ਲੌਕਡਾਊਨ ਦੌਰਾਨ ਬਰਤਾਨਵੀ ਪ੍ਰਧਾਨ ਮੰਤਰੀ ਦੀ ਸਰਕਾਰੀ ਰਿਹਾਇਸ਼ ’ਤੇ ਹੋਈਆਂ ਪਾਰਟੀਆਂ ਦੀ ਜਾਂਚ ਹੋਵੇਗੀ

01/25/2022 5:55:32 PM

BBC
ਪੁਲਿਸ ਕਮਿਸ਼ਨਰ ਕ੍ਰੇਸਿਡਾ ਡਿਕ

ਯੂਕੇ ਦੀ ਮੈਟ੍ਰੋਪੋਲਿਟੀਨ ਪੁਲਿਸ ਨੇ ਲੌਕਡਾਊਨ ਦੌਰਾਨ 10 ਡਾਊਨਿੰਗ ਸਟ੍ਰੀਟ ਵਿਖੇ ਹੋਈਆਂ ਪਾਰਟੀਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

10 ਡਾਊਨਿੰਗ ਸਟ੍ਰੀਟ ਬਰਤਾਨਵੀ ਪ੍ਰਧਾਨ ਮੰਤਰੀ ਦੀ ਰਿਹਾਇਸ਼ ਹੁੰਦੀ ਹੈ।

ਪੁਲਿਸ ਕਮਿਸ਼ਨਰ ਕ੍ਰੇਸਿਡਾ ਡਿਕ ਨੇ ਕਿਹਾ ਕਿ ਉਹ 2020 ਤੋਂ ਡਾਊਨਿੰਗ ਸਟ੍ਰੀਟ ਅਤੇ ਵ੍ਹਾਈਟ ਹਾਲ ਵਿਖੇ ''''ਕੋਵਿਡ-19 ਹਦਾਇਤਾਂ ਦੌਰਾਨ ਹੋਈਆਂ ਸੰਭਾਵੀ ਉਲੰਘਣਾ'''' ਉੱਤੇ ਨਿਗਾਹ ਰੱਖ ਰਹੇ ਹਨ।

ਕ੍ਰੇਸਿਡਾ ਨੇ ਕਿਹਾ ਕਿ ਸੁ ਗ੍ਰੇਅ ਦੀ ਅਗਵਾਈ ਵਾਲੀ ''''ਕੈਬਨਿਟ ਆਫ਼ਿਸ ਇਨਕੁਆਇਰੀ ਟੀਮ ਵੱਲੋਂ ਮਿਲੀ ਜਾਣਕਾਰੀ ਦੇ ਨਤੀਜਿਆਂ ਦੇ ਆਧਾਰ ਉੱਤੇ'''' ਜਾਂਚ ਸ਼ੁਰੂ ਕੀਤੀ ਗਈ ਹੈ।

ਕੈਬਨਿਟ ਆਫ਼ਿਸ ਨੇ ਕਿਹਾ ਹੈ ਕਿ ਗ੍ਰੇਅ ਦੀ ਆਪਣੀ ਜਾਂਚ ਵੀ ਜਾਰੀ ਰਹੇਗੀ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ ''ਤੇ ਇੰਝ ਲੈ ਕੇ ਆਓ:

https://www.youtube.com/watch?v=xWw19z7Edrs&t=1s

ਪਰ ਬੀਬੀਸੀ ਨੂੰ ਲਗਦਾ ਹੈ ਕਿ ਰਿਪੋਰਟ ਉਦੋਂ ਤੱਕ ਪ੍ਰਕਾਸ਼ਿਤ ਨਹੀਂ ਹੋਵੇਗੀ ਜਦੋਂ ਤੱਕ ਜਾਂਚ ਚੱਲੇਗੀ ਅਤੇ ਇਹ ਵੀ ਸਪੱਸ਼ਟ ਨਹੀਂ ਹੈ ਕਿ ਇਸ ਨੂੰ ਕਿੰਨਾ ਸਮਾਂ ਲੱਗੇਗਾ।

ਜਾਂਚ ਸਬੰਧੀ ਇਹ ਖ਼ਬਰ ਉਦੋਂ ਆਈ ਜਦੋਂ ਯੂਕੇ ਦੀ ਪ੍ਰਧਾਨ ਮੰਤਰੀ ਦੀ ਜਨਮਦਿਨ ਦੀ ਜੂਨ 2020 ਵਿੱਚ ਹੋਈ ਪਾਰਟੀ ਬਾਰੇ ਤਾਜ਼ਾ ਇਲਜ਼ਾਮ ਸਾਹਮਣੇ ਆਏ।

ਡਾਊਨਿੰਗ ਸਟ੍ਰੀਟ ਨੇ ਇਹ ਮੰਨਿਆ ਹੈ ਕਿ ਉਨ੍ਹਾਂ ਦਾ ਸਟਾਫ਼ ਡਾਊਨਿੰਗ ਸਟ੍ਰੀਟ ਨੰਬਰ 10 ਵਿਖੇ ਬੋਰਿਸ ਜੌਨਸਨ ਦੇ ਜਨਮਦਿਨ ਦਾ ਜਸ਼ਨ ਮਨਾਉਣ ਲਈ ਉਸ ਵੇਲੇ ਇਕੱਠਾ ਹੋਇਆ ਸੀ ਜਦੋਂ ਪਹਿਲਾ ਕੋਵਿਡ ਲੌਕਡਾਊਨ ਚੱਲ ਰਿਹਾ ਸੀ।

Reuters

ਪਰ ਇਸ ਸਭ ਵਿਚਾਲੇ ਮੰਤਰੀਆਂ ਵੱਲੋਂ ਹਾਜ਼ਰ ਹੋਣ ਵਾਲੇ ਲੋਕਾਂ ਦੀ ਗਿਣਤੀ ਬਾਰੇ ਵਿਵਾਦ ਹੈ ਅਤੇ ਉਨ੍ਹਾਂ ਨੇ ਜਾਂਚ ਅਧਿਕਾਰੀ ਗ੍ਰੇਅ ਵੱਲੋਂ ਤੱਥਾਂ ਨੂੰ ਸਾਬਤ ਕਰਨ ਲਈ ਜਾਂਚ ਬਾਰੇ ''''ਸਬਰ'''' ਰੱਖਣ ਦੀ ਗੱਲ ਕਹੀ ਹੈ।

''ਡੂੰਘੀ ਚਿੰਤਾ''

ਕਮਿਸ਼ਨਰ ਕ੍ਰੇਸਿਡਾ ਨੇ ਲੰਡਨ ਅਸੈਂਬਲੀ ਪੁਲਿਸ ਅਤੇ ਕ੍ਰਾਈਮ ਕਮੇਟੀ ਦੇ ਸਵਾਲਾਂ ਦਾ ਸਾਹਮਣਾ ਕਰਦਿਆਂ ਪੁਲਿਸ ਜਾਂਚ ਸਬੰਧੀ ਐਲਾਨ ਕੀਤਾ ਹੈ।

ਉਨ੍ਹਾਂ ਕਿਹਾ ਕਿ ਉਹ 10 ਡਾਊਨਿੰਗ ਸਟ੍ਰੀਟ ਵਿਖੇ ਹੋਈਆਂ ਪਾਰਟੀਆਂ ਸਬੰਧੀਆਂ ਇਲਜ਼ਾਮਾਂ ਸਬੰਧੀ ਡੂੰਘੀ ਚਿੰਤਾ ਰੱਖਦੇ ਹਨ, ਇਸ ਦੇ ਨਾਲ ਹੀ ਉਨ੍ਹਾਂ ਮਹਾਂਮਾਰੀ ਦੌਰਾਨ ਲੋਕਾਂ ਵੱਲੋਂ ਹੋਈਆਂ ''ਕੁਰਬਾਨੀਆਂ'' ਬਾਰੇ ਵੀ ਸਮਝ ਰੱਖਣ ਦੀ ਗੱਲ ਕਹੀ।

ਉਨ੍ਹਾਂ ਕਿਹਾ ਕਿ ਫੋਰਸ ਲਈ ਦੋ ਸਾਲ ਪਹਿਲਾਂ ਦੇ ਨਿਯਮਾਂ ਦੀ ਉਲੰਘਣਾ ਦੀ ਜਾਂਚ ਕਰਨ ਲਈ ਇਹ "ਆਮ ਤੌਰ ''ਤੇ ਸਮੇਂ ਦੀ ਅਨੁਪਾਤਕ ਵਰਤੋਂ ਨਹੀਂ ਹੋਵੇਗੀ।"

ਪਰ ਇਸ ਦੇ ਨਾਲ ਹੀ ਕਮਿਸ਼ਨਰ ਨੇ ਇਹ ਵੀ ਕਿਹਾ ਕਿ ਪੁਲਿਸ ਉਨ੍ਹਾਂ ਇਲਜ਼ਾਮਾਂ ਨੂੰ ਦੇਖੇਗੀ ਜੋ ''''ਸਭ ਤੋਂ ਗੰਭੀਰ ਅਤੇ ਸਪੱਸ਼ਟ ਉਲੰਘਣਾ'''' ਜਾਪਦੇ ਹਨ।

ਇਹ ਵੀ ਪੜ੍ਹੋ:

  • ਵਿਗਿਆਨੀਆਂ ਨੇ ਲੱਭਿਆ ਦਿਮਾਗ ਦਾ ਉਹ ਸੈਂਸਰ, ਜਿਸ ਕਾਰਨ ਕੱਦ ਲੰਬਾ ਹੁੰਦਾ ਹੈ
  • ਇੱਥੇ ਜੰਗਲਾਂ ''ਚ ਲੁਕਿਆ ਹੈ ''ਤਰਲ ਸੋਨੇ'' ਦਾ ਖਜ਼ਾਨਾ ਜੋ ਬਦਲ ਰਿਹਾ ਹੈ ਲੋਕਾਂ ਦੀ ਜ਼ਿੰਦਗੀ
  • ਹੋਮੁਰਜ਼ : ਇੰਦਰਧਨੁਸ਼ੀ ਟਾਪੂ ਦਾ ਕੀ ਹੈ ਰਹੱਸ, ਜਿਸ ਦੀ ਮਿੱਟੀ ਵੀ ਖਾਧੀ ਜਾ ਸਕਦੀ ਹੈ

ਇਹ ਵੀ ਦੇਖੋ:

https://www.youtube.com/watch?v=IMf2RJC09Pg

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''d9d11ee7-4da2-40eb-b1f6-87bb0aa3db78'',''assetType'': ''STY'',''pageCounter'': ''punjabi.international.story.60125699.page'',''title'': ''ਲੌਕਡਾਊਨ ਦੌਰਾਨ ਬਰਤਾਨਵੀ ਪ੍ਰਧਾਨ ਮੰਤਰੀ ਦੀ ਸਰਕਾਰੀ ਰਿਹਾਇਸ਼ ’ਤੇ ਹੋਈਆਂ ਪਾਰਟੀਆਂ ਦੀ ਜਾਂਚ ਹੋਵੇਗੀ'',''published'': ''2022-01-25T12:14:52Z'',''updated'': ''2022-01-25T12:14:52Z''});s_bbcws(''track'',''pageView'');