ਅਮਰੀਕਾ ''''ਚ 5ਜੀ ਤਕਨੀਕ: ਏਅਰ ਇੰਡੀਆ ਸਮੇਤ ਕਈ ਏਅਰਲਾਈਨਜ਼ ਕਿਉਂ ਫਿ਼ਕਰਮੰਦ ਹੋ ਕੇ ਉਡਾਣਾਂ ਰੱਦ ਕਰ ਰਹੀਆਂ ਹਨ

01/21/2022 8:10:29 AM

Getty Images

ਅਮਰੀਕਾ ''ਚ ਨਵੀਂ 5ਜੀ ਸੇਵਾ ਹਵਾਈ ਜਹਾਜ਼ ਦੇ ਯਾਤਰੀਆਂ ਅਤੇ ਏਅਰਲਾਈਨਜ਼ ਲਈ ਵੱਡੀ ਪਰੇਸ਼ਾਨੀ ਦਾ ਕਾਰਨ ਬਣ ਰਹੀ ਹੈ। ਇਸ ਦੇ ਕਾਰਨ ਭਾਰਤ ਸਮੇਤ ਦੁਨੀਆਂ ਦੇ ਕਈ ਦੇਸ਼ਾਂ ਤੋਂ ਅਮਰੀਕਾ ਆਉਣ-ਜਾਣ ਵਾਲੇ ਹਜ਼ਾਰਾਂ ਯਾਤਰੀ ਅਤੇ ਕਈ ਉਡਾਣਾਂ ਪ੍ਰਭਾਵਿਤ ਹੋਈਆਂ ਹਨ।

ਨਿਊਜ਼ ਏਜੰਸੀ ਪੀਟੀਆਈ ਮੁਤਾਬਕ ਏਅਰ ਇੰਡੀਆ ਸਮੇਤ ਕਈ ਅੰਤਰਰਾਸ਼ਟਰੀ ਏਅਰਲਾਈਨਜ਼ ਨੇ ਬੁੱਧਵਾਰ ਨੂੰ ਅਮਰੀਕਾ ਨਾਲ ਸਬੰਧਤ ਉਡਾਣਾਂ ਰੱਦ ਕਰ ਦਿੱਤੀਆਂ ਹਨ।

ਇਸ ਫੈਸਲੇ ਦੇ ਨਾਲ ਹੀ ਹਵਾਈ ਜਹਾਜ਼ ਕੰਪਨੀਆਂ ਨੇ ਚੇਤਾਵਨੀ ਦਿੱਤੀ ਹੈ ਕਿ ''5ਜੀ ਫੋਨ ਸੇਵਾ ਦੇ ਸਿਗਨਲ ਜਹਾਜ਼ ਦੇ ਨੇਵੀਗੇਸ਼ਨ ਸਿਸਟਮ ਵਿੱਚ ਦਖਲ'' ਦੇ ਸਕਦੇ ਹਨ।

ਇਸ ਨੂੰ ਦੇਖਦਿਆਂ ਯੂਐਸ ਮੋਬਾਈਲ ਨੈਟਵਰਕ ਏਟੀਐਂਡਟੀ ਅਤੇ (Verizon) ਵੇਰੀਜ਼ੋਨ ਅਮਰੀਕਾ ਦੇ ਕੁਝ ਹਵਾਈ ਅੱਡਿਆਂ ''ਤੇ ਆਪਣੀ 5G ਸੇਵਾ ਸ਼ੁਰੂ ਕਰਨ ਨੂੰ ਮੁਲਤਵੀ ਕਰਨ ਲਈ ਸਹਿਮਤ ਹੋ ਗਏ ਹਨ। ਇਹ ਸੇਵਾ ਬੁੱਧਵਾਰ ਨੂੰ ਹੋਰ ਥਾਵਾਂ ''ਤੇ ਸ਼ੁਰੂ ਹੋਣ ਵਾਲੀ ਸੀ।

ਪਰ ਯੂਐੱਸ ਦੀਆਂ ਦਸ ਪ੍ਰਮੁੱਖ ਏਅਰਲਾਈਨਾਂ ਦਾ ਕਹਿਣਾ ਹੈ ਕਿ ਇਹ ਨਵੀਂ ਤਕਨੀਕ ਹਜ਼ਾਰਾਂ ਉਡਾਣਾਂ ਵਿੱਚ ਦੇਰੀ ਦਾ ਕਾਰਨ ਬਣ ਸਕਦੀ ਹੈ।

https://twitter.com/airindiain/status/1483509249376329731

ਏਅਰ ਇੰਡੀਆ ਨੇ ਵੀ ਇਸ ਬਾਰੇ ਟਵਿੱਟਰ ''ਤੇ ਜਾਣਕਾਰੀ ਦਿੱਤੀ ਹੈ ਕਿ ਅਮਰੀਕਾ ''ਚ 5ਜੀ ਸੇਵਾ ਲਾਗੂ ਹੋਣ ਕਾਰਨ ਉਹ 19 ਜਨਵਰੀ 2022 (ਬੁੱਧਵਾਰ) ਨੂੰ ਕਿਹੜੀਆਂ ਉਡਾਣਾਂ ਰੱਦ ਕਰ ਰਹੇ ਹਨ।

ਜਯੰਤ ਰਾਜ ਉਨ੍ਹਾਂ ਪ੍ਰੇਸ਼ਾਨ ਯਾਤਰੀਆਂ ਵਿੱਚੋਂ ਇੱਕ ਹਨ, ਜਿਨ੍ਹਾਂ ਨੇ ਬੁੱਧਵਾਰ ਨੂੰ ਨਿਊਯਾਰਕ ਤੋਂ ਨਵੀਂ ਦਿੱਲੀ ਲਈ ਏਅਰ ਇੰਡੀਆ ਦੀ ਉਡਾਣ ਵਿੱਚ ਸਵਾਰ ਹੋਣਾ ਸੀ ਪਰ ਹੁਣ ਇਹ ਉਡਾਣ ਰੱਦ ਕਰ ਦਿੱਤੀ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਮੰਗਲਵਾਰ ਨੂੰ ਕੀਤੇ ਗਏ ਟਵੀਟ ਤੋਂ ਇਹ ਜਾਣਕਾਰੀ ਮਿਲੀ ਹੈ।

ਅਜਿਹੇ ਕਈ ਹੋਰ ਯਾਤਰੀਆਂ ਨੇ ਮੀਡੀਆ ਨਾਲ ਆਪਣੀਆਂ ਸਮੱਸਿਆਵਾਂ ਸਾਂਝੀਆਂ ਕੀਤੀਆਂ ਹਨ।

ਏਅਰ ਇੰਡੀਆ ਤੋਂ ਇਲਾਵਾ ਕਈ ਹੋਰ ਏਅਰਲਾਈਨਜ਼ ਨੇ ਵੀ 5ਜੀ ਸੇਵਾ ਲਾਗੂ ਹੋਣ ਕਾਰਨ ਉਡਾਣਾਂ ਰੱਦ ਹੋਣ ਦੀ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ:

  • ਮੈਟਾਵਰਸ ਕੀ ਹੈ, ਜਿਸ ਨੂੰ ਇੰਨਰਨੈੱਟ ਦਾ ਭਵਿੱਖ ਕਿਹਾ ਜਾ ਰਿਹਾ ਹੈ
  • ਮੰਗਲ ਗ੍ਰਹਿ ਉੱਤੇ ਜਾਣ ਤੋਂ ਕਿਉਂ ਡਰਨ ਲੱਗ ਪਏ ਵਿਗਿਆਨੀ
  • ਕੋਰੋਨਾ ਮਹਾਮਾਰੀ ਸਮੇਂ ਕਿਵੇਂ ਖੁਸ਼ਹਾਲ ਬਣਿਆ ਹੋਇਆ ਹੈ ਖਾੜੀ ਦੇਸ਼ ਦਾ ਇਹ ਸ਼ਹਿਰ

ਏਅਰਲਾਈਨਜ਼ ਨੇ ਕੀ ਚੇਤਾਵਨੀ ਦਿੱਤੀ ਹੈ

ਅਮਰੀਕਾ ਦੀਆਂ 10 ਸਭ ਤੋਂ ਵੱਡੀਆਂ ਏਅਰਲਾਈਨਾਂ ਨੇ 5ਜੀ ਮੋਬਾਈਲ ਫ਼ੋਨ ਸੇਵਾਵਾਂ ਸ਼ੁਰੂ ਕਰਨ ਵਿਰੁੱਧ ਚੇਤਾਵਨੀ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਨਾਲ ਜਹਾਜ਼ ਦੀ ਉਡਾਣ ਵਿੱਚ "ਵੱਡੀ ਰੁਕਾਵਟ" ਆ ਸਕਦੀ ਹੈ।

ਵੇਰੀਜੋਨ ਅਤੇ ਏਟੀਐਂਡਟੀ ਦੀਆਂ 5G ਮੋਬਾਈਲ ਫ਼ੋਨ ਸੇਵਾਵਾਂ ਬੁੱਧਵਾਰ ਨੂੰ ਸ਼ੁਰੂ ਹੋ ਰਹੀਆਂ ਹਨ। ਇਸ ਦੌਰਾਨ ਇਨ੍ਹਾਂ ਕੰਪਨੀਆਂ ਨੇ ਕਿਹਾ ਹੈ ਕਿ ਉਹ ਕੁਝ ਹਵਾਈ ਅੱਡਿਆਂ ਦੇ ਟਾਵਰਾਂ ''ਤੇ ਸੇਵਾਵਾਂ ਦੇਰੀ ਨਾਲ ਸ਼ੁਰੂ ਕਰਨ ਲਈ ਸਹਿਮਤ ਹਨ।

ਅਮਰੀਕਾ ਵਿੱਚ ਰਾਸ਼ਟਰਪਤੀ ਜੋਅ ਬਾਇਡਨ ਦੇ ਪ੍ਰਸ਼ਾਸਨ ਨੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ।

ਏਅਰਲਾਈਨਜ਼ ਨੂੰ ਡਰ ਹੈ ਕਿ 5ਜੀ ਸਿਗਨਲ ਦਾ ਸੀ-ਬੈਂਡ ਜਹਾਜ਼ ਦੇ ਨੈਵੀਗੇਸ਼ਨ ਸਿਸਟਮ ਵਿੱਚ ਰੁਕਾਵਟਾਂ ਪੈਦਾ ਕਰ ਸਕਦਾ ਹੈ, ਖਾਸ ਕਰਕੇ ਖਰਾਬ ਮੌਸਮ ਦੌਰਾਨ।

ਏਅਰਲਾਈਨਜ਼ ਪਹਿਲਾਂ ਹੀ ਅਮਰੀਕੀ ਏਵੀਏਸ਼ਨ ਅਥਾਰਟੀ ਨੂੰ ਪੱਤਰ ਲਿਖ ਕੇ ਇਸ ਬਾਰੇ ਚੇਤਾਵਨੀ ਦੇ ਚੁੱਕੀਆਂ ਹਨ।

Getty Images

ਅਮਰੀਕਨ ਏਅਰਲਾਈਨਜ਼, ਡੈਲਟਾ ਏਅਰਲਾਈਨਜ਼ ਅਤੇ ਯੂਨਾਈਟਿਡ ਏਅਰਲਾਈਨਜ਼ ਦੇ ਸੀਈਓ ਵੀ ਇਸ ਵਿੱਚ ਸ਼ਾਮਲ ਹਨ। ਉਨ੍ਹਾਂ ਦਾ ਕਹਿਣਾ ਹੈ ਕਿ "ਹਵਾਈ ਯਾਤਰੀਆਂ, ਮਾਲ ਅਤੇ ਡਾਕਟਰੀ ਸਪਲਾਈ ਦੀ ਲੜੀ ਅਤੇ ਸਪੁਰਦਗੀ ਵਿੱਚ ਕਿਸੇ ਵੀ ਵਿਘਨ ਨੂੰ ਰੋਕਣ ਲਈ ਇਸ ਵਿੱਚ ਤੁਰੰਤ ਦਖਲ ਦੀ ਲੋੜ ਹੈ"। ਮੈਡੀਕਲ ਸਪਲਾਈ ਵਿੱਚ ਟੀਕੇ ਵੀ ਸ਼ਾਮਲ ਹਨ।

ਬੀਬੀਸੀ ਨੇ ਉਹ ਪੱਤਰ ਦੇਖਿਆ ਹੈ ਜਿਸ ਵਿੱਚ ਏਅਰਲਾਈਨਜ਼ ਨੇ ਆਪਣੀਆਂ ਚਿੰਤਾਵਾਂ ਜ਼ਾਹਰ ਕੀਤੀਆਂ ਹਨ।

ਬੀਬੀਸੀ ਨੂੰ ਪਤਾ ਲੱਗਾ ਹੈ ਕਿ ਅਮਰੀਕੀ ਸਰਕਾਰ ਵਿਚ ਉੱਚ ਪੱਧਰ ''ਤੇ ਗੱਲਬਾਤ ਚੱਲ ਰਹੀ ਹੈ ਅਤੇ ਇਸ ਨੂੰ ਬਹੁਤ ''ਗੰਭੀਰ ਸਥਿਤੀ'' ਦੱਸਿਆ ਜਾ ਰਿਹਾ ਹੈ।

ਕੀ ਹੈ 5ਜੀ ਅਤੇ ਇਹ ਏਵੀਏਸ਼ਨ ਨੂੰ ਕਿਵੇਂ ਵਿਗਾੜ ਸਕਦਾ ਹੈ?

5G ਮੋਬਾਈਲ ਇੰਟਰਨੈਟ ਕਨੈਕਸ਼ਨ ਦੀ ਅਗਲੀ ਪੀੜ੍ਹੀ ਹੈ। ਇਸ ਨਾਲ ਲੋਕ ਬਹੁਤ ਤੇਜ਼ੀ ਨਾਲ ਡਾਟਾ ਡਾਊਨਲੋਡ ਅਤੇ ਅਪਲੋਡ ਕਰ ਸਕਦੇ ਹਨ ਅਤੇ ਇੱਕੋਂ ਸਮੇਂ ਹੋਰ ਡਿਵਾਈਸ ਮੋਬਾਈਲ ਇੰਟਰਨੈਟ ਤੱਕ ਪਹੁੰਚ ਕਰ ਸਕਦੇ ਹਨ।

ਅਜਿਹਾ ਕਰਨ ਲਈ, ਇਹ ਰੇਡੀਓ ਸਿਗਨਲਾਂ ਦੀ ਵਰਤੋਂ ''ਤੇ ਨਿਰਭਰ ਕਰਦਾ ਹੈ। ਅਮਰੀਕਾ ਵਿੱਚ, 5ਜੀ ਲਈ ਵਰਤੀ ਜਾ ਰਹੀ ਰੇਡੀਓ ਫ੍ਰੀਕੁਐਂਸੀ ਨੂੰ ਸੀ-ਬੈਂਡ ਵਜੋਂ ਜਾਣਿਆ ਜਾਂਦਾ ਹੈ ਜੋ ਕਿ ਸਪੈਕਟ੍ਰਮ ਦਾ ਹਿੱਸਾ ਹੈ।

ਇਹ ਫ੍ਰੀਕੁਐਂਸੀ ਹਵਾਈ ਜਹਾਜ਼ਾਂ ''ਤੇ ਰੇਡੀਓ ਅਲਟੀਮੀਟਰਾਂ ਦੁਆਰਾ ਵਰਤੇ ਜਾਣ ਵਾਲੀ ਫ੍ਰੀਕੁਐਂਸੀ ਵਰਗੀ ਹੀ ਹੈ। ਜਹਾਜ਼ਾਂ ਦੇ ਰੇਡੀਓ ਅਲਟੀਮੀਟਰ ਦੀ ਫ੍ਰੀਕੁਐਂਸੀ ਜ਼ਮੀਨ ਤੋਂ ਉੱਪਰ ਜਹਾਜ਼ ਦੀ ਉਚਾਈ ਨੂੰ ਮਾਪਦੀ ਹੈ ਅਤੇ ਸੁਰੱਖਿਆ ਤੇ ਨੇਵੀਗੇਸ਼ਨ ਪ੍ਰਣਾਲੀਆਂ ਲਈ ਡੇਟਾ ਵੀ ਪ੍ਰਦਾਨ ਕਰਦੀ ਹੈ।

ਚਿੰਤਾ ਇਹ ਹੈ ਕਿ 5ਜੀ ਟਰਾਂਸਮਿਸ਼ਨ ਦੀ ਦਖਲਅੰਦਾਜ਼ੀ ਇਹਨਾਂ ਜਹਾਜ਼ੀ ਯੰਤਰਾਂ ਨੂੰ ਸਹੀ ਢੰਗ ਨਾਲ ਕੰਮ ਕਰਨ ਤੋਂ ਰੋਕ ਸਕਦੀ ਹੈ ਅਤੇ ਸੁਰੱਖਿਆ ਲਈ ਸਮੱਸਿਆਵਾਂ ਪੈਦਾ ਕਰ ਸਕਦੀ ਹੈ, ਖਾਸ ਤੌਰ ''ਤੇ ਜਦੋਂ ਜਹਾਜ਼ ਜ਼ਮੀਨ ''ਤੇ ਆ ਰਿਹਾ ਹੁੰਦਾ ਹੈ।

ਜਹਾਜ਼ਾਂ ਲਈ ਇਹ ਕਿੰਨਾ ਗੰਭੀਰ ਖ਼ਤਰਾ ਹੈ?

ਇਹ ਸੰਭਾਵੀ ਤੌਰ ''ਤੇ ਬਹੁਤ ਗੰਭੀਰ ਹੈ।

ਆਰਟੀਸੀਏ ਇੱਕ ਅਮਰੀਕੀ ਸੰਸਥਾ ਹੈ ਜੋ ਏਵੀਏਸ਼ਨ ਸਬੰਧੀ ਮੁੱਦਿਆਂ ਬਾਰੇ ਤਕਨੀਕੀ ਮਾਰਗਦਰਸ਼ਨ ਤਿਆਰ ਕਰਦੀ ਹੈ। 2020 ਦੇ ਅਖੀਰ ਵਿੱਚ ਇਸ ਸੰਸਥਾ ਨੇ ਵੀ ਇਸ ਸਬੰਧੀ ਇੱਕ ਚੇਤਾਵਨੀ ਵਾਲੀ ਰਿਪੋਰਟ ਪ੍ਰਕਾਸ਼ਿਤ ਕੀਤੀ ਸੀ।

Getty Images

ਹਾਲ ਹੀ ਵਿੱਚ, ਯੂਐੱਸ ਏਵੀਏਸ਼ਨ ਰੈਗੂਲੇਟਰ, ਐੱਫਏਏ ਨੇ ਚੇਤਾਵਨੀ ਦਿੱਤੀ ਹੈ ਕਿ 5ਜੀ ਦੀ ਦਖਲਅੰਦਾਜ਼ੀ ਬੋਇੰਗ ਦੇ 787 ਡ੍ਰੀਮਲਾਈਨਰ ਵਿੱਚ ਕਈ ਵੱਖ-ਵੱਖ ਪ੍ਰਣਾਲੀਆਂ ਵਿੱਚ ਸਮੱਸਿਆਵਾਂ ਪੈਦਾ ਕਰ ਸਕਦੀ ਹੈ।

ਇਨ੍ਹਾਂ ਕਾਰਨ ਜਹਾਜ਼ ਨੂੰ ਲੈਂਡਿੰਗ ਸਮੇਂ ਹੌਲੀ ਕਰਨਾ ਮੁਸ਼ਕਲ ਹੋ ਸਕਦਾ ਹੈ, ਜਿਸ ਕਾਰਨ ਇਹ ਰਨਵੇ ਤੋਂ ਭਟਕ ਸਕਦਾ ਹੈ।

ਉਡਾਣਾਂ ਨੂੰ ਸੁਰੱਖਿਅਤ ਕਿਵੇਂ ਰੱਖਿਆ ਜਾਵੇ?

ਜਿੱਥੇ ਗੰਭੀਰ ਦਖਲਅੰਦਾਜ਼ੀ ਦਾ ਖਤਰਾ ਹੋਵੇ, ਉੱਥੇ ਜਹਾਜ਼ਾਂ ਨੂੰ ਰੇਡੀਓ ਅਲਟੀਮੀਟਰਾਂ ਦੀ ਵਰਤੋਂ ਕਰਨ ਦੀ ਇਜਾਜ਼ਤ ਨਾ ਦਿੱਤੀ ਜਾਵੇ।

ਪਰ ਇਸ ਨਾਲ ਕੁਝ ਜਹਾਜ਼ਾਂ ਦੇ ਉਤਰਨ (ਲੈਂਡਿੰਗ) ਦੀ ਸਮਰੱਥਾ ਸੀਮਤ ਹੋ ਜਾਵੇਗੀ, ਮਿਸਾਲ ਵਜੋਂ- ਅਜਿਹੇ ਸਮੇਂ ਜਦੋਂ ਧੁੰਧ ਜਾਂ ਧੂਏਂ ਕਾਰਨ ਸਾਫ ਨਹੀਂ ਦਿਖਾਈ ਦਿੰਦਾ। ਅਜਿਹੀ ਸਥਿਤ ਵਿੱਚ ਜਹਾਜ਼ਾਂ ਲਈ ਲੈਂਡਿੰਗ ਬਹੁਤ ਔਖੀ ਹੋ ਜਾਵੇਗੀ।

ਅਮਰੀਕਾ ਦੀਆਂ ਏਅਰਲਾਈਨਜ਼ ਨੇ ਚੇਤਾਵਨੀ ਦਿੱਤੀ ਹੈ ਕਿ ਇਸ ਨਾਲ ਖਰਾਬ ਮੌਸਮ ਵਿੱਚ 1,000 ਤੋਂ ਵੱਧ ਉਡਾਣਾਂ ''ਚ ਦੇਰੀ ਹੋ ਸਕਦੀ ਹੈ ਜਾਂ ਉਹ ਰੱਦ ਹੋ ਸਕਦੀਆਂ ਹਨ ਅਤੇ ਇਸ ਨਾਲ ਯਾਤਰਾ ਕਰ ਰਹੇ ਲੋਕਾਂ ''ਤੇ ਬਹੁਤ ਪ੍ਰਭਾਵ ਪਏਗਾ।

ਉਨ੍ਹਾਂ ਦਾ ਇਹ ਵੀ ਅਨੁਮਾਨ ਹੈ ਕਿ ਇਨ੍ਹਾਂ ਸੰਚਾਲਨ ਪਾਬੰਦੀਆਂ ਕਾਰਨ ਯੂਐੱਸ ਏਅਰਕ੍ਰਾਫਟ ਫਲੀਟ ਦਾ ਇੱਕ ਵੱਡਾ ਹਿੱਸਾ "ਅਣਵਰਤੋਂਯੋਗ" ਹੋ ਜਾਵੇਗਾ।

ਕੀ 5ਜੀ ਦੀ ਵਰਤੋਂ ਕਰ ਰਹੇ ਹੋਰ ਦੇਸ਼ਾਂ ਨੂੰ ਵੀ ਇਹੀ ਚਿੰਤਾਵਾਂ ਹਨ?

ਅਮਰੀਕਾ ਦੀ ਤਰ੍ਹਾਂ ਨਹੀਂ ਕਿਉਂਕਿ ਵੱਖ-ਵੱਖ ਦੇਸ਼ਾਂ ਵਿੱਚ 5ਜੀ ਲਈ ਵੱਖ-ਵੱਖ ਤਕਨੀਕ ਇਸਤੇਮਾਲ ਕੀਤੀ ਜਾਂਦੀ ਹੈ।

ਮਿਸਾਲ ਵਜੋਂ ਯੂਰਪੀਅਨ ਯੂਨੀਅਨ ''ਚ ਅਮਰੀਕਾ ਦੀ ਯੋਜਨਾ ਦੇ ਮੁਕਾਬਲੇ ਇਹ ਘੱਟ ਫ੍ਰੀਕੁਐਂਸੀ ''ਤੇ ਕੰਮ ਕਰਦੇ ਹਨ, ਜਿਸ ਨਾਲ ਦਖਲਅੰਦਾਜ਼ੀ ਦਾ ਜੋਖਮ ਘਟ ਜਾਂਦਾ ਹੈ। 5ਜੀ ਮਾਸਟ ਘੱਟ ਪਾਵਰ ''ਤੇ ਵੀ ਕੰਮ ਕਰ ਸਕਦੇ ਹਨ।

ਫਿਰ ਵੀ, ਕੁਝ ਦੇਸ਼ਾਂ ਨੇ ਸੰਭਾਵਿਤ ਜੋਖਮਾਂ ਨੂੰ ਘਟਾਉਣ ਲਈ ਕੁਝ ਹੋਰ ਕਦਮ ਚੁੱਕੇ ਹਨ।

ਜਿਵੇਂ ਫਰਾਂਸ ਵਿੱਚ ਹਵਾਈ ਅੱਡਿਆਂ ਦੇ ਆਲੇ ਦੁਆਲੇ ਤਥਾਕਥਿਤ "ਬਫਰ ਜ਼ੋਨ" ਹਨ, ਜਿੱਥੇ 5G ਸਿਗਨਲ ਪ੍ਰਤੀਬੰਧਿਤ ਹਨ।

Getty Images

ਅਮਰੀਕੀ ਅਧਿਕਾਰੀ ਇਸ ਲਈ ਕਰ ਰਹੇ ਹਨ?

ਅਮਰੀਕਾ ਦੇ ਰੈਗੂਲੇਟਰਾਂ ਨੇ ਪਹਿਲਾਂ ਹੀ ਇਸ ਲਈ ਕਈ ਕਦਮ ਚੁੱਕੇ ਹਨ।

ਐੱਫਐੱਫਏ ਨੇ 50 ਹਵਾਈ ਅੱਡਿਆਂ ਦੇ ਆਲੇ-ਦੁਆਲੇ ਅਸਥਾਈ ਬਫਰ ਜ਼ੋਨ ਸਥਾਪਤ ਕੀਤੇ ਹਨ, ਜਿੱਥੇ 5ਜੀ ਪ੍ਰਦਾਤਾ ਆਪਣੀਆਂ ਗਤੀਵਿਧੀਆਂ ਨੂੰ ਸੀਮਤ ਕਰਨਗੇ। ਪਰ ਇਹ ਜ਼ੋਨ ਫਰਾਂਸ ਵਿੱਚ ਪਹਿਲਾਂ ਹੀ ਵਰਤੇ ਜਾ ਰਹੇ ਜ਼ੋਨਾਂ ਨਾਲੋਂ ਬਹੁਤ ਛੋਟੇ ਹਨ ਅਤੇ ਯੂਐੱਸ ਟ੍ਰਾਂਸਮੀਟਰ ਕਾਫ਼ੀ ਉੱਚ ਪਾਵਰ ਪੱਧਰਾਂ ''ਤੇ ਕੰਮ ਕਰਨਗੇ।

ਇਹ ਵੀ ਦੇਖਿਆ ਜਾ ਰਿਹਾ ਹੈ ਕਿ 5ਜੀ ਵਾਲੇ ਖੇਤਰਾਂ ''ਚ ਕਿਹੜੇ ਅਲਟੀਮੀਟਰਾਂ ਨੂੰ ਸੁਰੱਖਿਅਤ ਢੰਗ ਨਾਲ ਵਰਤਿਆ ਜਾ ਸਕਦਾ ਹੈ ਅਤੇ ਜਿਹੜੇ ਭਰੋਸੇਮੰਦ ਨਹੀਂ ਹਨ ਉਨ੍ਹਾਂ ਨੂੰ ਬਦਲਣ ਦੀ ਲੋੜ ਹੋਵੇਗੀ।

ਅਜਿਹੇ ਹਵਾਈ ਅੱਡਿਆਂ ਦੀ ਵੀ ਪਛਾਣ ਕੀਤੀ ਗਈ ਹੈ ਜਿੱਥੇ ਜਹਾਜ਼ਾਂ ਦੀ ਅਗਵਾਈ ਕਰਨ ਲਈ ਰੇਡੀਓ ਅਲਟੀਮੀਟਰਾਂ ਦੀ ਬਜਾਏ ਜੀਪੀਐੱਸ ਪ੍ਰਣਾਲੀਆਂ ਦੀ ਵਰਤੋਂ ਕੀਤੀ ਜਾ ਸਕਦੀ ਹੈ।

ਪਰ ਏਅਰਲਾਈਨਾਜ਼ ਜ਼ੋਰ ਦੇ ਰਹੀਆਂ ਹਨ ਕਿ ਇਹ ਸਭ ਕਾਫ਼ੀ ਨਹੀਂ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਪ੍ਰਭਾਵਿਤ ਹਵਾਈ ਅੱਡਿਆਂ ਦੇ ਦੋ ਮੀਲ ਦੇ ਅੰਦਰ 5ਜੀ ਨੈੱਟਵਰਕ ਨੂੰ ਸਰਗਰਮ ਨਹੀਂ ਕੀਤਾ ਜਾਣਾ ਚਾਹੀਦਾ ਹੈ।

5ਜੀ ਫਰਮਾਂ ਨੇ ਹੁਣ ਕੀ ਕਿਹਾ ਹੈ?

ਵੇਰੀਜੋਨ ਅਤੇ ਏਟੀਐਂਡਟੀ ਨੇ "ਅਸਥਾਈ ਤੌਰ ''ਤੇ" 5ਜੀ ਦੇ ਰੋਲਆਉਟ ਵਿੱਚ ਦੇਰੀ ਕਰਨ ਲਈ ਸਹਿਮਤੀ ਦੇ ਦਿੱਤੀ ਹੈ। ਸਥਾਈ ਹੱਲ ਲੱਭਣ ਲਈ ਗੱਲਬਾਤ ਜਾਰੀ ਹੈ ਅਤੇ ਇਸ ਦੌਰਾਨ ਕੁਝ 5ਜੀ ਮਾਸਟਾਂ ਨੂੰ ਚਾਲੂ ਨਹੀਂ ਕੀਤਾ ਜਾਵੇਗਾ।

ਇਸ ਨਾਲ ਆਨਬੋਰਡ ਸਿਸਟਮਾਂ ਵਿੱਚ ਦਖਲਅੰਦਾਜ਼ੀ ਦੀ ਸੰਭਾਵਨਾ ਨੂੰ ਘੱਟ ਹੋ ਜਾਂਦੀ ਹੈ।

Getty Images

ਇਸ ਸਬੰਧੀ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਕਿ ਇਸ ਦੇਰੀ ਨਾਲ 5ਜੀ ਦੇ ਵਿਸਥਾਰ ਵਿੱਚ ਸ਼ਾਮਲ ਲਗਭਗ 10% ਮਾਸਟ ਪ੍ਰਭਾਵਿਤ ਹੋਣਗੇ।

ਕੰਪਨੀਆਂ ਪਹਿਲਾਂ ਹੀ 5ਜੀ ਰੋਲਆਉਟ ਨੂੰ ਦੋ ਵਾਰ ਮੁਲਤਵੀ ਕਰ ਚੁੱਕੀਆਂ ਹਨ ਅਤੇ ਹੁਣ ਉੱਪਰ ਦੱਸੇ ਅਸਥਾਈ ਬਫਰ ਜ਼ੋਨਾਂ ਲਈ ਸਹਿਮਤੀ ਬਣੀ ਸੀ।

ਹੁਣ ਇਸ ਨਵੀਂ ਮੁਸ਼ਕਲ ''ਤੇ ਦੋਵਾਂ ਕੰਪਨੀਆਂ ਨੇ ਆਪਣੀ ਨਿਰਾਸ਼ਾ ਜ਼ਾਹਰ ਕੀਤੀ ਹੈ।

ਏਟੀਐਂਡਟੀ ਨੇ ਕਿਹਾ ਕਿ ਰੈਗੂਲੇਟਰਾਂ ਕੋਲ 5ਜੀ ਸੇਵਾ ਸ਼ੁਰੂ ਕਰਨ ਦੀ ਯੋਜਨਾ ਬਣਾਉਣ ਲਈ ਦੋ ਸਾਲ ਸਨ।

ਉਨ੍ਹਾਂ ਨੇ ਇਹ ਵੀ ਦੱਸਿਆ ਕਿ 5ਜੀ ਪਹਿਲਾਂ ਹੀ ਲਗਭਗ 40 ਦੇਸ਼ਾਂ ਵਿੱਚ ਲਾਗੂ ਕੀਤਾ ਜਾ ਚੁੱਕਾ ਹੈ।

ਪਿਛਲੇ ਮਹੀਨੇ ਯੂਐੱਸ ਵਾਇਰਲੈਸ ਇੰਡਸਟਰੀ ਬਾਡੀ ਸੀਟੀਆਈਏ ਨੇ ਹਵਾਬਾਜ਼ੀ ਉਦਯੋਗ (ਏਵੀਏਸ਼ਨ ਇੰਡਸਟਰੀ) ''ਤੇ "ਡਰਾਉਣ" ਦਾ ਦੋਸ਼ ਲਗਾਇਆ ਸੀ ਅਤੇ ਚੇਤਾਵਨੀ ਦਿੱਤੀ ਸੀ ਕਿ 5ਜੀ ਦੀ ਸ਼ੁਰੂਆਤ ਵਿੱਚ ਦੇਰੀ ਕਰਨ ਨਾਲ ਅਸਲ ਆਰਥਿਕ ਨੁਕਸਾਨ ਹੋਵੇਗਾ।

ਇਹ ਵੀ ਪੜ੍ਹੋ:

  • ਵਿਗਿਆਨੀਆਂ ਨੇ ਲੱਭਿਆ ਦਿਮਾਗ ਦਾ ਉਹ ਸੈਂਸਰ, ਜਿਸ ਕਾਰਨ ਕੱਦ ਲੰਬਾ ਹੁੰਦਾ ਹੈ
  • ਇੱਥੇ ਜੰਗਲਾਂ ''ਚ ਲੁਕਿਆ ਹੈ ''ਤਰਲ ਸੋਨੇ'' ਦਾ ਖਜ਼ਾਨਾ ਜੋ ਬਦਲ ਰਿਹਾ ਹੈ ਲੋਕਾਂ ਦੀ ਜ਼ਿੰਦਗੀ
  • ਹੋਮੁਰਜ਼ : ਇੰਦਰਧਨੁਸ਼ੀ ਟਾਪੂ ਦਾ ਕੀ ਹੈ ਰਹੱਸ, ਜਿਸ ਦੀ ਮਿੱਟੀ ਵੀ ਖਾਧੀ ਜਾ ਸਕਦੀ ਹੈ

ਇਹ ਵੀ ਦੇਖੋ:

https://www.youtube.com/watch?v=PofwRytSQwk

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''a1a4fd72-5854-40c2-9cc0-3fd070894af5'',''assetType'': ''STY'',''pageCounter'': ''punjabi.international.story.60065180.page'',''title'': ''ਅਮਰੀਕਾ \''ਚ 5ਜੀ ਤਕਨੀਕ: ਏਅਰ ਇੰਡੀਆ ਸਮੇਤ ਕਈ ਏਅਰਲਾਈਨਜ਼ ਕਿਉਂ ਫਿ਼ਕਰਮੰਦ ਹੋ ਕੇ ਉਡਾਣਾਂ ਰੱਦ ਕਰ ਰਹੀਆਂ ਹਨ'',''published'': ''2022-01-21T02:33:42Z'',''updated'': ''2022-01-21T02:33:42Z''});s_bbcws(''track'',''pageView'');