ਸੰਯੁਕਤ ਸਮਾਜ ਮੋਰਚਾ ਨੇ ਦੋ ਉਮੀਦਵਾਰਾਂ ਦੇ ਨਾਮ ਲਏ ਵਾਪਸ, ਕਈ ਹੋਰ ਮਤਭੇਦ ਵੀ ਆਏ ਸਾਹਮਣੇ -ਪ੍ਰੈੱਸ ਰਿਵੀਊ

01/25/2022 8:10:30 AM

Getty Images

ਸੰਯੁਕਤ ਸਮਾਜ ਮੋਰਚਾ ਵੱਲੋਂ ਆਪਣੇ ਐਲਾਨੇ ਗਏ ਦੋ ਉਮੀਦਵਾਰਾਂ ਦੇ ਨਾਮ ਵਾਪਸ ਲੈ ਲਏ ਗਏ ਹਨ।

ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ, ਜਿਨ੍ਹਾਂ ਦੀਆਂ ਟਿਕਟਾਂ ਰੱਦ ਕੀਤੀਆਂ ਗਈਆਂ ਹਨ, ਉਨ੍ਹਾਂ ਵਿੱਚ ਅਕਾਲੀ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਦੇ ਭਤੀਜੇ ਹਰਵਿੰਦਰ ਸਿੰਘ ਹਰਪਾਲਪੁਰ ਜੋ ਰਾਜਪੁਰਾ ਤੋਂ ਉਮੀਦਵਾਰ ਸਨ ਅਤੇ ਕਾਦੀਆਂ ਤੋਂ ਬਲਰਾਜ ਸਿੰਘ ਠਾਕੁਰ ਸ਼ਾਮਲ ਹਨ।

ਐੱਸਐੱਸਐੱਮ ਦੀ ਸਕ੍ਰੀਨਿੰਗ ਕਮੇਟੀ ਦੇ ਮੈਂਬਰ ਅਤੇ ਪਟਿਆਲਾ ਦੇ ਘਨੌਰ ਹਲਕੇ ਤੋਂ ਉਮੀਦਵਾਰ ਪ੍ਰੇਮ ਸਿੰਘ ਭੰਗੂ ਨੇ ਕਿਹਾ, "ਅਸੀਂ 100 ਉਮੀਦਵਾਰਾਂ ਦਾ ਐਲਾਨ ਕੀਤਾ ਸੀ ਤੇ ਹੁਣ ਦੋ ਨਾਮ ਵਾਪਸ ਲਏ ਜਾਣ ਤੋਂ ਬਾਅਦ ਕੁੱਲ ਐਲਾਨੇ ਗਏ ਉਮੀਦਵਾਰ 98 ਹੋ ਗਏ ਹਨ।"

"ਇਨ੍ਹਾਂ ਉਮੀਦਵਾਰਾਂ ਨੂੰ ਬਦਲਣ ਲਈ ਲੋਕਾਂ ਵੱਲੋਂ ਵਿਆਪਕ ਫੀਡਬੈਕ ਮਿਲਿਆ ਹੈ ਅਤੇ ਉਨ੍ਹਾਂ ਨੇ ਬਿਹਤਰ ਉਮੀਦਵਾਰਾਂ ਦੇ ਨਾਮ ਦੇ ਸੁਝਾਅ ਵੀ ਦਿੱਤੇ ਹਨ। ਇਸ ਲਈ, ਅਸੀਂ ਉਨ੍ਹਾਂ ਨੂੰ ਬਦਲ ਦਿੱਤਾ।"

ਪਰ ਟਿਕਟਾਂ ਨੂੰ ਲੈ ਕੇ ਝਗੜਾ ਸਿਰਫ਼ ਦੋ ਸੀਟਾਂ ਤੱਕ ਹੀ ਸੀਮਤ ਨਹੀਂ ਹੈ।

ਪੰਜਾਬ ਕਿਸਾਨ ਯੂਨੀਅਨ ਜ਼ਿਲ੍ਹਾ ਫ਼ਰੀਦਕੋਟ ਦੇ ਪ੍ਰਧਾਨ ਗੁਰਜੀਤ ਸਿੰਘ ਬਰਾੜ, ਕੁਲਬੀਰ ਮੱਤਾ ਦੇ ਨਾਂ ਤੋਂ ਨਾਖੁਸ਼ ਹਨ, ਜੋ ਇੱਕ ਆੜ੍ਹਤੀਆ ਹਨ।

ਜਦਕਿ ਅਭਿਕਰਨ ਸਿੰਘ ਬਰਨਾਲਾ ਹਲਕੇ ਤੋਂ ਐੱਸਐੱਸਐੱਮ ਦੇ ਉਮੀਦਵਾਰ ਹਨ ਪਰ ਕਿਸਾਨ ਅਸਲ ਵਿੱਚ ਉਨ੍ਹਾਂ ਬਾਰੇ ਜ਼ਿਆਦਾ ਨਹੀਂ ਜਾਣਦੇ ਹਨ।

ਕੋਰੋਨਾਵਾਇਰਸ: WHO ਮੁਖੀ ਨੇ ''ਐਂਡਗੇਮ'' ਬਾਰੇ ਦਿੱਤੀ ਚੇਤਾਵਨੀ

ਵਿਸ਼ਵ ਸਿਹਤ ਸੰਗਠਨ ਦੇ ਡਾਇਰੈਕਟਰ-ਜਨਰਲ ਨੇ ਚੇਤਾਵਨੀ ਦਿੱਤੀ ਕਿ ਸਥਿਤੀਆਂ ਹੋਰ ਕੋਰੋਨਾਵਾਇਰਸ ਰੂਪਾਂ ਦੇ ਸਾਹਮਣੇ ਆਉਣ ਲਈ ਆਦਰਸ਼ਕ ਹਨ।

ਅਜਿਹੇ ਵਿੱਚ ਇਹ ਮੰਨਣਾ ਖ਼ਤਰਨਾਕ ਹੋ ਸਕਦਾ ਹੈ ਕਿ ਓਮੀਕਰੋਨ ਆਖ਼ਰੀ ਪੜਾਅ ਹੈ ਜਾਂ "ਅਸੀਂ ਐਂਡ ਗੇਮ (ਆਖ਼ਰੀ ਪੜਾਅ) ਵਿੱਚ ਹਾਂ।"

Reuters

ਟਾਈਮਜ਼ ਆਫ ਇੰਡੀਆ ਦੀ ਖ਼ਬਰ ਮੁਤਾਬਕ, ਪਰ ਟੇਡਰੋਸ ਅਡਾਨੋਮ ਗੈਬਰੇਐਸਿਸ ਨੇ ਇਹ ਵੀ ਕਿਹਾ ਕਿ ਗੰਭੀਰ ਪੜਾਅ ਦੌਰਾਨ ਜੇਕਰ ਕੁਝ ਮੁੱਖ ਟੀਚਿਆਂ ਨੂੰ ਮਿੱਥ ਲਿਆ ਜਾਂਦਾ ਹੈ ਤਾਂ ਮਹਾਂਮਾਰੀ ਅਜੇ ਵੀ ਇਸ ਸਾਲ ਖ਼ਤਮ ਹੋ ਸਕਦੀ ਹੈ।

ਟੇਡਰੋਸ ਨੇ ਤੰਬਾਕੂ ਦੀ ਵਰਤੋਂ ਨੂੰ ਘਟਾਉਣ, ਐਂਟੀ-ਮਾਈਕਰੋਬਾਇਲ ਇਲਾਜਾਂ ਦਾ ਵਿਰੋਧ ਅਤੇ ਮਨੁੱਖੀ ਸਿਹਤ ''ਤੇ ਜਲਵਾਯੂ ਪਰਿਵਰਤਨ ਦੇ ਜੋਖ਼ਮਾਂ ਵਰਗੇ ਮੁੱਦਿਆਂ ''ਤੇ ਵਿਸ਼ਵ ਸਿਹਤ ਵਿੱਚ ਪ੍ਰਾਪਤੀਆਂ ਅਤੇ ਚਿੰਤਾਵਾਂ ਦੀ ਇੱਕ ਲੜੀ ਪੇਸ਼ ਕੀਤੀ।

ਪਰ ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ "ਮਹਾਂਮਾਰੀ ਦੇ ਗੰਭੀਰ ਪੜਾਅ ਨੂੰ ਖ਼ਤਮ ਕਰਨਾ ਸਾਡੀ ਸਾਰਿਆਂ ਦੀ ਸਮੂਹਿਕ ਤਰਜੀਹ ਬਣੇ ਰਹਿਣਾ ਚਾਹੀਦਾ ਹੈ।"

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ ''ਤੇ ਇੰਝ ਲੈ ਕੇ ਆਓ:

https://www.youtube.com/watch?v=xWw19z7Edrs&t=1s

ਰੂਸ-ਯੁਕ੍ਰੇਨ ਸੰਕਟ: ਜੌਨਸਨ ਦੀ ਚਿਤਾਵਨੀ ''ਰੂਸੀ ਹਮਲਾ ਵਿਨਾਸ਼ਕਾਰੀ ਹੋਵੇਗਾ''

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਰੂਸ ਨੂੰ ਚੇਤਾਵਨੀ ਦਿੱਤੀ ਹੈ ਕਿ ਯੂਕ੍ਰੇਨ ''ਤੇ ਹਮਲਾ ਕਰਨਾ "ਵਿਨਾਸ਼ਕਾਰੀ" ਅਤੇ "ਦਰਦਨਾਕ, ਹਿੰਸਕ ਅਤੇ ਖ਼ੂਨੀ" ਹੋਵੇਗਾ।

ਜਦੋਂ ਵਿਦੇਸ਼ ਦਫ਼ਤਰ ਨੇ ਦੂਤਾਵਾਸ ਦੇ ਕੁਝ ਕਰਮਚਾਰੀਆਂ ਨੂੰ ਯੂਕਰੇਨ ਤੋਂ ਬਾਹਰ ਕੱਢਿਆ ਤਾਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਥਿਤੀ "ਬਹੁਤ ਹੀ ਨਿਰਾਸ਼ਾਜਨਕ" ਸੀ ਪਰ ਜੰਗ ਲਾਜ਼ਮੀ ਨਹੀਂ ਸੀ।

ਉਨ੍ਹਾਂ ਨੇ ਕਿਹਾ ਕਿ ਯੂਕੇ ਰੂਸ ਦੇ ਖਿਲਾਫ਼ "ਆਰਥਿਕ ਪਾਬੰਦੀਆਂ ਦਾ ਪੈਕੇਜ ਬਣਾਉਣ ਵਿੱਚ ਮੋਹਰੀ" ਹੈ ਅਤੇ ਯੂਕ੍ਰੇਨ ਨੂੰ ਰੱਖਿਆਤਮਕ ਹਥਿਆਰਾਂ ਦੀ ਸਪਲਾਈ ਕਰ ਰਿਹਾ ਹੈ।

ਦਰਅਸਲ, ਯੂਕ੍ਰੇਨ ਦੇ ਮੁੱਦੇ ''ਤੇ ਰੂਸ ਅਤੇ ਪੱਛਮੀ ਦੇਸ਼ਾਂ ਵਿਚਾਲੇ ਚੱਲ ਰਿਹਾ ਤਣਾਅ ਉਸ ਵੇਲੇ ਹੋਰ ਡੂੰਘਾ ਹੋ ਗਿਆ ਜਦੋਂ ਨੈਟੋ ਨੇ ਪੂਰਬੀ ਯੂਰਪ ਵਿੱਚ ਵਧੇਰੇ ਲੜਾਕੂ ਜਹਾਜ਼ਾਂ ਅਤੇ ਜੰਗੀ ਬੇੜਿਆਂ ਦੀ ਤੈਨਾਤੀ ਦਾ ਐਲਾਨ ਕਰ ਦਿੱਤਾ।

Getty Images

ਉਧਰ ਯੂਕ੍ਰੇਨ ''ਤੇ ਰੂਸ ਦੇ ਹਮਲਿਆਂ ਦੇ ਖਦਸ਼ਿਆਂ ਵਿਚਾਲੇ ਆਇਰਲੈਂਡ ਨੇ ਵੀ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਉਸ ਦੇ ਤਟੀ ਇਲਾਕੇ ਵਿੱਚ ਜੰਗ ਵਰਗੇ ਹਾਲਾਤ ਨਹੀਂ ਪੈਦਾ ਹੋਣ ਦਿੱਤੇ ਜਾਣਗੇ।

ਦੂਜੇ ਪਾਸੇ ਯੂਕ੍ਰੇਨ ''ਤੇ ਰੂਸੀ ਹਮਲੇ ਦੇ ਹਾਲਾਤ ਵਿੱਚ ਅਮਰੀਕਾ ਅਤੇ ਯੂਰਪੀ ਸੰਘ ਦੀ ਸਖ਼ਤ ਜਵਾਬੀ ਕਾਰਵਾਈ ਲਈ ਸਾਂਝਾ ਕਦਮ ਚੁੱਕੇ ਜਾਣ ਦੀਆਂ ਸੰਭਾਵਨਾਵਾਂ ''ਤੇ ਗੌਰ ਕਰ ਰਹੇ ਹਨ।

ਰੂਸ ਨੇ ਆਪਣੇ ਗੁਆਂਢੀ ਮੁਲਕ ਦੀ ਸੀਮਾ ''ਤੇ ਕਰੀਬ ਇੱਕ ਲੱਖ ਸੈਨਿਕ ਅਤੇ ਭਾਰੀ ਹਥਿਆਰਾਂ ਦੀ ਤੈਨਾਤੀ ਕਰ ਦਿੱਤੀ ਹੈ।

ਜਿਸ ਨੂੰ ਲੈ ਕੇ ਭਾਰੀ ਤਣਾਅ ਦੇ ਹਾਲਾਤ ਬਣੇ ਹੋਏ ਹਨ। ਹਾਲਾਂਕਿ, ਰੂਸ ਇਸ ਗੱਲ ਤੋਂ ਇਨਕਾਰ ਕਰਦਾ ਹੈ ਕਿ ਉਸ ਦੀ ਯੋਜਨਾ ਯੂਕ੍ਰੇਨ ''ਤੇ ਹਮਲਾ ਕਰਨ ਦੀ ਹੈ।

ਇਹ ਵੀ ਪੜ੍ਹੋ:

  • ਵਿਗਿਆਨੀਆਂ ਨੇ ਲੱਭਿਆ ਦਿਮਾਗ ਦਾ ਉਹ ਸੈਂਸਰ, ਜਿਸ ਕਾਰਨ ਕੱਦ ਲੰਬਾ ਹੁੰਦਾ ਹੈ
  • ਇੱਥੇ ਜੰਗਲਾਂ ''ਚ ਲੁਕਿਆ ਹੈ ''ਤਰਲ ਸੋਨੇ'' ਦਾ ਖਜ਼ਾਨਾ ਜੋ ਬਦਲ ਰਿਹਾ ਹੈ ਲੋਕਾਂ ਦੀ ਜ਼ਿੰਦਗੀ
  • ਹੋਮੁਰਜ਼ : ਇੰਦਰਧਨੁਸ਼ੀ ਟਾਪੂ ਦਾ ਕੀ ਹੈ ਰਹੱਸ, ਜਿਸ ਦੀ ਮਿੱਟੀ ਵੀ ਖਾਧੀ ਜਾ ਸਕਦੀ ਹੈ

ਇਹ ਵੀ ਦੇਖੋ:

https://www.youtube.com/watch?v=IMf2RJC09Pg

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''ef28d409-fa77-4f22-bc82-6e6ae360735f'',''assetType'': ''STY'',''pageCounter'': ''punjabi.india.story.60121688.page'',''title'': ''ਸੰਯੁਕਤ ਸਮਾਜ ਮੋਰਚਾ ਨੇ ਦੋ ਉਮੀਦਵਾਰਾਂ ਦੇ ਨਾਮ ਲਏ ਵਾਪਸ, ਕਈ ਹੋਰ ਮਤਭੇਦ ਵੀ ਆਏ ਸਾਹਮਣੇ -ਪ੍ਰੈੱਸ ਰਿਵੀਊ'',''published'': ''2022-01-25T02:32:00Z'',''updated'': ''2022-01-25T02:32:00Z''});s_bbcws(''track'',''pageView'');