ਕੋਵੀਸ਼ੀਲਡ ਤੇ ਕੋਵੈਕਸੀਨ ਨੂੰ ਖੁੱਲ੍ਹ ਬਜ਼ਾਰ ਵਿੱਚ ਵੇਚਣ ਦੀ ਕਿਵੇਂ ਤਿਆਰੀ ਚੱਲ ਰਹੀ ਹੈ - ਪ੍ਰੈੱਸ ਰੀਵਿਊ

01/20/2022 9:10:27 AM

Getty Images

ਭਾਰਤ ਦੀ ਕੇਂਦਰੀ ਡਰੱਗ ਅਥਾਰਟੀ ਦੇ ਇੱਕ ਮਾਹਰ ਪੈਨਲ ਨੇ ਕੋਵਿਡ ਵੈਕਸੀਨ ਕੋਵੀਸ਼ੀਲਡ ਅਤੇ ਕੋਵੈਕਸੀਨ ਨੂੰ ਨਿਯਮਤ ਮਾਰਕਿਟ ਲਈ ਮਨਜ਼ੂਰੀ ਦੇਣ ਦੀ ਸਿਫਾਰਿਸ਼ ਕੀਤੀ ਹੈ।

ਕਿਸੇ ਟੀਕੇ ਲਈ ਮਾਰਕਿਟ ਪ੍ਰਮਾਣਿਕਤਾ ਲੇਬਲ ਦਾ ਮਤਲਬ ਹੈ ਕਿ ਇਸ ਨੂੰ ਰਿਜ਼ਰਵੇਸ਼ਨ ਜਾਂ ਸ਼ਰਤਾਂ ਤੋਂ ਬਿਨਾਂ ਵਰਤੋਂ ਲਈ ਪ੍ਰਵਾਨਗੀ ਦਿੱਤੀ ਜਾ ਸਕਦੀ ਹੈ।

ਇੰਡੀਆ ਟੁਡੇ ਦੀ ਖ਼ਬਰ ਮੁਤਾਬਕ, ਇੱਕ ਅਧਿਕਾਰਤ ਸੂਤਰ ਨੇ ਨਿਊਜ਼ ਏਜੰਸੀ ਪੀਟੀਆਈ ਨੂੰ ਦੱਸਿਆ, "ਸੈਂਟਰਲ ਡਰੱਗਜ਼ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ (ਸੀਡੀਐੱਸਸੀਓ) ਦੀ ਕੋਵਿਡ-19 ''ਤੇ ਵਿਸ਼ਾ ਮਾਹਿਰ ਕਮੇਟੀ (ਐੱਸਈਸੀ) ਨੇ ਬੁੱਧਵਾਰ ਨੂੰ ਦੂਜੀ ਵਾਰ ਐੱਸਆਈਆਈ ਅਤੇ ਭਾਰਤ ਬਾਇਓਟੈਕ ਦੀ ਅਰਜ਼ੀ ਦੀ ਸਮੀਖਿਆ ਕੀਤੀ ਅਤੇ ਕੁਝ ਸ਼ਰਤਾਂ ਦੇ ਅਧੀਨ ਕੋਵੀਸ਼ੀਲਡ ਅਤੇ ਕੋਵੈਕਸੀਨ ਨੂੰ ਨਿਯਮਤ ਮਾਰਕਿਟ ਮਨਜ਼ੂਰੀ ਦੇਣ ਦੀ ਸਿਫ਼ਾਰਸ਼ ਕੀਤੀ ਹੈ।''''

ਇਨ੍ਹਾਂ ਟੀਕਿਆਂ ਦੀ ਮਾਰਕੀਟਿੰਗ ਕਿਵੇਂ ਕੀਤੀ ਜਾਵੇਗੀ, ਇਸ ਬਾਰੇ ਇੱਕ ਸੂਤਰ ਨੇ ਦੱਸਿਆ ਕਿ ਇਹ ਟੀਕੇ ਕੋਵਿਨ ਨਾਲ ਰਜਿਸਟਰਡ ਕਲੀਨਿਕਾਂ ਅਤੇ ਹਸਪਤਾਲਾਂ ਵਿੱਚ ਉਪਲਬਧ ਹੋਣਗੇ। ਇਸਤੇਮਾਲ ਦੇ ਸਮੇਂ, ਕਲੀਨਿਕ/ਹਸਪਤਾਲ ਕੋਵਿਨ ਵਿੱਚ ਵੇਰਵੇ ਦਰਜ ਕਰੇਗਾ।

ਇਹ ਵੀ ਪੜ੍ਹੋ:

  • ਓਮੀਕਰੋਨ: ਟੀਕਾ ਲੱਗਣ ਦੇ ਬਾਵਜੂਦ ਲੋਕਾਂ ਨੂੰ ਕਿਉਂ ਹੋ ਰਿਹਾ ਹੈ ਕੋਰੋਨਾ
  • ਵੈਕਸੀਨ ਬਣਾਉਣ ਲਈ 20 ਸਾਲ ਲਗਾਉਣ ਵਾਲੀ ਸਾਇੰਸਦਾਨ ਉਸ ਤੋਂ ਪੈਸੇ ਨਹੀਂ ਕਮਾਉਣਾ ਚਾਹੁੰਦੀ
  • ਕਲੱਬ ਹਾਊਸ ਵਿੱਚ ਹਿੰਦੂ ਔਰਤ ਦੀ ''ਨਿਲਾਮੀ'' ਤੇ ਸਿੱਖਾਂ ਬਾਰੇ ਬੇਇੱਜ਼ਤੀ ਭਰੀਆਂ ਟਿੱਪਣੀਆਂ

ਅਰੁਣਾਚਲ ''ਚੋਂ ਗਾਇਬ ਹੋਇਆ ਨੌਜਵਾਨ, ਸੰਸਦ ਮੈਂਬਰ ਨੇ ਕਿਹਾ - ਚੀਨ ਦੇ ਪੀਐੱਲਏ ਨੇ ਕੀਤਾ ''ਅਗਵਾ''

ਅਰੁਣਾਚਲ ਪ੍ਰਦੇਸ਼ ਦੇ ਉੱਪਰੀ ਸਿਆਂਗ ਜ਼ਿਲ੍ਹੇ ਦਾ ਇੱਕ 17 ਸਾਲਾ ਨੌਜਵਾਨ ਗਾਇਬ ਹੋ ਗਿਆ ਹੈ ਜਿਸ ਬਾਰੇ, ਪੂਰਬੀ ਅਰੁਣਾਚਲ-ਤੋਂ ਭਾਜਪਾ ਦੇ ਸੰਸਦ ਮੈਂਬਰ ਤਾਪੀਰ ਗਾਓ ਦਾ ਕਥਿਤ ਇਲਜ਼ਾਮ ਹੈ ਕਿ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ (ਪੀਐੱਲਏ) ਨੇ ਉਸ ਨੂੰ ਅਗਵਾ ਕਰ ਲਿਆ ਹੈ।

ਹਿੰਦੂਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ, ਜ਼ਿਲ੍ਹਾ ਅਧਿਕਾਰੀਆਂ ਨੇ ਦੱਸਿਆ ਕਿ ਉੱਪਰੀ ਸਿਆਂਗ ਜ਼ਿਲ੍ਹੇ ਦੇ ਜ਼ੀਦੋ ਪਿੰਡ ਦਾ ਰਹਿਣ ਵਾਲਾ ਨੌਜਵਾਨ ਮੀਰਾਮ ਤਾਰੋਨ, ਮੰਗਲਵਾਰ ਨੂੰ ਘਟਨਾ ਦੇ ਸਮੇਂ ਦੋਵਾਂ ਦੇਸ਼ਾਂ ਦੇ ਸਰਹੱਦੀ ਖੇਤਰ ਵਿੱਚ ਸ਼ਿਕਾਰ ਕਰ ਰਹੇ ਸਮੂਹ ਦਾ ਹਿੱਸਾ ਸੀ।

GETTY IMAGES

ਉੱਪਰੀ ਸਿਆਂਗ ਦੇ ਡਿਪਟੀ ਕਮਿਸ਼ਨਰ ਸ਼ਾਸ਼ਵਤ ਸੌਰਭ ਨੇ ਕਿਹਾ, "ਨੌਜਵਾਨ ਸਥਾਨਕ ਸ਼ਿਕਾਰੀਆਂ ਦੇ ਇੱਕ ਸਮੂਹ ਵਿੱਚ ਸ਼ਾਮਲ ਸੀ। ਸਾਨੂੰ ਗਰੁੱਪ ਦੇ ਹੋਰ ਲੋਕਾਂ ਤੋਂ ਪਤਾ ਲੱਗਾ, ਜੋ ਬਚ ਗਏ ਸਨ ਕਿ ਉਸ ਨੂੰ ਭਾਰਤ ਵਾਲੇ ਪਾਸਿਓਂ ਪੀਐੱਲਏ ਦੁਆਰਾ ਅਗਵਾ ਕਰ ਲਿਆ ਗਿਆ।"

"ਜਿਵੇਂ ਹੀ ਸਾਨੂੰ ਇਸ ਮਾਮਲੇ ਦਾ ਪਤਾ ਲੱਗਾ, ਅਸੀਂ ਖੇਤਰ ਵਿੱਚ ਤਾਇਨਾਤ ਭਾਰਤੀ ਫੌਜ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ। ਨੌਜਵਾਨਾਂ ਨੂੰ ਜਲਦੀ ਤੋਂ ਜਲਦੀ ਬਚਾਉਣ ਲਈ ਲਗਾਤਾਰ ਕੋਸ਼ਿਸ਼ਾਂ ਜਾਰੀ ਹਨ।"

ਭਾਜਪਾ ਦੇ ਲੋਕ ਸਭਾ ਮੈਂਬਰ ਤਾਪੀਰ ਗਾਓ ਨੇ ਇਸ ਘਟਨਾ ਬਾਰੇ ਟਵਿੱਟਰ ''ਤੇ ਜਾਣਕਾਰੀ ਸਾਂਝਾ ਕੀਤੀ ਅਤੇ ਨੌਜਵਾਨ ਦੀ ਜਲਦੀ ਰਿਹਾਈ ਲਈ ਯਤਨ ਤੇਜ਼ ਕਰਨ ਲਈ ਭਾਰਤੀ ਏਜੰਸੀਆਂ ਤੋਂ ਮਦਦ ਮੰਗੀ ਹੈ।

ਗੁਜਰਾਤ ਦੇ ਨੱਚਦੇ ਪੁਲਿਸ ਵਾਲਿਆਂ ਦਾ ਵੀਡੀਓ ਵਾਇਰਲ, ਹੋਏ ਮੁਅੱਤਲ

ਗੁਜਰਾਤ ਸੂਬੇ ਦੇ ਕੱਛ-ਗਾਂਧੀਧਾਮ ਪੁਲਿਸ ਦੇ ਤਿੰਨ ਕਰਮਚਾਰੀਆਂ ਨੂੰ ਬੁੱਧਵਾਰ ਨੂੰ ਸੋਸ਼ਲ ਮੀਡੀਆ ''ਤੇ ਇਕ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਵੀਡੀਓ ਵਿੱਚ ਦਿਖਾਈ ਦੇ ਰਿਹਾ ਹੈ ਕਿ ਉਹ ਯਾਤਰਾ ਦੇ ਦੌਰਾਨ ਵਾਹਨ ਦੇ ਅੰਦਰ ਹੀ ਨੱਚ ਰਹੇ ਹਨ।

ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ, ਪੁਲਿਸ ਨੇ ਦੱਸਿਆ ਕਿ ਮੰਗਲਵਾਰ ਨੂੰ ਸੋਸ਼ਲ ਮੀਡੀਆ ''ਤੇ ਇਕ ਵੀਡੀਓ ਸਾਹਮਣੇ ਆਇਆ, ਜਿਸ ''ਚ ਵਰਦੀ ''ਚ ਦਿਖਾਈ ਦੇ ਰਹੇ ਚਾਰ ਪੁਲਸ ਕਰਮਚਾਰੀ, ਯਾਤਰਾ ਦੌਰਾਨ ਇੱਕ ਵਾਹਨ ਦੇ ਸਟੀਰੀਓ ''ਤੇ ਵੱਜ ਰਹੇ ਗੀਤਾਂ ''ਤੇ ਨੱਚ ਰਹੇ ਸਨ।

ਇਸ ਦੌਰਾਨ ਉਨ੍ਹਾਂ ਨੇ ਸੁਰੱਖਿਆ ਨਿਯਮਾਂ ਅਨੁਸਾਰ ਸੀਟ ਬੈਲਟ ਵੀ ਨਹੀਂ ਲਗਾਈ ਸੀ ਅਤੇ ਨਾ ਹੀ ਮਾਸਕ ਪਹਿਨੇ ਸਨ।

ਪੁਲਿਸ ਸੁਪਰਟੇਂਡੇਂਟ ਮਯੂਰ ਪਾਟਿਲ, ਕੱਛ-ਗਾਂਧੀਧਾਮ ਦੇ ਦਫ਼ਤਰ ਤੋਂ ਜਾਰੀ ਇੱਕ ਬਿਆਨ ਵਿੱਚ, ਗਾਂਧੀਧਾਮ ਏ ਡਿਵੀਜ਼ਨ ਥਾਣੇ ਨਾਲ ਜੁੜੇ ਤਿੰਨ ਕਰਮਚਾਰੀਆਂ - ਜਗਦੀਸ਼ ਸੋਲੰਕੀ, ਹਰੇਸ਼ ਚੌਧਰੀ ਅਤੇ ਰਾਜਾ ਹੀਰਾਗਰ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ:

  • ਵਿਗਿਆਨੀਆਂ ਨੇ ਲੱਭਿਆ ਦਿਮਾਗ ਦਾ ਉਹ ਸੈਂਸਰ, ਜਿਸ ਕਾਰਨ ਕੱਦ ਲੰਬਾ ਹੁੰਦਾ ਹੈ
  • ਇੱਥੇ ਜੰਗਲਾਂ ''ਚ ਲੁਕਿਆ ਹੈ ''ਤਰਲ ਸੋਨੇ'' ਦਾ ਖਜ਼ਾਨਾ ਜੋ ਬਦਲ ਰਿਹਾ ਹੈ ਲੋਕਾਂ ਦੀ ਜ਼ਿੰਦਗੀ
  • ਹੋਮੁਰਜ਼ : ਇੰਦਰਧਨੁਸ਼ੀ ਟਾਪੂ ਦਾ ਕੀ ਹੈ ਰਹੱਸ, ਜਿਸ ਦੀ ਮਿੱਟੀ ਵੀ ਖਾਧੀ ਜਾ ਸਕਦੀ ਹੈ

ਇਹ ਵੀ ਦੇਖੋ:

https://www.youtube.com/watch?v=nFJ80XmMNdE

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''69fce3f8-de8e-4090-a430-d3a1911e7dcb'',''assetType'': ''STY'',''pageCounter'': ''punjabi.india.story.60064162.page'',''title'': ''ਕੋਵੀਸ਼ੀਲਡ ਤੇ ਕੋਵੈਕਸੀਨ ਨੂੰ ਖੁੱਲ੍ਹ ਬਜ਼ਾਰ ਵਿੱਚ ਵੇਚਣ ਦੀ ਕਿਵੇਂ ਤਿਆਰੀ ਚੱਲ ਰਹੀ ਹੈ - ਪ੍ਰੈੱਸ ਰੀਵਿਊ'',''published'': ''2022-01-20T03:29:33Z'',''updated'': ''2022-01-20T03:29:33Z''});s_bbcws(''track'',''pageView'');