ਜਨਰਲ ਬਿਪਿਨ ਰਾਵਤ, ਨੀਰਜ ਚੋਪੜਾ ਤੇ ਪੂਨਾਵਾਲਾ ਨੂੰ ਪਦਮ ਐਵਾਰਡ - ਪ੍ਰੈੱਸ ਰਿਵੀਊ

01/26/2022 8:55:32 AM

ਭਾਰਤ ਸਰਕਾਰ ਵੱਲੋਂ ਗਣਤੰਤਰ ਦਿਵਸ ਮੌਕੇ ਮੁਲਕ ਦੇ ਚਾਰ ਸਭ ਤੋਂ ਵੱਡੇ ਨਾਗਰਿਕ ਐਵਾਰਡਾਂ ਦਾ ਐਲਾਨ ਕੀਤਾ ਹੈ।

ਦਿ ਟ੍ਰਿਬਿਊਨ ਮੁਤਾਬਕ ਚੀਫ ਆਫ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ, ਵੈਕਸੀਨ ਨਿਰਮਾਤਾ ਕ੍ਰਿਸ਼ਨਾ ਐਲਾ, ਸੁਚਿਤਰਾ ਐਲਾ ਅਤੇ ਸਾਇਰਸ ਪੂਨਾਵਾਲਾ, ਸਿਆਸਤਦਾਨ ਗੁਲਾਮ ਨਬੀ ਆਜ਼ਾਦ ਅਤੇ ਭਾਰਤੀ ਓਲੰਪੀਅਨ ਨੀਰਜ ਚੋਪੜਾ ਸਣੇ ਕਈ ਹੋਰਾਂ ਨੂੰ ਪਦਮ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ।

ਪੰਜਾਬ ਦੀ ਮਸ਼ਹੂਰ ਗਾਇਕਾ ਰਹੀ ਮਰਹੂਮ ਗੁਰਮੀਤ ਬਾਵਾ ਦਾ ਨਾਮ ਪਦਮ ਵਿਭੂਸ਼ਣ ਲਈ ਐਲਾਨਿਆ ਗਿਆ ਹੈ।

ਰਾਸ਼ਟਰਪਤੀ ਨੇ 128 ਪਦਮ ਐਵਾਰਡਾਂ ਨੂੰ ਮਨਜ਼ੂਰੀ ਦਿੱਤੀ ਹੈ, ਇਸ ਵਿੱਚ 4 ਪਦਮ ਵਿਭੂਸ਼ਣ, 17 ਪਦਮ ਭੂਸ਼ਣ ਅਤੇ 107 ਪਦਮਸ਼੍ਰੀ ਐਵਾਰਡ ਸ਼ਾਮਿਲ ਹਨ।

ਪੰਜਾਬ ਦੇ 4 ਆਗੂਆਂ ਨੇ ਸਿਰਸਾ ਡੇਰਾ ਦਾ ਦੌਰਾ ਕੀਤਾ

ਪੰਜਾਬ ਦੇ ਸਿਆਸਤਦਾਨਾਂ ਨੇ ਸਿਰਸਾ ਸ਼ਹਿਰ ਵਿੱਚ ਡੇਰਾ ਸੱਚਾ ਸੌਦਾ ਦੇ ਮੁੱਖ ਦਫ਼ਤਰ ਦਾ ਦੌਰਾ ਕੀਤਾ।

Getty Images
ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਸਿਆਸੀ ਦਲਾਂ ਦੇ ਆਗੂ ਡੇਰਾ ਸੱਚਾ ਸੌਦਾ ਦੀ ''ਸ਼ਰਨ'' ਵਿੱਚ ਵੋਟਾਂ ਲੈਣ ਲਈ ਨਹੀਂ ਗਏ ਹਨ

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ, ਹੈੱਡਕੁਆਰਟਰ ''ਚ ਦੇਖੇ ਜਾਣ ਵਾਲਿਆਂ ਵਿੱਚ ਅਬੋਹਰ ਤੋਂ ਭਾਜਪਾ ਦੇ ਵਿਧਾਇਕ ਅਰੁਣ ਨਾਰੰਗ, ਮਾਨਸਾ ਜ਼ਿਲ੍ਹੇ ਦੇ ਸਰਦੂਲਗੜ੍ਹ ਤੋਂ ਭਾਜਪਾ ਦੇ ਉਮੀਦਵਾਰ ਜਗਜੀਤ ਸਿੰਘ ਮਿਲਖਾ, ਪੰਜਾਬ ਲੋਕ ਕਾਂਗਰਸ ਦੇ ਪਟਿਆਲਾ ਦਿਹਾਤੀ ਦੇ ਉਮੀਦਵਾਰ ਸੰਜੀਵ ਬਿੱਟੂ, ਮੌੜ ਤੋਂ ਕਾਂਗਰਸੀ ਆਗੂ ਮੰਗਤ ਰਾਮ ਬਾਂਸਲ ਸ਼ਾਮਲ ਸਨ ਅਤੇ ਹਰਿਆਣਾ ਵਿਧਾਨ ਸਭਾ ਦੇ ਡਿਪਟੀ ਸਪੀਕਰ ਰਣਬੀਰ ਸਿੰਘ ਗੰਗਵਾ ਦੇ ਨਾਮ ਸ਼ਾਮਿਲ ਹਨ।

ਡੇਰੇ ਦੇ ਇੱਕ ਅਧਿਕਾਰੀ ਮੁਤਾਬਕ, "ਇਹ ਆਗੂ ਡੇਰੇ ਦੇ ਕਰੀਬੀ ਮੰਨੇ ਜਾਂਦੇ ਹਨ। ਉਨ੍ਹਾਂ ਨੇ ਆਪਣੇ ਦੌਰੇ ਦੌਰਾਨ ਡੇਰੇ ਦੇ ਪੈਰੋਕਾਰਾਂ ਦੇ ਕੰਮਾਂ ਦੀ ਵੀ ਪ੍ਰਸ਼ੰਸਾ ਕੀਤੀ ਪਰ ਇਸ ਦੌਰਾਨ ਉਨ੍ਹਾਂ ਨੇ ਰਾਜਨੀਤੀ ''ਤੇ ਕੋਈ ਗੱਲ ਨਹੀਂ ਕੀਤੀ।"

ਹਾਲਾਂਕਿ, ਮਾਹਿਰਾਂ ਦਾ ਕਹਿਣਾ ਹੈ, "ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਉਨ੍ਹਾਂ ਦੀ ਫੇਰੀ ਦੇ ਸਿਆਸੀ ਮਾਅਨੇ ਹਨ।"

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ ''ਤੇ ਇੰਝ ਲੈ ਕੇ ਆਓ:

https://www.youtube.com/watch?v=xWw19z7Edrs&t=1s

ਭਾਰਤ ਵਿੱਚ ਕੋਵਿਡ ਕੇਸ 4 ਕਰੋੜ ਤੋਂ ਪਾਰ, ਤੀਜੀ ਲਹਿਰ ਦਾ ਅੰਕੜਾ ਹੁਣ 50 ਲੱਖ ਤੋਂ ਵੱਧ

ਭਾਰਤ ਵਿੱਚ ਮੰਗਲਵਾਰ ਨੂੰ ਕੋਵਿਡ-19 ਦੇ ਰਿਕਾਰਡ ਕੀਤੇ ਕੇਸਾਂ ਦਾ ਅੰਕੜਾ 4 ਕਰੋੜ ਨੂੰ ਪਾਰ ਕਰ ਗਿਆ ਹੈ।

ਟਾਈਮਜ਼ ਆਫ ਇੰਡੀਆ ਦੀ ਖ਼ਬਰ ਮੁਤਾਬਕ, ਦੇਸ਼ ਵਿੱਚ ਮਹਾਂਮਾਰੀ ਦੀ ਓਮਾਈਕਰੋਨ ਦੁਆਰਾ ਸੰਚਾਲਿਤ ਤੀਜੀ ਲਹਿਰ ਦੌਰਾਨ ਪਿਛਲੇ ਤਿੰਨ ਹਫ਼ਤਿਆਂ ਵਿੱਚ 50 ਲੱਖ ਨਵੇਂ ਕੇਸ ਆਏ ਹਨ।

ਅਮਰੀਕਾ ਤੋਂ ਬਾਅਦ ਭਾਰਤ ਦੀ ਦੂਜੇ ਪਾਇਦਾਨ ''ਤੇ ਹੈ, ਜਿੱਥੇ ਹੁਣ ਤੱਕ ਲਗਭਗ 7.3 ਕਰੋੜ ਕੇਸ ਦਰਜ ਕੀਤੇ ਗਏ ਹਨ।

Getty Images

ਭਾਰਤ 22 ਜੂਨ, 2021 ਨੂੰ ਕੁੱਲ ਮਾਮਲਿਆਂ ਵਿੱਚ 3 ਕਰੋੜ ਦੇ ਅੰਕੜੇ ''ਤੇ ਪਹੁੰਚ ਗਿਆ ਸੀ, ਜਦੋਂ ਦੂਜੀ ਲਹਿਰ ਘੱਟ ਰਹੀ ਸੀ।

ਉਸ ਲਹਿਰ ਦੌਰਾਨ, ਦੇਸ਼ ਵਿੱਚ 1 ਕਰੋੜ ਕੇਸਾਂ ਵਿੱਚ ਸਭ ਤੋਂ ਤੇਜ਼ੀ ਨਾਲ ਵਾਧਾ ਹੋਇਆ, ਜਦਕਿ ਸਿਰਫ 40 ਦਿਨਾਂ ਵਿੱਚ ਗਿਣਤੀ 2 ਕਰੋੜ ਤੋਂ ਵੱਧ ਕੇ 3 ਕਰੋੜ ਹੋ ਗਈ।

ਇਹ ਵੀ ਪੜ੍ਹੋ:

  • ਵਿਗਿਆਨੀਆਂ ਨੇ ਲੱਭਿਆ ਦਿਮਾਗ ਦਾ ਉਹ ਸੈਂਸਰ, ਜਿਸ ਕਾਰਨ ਕੱਦ ਲੰਬਾ ਹੁੰਦਾ ਹੈ
  • ਇੱਥੇ ਜੰਗਲਾਂ ''ਚ ਲੁਕਿਆ ਹੈ ''ਤਰਲ ਸੋਨੇ'' ਦਾ ਖਜ਼ਾਨਾ ਜੋ ਬਦਲ ਰਿਹਾ ਹੈ ਲੋਕਾਂ ਦੀ ਜ਼ਿੰਦਗੀ
  • ਹੋਮੁਰਜ਼ : ਇੰਦਰਧਨੁਸ਼ੀ ਟਾਪੂ ਦਾ ਕੀ ਹੈ ਰਹੱਸ, ਜਿਸ ਦੀ ਮਿੱਟੀ ਵੀ ਖਾਧੀ ਜਾ ਸਕਦੀ ਹੈ

ਇਹ ਵੀ ਦੇਖੋ:

https://www.youtube.com/watch?v=IMf2RJC09Pg

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''6606a71f-2044-4b51-b8c5-e46f7a2205d9'',''assetType'': ''STY'',''pageCounter'': ''punjabi.india.story.60136103.page'',''title'': ''ਜਨਰਲ ਬਿਪਿਨ ਰਾਵਤ, ਨੀਰਜ ਚੋਪੜਾ ਤੇ ਪੂਨਾਵਾਲਾ ਨੂੰ ਪਦਮ ਐਵਾਰਡ - ਪ੍ਰੈੱਸ ਰਿਵੀਊ'',''published'': ''2022-01-26T03:15:35Z'',''updated'': ''2022-01-26T03:15:35Z''});s_bbcws(''track'',''pageView'');