ਨਵਜੋਤ ਸਿੱਧੂ: ਮੈਂ ਸਿਸਟਮ ਬਦਲਣ ਆਇਆ ਹਾਂ, ਨਹੀਂ ਬਦਲ ਸਕਿਆ ਤਾਂ ਸਿਸਟਮ ਦਾ ਹਿੱਸਾ ਵੀ ਨਹੀਂ ਰਹਾਂਗਾ

01/15/2022 4:55:23 PM

BBC

ਨਵਜੋਤ ਸਿੱਧੂ ਦਾ ਕਹਿਣਾ ਹੈ ਕਿ ਕਾਂਗਰਸ ਨੂੰ ਵੀ ਇਹ ਸਮਝਣਾ ਪਵੇਗਾ ਕਿ ਜਿਹੜਾ ਸਿਸਟਮ ਗੁਰੂ ਦੀ ਬੇਅਦਬੀ ਤੇ ਡਰੱਗਜ਼ ਬਾਰੇ ਇਨਸਾਫ਼ ਨਹੀਂ ਦੇ ਸਕਿਆ, ਉਸ ਸਿਸਟਮ ਨੂੰ ਬਦਲਣਾ ਪੈਣਾ ਹੈ।

ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਦਾ ਸਮਾਂ ਨੇੜੇ ਆ ਰਿਹਾ ਹੈ। ਆਉਂਦੀ 14 ਫਰਵਰੀ ਨੂੰ ਸੂਬੇ ''ਚ ਚੋਣਾਂ ਹੋਣ ਜਾ ਰਹੀਆਂ ਹਨ ਤੇ ਇਨ੍ਹਾਂ ਦੇ ਨਤੀਜੇ 10 ਮਾਰਚ ਨੂੰ ਐਲਾਨੇ ਜਾਣਗੇ।

ਇਸ ਵੇਲੇ ਸਾਰੀਆਂ ਹੀ ਪਾਰਟੀਆਂ ਪੰਜਾਬ ''ਚ ਜਿੱਤਣ ਲਈ ਆਪਣਾ-ਆਪਣਾ ਜੋਰ ਲਗਾ ਰਹੀਆਂ ਹਨ ਅਤੇ ਵਿਰੋਧੀ ਪਾਰਟੀਆਂ ''ਤੇ ਨਿਸ਼ਾਨੇ ਵੀ ਸਾਧ ਰਹੀਆਂ ਹਨ।

ਬੀਬੀਸੀ ਪੱਤਰਕਾਰ ਅਰਵਿੰਦ ਛਾਬੜਾ ਨੇ ਹਾਲ ਹੀ ''ਚ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨਾਲ ਗੱਲਬਾਤ ਕੀਤੀ।

ਕ੍ਰਿਕਟ ਤੋਂ ਟੀਵੀ ਤੇ ਫਿਰ ਰਾਜਨੀਤੀ ''ਚ ਆਏ ਸਿੱਧੂ ਨੇ ਬੀਬੀਸੀ ਪੰਜਾਬੀ ਨਾਲ ਇਸ ਖ਼ਾਸ ਗੱਲਬਾਤ ਦੌਰਾਨ ਕਿਹਾ ਕਿ ਹਰ ਮੁਫ਼ਤ ਚੀਜ਼ ਦੀ ਕੀਮਤ ਚੁਕਾਉਣੀ ਪੈਂਦੀ ਹੈ।

ਉਹਨਾਂ ਨੇ ਪ੍ਰਧਾਨ ਮੰਤਰੀ ਮੋਦੀ ਦੀ ਸੁਰੱਖਿਆ ''ਚ ''ਸੰਨ'' ਤੋਂ ਲੈਕੇ ਅਕਾਲੀ ਆਗੂ ਬਿਕਰਮ ਮਜੀਠੀਆ ਦੇ ਖਿਲਾਫ ਦਰਜ ਹੋਏ ਮਾਮਲੇ ਸਣੇ ਕਈ ਮੁਦਿਆਂ ’ਤੇ ਆਪਣੀ ਰਾਏ ਰੱਖੀ।

ਪੇਸ਼ ਹਨ ਨਵਜੋਤ ਸਿੰਘ ਸਿੱਧੂ ਨਾਲ ਹੋਈ ਗੱਲਬਾਤ ਦੇ ਮੁੱਖ ਅੰਸ਼:

ਇਹ ਵੀ ਪੜ੍ਹੋ:

  • ਪੰਜਾਬ ਚੋਣਾਂ 2022: ਚੋਣ ਮਨੋਰਥ ਪੱਤਰ ਤੋਂ ਪਹਿਲਾਂ ਹੀ ਕਿਸ ਪਾਰਟੀ ਨੇ ਕੀਤਾ ਕੀ ਐਲਾਨ
  • ਪੰਜਾਬ ਵਿਧਾਨ ਸਭਾ ਚੋਣਾਂ 2022: ਵੋਟਾਂ ਪੈਣ ਤੋਂ ਨਤੀਜਿਆਂ ਤੱਕ ਸਾਰੇ ਅਹਿਮ ਸਵਾਲਾਂ ਦੇ ਜਵਾਬ
  • ਪੰਜਾਬ ਚੋਣਾਂ 2022: ''ਬੰਦ ਕਮਰੇ ਵਿਚ ਮੁੱਖ ਮੰਤਰੀ ਬਣਨ ਦਾ ਸਿਲਸਿਲਾ ਟੁੱਟਣਾ ਚਾਹੀਦਾ ਹੈ''

ਸਵਾਲ-ਤੁਸੀਂ ਕੈਪਟਨ ਅਮਰਿੰਦਰ ਸਿੰਘ ਨੂੰ ਜ਼ੀਰੋ ਨੰਬਰ ਦਿੰਦੇ ਸੀ ਤੇ ਉਨ੍ਹਾਂ ਨੂੰ ਬਦਲਿਆ ਗਿਆ। ਪਰ ਕਈ ਮੰਤਰੀ ਉਨ੍ਹਾਂ ਵੇਲੇ ਵੀ ਸੀ ਤੇ ਹੁਣ ਵੀ ਹਨ। ਤੁਸੀਂ ਉਨ੍ਹਾਂ ਨੂੰ ਕਿਵੇਂ ਵੇਖਦੇ ਹੋ? ਹੁਣ ਉਹ ਸਾਰੇ ਚੋਣਾਂ ਵਿੱਚ ਜਾ ਰਹੇ ਹਨ?

ਜਵਾਬ- ਕੈਪਟਨ ਅਮਰਿੰਦਰ ਸਿੰਘ ਕਾਂਗਰਸ ਨਹੀਂ ਸੀ। ਉਹ ਇੱਕ ਵਿਅਕਤੀ ਹੈ। ਵਿਅਕਤੀ ਆਉਣਗੇ ਜਾਣਗੇ। ਕਾਂਗਰਸ ਇੱਕ ਵਿਚਾਰਧਾਰਾ ਹੈ, ਇਕ ਸੈਕੂਲਰ ਵਿਚਾਰਧਾਰਾ ਦੇ ਰੂਪ ਦੇ ਵਿੱਚ ਕਾਂਗਰਸ ਖੜ੍ਹੀ ਰਹੇਗੀ।

ਪਰ ਕਾਂਗਰਸ ਨੂੰ ਵੀ ਇਹ ਸਮਝਣਾ ਪਵੇਗਾ ਕਿ ਜਿਹੜਾ ਸਿਸਟਮ ਗੁਰੂ ਦੀ ਬੇਅਦਬੀ ਤੇ ਡਰੱਗਜ਼ ਬਾਰੇ ਇਨਸਾਫ਼ ਨਹੀਂ ਦੇ ਸਕਿਆ, ਜਿਸ ''ਤੇ ਅਸੀਂ ਸਰਕਾਰ ਬਣਾ ਕੇ ਆਏ ਸੀ, ਉਸ ਸਿਸਟਮ ਨੂੰ ਬਦਲਣਾ ਪੈਣਾ ਹੈ। ਪੰਜਾਬ ਬਦਲਾਅ ਚਾਹੁੰਦਾ ਹੈ, ਨਵਾਂ ਸਿਸਟਮ ਸਿਰਜਣਾ ਚਾਹੁੰਦਾ ਹੈ, ਲੋਕਾਂ ਦੀ ਤਾਕਤ ਲੋਕਾਂ ਨੂੰ ਦੇਣਾ ਚਾਹੁੰਦਾ ਹੈ, ਭਾਗੀਦਾਰ ਬਣਾਉਣਾ ਚਾਹੁੰਦਾ ਹੈ। ਉਹੀ ਸਾਡਾ ਪੰਜਾਬ ਮਾਡਲ ਹੈ।

Getty Images

ਸਵਾਲ-ਪਰ ਉਹ ਚੀਜ਼ਾਂ ਹੋਈਆਂ ਨਹੀਂ ਅਜੇ। ਉਹੀ ਮੰਤਰੀ ਜਿਹੜੇ ਪਹਿਲਾਂ ਵੀ ਸਨ, ਅੱਜ ਵੀ ਹਨ ਤੇ ਹੁਣ ਸ਼ਾਇਦ ਚੋਣਾਂ ''ਚ ਜਾਣਗੇ। ਉਨ੍ਹਾਂ ਨੂੰ ਤੁਸੀਂ ਕਿਵੇਂ ਵੇਖਦੇ ਹੋ?

ਜਵਾਬ- ਤੁਸੀਂ ਜੇ ਸਿਸਟਮ ਬਦਲੋਗੇ ਤਾਂ ਬੰਦੇ ਦੀ ਕੋਈ ਔਕਾਤ ਨਹੀਂ। ਉਸ ਨੂੰ ਚੰਗਾ ਹੋਣਾ ਹੀ ਪਵੇਗਾ। ਤੁਸੀਂ ਅਗਰ ਅਫ਼ਸਰਸ਼ਾਹੀ ਨੂੰ ਬਦਲ ਕੇ ਤਾਕਤ ਲੈਜਿਸਲੇਚਰ ਨੂੰ ਦਿਓਗੇ, ਉਨ੍ਹਾਂ ਨੂੰ ਤੁਸੀ ਇੱਕ ਐੱਸਐੱਸਪੀ ਜਾਂ ਡੀਐੱਸਪੀ ਦਾ ਮੁਹਤਾਜ ਬਣਾ ਦਿੱਤਾ ਹੈ।

ਲੋਕਾਂ ਨੇ ਐੱਮਪੀ ਚੁਣੇ ਸੀ, ਐੱਮਐੱਲਏ ਚੁਣੇ ਸੀ, ਕੋਈ ਅਫ਼ਸਰ ਨਹੀਂ ਚੁਣੇ ਸੀ। ਪਰ ਇੱਕ ਸੀਐੱਮ ਪਾਵਰ ਨੂੰ ਸੈਂਟ੍ਰਾਲਾਈਜ਼ ਕਰ ਕੇ ਚਾਰ ਬੰਦਿਆਂ ਦੇ ਪਾਵੇ ਬਣਾ ਦਿੰਦਾ ਹੈ, ਤੇ ਅਫ਼ਸਰਾਂ ਨੂੰ ਪਾਵਰ ਦੇ ਦਿੰਦਾ ਹੈ। ਐੱਮਐੱਲਏ ਨੂੰ ਜ਼ੀਰੋ ਬਣਾਇਆ ਪਿਆ ਹੈ।

ਲੋਕਾਂ ਦੀ ਤਾਕਤ ਅਖੀਰਲੇ ਬੰਦੇ ਤਕ ਪਹੁੰਚਣੀ ਬਹੁਤ ਜ਼ਰੂਰੀ ਹੈ। ਜਦੋਂ ਵੀ ਕੋਈ ਨੀਤੀ ਬਣਦੀ ਹੈ ਤਾਂ ਉਹ ਅਖੀਰਲੇ ਬੰਦੇ ਤੱਕ ਪਹੁੰਚਣੀ ਬਹੁਤ ਜ਼ਰੂਰੀ ਹੈ। ਨੌਕਰੀਆਂ ਸਿਰਫ਼ ਖਾਸ ਲੋਕਾਂ ਨੂੰ ਮਿਲਦੀਆਂ ਹਨ, ਐੱਮਐੱਲਏ ਦੇ ਪੁੱਤਰਾਂ ਨੂੰ ਮਿਲਦੀਆਂ ਨੇ। ਆਮ ਬੰਦੇ ਨੂੰ ਕਿਉਂ ਨਹੀਂ ਮਿਲਦੀ?

ਕਈ ਵਾਰ ਅੱਖ ਬੰਦ ਕਰ ਕੇ ਸੋਚਦਾ ਹਾਂ ਕਿ ਕਤਾਰ ਵਿਚ ਖੜ੍ਹੇ ਆਖ਼ਰੀ ਬੰਦੇ ਤੱਕ ਜਾਂ ਗ਼ਰੀਬ ਤੱਕ ਕਿਉਂ ਨਹੀਂ ਮਿਲਦੀ। ਇਹੀ ਲੜਾਈ ਹੈ ਪੰਜਾਬ ਦੀ, ਜਾਂ ਤਾਂ ਸਿਸਟਮ ਨੂੰ ਬਦਲਾਂਗੇ ਜਾਂ ਫੇਰ ਜੇ ਨੀਤੀਆਂ ਬਣਾਉਣ ਨਾ ਦਿਤੀਆਂ ਗਈਆਂ...

ਵੇਖੋ ਕ੍ਰਿਕੇਟ ਤੇ ਟੀਵੀ ਕਰਦੇ ਸੀ ਉਹ ਸਾਰਿਆਂ ਦੇ ਸਾਹਮਣੇ ਸੀ। ਤੁਹਾਡਾ ਹੁਨਰ ਬੋਲਦਾ ਸੀ। ਕੋਈ 19 ਦਾ ਸਾਢੇ 19 ਨਹੀਂ ਕਰ ਸਕਦਾ ਸੀ। ਇੱਥੇ 5 ਨੂੰ 500 ਕਰ ਦਿੰਦੇ ਹਨ।

ਹਜ਼ਾਰ ਨੂੰ ਜ਼ੀਰੋ ਕਰ ਦਿੱਤਾ ਜਾਂਦਾ ਹੈ।

ਸਵਾਲ-ਅਜੇ ਵੀ ਤੁਹਾਡੇ ਹੱਥ ਬੰਨੇ ਹੋਏ ਹਨ?

ਜਵਾਬ- ਇਹ ਤਾਂ ਹੈ ਹੀ। ਤੁਸੀਂ ਇਹ ਗੱਲ ਸਮਝ ਲਵੋ। ਹਾਈ-ਕਮਾਂਡ ਹੈ... ਲੋਕਤੰਤਰ ਹੈ... ਇਸ ਸਿਸਟਮ ਨੂੰ ਭੰਨਣ ਲਈ ਅਜੇ ਬਹੁਤ ਚੁਣੌਤੀਆਂ ਹਨ।

ਸਵਾਲ-ਅਜਿਹੀਆਂ ਕੀ ਚੀਜ਼ਾਂ ਹਨ ਜੋ ਤੁਸੀਂ ਨਹੀਂ ਕਰ ਪਾ ਰਹੇ?

ਜਵਾਬ- ਵੇਖੋ ਸਾਰੇ ਫ਼ੈਸਲੇ ਮੁੱਖ ਮੰਤਰੀ ਹੀ ਲੈ ਸਕਦਾ ਹੈ। ਜਿਸ ਨੂੰ ਉਹ ਚਾਹੁੰਦਾ ਹੈ ਉਸ ਨੂੰ ਕਮਾਊ ਪੁੱਤ ਬਣਾ ਕੇ ਅੱਗੇ ਕਰ ਦਿੰਦਾ ਹੈ। ਜੋ ਪੰਜਾਬ ਦਾ ਭਲਾ ਚਾਹੁੰਦਾ ਹੈ ਉਸ ਨੂੰ ਘਰ ਬਿਠਾ ਦਿੱਤਾ ਜਾਂਦਾ ਹੈ। ਪੰਜ ਸਾਲ ਜਿਸ ਨੇ ਰਾਜ ਕੀਤਾ ਉਹ ਬੀਜੇਪੀ ਦੀ ਕੱਠਪੁਤਲੀ ਸੀ। ਉਹ ਬੀਜੇਪੀ ਦੀ ਤਾਲ ’ਤੇ ਨੱਚਦਾ ਸੀ।

ਪੰਜਾਬ ਦੀ ਤਰੱਕੀ ਲਈ ਨਹੀਂ ਖੇਡਦਾ ਸੀ। ਅਸੀਂ ਟੀਮ ਲਈ ਖੇਡਦੇ ਸੀ। ਅਸੀ ਕਹਿ ਦਿੰਦੇ ਸੀ ਕਿ ਇਹ ਠੀਕ ਨਹੀਂ ਹੋ ਰਿਹਾ। ਇੱਥੇ ਜੇ ਇੱਕ ਬੰਦਾ ਹੀ ਸਾਰਾ ਕੁਝ ਲੈ ਕੇ ਬੈਠ ਜਾਊਗਾ...

ਸਵਾਲ-ਕੀ ਅਜੇ ਵੀ ਇਹ ਹੋ ਰਿਹਾ ਹੈ?

ਜਵਾਬ- ਦੋ ਮਹੀਨਿਆਂ ''ਚ ਤਾਂ ਟ੍ਰੇਲਰ ਵੀ ਨਹੀਂ ਬਣਦਾ…ਜਦ ਤੱਕ ਇਹ ਨੀਤੀ ਸਿਰੇ ਨਹੀਂ ਚੜ੍ਹਦੀ ਤੇ ਇਹ ਮਾਫੀਆ ਟੁੱਟਦਾ ਨਹੀਂ, ਇਹ ਪੰਜਾਬ ਰਹਿਣ ਜੋਗਾ ਨਹੀਂ ਰਹਿਣਾ। ਜੀਐੱਸਟੀ ਦੀ ਕੰਪੇਂਸੇਸ਼ਨ (ਕੰਪਨਸੇਸ਼ਨ) ਜੂਨ ''ਚ ਬੰਦ ਹੋ ਜਾਣੀ ਹੈ। ਹਰ ਮਹੀਨੇ 225 ਕਰੋੜ ਜਾਂਦਾ ਹੈ। ਇਹ 1500 ਕਰੋੜ ਦੇਣਾ ਪੈਣਾ।

BBC

ਤੁਸੀਂ ਡੀਜ਼ਲ ਦਾ ਰੇਟ ਘਟਾ ਦਿੱਤਾ, ਜਿਸਦਾ 7000 ਕਰੋੜ ਦੇਣਾ ਪੈਣਾ। ਬਿਜਲੀ ਮੁਫ਼ਤ ਕਰ ਦਿਤੀ, 5000 ਕਰੋੜ ਖਰਚਾ। ਹਰ ਫ੍ਰੀ-ਬੀ (ਮੁਫਤ ਚੀਜ਼) ਦੀ ਇੱਕ ਕੀਮਤ ਚੁਕਾਉਣੀ ਪੈਂਦੀ ਹੈ। ਪੰਜਾਬ ਦੀ ਕਾਨੂੰਨ ਅਵਸਥਾ (ਵਿਵਸਥਾ) ਨੂੰ ਛੱਡ ਕੇ ਹਰ ਮਸਲੇ ਦਾ ਹੱਲ ਪੰਜਾਬ ਮਾਡਲ ਹੈ।

ਸਵਾਲ-ਪ੍ਰਧਾਨਮੰਤਰੀ ਦੀ ਸੁਰੱਖਿਆ ਵਿੱਚ ਸੰਨ ਦੀ ਗਲ ਕਰਦੇ ਹਾਂ। ਗ੍ਰਹਿ ਮੰਤਰਾਲੇ ਨੇ ਕਿਹਾ ਹੈ ਕਿ ਇਹ ਬਹੁਤ ਗੰਭੀਰ ਮਾਮਲਾ ਹੈ।

ਜਵਾਬ- ਉਹ ਜੋ ਮਰਜ਼ੀ ਕਹੀ ਜਾਣ। ਪ੍ਰਧਾਨ ਮੰਤਰੀ ਸਾਡੇ ਵੀ ਪ੍ਰਧਾਨ ਮੰਤਰੀ ਹਨ। ਅਸੀਂ ਉਨ੍ਹਾਂ ਦੀ ਬਹੁਤ ਇੱਜ਼ਤ ਕਰਦੇ ਹਾਂ। ਸਾਨੂੰ ਵੀ ਉਨ੍ਹਾਂ ਦੀ ਓਨੀਂ ਹੀ ਚਿੰਤਾ ਹੈ।

ਪਰ ਹਕੀਕਤ ਇਹ ਹੈ ਕਿ ਸੁਰੱਖਿਆ ਦਾ ਕੋਈ ਲੈਪਸ ਨਹੀਂ ਸੀ। 70 ਹਜ਼ਾਰ ਕੁਰਸੀਆਂ ਖ਼ਾਲੀ ਪਈਆਂ ਸਨ। ਉਨ੍ਹਾਂ ਕੋਲ ਹੈਲੀਕਾਪਟਰ ਦੀ ਪਰਮਿਸ਼ਨ ਸੀ, ਜੇ ਹੈਲੀਕਾਪਟਰ ''ਚ ਉੱਡ ਕੇ ਉੱਥੇ ਪਹੁੰਚ ਜਾਂਦੇ ਤਾਂ ਜ਼ਲਾਲਤ ਹੁੰਦੀ।

ਇਤਿਹਾਸ ਰਚਿਆ ਜਾਂਦਾ, 70 ਹਜ਼ਾਰ ਕੁਰਸੀਆਂ ਤੇ 70 ਬੰਦੇ ਨੂੰ ਬੋਲ ਕੇ ਚਲੇ ਗਏ। ਉਸ ਤੋਂ ਬਚਣ ਦੇ ਲਈ ਇਹ ਸਵਾਂਗ ਰਚਿਆ ਗਿਆ।

...ਡੇਢ ਸਾਲ ਕਿਸਾਨ ਦਿੱਲੀ ਦੇ ਬਰੂੰਹਾਂ ''ਤੇ ਸੀ, ਉਦੋਂ ਉਨ੍ਹਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ, ਖਾਲਿਸਤਾਨੀ, ਮਵਾਲੀ ਕਿਹਾ ਗਿਆ।

ਅਸੀਂ ਪ੍ਰਧਾਨ ਮੰਤਰੀ ਦੀ ਜਾਨ ਦੀ ਖ਼ੈਰ ਮੰਗਦੇ ਹਾਂ। ਇਹ ਜ਼ਰੂਰ ਹੋ ਸਕਦਾ ਹੈ ਕਿ ਕਿਸਾਨਾਂ ਨੇ ਵਿਰੋਧ ਕੀਤਾ ਹੋਵੇ। ਪਰ ਜਾਨ ਨੂੰ ਖਤਰਾ ਮੈਂ ਮੰਨਣ ਨੂੰ ਤਿਆਰ ਨਹੀਂ।

ਦੂਜੀ ਗੱਲ, ਐੱਸਪੀਜੀ ਦੇ 10 ਹਜ਼ਾਰ ਲੋਕ ਹਨ ਉਹ ਕਿਸੇ ਸੂਬੇ ਦੀ ਪੁਲਿਸ ''ਤੇ ਨਿਰਭਰ ਨਹੀਂ ਹਨ। ਇਹ ਇੱਕ ਮਜ਼ਾਕ ਹੈ।

Getty Images

ਸਵਾਲ-ਸੁਪਰੀਮ ਕੋਰਟ ਦੀ ਇਸ ਮਾਮਲੇ ਤੇ ਕਮੇਟੀ ਗਠਿਤ ਕੀਤੀ ਗਈ ਹੈ, ਕੀ ਤੁਹਾਨੂੰ ਇਸ ''ਤੇ ਭਰੋਸਾ ਹੈ?

ਜਵਾਬ- ਵੇਖੋ ਕਿਸਾਨਾਂ ਨੇ ਤਾਂ ਮੰਨੀ ਨਹੀਂ ਸੀ...ਮੈਂ ਸੁਪਰੀਮ ਕੋਰਟ ਦਾ ਆਦਰ ਕਰਦਾ ਹਾਂ ਪਰ ਮੈਂ ਉਨ੍ਹਾਂ ਮਾਮਲਿਆਂ ''ਤੇ ਗੱਲ ਨਹੀਂ ਕਰਦਾ, ਜੋ ਅਦਾਲਤ ਵਿਚ ਵਿਚਾਰਾਧੀਨ ਹਨ।

ਸਵਾਲ-ਤੁਸੀਂ ਬਿਕਰਮ ਮਜੀਠੀਆ ''ਤੇ ਕੇਸ ਦਰਜ ਕੀਤਾ ਹੈ, ਐੱਨਡੀਪੀਐੱਸ ਐਕਟ (ਯਾਨੀ ਨਸ਼ੇ ਦੇ ਕਾਨੂੰਨ) ਦੇ ਤਹਿਤ

ਜਵਾਬ- ਇਹ ਮੈਂ ਨਹੀਂ ਕੀਤਾ। ਪਰ ਇਹ ਕੇਸ ਤਾਂ 2018 ਵਿੱਚ ਦਰਜ ਹੋਣਾ ਚਾਹੀਦਾ ਸੀ। 2018 ਵਿੱਚ ਕੋਰਟ ਨੇ ਕਿਹਾ ਕਿ ਤੁਸੀਂ ਵੱਡੀਆਂ ਮਛਲੀਆਂ ਨੂੰ ਬਚਾ ਰਹੇ ਹੋ, ਤੁਸੀਂ ਕਾਰਵਾਈ ਕਰੋ। ਉਸ ਵੇਲੇ ਉਹ ਲੋਕ ਇੱਥੇ ਸੀ, ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨਾ ਚਾਹੀਦਾ ਸੀ।

6 ਸਾਲ ਲੱਗੇ ਇਸ ਸਿਸਟਮ ਨੂੰ ਦੋ ਐੱਫ਼ਆਈਆਰ ਦਰਜ ਕਰਨ ''ਚ। ਐੱਫ਼ਆਈਆਰ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਇਨਸਾਫ਼ ਕਰ ਦਿੱਤਾ।

ਅੱਠ ਮਹੀਨੇ ਹੋ ਗਏ ਤੁਸੀਂ ਸੁਮੇਧ ਸੈਣੀ ਦੀ ਜ਼ਮਾਨਤ ਨੂੰ ਚੁਣੌਤੀ ਨਹੀਂ ਦੇ ਸਕੇ। ਤੁਸੀਂ ਡੀਜੀਪੀ ਉਹ ਲਾਇਆ ਜਿਸ ਨੇ ਸੁਖਬੀਰ ਬਾਦਲ ਨੂੰ ਕਲੀਨ ਚਿੱਟ ਦਿੱਤੀ...ਜਿਹੜੀ ਰਾਜਨੀਤੀ ਧਰਮ ਦੀ ਰੱਖਿਆ ਨਾ ਕਰ ਸਕੇ, ਗੁਰੂ ਨੂੰ ਇਨਸਾਫ਼ ਨਾ ਦੇ ਸਕੇ, ਉਸ ਰਾਜਨੀਤੀ ਦਾ ਕੀ ਮਹੱਤਵ ਹੈ...ਉਸ ਦਾ ਕੀ ਕਿਰਦਾਰ ਹੈ?

ਇਹ ਵੀ ਦੇਖੋ:

https://www.youtube.com/watch?v=qLuDGTdtrGk

ਸਵਾਲ- ਇਹ ਫੇਲੀਅਰ ਕਿਸ ਦਾ ਹੈ?

ਜਵਾਬ- ਸਿਸਟਮ ਦਾ।

ਸਵਾਲ-ਪਰ ਸਿਸਟਮ ਕੌਣ ਚਲਾ ਰਿਹਾ ਹੈ?

ਜਵਾਬ- ਕੈਪਟਨ ਅਮਰਿੰਦਰ ਸਿੰਘ ਚਲਾਉਂਦੇ ਸੀ। ਪ੍ਰਕਾਸ਼ ਸਿੰਘ ਬਾਦਲ ਚਲਾਉਂਦੇ ਸੀ ... ਅਖੀਰਲੇ ਦੋ ਮਹੀਨਿਆਂ ਵਿਚ ਬੇਅਦਬੀਆਂ ਹੋ ਰਹੀਆਂ ਨੇ, ਬੰਮ ਧਮਾਕਾ ਹੋ ਗਿਆ, ਇਹ ਕੀ ਹੈ? ਇਹ ਉਸ ਪੰਜਾਬੀਅਤ ਦੇ ਸੋਸ਼ੋ-ਇਕਨਾਮਿਕ ਫੈਬਰਿਕ ਨੂੰ ਪਾੜਨ ਦੀ ਕੋਸ਼ਿਸ਼ ਹੈ।

ਪੰਜਾਬ ਨਾ ਹਿੰਦੂ ਨਾ ਮੁਸਲਮਾਨ ਪੰਜਾਬ ਜੀਂਦਾ ਗੁਰਾਂ ਦੇ ਨਾਂਅ

ਏਕ ਪਿਤਾ ਏਕਸ ਕੇ ਹਮ ਬਾਰਿਕ।

ਕੋਈ ਉਸ ਦੇ ਪਿਆਰ-ਮੁਹੱਬਤ ਨੂੰ, ਅਮਨ-ਅਮਾਨ ਨੂੰ ਤੋੜਨਾ ਚਾਹੁੰਦਾ ਹੈ ਪਰ ਇਸ ਵਿੱਚ ਉਹ ਕਾਮਯਾਬ ਨਹੀਂ ਹੋਣਗੇ।

BBC

ਸਵਾਲ-ਤੁਸੀਂ ਨਸ਼ਿਆਂ ਦੇ ਮਾਮਲੇ ਵਿਚ ਬਿਕਰਮ ਮਜੀਠੀਆ ਦੇ ਖ਼ਿਲਾਫ਼ ਐੱਫ਼ਆਈਆਰ ਦਰਜ ਕਰ ਲਈ ਪਰ ਅੱਜ ਵੀ ਉਹ ਆਖਦੇ ਨੇ ਕਿ ਮੇਰੇ ਖ਼ਿਲਾਫ਼ ਨਹੀਂ ਕਰ ਸਕੇ

ਜਵਾਬ- ਫੇਰ ਕੀ ਹੋਇਆ। ਜਿਹੜੀ ਚੀਜ਼ 2018 ''ਚ ਹੋਣੀ ਚਾਹੀਦੀ ਸੀ ਕਿ ਉਹ ਇੰਨੀ ਲੇਟ ਹੋਈ। ਇਸ ਦਾ ਮਤਲਬ ਹੈ ਕਿ ਸਿਸਟਮ ਰਲ਼ ਕੇ ਇੱਕ ਦੂਜੇ ਨੂੰ ਬਚਾਉਂਦਾ ਹੈ। ਮੈਂ ਉਸ ਵਿਅਕਤੀ ਬਾਰੇ ਗੱਲ ਕਰ ਕੇ ਸਮਾਂ ਤੇ ਆਪਣੇ ਸਾਂਹ ਖ਼ਰਾਬ ਨਹੀਂ ਕਰਨਾ ਚਾਹੁੰਦਾ, ਜਿਸ ਦੇ ਖ਼ਿਲਾਫ਼ ਨਸ਼ੇ ਦਾ ਪਰਚਾ ਦਰਜ ਹੋਇਆ ਹੈ।

ਇਹ ਤਾਂ ਸਾਰੀ ਦੁਨੀਆ ਨੂੰ ਪਤਾ ਹੈ ਕਿ ਤੁਸੀਂ 45 ਸੀਟਾਂ ਤੋਂ 14 ''ਤੇ ਆ ਗਏ। ਗੋਹਾ ਲੈ ਕੇ ਲੋਕ ਤੁਹਾਨੂੰ ਵੈੱਲਕਮ ਕਰਦੇ ਸੀ...

ਅਸੀਂ ਲੜ ਰਹੇ ਹਾਂ ਅੱਜ ਵੀ ਲੜ ਰਹੇ ਹਾਂ। ਉਸ ਸਿਸਟਮ ਨੂੰ ਬਦਲਣ ਦੀ ਕੋਸ਼ਿਸ਼ ਹੈ ਜੋ ਗੁਰੂਆਂ ਨੂੰ ਇਨਸਾਫ਼ ਨਹੀਂ ਦੇ ਸਕਿਆ। ਪਰ ਮੈਨੂੰ ਦੱਸੋ ਤੁਸੀਂ ਕਿ ਕੀ ਦੁਆਰਾ ਅਸੀਂ ਸਿਰਫ਼ ਇਲੈੱਕਸ਼ਨ ਲੜਨ ਦੇ ਲਈ ਉਹੀ ਪੁਰਾਣਾ ਸਿਸਟਮ ਲਿਆਉਣ ਚ ਮਦਦ ਕਰੀਏ? ਤੁਸੀਂ ਦੱਸੋ।

ਉਸੇ ਤਰ੍ਹਾਂ ਦਾ ਮਾਫ਼ੀਆ ਚੱਲੇ ਤੇ ਉਸੇ ਤਰ੍ਹਾਂ ਦੀਆਂ ਚੋਰੀਆਂ ਹੋਣ, ਉਹੀ ਸ਼ਰਾਬ ਤੇ ਰੇਤੇ...ਇਹ ਸੋਚਣਾ ਪਵੇਗਾ।

ਸਵਾਲ-ਕੀ ਕੁਝ ਬਦਲਿਆ ਹੈ?

ਜਵਾਬ- ਕੈਪਟਨ ਅਮਰਿੰਦਰ ਸਿੰਘ ਬਦਲਿਆ ਹੈ। ਕੋਈ ਰੋਟੀ ਨੂੰ ਚੋਚੀ ਕਹਿੰਦਾ ਹੈ। ਤੁਸੀਂ ਸਿਆਣੇ ਹੋ।

ਸਵਾਲ-ਤੁਸੀਂ ਸੰਤੁਸ਼ਟ ਹੋ?

ਜਵਾਬ- ਮੈਂ ਕਦੇ ਵੀ ਸੰਤੁਸ਼ਟ ਨਹੀਂ ਹੁੰਦਾ। ਮੈਂ ਤਾਂ ਕਹਿੰਦਾ ਹਾਂ ਕਿ ਕੱਲ੍ਹ ਤੋਂ ਅੱਜ ਬਿਹਤਰ ਹੈ। ਮੈਂ ਉਸ ਦਾ ਸਤਿਕਾਰ ਕਰਦਾ ਹਾਂ।

ਜੋ ਬਿਹਤਰ ਹੈ ਉਸ ਕੋ ਸਵੀਕਾਰਾ ਹਮ ਨੇ...

ਦੂਜੀ ਗੱਲ ਇਹ ਹੈ ਕਿ ਹੋਰ ਵੀ ਬਿਹਤਰੀ ਦੀ ਗੁੰਜਾਇਸ਼ ਹੈ।

ਸਵਾਲ-ਆਮ ਆਦਮੀ ਪਾਰਟੀ ਨੇ ਇੱਕ ਨਵਾਂ ਤਰੀਕਾ ਕੱਢਿਆ ਕਿਉਨ੍ਹਾਂ ਨੇ ਲੋਕਾਂ ਤੇ ਛੱਡਿਆ ਹੈ ਕਿ ਤੁਸੀਂ ਸੀਐੱਮ ਦੇ ਚਿਹਰਾ ਦਾ ਫ਼ੈਸਲਾ ਕਰੋ

ਜਵਾਬ- ਉਹ ਡਰਾਮਾ ਕਰਦੇ ਹਨ। ਜਦੋਂ ਡਰਾਮਾ ਕਰਨਾ ਸ਼ੁਰੂ ਕੀਤਾ ਕਿ ਲੋਕਾਂ ਦੀਆਂ ਲਾਈਨਾਂ ਖੋਲ੍ਹੀਆਂ। ਇਸ ਤੋਂ ਵੱਡਾ ਮੁਖੌਟੇਬਾਜ਼ ਧਰਤੀ ''ਤੇ ਮੈਂ ਨਹੀਂ ਜਾਣਦਾ...

ਸਵਾਲ-ਆਮ ਆਦਮੀ ਪਾਰਟੀ ਤੇ ਅਕਾਲੀ ਦਲ ਤਾਂ ਸੀਐੱਮ ਦਾ ਚਹਿਰਾ ਐਲਾਨ ਕਰ ਰਹੇ ਹਨ ਕਾਂਗਰਸ ਦਾ ਕੌਣ ਹੋਏਗਾ?

ਜਵਾਬ- ਇਹ ਤਾਂ ਹਾਈਕਮਾਂਡ ਤੈਅ ਕਰੇਗੀ। ਇਹ ਮੇਰਾ ਫ਼ੈਸਲਾ ਨਹੀਂ ਹੈ।

ਸਵਾਲ-ਕੀ ਤੁਸੀਂ ਹੋਵੋਗੇ ਪਾਰਟੀ ਦੇ ਸੀਐੱਮ ਫੇਸ?

ਜਵਾਬ- ਵੇਖੋ, ਮੈਂ ਕਿਸੇ ਪੋਸਟ ਪਿੱਛੇ ਨਹੀਂ ਭੱਜਦਾ। ਮੈਂ ਤਾਂ ਸਿਰਫ਼ ਸਿਸਟਮ ਬਦਲਣ ਵਾਸਤੇ ਇੱਥੇ ਹਾਂ। ਜੇ ਸਿਸਟਮ ਨਹੀਂ ਬਦਲ ਸਕਦਾ ਤਾਂ ਮੈਂ ਇਸ ਦਾ ਹਿੱਸਾ ਨਹੀਂ ਬਣਾਂਗਾ।

ਸਵਾਲ- ਪਰ ਜੇ ਹਾਈਕਮਾਂਡ ਕੱਲ੍ਹ ਨੂੰ ਕੋਈ ਹੋਰ ਚਿਹਰਾ ਐਲਾਨ ਕਰ ਦਿੰਦੀ ਹੈ?

ਜਵਾਬ- ਉਨ੍ਹਾਂ ਦੀ ਮਰਜੀ ਹੈ, ਉਨ੍ਹਾਂ ਦੀ ਪਾਰਟੀ ਹੈ, 70 ਸਾਲ ਤੋਂ ਚਲਾ ਰਹੇ ਨੇ। ਜੋ ਚਾਹੁਣ ਕਰਨ, ਕੋਈ ਰੋਕ ਸਕਦਾ ਹੈ? ਹਾਈਕਮਾਂਡ ਤਾਂ ਹਾਈਕਮਾਂਡ ਹੈ।

ਇਹ ਵੀ ਪੜ੍ਹੋ:

  • ਵਿਗਿਆਨੀਆਂ ਨੇ ਲੱਭਿਆ ਦਿਮਾਗ ਦਾ ਉਹ ਸੈਂਸਰ, ਜਿਸ ਕਾਰਨ ਕੱਦ ਲੰਬਾ ਹੁੰਦਾ ਹੈ
  • ਇੱਥੇ ਜੰਗਲਾਂ ''ਚ ਲੁਕਿਆ ਹੈ ''ਤਰਲ ਸੋਨੇ'' ਦਾ ਖਜ਼ਾਨਾ ਜੋ ਬਦਲ ਰਿਹਾ ਹੈ ਲੋਕਾਂ ਦੀ ਜ਼ਿੰਦਗੀ
  • ਹੋਮੁਰਜ਼ : ਇੰਦਰਧਨੁਸ਼ੀ ਟਾਪੂ ਦਾ ਕੀ ਹੈ ਰਹੱਸ, ਜਿਸ ਦੀ ਮਿੱਟੀ ਵੀ ਖਾਧੀ ਜਾ ਸਕਦੀ ਹੈ

ਇਹ ਵੀ ਦੇਖੋ:

https://www.youtube.com/watch?v=aBei5-iJAM

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''1968f6d2-69a2-447c-9e82-18b96d9eb576'',''assetType'': ''STY'',''pageCounter'': ''punjabi.india.story.60006440.page'',''title'': ''ਨਵਜੋਤ ਸਿੱਧੂ: ਮੈਂ ਸਿਸਟਮ ਬਦਲਣ ਆਇਆ ਹਾਂ, ਨਹੀਂ ਬਦਲ ਸਕਿਆ ਤਾਂ ਸਿਸਟਮ ਦਾ ਹਿੱਸਾ ਵੀ ਨਹੀਂ ਰਹਾਂਗਾ'',''author'': ''ਅਰਵਿੰਦ ਛਾਬੜਾ'',''published'': ''2022-01-15T11:16:45Z'',''updated'': ''2022-01-15T11:16:45Z''});s_bbcws(''track'',''pageView'');