ਪਟਿਆਲਾ ਦੇ ਕਾਲੀ ਮੰਦਿਰ ’ਚ ਹੋਈ ਕਥਿਤ ਬੇਅਦਬੀ ਦਾ ਮੁਲਜ਼ਮ ਗ੍ਰਿਫ਼ਤਾਰ; ਸੀਐੱਮ ਚੰਨੀ ਸਣੇ ਆਗੂਆਂ ਨੇ ਕੀ ਕਿਹਾ

01/24/2022 10:10:33 PM

ਪਟਿਆਲਾ ਦੇ ਕਾਲੀ ਮੰਦਰ ਵਿੱਚ ਕਥਿਤ ਤੌਰ ’ਤੇ ਇੱਕ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ। ਮੰਦਿਰ ਵਿੱਚ ਲੱਗੇ ਸੀਸੀਟੀਵੀ ਵਿੱਚ ਨਜ਼ਰ ਆ ਰਿਹਾ ਹੈ ਕਿ ਇੱਕ ਵਿਅਕਤੀ ਮੰਦਿਰ ਵਿੱਚ ਲੱਗੀ ਕਾਲੀ ਮਾਤਾ ਦੀ ਮੂਰਤੀ ਵੱਲ ਵੱਧਦਾ ਹੈ ਅਤੇ ਉਸ ਨੂੰ ਫੜਨ ਦੀ ਕੋਸ਼ਿਸ਼ ਕਰਦਾ ਹੈ।

ਪੁਲਿਸ ਨੇ ਮੁਲਜ਼ਮ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਮਾਮਲੇ ਦੀ ਨਿਰਪੱਖ ਜਾਂਚ ਦਾ ਭਰੋਸਾ ਦਿੱਤਾ ਹੈ। ਪਟਿਆਲਾ ਵਿੱਚ ਇਸ ਘਟਨਾ ਦੇ ਵਿਰੋਧ ਵਿੱਚ ਮੰਗਲਵਾਰ ਨੂੰ ਬੰਦ ਦਾ ਸੱਦਾ ਦਿੱਤਾ ਹੈ।

ਮੰਦਿਰ ਦੇ ਪੁਜਾਰੀ ਗੱਗੀ ਪੰਡਿਤ ਨੇ ਮੀਡੀਆ ਨੂੰ ਦੱਸਿਆ ਕਿ ਇਹ ਘਟਨਾ ਕਰੀਬ ਦੁਪਹਿਰ 2 ਵਜੇ ਦੀ ਹੈ ਜਦੋਂ ਮੁਲਜ਼ਮ ਵਿਅਕਤੀ ਕਾਲੀ ਮਾਤਾ ਦੇ ਦਰਬਾਰ ਵੱਲ ਚੜ੍ਹ ਆਇਆ ਤੇ ਬੇਅਦਬੀ ਕਰਨ ਦਾ ਕੋਸ਼ਿਸ਼ ਕੀਤੀ।

ਉਸ ਸਮੇਂ ਹੀ ਮੌਕੇ ’ਤੇ ਖੜੇ ਪੁਜਾਰੀ ਅਤੇ ਸਿਕਿਉਰਿਟੀ ਗਾਰਡਾਂ ਨੇ ਉਸ ਨੂੰ ਫੌਰਨ ਫੜ ਲਿਆ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ।

ਘਟਨਾ ਤੋਂ ਬਾਅਦ ਕੁਝ ਸ਼ਰਧਾਲੂਆਂ ਵੱਲੋਂ ਪ੍ਰਦਰਸ਼ਨ ਵੀ ਕੀਤਾ ਗਿਆ ਅਤੇ ਪ੍ਰਸ਼ਾਸਨ ’ਤੇ ਇਲਜ਼ਾਮ ਲਗਾਏ ਗਏ ਕਿ ਉਨ੍ਹਾਂ ਵੱਲੋਂ ਮੰਦਿਰ ਦੀ ਸੁਰੱਖਿਆ ਵਿੱਚ ਕੋਤਾਹੀ ਵਰਤੀ ਗਈ ਹੈ।

ਮੰਦਿਰ ਦੇ ਪੁਜਾਰੀ ਗੱਗੀ ਪੰਡਿਤ ਨੇ ਇਲਜ਼ਾਮ ਲਗਾਇਆ ਹੈ ਮੰਦਿਰ ਦੇ ਸੀਸੀਟੀਵੀ ਕੈਮਰੇ ਤਾਂ ਚੱਲ ਰਹੇ ਸੀ ਪਰ ਉਨ੍ਹਾਂ ਦੀ ਨਿਗਰਾਨੀ ਦੇ ਲਈ ਕੋਈ ਵਿਅਕਤੀ ਮੌਜੂਦ ਨਹੀਂ ਸੀ।

ਇਹ ਵੀ ਪੜ੍ਹੋ

  • ਲਖੀਮਪੁਰ ਖੀਰੀ ਵਿੱਚ ਪੁਲਿਸ ਦੀ ਕਥਿਤ ਕੁੱਟਮਾਰ ਨਾਲ ਨਾਬਾਲਗ ਦੀ ਮੌਤ ਦਾ ਪੂਰਾ ਮਾਮਲਾ ਕੀ ਹੈ
  • ਓਮੀਕਰੋਨ ਦੇ ਲੱਛਣ ਦਿਖਣ ''ਚ ਕਿੰਨਾ ਸਮਾਂ ਲੱਗਦਾ ਹੈ ਤੇ ਲਾਗ ਕਿੰਨੀ ਦੇਰ ਤੱਕ ਰਹਿੰਦੀ ਹੈ
  • ਭਗਤ ਸਿੰਘ ਦੀ ਸਮਾਧ ਅਤੇ ਹੁਸੈਨੀਵਾਲਾ ਹੈੱਡਵਰਕਸ ਦੇ ਪਾਕਿਸਤਾਨ ਤੋਂ ਭਾਰਤ ਵਿੱਚ ਆਉਣ ਦਾ ਕਿੱਸਾ

ਪੁਲਿਸ ਦਾ ਕੀ ਹੈ ਕਹਿਣਾ

BBC
ਪਟਿਆਲਾ ਸਿਟੀ ਦੇ ਐਸਐਸਪੀ ਹਰਪਾਲ ਸਿੰਘ

ਪਟਿਆਲਾ ਸਿਟੀ ਦੇ ਐੱਸਐਸੱਪੀ ਹਰਪਾਲ ਸਿੰਘ ਨੇ ਦੱਸਿਆ, “ਅਸੀਂ ਸ਼ੱਕੀ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਅਸੀਂ ਮੰਦਿਰ ਦੀ ਪੂਰੀ ਵੀਡੀਓਗ੍ਰਾਫ਼ੀ ਵੇਖੀ ਹੈ। ਹੁਣ ਅਸੀਂ ਮੁਲਜ਼ਮ ਤੋਂ ਪੁੱਛਗਿੱਛ ਕਰਾਂਗੇ ਤੇ ਮਾਮਲੇ ਦੀ ਜਾਂਚ ਕਰਾਂਗੇ।”

ਉਨ੍ਹਾਂ ਕਿਹਾ, “ਮੂਰਤੀ ਅੱਗੇ ਜੋ ਰੋਕ (ਗਰਿੱਲ) ਲੱਗੀ ਹੋਈ ਸੀ, ਉਸ ਨੂੰ ਮੁਲਜ਼ਮ ਨੂੰ ਨਹੀਂ ਲੰਘਣਾ ਚਾਹੀਦਾ ਸੀ ਜੋ ਉਹ ਲੰਘ ਗਿਆ।”

ਐਸਐਸਪੀ ਹਰਪਾਲ ਸਿੰਘ ਨੇ ਦਾਅਵਾ ਕੀਤਾ ਕਿ ਮੰਦਿਰ ਵਿੱਚ ਸੁਰੱਖਿਆ ਦੇ ਪੂਰੇ ਪ੍ਰਬੰਧ ਸੀ।

ਉਨ੍ਹਾਂ ਕਿਹਾ, “ਸਿਕਿਉਰਿਟੀ ’ਤੇ ਬੈਠਾ ਵਿਅਕਤੀ ਕੁਝ ਦੇਰ ਵਾਸਤੇ ਬਾਹਰ ਗਿਆ ਸੀ। ਇਹ ਵੀ ਅਸੀਂ ਪਤਾ ਕਰ ਰਹੇ ਹਾਂ ਕਿ ਉਹ ਕਿਉਂ ਗਿਆ ਸੀ। ਇਹ ਸਾਡੀ ਜਾਂਚ ਦਾ ਵਿਸ਼ਾ ਹੈ।”

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ ''ਤੇ ਇੰਝ ਲੈ ਕੇ ਆਓ:

https://www.youtube.com/watch?v=xWw19z7Edrs&t=1s

ਮੁੱਖ ਮੰਤਰੀ ਚੰਨੀ ਦੀ ਲੋਕਾਂ ਨੂੰ ਅਪੀਲ

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਬੇਅਦਬੀ ਦੀ ਇਸ ਘਟਨਾ ਦੀ ਨਿਖੇਦੀ ਕੀਤੀ ਹੈ ਅਤੇ ਇਸ ਨੂੰ ਮਾੜੇ ਅਨਸਰਾਂ ਵੱਲੋਂ ਪੰਜਾਬ ਦੀ ਸ਼ਾਂਤੀ ਅਤੇ ਭਾਈਚਾਰੇ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰਾਰ ਦਿੱਤਾ ਹੈ।

ਉਨ੍ਹਾਂ ਨੇ ਕਿਹਾ ਕਿ ਉਹ ਇਸ ਘਟਨਾ ਤੋਂ ਬਾਅਦ ਕਾਫੀ ਦੁਖੀ ਹਨ ਅਤੇ ਉਨ੍ਹਾਂ ਨੂੰ ਇਸ ਦਾ ਅਫਸੋਸ ਵੀ ਹੈ।

ਉਨ੍ਹਾਂ ਕਿਹਾ, “ਪੰਜਾਬ ਵਿੱਚ ਚੋਣਾਂ ਦੇ ਮੱਦੇਨਜ਼ਰ ਮੁਸ਼ਕਿਲ ਨਾਲ ਸਥਾਪਤ ਕੀਤੀ ਗਈ ਅਮਨ ਸ਼ਾਂਤੀ ਨੂੰ ਮਾੜੇ ਅਨਸਰ ਖਰਾਬ ਕਰਨਾ ਚਾਹੁੰਦੇ ਹਨ।”

ਉਨ੍ਹਾਂ ਨੇ ਪੰਜਾਬੀਆਂ ਨੂੰ ਸਾਰੇ ਧਰਮਾਂ ਦੇ ਸਥਾਨਾਂ ਦੀ ਸੁਰੱਖਿਆ ਮਜ਼ਬੂਤ ਕਰਨ ਲਈ ਏਕਤਾ ਦਾ ਸੱਦਾ ਦਿੱਤਾ ਹੈ।

ਕੇਜਰੀਵਾਲ ਅਤੇ ਸੁਖਬੀਰ ਨੇ ਕੀ ਕਿਹਾ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਇਸ ਘਟਨਾ ਨੂੰ ਪੰਜਾਬ ਦਾ ਮਾਹੌਲ ਵਿਗਾੜਨ ਦੀ ਸਾਜ਼ਿਸ਼ ਕਰਾਰ ਦਿੱਤਾ ਹੈ।

ਉਨ੍ਹਾਂ ਕਿਹਾ, “ਪਟਿਆਲਾ ਦੇ ਕਾਲੀ ਮਾਤਾ ਮੰਦਿਰ ਵਿੱਚ ਬੇਅਦਬੀ ਦੀ ਕੋਸ਼ਿਸ਼ ਦੀ ਘਟਨਾ ਨਿੰਦਨਯੋਗ ਹੈ। ਮੁਲਜ਼ਮ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ। ਕੁਝ ਦਿਨਾਂ ਪਹਿਲਾਂ ਹਰਿਮੰਦਿਰ ਸਾਹਿਬ ’ਚ ਵੀ ਬੇਅਦਬੀ ਦੀ ਕੋਸ਼ਿਸ਼ ਕੀਤੀ ਗਈ ਸੀ। ਬੇਅਦਬੀ ਦੀਆਂ ਘਟਨਾਵਾਂ ਪਿੱਛੇ ਸਾਜ਼ਿਸ਼ ਕਰਨ ਵਾਲਿਆਂ ਦਾ ਚਿਹਰਾ ਬੇਨਕਾਬ ਕਰਕੇ ਸਖ਼ਸ ਸਜ਼ਾ ਦਿੱਤੀ ਜਾਵੇ।”

ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਇਸ ਘਟਨਾ ਦੀ ਨਿਖੇਦੀ ਕੀਤੀ ਹੈ। ਉਨ੍ਹਾਂ ਕਿਹਾ, “ਅਸੀਂ ਪਹਿਲਾਂ ਹੀ ਚੇਤਾਵਨੀ ਦਿੱਤੀ ਸੀ ਕਿ ਪੰਜਾਬ ਤੋਂ ਬਾਹਰ ਦੀਆਂ ਤਾਕਤਾਂ ਵੱਲੋਂ ਪੰਜਾਬ ਦੇ ਹਿੰਦੂ ਅਤੇ ਸਿੱਖਾਂ ਵਿਚਾਲੇ ਕੁੜਤਨ ਪੈਦਾ ਕਰਨ ਦੀ ਸਾਜ਼ਿਸ਼ ਕੀਤੀ ਜਾ ਰਹੀ ਹੈ।”

“ਸਾਡਾ ਇਹ ਡਰ ਸਹੀ ਸਾਬਿਤ ਹੋਇਆ। ਸਾਨੂੰ ਸਾਰਿਆਂ ਨੂੰ ਸ਼ਾਂਤੀ ਤੇ ਭਾਈਚਾਰਾ ਕਾਇਮ ਰੱਖਣ ਦੇ ਲਈ ਇੱਕ ਰਹਿਣਾ ਚਾਹੀਦਾ ਹੈ।”

ਇਹ ਵੀ ਪੜ੍ਹੋ:

  • ਵਿਗਿਆਨੀਆਂ ਨੇ ਲੱਭਿਆ ਦਿਮਾਗ ਦਾ ਉਹ ਸੈਂਸਰ, ਜਿਸ ਕਾਰਨ ਕੱਦ ਲੰਬਾ ਹੁੰਦਾ ਹੈ
  • ਇੱਥੇ ਜੰਗਲਾਂ ''ਚ ਲੁਕਿਆ ਹੈ ''ਤਰਲ ਸੋਨੇ'' ਦਾ ਖਜ਼ਾਨਾ ਜੋ ਬਦਲ ਰਿਹਾ ਹੈ ਲੋਕਾਂ ਦੀ ਜ਼ਿੰਦਗੀ
  • ਹੋਮੁਰਜ਼ : ਇੰਦਰਧਨੁਸ਼ੀ ਟਾਪੂ ਦਾ ਕੀ ਹੈ ਰਹੱਸ, ਜਿਸ ਦੀ ਮਿੱਟੀ ਵੀ ਖਾਧੀ ਜਾ ਸਕਦੀ ਹੈ

ਇਹ ਵੀ ਦੇਖੋ:

https://www.youtube.com/watch?v=IMf2RJC09Pg

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''115c1fc2-7fe3-4def-a60e-a6b662b8122e'',''assetType'': ''STY'',''pageCounter'': ''punjabi.india.story.60116351.page'',''title'': ''ਪਟਿਆਲਾ ਦੇ ਕਾਲੀ ਮੰਦਿਰ ’ਚ ਹੋਈ ਕਥਿਤ ਬੇਅਦਬੀ ਦਾ ਮੁਲਜ਼ਮ ਗ੍ਰਿਫ਼ਤਾਰ; ਸੀਐੱਮ ਚੰਨੀ ਸਣੇ ਆਗੂਆਂ ਨੇ ਕੀ ਕਿਹਾ'',''author'': ''ਗੁਰਮਿੰਦਰ ਗਰੇਵਾਲ'',''published'': ''2022-01-24T16:27:17Z'',''updated'': ''2022-01-24T16:27:17Z''});s_bbcws(''track'',''pageView'');