ਅਮਰੀਕਾ: ਬੰਧਕਾਂ ਨੂੰ ਛੁੜਾਇਆ ਗਿਆ, ਬੰਧਕ ਬਣਾਉਣ ਵਾਲਾ ਮੰਗ ਰਿਹਾ ਸੀ ਪਾਕਿਸਤਾਨੀ ਮੂਲ ਦੀ ਕੈਦੀ ਦੀ ਰਿਹਾਈ

01/16/2022 12:55:25 PM

Reuters
ਇਹ ਘਟਨਾ ਸ਼ਨੀਵਾਰ ਨੂੰ ਸਥਾਨਕ ਸਮੇਂ ਅਨੁਸਾਰ ਲਗਭਗ 11:00 ਵਜੇ ਸ਼ੁਰੂ ਹੋਈ

ਅਮਰੀਕਾ ਦੇ ਟੈਕਸਸ ਸੂਬੇ ਦੇ ਕੋਲੀਵਿਲੇ ਕਸਬੇ ਵਿੱਚ ਇੱਕ ਵਿਅਕਤੀ ਨੇ ਯਹੂਦੀਆਂ ਦੇ ਪ੍ਰਾਰਥਨਾ ਸਥਾਨ ਸਿਨਾਗੋਗ ਵਿੱਚ ਕਈ ਲੋਕਾਂ ਨੂੰ ਬੰਧਕ ਬਣਾ ਲਿਆ ਸੀ।

ਦੱਸ ਘੰਟੇ ਚੱਲੇ ਘਟਨਾਕ੍ਰਮ ਤੋਂ ਬਾਅਦ ਹੁਣ ਪੁਲਿਸ ਨੇ ਚਾਰ ਬੰਧਕਾਂ ਨੂੰ ਛੁੜਾ ਲਿਆ ਹੈ। ਪੁਲਿਸ ਨੇ ਕਿਹਾ ਕਿ ਜਿਸ ਵਿਅਕਤੀ ਨੇ ਲੋਕਾਂ ਨੂੰ ਬੰਧਕ ਬਣਾਇਆ ਸੀ ਉਸ ਦੀ ਮੌਤ ਹੋ ਗਈ ਹੈ।

ਇਹ ਅਜੇ ਸਾਫ ਨਹੀਂ ਕੀਤਾ ਗਿਆ ਕਿ ਉਸ ਦੀ ਮੌਤ ਕਿਸ ਤਰ੍ਹਾਂ ਹੋਈ ਹੈ।

ਜਦੋਂ ਲੋਕਾਂ ਨੂੰ ਬੰਧਕ ਬਣਾਉਣ ਦੀ ਇਹ ਘਟਨਾ ਸ਼ੁਰੂ ਹੋਈ ਤਾਂ ਸਿਨਾਗੋਗ (ਪ੍ਰਾਰਥਨਾ ਸਥਾਨ) ਦੀ ਸੇਵਾ ਆਨਲਾਈਨ ਸਟ੍ਰੀਮ ਕੀਤੀ ਜਾ ਰਹੀ ਸੀ। ਇਸੇ ਦੌਰਾਨ ਇੱਕ ਆਦਮੀ ਨੂੰ ਗੁੱਸੇ ''ਚ ਇਹ ਕਹਿੰਦੇ ਹੋਏ ਸੁਣਿਆ ਗਿਆ ਕਿ ਉਹ ਕਿਸੇ ਨੂੰ ਦੁਖੀ ਨਹੀਂ ਕਰਨਾ ਚਾਹੁੰਦਾ ਸੀ।

ਪੁਲਿਸ ਨੇ ਵਿਸ਼ੇਸ਼ ਹਥਿਆਰਾਂ ਵਾਲੀਆਂ ਟੀਮਾਂ ਤੈਨਾਤ ਕੀਤੀਆਂ ਅਤੇ ਸਥਾਨਕ ਲੋਕਾਂ ਨੂੰ ਬਾਹਰ ਕੱਢਿਆ ਗਿਆ।

ਇਹ ਘਟਨਾ ਸ਼ਨੀਵਾਰ ਨੂੰ ਸਥਾਨਕ ਸਮੇਂ ਅਨੁਸਾਰ ਲਗਭਗ 11:00 ਵਜੇ (16:00 GMT) ਸ਼ੁਰੂ ਹੋਈ ਜਦੋਂ ਪੁਲਿਸ ਨੂੰ ਕਾਂਗਰੇਗੇਸ਼ਨ ਬੈਥ ਇਜ਼ਰਾਈਲ ਸਿਨਾਗੋਗ ਵਿੱਚ ਬੁਲਾਇਆ ਗਿਆ। ਕੁਝ ਦੇਰ ਬਾਅਦ ਹੀ ਲੋਕਾਂ ਨੂੰ ਇਲਾਕੇ ਤੋਂ ਬਾਹਰ ਕੱਢ ਲਿਆ ਗਿਆ।

ਇਹ ਵੀ ਪੜ੍ਹੋ:

  • ਕੋਰੋਨਾਵਾਇਰਸ ਕਿਵੇਂ ਲੋਕਾਂ ਦੀ ਮਾਨਸਿਕ ਸਿਹਤ ’ਤੇ ਅਸਰ ਪਾ ਰਿਹਾ ਹੈ
  • ਭਵਿੱਖ ਵਿਚ ਕਿਸ ਤਰੀਕੇ ਨਾਲ ਲੜੀਆਂ ਜਾਣਗੀਆਂ ਜੰਗਾਂ
  • ਵਿਸ਼ਾਲ ਜਵਾਲਾਮੁਖੀ ਵਿਸਫੋਟ ਮਗਰੋਂ ਸੁਨਾਮੀ ਦੀਆਂ ਲਹਿਰਾਂ ਪੈਸੀਫਿਕ ਮਹਾਸਾਗਰ ਦੇ ਟੋਂਗਾ ਦੇਸ ਨਾਲ ਟਕਰਾਈਆਂ

ਫੇਸਬੁੱਕ ''ਤੇ ਸ਼ੱਬਤ ਸਵੇਰ ਦੀ ਸੇਵਾ ਦੀ ਲਾਈਵ ਸਟ੍ਰੀਮ ਵਿੱਚ ਇੱਕ ਆਦਮੀ ਨੂੰ ਉੱਚੀ-ਉੱਚੀ ਬੋਲਦੇ ਸੁਣਿਆ ਗਿਆ। ਉਸਨੂੰ ਇਹ ਕਹਿੰਦੇ ਹੋਏ ਸੁਣਿਆ ਗਿਆ, "ਤੁਸੀਂ ਮੇਰੀ ਭੈਣ ਨੂੰ ਫ਼ੋਨ ''ਤੇ ਲੈ ਕੇ ਆਓ" ਅਤੇ "ਮੈਂ ਮਰਨ ਵਾਲਾ ਹਾਂ"।

ਉਸਨੂੰ ਇਹ ਕਹਿੰਦੇ ਹੋਏ ਵੀ ਸੁਣਿਆ ਗਿਆ, "ਅਮਰੀਕਾ ਵਿੱਚ ਕੁਝ ਗਲਤ ਹੈ।" ਉਸ ਤੋਂ ਬਾਅਦ ਇਸ ਫੀਡ ਨੂੰ ਬੰਦ ਕਰ ਦਿੱਤਾ ਗਿਆ।

ਇਸ ਦੌਰਾਨ ਰਾਸ਼ਟਰਪਤੀ ਜੋਅ ਬਾਇਡਨ ਨੂੰ ਸਥਿਤੀ ਬਾਰੇ ਜਾਣਕਾਰੀ ਦਿੱਤੀ ਗਈ ਹੈ।

https://twitter.com/ANI/status/1482477944174182400

ਕਾਨੂੰਨ ਵਿਵਸਥਾ ਅਧਿਕਾਰੀਆਂ ਨੇ ਸਥਾਨਕ ਮੀਡੀਆ ਨੂੰ ਦੱਸਿਆ ਕਿ ਬੰਧਕ ਬਣਾਉਣ ਵਾਲੇ ਨੂੰ ਪਾਕਿਸਤਾਨੀ ਨਿਊਰੋਸਾਇੰਟਿਸਟ ਆਫੀਆ ਸਿੱਦੀਕੀ ਦੀ ਰਿਹਾਈ ਦੀ ਮੰਗ ਕਰਦੇ ਹੋਏ ਵੀ ਸੁਣਿਆ ਗਿਆ ਸੀ। ਆਫੀਆ ਸਿੱਦੀਕੀ ਵਰਤਮਾਨ ਵਿੱਚ ਅਮਰੀਕਾ ''ਚ 86 ਸਾਲ ਦੀ ਕੈਦ ਦੀ ਸਜ਼ਾ ਕੱਟ ਰਹੇ ਹਨ।

ਸਿੱਦੀਕੀ ਨੂੰ ਅਫ਼ਗਾਨਿਸਤਾਨ ''ਚ ਹਿਰਾਸਤ ਦੌਰਾਨ ਅਮਰੀਕੀ ਫੌਜੀ ਅਧਿਕਾਰੀਆਂ ਨੂੰ ਮਾਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ੀ ਠਹਿਰਾਇਆ ਗਿਆ ਸੀ।

1999 ਵਿੱਚ ਕਾਂਗਰੇਗੇਸ਼ਨ ਦੇ ਖੁੱਲ੍ਹਣ ਤੋਂ ਬਾਅਦ ਤੋਂ ਇਸਦੇ ਮੈਂਬਰ ਰਹੇ ਬੈਰੀ ਕਲੋਂਪਸ ਨੇ ਕਿਹਾ ਕਿ ਉਨ੍ਹਾਂ ਨੂੰ ਇੱਕ ਹੋਰ ਮੈਂਬਰ ਦੁਆਰਾ ਘਟਨਾ ਦੀ ਜਾਣਕਾਰੀ ਮਿਲੀ ਸੀ ਅਤੇ ਉਨ੍ਹਾਂ ਨੇ ਤੁਰੰਤ ਲਾਈਵ ਫੀਡ ਦੇਖਣੀ ਸ਼ੁਰੂ ਕੀਤੀ। ਫਿਰ ਉਸ ਫੀਡ ਨੂੰ ਬੰਦ ਕਰ ਦਿੱਤਾ ਗਿਆ ਸੀ।

ਉਨ੍ਹਾਂ ਨੇ ਖ਼ਬਰ ਏਜੰਸੀ ਰੌਇਟਰਜ਼ ਨੂੰ ਕਿਹਾ ਕਿ "ਇਹ ਸੁਣਨਾ ਅਤੇ ਦੇਖਣਾ ਭਿਆਨਕ ਸੀ, ਅਤੇ ਇਸ ਬਾਰੇ ਨਾ ਜਾਣਨਾ ਹੋਰ ਵੀ ਭਿਆਨਕ ਹੈ।''''

ਵਿਕਟੋਰੀਆ ਫ੍ਰਾਂਸਿਸ ਨੇ ਐਸੋਸੀਏਟਡ ਪ੍ਰੈੱਸ ਨੂੰ ਦੱਸਿਆ ਕਿ ਉਨ੍ਹਾਂ ਨੇ ਉਸ ਵਿਅਕਤੀ ਨੂੰ ਅਮਰੀਕਾ ਦੇ ਖਿਲਾਫ ਬੋਲਦੇ ਸੁਣਿਆ ਅਤੇ ਦਾਅਵਾ ਕੀਤਾ ਕਿ ਲਾਈਵ ਸਟ੍ਰੀਮ ਦੌਰਾਨ ਉਸ ਕੋਲ ਬੰਬ ਸੀ।

ਉਨ੍ਹਾਂ ਕਿਹਾ, "ਇਹ ਸਥਿਤੀ ਡਰਾਉਣੀ ਹੈ। ਮੈਨੂੰ ਉਮੀਦ ਹੈ ਕਿ ਇਹ ਸਭ ਚੰਗੇ ਤਰੀਕੇ ਨਾਲ ਖਤਮ ਹੋਵੇਗਾ।''''

ਇਹ ਵੀ ਪੜ੍ਹੋ:

  • ਵਿਗਿਆਨੀਆਂ ਨੇ ਲੱਭਿਆ ਦਿਮਾਗ ਦਾ ਉਹ ਸੈਂਸਰ, ਜਿਸ ਕਾਰਨ ਕੱਦ ਲੰਬਾ ਹੁੰਦਾ ਹੈ
  • ਇੱਥੇ ਜੰਗਲਾਂ ''ਚ ਲੁਕਿਆ ਹੈ ''ਤਰਲ ਸੋਨੇ'' ਦਾ ਖਜ਼ਾਨਾ ਜੋ ਬਦਲ ਰਿਹਾ ਹੈ ਲੋਕਾਂ ਦੀ ਜ਼ਿੰਦਗੀ
  • ਹੋਮੁਰਜ਼ : ਇੰਦਰਧਨੁਸ਼ੀ ਟਾਪੂ ਦਾ ਕੀ ਹੈ ਰਹੱਸ, ਜਿਸ ਦੀ ਮਿੱਟੀ ਵੀ ਖਾਧੀ ਜਾ ਸਕਦੀ ਹੈ

ਇਹ ਵੀ ਦੇਖੋ:

https://www.youtube.com/watch?v=9xmI5kkcaIY

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''14fda588-653e-4d1e-9f57-877dc624259f'',''assetType'': ''STY'',''pageCounter'': ''punjabi.international.story.60013222.page'',''title'': ''ਅਮਰੀਕਾ: ਬੰਧਕਾਂ ਨੂੰ ਛੁੜਾਇਆ ਗਿਆ, ਬੰਧਕ ਬਣਾਉਣ ਵਾਲਾ ਮੰਗ ਰਿਹਾ ਸੀ ਪਾਕਿਸਤਾਨੀ ਮੂਲ ਦੀ ਕੈਦੀ ਦੀ ਰਿਹਾਈ'',''published'': ''2022-01-16T07:14:20Z'',''updated'': ''2022-01-16T07:14:20Z''});s_bbcws(''track'',''pageView'');