ਪੰਜਾਬ ਚੋਣਾਂ 2022: ਡੇਰਾ ਸੱਚਾ ਸੌਦਾ ਦਾ ਅਸਰ ਚੋਣਾਂ ਵਿੱਚ ਕਿੰਨੀਆਂ ਸੀਟਾਂ ’ਤੇ ਪੈ ਸਕਦਾ ਹੈ

01/18/2022 7:25:26 PM

BBC

ਇੱਕ ਵੱਡੇ ਜਿਹੇ ਪੰਡਾਲ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਇਕੱਠੀ ਹੋਈ ਭੀੜ ਦੂਰੋਂ ਕਿਸੇ ਸਿਆਸੀ ਦਲ ਦੀ ਚੋਣ ਸਭਾ ਵਾਂਗ ਲੱਗ ਰਹੀ ਸੀ।

ਥੋੜ੍ਹਾ ਨੇੜਿਓਂ ਦੇਖਣ ''ਤੇ ਸਾਫ਼ ਹੋ ਗਿਆ ਕਿ ਸਮਾਗਮ ਕਿਸੇ ਸਿਆਸੀ ਦਲ ਦਾ ਨਹੀਂ ਹੈ ਪਰ ਇਸ ਦੇ ਨਾਲ ਹੀ ਇਹ ਗੱਲ ਵੀ ਸਪੱਸ਼ਟ ਹੋ ਗਈ ਕਿ ਇਸ ਵੱਡੀ ਜਨ ਸਭਾ ਨੂੰ ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਵੱਖ ਕਰ ਕੇ ਨਹੀਂ ਦੇਖਿਆ ਜਾ ਸਕਦਾ।

ਇਹ ਨਜ਼ਾਰਾ ਸੀ ਪੰਜਾਬ ਦੇ ਮੋਗਾ ਵਿਚ 29 ਨਵੰਬਰ 2021 ਨੂੰ ਹੋਈ ਡੇਰਾ ਸੱਚਾ ਸੌਦਾ ਦੀ ਇੱਕ ਵਿਸ਼ਾਲ ਸਭਾ ਦਾ, ਜਿਸ ਨੂੰ ਡੇਰਾ ''ਨਾਮ ਚਰਚਾ'' ਕਹਿੰਦੇ ਹਨ।

ਉੱਥੇ ਹੀ ਡੇਰਾ ਸੱਚਾ ਸੌਦਾ ਜੋ ਪਿਛਲੇ ਕਈ ਸਾਲਾਂ ਤੋਂ ਪੰਜਾਬ ਵਿੱਚ ਹੋਈਆਂ ਹਰ ਚੋਣਾਂ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਦਿਖਿਆ ਹੈ।

ਡੇਰੇ ਦਾ ਕਹਿਣਾ ਸੀ ਕਿ ਇਹ ਸਮਾਗਮ ਉਨ੍ਹਾਂ ਦੇ ਇੱਕ ਗੁਰੂ ਦੇ ਜਨਮ ਦਿਵਸ ਨੂੰ ਮਨਾਉਣ ਲਈ ਕੀਤਾ ਗਿਆ ਸੀ।

ਇਹ ਵੀ ਪੜ੍ਹੋ:

  • ਡੇਰਾ ਸੱਚਾ ਸੌਦਾ ਮੁਖੀ ਨੇ ਜੇਲ੍ਹ ''ਚੋਂ ਲਿਖੀ ਚਿੱਠੀ ''ਚ ਕੀ-ਕੀ ਲਿਖਿਆ?
  • ਨਵਜੋਤ ਸਿੱਧੂ ਨੇ ਕਾਂਗਰਸ ਦੇ ਮੁੱਖ ਮੰਤਰੀ ਬਾਰੇ ਪੁੱਛੇ ਸਵਾਲ ਦਾ ਇਹ ਦਿੱਤਾ ਜਵਾਬ
  • ''ਗੋਲੀਬਾਰੀ ''ਚ ਪੁੱਤ ਮਾਰੇ ਜਾਣ ਤੋਂ ਬਾਅਦ ਡੇਰੇ ਨਹੀਂ ਗਏ''

ਬੀਬੀਸੀ ਨੇ ਇਸ ਸਮਾਗਮ ਦਾ ਜਾਇਜ਼ਾ ਲਿਆ ਸੀ ਜਿਸ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਡੇਰਾ ਸੱਚਾ ਸੌਦਾ ਦੇ ਚੇਲੇ ਸ਼ਾਮਿਲ ਹੋਏ ਸਨ।

ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ 2017 ਤੋਂ ਹਰਿਆਣਾ ਦੀ ਸੁਨਾਰੀਆ ਜੇਲ੍ਹ ਵਿੱਚ ਬਲਾਤਕਾਰ ਅਤੇ ਕਤਲ ਦੇ ਇਲਜ਼ਾਮਾਂ ਵਿੱਚ ਹੋਈ ਸਜ਼ਾ ਕੱਟ ਰਹੇ ਹਨ।

ਪਰ ਡੇਰਾ ਸੱਚਾ ਸੌਦਾ ਆਪਣੇ ਚੇਲਿਆਂ ਨੂੰ ਗੁਰਮੀਤ ਰਾਮ ਰਹੀਮ ਦੀ ਗ਼ੈਰ-ਹਾਜ਼ਰੀ ਮਹਿਸੂਸ ਨਹੀਂ ਹੋਣ ਦੇ ਰਿਹਾ ਹੈ।

ਡੇਰਾ ਸੱਚਾ ਸੌਦਾ ਦੀਆਂ ਸਭਾਵਾਂ ਵਿੱਚ ਗੁਰਮੀਤ ਰਾਮ ਰਹੀਮ ਦੀ ਥਾਂ ਉਨ੍ਹਾਂ ਵੱਡੀਆਂ ਸਕਰੀਨਾਂ ਨੇ ਲੈ ਲਈ ਹੈ, ਜਿਨ੍ਹਾਂ ''ਤੇ ਵੀਡੀਓ ਚੇਲਿਆਂ ਨੂੰ ਦਿਖਾਈਆਂ ਜਾਂਦੀਆਂ ਹਨ।

ਇਨ੍ਹਾਂ ਸਮਾਗਮਾਂ ਵਿੱਚ ਉਪਦੇਸ਼ ਅਤੇ ਪ੍ਰਵਚਨ ਦੇ ਨਾਲ-ਨਾਲ ਉਹ ਚਿੱਠੀਆਂ ਵਿੱਚ ਪੜ੍ਹ ਕੇ ਸੁਣਾਈ ਜਾਂਦੀਆਂ ਹਨ ਜਿਨ੍ਹਾਂ ਨੂੰ ਰਾਮ ਰਹੀਮ ਜੇਲ੍ਹ ਵਿੱਚੋਂ ਭੇਜਦੇ ਹਨ।

ਡੇਰਾ ਸੱਚਾ ਸੌਦਾ ਦੇ ਚੇਲਿਆਂ ਵਿੱਚ ਗੁਰਮੀਤ ਰਾਮ ਰਹਿਮ ਨੂੰ ਹੋਈ ਸਜ਼ਾ ਦੇ ਪ੍ਰਤੀ ਰੋਸ ਹੈ ਅਤੇ ਉਨ੍ਹਾਂ ਵਿੱਚੋਂ ਬਹੁਤ ਸਾਰੇ ਚੇਲੇ ਕਹਿੰਦੇ ਹਨ ਕਿ ਗੁਰਮੀਤ ਰਾਮ ਰਹੀਮ ਨੂੰ ਫਸਾਇਆ ਗਿਆ ਹੈ।

ਇਸ ਦੇ ਨਾਲ ਹੀ ਇਹ ਚਰਚਾ ਵੀ ਹੁੰਦੀ ਹੈ ਕਿ ਆਉਣ ਵਾਲੀਆਂ ਚੋਣਾਂ ਵਿੱਚ ਡੇਰੇ ਦੇ ਨਾਲ ਹੋਈ ''ਨਾਇਨਸਾਫ਼ੀ'' ਦਾ ਹਿਸਾਬ ਵੀ ਚੁਕਾਇਆ ਜਾਵੇਗਾ।

ਸਭਾ ਦੇ ਅੰਤ ਵਿੱਚ ਇਹ ਚੇਲੇ ਆਪਣੇ ਦੋਵਾਂ ਹੱਥ ਚੁੱਕ ਕੇ ਆਪਣੀ ਏਕਤਾ ਦਾ ਪ੍ਰਦਰਸ਼ਨ ਕਰਦੇ ਹਨ। ਇਹ ਇੱਕ ਅਜਿਹਾ ਨਜ਼ਾਰਾ ਹੈ ਜਿਸ ਨੂੰ ਸ਼ਾਇਦ ਹੀ ਕੋਈ ਵੀ ਸਿਆਸੀ ਪਾਰਟੀ ਅਣਦੇਖਿਆ ਕਰ ਸਕੇ।

ਇਸ ਦਾ ਕਾਰਨ ਇਹ ਹੈ ਕਿ ਅਤੀਤ ਵਿੱਚ ਡੇਰਾ ਸੱਚਾ ਸੌਦਾ ਦੇ ਚੇਲਿਆਂ ਨੇ ਉਨ੍ਹਾਂ ਹੀ ਸਿਆਸੀ ਦਲਾਂ ਨੂੰ ਵੋਟ ਪਾਏ ਸੀ, ਜਿਨ੍ਹਾਂ ਦੀ ਗਵਾਈ ਦਾ ਸਮਰਥਨ ਹਾਸਿਲ ਸੀ।

ਕੀ ਇਸ ਵਾਰ ਵੀ ਅਜਿਹਾ ਹੀ ਹੋਵੇਗਾ?

ਵੰਦਨਾ ਇੰਸਾਂ ਮੋਗਾ ਵਿੱਚ ਹੋਈ ਨਾਮ ਚਰਚਾ ਵਿੱਚ ਇੱਕ ਸਟਾਲ ਚਲਾ ਰਹੀ ਸੀ, ਜਿੱਥੇ ਸੈਂਕੜਿਆਂ ਦੀ ਗਿਣਤੀ ਵਿੱਚ ਲੋਕ ਗ੍ਰੀਟਿੰਗ ਕਾਰਡ ਖਰੀਦ ਕੇ ਰਾਮ ਰਹੀਮ ਨੂੰ ਉਨ੍ਹਾਂ ਦੇ ਸੁਨਾਰੀਆ ਜੇਲ੍ਹ ਦੇ ਪਤੇ ''ਤੇ ਭੇਜ ਰਹੇ ਸਨ।

ਬੀਬੀਸੀ ਨਾਲ ਗੱਲ ਕਰਦਿਆਂ ਹੋਇਆ ਉਨ੍ਹਾਂ ਨੇ ਕਿਹਾ, "ਅਸੀਂ ਸਾਰੇ ਲੋਕ ਇੱਕੋ ਵੇਲੇ ਇੱਕੋ ਜਿਹਾ ਵੋਟ ਦਿੰਦੇ ਹਾਂ। ਜੋ ਸਾਡੇ ਮਾਲਿਕ (ਗੁਰੂ) ਹੈ ਉਹੀ ਜਾਣਦੇ ਹਨ ਕਿ ਚੋਣਾਂ ਵਿੱਚ ਕੀ ਹੋਵੇਗਾ। ਜਿਵੇਂ ਸੰਦੇਸ਼ ਆਵੇਗਾ ਉਵੇਂ ਅਸੀਂ ਵੋਟ ਪਾਵਾਂਗੇ।"

ਪ੍ਰਿਥਵੀ ਸਿੰਘ ਡੇਰਾ ਸੱਚਾ ਸੌਦਾ ਦੀ ਨੌਜਵਾਨ ਸ਼ਾਖਾ ਵਿੱਚ ਇੱਕ ਅਹੁਦੇਦਾਰ ਹਨ। ਉਹ ਕਹਿੰਦੇ ਹਨ, "ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਜਿਸ ਵੀ ਪਾਰਟੀ ਨੂੰ ਵੋਟ ਪਾਉਣ ਦਾ ਫ਼ੈਸਲਾ ਹੁੰਦਾ ਹੈ, ਡੇਰੇ ਦੇ ਸਾਰੇ ਚੇਲੇ ਉਸੇ ਨੂੰ ਵੋਟ ਪਾਉਂਦੇ ਹਨ।

ਪੰਜਾਬ ਚੋਣਾਂ ਵਿੱਚ ਡੇਰੇ ਦਾ ਅਸਰ ਹੋਵੇਗਾ?

ਪ੍ਰੋਫੈਸਰ ਖਾਲਿਦ ਮੁਹੰਮਦ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿੱਚ ਡਿਪਾਰਟਮੈਂਟ ਆਫ ਈਵਨਿੰਗ ਸਟੱਡੀਜ ਵਿੱਚ ਰਾਜਨੀਤੀ ਵਿਗਿਆਨ ਪੜ੍ਹਾਉਂਦੇ ਹਨ।

ਬੀਬੀਸੀ ਨਾਲ ਗੱਲ ਕਰਦਿਆਂ ਹੋਇਆ ਕਹਿੰਦੇ ਹਨ ਕਿ ਆਗਾਮੀ ਪੰਜਾਬ ਚੋਣਾਂ ਵਿੱਚ ਡੇਰਾ ਸੱਚਾ ਸੌਦਾ ਦਾ ਅਸਰ ਰਹੇਗਾ ਅਤੇ ਕਈ ਸੀਟਾਂ ''ਤੇ ਉਮੀਦਵਾਰਾਂ ਦੀ ਜਿੱਤ ਜਾਂ ਹਾਰ ਵਿੱਚ ਡੇਰੇ ਦੀ ਭੂਮਿਕਾ ਹੋਵੇਗੀ।

ਉਹ ਕਹਿੰਦੇ ਹਨ, "ਡੇਰੇ ਦੇ ਚੇਲਿਆਂ ਦਾ ਪੰਜਾਬ ਚੋਣਾਂ ਵਿੱਚ ਅਸਰ ਜ਼ਰੂਰ ਰਹੇਗਾ, ਖ਼ਾਸ ਕਰ ਕੇ ਮਾਲਵਾ ਦੇ ਇਲਾਕੇ ਵਿੱਚ। ਇਸ ਡੇਰੇ ਦਾ ਜ਼ਿਆਦਾ ਅਸਰ ਮਾਲਵਾ ਵਿੱਚ ਵੀ ਹੈ।"

"ਜੇਕਰ ਇੱਕ ਜਾਂ ਦੋ ਫੀਸਦੀ ਵੋਟ ਵੀ ਡੇਰੇ ਦੇ ਕਾਰਨ ਕਿਸੇ ਪਾਸੇ ਵੱਲ ਮੁੜਦੀਆਂ ਹਨ ਤਾਂ ਜਿਨ੍ਹਾਂ ਇਲਾਕਿਆਂ ਵਿੱਚ ਟੱਕਰ ਹੋਵੇਗੀ, ਉਸ ਦਾ ਬਹੁਤ ਅਸਰ ਹੋਵੇਗਾ।"

ਪ੍ਰੋਫੈਸਰ ਖਾਲਿਦ ਮੁਤਾਬਕ ਆਗਾਮੀ ਚੋਣਾਂ ਵਿੱਚ ਡੇਰਾ ਆਮ ਆਦਮੀ ਪਾਰਟੀ ਨੂੰ ਸਮਰਥਨ ਦੇ ਸਕਦਾ ਹੈ।

BBC
ਡੇਰਾ ਸੱਚਾ ਸੌਦਾ ਦੇ ਚੇਲਿਆਂ ਵਿੱਚ ਗੁਰਮੀਤ ਰਾਮ ਰਹਿਮ ਨੂੰ ਹੋਈ ਸਜ਼ਾ ਦੇ ਪ੍ਰਤੀ ਰੋਸ ਹੈ

ਉਹ ਕਹਿੰਦੇ ਹਨ, "ਆਮ ਆਦਮੀ ਪਾਰਟੀ ਦਾ ਅਸਰ ਵੀ ਮਾਲਵਾ ਦੇ ਇਲਾਕੇ ਵਿੱਚ ਹੈ ਅਤੇ ਡੇਰਾ ਵੀ ਉੱਥੇ ਅਸਰਦਾਰ ਹੈ। ਮੈਨੂੰ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਵੀ ਡੇਰੇ ਦਾ ਸਮਰਥਨ ਹਾਸਿਲ ਕਰ ਸਕਦੀ ਹੈ ਪਰ ਇਹ ਖੁੱਲ੍ਹੇ ਤੌਰ ''ਤੇ ਨਹੀਂ ਹੋਵੇਗਾ।"

2017 ਦੀਆਂ ਚੋਣਾਂ ਵਿੱਚ ਡੇਰੇ ਨੇ ਅਕਾਲੀ ਦਲ ਦਾ ਸਮਰਥਨ ਕੀਤਾ ਸੀ। ਕੀ ਇਸ ਵਾਰ ਵੀ ਅਜਿਹਾ ਹੋਵੇਗਾ।

ਪ੍ਰੋਫੈਸਰ ਖਾਲਿਦ ਮੁਹੰਮਦ ਕਹਿੰਦੇ ਹਨ, "ਅਕਾਲੀ ਦਲ ''ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸਜੀਪੀਸੀ) ਦਾ ਅਸਰ ਹੈ ਅਤੇ ਐੱਸਜੀਪੀਸੀ ਡੇਰੇ ਦੇ ਬਿਲਕੁਲ ਖ਼ਿਲਾਫ਼ ਹੈ।"

"ਅਕਾਲੀ ਦਲ ਸਿੱਖਾਂ ਦੀ ਅਗਵਾਈ ਕਰਦੀ ਹੈ ਅਤੇ ਸਿੱਖ ਅਜੇ ਵੀ ਇਸ ਗੱਲ ਤੋਂ ਨਾਰਾਜ਼ ਹਨ ਕਿ ਡੇਰਾ ਮੁਖੀ ਰਾਮ ਰਹੀਮ ਨੂੰ ਅਕਾਲ ਤਖ਼ਤ ਤੋਂ ਮੁਆਫ਼ੀ ਦਿਵਾਉਣ ਵਿੱਚ ਅਕਾਲੀ ਦਲ ਦੀ ਭੂਮਿਕਾ ਸੀ। ਮੈਨੂੰ ਨਹੀਂ ਪਤਾ ਕਿ ਅਕਾਲੀ ਡੇਰੇ ਦਾ ਸਮਰਥਨ ਲੈਣ ਦੀ ਵੀ ਕੋਸ਼ਿਸ਼ ਕਰਨਗੇ ਵੀ।"

2015 ਵਿੱਚ ਹੋਈ ਗੁਰੂ ਗ੍ਰੰਥ ਸਾਹਿਬ ਦੀ ਕਥਿਤ ਬੇਅਦਬੀ ਦੀਆਂ ਘਟਨਾਵਾਂ ਦੇ ਸਿਲਸਿਲੇ ਵਿੱਚ ਡੇਰਾ ਸੱਚਾ ਸੌਦਾ ਦੇ ਕੁਝ ਚੇਲਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ ''ਤੇ ਇੰਝ ਲੈ ਕੇ ਆਓ:

https://www.youtube.com/watch?v=xWw19z7Edrs&t=1s

ਇਹ ਗ੍ਰਿਫ਼ਤਾਰੀਆਂ 2017 ਵਿੱਚ ਬਣੀ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ ਦੌਰਾਨ ਹੋਈਆਂ।

ਇਸ ਕਾਰਨ ਡੇਰੇ ਵਿੱਚ ਕਾਂਗਰਸ ਪ੍ਰਤੀ ਰੋਸ ਹੈ। ਡੇਰੇ ਦਾ ਕਹਿਣਾ ਇਹ ਰਿਹਾ ਹੈ ਕਿ ਉਨ੍ਹਾਂ ਦੇ ਚੇਲਿਆਂ ਦਾ ਬੇਅਦਬੀ ਦੀਆਂ ਘਟਨਾਵਾਂ ਨਾਲ ਕੋਈ ਲੈਣਾ-ਦੇਣਾ ਨਹੀਂ ਸੀ।

ਪ੍ਰਿਥਵੀ ਸਿੰਘ ਕਹਿੰਦੇ ਹਨ, "ਡੇਰੇ ਦੇ ਲੋਕਾਂ ''ਤੇ ਬੇਅਦਬੀ ਦੇ ਇਲਜ਼ਾਮ ਲਗਾਉਣ ਪਿੱਛੇ ਪੰਜਾਬ ਦੀ ਮੌਜੂਦਾ ਸਰਕਾਰ ਦਾ ਪੂਰਾ ਹੱਥ ਹੈ। ਇਸ ਦਾ ਕਾਰਨ ਇਹ ਹੈ ਕਿ 2017 ਦੀਆਂ ਪੰਜਾਬ ਚੋਣਾਂ ਵਿੱਚ ਡੇਰੇ ਦੇ ਲੋਕਾਂ ਨੇ ਅਕਾਲੀ ਦਲ ਅਤੇ ਭਾਜਪਾ ਦੇ ਗਠਜੋੜ ਦਾ ਸਮਰਥ ਕੀਤਾ ਸੀ।"

ਪ੍ਰੋਫੈਸਰ ਖਾਲਿਦ ਮੁਹੰਮਦ ਦਾ ਮੰਨਣਾ ਹੈ ਕਿ ਕਾਂਗਰਸ ਜੇਕਰ ਡੇਰੇ ਦਾ ਸਮਰਥ ਲਵੇਗੀ ਤਾਂ ਉਹ ਵਿਅਕਤੀਗਤ ਪੱਧਰ ''ਤੇ ਹੋਵੇਗਾ ਨਾ ਕਿ ਸੰਗਠਨ ਦੇ ਪੱਧਰ ''ਤੇ।

ਉਹ ਕਹਿੰਦੇ ਹਨ, "ਇਹ ਸਮਰਥਨ ਚੋਣ ਹਲਕੇ ਦੇ ਹਿਸਾਬ ਨਾਲ ਹੋਵੇਗਾ। ਜੋ ਉਮੀਦਵਾਰ ਕਾਂਗਰਸ ਦੀ ਟਿਕਟ ''ਤੇ ਚੋਣ ਲੜਨਗੇ ਅਤੇ ਜੇਕਰ ਉਨ੍ਹਾਂ ਦੇ ਸਬੰਧ ਡੇਰੇ ਨਾਲ ਚੰਗੇ ਹਨ ਉਹ ਵਿਅਕਤੀਗਤ ਪੱਧਰ ''ਤੇ ਡੇਰੇ ਦਾ ਸਮਰਥਨ ਲੈਣਗੇ।"

BBC

"ਪਰ ਸੰਗਠਨ ਦੇ ਪੱਧਰ ''ਤੇ ਕਾਂਗਰਸ ਦਾ ਡੇਰੇ ਤੋਂ ਸਮਰਥਨ ਮੰਗਣਾ ਜਾਂ ਡੇਰੇ ਦਾ ਕਾਂਗਰਸ ਨੂੰ ਸਮਰਥਨ ਦੇਣਾ ਸੰਭਵ ਨਹੀਂ ਹੋਵੇਗਾ।"

ਹਰਿਆਣਾ ਵਿੱਚ 2014 ਅਤੇ 2019 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਦੀ ਜਿੱਤ ਵਿੱਚ ਵੀ ਡੇਰਾ ਸੱਚਾ ਸੌਦਾ ਨੇ ਇੱਕ ਵੱਡੀ ਭੂਮਿਕਾ ਨਿਭਾਈ ਸੀ।

ਕੀ ਪੰਜਾਬ ਵਿੱਚ ਡੇਰਾ ਭਾਜਪਾ ਦਾ ਸਮਰਥਨ ਕਰੇਗਾ? ਪ੍ਰੋਫੈਸਰ ਖਾਲਿਦ ਕਹਿੰਦੇ ਹਨ, "ਅਤੀਤ ਵਿੱਚ ਭਾਜਪਾ ਨੇ ਡੇਰੇ ਨੂੰ ਪੂਰਾ ਸਮਰਥਨ ਦਿੱਤਾ।"

"ਉਸ ਦੇ ਬਾਵਜੂਦ ਜੋ ਗੁਰਮੀਤ ਰਾਮ ਰਹੀਮ ਦੀ ਹਾਲਤ ਹੋਈ ਅਤੇ ਉਹ ਜੇਲ੍ਹ ਪਹੁੰਚ ਗਏ। ਇਸ ਕਾਰਨ ਡੇਰੇ ਦੇ ਲੋਕ ਭਾਜਪਾ ਦੇ ਖ਼ਿਲਾਫ਼ ਰਹਿਣਗੇ।"

ਹੋਰ ਕਿਹੜੇ ਡੇਰੇ ਹਨ ਅਸਰਦਾਰ?

ਪੰਜਾਬ ਵਿੱਚ ਜਿਨ ਡੇਰਿਆਂ ਦਾ ਅਸਰ ਜ਼ਿਆਦਾ ਹੈ ਉਨ੍ਹਾਂ ਵਿੱਚ ਡੇਰਾ ਸੱਚਾ ਸੌਦਾ, ਰਾਧਾ ਸੁਆਮੀ ਸਤਿਸੰਗ, ਡੇਰਾ ਨੂਰਮਹਿਲ, ਡੇਰਾ ਨਿਰੰਕਾਰੀ, ਡੇਰਾ, ਸੱਚਖੰਡ ਬੱਲਾਂ ਅਤੇ ਡੇਰਾ ਨਾਮਧਾਰੀ ਸ਼ਾਮਿਲ ਹਨ।

ਚੰਡੀਗੜ੍ਹ ਸਥਿਤ ਇੰਸਟੀਚਿਊਟ ਫਾਰ ਡੈਵਲੇਪਮੈਂਟ ਐਂਡ ਕਮਿਊਨਿਕੇਸ਼ਨ ਦੀ ਰਿਸਰਚ ਮੁਤਾਬਕ ਪੰਜਾਬ ਦੀਆਂ ਕੁੱਲ 117 ਸੀਟਾਂ ਵਿੱਚੋਂ ਇਹ ਡੇਰੇ 56 ਸੀਟਾਂ ਵਿੱਚ ਅਸਰ ਰੱਖਦੇ ਹਨ ਅਤੇ ਚੋਣ ਨਤੀਜਿਆਂ ਉੱਤੇ ਅਸਰ ਪਾ ਸਕਦੇ ਹਨ।

ਜ਼ਾਹਿਰ ਹੈ ਕਿ ਇਹੀ ਕਾਰਨ ਹੈ ਕਿ ਚੋਣਾਂ ਆਉਂਦੇ ਹੀ ਸਿਆਸੀ ਦਲ ਦੇ ਨੇਤਾਵਾਂ ਵਿੱਚ ਇਨ੍ਹਾਂ ਡੇਰਿਆਂ ਦਾ ਸਮਰਥਨ ਹਾਸਿਲ ਕਰਨ ਦੀ ਹੋੜ ਲੱਗ ਜਾਂਦੀ ਹੈ।

ਪੰਜਾਬ ਵਿੱਚ 2007 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਡੇਰਾ ਸੱਚਾ ਸੌਦਾ ਨੇ ਆਪਣੇ ਚੇਲਿਆਂ ਨੂੰ ਕਾਂਗਰਸ ਪਾਰਟੀ ਲਈ ਵੋਟ ਕਰਨ ਦੇ ਨਿਰਦੇਸ਼ ਦਿੱਤੇ ਸਨ।

BBC

ਇਸ ਦਾ ਨਤੀਜਾ ਇਹ ਹੋਇਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਅਜਿਹੀਆਂ ਥਾਵਾਂ ਤੋਂ ਚੋਣ ਹਾਰ ਗਏ ਜਿਨ੍ਹਾਂ ਨੂੰ ਅਕਾਲੀਆਂ ਦਾ ਗੜ੍ਹ ਮੰਨਿਆ ਜਾਂਦਾ ਸੀ।

ਪਰ ਇਸ ਦੇ ਬਾਵਜੂਦ ਵੀ ਸ਼੍ਰੋਮਣੀ ਅਕਾਲੀ ਦਲ ਪੰਜਾਬ ਵਿੱਚ ਭਾਜਪਾ ਦੇ ਨਾਲ ਮਿਲ ਕੇ ਸਰਕਾਰ ਬਣਾਉਣ ਵਿੱਚ ਸਫ਼ਲ ਰਿਹਾ ਹੈ ਅਤੇ ਡੇਰਾ ਸੱਚਾ ਸੌਦਾ ਦੇ ਨਾਲ ਉਸ ਦੇ ਸਬੰਧਾਂ ਵਿੱਚ ਖੱਟਾਸ ਆ ਗਈ।

2007 ਦੀਆਂ ਚੋਣਾਂ ਵਿੱਚ ਅਕਾਲੀ ਦਲ ਨੂੰ 48 ਅਤੇ ਕਾਂਗਰਸ ਨੂੰ 44 ਸੀਟਾਂ ਮਿਲੀਆਂ ਸਨ। ਪਰ ਅਕਾਲੀ ਦਲ ਦੇ ਚੋਣ ਪਾਰਟਨਰ ਭਾਜਪਾ ਨੂੰ ਮਿਲੀਆਂ 19 ਸੀਟਾਂ ਦੀ ਬਦੌਲਤ ਅਕਾਲੀ ਦਲ ਨੂੰ ਸਰਕਾਰ ਬਣਾਉਣ ਵਿੱਚ ਕੋਈ ਦਿੱਕਤ ਨਹੀਂ ਹੋਈ ਸੀ।

ਪ੍ਰੋਫੈਸਰ ਆਸ਼ੂਤੋਸ਼ ਕੁਮਾਰ ਚੰਡੀਗੜ੍ਹ ਸਥਿਤ ਪੰਜਾਬ ਯੂਨੀਵਰਸਿਟੀ ਵਿੱਚ ਰਾਜਨੀਤੀ ਵਿਗਿਆਨ ਪੜ੍ਹਾਉਂਦੇ ਹਨ ਅਤੇ ਪੰਜਾਬ ਦੀ ਸਿਆਸਤ ਦੇ ਜਾਣਕਾਰ ਹਨ।

ਉਹ ਕਹਿੰਦੇ ਹਨ, "ਸਾਲ 2007 ਵਿੱਚ ਡੇਰਾ ਸੱਚਾ ਸੌਦਾ ਨੇ ਖੁੱਲ੍ਹ ਕੇ ਕਾਂਗਰਸ ਦਾ ਸਾਥ ਦਿੱਤਾ ਸੀ ਪਰ ਅਕਾਲੀ ਦਲ ਸੱਤਾ ਵਿੱਚ ਆ ਗਿਆ। ਅਕਾਲੀਆਂ ਨਾਲ ਰਿਸ਼ਤੇ ਖ਼ਰਾਬ ਹੋਣ ਤੋਂ ਬਾਅਦ ਡੇਰਾ ਸੱਚਾ ਸੌਦਾ ਨੇ ਆਪਣਾ ਸਬਕ ਸਿੱਖ ਲਿਆ।"

"ਉਸ ਤੋਂ ਬਾਅਦ ਡੇਰਾ ਸੱਚਾ ਸੌਦਾ ਦੀ ਨੀਤੀ ਇਹ ਰਹੀ ਹੈ ਕਿ ਉਹ ਕਹਿੰਦੇ ਹਨ ਕਿ ਉਨ੍ਹਾਂ ਦੀ ਇੱਕ ਪੌਲੀਟਿਕਲ ਅਫੇਅਰਸ ਕਮੇਟੀ ਹੈ ਜੋ ਉਮੀਦਵਾਰ ਨੂੰ ਦੇਖ ਕੇ ਅਤੇ ਚੋਣ ਹਲਕੇ ਦੇ ਲਿਹਾਜ ਨਾਲ ਸਮਰਥਨ ਦੇਣ ਜਾਂ ਨਾ ਦੇਣ ਦਾ ਫ਼ੈਸਲਾ ਕਰਦੀ ਹੈ।"

"ਪਰ ਇਹ ਮੰਨਿਆ ਗਿਆ ਹੈ ਕਿ 2007 ਤੋਂ ਬਾਅਦ ਡੇਰਾ ਸੱਚਾ ਸੌਦਾ ਦਾ ਜੋ ਰਵੱਈਆ ਰਿਹਾ ਹੈ ਉਹ ਅਕਾਲੀ ਸਮਰਥਕ ਰਿਹਾ ਹੈ।"

2012 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਕੈਪਟਨ ਅਮਰਿੰਦਰ ਸਿੰਘ ਡੇਰਾ ਸੱਚਾ ਸੌਦਾ ਕੋਲੋਂ ਸਮਰਥਨ ਮੰਗਣ ਲਈ ਗੁਰਮੀਤ ਰਾਮ ਰਹੀਮ ਨੂੰ ਮਿਲੇ ਸਨ।

ਪਰ ਉਸ ਸਾਲ ਡੇਰੇ ਨੇ ਕਿਸੇ ਵੀ ਪਾਰਟੀ ਲਈ ਸਮਰਥਨ ਦਾ ਖੁੱਲ੍ਹਾ ਐਲਾਨ ਨਹੀਂ ਕੀਤਾ ਸੀ।

ਸਿਆਸੀ ਜਾਣਕਾਰ ਕਹਿੰਦੇ ਹਨ ਕਿ ਡੇਰਾ ਅਕਾਲੀ ਦਲ ਨਾਲ ਆਪਣੇ ਵਿਗੜੇ ਹੋਏ ਸਬੰਧ ਸੁਧਾਰਨਾ ਚਾਹੁੰਦਾ ਸੀ, ਇਸ ਲਈ ਉਸ ਨੇ ਅਕਾਲੀ ਉਮੀਦਵਾਰ ਦਾ ਸਮਰਥਨ ਕੀਤਾ।

ਇਨ੍ਹਾਂ ਚੋਣਾਂ ਵਿੱਚ ਅਕਾਲੀ ਦਲ ਨੇ ਆਪਣੇ ਪਿਛਲੇ ਪ੍ਰਦਰਸ਼ਨ ਨੂੰ ਸੁਧਾਰਦੇ ਹੋਏ 56 ਸੀਟਾਂ ਜਿੱਤੀਆਂ।

ਹਾਲਾਂਕਿ, ਅਕਾਲੀ ਦਲ ਦੀ ਲਗਾਤਾਰ ਦੋ ਵਿਧਾਨ ਸਭਾ ਚੋਣਾਂ ਵਿੱਚ ਇਤਿਹਾਸਕ ਜਿੱਤ ਦੇ ਹੋਰ ਵੀ ਕਾਰਨ ਰਹੇ ਹਨ।

ਪਰ ਡੇਰਾ ਸੱਚਾ ਸੌਦਾ ਤੋਂ ਮਿਲਿਆ ਸਮਰਥਨ ਵੀ ਇੱਕ ਵੱਡਾ ਕਾਰਨ ਸੀ। ਇਨ੍ਹਾਂ ਚੋਣਾਂ ਵਿੱਚ ਕਾਂਗਰਸ 46 ਸੀਟਾਂ ''ਤੇ ਹੀ ਜਿੱਤ ਸਕੀ। ਭਾਜਪਾ ਨੇ ਇਨ੍ਹਾਂ ਚੋਣਾਂ ਵਿੱਚ 12 ਸੀਟਾਂ ਜਿੱਤੀਆਂ ਅਤੇ ਇੱਕ ਵਾਰ ਅਕਾਲੀ ਦਲ-ਭਾਜਪਾ ਦੀ ਸਰਕਾਰ ਬਣੀ।

ਦੋ ਸਾਲ ਬਾਅਦ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਸੱਚਾ ਸੌਦਾ ਨੇ ਅਕਾਲੀ ਦਲ ਉਮੀਦਵਾਰ ਹਰਸਿਮਰਤ ਕੌਰ ਬਾਦਲ ਦੀ ਬਠਿੰਡਾ ਨਾਲ ਜਿੱਤ ਸੁਨਿਸ਼ਚਿਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਸੀ।

ਪਿਛਲੇ ਸਾਲ ਸਤੰਬਰ ਵਿਚ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਨਾਲ ਸੱਚਖੰਡ ਬੱਲਾਂ ਦੇ ਡੇਰੇ ਵਿੱਚ ਗਏ ਸਨ। ਇਸ ਤੋਂ ਪਹਿਲਾਂ ਅਗਸਤ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੀ ਇਸ ਡੇਰੇ ਉਪਰ ਗਏ ਸਨ।

ਡੇਰਾ ਸੱਚਖੰਡ ਬੱਲਾਂ ਰਵਿਦਾਸੀਆ ਸਮੁਦਾਇ ਦਾ ਇਕ ਪ੍ਰਮੁੱਖ ਅਧਿਆਤਮਿਕ ਕੇਂਦਰ ਹੈ। ਇਹ ਸਮਝਣਾ ਔਖਾ ਨਹੀਂ ਹੈ ਕਿ ਰਾਜਨੀਤਕ ਆਗੂਆਂ ਦੇ ਡੇਰੇ ਵਿੱਚ ਜਾਣ ਦਾ ਕਾਰਨ ਪੰਜਾਬ ਦੀਆਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਹਨ।

ਇਸ ਡੇਰੇ ਦੇ ਜ਼ਿਆਦਾਤਰ ਸਮਰਥਕ ਅਨੁਸੂਚਿਤ ਜਾਤੀਆਂ ਨਾਲ ਸਬੰਧ ਰੱਖਦੇ ਹਨ ਅਤੇ ਰਾਜਨੀਤਕ ਪਾਰਟੀਆਂ ਦਾ ਮੰਨਣਾ ਹੈ ਕਿ ਜੇਕਰ ਡੇਰੇ ਦਾ ਸਮਰਥਨ ਹਾਸਲ ਕਰਨ ਵਿੱਚ ਸਫ਼ਲ ਹੋ ਜਾਂਦੇ ਹਨ ਤਾਂ ਡੇਰੇ ਦੇ ਸਮਰੱਥ ਉਨ੍ਹਾਂ ਦੇ ਪੱਖ ਵਿਚ ਵੋਟ ਕਰਨਗੇ।

ਜੇਕਰ ਕਿਸੇ ਸੂਬੇ ਦੀ ਕੁੱਲ ਜਾਤੀ ਵਿੱਚ ਅਨੁਸੂਚਿਤ ਜਾਤੀ ਦਾ ਪ੍ਰਤੀਸ਼ਤ ਦੇਖਿਆ ਜਾਵੇ ਤਾਂ ਪੰਜਾਬ ਵਿੱਚ ਇਹ ਸਭ ਤੋਂ ਵੱਧ ਹੈ।

ਚੋਣਾਂ ਦੇ ਮੌਸਮ ਵਿੱਚ ਕਈ ਰਾਜਨੀਤਕ ਦਲ ਇਸ ਵੱਡੇ ਹਿੱਸੇ ਦਾ ਸਮਰਥਨ ਨਹੀਂ ਗੁਆਉਣਾ ਚਾਹੁੰਦੇ ਅਤੇ ਇਹੀ ਕਾਰਨ ਹੈ ਕਿ ਚੋਣਾਂ ਦੇ ਸਮੇਂ ਡੇਰਿਆਂ ਦਾ ਮਹੱਤਵ ਕਈ ਗੁਣਾਂ ਵਧ ਜਾਂਦਾ ਹੈ। ਰਾਜਨੀਤਿਕ ਆਗੂ ਦਿਨ ਰਾਤ ਇਸ ਦੇ ਚੱਕਰ ਲਾਉਣੇ ਸ਼ੁਰੂ ਕਰ ਦਿੰਦੇ ਹਨ।

ਪੰਜਾਬ ਵਿੱਚ ਡੇਰਾਵਾਦ ਦੀ ਸ਼ੁਰੂਆਤ

ਅਜਿਹਾ ਮੰਨਿਆ ਜਾਂਦਾ ਹੈ ਕਿ ਪੰਜਾਬ ਵਿਚ ਡੇਰਿਆਂ ਦੀ ਸ਼ੁਰੂਆਤ ਦਾ ਵੱਡਾ ਕਾਰਨ ਸਮਾਜਿਕ ਭੇਦਭਾਵ ਹੈ ਅਤੇ ਇਹੀ ਕਾਰਨ ਹੈ ਕਿ ਇਨ੍ਹਾਂ ਡੇਰਿਆਂ ਦੇ ਜ਼ਿਆਦਾਤਰ ਸਮਰਥਕ ਸਮਾਜ ਦੇ ਹੇਠਲੇ ਤਬਕੇ ਤੋਂ ਆਉਂਦੇ ਹਨ।

ਪ੍ਰੋਫੈਸਰ ਆਸ਼ੂਤੋਸ਼ ਆਖਦੇ ਹਨ,"ਪੰਜਾਬ ਦੇ ਹਰ ਪਿੰਡ ਵਿੱਚ ਦੋ ਤੋਂ ਤਿੰਨ ਗੁਰਦੁਆਰੇ ਹੁੰਦੇ ਹਨ। ਇਹ ਗੁਰਦੁਆਰੇ ਜਾਤ ਦੇ ਆਧਾਰ ’ਤੇ ਬਣਾਏ ਜਾਂਦੇ ਹਨ। ਜਦੋਂ ਲੋਕਾਂ ਨੂੰ ਲੱਗਦਾ ਹੈ ਕਿ ਡੇਰੇ ਵਰਗੀ ਜਗ੍ਹਾ ਵਿੱਚ ਸਾਰਿਆਂ ਨੂੰ ਬਰਾਬਰ ਸਮਝਿਆ ਜਾ ਰਿਹਾ ਹੈ ਅਤੇ ਕਿਸੇ ਕਿਸਮ ਦਾ ਕੋਈ ਭੇਦ ਭਾਵ ਨਹੀਂ ਹੋ ਰਿਹਾ ਤਾਂ ਲੋਕ ਡੇਰਿਆਂ ਵੱਲ ਜਾਂਦੇ ਹਨ।"

ਉੱਥੇ ਹੀ ਡਾ ਪ੍ਰਮੋਦ ਕੁਮਾਰ ਆਖਦੇ ਹਨ ਕਿ ਜੇਕਰ ਸੰਸਥਾਗਤ ਸਿੱਖ ਧਰਮ ਥੋੜ੍ਹਾ ਹੋਰ ਸਹਿਣਸ਼ੀਲ ਹੋ ਜਾਵੇ ਤਾਂ ਲੋਕ ਸ਼ਾਇਦ ਡੇਰਿਆਂ ਵਿਚ ਜਾਣ ਹੀ ਨਾ।

ਉਹ ਆਖਦੇ ਹਨ ਜੋ ਧਰਮ ਇੱਕ ਪੱਧਰ ’ਤੇ ਸੰਸਥਾਗਤ ਹੋ ਜਾਂਦਾ ਹੈ ਤਾਂ ਉਸ ਵਿੱਚ ਕੁਝ ਅਸਹਿਣਸ਼ੀਲਤਾ ਆ ਜਾਂਦੀ ਹੈ। ਫਿਰ ਕੁਝ ਸਰਹੱਦਾਂ ਤੈਅ ਕੀਤੀਆਂ ਜਾਂਦੀਆਂ ਹਨ। ਜੇਕਰ ਸੰਸਥਾਗਤ ਸਿੱਖ ਧਰਮ ਥੋੜ੍ਹਾ ਉਦਾਰਵਾਦੀ ਹੋ ਜਾਵੇ ਤਾਂ ਸ਼ਾਇਦ ਲੋਕ ਡੇਰਿਆਂ ਵਿੱਚ ਨਾ ਜਾਣ। ਸੰਸਥਾਗਤ ਸਿੱਖ ਧਰਮ ਨੂੰ ਆਪਣੇ ਅੰਦਰ ਝਾਕਣਾ ਪਵੇਗਾ ਕਿ ਕਿਤੇ ਉਹ ਅਸਹਿਣਸ਼ੀਲ ਤਾਂ ਨਹੀਂ ਹੋ ਗਏ।

ਇਹ ਵੀ ਪੜ੍ਹੋ:

  • ਵਿਗਿਆਨੀਆਂ ਨੇ ਲੱਭਿਆ ਦਿਮਾਗ ਦਾ ਉਹ ਸੈਂਸਰ, ਜਿਸ ਕਾਰਨ ਕੱਦ ਲੰਬਾ ਹੁੰਦਾ ਹੈ
  • ਇੱਥੇ ਜੰਗਲਾਂ ''ਚ ਲੁਕਿਆ ਹੈ ''ਤਰਲ ਸੋਨੇ'' ਦਾ ਖਜ਼ਾਨਾ ਜੋ ਬਦਲ ਰਿਹਾ ਹੈ ਲੋਕਾਂ ਦੀ ਜ਼ਿੰਦਗੀ
  • ਹੋਮੁਰਜ਼ : ਇੰਦਰਧਨੁਸ਼ੀ ਟਾਪੂ ਦਾ ਕੀ ਹੈ ਰਹੱਸ, ਜਿਸ ਦੀ ਮਿੱਟੀ ਵੀ ਖਾਧੀ ਜਾ ਸਕਦੀ ਹੈ

ਇਹ ਵੀ ਦੇਖੋ:

https://www.youtube.com/watch?v=ILDJUos-RcM

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''13557e04-fc44-4d89-be1d-83b43d09a928'',''assetType'': ''STY'',''pageCounter'': ''punjabi.india.story.60020844.page'',''title'': ''ਪੰਜਾਬ ਚੋਣਾਂ 2022: ਡੇਰਾ ਸੱਚਾ ਸੌਦਾ ਦਾ ਅਸਰ ਚੋਣਾਂ ਵਿੱਚ ਕਿੰਨੀਆਂ ਸੀਟਾਂ ’ਤੇ ਪੈ ਸਕਦਾ ਹੈ'',''author'': ''ਰਾਘਵੇਂਦਰ ਰਾਓ'',''published'': ''2022-01-18T13:45:13Z'',''updated'': ''2022-01-18T13:45:13Z''});s_bbcws(''track'',''pageView'');