ਸਿਆਸੀ ਪਾਰਟੀ ਨੂੰ ਰਜਿਸਟਰ ਕਿਵੇਂ ਕਰਵਾਇਆ ਜਾਂਦਾ ਹੈ, ਪੂਰੀ ਪ੍ਰਕਿਰਿਆ ਸਮਝੋ

01/25/2022 7:10:31 PM

Getty Images

ਪਹਿਲੀ ਵਾਰ ਚੋਣਾਂ ਲੜ ਰਹੇ ਪੰਜਾਬ ਦੀਆਂ 22 ਕਿਸਾਨ ਜਥੇਬੰਦੀਆਂ ਦੇ ਸੰਯੁਕਤ ਸਮਾਜ ਮੋਰਚਾ ਨੇ ਉਨ੍ਹਾਂ ਦੀ ਪਾਰਟੀ ਦੇ ਰਜਿਸਟ੍ਰੇਸ਼ਨ ਉੱਤੇ ਚੋਣ ਕਮਿਸ਼ਨ ਨੇ ਕੁਝ ਇਤਰਾਜ਼ ਖੜੇ ਕੀਤੇ ਹਨ।

ਪਾਰਟੀ ਦੇ ਆਗੂਆਂ ਦਾ ਇਲਜ਼ਾਮ ਹੈ ਕਿ ਮਾਮੂਲੀ ਜਿਹੀ ਗੱਲਾਂ ਕਰਕੇ ਪਾਰਟੀ ਰਜਿਸਟਰ ਕਰਨ ''ਚ ਰੇੜਕਾ ਪਾਇਆ ਜਾ ਰਿਹਾ ਹੈ। ਪਾਰਟੀ ਨੇ ਹੁਣ ਮੁੜ ਰਜਿਸਟ੍ਰੇਸ਼ਨ ਲਈ ਅਪਲਾਈ ਕੀਤਾ ਹੈ।

ਇਸ ਤੋਂ ਪਹਿਲਾਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਨਵੀਂ ਪਾਰਟੀ ਪੰਜਾਬ ਲੋਕ ਕਾਂਗਰਸ ਬਣਾਈ ਹੈ ਜਿਸ ਨੂੰ ਹਾਕੀ-ਗੇਂਦ ਚੋਣ ਨਿਸ਼ਾਨ ਵਜੋਂ ਮਿਲੇ ਹਨ।

ਪਰ ਕੋਈ ਨਵੀਂ ਪਾਰਟੀ ਨੂੰ ਚੋਣ ਕਮਿਸ਼ਨ ''ਚ ਰਜਿਸਟਰ ਕਿਵੇਂ ਕਰਵਾਇਆ ਜਾਂਦਾ ਹੈ?

ਇਹ ਵੀ ਪੜ੍ਹੋ

  • ਲਖੀਮਪੁਰ ਖੀਰੀ ਵਿੱਚ ਪੁਲਿਸ ਦੀ ਕਥਿਤ ਕੁੱਟਮਾਰ ਨਾਲ ਨਾਬਾਲਗ ਦੀ ਮੌਤ ਦਾ ਪੂਰਾ ਮਾਮਲਾ ਕੀ ਹੈ
  • ਓਮੀਕਰੋਨ ਦੇ ਲੱਛਣ ਦਿਖਣ ''ਚ ਕਿੰਨਾ ਸਮਾਂ ਲੱਗਦਾ ਹੈ ਤੇ ਲਾਗ ਕਿੰਨੀ ਦੇਰ ਤੱਕ ਰਹਿੰਦੀ ਹੈ
  • ਭਗਤ ਸਿੰਘ ਦੀ ਸਮਾਧ ਅਤੇ ਹੁਸੈਨੀਵਾਲਾ ਹੈੱਡਵਰਕਸ ਦੇ ਪਾਕਿਸਤਾਨ ਤੋਂ ਭਾਰਤ ਵਿੱਚ ਆਉਣ ਦਾ ਕਿੱਸਾ

ਕਿਵੇਂ ਹੁੰਦੀ ਹੈ ਨਵੀਂ ਸਿਆਸੀ ਪਾਰਟੀ ਰਜਿਸਟਰ?

ਭਾਰਤ ਦੇ ਸੰਵਿਧਾਨ ਦੇ ਆਰਟੀਕਲ 324 ਅਤੇ ਰੀਪ੍ਰੈਜ਼ਨਟੇਸ਼ਨ ਆਫ਼ ਦਿ ਪੀਪਲਜ਼ ਐਕਟ, 1951 ਦੇ ਸੈਕਸ਼ਨ 29ਏ ਦੇ ਤਹਿਤ ਚੋਣ ਕਮਿਸ਼ਨ ਕਿਸੇ ਨਵੀਂ ਸਿਆਸੀ ਪਾਰਟੀ ਨੂੰ ਰਜਿਸਟਰ ਕਰਦਾ ਹੈ।

ਸਭ ਤੋਂ ਪਹਿਲਾਂ ਕਿਸੀ ਵੀ ਸਿਆਸੀ ਪਾਰਟੀ ਨੂੰ ਰਜਿਸਟਰ ਹੋਣ ਦੇ ਲਈ ਚੋਣ ਕਮਿਸ਼ਨ ਨੂੰ ਇੱਕ ਅਰਜ਼ੀ ਦੇਣੀ ਹੁੰਦੀ ਹੈ।

ਇਹ ਐਪਲੀਕੇਸ਼ਨ ਪੋਸਟ ਵੀ ਕੀਤੀ ਜਾ ਸਕਦੀ ਹੈ ਅਤੇ ਪਾਰਟੀ ਦੇ ਨੁਮਾਇੰਦਿਆਂ ਵੱਲੋਂ ਨਿੱਜੀ ਤੌਰ ''ਤੇ ਚੋਣ ਕਮਿਸ਼ਨ ਦੇ ਜਨਰਲ ਸਕੱਤਰ ਨੂੰ ਜਮਾ ਵੀ ਕਰਾਈ ਜਾ ਸਕਦੀ ਹੈ।

ਇਹ ਐਪਲੀਕੇਸ਼ਨ ਪਾਰਟੀ ਬਣਨ ਦੇ 30 ਦਿਨਾਂ ਦੇ ਅੰਦਰ ਜਮਾ ਕਰਵਾਉਣੀ ਹੁੰਦੀ ਹੈ।

ਇਸ ਐਪਲੀਕੇਸ਼ਨ ਦਾ ਫਾਰਮ ਪੋਸਟ ਰਾਹੀਂ ਮੰਗਵਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਚੋਣ ਕਮਿਸ਼ਨ ਦੇ ਦਫ਼ਤਰ ਅਤੇ ਵੈੱਬਸਾਈਟ ਤੋਂ ਵੀ ਇਸ ਐਪਲੀਕੇਸ਼ਨ ਫਾਰਮ ਨੂੰ ਲਿਆ ਜਾ ਸਕਦਾ ਹੈ।

ਐਪਲੀਕੇਸ਼ਨ ਫਾਰਮ ''ਚ ਕੀ ਜਾਣਕਾਰੀ ਭਰੀ ਜਾਂਦੀ ਹੈ?

ਐਪਲੀਕੇਸ਼ਨ ਵਿੱਚ ਪਾਰਟੀ ਦਾ ਨਾਮ, ਪਾਰਟੀ ਦਾ ਮੰਤਵ, ਪਾਰਟੀ ਦੀ ਮੈਂਬਰਸ਼ਿਪ, ਪਾਰਟੀ ਦਾ ਢਾਂਚਾ ਅਤੇ ਪਾਰਟੀ ਦੇ ਅਹੁਦੇਦਾਰਾਂ ਬਾਰੇ ਜਾਣਕਾਰੀ ਦੇਣੀ ਹੁੰਦੀ ਹੈ।

ਇਸ ਤੋਂ ਇਲਾਵਾ ਪਾਰਟੀ ਦੇ ਨਿਯਮਾਂ, ਫੰਡਾਂ ਅਤੇ ਖਾਤਿਆਂ ਬਾਰੇ ਪੂਰਾ ਵੇਰਵਾ ਦੇਣਾ ਹੁੰਦਾ ਹੈ।

10,000 ਰੁਪਏ ਦਾ ਡਿਮਾਂਡ ਡ੍ਰਾਫਟ ਰਜਿਸਟ੍ਰੇਸ਼ਨ ਦੀ ਪ੍ਰੋਸੈਸਿੰਗ ਫੀਸ ਵਜੋਂ ਜਮਾ ਕਰਵਾਉਣਾ ਹੁੰਦਾ ਹੈ। ਇਸ ਪ੍ਰੋਸੈਸਿੰਗ ਫੀਸ ਦੀ ਕੋਈ ਵਾਪਸੀ ਨਹੀਂ ਹੁੰਦੀ।

ਇਸ ਤੋਂ ਇਲਾਵਾ ਸਿਆਸੀ ਪਾਰਟੀ ਦੇ ਸੰਸਥਾਪਕ ਨੂੰ ਪਾਰਟੀ ਦਾ ਸੰਵਿਧਾਨ ਤਿਆਰ ਕਰਨਾ ਹੁੰਦਾ ਹੈ ਜਿਸ ਵਿਚ ਪਾਰਟੀ ਕਿਵੇਂ ਅਤੇ ਕਿਉਂ ਕੰਮ ਕਰੇਗੀ, ਬਾਰੇ ਜਾਣਕਾਰੀ ਦੇਣੀ ਹੋਵੇਗੀ।

ਇਸ ਸੰਵਿਧਾਨ ਵਿੱਚ ਹੀ ਪਾਰਟੀ ਦੇ ਕਈ ਨਿਯਮਾਂ ਦਾ ਵੀ ਜ਼ਿਕਰ ਹੋਵੇਗਾ, ਜਿਸ ਵਿੱਚ ਪ੍ਰਧਾਨ ਦੀ ਚੋਣ ਆਦਿ ਸ਼ਾਮਲ ਹਨ। ਇਸ ਦੇ ਨਾਲ ਹੀ ਇਹ ਵੀ ਦੱਸਿਆ ਜਾਂਦਾ ਹੈ ਕਿ ਪਾਰਟੀ ਦੇ ਅਹੁਦੇਦਾਰ ਕਿੰਨੀ ਦੇਰ ਤੱਕ ਕੰਮ ਕਰਨਗੇ।

ਪਾਰਟੀ ਦੀ ਮੈਂਬਰਸ਼ਿਪ ਲਈ ਵੀ ਨਿਯਮ ਤੈਅ ਕਰਨੇ ਹੁੰਦੇ ਹਨ ਤੇ ਇਹ ਧਿਆਨ ਰੱਖਿਆ ਜਾਣਾ ਚਾਹੀਦਾ ਹੈ ਕਿ ਨਿਯਮ ਵਿਤਕਰੇ ਵਾਲੇ ਨਾ ਹੋਣ।

ਐਪਲੀਕੇਸ਼ਨ ਦੇਣ ਵਾਲੀ ਪਾਰਟੀ ਨੂੰ ਇਸ ਬਾਰੇ ਵੀ ਪਰੂਫ ਜਮਾ ਕਰਵਾਉਣਾ ਪੈਂਦਾ ਹੈ ਕਿ ਪਾਰਟੀ ਦੀ ਜਨਰਲ ਬਾਡੀ ਨੇ ਪਾਰਟੀ ਦੇ ਸੰਵਿਧਾਨ ਨੂੰ ਮਨਜ਼ੂਰੀ ਦੇ ਦਿੱਤੀ ਹੈ।

ਇਸ ਤੋਂ ਸਪੱਸ਼ਟ ਹੋਣਾ ਚਾਹੀਦਾ ਹੈ ਕਿ ਪਾਰਟੀ ਭਾਰਤ ਦੇ ਸੰਵਿਧਾਨ ਅਤੇ ਸਮਾਜਵਾਦ, ਧਰਮ ਨਿਰਪੱਖਤਾ ਅਤੇ ਜਮਹੂਰੀਅਤ ਦੇ ਸਿਧਾਂਤਾਂ ਪ੍ਰਤੀ ਸੱਚਾ ਵਿਸ਼ਵਾਸ ਅਤੇ ਵਫ਼ਾਦਾਰੀ ਰੱਖੇਗੀ।

ਪਾਰਟੀ ਰਜਿਸਟਰ ਕਰਾਉਣ ਲਈ ਪਾਰਟੀ ਦੇ ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ਦੀ ਜਾਣਕਾਰੀ ਦੇਣੀ ਪੈਂਦੀ ਹੈ ਅਤੇ ਸੰਵਿਧਾਨ ਦੀ ਕਾਪੀ ''ਤੇ ਉਸ ਦੇ ਦਸਤਖ਼ਤ ਅਤੇ ਮੋਹਰ ਲਗਾਉਣੀ ਲਾਜ਼ਮੀ ਹੁੰਦੀ ਹੈ।

ਇਸ ਵਿੱਚ ਪਾਰਟੀ ਦੇ ਰਲੇਵੇਂ ਅਤੇ ਭੰਗ ਦੀ ਪ੍ਰਕਿਰਿਆ ਬਾਰੇ ਜਾਣਕਾਰੀ ਦਿੱਤੀ ਜਾਣੀ ਹੈ।

ਇਸ ਤੋਂ ਇਲਾਵਾ ਜੇਕਰ ਪਾਰਟੀ ਦਾ ਬੈਂਕ ਖਾਤਾ ਹੈ ਤਾਂ ਉਸ ਦੀ ਜਾਣਕਾਰੀ ਵੀ ਦੇਣੀ ਪਵੇਗੀ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ ''ਤੇ ਇੰਝ ਲੈ ਕੇ ਆਓ:

https://www.youtube.com/watch?v=xWw19z7Edrs&t=1s

ਪਾਰਟੀ ਦੇ ਅਹੁਦੇਦਾਰਾਂ ਦਾ ਹਲਫ਼ਨਾਮਾ ਵੀ ਦੇਣਾ ਹੁੰਦਾ ਹੈ ਜਿਸ ਵਿੱਚ ਉਨ੍ਹਾਂ ਦੀ ਜਾਇਦਾਦ ਦਾ ਬਿਓਰਾ ਹੁੰਦਾ ਹੈ।

ਪਾਰਟੀ ਦੇ ਅਹੁਦੇਦਾਰਾਂ ਨੂੰ ਪਿਛਲੇ ਤਿੰਨ ਸਾਲਾਂ ਦੀ ਇਨਕਮ ਟੈਕਸ ਰਿਟਰਨ ਵੀ ਵਿਖਾਉਣੀ ਪੈਂਦੀ ਹੈ। ਇਸ ਤੋਂ ਇਲਾਵਾ ਪੈਨ ਕਾਰਡ ਦੀ ਜਾਣਕਾਰੀ ਦੇਣੀ ਹੁੰਦੀ ਹੈ।

ਪਾਰਟੀ ਨੂੰ ਇਹ ਵੀ ਦੱਸਣਾ ਪੈਂਦਾ ਹੈ ਕਿ ਪਾਰਟੀ ਦੇ ਨਾਂ ''ਤੇ ਕਿੰਨੀ ਚਲ ਤੇ ਅਚਲ ਜਾਇਦਾਦ ਹੈ।

ਇਸ ਤੋਂ ਇਲਾਵਾ ਉਨ੍ਹਾਂ ਨੂੰ ਅਪਰਾਧ ਸੰਬੰਧੀ ਜਾਣਕਾਰੀ ਵੀ ਦੇਣੀ ਹੁੰਦੀ ਹੈ ਯਾਨੀ ਕਿ ਕੀ ਉਨ੍ਹਾਂ ਉੱਤੇ ਕਿਸੇ ਥਾਣੇ ਵਿੱਚ ਕੋਈ ਕੇਸ ਦਰਜ ਹੈ ਜਾਂ ਨਹੀਂ।

ਇਸ ਤੋਂ ਇਲਾਵਾ ਘੱਟੋ-ਘੱਟ 100 ਪਾਰਟੀ ਸਮਰਥਕਾਂ ਦੇ ਹਲਫ਼ਨਾਮੇ ਵੀ ਜਮਾ ਕਰਵਾਉਣੇ ਹੁੰਦੇ ਹਨ ਜੋ ਕਿ ਵੋਟ ਪਾਉਣ ਲਈ ਯੋਗ ਹੁੰਦੇ ਹਨ।

ਇਹ ਹਲਫ਼ਨਾਮਾ ਇਹ ਵੀ ਦਰਸਾਉਂਦਾ ਹੈ ਕਿ ਉਹ ਕਿਸੇ ਹੋਰ ਪਾਰਟੀ ਦੇ ਮੈਂਬਰ ਨਹੀਂ ਹਨ।

ਐਪਲੀਕੇਸ਼ਨ ਜਮਾ ਕਰਵਾਉਣ ਦੇ 2 ਹਫ਼ਤਿਆਂ ਦੇ ਅੰਦਰ ਚੋਣ ਕਮਿਸ਼ਨ ਵੱਲੋਂ ਜਵਾਬ ਆ ਜਾਂਦਾ ਹੈ।

ਚੋਣ ਕਮਿਸ਼ਨ ਦਿੰਦਾ ਹੈ ਚੋਣ ਨਿਸ਼ਾਨ

ਚੋਣ ਕਮਿਸ਼ਨ ਵੱਲੋਂ ਇੱਕ ਪ੍ਰਕਿਰਿਆ ਤਹਿਤ ਪਾਰਟੀ ਨੂੰ ਉਨ੍ਹਾਂ ਦਾ ਚੋਣ ਨਿਸ਼ਾਨ ਵੀ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਇੱਕ ਸਿਆਸੀ ਪਾਰਟੀ ਚੋਣ ਕਮਿਸ਼ਨ ''ਚ ਆਪਣੇ ਆਪ ਨੂੰ ਰਜਿਸਟਰ ਕਰਵਾ ਸਕਦੀ ਹੈ।

Getty Images
ਭਾਰਤੀ ਚੋਣ ਕਮਿਸ਼ਨ ਦੀ ਵੈੱਬਸਾਈਟ ''ਤੇ ਹੁਣ ਤੱਕ 7 ਸਿਆਸੀ ਪਾਰਟੀਆਂ ਨੂੰ ''ਕੌਮੀ ਸਿਆਸੀ ਪਾਰਟੀ'' ਦਾ ਦਰਜਾ ਹਾਸਲ ਹੈ

ਕਿੰਨੀ ਤਰ੍ਹਾਂ ਦੀਆਂ ਹੁੰਦੀਆਂ ਹਨ ਸਿਆਸੀ ਪਾਰਟੀਆਂ

ਆਮ ਤੌਰ ''ਤੇ ਭਾਰਤ ਦੇ ਸੰਵਿਧਾਨ ''ਚ ਕੋਈ ਸਿਆਸੀ ਪਾਰਟੀ ਦੋ ਤਰ੍ਹਾਂ ਦੀ ਹੋ ਸਕਦੀ ਹੈ -

  • ਕੌਮੀ ਸਿਆਸੀ ਪਾਰਟੀ
  • ਸੂਬਾਈ ਸਿਆਸੀ ਪਾਰਟੀ

ਭਾਰਤੀ ਚੋਣ ਕਮਿਸ਼ਨ ਦੀ ਵੈੱਬਸਾਈਟ ''ਤੇ ਹੁਣ ਤੱਕ 7 ਸਿਆਸੀ ਪਾਰਟੀਆਂ ਨੂੰ ''ਕੌਮੀ ਸਿਆਸੀ ਪਾਰਟੀ'' ਦਾ ਦਰਜਾ ਹਾਸਲ ਹੈ -

  • ਇੰਡੀਅਨ ਨੈਸ਼ਨਲ ਕਾਂਗਰਸ
  • ਭਾਰਤੀ ਜਨਤਾ ਪਾਰਟੀ
  • ਕਮਿਊਨਿਸਟ ਪਾਰਟੀ ਆਫ਼ ਇੰਡੀਆ
  • ਨੈਸ਼ਨਲ ਕਾਂਗਰਸ ਪਾਰਟੀ
  • ਬਹੁਜਨ ਸਮਾਜ ਪਾਰਟੀ
  • ਆਲ ਇੰਡੀਆ ਤ੍ਰਿਨਮੂਲ ਕਾਂਗਰਸ

ਇਹ ਵੀ ਪੜ੍ਹੋ:

  • ਵਿਗਿਆਨੀਆਂ ਨੇ ਲੱਭਿਆ ਦਿਮਾਗ ਦਾ ਉਹ ਸੈਂਸਰ, ਜਿਸ ਕਾਰਨ ਕੱਦ ਲੰਬਾ ਹੁੰਦਾ ਹੈ
  • ਇੱਥੇ ਜੰਗਲਾਂ ''ਚ ਲੁਕਿਆ ਹੈ ''ਤਰਲ ਸੋਨੇ'' ਦਾ ਖਜ਼ਾਨਾ ਜੋ ਬਦਲ ਰਿਹਾ ਹੈ ਲੋਕਾਂ ਦੀ ਜ਼ਿੰਦਗੀ
  • ਹੋਮੁਰਜ਼ : ਇੰਦਰਧਨੁਸ਼ੀ ਟਾਪੂ ਦਾ ਕੀ ਹੈ ਰਹੱਸ, ਜਿਸ ਦੀ ਮਿੱਟੀ ਵੀ ਖਾਧੀ ਜਾ ਸਕਦੀ ਹੈ

ਇਹ ਵੀ ਦੇਖੋ:

https://www.youtube.com/watch?v=IMf2RJC09Pg

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''a7d4895f-3ee3-402a-b94e-b27cecc16e4a'',''assetType'': ''STY'',''pageCounter'': ''punjabi.india.story.60116342.page'',''title'': ''ਸਿਆਸੀ ਪਾਰਟੀ ਨੂੰ ਰਜਿਸਟਰ ਕਿਵੇਂ ਕਰਵਾਇਆ ਜਾਂਦਾ ਹੈ, ਪੂਰੀ ਪ੍ਰਕਿਰਿਆ ਸਮਝੋ'',''published'': ''2022-01-25T13:35:07Z'',''updated'': ''2022-01-25T13:35:07Z''});s_bbcws(''track'',''pageView'');