ਇੰਡੀਆ ਗੇਟ ’ਤੇ 50 ਸਾਲਾਂ ਤੋਂ ਬਲ਼ ਰਹੀ ਅਮਰ ਜਵਾਨ ਜਯੋਤੀ ਨੂੰ ਕਿਉਂ ਹਟਾਇਆ ਜਾ ਰਿਹਾ ਹੈ - ਪ੍ਰੈੱਸ ਰੀਵਿਊ

01/21/2022 9:10:29 AM

ਪਿਛਲੇ 50 ਸਾਲਾਂ ਤੋਂ ਇੰਡੀਆ ਗੇਟ ''ਤੇ ਲਗਾਤਾਰ ਬਲ਼ਦੀ ਹੋਈ ਅਮਰ ਜਵਾਨ ਜਯੋਤੀ ਦੀ ਲਾਟ ਹੁਣ ਸਦਾ ਲਈ ਬੁਝ ਜਾਵੇਗੀ। ਗਣਤੰਤਰ ਦਿਵਸ ਤੋਂ ਕੁਝ ਦਿਨ ਪਹਿਲਾਂ ਸ਼ੁੱਕਰਵਾਰ ਨੂੰ ਇਸ ਜਯੋਤੀ ਨੂੰ ਇੱਕ ਪ੍ਰੋਗਰਾਮ ਵਿੱਚ ਰਾਸ਼ਟਰੀ ਯੁੱਧ ਸਮਾਰਕ ਦੀ ਮਸ਼ਾਲ ਨਾਲ ਹੀ ਮਿਲਾ ਦਿੱਤਾ ਜਾਵੇਗਾ।

ਖ਼ਬਰ ਏਜੰਸੀ ਪੀਟੀਆਈ ਨੇ ਵੀ ਆਪਣੇ ਟਵੀਟ ਰਾਹੀਂ ਇਸ ਖ਼ਬਰ ਦੀ ਪੁਸ਼ਟੀ ਕੀਤੀ ਹੈ।

https://twitter.com/PTI_News/status/1484187602383413248

ਇੰਡੀਆ ਗੇਟ ਬ੍ਰਿਟਿਸ਼ ਸਰਕਾਰ ਦੁਆਰਾ 1914 ਅਤੇ 1921 ਦੇ ਵਿਚਕਾਰ ਪਹਿਲੇ ਵਿਸ਼ਵ ਯੁੱਧ ਵਿੱਚ ਸ਼ਹੀਦ ਹੋਏ ਬ੍ਰਿਟਿਸ਼ ਭਾਰਤੀ ਫੌਜ ਦੇ ਸੈਨਿਕਾਂ ਦੀ ਯਾਦ ਵਿੱਚ ਬਣਾਇਆ ਗਿਆ ਸੀ।

ਫਿਰ ਸਾਲ 1972 ਵਿੱਚ, ਭਾਰਤ-ਪਾਕਿਸਤਾਨ ਦੀ 1971 ਦੀ ਜੰਗ ''ਚ ਸ਼ਹੀਦ ਹੋਏ ਭਾਰਤੀ ਸੈਨਿਕਾਂ ਦੀ ਯਾਦ ''ਚ ਅਮਰ ਜਵਾਨ ਜਯੋਤੀ ਨੂੰ ਪ੍ਰਕਾਸ਼ਮਾਨ ਕੀਤਾ ਗਿਆ ਸੀ। ਉਦੋਂ ਤੋਂ ਹੁਣ ਤੱਕ ਇਹ ਲਗਾਤਾਰ ਚੱਲ ਰਹੀ ਹੈ। ਇਸ ਦਾ ਉਦਘਾਟਨ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਕੀਤਾ ਸੀ।

25 ਫਰਵਰੀ 2019 ਨੂੰ ਨੈਸ਼ਨਲ ਵਾਰ ਮੈਮੋਰੀਅਲ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ ਸੀ।

ਇਹ ਵੀ ਪੜ੍ਹੋ:

  • ਕੋਰੋਨਾਵਾਇਰਸ ਕਿਵੇਂ ਲੋਕਾਂ ਦੀ ਮਾਨਸਿਕ ਸਿਹਤ ’ਤੇ ਅਸਰ ਪਾ ਰਿਹਾ ਹੈ
  • ਓਮੀਕਰੋਨ ਖ਼ਿਲਾਫ਼ ਟੀਕੇ ਦੀ ਤੀਜੀ ਖੁਰਾਕ ਕਿੰਨੀ ਕਾਰਗਰ, ਨਤੀਜੇ ਇਹ ਦੱਸਦੇ ਹਨ
  • ਕੋਰੋਨਾ ਪੌਜ਼ਿਟਿਵ ਹੋਣ ਦਾ ਸ਼ੱਕ ਹੈ ਤਾਂ ਇਨ੍ਹਾਂ 7 ਗੱਲਾਂ ਦਾ ਧਿਆਨ ਰੱਖੋ

ਐੱਫਆਈਆਰ ਦਾ ਇੱਕੋ-ਇੱਕ ਮਕਸਦ ਮੈਨੂੰ ਤਸ਼ੱਦਦ ਦੇਣਾ ਹੈ- ਬਿਕਰਮ ਸਿੰਘ ਮਜੀਠੀਆ

ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਇੱਕ ਅਰਜ਼ੀ ਦਾਇਰ ਕਰਕੇ ਇਲਜ਼ਾਮ ਲਗਾਇਆ ਹੈ ਕਿ ਉਨ੍ਹਾਂ ਖ਼ਿਲਾਫ਼ ਐੱਫਆਈਆਰ ਦਰਜ ਕਰਨ ਦਾ ਇੱਕੋ-ਇੱਕ ਮਕਸਦ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਕੇ ਤਸ਼ੱਦਦ ਦੇਣਾ ਹੈ।

ਮਜੀਠੀਆ ''ਤੇ ਐੱਨਡੀਪੀਐਸ ਦੇ ਡਰੱਗਸ ਕੇਸ ਵਿੱਚ ਪੰਜਾਬ ਪੁਲਿਸ ਦੁਆਰਾ ਐੱਫਆਈਆਰ ਦਰਜ ਕੀਤੀ ਗਈ ਹੈ ਅਤੇ ਇਸ ਸਮੇਂ ਉਹ ਅੰਤਰਿਮ ਜ਼ਮਾਨਤ ''ਤੇ ਹਨ। ਹਾਈ ਕੋਰਟ ਨੇ ਉਨ੍ਹਾਂ ਨੂੰ ਜਾਂਚ ਵਿਚ ਸਹਿਯੋਗ ਕਰਨ ਦੀ ਸ਼ਰਤ ''ਤੇ ਅੰਤਰਿਮ ਜ਼ਮਾਨਤ ਦਿੱਤੀ ਹੈ। ਹੁਣ ਇਸ ਮਾਮਲੇ ਦੀ ਸੁਣਵਾਈ 24 ਜਨਵਰੀ ਨੂੰ ਹੋਣੀ ਹੈ।

ਇੰਡਿਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ, ਮਜੀਠੀਆ ਨੇ ਆਪਣੀ ਅਰਜ਼ੀ ਵਿੱਚ ਹਾਈ ਕੋਰਟ ਅੱਗੇ ਤਤਕਾਲੀ ਡੀਜੀਪੀ ਸਿਧਾਰਥ ਚਟੋਪਾਧਿਆਏ ਦੁਆਰਾ ਸਬ-ਇੰਸਪੈਕਟਰ ਨੂੰ ਤਰੱਕੀ ਦੇਣ ਲਈ ਆਪਣੀਆਂ ਵਿਸ਼ੇਸ਼ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ 27 ਦਸੰਬਰ, 2021 ਦੇ ਹੁਕਮ ਨੂੰ ਰਿਕਾਰਡ ਕਰਨ ਦੀ ਇਜਾਜ਼ਤ ਮੰਗੀ ਹੈ।

ਅਰਜ਼ੀ ਵਿੱਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ''ਤੇ ਵੀ ਕਾਨੂੰਨ ਦੀ ਪ੍ਰਕਿਰਿਆ ਨੂੰ ਪ੍ਰਭਾਵਿਤ ਕਰਨ ਦਾ ਇਲਜ਼ਾਮ ਹੈ।

ਬੱਚਿਆਂ ਅਤੇ ਕਿਸ਼ੋਰਾਂ ਵਿੱਚ ਕੋਵਿਡ-19 ਦੇ ਪ੍ਰਬੰਧਨ ਲਈ ਦਿਸ਼ਾ-ਨਿਰਦੇਸਸ਼ਾਂ ਵਿੱਚ ਬਦਲਾਅ

ਸਿਹਤ ਮੰਤਰਾਲੇ ਨੇ ਵੀਰਵਾਰ ਨੂੰ ਬੱਚਿਆਂ ਅਤੇ ਕਿਸ਼ੋਰਾਂ ਵਿੱਚ ''ਕੋਵਿਡ-19 ਦੇ ਪ੍ਰਬੰਧਨ ਲਈ ਵਿਆਪਕ ਦਿਸ਼ਾ ਨਿਰਦੇਸ਼'' ਵਿੱਚ ਸੋਧ ਕਰਦਿਆਂ ਕਿਹਾ ਹੈ ਕਿ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ, ਲਾਗ ਦੀ ਗੰਭੀਰਤਾ ਦੇ ਬਾਵਜੂਦ ਐਂਟੀਵਾਇਰਲ ਜਾਂ ਮੋਨੋਕਲੋਨਲ ਐਂਟੀਬਾਡੀਜ਼ ਦੀ ਵਰਤੋਂ ਨਹੀਂ ਕੀਤੀ ਜਾਣੀ ਚਾਹੀਦੀ।

Getty Images
ਨਿਰਦੇਸ਼ਾਂ ਅਨੁਸਾਰ ਬੱਚਿਆਂ ਨੂੰ ਰੁਟੀਨ ਚਾਈਲਡ ਕੇਅਰ, ਉਚਿਤ ਟੀਕਾਕਰਨ (ਜੇਕਰ ਯੋਗ ਹੋਵੇ), ਪੋਸ਼ਣ ਸੰਬੰਧੀ ਸਲਾਹ ਅਤੇ ਮਨੋਵਿਗਿਆਨਕ ਸਹਾਇਤਾ ਮਿਲਣੀ ਚਾਹੀਦੀ ਹੈ

ਦਿ ਹਿੰਦੂ ਦੀ ਖ਼ਬਰ ਮੁਤਾਬਕ, ਦਿਸ਼ਾ-ਨਿਰਦੇਸ਼ਾਂ ਵਿੱਚ ਕਿਸ਼ੋਰਾਂ ਦੇ ਸਮੂਹ ਨੂੰ ਸ਼ਾਮਲ ਕਰਦੇ ਹੋਏ ਮੰਤਰਾਲੇ ਨੇ ਕਿਹਾ ਕਿ ਬੱਚਿਆਂ ਵਿੱਚ ਮਲਟੀ-ਸਿਸਟਮ ਇਨਫਲੇਮੇਟਰੀ ਸਿੰਡਰੋਮ (ਐੱਮਆਈਐੱਸ-ਸੀ) ਦੀ ਜਾਂਚ ਲਈ, ਕੋਵਿਡ -19 ਐਂਟੀਬਾਡੀਜ਼ ਵਿੱਚ ਇੱਕ ਵੱਖਰੇ ਵਾਧੇ ਦੀ ਵਿਆਖਿਆ ਕਰਦੇ ਸਮੇਂ ਸਾਵਧਾਨੀ ਵਰਤੀ ਜਾਣੀ ਚਾਹੀਦੀ ਹੈ।

ਦਿਸ਼ਾ-ਨਿਰਦੇਸ਼ਾਂ ਵਿੱਚ ਕਿਹਾ ਗਿਆ ਹੈ ਕਿ ਐਂਟੀਕੋਆਗੂਲੈਂਟਸ ਨਿਯਮਤ ਤੌਰ ''ਤੇ ਨਹੀਂ ਦਰਸਾਏ ਜਾਂਦੇ ਹਨ ਅਤੇ ਸਾਰੇ ਹਸਪਤਾਲ ਵਿੱਚ ਦਾਖਲ ਬੱਚਿਆਂ ਦਾ ਥ੍ਰੋਮੋਬਸਿਸ ਦੇ ਜੋਖਮ ਲਈ ਮੁਲਾਂਕਣ ਕੀਤਾ ਜਾਣਾ ਚਾਹੀਦਾ ਹੈ ਅਤੇ ਇਸਦਾ ਧਿਆਨ ਰੱਖਿਆ ਜਾਣਾ ਚਾਹੀਦਾ ਹੈ।

ਕੋਵਿਡ-19 ਦੀ ਲਾਗ ਤੋਂ ਬਾਅਦ ਵਾਲੀ ਦੇਖਭਾਲ ਬਾਰੇ ਸੱਤ ਪੰਨਿਆਂ ਦੇ ਇਸ ਦਸਤਾਵੇਜ਼ ਵਿੱਚ ਕਿਹਾ ਗਿਆ ਹੈ ਕਿ ਲੱਛਣ ਰਹਿਤ ਲਾਗ ਜਾਂ ਹਲਕੀ ਬਿਮਾਰੀ ਵਾਲੇ ਬੱਚਿਆਂ ਨੂੰ ਰੁਟੀਨ ਚਾਈਲਡ ਕੇਅਰ, ਉਚਿਤ ਟੀਕਾਕਰਨ (ਜੇਕਰ ਯੋਗ ਹੋਵੇ), ਪੋਸ਼ਣ ਸੰਬੰਧੀ ਸਲਾਹ ਅਤੇ ਮਨੋਵਿਗਿਆਨਕ ਸਹਾਇਤਾ ਮਿਲਣੀ ਚਾਹੀਦੀ ਹੈ।

ਇਸ ਤੋਂ ਇਲਾਵਾ, ਦਰਮਿਆਨੇ ਤੋਂ ਗੰਭੀਰ ਕੋਵਿਡ-19 ਵਾਲੇ ਬੱਚਿਆਂ ਲਈ, ਹਸਪਤਾਲ ਤੋਂ ਡਿਸਚਾਰਜ ਹੋਣ ਮਗਰੋਂ ਮਾਤਾ-ਪਿਤਾ/ਦੇਖਭਾਲ ਕਰਨ ਵਾਲਿਆਂ ਨੂੰ ਲਗਾਤਾਰ/ਬਦਲਦੀ ਸਾਂਹ ਦੀ ਮੁਸ਼ਕਲ ਲਈ ਨਿਗਰਾਨੀ ਦੀ ਸਲਾਹ ਦਿੱਤੀ ਜਾਣੀ ਚਾਹੀਦੀ ਹੈ ਅਤੇ ਬੱਚੇ ਨੂੰ ਮੁੜ ਸੁਵਿਧਾ ''ਚ ਲਿਆਉਣ ਲਈ ਸੰਕੇਤ ਦਿੱਤੇ ਜਾਣੇ ਚਾਹੀਦੇ ਹਨ।

ਇਹ ਵੀ ਪੜ੍ਹੋ:

  • ਵਿਗਿਆਨੀਆਂ ਨੇ ਲੱਭਿਆ ਦਿਮਾਗ ਦਾ ਉਹ ਸੈਂਸਰ, ਜਿਸ ਕਾਰਨ ਕੱਦ ਲੰਬਾ ਹੁੰਦਾ ਹੈ
  • ਇੱਥੇ ਜੰਗਲਾਂ ''ਚ ਲੁਕਿਆ ਹੈ ''ਤਰਲ ਸੋਨੇ'' ਦਾ ਖਜ਼ਾਨਾ ਜੋ ਬਦਲ ਰਿਹਾ ਹੈ ਲੋਕਾਂ ਦੀ ਜ਼ਿੰਦਗੀ
  • ਹੋਮੁਰਜ਼ : ਇੰਦਰਧਨੁਸ਼ੀ ਟਾਪੂ ਦਾ ਕੀ ਹੈ ਰਹੱਸ, ਜਿਸ ਦੀ ਮਿੱਟੀ ਵੀ ਖਾਧੀ ਜਾ ਸਕਦੀ ਹੈ

ਇਹ ਵੀ ਦੇਖੋ:

https://www.youtube.com/watch?v=M52H8D2_LqU

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''4989e761-9206-4b8f-9870-04c3b372b82d'',''assetType'': ''STY'',''pageCounter'': ''punjabi.india.story.60078756.page'',''title'': ''ਇੰਡੀਆ ਗੇਟ ’ਤੇ 50 ਸਾਲਾਂ ਤੋਂ ਬਲ਼ ਰਹੀ ਅਮਰ ਜਵਾਨ ਜਯੋਤੀ ਨੂੰ ਕਿਉਂ ਹਟਾਇਆ ਜਾ ਰਿਹਾ ਹੈ - ਪ੍ਰੈੱਸ ਰੀਵਿਊ'',''published'': ''2022-01-21T03:28:29Z'',''updated'': ''2022-01-21T03:28:29Z''});s_bbcws(''track'',''pageView'');