ਕਿਸਾਨ ਅੰਦੋਲਨ: ਗੁਰਨਾਮ ਸਿੰਘ ਚਢੂਨੀ ਨੇ ਕਿਹਾ, ''''ਧਰਨਾ ਖ਼ਤਮ ਨਹੀਂ, ਮੁਲਤਵੀ ਕਰਨਾ ਚਾਹੁੰਦੇ ਹਾਂ''''

12/08/2021 12:24:44 PM

ਸੰਯੁਕਤ ਕਿਸਾਨ ਮੋਰਚਾ ਵੱਲੋਂ ਬਣਾਈ 5 ਮੈਂਬਰੀ ਕਮੇਟੀ ਸਰਕਾਰ ਵੱਲੋਂ ਦਿੱਤੇ ਲਿਖਤੀ ਪ੍ਰਸਤਾਵ ''ਤੇ ਚਰਚਾ ਕਰ ਰਹੀ ਹੈ।

ਕਿਸਾਨ ਆਗੂ ਗੁਰਨਾਮ ਸਿੰਘ ਚਢੂਨੀ ਨੇ ਕਿਹਾ ਹੈ ਕਿ ਉਹ ਧਰਨਾ ਖ਼ਤਮ ਨਹੀਂ ਮੁਲਤਵੀ ਕਰਨਾ ਚਾਹੁੰਦੇ ਹਨ।

ਕਿਸਾਨ ਆਪਣੀਆਂ ਮੰਗਾਂ ਲਈ ਇੱਕ ਸਾਲ ਤੋਂ ਵੱਧ ਤੋਂ ਦਿੱਲੀ ਦੇ ਬਾਰਡਰਾਂ ''ਤੇ ਬੈਠੇ ਹਨ।

ਮੀਡੀਆ ਨਾਲ ਗੱਲ ਕਰਦਿਆਂ ਚਢੂਨੀ ਨੇ ਕਿਹਾ ਕਿ ਸਰਕਾਰ ਵੱਲੋਂ ਭੇਜੇ ਪ੍ਰਸਤਾਵ ਵਿੱਚ ਲਿਖਿਆ ਸੀ ਕਿ ਪਹਿਲਾਂ ਤੁਸੀਂ ਧਰਨਾ ਖ਼ਤਮ ਕਰੋਂ ਫਿਰ ਅਸੀਂ ਕੇਸ ਵਾਪਸ ਲਵਾਂਗੇ।

"ਅਸੀਂ ਧਰਨੇ ਨੂੰ ਮੁਲਤਵੀ ਕਰਨਾ ਚਾਹੁੰਦੇ ਹਾਂ। ਐੱਮਐੱਸਪੀ ਦੀ ਗੱਲ ਅਜੇ ਮੰਨੀ ਨਹੀਂ ਗਈ ਹੈ। ਜੇ ਐੱਮਐੱਸਪੀ ਲਈ ਬਣਾਈ ਕਮੇਟੀ ਦੀ ਰਿਪੋਰਟ ਨੈਗੇਟਿਵ ਆਉਂਦੀ ਹੈ ਜਾ ਸਰਕਾਰ ਐੱਮਐੱਸਪੀ ਲਾਗੂ ਨਹੀਂ ਕਰਦੀ ਤਾਂ ਸਾਨੂੰ ਮੁੜ ਅੰਦੋਲਨ ਕਰਨਾ ਪਏਗਾ।"

ਇਹ ਪੁੱਛੇ ਜਾਣ ''ਤੇ ਕਿ ਦਿੱਲੀ ਬਾਰਡਰਾਂ ਤੇ ਚੱਲ ਰਹੇ ਧਰਨੇ ਕਦੋਂ ਖ਼ਤਮ ਹੋਣਗੇ, ਚਢੂਨੀ ਨੇ ਕਿਹਾ ਕਿ ਇਹ ਨਹੀਂ ਪਤਾ ਕਿ ਧਰਨੇ ਕਦੋਂ ਖ਼ਤਮ ਹੋਣਗੇ। ਜਦੋਂ ਸਾਰੀ ਗੱਲ ਮੰਨੀ ਜਾਵੇਗੀ, ਉਦੋਂ ਖ਼ਤਮ ਹੋਣਗੇ।

ਸੰਯੁਕਤ ਕਿਸਾਨ ਮੋਰਚੇ ਨੂੰ ਇਤਰਾਜ਼

ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਵੱਲੋਂ ਸਰਕਾਰ ਵੱਲੋਂ ਭੇਜੇ ਗਏ ਲਿਖਤੀ ਪ੍ਰਸਤਾਵਾਂ ਉੱਪਰ ਮੰਗਲਵਾਰ ਨੂੰ ਚਰਚਾ ਕੀਤੀ ਗਈ। ਬੈਠਕ ਤੋਂ ਬਾਅਦ ਇਹ ਇਤਰਾਜ਼ ਸਰਕਾਰ ਨੂੰ ਭੇਜ ਦਿੱਤੇ ਗਏ ਹਨ, ਇਹ ਹਨ-

1. ਸਰਕਾਰ ਵੱਲੋਂ ਬਣਾਈ ਗਈ ਐੱਮਐੱਸਪੀ ਕਮੇਟੀ ਦੇ ਮੈਂਬਰ ਕੌਣ ਹੋਣਗੇ?

ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਦੱਸਿਆ ਕਿ ਸਰਕਾਰ ਦੇ ਪ੍ਰਸਤਾਵ ''ਤੇ ਵਿਚਾਰ-ਚਰਚਾ ਕੀਤੀ ਗਈ। ਉਨ੍ਹਾਂ ਨੇ ਕਿਹਾ, "ਐੱਮਐੱਸਪੀ ਮੁੱਦੇ ''ਤੇ ਸਰਕਾਰ ਇੱਕ ਕਮੇਟੀ ਬਣਾਵੇਗੀ, ਜਿਸ ਵਿੱਚ ਐੱਸਕੇਐੱਮ ਦੇ ਮੈਂਬਰਾਂ ਸਣੇ ਕਈ ਹੋਰ ਅਦਾਰਿਆਂ ਦੇ ਲੋਕ ਵੀ ਸ਼ਾਮਿਲ ਹਨ, ਜਿਸ ''ਤੇ ਸਾਨੂੰ ਇਤਰਾਜ਼ ਹੈ।"

2. ਕੇਸ ਵਾਪਸੀ ਲਈ ਅੰਦੋਲਨ ਤੋਂ ਉੱਠਣ ਦੀ ਸ਼ਰਤ ''ਤੇ ਇਤਰਾਜ਼

"ਸਭ ਤੋਂ ਵੱਡਾ ਇਤਰਾਜ਼ ਇਸ ਗੱਲ ''ਤੇ ਹੈ ਕਿ ਸਰਕਾਰ ਉਦੋਂ ਕੇਸ ਵਾਪਸ ਲਵੇਗੀ, ਜਦੋਂ ਅਸੀਂ ਇੱਥੋਂ ਉਠਾਂਗੇ ਅਤੇ ਇਹ ਸ਼ਰਤ ਮੰਨਣ ਲਈ ਅਸੀਂ ਤਿਆਰ ਨਹੀਂ।"

ਬਿਜਲੀ ਬਿੱਲਾਂ ਬਾਰੇ ਸਰਕਾਰ ਨੇ ਲਿਖਿਆ ਕਿ ਸਾਰੇ ਸਟੇਕ ਹੋਲਡਰਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਹੀ ਇਹ ਬਿੱਲ ਪਾਰਲੀਮੈਂਟ ਵਿੱਚ ਲੈ ਕੇ ਆਵਾਂਗੇ।

"ਇਸ ਤੋਂ ਪਹਿਲਾਂ ਐੱਸਕੇਐੱਮ ਨਾਲ ਸਰਕਾਰ ਦੀ ਜੋ ਚਰਚਾ ਹੋਈ ਸੀ, ਉਸ ਮੁਤਾਬਕ ਉਨ੍ਹਾਂ ਨੇ ਕਿਹਾ ਕਿ ਇਹ ਬਿਜਲੀ ਬਿੱਲ ਪਾਰਲੀਮੈਂਟ ਵਿੱਚ ਨਹੀਂ ਜਾਵੇਗਾ।"

3. ਪਰਾਲੀ ਸਾੜਨ ਨੂੰ ਅਪਰਾਧਿਕ ਗਤੀਵਿਧੀ ਨਾ ਬਣਾਏ ਜਾਣ ਬਾਰੇ

ਮਹਾਰਾਸ਼ਟਰ ਤੋਂ ਕਿਸਾਨ ਆਗੂ ਅਸ਼ੋਕ ਧਾਵਲੇ ਨੇ ਦੱਸਿਆ "ਪਰਾਲੀ ਬਾਰੇ ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਉੱਤੇ ਕੋਈ ਅਪਰਾਧਿਕ ਕਾਰਵਾਈ ਨਹੀਂ ਹੋਵੇਗੀ, ਇਸ ਬਾਰੇ ਅਸੀਂ ਯਤਨ ਕਰਾਂਗੇ। ਸਰਕਾਰ ਚਾਹੇ ਤਾਂ ਉਸ ਵਿੱਚ ਥੋੜ੍ਹਾ ਜਿਹਾ ਸੋਧ ਕਰ ਸਕਦੇ ਹਨ ਅਤੇ ਕਿਸਾਨਾਂ ਨੂੰ ਪੂਰੀ ਤਰ੍ਹਾਂ ਨਾਲ ਮੁਕਤ ਕਰ ਸਕਦੇ ਹਨ।"

ਪ੍ਰਧਾਨ ਮੰਤਰੀ ਨੇ ਕੀ ਕਿਹਾ ਸੀ

ਕਾਨੂੰਨ ਵਾਪਸੀ ਸਮੇਂ ਪ੍ਰਧਾਨ ਮੰਤਰੀ ਦਾ ਤਰਕ ਸੀ ਕਿ ਕਾਨੂੰਨ ਤਾਂ ਸਹੀ ਸਨ ਪਰ ਅਸੀਂ ਕੁਝ ਕਿਸਾਨਾਂ ਨੂੰ ਇਨ੍ਹਾਂ ਬਾਰੇ ਸਮਝਾਅ ਨਹੀਂ ਸਕੇ। ਇਸ ਦੇ ਨਾਲ ਹੀ ਉਨ੍ਹਾਂ ਨੇ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਅਪੀਲ ਕੀਤੀ ਸੀ ਹੁਣ ਉਹ ਖ਼ੁਸ਼ੀ-ਖ਼ੁਸ਼ੀ ਆਪਣੇ ਘਰਾਂ ਨੂੰ ਪਰਤ ਜਾਣ।

ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਵੀ ਅਜਿਹਾ ਹੀ ਕਹਿ ਚੁੱਕੇ ਹਨ ਕਿ ਕਾਨੂੰਨ ਵਾਪਸੀ ਤੋਂ ਬਾਅਦ ਅੰਦੋਲਨ ਦੀ ਕੋਈ ਤੁਕ ਨਹੀਂ ਬਣਦੀ ਅਤੇ ਕਿਸਾਨਾਂ ਨੂੰ ਘਰੋ-ਘਰੀਂ ਪਰਤ ਜਾਣਾ ਚਾਹੀਦਾ ਹੈ।

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਕਿਹਾ ਹੈ ਕਿ ਕਾਨੂੰਨ ਵਾਪਸ ਕਰਵਾਉਣ ਤੋਂ ਬਾਅਦ ਕਿਸਾਨਾਂ ਨੂੰ ਵਾਪਸ ਮੁੜ ਆਉਣਾ ਚਾਹੀਦਾ ਹੈ।

ਇਹ ਵੀ ਪੜ੍ਹੋ:

  • ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖੇਤੀ ਕਾਨੂੰਨਾਂ ਬਾਰੇ ਸੰਬੋਧਨ ਦੀਆਂ ਮੁੱਖ ਗੱਲਾਂ
  • ਐੱਮਐੱਸਪੀ ’ਤੇ ਕਾਨੂੰਨ ਬਣਾਉਣ ਦਾ ਸਰਕਾਰ ਸੰਸਦ ’ਚ ਭਰੋਸਾ ਦੇਵੇ - ਸੰਯੁਕਤ ਕਿਸਾਨ ਮੋਰਚਾ
  • ਕਿਸਾਨ ਅੰਦੋਲਨ: ਐੱਮਐੱਸਪੀ ’ਤੇ ਸਰਕਾਰ ਦੀ ਝਿਜਕ ਇਨ੍ਹਾਂ 5 ਨੁਕਤਿਆਂ ਵਿੱਚ ਸਮਝੋ

ਕੇਂਦਰ ਸਰਕਾਰ ਵਲੋਂ ਭੇਜੇ ਗਏ ਪ੍ਰਸਤਾਵਿਤ ਖਰੜੇ ਵਿਚ ਕੀ

  • ਐੱਮਐੱਸਪੀ ਦੇ ਮੁੱਦੇ ''ਤੇ ਕਮੇਟੀ ਦੇ ਗਠਨ ਲਈ ਭਾਰਤ ਦੇ ਪ੍ਰਧਾਨ ਮੰਤਰੀ ਦੇ ਐਲਾਨ ਤੋਂ ਬਾਅਦ ਖੇਤੀ ਮੰਤਰੀ ਨੇ ਪੁਸ਼ਟੀ ਕੀਤੀ ਸੀ, ਇਸ ਲਈ ਕੇਂਦਰ ਸਰਕਾਰ ਵੱਲੋਂ ਮੈਂਬਰ ਸੂਬਿਆਂ, ਖੇਤੀ ਮਾਹਿਰਾਂ, ਵਿਗਿਆਨੀਆਂ ਦੇ ਨਾਲ ਐੱਸਕੇਐੱਮ ਦੀ ਅਗਵਾਈ ਨਾਲ ਇੱਕ ਕਮੇਟੀ ਗਠਿਤ ਕੀਤੀ ਜਾਵੇਗੀ ਤਾਂ ਜੋ ਘੱਟੋ ਘੱਟ ਸਮਰਥਨ ਮੁੱਲ ਨੂੰ ਯਕੀਨੀ ਬਣਾਇਆ ਜਾ ਸਕੇ।
  • ਕੇਂਦਰ ਸਰਕਾਰ ਇਸ ਗੱਲ ਦੀ ਪੁਸ਼ਟੀ ਕਰਦੀ ਹੈ ਕਿ ਯੂਪੀ ਅਤੇ ਹਰਿਆਣਾ ਕਿਸਾਨਾਂ ਦੇ ਖ਼ਿਲਾਫ਼ ਸਾਰੇ ਮਾਮਲੇ ਵਾਪਸ ਲੈਣ ਲਈ ਸਹਿਮਤ ਹੋ ਗਏ ਹਨ।
  • ਕੇਂਦਰ ਸ਼ਾਸਿਤ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਕਿਸਾਨਾਂ ਦੇ ਖ਼ਿਲਾਫ਼ ਸਾਰੇ ਅਪਰਾਧਿਕ ਮਾਮਲਿਆਂ ਨੂੰ ਵਾਪਸ ਲਿਆ ਜਾਵੇਗਾ। ਕੇਂਦਰ ਸਰਕਾਰ ਨੇ ਹੋਰਨਾਂ ਗ਼ੈਰ-ਭਾਜਪਾ ਸ਼ਾਸਿਤ ਸੂਬਿਆਂ ਨੂੰ ਵੀ ਇਸ ਦਾ ਪਾਲਣ ਕਰਨ ਦੀ ਅਪੀਲ ਕੀਤੀ ਹੈ। ਪੰਜਾਬ ਨੇ ਪਹਿਲਾਂ ਹੀ ਪ੍ਰਭਾਵਿਤ ਕਿਸਾਨਾਂ ਲਈ ਮੁਆਵਜ਼ੇ ਦਾ ਐਲਾਨ ਕਰ ਦਿੱਤਾ ਹੈ।
  • ਮੁਆਵਜ਼ੇ ਦੇ ਮਾਮਲੇ ਵਿੱਚ ਯੂਪੀ/ਹਰਿਆਣਾ ਸਰਕਾਰ ਐੱਸਕੇਐੱਮ ਨਾਲ ਸਮਝੌਤੇ/ਗੱਲਬਾਤ ਮੁਤਾਬਕ ਮੁਆਵਜ਼ਾ ਦੇਣ ਲਈ ਤਿਆਰ ਹਨ।
  • ਬਿਜਲੀ ਸੋਧ ਬਿੱਲ 2020 ''ਤੇ ਭਾਰਤ ਸਰਕਾਰ ਨੇ ਸਾਰੇ ਹਿੱਤਧਾਰਕ ਸੂਬਿਆਂ ਨਾਲ ਗੱਲ ਕਰਨ ਅਤੇ ਹੱਲ ਕੱਢਣ ਦਾ ਭਰੋਸਾ ਦਿੱਤਾ ਹੈ।
  • ਐੱਨਸੀਆਰ ਅਤੇ ਨੇੜਲੇ ਇਲਾਕਿਆਂ ਵਿੱਚ ਹਵਾ ਦੀ ਗੁਣਵੱਤਾ ਪ੍ਰਬੰਧ ਬਿੱਲ 2021, ਧਾਰਾ 14 ਅਤੇ ਧਾਰਾ 15 (ਜੋ ਪ੍ਰਦੂਸ਼ਣ ਪੈਦਾ ਕਰਨ ਲਈ ਸਜ਼ਾ ਦੀ ਤਜਵੀਜ਼ ਦਿੰਦੀਆਂ ਹਨ) ਨੂੰ ਗ਼ੈਰ-ਅਪਰਾਧਿਕ ਐਲਾਨਦੀ ਹੈ, ਉੱਥੇ ਹੀ ਇਹ ਪਰਾਲੀ ਸਾੜ੍ਹਨ ਵਾਲੇ ਕਿਸਾਨਾਂ ''ਤੇ ਲਾਗੂ ਨਹੀਂ ਹੋਵੇਗਾ।

ਰਾਹੁਲ ਗਾਂਧੀ ਦਾ ਲੋਕ ਸਭਾ ਵਿੱਚ ਸਵਾਲ

ਸਰਕਾਰ ਦੇ ਤਾਜ਼ਾ ਮਾਮਲੇ ਬਾਰੇ ਸਰਕਾਰੀ ਸਟੈਂਡ ਦਾ ਕੁਝ ਪਤਾ ਸਰਕਾਰ ਵੱਲੋਂ ਕਾਂਗਰਸੀ ਆਗੂ ਅਤੇ ਲੋਕ ਸਭਾ ਮੈਂਬਰ ਰਾਹੁਲ ਗਾਂਦੀ ਵੱਲੋਂ ਮੰਗਲਵਾਰ ਨੂੰ ਕਿਸਨਾਂ ਨਾਲ ਜੁੜੇ ਸਵਾਲਾਂ ਦੇ ਜਵਾਬ ਵਿੱਚੋਂ ਮਿਲਦਾ ਹੈ।

ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਲੋਕ ਸਭਾ ਵਿੱਚ ਕਿਸਾਨ ਅੰਦੋਲਨ ਦੌਰਾਨ ਮਾਰੇ ਗਏ ਕਿਸਾਨਾਂ ਦੀ ਸੂਚੀ ਦਿਖਾਈ ਅਤੇ ਪੀੜਤ ਪਰਿਵਾਰਾਂ ਲਈ ਮੁਆਵਜ਼ੇ ਅਤੇ ਨੌਕਰੀ ਦੀ ਮੰਗ ਰੱਖੀ ਅਤੇ ਉਨ੍ਹਾਂ ਕਿਸਾਨਾਂ ਦੀ ਸੂਚੀ ਲੋਕ ਸਭਾ ਵਿੱਚ ਰੱਖੀ ਜਿਨ੍ਹਾਂ ਨੂੰ ਪੰਜਾਬ ਸਰਕਾਰ ਨੇ ਮੁਆਵਜ਼ੇ ਦਿੱਤੇ ਹਨ।

ਗਾਂਧੀ ਨੇ ਲੋਕ ਸਭਾ ਵਿੱਚ ਕਿਹਾ, "ਕਿਸਾਨ ਅੰਦੋਲਨ ਦੌਰਾਨ ਕੋਈ 700 ਕਿਸਾਨਾਂ ਦੀ ਮੌਤ ਹੋਈ ਹੈ। ਪ੍ਰਧਾਨ ਮੰਤਰੀ ਨੇ ਕਿਸਾਨਾਂ ਤੋਂ ਮਾਫ਼ੀ ਮੰਗੀ ਹੈ ਅਤੇ ਆਪਣੀ ਗ਼ਲਤੀ ਮੰਨੀ ਹੈ।"

"30 ਨਵੰਬਰ ਨੂੰ ਖੇਤੀਬਾੜੀ ਮੰਤਰੀ ਨੂੰ ਇੱਕ ਸਵਾਲ ਪੁੱਛਿਆ ਗਿਆ ਸੀ—ਕਿਸਾਨ ਅੰਦੋਲਨ ਵਿੱਚ ਕਿੰਨੇ ਕਿਸਾਨਾਂ ਦੀ ਮੌਤ ਹੋਈ? ਖੇਤੀਬਾੜੀ ਮੰਤਰੀ ਨੇ ਕਿਹਾ ਕਿ ਉਨ੍ਹਾਂ ਕੋਲ ਕੋਈ ਡੇਟਾ ਨਹੀਂ ਹੈ।"

"ਪੰਜਾਬ ਸਰਕਾਰ ਨੇ 400 ਤੋਂ ਜ਼ਿਆਦਾ ਕਿਸਾਨਾਂ ਨੂੰ ਪੰਜ ਲੱਖ ਰੁਪਏ ਹਰ ਕਿਸਾਨ ਨੂੰ ਮੁਆਵਜ਼ਾ ਦਿੱਤਾ ਹੈ। ਇਨ੍ਹਾਂ 400 ਕਿਸਾਨਾਂ ਵਿੱਚੋਂ 150 ਦੇ ਪਰਿਵਾਰਾਂ ਨੂੰ ਨੌਕਰੀਆਂ ਵੀ ਦਿੱਤੀਆਂ ਗਈਆਂ ਹਨ। ਮੇਰੇ ਕੋਲ ਹਰਿਆਣਾ ਤੋਂ ਵੀ 70 ਕਿਸਾਨਾਂ ਦੀ ਸੂਚੀ ਹੈ।''''

ਰਾਹੁਲ ਗਾਂਧੀ ਨੇ ਆਪਣੇ ਸਵਾਲਾਂ ਦੇ ਸਰਕਾਰ ਵੱਲ਼ੋਂ ਆਏ ਜਵਾਬਾਂ ਦੀ ਕਾਪੀ ਟਵਿੱਟਰ ਉੱਪਰ ਸਾਂਝੀ ਕਰਦਿਆਂ ਲਿਖਿਆ, ਖੇਤੀ ਬੇਇਨਸਾਫ਼ੀ ਬਾਰੇ ਮੈਂ ਸੰਸਦ ਵਿੱਚ ਸਵਾਲ ਕੀਤੇ-

  • ਕੀ ਸ਼ਹੀਦ ਕਿਸਾਨਾਂ ਨੂੰ ਮੁਆਵਜ਼ਾ ਮਿਲੇਗਾ
  • ਕੀ ਸਰਕਾਰ ਐਮਐਸਪੀ ਬਾਰੇ ਵਿਚਾਰ ਕਰ ਰਹੀ ਹੈ
  • ਕੋਵਿਡ ਦਾ ਕਿਸਨਾਂ ਉੱਪਰ ਕੀ ਅਸਰ ਪਿਆ

ਪਹਿਲੇ ਦੋ ਸਵਾਲ ਉਹ ਖਾ ਗਏ ਅਤੇ ਤੀਜੇ ਦਾ ਜਵਾਬ ਦਿੱਤਾ ਹੈ- ਮਹਾਮਾਰੀ ਵਿੱਚ ਖੇਤੀ ਸਹੀ ਤਰੀਕੇ ਨਾਲ ਚੱਲਦੀ ਰਹੀ! ਕੀ ਮਜ਼ਾਕ ਹੈ?''''

https://twitter.com/RahulGandhi/status/1468184118487916544

ਰਾਹੁਲ ਗਾਂਧੀ ਨੇ ਲਿਖਿਆ, "ਸੱਤਿਆਗ੍ਰਹੀ ਕਿਸਾਨਾਂ ਦੇ ਨਾਮ ''ਤੇ ਮੁਆਵਜ਼ਾ ਨਾ ਦੇਣਾ, ਨੌਕਰੀ ਨਾ ਦੇਣਾ ਅਤੇ ਅੰਨਦਾਤਿਆਂ ਦੇ ਖ਼ਿਲਾਫ਼ ਪੁਲਿਸ ਕੇਸ ਵਾਪਸ ਨਾ ਲੈਣਾ ਬਹੁਤ ਵੱਡੀਆਂ ਗ਼ਲਤੀਆਂ ਹੋਣਗੀਆਂ। ਆਖ਼ਰ ਪ੍ਰਧਾਨ ਮੰਤਰੀ ਕਿੰਨੀ ਵਾਰ ਮਾਫ਼ੀ ਮੰਗਣਗੇ?''''

ਹ ਵੀ ਪੜ੍ਹੋ:

  • ਛਾਤੀ ਦਾ ਕੈਂਸਰ : ਕੁੜੀਆਂ ''ਚ ਕੇਸ ਤੇਜ਼ੀ ਨਾਲ ਵਧਣ ਦੇ ਕੀ ਹਨ ਕਾਰਨ ਅਤੇ ਕੀ ਹੈ ਬਚਾਅ ਦਾ ਤਰੀਕਾ
  • ਕੀ ਹੁੰਦੀ ਹੈ ਰੇਵ ਪਾਰਟੀ ਤੇ ਇਸ ਪਾਰਟੀ ਵਿੱਚ ਕੀ ਕਰਦੇ ਹਨ ਲੋਕ
  • ਵਿਗਿਆਨੀਆਂ ਨੇ ਲੱਭਿਆ ਦਿਮਾਗ ਦਾ ਉਹ ਸੈਂਸਰ, ਜਿਸ ਕਾਰਨ ਕੱਦ ਲੰਬਾ ਹੁੰਦਾ ਹੈ

https://www.youtube.com/watch?v=Ri8VtrcxOAo

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''aa13f4e7-e1bd-47d8-8a17-08539932c39b'',''assetType'': ''STY'',''pageCounter'': ''punjabi.india.story.59574264.page'',''title'': ''ਕਿਸਾਨ ਅੰਦੋਲਨ: ਗੁਰਨਾਮ ਸਿੰਘ ਚਢੂਨੀ ਨੇ ਕਿਹਾ, \''ਧਰਨਾ ਖ਼ਤਮ ਨਹੀਂ, ਮੁਲਤਵੀ ਕਰਨਾ ਚਾਹੁੰਦੇ ਹਾਂ\'''',''published'': ''2021-12-08T06:46:40Z'',''updated'': ''2021-12-08T06:46:40Z''});s_bbcws(''track'',''pageView'');