੇ ਦਾ ਇੱਕ ਅਹਿਮ ਹਿੱਸਾ ਹੋ ਸਕਦਾ ਹੈ, ਕਿਉਂਕਿ ਉਹ ਨਾਜ਼ੁਕ ਬੁਨਿਆਦੀ ਢਾਂਚੇ ਨੂੰ ਅਪਾਹਜ ਕਰ ਸਕਦੇ ਹਨ ਅਤੇ ਫੌਜੀ ਯਤਨਾਂ ਦਾ ਤਾਲਮੇਲ ਕਰਨ ਦੀ ਯੂਕਰੇਨ ਦੀ ਸਮਰੱਥਾ ਨੂੰ ਵਿਗਾੜ ਸਕਦੇ ਹਨ।

ਜੰਗ ਤੇ ਸ਼ਾਂਤੀ ਵਿਚਾਲੇ ਧੁੰਦਲੀਆਂ ਲਾਈਨਾਂ

ਜਦੋਂ ਰੂਸ ਨੇ ਕ੍ਰਾਈਮੀਆ ''ਤੇ ਕਬਜ਼ਾ ਕੀਤਾ ਤਾਂ ਅਸੀਂ "ਹਾਈਬ੍ਰਿਡ" ਅਤੇ "ਗ੍ਰੇ-ਜ਼ੋਨ ਯੁੱਧ" ਤੇ ਓਪਰੇਸ਼ਨ ਦੇ ਕਥਿਤ ਇਨਕਾਰ ਬਾਰੇ ਬਹੁਤ ਸਾਰੀਆਂ ਗੱਲਾਂ ਸੁਣੀਆਂ, ਜਿਸ ਵਿੱਚ ਸ਼ਾਮਲ ਲੋਕ ਭਾਵੇਂ ਵਰਦੀ ਵਾਲੇ, ਕੋਈ ਫੌਜੀ ਚਿੰਨ੍ਹ ਨਹੀਂ ਪਹਿਨਦੇ ਸਨ।

ਪਰ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਉਹ ਫੌਜੀ ਕੌਣ ਸਨ ਅਤੇ ਕ੍ਰੀਮੀਆ ਨੂੰ ਮਾਡਰਨ ਮੈਥਡ ਨਹੀਂ ਸਗੋਂ ਓਲਡ-ਫੈਸ਼ਨ ਮਿਲਟ੍ਰੀ ਫੋਰਸ ਵੱਲੋਂ ਕਬਜ਼ਾਇਆ ਗਿਆ।

ਇਸ ਸਮੇਂ ਜੋ ਕੰਮ ਚੱਲ ਰਿਹਾ ਹੈ ਉਹ ਹੈ "ਗ੍ਰੇਅ-ਜ਼ੋਨ ਯੁੱਧ" ਦਾ ਸਾਰ - ਸ਼ਾਂਤੀ ਅਤੇ ਯੁੱਧ ਵਿਚਕਾਰ ਸਰਹੱਦ ਨੂੰ ਧੁੰਦਲਾ ਕਰਨਾ।

ਅਸੀਂ ਪੱਛਮ ਦੀਆਂ ਚੀਜ਼ਾਂ ਨੂੰ ਇਸ ਤਰ੍ਹਾਂ ਨਹੀਂ ਦੇਖਦੇ ਹਾਂ।

ਪਰ ਰੂਸੀ ਫੌਜ ਨੇ ਇੱਕ ਸੂਝਵਾਨ ਸਿਧਾਂਤ ਪੇਸ਼ ਕੀਤਾ ਹੈ ਜੋ ਯੁੱਧ ਅਤੇ ਸ਼ਾਂਤੀ ਨੂੰ ਇੱਕ ਨਿਰੰਤਰਤਾ ਵਜੋਂ ਵੇਖਦਾ ਹੈ, ਜਿੱਥੇ ਵੱਖੋ-ਵੱਖਰੇ ਸਾਧਨ ਵੱਖ-ਵੱਖ ਪੜਾਅ ''ਤੇ ਲਾਗੂ ਕੀਤੇ ਜਾਂਦੇ ਹਨ, ਕਈ ਵਾਰ ਕ੍ਰਮ ਵਿੱਚ, ਕਈ ਵਾਰ ਇਕੱਠੇ, ਇੱਕੋ ਰਣਨੀਤਕ ਉਦੇਸ਼ ਨਾਲ।

ਆਖਰਕਾਰ ਇਹੀ ਕਾਰਨ ਹੈ ਕਿ ਟਕਰਾਅ ਪਹਿਲਾਂ ਹੀ ਸ਼ੁਰੂ ਹੋ ਗਿਆ ਹੈ। ਸਿਰਫ਼ ਸਵਾਲ ਇਹ ਹੈ ਕਿ ਰਾਸ਼ਟਰਪਤੀ ਪੁਤਿਨ "ਗ੍ਰੇਅ ਜ਼ੋਨ" ਨਾਲ ਨਿਰੰਤਰ ਕਿੰਨੀ ਦੂਰ ਜਾਣ ਲਈ ਤਿਆਰ ਹਨ।

ਜੋਨਾਥਨ ਮਾਰਕਸ ਬੀਬੀਸੀ ਦੇ ਇੱਕ ਸਾਬਕਾ ਰੱਖਿਆ ਅਤੇ ਕੂਟਨੀਤਕ ਪੱਤਰਕਾਰ ਹਨ ਅਤੇ ਐਕਸੀਟਰ ਯੂਨੀਵਰਸਿਟੀ ਵਿੱਚ ਰਣਨੀਤੀ ਅਤੇ ਸੁਰੱਖਿਆ ਇੰਸਟੀਚਿਊਟ ਵਿੱਚ ਇੱਕ ਆਨਰੇਰੀ ਪ੍ਰੋਫੈਸਰ ਹਨ।

ਇਹ ਵੀ ਪੜ੍ਹੋ:

  • ਵਿਗਿਆਨੀਆਂ ਨੇ ਲੱਭਿਆ ਦਿਮਾਗ ਦਾ ਉਹ ਸੈਂਸਰ, ਜਿਸ ਕਾਰਨ ਕੱਦ ਲੰਬਾ ਹੁੰਦਾ ਹੈ
  • ਇੱਥੇ ਜੰਗਲਾਂ ''ਚ ਲੁਕਿਆ ਹੈ ''ਤਰਲ ਸੋਨੇ'' ਦਾ ਖਜ਼ਾਨਾ ਜੋ ਬਦਲ ਰਿਹਾ ਹੈ ਲੋਕਾਂ ਦੀ ਜ਼ਿੰਦਗੀ
  • ਹੋਮੁਰਜ਼ : ਇੰਦਰਧਨੁਸ਼ੀ ਟਾਪੂ ਦਾ ਕੀ ਹੈ ਰਹੱਸ, ਜਿਸ ਦੀ ਮਿੱਟੀ ਵੀ ਖਾਧੀ ਜਾ ਸਕਦੀ ਹੈ

ਇਹ ਵੀ ਦੇਖੋ:

https://www.youtube.com/watch?v=IMf2RJC09Pg

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''82f68855-4a6a-48dd-aea3-702c6f4642d5'',''assetType'': ''STY'',''pageCounter'': ''punjabi.international.story.60125704.page'',''title'': ''ਯੂਕਰੇਨ: ਕੀ ਰੂਸ ਹਮਲਾ ਕਰੇਗਾ? ਕਿਵੇਂ ਪਤਾ ਲੱਗੇਗਾ ਕਿ ਜੰਗ ਲੱਗ ਗਈ'',''published'': ''2022-01-26T06:11:41Z'',''updated'': ''2022-01-26T06:11:41Z''});s_bbcws(''track'',''pageView'');