ਲਖੀਮਪੁਰ ਖੀਰੀ ਵਿੱਚ ਪੁਲਿਸ ਦੀ ਕਥਿਤ ਕੁੱਟਮਾਰ ਨਾਲ ਨਾਬਾਲਗ ਦੀ ਮੌਤ ਦਾ ਪੂਰਾ ਮਾਮਲਾ ਕੀ ਹੈ

01/24/2022 7:10:31 PM

ਉੱਤਰ ਪ੍ਰਦੇਸ਼ ਦਾ ਲਖ਼ੀਮਪੁਰ ਖੀਰੀ ਜ਼ਿਲ੍ਹਾ ਇੱਕ ਵਾਰ ਫਿਰ ਚਰਚਾ ਵਿੱਚ ਹੈ। ਉੱਥੇ ਅਨੁਸੂਚਿਤ ਜਾਤੀ ਦੇ 17 ਸਾਲਾ ਨਾਬਾਲਗ ਮੁੰਡੇ ਦੀ ਪੁਲਿਸ ਵੱਲੋਂ ਕਥਿਤ ਕੁੱਟਮਾਰ ਨਾਲ ਮੌਤ ਨੂੰ ਲੈ ਕੇ ਹੰਗਾਮੇ ਤੋਂ ਬਾਅਦ ਤਿੰਨ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਕਾਰਵਾਈ ਕੀਤੀ ਗਈ ਹੈ।

ਉੱਥੇ ਹੀ ਵਿਰੋਧੀ ਦਲਾਂ ਨੇ ਇਸ ਘਟਨਾ ਨੂੰ ਲੈ ਕੇ ਯੋਗੀ ਸਰਕਾਰ ''ਤੇ ਨਿਸ਼ਾਨਾ ਸਾਧਿਆ ਹੈ।

ਮ੍ਰਿਤਕ ਰਾਹੁਲ ਦੀ ਦੀ ਮਾਂ ਨੇ ਖਜੂਰੀਆ ਚੌਕੀ ਇੰਚਾਰਜ ਅਤੇ ਤਿੰਨ ਸਿਪਾਹੀਆਂ ’ਤੇ ਆਪਣੇ ਬੇਟੇ ਨੂੰ ਮੋਬਾਈਲ ਚੋਰੀ ਦੀ ਝੂਠੀ ਸ਼ਿਕਾਇਤ ''ਤੇ ਕੁੱਟਣ ਦਾ ਇਲਜ਼ਾਮ ਲਗਾਇਆ ਹੈ।

ਐਤਵਾਰ ਸਵੇਰੇ ਖੀਰੀ ਜ਼ਿਲ੍ਹਾ ਮੁੱਖ ਦਫ਼ਤਰ ਤੋਂ ਕਰੀਬ 110 ਕਿਲੋਮੀਟਰ ਦੂਰ ਭਾਰਤ-ਨੇਪਾਲ ਬਾਰਡਰ ਦੇ ਸੰਪੂਰਨਾਨਗਰ ਕੋਤਵਾਲੀ ਇਲਾਕੇ ਦੇ ਕਮਲਾਪੁਰੀ ਪਿੰਡ ਦੇ ਨਿਵਾਸੀਆਂ ਨੇ 17 ਸਾਲਾ ਰਾਹੁਲ ਦੀ ਲਾਸ਼ ਨਾਲ ਸੜਕ ''ਤੇ ਪੁਲਿਸ ਖ਼ਿਲਾਫ਼ ਪ੍ਰਦਰਸ਼ਨ ਕੀਤਾ ਸੀ।

ਹੰਗਾਮੇ ਤੋਂ ਬਾਅਦ ਖੀਰੀ ਦੇ ਐੱਸਪੀ ਸੰਜੀਵ ਸੁਮਨ ਨੇ ਪੂਰੇ ਮਾਮਲੇ ਦੀ ਜਾਂਚ ਤੋਂ ਬਾਅਦ ਦੋਸ਼ੀਆਂ ''ਤੇ ਕਾਰਵਾਈ ਕਰਨ ਦੀ ਗੱਲ ਕੀਤੀ ਹੈ।

ਉਨ੍ਹਾਂ ਨੇ ਖਜੂਰੀਆ ਚੌਕੀ ਦੇ ਇੰਚਾਰਜ ਵਿਪਿਨ ਕੁਮਾਰ ਸਿੰਘ ਅਤੇ ਦੋ ਸਿਪਾਹੀਆਂ ਸਚਿਨ ਅਤੇ ਮਹਿੰਦਰ ਨੂੰ ਬਰਖ਼ਾਸਤ ਕਰ ਦਿੱਤਾ ਹੈ। ਹਾਲਾਂਕਿ, ਪੁਲਿਸ ਨੇ ਕੁੱਟਮਾਰ ਦੇ ਇਲਜ਼ਾਮਾਂ ''ਤੇ ਕੁਝ ਨਹੀਂ ਕਿਹਾ ਹੈ।

ਕੀ ਹੈ ਮਾਮਲਾ

ਦਰਅਸਲ, ਕਮਲਾਪੁਰੀ ਪਿੰਡ ਦੇ ਰਾਹੁਲ ਖ਼ਿਲਾਫ਼ ਉਨ੍ਹਾਂ ਦੇ ਚਾਚਾ ਨੇ ਖਜੂਰੀਆ ਚੌਕੀ ਵਿੱਚ 17 ਜਨਵਰੀ ਨੂੰ ਦੋ ਮੋਬਾਈਲ ਫੋਨ ਚੋਰੀ ਕਰਨ ਦਾ ਇਲਜ਼ਾਮ ਲਗਾਉਂਦਿਆਂ ਸ਼ਿਕਾਇਤ ਦਰਜ ਕਰਵਾਈ ਸੀ।

ਇਸ ਤੋਂ ਬਾਅਦ ਪੁਲਿਸ ਨੇ ਰਾਹੁਲ ਨੂੰ ਪੁੱਛਗਿੱਛ ਲਈ ਬੁਲਾਇਆ। ਬੇਟੇ ਨੂੰ ਥਾਣੇ ਲੈ ਕੇ ਗਈ ਰਾਹੁਲ ਦੀ ਮਾਂ ਦਾ ਕਹਿਣਾ ਹੈ ਕਿ ਪੁਲਿਸ ਵਾਲਿਆਂ ਨੇ ਉਨ੍ਹਾਂ ਨੂੰ ਕਿਹਾ ਕਿ ਪੁੱਛਗਿੱਛ ਤੋਂ ਬਾਅਦ ਛੱਡ ਦਿੱਤਾ ਜਾਵੇਗਾ।

ਮਾਂ ਸੀਤਾ ਦੇਵੀ ਕਹਿੰਦੀ ਹੈ, "ਪੁਲਿਸ ਨੇ ਬਾਅਦ ਵਿੱਚ ਮੇਰੇ ਬੇਟੇ ਨੂੰ ਬੇਰਹਿਮੀ ਨਾਲ ਕੁੱਟਿਆ। ਉਹ ਰੋਂਦਾ-ਗਿੜਗਿੜਾਉਂਦਾ ਰਿਹਾ, ਪਰ ਪੁਲਿਸ ਨੇ ਉਸ ਨੂੰ ਬੁਰੀ ਤਰ੍ਹਾਂ ਮਾਰਿਆ।"

ਰਾਹੁਲ ਦੀ ਭੈਣ ਦੱਸਦੀ ਹੈ ਕਿ ਜਦੋਂ ਰਾਹੁਲ ਦੀ ਤਬੀਅਤ ਵਿਗੜੀ ਤਾਂ ਪਹਿਲਾ ਇੱਥੋਂ ਹੀ ਦਵਾਈ ਲਈ ਪਰ ਜ਼ਿਆਦਾ ਤਬੀਅਤ ਖ਼ਰਾਬ ਹੋਈ ਤਾਂ ਇਲਾਜ ਲਈ ਉਨ੍ਹਾਂ ਨੂੰ ਪਲੀਆ ਦੇ ਗੁਪਤਾ ਹਸਪਤਾਲ ਵਿੱਚ ਲੈ ਗਏ। ਉੱਥੇ ਸ਼ਨੀਵਾਰ-ਐਤਵਾਰ ਦੀ ਦਰਮਿਆਨੀ ਰਾਤ ਦੋ ਵਜੇ ਰਾਹੁਲ ਨੇ ਦਮ ਤੋੜ ਦਿੱਤਾ।

Getty Images

ਹਾਲਾਂਕਿ, ਕਮਲਾਪੁਰੀ ਦੇ ਸਰਪੰਚ ਗੁਰਬਾਜ ਸਿੰਘ ਕਹਿੰਦੇ ਹਨ, "ਰਾਹੁਲ ਦੀ ਮਾਂ ਮੇਰੇ ਕੋਲ ਆਈ। ਮੈਂ ਚੌਕੀ ਗਿਆ। ਪਰ ਪੁਲਿਸ ਨੇ ਕਿਹਾ ਕਿ ਪੁੱਛਗਿੱਛ ਕਰ ਕੇ ਛੱਡ ਦੇਣਗੇ।"

"ਫਿਰ 19 ਤਰੀਕ ਨੂੰ ਪੁਲਿਸ ਨੇ ਇੱਕ ਸਮਝੌਤੇ ''ਤੇ ਦਸਤਖ਼ਤ ਕਰਵਾ ਕੇ ਉਸ ਨੂੰ ਛੱਡ ਦਿੱਤਾ। ਉਦੋਂ ਰਾਹੁਲ ਨੇ ਵੀ ਸਾਨੂੰ ਨਹੀਂ ਦੱਸਿਆ ਕਿ ਪੁਲਿਸ ਨੇ ਉਸ ਨੂੰ ਮਾਰਿਆ ਹੈ। ਫਿਰ ਉਹ ਘਰ ਆਇਆ ਤਾਂ ਉਸ ਦੇ ਚਾਚਾ ਹੋਰਾਂ ਨਾਲ ਵੀ ਕੁਝ ਝਗੜਾ ਹੋਇਆ।"

ਸਵਾਲ ਜਿਨ੍ਹਾਂ ਦਾ ਜਵਾਬ ਬਾਕੀ

ਅਜਿਹੇ ਵਿੱਚ ਪੁਲਿਸ ਦੀ ਭੂਮਿਕ ਨੂੰ ਲੈ ਕੇ ਸਵਾਲ ਉੱਠ ਰਹੇ ਹਨ ਕਿ ਜੇਕਰ 17 ਜਨਵਰੀ ਨੂੰ ਸ਼ਿਕਾਇਤ ਦੇ ਆਧਾਰ ''ਤੇ ਰਾਹੁਲ ਨੂੰ ਪੁਲਿਸ ਨੇ ਬੁਲਾਇਆ ਅਤੇ 19 ਜਨਵਰੀ ਤੱਕ ਕਸਟਡੀ ਵਿੱਚ ਕਿਉਂ ਰੱਖਿਆ ਅਤੇ ਪੁਲਿਸ ਨੇ ਜਦੋਂ ਉਸ ਨੂੰ ਘਰ ਵਾਲਿਆਂ ਨੂੰ ਸੌਂਪਿਆ ਤਾਂ ਕੀ ਰਾਹੁਲ ਦੀ ਹਾਲਤ ਠੀਕ ਸੀ।

ਇਸ ਦੇ ਨਾਲ ਹੀ ਇਹ ਵੀ ਸਵਾਲ ਉੱਠ ਰਹੇ ਹਨ ਕਿ ਰਾਹੁਲ ਦੀ 20 ਜਨਵਰੀ ਨੂੰ ਉਸ ਦੇ ਚਾਚੇ ਹੁਣਾ ਨਾਲ ਲੜਾਈ ਹੋਈ ਤਾਂ ਮੌਤ ਪੁਲਿਸ ਦੀ ਕੁੱਟਮਾਰ ਵਿੱਚ ਹੋਈ ਜਾਂ ਚਾਚੇ ਨਾਲ ਝਗੜੇ ਨਾਲ?

ਐੱਸਪੀ ਸੰਜੀਵ ਸੁਮਨ ਦਾ ਦਾਅਵਾ ਹੈ ਕਿ ਪੁਲਿਸ ਨੇ 19 ਜਨਵਰੀ ਨੂੰ ਇੱਕ ਸਮਝੌਤੇ ਤੋਂ ਬਾਅਦ ਰਾਹੁਲ ਨੂੰ ਪਰਿਵਾਰ ਵਾਲਿਆਂ ਨੂੰ ਚੰਗਾ-ਭਲਾ ਸੌਂਪਿਆ ਸੀ।

ਐੱਸਪੀ ਸੰਜੀਵ ਸੁਮਨ ਨੇ ਦੱਸਿਆ ਹੈ ਕਿ ਮ੍ਰਿਤਕ ਦੀ ਮਾਂ ਸੀਤਾ ਦੇਵੀ ਵੱਲੋਂ ਦਿੱਤੀ ਪਹਿਲੀ ਤਹਿਰੀਰ ''ਤੇ ਮ੍ਰਿਤਕ ਦੇ ਚਾਚਾ ਰਾਮਬਹਾਦੁਰ ਅਤੇ ਕਮਲਾਪੁਰੀ ਪਿੰਡ ਦੇ ਹੀ ਇੱਕ ਹੋਰ ਨੌਜਵਾਨ ਰਾਮਵੀਰ ''ਤੇ ਆਈਪੀਸੀ ਦੀ ਧਾਰਾ 304 ਵਿੱਚ ਕੇਸ ਦਰਜ ਕਰ ਲਿਆ ਹੈ।

ਉਨ੍ਹਾਂ ਨੇ ਖੀਰੀ ਪੁਲਿਸ ਦੇ ਟਵਿੱਟਰ ਹੈਂਡਲ ਅਤੇ ਮੀਡੀਆ ਨੂੰ ਜਾਰੀ ਵੀਡੀਓ ਬਿਆਨ ਵਿੱਚ ਕਿਹਾ ਹੈ ਕਿ ਹੁਣ ਦੋਵੇਂ ਤਹਿਰੀਰਾਂ ਦੇ ਆਧਾਰ ''ਤੇ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਜੇਕਰ ਪੁਲਿਸ ਵਾਲੇ ਦੋਸ਼ੀ ਪਾਏ ਗਏ ਤਾਂ ਉਨ੍ਹਾਂ ਦੇ ਖ਼ਿਲਾਫ਼ ਵੀ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਸਿਆਸੀ ਰੰਗ

ਚੋਣਾਂ ਵੇਲੇ ਖੀਰੀ ਜ਼ਿਲ੍ਹੇ ਵਿੱਚ ਜਨਜਾਤੀ ਨਾਬਾਲਗ਼ ਦੀ ਕਥਿਤ ਪੁਲਿਸ ਕੁੱਟਮਾਰ ਨਾਲ ਮੌਤ ਦਾ ਇਹ ਮਾਮਲਾ ਹੁਣ ਸਿਆਸੀ ਰੂਪ ਵੀ ਲੈਣ ਲੱਗਾ ਹੈ। ਮੁੱਖ ਤੌਰ ''ਤੇ ਭਾਜਪਾ ਦੇ ਵਿਰੋਧੀ ਦਲਾਂ ਨੇ ਇਸ ਮੁੱਦੇ ''ਤੇ ਸਰਕਾਰ ''ਤੇ ਨਿਸ਼ਾਨਾ ਲਾਇਆ ਹੈ।

https://twitter.com/samajwadiparty/status/1485282213503643649

ਸਮਾਜਵਾਦੀ ਪਾਰਟੀ ਨੇ ਆਪਣੇ ਟਵਿੱਟਰ ਹੈਂਡਲ ਨਾਲ ਲਖੀਮਪੁਰ ਵਿੱਚ 17 ਸਾਲਾ ਨਾਬਾਲਗ ਰਾਹੁਲ ਦੀ ਕਥਿਤ ਪੁਲਿਸ ਕੁੱਟਮਾਰ ਨਾਲ ਮੌਤ ''ਤੇ ਟਵੀਟ ਕੀਤਾ ਹੈ।

ਮ੍ਰਿਤਕ ਦੀ ਭੈਣ ਦਾ ਇੱਕ ਵੀਡੀਓ ਟਵੀਟ ਕਰਦੇ ਹੋਏ ਸਪਾ ਨੇ ਲਿਖਿਆ ਹੈ, "ਭਾਜਪਾ ਸਰਕਾਰ ਵਿੱਚ ਕਸਟੋਡੀਅਲ ਡੈੱਥ ਵਿੱਚ ਨੰਬਰ ਵੰਨ ਯੂਪੀ ਵਿੱਚ ਇੱਕ ਹੋਰ ਪੁਲਿਸ ਲਿਚਿੰਗ। ਮੇਰੇ ਭਰਾ ਨੂੰ ਇੰਨਾ ਕੁੱਟਿਆ ਕਿ ਉਸ ਦੀ ਜਾਨ ਚਲੀ ਗਈ।"

ਲਖੀਮਪੁਰ ਖੀਰੀ ਵਿੱਚ ਪੁਲਿਸ ਦੀ ਕੁੱਟਮਾਰ ਨਾਲ 17 ਸਾਲਾ ਨੌਜਵਾਨ ਦੀ ਮੌਤ ਬੇਹੱਦ ਦੁਖਦਾਈ, ਰੋਂਦੇ -ਬਿਲਖਦੇ ਪਰਿਵਾਰ ਵਾਲਿਆਂ ਦੀ ਫਰਿਆਦ ਸੁਣ, ਉਨ੍ਹਾਂ ਨੂੰ ਨਿਆਂ ਦੇਣ ਸੀਐੱਮ। ਜਨਤਾ ਵੋਟਾਂ ਨਾਲ ਦੇਵੇਗੀ ਜਵਾਬ।"

ਉੱਥੇ ਯੂਪੀ ਕਾਂਗਰਸ ਨੇ ਇੱਕ ਟਵੀਟ ਵਿੱਚ ਲਿਖਿਆ ਹੈ, "ਲਖੀਮਪੁਰ ਵਿੱਚ ਪੁਲਿਸ ਨੇ ਥਾਰੂ ਭਾਈਚਾਰੇ ਦੇ 17 ਸਾਲਾ ਰਾਹੁਲ ਦੀ ਹਿਰਾਸਤ ਵਿੱਚ ਕੁੱਟ-ਕੁੱਟ ਕੇ ਕਤਲ ਕਰ ਦਿੱਤਾ। ਹਿਰਾਸਤ ਵਿੱਚ ਕਤਲ ਲਈ ਯੂਪੀ ਪੁਲਿਸ ਵਾਰ-ਵਾਰ ਅਜਿਹੀ ਕਰੂਰਤਾ ਨੂੰ ਅੰਜ਼ਾਮ ਦਿੰਦੀ ਹੈ।"

"ਕਿਉਂਕਿ ਸੀਐੱਮ ਅਜੇ ਸਿੰਘ ਬਿਸ਼ਟ ਦਾ ਪੁਲਿਸ ''ਤੇ ਕੋਈ ਕੰਟ੍ਰੋਲ ਨਹੀਂ ਹੈ।"

https://twitter.com/INCUttarPradesh/status/1485238014792056841

ਐਤਵਾਰ ਦੇਰ ਸ਼ਾਮ ਪੁਲਿਸ ਨੇ ਪੈਨਲ ਬਣਾ ਕੇ, ਵੀਡੀਓਗ੍ਰਾਫੀ ਦੇ ਨਾਲ ਮ੍ਰਿਤਕ ਰਾਹੁਲ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਦੀਆਂ ਪ੍ਰਕਿਰਿਆ ਸ਼ੁਰੂ ਕੀਤੀ ਪਰ ਦੇਰ ਰਾਤ ਹੋਣ ਕਾਰਨ ਇਹ ਨਹੀਂ ਹੋ ਸਕਿਆ ਤੇ ਗੱਲ ਸੋਮਵਾਰ ''ਤੇ ਪੈ ਗਈ।

ਇਹ ਵੀ ਪੜ੍ਹੋ:

  • ਵਿਗਿਆਨੀਆਂ ਨੇ ਲੱਭਿਆ ਦਿਮਾਗ ਦਾ ਉਹ ਸੈਂਸਰ, ਜਿਸ ਕਾਰਨ ਕੱਦ ਲੰਬਾ ਹੁੰਦਾ ਹੈ
  • ਇੱਥੇ ਜੰਗਲਾਂ ''ਚ ਲੁਕਿਆ ਹੈ ''ਤਰਲ ਸੋਨੇ'' ਦਾ ਖਜ਼ਾਨਾ ਜੋ ਬਦਲ ਰਿਹਾ ਹੈ ਲੋਕਾਂ ਦੀ ਜ਼ਿੰਦਗੀ
  • ਹੋਮੁਰਜ਼ : ਇੰਦਰਧਨੁਸ਼ੀ ਟਾਪੂ ਦਾ ਕੀ ਹੈ ਰਹੱਸ, ਜਿਸ ਦੀ ਮਿੱਟੀ ਵੀ ਖਾਧੀ ਜਾ ਸਕਦੀ ਹੈ

ਇਹ ਵੀ ਦੇਖੋ:

https://www.youtube.com/watch?v=IMf2RJC09Pg

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''c6e4ed37-551f-4f02-a58c-f0f11a640029'',''assetType'': ''STY'',''pageCounter'': ''punjabi.india.story.60109369.page'',''title'': ''ਲਖੀਮਪੁਰ ਖੀਰੀ ਵਿੱਚ ਪੁਲਿਸ ਦੀ ਕਥਿਤ ਕੁੱਟਮਾਰ ਨਾਲ ਨਾਬਾਲਗ ਦੀ ਮੌਤ ਦਾ ਪੂਰਾ ਮਾਮਲਾ ਕੀ ਹੈ'',''author'': ''ਪ੍ਰਸ਼ਾਂਤ ਪਾਂਡੇ'',''published'': ''2022-01-24T13:32:13Z'',''updated'': ''2022-01-24T13:32:13Z''});s_bbcws(''track'',''pageView'');