ਕੈਨੇਡਾ-ਯੂਐੱਸ ਸਰਹੱਦ ’ਤੇ ਨਵਜੰਮੇ ਬੱਚੇ ਸਣੇ 4 ਭਾਰਤੀਆਂ ਦੀ ਮੌਤ, ਵਿਦੇਸ਼ ਮੰਤਰੀ ਜੈਸ਼ੰਕਰ ਨੇ ਜਤਾਇਆ ਦੁੱਖ - ਪ੍ਰੈੱਸ ਰੀਵਿਊ

01/22/2022 8:55:29 AM

ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਇੱਕ ਬਿਆਨ ਜਾਰੀ ਕਰਕੇ ਕੈਨੇਡਾ-ਅਮਰੀਕਾ ਸਰਹੱਦ ''ਤੇ ਹੋਈ 4 ਭਾਰਤੀਆਂ ਦੀ ਮੌਤ ''ਤੇ ਦੁੱਖ ਜ਼ਾਹਿਰ ਕੀਤਾ ਹੈ।

ਉਨ੍ਹਾਂ ਆਪਣੇ ਟਵੀਟ ''ਚ ਲਿਖਿਆ, ''''ਕੈਨੇਡਾ-ਅਮਰੀਕਾ ਸਰਹੱਦ ''ਤੇ ਇੱਕ ਨਵਜੰਮੇ ਬੱਚੇ ਸਮੇਤ 4 ਭਾਰਤੀ ਨਾਗਰਿਕਾਂ ਦੀ ਮੌਤ ਦੀ ਰਿਪੋਰਟ ਤੋਂ ਸਦਮੇ ਵਿੱਚ ਹਾਂ। ਅਸੀਂ ਅਮਰੀਕਾ ਅਤੇ ਕੈਨੇਡਾ ਵਿੱਚ ਆਪਣੇ ਰਾਜਦੂਤਾਂ ਨੂੰ ਸਥਿਤੀ ''ਤੇ ਤੁਰੰਤ ਜਵਾਬ ਦੇਣ ਲਈ ਕਿਹਾ ਹੈ।''''

https://twitter.com/DrSJaishankar/status/1484510500226756614

ਸੀਬੀਐੱਸ ਨਿਊਜ਼ ਦੀ ਖ਼ਬਰ ਮੁਤਾਬਕ, ਲੋਕਾਂ ਦਾ ਇੱਕ ਸਮੂਹ ਕੈਨੇਡਾ-ਅਮਰੀਕਾ ਦੀ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਜਿਸ ਦੌਰਾਨ ਇਹ ਹਾਦਸਾ ਵਾਪਰਿਆ। ਮਿਨੀਸੋਟਾ ਜ਼ਿਲ੍ਹੇ ਲਈ ਸੰਯੁਕਤ ਰਾਜ ਅਟਾਰਨੀ ਦੇ ਦਫ਼ਤਰ ਦੁਆਰਾ ਜਾਣਕਰੀ ਦਿੱਤੀ ਗਈ ਕਿ ਮਰਨ ਵਾਲੇ 4 ਚਾਰ ਲੋਕ ਭਾਰਤੀ ਸਨ ਜੋ ਬਾਕੀ ਸਮੂਹ ਤੋਂ ਵੱਖ ਹੋ ਗਏ ਸਨ।

ਇਹ ਹਾਦਸਾ ਬੁੱਧਵਾਰ ਨੂੰ ਵਾਪਰਿਆ ਅਤੇ ਇਸ ਮਾਮਲੇ ਵਿੱਚ ਸਟੀਵ ਸ਼ੈਂਡ ਨਾਮਕ ਫਲੋਰੀਡਾ ਦੇ ਇੱਕ ਵਿਅਕਤੀ ਨੂੰ ਮਨੁੱਖੀ ਤਸਕਰੀ ਦੇ ਇਲਜ਼ਾਮਾਂ ਹਿਰਾਸਤ ਵਿੱਚ ਵੀ ਲਿਆ ਗਿਆ ਹੈ।

ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ ਨੇ ਕਿਹਾ ਕਿ ਇਹ ਮੰਨਿਆ ਜਾ ਰਿਹਾ ਹੈ ਕਿ ਉਹ ਲੋਕ ਅਮਰੀਕਾ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਸਮੇਂ ਬਰਫੀਲੇ ਤੂਫ਼ਾਨ ਕਾਰਨ ਮਾਰੇ ਗਏ ਸਨ।

ਦਰਅਸਲ ਮਿਨੀਸੋਟਾ ਵਿੱਚ ਮੰਗਲਵਾਰ ਰਾਤ ਤੋਂ ਬੁੱਧਵਾਰ ਤੱਕ ਇੱਕ ਹਬਰਫੀਲੇ ਤੂਫ਼ਾਨ ਦੀ ਚੇਤਾਵਨੀ ਦਿੱਤੀ ਗਈ ਸੀ।

ਆਰਸੀਐੱਮਪੀ ਦੇ ਸਹਾਇਕ ਕਮਿਸ਼ਨਰ ਜੇਨ ਮੈਕਲੈਚੀ ਨੇ ਕਿਹਾ, "ਇਨ੍ਹਾਂ ਪੀੜਤਾਂ ਨੇ ਨਾ ਸਿਰਫ਼ ਠੰਡੇ ਮੌਸਮ ਦੀ ਮਾਰ ਝੱਲੀ, ਸਗੋਂ ਬਹੁਤ ਲੰਮੇ ਖੇਤਾਂ, ਭਾਰੀ ਬਰਫ਼ਬਾਰੀ ਅਤੇ ਘੁੱਪ ਹਨੇਰੇ ਦਾ ਵੀ ਸਾਹਮਣਾ ਕੀਤਾ।"

ਇਹ ਵੀ ਪੜ੍ਹੋ:

  • ਅਮਰੀਕਾ ''ਚ 5ਜੀ ਕਾਰਨ ਏਅਰ ਇੰਡੀਆ ਸਮੇਤ ਏਅਰਲਾਈਨਜ਼ ਕਿਉਂ ਫਿ਼ਕਰਮੰਦ ਹੋ ਕੇ ਉਡਾਣਾਂ ਰੱਦ ਕਰ ਰਹੀਆਂ ਹਨ
  • ਉਸ ਪਾਕਿਸਤਾਨੀ ਦੀ ਕਹਾਣੀ ਜੋ ਕਥਿਤ ਪਿਆਰ ਲਈ ਸਰਹੱਦ ਟੱਪ ਕੇ ਭਾਰਤ ਪਹੁੰਚਿਆ
  • ਗਣਤੰਤਰ ਦਿਵਸ ’ਤੇ ਝਾਂਕੀਆਂ ਬਾਰੇ ਇਹ ਸੂਬੇ ਕੇਂਦਰ ਤੋਂ ਨਰਾਜ਼, ਇਸ ਪ੍ਰਕਿਰਿਆ ਤਹਿਤ ਝਾਂਕੀਆਂ ਚੁਣੀਆਂ ਜਾਂਦੀਆਂ

ਭਾਰਤ ਸਰਕਾਰ ਨੇ 35 ਯੂਟਿਊਬ ਚੈਨਲ ਕੀਤੇ ਬਲੌਕ

ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਜਾਣਕਾਰੀ ਦਿੱਤੀ ਹੈ ਭਾਰਤ ਸਰਕਾਰ ਨੇ ਗਲਤ ਜਾਣਕਾਰੀ ਫੈਲਾਉਣ ਲਈ 35 ਯੂ-ਟਿਊਬ ਚੈਨਲ, ਦੋ ਟਵਿੱਟਰ ਅਕਾਊਂਟ, ਦੋ ਇੰਸਟਾਗ੍ਰਾਮ ਅਕਾਊਂਟ, ਦੋ ਵੈੱਬਸਾਈਟਾਂ ਅਤੇ ਇੱਕ ਫੇਸਬੁੱਕ ਅਕਾਊਂਟ ਨੂੰ ਬਲੌਕ ਕਰ ਦਿੱਤਾ ਹੈ।

ਖ਼ਬਰ ਏਜੰਸੀ ਪੀਟੀਆਈ ਐ ਦੀ ਖ਼ਬਰ ਮੁਤਾਬਕ, ਮੰਤਰਾਲੇ ਦੇ ਸੰਯੁਕਤ ਸਕੱਤਰ ਵਿਕਰਮ ਸਹਾਏ ਨੇ ਦੱਸਿਆ, "ਇਨ੍ਹਾਂ ਸਾਰੇ ਖਾਤਿਆਂ ਵਿੱਚ ਇੱਕ ਸਮਾਨ ਗੱਲ ਇਹ ਹੈ ਕਿ ਇਹ ਪਾਕਿਸਤਾਨ ਤੋਂ ਸੰਚਾਲਿਤ ਹੁੰਦੇ ਹਨ ਅਤੇ ਭਾਰਤ ਵਿਰੋਧੀ ਫਰਜ਼ੀ ਖ਼ਬਰਾਂ ਅਤੇ ਹੋਰ ਸਮੱਗਰੀ ਫੈਲਾਉਂਦੇ ਹਨ।"

Getty Images
ਸੰਕੇਤਕ ਤਸਵੀਰ

ਮੰਤਰਾਲੇ ਨੇ ਦੂਰਸੰਚਾਰ ਵਿਭਾਗ ਰਾਹੀਂ, ਸਬੰਧਤ ਸੋਸ਼ਲ ਮੀਡੀਆ ਵਿਚੋਲਿਆਂ ਅਤੇ ਇੰਟਰਨੈੱਟ ਸੇਵਾ ਦੇਣ ਵਾਲਿਆਂ ਨੂੰ ਇਨ੍ਹਾਂ ਸਾਰੇ ਖਾਤਿਆਂ ਨੂੰ ਬਲੌਕ ਕਰਨ ਦੇ ਆਦੇਸ਼ ਜਾਰੀ ਕੀਤੇ ਹਨ।

ਮੰਤਰਾਲੇ ਨੇ ਕਿਹਾ, "ਬਲੌਕ ਕੀਤੇ ਖਾਤਿਆਂ ਵਿੱਚ ਭਾਰਤੀ ਹਥਿਆਰਬੰਦ ਬਲਾਂ, ਕਸ਼ਮੀਰ, ਦੂਜੇ ਦੇਸ਼ਾਂ ਨਾਲ ਭਾਰਤ ਦੇ ਵਿਦੇਸ਼ੀ ਸਬੰਧਾਂ ਅਤੇ ਸਾਬਕਾ ਸੀਡੀਐੱਸ ਬਿਪਿਨ ਰਾਵਤ ਦੀ ਮੌਤ ਬਾਰੇ ਸਮੱਗਰੀ ਹੈ।"

''ਸੱਚ ਨਹੀਂ'' ਹਨ ਕੋਹਲੀ ਨੂੰ ਕਾਰਨ ਦੱਸੋ ਨੋਟਿਸ ਭੇਜਣ ਵਾਲੀਆਂ ਖਬਰਾਂ: ਗਾਂਗੁਲੀ

ਹਾਲ ਹੀ ''ਚ ਖ਼ਬਰਾਂ ਆ ਰਹੀਆਂ ਸਨ ਕਿ ਸੌਰਵ ਗਾਂਗੁਲੀ ਦੱਖਣੀ ਅਫਰੀਕਾ ਸੀਰੀਜ਼ ਤੋਂ ਪਹਿਲਾਂ ਵਿਰਾਟ ਕੋਹਲੀ ਨੂੰ ਕਾਰਨ ਦੱਸੋ ਨੋਟਿਸ ਭੇਜਣਾ ਚਾਹੁੰਦੇ ਹਨ, ਪਰ ਗਾਂਗੁਲੀ ਨੇ ਅਜਿਹੀ ਗੱਲ ਤੋਂ ਇਨਕਾਰ ਕੀਤਾ ਹੈ।

Getty Images

ਖ਼ਬਰ ਏਜੰਸੀ ਏਐੱਨਆਈ ਦੀ ਰਿਪੋਰਟ ਮੁਤਾਬਕ, ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਦੇ ਪ੍ਰਧਾਨ ਗਾਂਗੁਲੀ ਨੇ ਕਿਹਾ ਕਿ ਇਹ ਰਿਪੋਰਟਾਂ ''ਸੱਚ ਨਹੀਂ'' ਨਹੀਂ ਹਨ।

ਵੀਰਵਾਰ ਨੂੰ ਮੀਡੀਆ ਵਿੱਚ ਰਿਪੋਰਟਾਂ ਸਾਹਮਣੇ ਆਈਆਂ ਸਨ ਕਿ ਸਾਬਕਾ ਟੈਸਟ ਕਪਤਾਨ ਨੇ ਜਨਤਕ ਖੇਤਰ ਵਿੱਚ ਵਨਡੇ ਕਪਤਾਨ ਦੇ ਤੌਰ ''ਤੇ ਉਨ੍ਹਾਂ ਨੂੰ ਹਟਾਉਣ ਦੀਆਂ ਘਟਨਾਵਾਂ ਬਾਰੇ ਗੱਲ ਕੀਤੀ ਸੀ, ਜਿਸ ਸਬੰਧੀ ਗਾਂਗੁਲੀ ਵਿਰਾਟ ਕੋਹਲੀ ਨੂੰ ਕਾਰਨ ਦੱਸੋ ਨੋਟਿਸ ਭੇਜਣਾ ਚਾਹੁੰਦੇ ਸਨ।

ਜਦੋਂ ਏਜੰਸੀ ਨੇ ਇਨ੍ਹਾਂ ਰਿਪੋਰਟਾਂ ਸਬੰਧੀ ਟਿੱਪਣੀ ਲਈ ਗਾਂਗੁਲੀ ਨਾਲ ਸੰਪਰਕ ਕੀਤਾ, ਤਾਂ ਉਨ੍ਹਾਂ ਨੇ ਜਵਾਬ ਦਿੱਤਾ: "ਸੱਚ ਨਹੀਂ।"

ਇਹ ਵੀ ਪੜ੍ਹੋ:

  • ਵਿਗਿਆਨੀਆਂ ਨੇ ਲੱਭਿਆ ਦਿਮਾਗ ਦਾ ਉਹ ਸੈਂਸਰ, ਜਿਸ ਕਾਰਨ ਕੱਦ ਲੰਬਾ ਹੁੰਦਾ ਹੈ
  • ਇੱਥੇ ਜੰਗਲਾਂ ''ਚ ਲੁਕਿਆ ਹੈ ''ਤਰਲ ਸੋਨੇ'' ਦਾ ਖਜ਼ਾਨਾ ਜੋ ਬਦਲ ਰਿਹਾ ਹੈ ਲੋਕਾਂ ਦੀ ਜ਼ਿੰਦਗੀ
  • ਹੋਮੁਰਜ਼ : ਇੰਦਰਧਨੁਸ਼ੀ ਟਾਪੂ ਦਾ ਕੀ ਹੈ ਰਹੱਸ, ਜਿਸ ਦੀ ਮਿੱਟੀ ਵੀ ਖਾਧੀ ਜਾ ਸਕਦੀ ਹੈ

ਇਹ ਵੀ ਦੇਖੋ:

https://www.youtube.com/watch?v=PofwRytSQwk

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''53b744de-5bc7-4f46-bf68-d5567a9708e7'',''assetType'': ''STY'',''pageCounter'': ''punjabi.india.story.60094063.page'',''title'': ''ਕੈਨੇਡਾ-ਯੂਐੱਸ ਸਰਹੱਦ ’ਤੇ ਨਵਜੰਮੇ ਬੱਚੇ ਸਣੇ 4 ਭਾਰਤੀਆਂ ਦੀ ਮੌਤ, ਵਿਦੇਸ਼ ਮੰਤਰੀ ਜੈਸ਼ੰਕਰ ਨੇ ਜਤਾਇਆ ਦੁੱਖ - ਪ੍ਰੈੱਸ ਰੀਵਿਊ'',''published'': ''2022-01-22T03:22:15Z'',''updated'': ''2022-01-22T03:22:15Z''});s_bbcws(''track'',''pageView'');