ਬਿਹਾਰ ਵਿੱਚ ਪਟਨਾ ਸਾਹਿਬ ਤੋਂ ਪਰਤ ਰਹੇ ਸਿੱਖ ਸ਼ਰਧਾਲੂਆਂ ’ਤੇ ਪੱਥਰਬਾਜੀ ਦਾ ਪੂਰਾ ਮਾਮਲਾ ਕੀ ਹੈ

01/17/2022 4:40:25 PM

17 ਜਨਵਰੀ ਦੀ ਸਵੇਰੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇੱਕ ਟਵੀਟ ਕੀਤਾ ਸੀ।

ਇਸ ਟਵੀਟ ਵਿੱਚ ਕਿਹਾ ਗਿਆ ਸੀ ਕਿ ਬਿਹਾਰ ਵਿੱਚ ਸਿੱਖ ਸ਼ਰਧਾਲੂਆਂ ਦੇ ਇੱਕ ਸਮੂਹ ''ਤੇ ਸੂਬੇ ਦੇ ਇੱਕ ਸਮੂਹ ਨੇ ਹਮਲਾਵਰ ਪੱਥਰਬਾਜੀ ਕੀਤੀ।

ਸੁਖਬੀਰ ਸਿੰਘ ਬਾਦਲ ਨੇ ਇਸ ਟਵੀਟ ''ਚ ਬਿਹਾਰ ਦੇ ਮੁੱਖ ਮੰਤਰੀ ਨੂੰ ਇਸ ਮਾਮਲੇ ਦੀ ਜਾਂਚ ਕਰਨ ਅਤੇ ਦੋਸ਼ੀਆਂ ''ਤੇ ਕਾਰਵਾਈ ਦੀ ਅਪੀਲ ਕੀਤੀ ਸੀ।

ਇਸ ਮਾਮਲੇ ਵਿੱਚ ਬਿਹਾਰ ਦੇ ਪੀਰੋ ਦੇ ਡੀਐੱਸਪੀ ਰਾਹੁਲ ਕੁਮਾਰ ਨੇ ਬੀਬੀਸੀ ਨੂੰ ਦੱਸਿਆ, "ਇਸ ਮਾਮਲੇ ਵਿੱਚ 6 ਸ਼ਰਧਾਲੂ ਜਖ਼ਮੀ ਹੋਏ ਸਨ। ਸਾਰਿਆਂ ਨੂੰ ਚਰਪੋਖਰੀ ਸੀਐੱਚਸੀ (ਕਮਿਊਨਿਟੀ ਹੈਲਥ ਸੈਂਟਰ) ਵਿੱਚ ਪ੍ਰਾਥਮਿਕ ਇਲਾਜ ਦੇ ਕੇ ਉਨ੍ਹਾਂ ਦੀ ਮਰਜ਼ੀ ਨਾਲ ਛੁੱਟੀ ਦੇ ਦਿੱਤੀ ਗਈ ਹੈ।"

"16 ਜਨਵਰੀ ਦੀ ਸ਼ਾਮ 7 ਵਜੇ ਇਹ ਸਾਰੇ ਸ਼ਰਧਾਲੂ ਵਾਪਸ ਪੰਜਾਬ ਚਲੇ ਗਏ ਹਨ। ਇਸ ਮਾਮਲੇ ਵਿੱਚ 11 ਲੋਕਾਂ ''ਤੇ ਨਾਮਜ਼ਦ ਅਤੇ 10-15 ਅਣਜਾਣ ਲੋਕਾਂ ''ਤੇ ਕੇਸ ਦਰਜ ਹੋਇਆ ਹੈ। ਚਾਰ ਲੋਕਾਂ ਦੀ ਹੁਣ ਤੱਕ ਗ੍ਰਿਫ਼ਤਾਰੀ ਹੋ ਚੁੱਕੀ ਹੈ।"

ਕੀ ਹੈ ਪੂਰਾ ਮਾਮਲਾ ?

ਇਹ ਘਟਨਾ ਬਿਹਾਰ ਦੇ ਭੋਜਪੁਰ ਜ਼ਿਲ੍ਹੇ ਦੇ ਚਰਪੋਖਰੀ ਥਾਣਾ ਇਲਾਕੇ ਵਿੱਚ ਵਾਪਰੀ ਹੈ। ਇਹ ਪੂਰਾ ਮਾਮਲੇ ਚੰਦੇ ਨਾਲ ਜੁੜਿਆ ਹੋਇਆ ਹੈ।

ਆਰਾ ਸਾਸਾਰਾਮ ਸਟੇਟ ਹਾਈਵੇ ਕੋਲ ਧਿਆਨੀ ਟੋਲਾ ਨਾਮ ਦੀ ਥਾਂ ''ਤੇ ਲਕਸ਼ਮੀ ਨਾਰਾਇਣ ਹਨੂੰਮਾਨ ਪ੍ਰਾਣ ਪ੍ਰਤਿਸ਼ਠਾ ਯੱਗ ਦਾ ਪ੍ਰਬੰਧ ਕੀਤਾ ਜਾਣਾ ਸੀ।

18 ਤੋਂ 25 ਜਨਵਰੀ ਵਿਚਾਲੇ ਪ੍ਰਬੰਧਿਤ ਹੋ ਰਹੇ ਇਸ ਯੱਗ ਲਈ ਬੀਤੇ 20 ਦਿਨਾਂ ਤੋਂ ਚੰਦਾ ਲਿਆ ਜਾ ਰਿਹਾ ਸੀ।

ਸਥਾਨਕ ਪੱਤਰਕਾਰ ਕ੍ਰਿਸ਼ਣਾ ਕੁਮਾਰ ਦੱਸਦੇ ਹਨ, "16 ਜਨਵਰੀ ਦੀ ਦੁਪਹਿਰ ਤਕਰੀਬਨ ਇੱਕ ਵਜੇ ਇਹ ਘਟਨਾ ਵਾਪਰੀ ਹੈ। ਜਦੋਂ ਚਰਪੋਖਰੀ ਥਾਣਾ ਇਲਾਕੇ ਕੋਲ ਸਿੱਖ ਸ਼ਰਧਾਲੂਆਂ ਨੇ ਚੰਦਾ ਦੇਣ ਤੋਂ ਮਨ੍ਹਾ ਕਰ ਦਿੱਤਾ।"

"ਉਨ੍ਹਾਂ ਦੇ ਮਨ੍ਹਾ ਕਰਨ ਨਾਲ ਜਬਰਨ ਚੰਦਾ ਵਸੂਲ ਕਰਨ ਵਾਲੇ ਸਥਾਨਕ ਨੌਜਵਾਨਾਂ ਨੇ ਉਨ੍ਹਾਂ ਨੂੰ ਮਾਰਿਆ-ਕੁੱਟਿਆ। ਭਾਸ਼ਾ ਦੀ ਦਿੱਕਤ ਕਰਕੇ ਵੀ ਮਾਮਲਾ ਜ਼ਿਆਦਾ ਭਖ ਗਿਆ।"

ਮਿਲ ਰਹੀ ਜਾਣਕਾਰੀ ਅਨੁਸਾਰ ਆਰਾ ਸਾਸਾਰਾਮ ਸਟੇਟ ਹਾਈਵੇ ਨੰਬਰ 12 ''ਤੇ ਧਿਆਨੀ ਟੋਲਾ ਕੋਲ 20 ਤੋਂ 25 ਦੀ ਗਿਣਤੀ ਵਿੱਚ ਸਥਾਨਕ ਨੌਜਵਾਨ ਸਥਾਨਕ ਆਟੋ ਵਾਲਿਆਂ ਕੋਲੋਂ ਚੰਦਾ ਲੈ ਰਹੇ ਸਨ।

ਇਸ ਵਿਚਾਲੇ ਪਟਨਾ ਤੋਂ ਪੰਜਾਬ ਵਾਪਸ ਆ ਰਹੇ ਸਿੱਖ ਸ਼ਰਧਾਲੂਆਂ ਦਾ ਟਰੱਕ ਵੀ ਉੱਥੇ ਪਹੁੰਚਿਆ। ਇਸ ਵਿੱਚ 60 ਸਿੱਖ ਸ਼ਰਧਾਲੂ ਸਵਾਰ ਸਨ, ਜਿਸ ਵਿੱਚ ਔਰਤਾਂ ਅਤੇ ਬੱਚੇ ਵੀ ਸ਼ਾਮਿਲ ਸਨ।

ਇਨ੍ਹਾਂ ਵਿੱਚੋਂ ਇੱਕ ਸ਼ਰਧਾਲੂ ਹਰਪ੍ਰੀਤ ਸਿੰਘ ਮੁਤਾਬਕ, "ਜਦੋਂ ਉਨ੍ਹਾਂ ਨੇ ਸਾਡੇ ਟਰੱਕ ਚਾਲਕ ਤਜਿੰਦਰ ਸਿੰਘ ਕੋਲੋਂ ਵੀ ਚੰਦਾ ਮੰਗਿਆ ਤਾਂ ਉਨ੍ਹਾਂ ਨੇ ਮਨ੍ਹਾ ਕਰ ਦਿੱਤਾ। ਬਸ ਇਸੇ ਗੱਲ ''ਤੇ ਇਹ ਉਨ੍ਹਾਂ ਨੂੰ ਡੰਡੇ ਨਾਲ ਮਾਰਨ ਲੱਗ ਗਏ।"

"ਅਸੀਂ ਜਦੋਂ ਬਚਾਅ ਕੀਤਾ ਤਾਂ ਉੱਥੇ ਹੋਰ ਸਥਾਨਕ ਲੋਕ ਇਕੱਠੇ ਹੋ ਗਏ ਸਾਡੇ ਉੱਤੇ ਪੱਥਰਬਾਜੀ ਕਰਨ ਲੱਗੇ, ਜਿਸ ਵਿੱਚ ਸਾਡੇ 6-7 ਬੰਦੇ ਜਖ਼ਮੀ ਹੋ ਗਏ। ਇਨ੍ਹਾਂ ਕੁਝ ਨੂੰ ਡੂੰਘੀ ਸੱਟ ਆਈ ਅਤੇ 6-7 ਟਾਂਕੇ ਵੀ ਲੱਗੇ ਹਨ।"

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ ''ਤੇ ਇੰਝ ਲੈ ਕੇ ਆਓ:

https://www.youtube.com/watch?v=xWw19z7Edrs&t=1s

‘ਅਸੀਂ ਕੋਈ ਆਦੇਸ਼ ਨਹੀਂ ਦਿੱਤਾ ਸੀ’

ਉੱਥੇ ਇਸ ਪ੍ਰਬੰਧਨ ਕਮੇਟੀ ਦੇ ਪ੍ਰਧਾਨ ਸੁਰੇਂਦਰ ਸਿੰਘ ਮੁਤਾਬਕ, "ਪ੍ਰਾਣ ਪ੍ਰਤਿਸ਼ਠਾ ਲਈ ਕੁਝ ਲੋਕਾਂ ਨੇ ਆਪਣੀ ਮਰਜ਼ੀ ਨਾਲ ਇਹ ਸਭ ਕੀਤਾ ਹੋਣਾ। ਸਾਡੇ ਵੱਲੋਂ ਅਜਿਹਾ ਕੋਈ ਆਦੇਸ਼ ਨਹੀਂ ਦਿੱਤਾ ਗਿਆ ਸੀ। ਬੀਤੇ 20 ਦਿਨਾਂ ਤੋਂ ਚੰਦਾ ਲਿਆ ਜਾ ਰਿਹਾ ਸੀ।"

ਦੱਸ ਦਈਏ, ਬੀਤੀ 4 ਜਨਵਰੀ ਨੂੰ ਸ਼ਰਧਾਲੂਆਂ ਦਾ ਇਹ ਦਲ ਪੰਜਾਬ ਦੇ ਮੁਹਾਲੀ ਅਤੇ ਚੰਡੀਗੜ੍ਹ ਤੋਂ ਪਟਨਾ ਸਾਹਿਬ ਆਇਆ ਸੀ।

16 ਜਨਵਰੀ ਨੂੰ ਇਹ ਸਾਰੇ ਵਾਪਸ ਆ ਗਏ ਹਨ, ਜਦੋਂ ਇਹ ਘਟਨਾ ਵਾਪਰੀ, ਇਸ ਵਿੱਚ ਸ਼ਾਮਿਲ ਔਰਤਾਂ ਅਤੇ ਬੱਚਿਆਂ ਵਿੱਚੋਂ ਕਿਸੇ ਨੂੰ ਸੱਟ ਨਹੀਂ ਲੱਗੀ।

ਪੀਰੋ ਦੇ ਡੀਐੱਸਪੀ ਰਾਹੁਲ ਕੁਮਾਰ ਸਿੰਘ ਨੇ ਬੀਬੀਸੀ ਨੂੰ ਦੱਸਿਆ, "ਇਸ ਮਾਮਲੇ ਵਿੱਚ ਐੱਫਆਈਆਰ ਦਰਜ ਹੋਣ ਤੋਂ ਬਾਅਦ ਸ਼ਨਾਖ਼ਤ ਪਰੇਡ ਵੀ ਕਰਵਾਈ ਗਈ ਸੀ ਅਤੇ ਸ਼ਰਧਾਲੂਆਂ ਦੇ ਟਰੱਕ ਨਾਲ ਅਹਿਤੀਆਤ ਵਜੋਂ ਇੱਕ ਸਕੌਟ ਦਲ ਵੀ ਭੇਜਿਆ ਗਿਆ ਸੀ।"

ਪਟਨਾ ਸਾਹਿਬ ਦੀ ਮਾਨਤਾ

ਬਿਹਾਰ ਦੀ ਰਾਜਧਾਨੀ ਪਟਨਾ, ਸਿੱਖ ਧਰਮਿਕ ਆਸਥਾ ਨਾਲ ਜੁੜਿਆ ਸਥਾਨ ਹੈ। ਇੱਥੇ ਸਥਿਤ ਪਟਨਾ ਸਾਹਿਬ ਗੁਰਦੁਆਰਾ ਸਿੱਖਾਂ ਦੇ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ-ਸਥਾਨ ਹੈ।

ਬੀਤੇ ਕਈ ਸਾਲਾਂ ਤੋਂ ਬਿਹਾਰ ਸਰਕਾਰ ਸਿੱਖ ਧਰਮ ਨਾਲ ਜੁੜੇ ਸਮਾਗਮ ਇੱਥੇ ਕਰਦੀ ਰਹਿੰਦੀ ਹੈ, ਜਿਸ ਕਾਰਨ ਕਈ ਮੌਕਿਆਂ ''ਤੇ ਰਾਜਧਾਨੀ ਪਟਨਾ ਦਾ ਪਟਨਾ ਸਿਟੀ ਇਲਾਕਾ ''ਮਿਨੀ ਪੰਜਾਬ'' ਵਾਂਗ ਨਜ਼ਰ ਆਉਂਦਾ ਰਿਹਾ ਹੈ।

ਇਹ ਵੀ ਪੜ੍ਹੋ:

  • ਵਿਗਿਆਨੀਆਂ ਨੇ ਲੱਭਿਆ ਦਿਮਾਗ ਦਾ ਉਹ ਸੈਂਸਰ, ਜਿਸ ਕਾਰਨ ਕੱਦ ਲੰਬਾ ਹੁੰਦਾ ਹੈ
  • ਇੱਥੇ ਜੰਗਲਾਂ ''ਚ ਲੁਕਿਆ ਹੈ ''ਤਰਲ ਸੋਨੇ'' ਦਾ ਖਜ਼ਾਨਾ ਜੋ ਬਦਲ ਰਿਹਾ ਹੈ ਲੋਕਾਂ ਦੀ ਜ਼ਿੰਦਗੀ
  • ਹੋਮੁਰਜ਼ : ਇੰਦਰਧਨੁਸ਼ੀ ਟਾਪੂ ਦਾ ਕੀ ਹੈ ਰਹੱਸ, ਜਿਸ ਦੀ ਮਿੱਟੀ ਵੀ ਖਾਧੀ ਜਾ ਸਕਦੀ ਹੈ

ਇਹ ਵੀ ਦੇਖੋ:

https://www.youtube.com/watch?v=YtGhnRGYmuM

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''5b286ebb-0e57-4183-bda4-c1320159f890'',''assetType'': ''STY'',''pageCounter'': ''punjabi.india.story.60024218.page'',''title'': ''ਬਿਹਾਰ ਵਿੱਚ ਪਟਨਾ ਸਾਹਿਬ ਤੋਂ ਪਰਤ ਰਹੇ ਸਿੱਖ ਸ਼ਰਧਾਲੂਆਂ ’ਤੇ ਪੱਥਰਬਾਜੀ ਦਾ ਪੂਰਾ ਮਾਮਲਾ ਕੀ ਹੈ'',''author'': ''ਸੀਟੂ ਤਿਵਾਰੀ'',''published'': ''2022-01-17T11:09:33Z'',''updated'': ''2022-01-17T11:09:33Z''});s_bbcws(''track'',''pageView'');