ਚੀਨ ''''ਚ ਹੋਣ ਵਾਲੀ ਵਿੰਟਰ ਓਲੰਪਿਕ ਦਾ ਅਮਰੀਕਾ ਸਣੇ ਹੋਰ ਦੇਸ਼ ਕਿਉਂ ਕਰ ਰਹੇ ਡਿਪਲੋਮੈਟਿਕ ਬਾਈਕਾਟ

12/08/2021 7:54:43 AM

Reuters

ਅਮਰੀਕਾ ਨੇ ਅਗਲੇ ਸਾਲ ਬੀਜਿੰਗ ''ਚ ਹੋਣ ਵਾਲੇ ਵਿੰਟਰ ਓਲੰਪਿਕ ਦੇ ਕੂਟਨੀਤਕ ਬਾਈਕਾਟ ਦਾ ਐਲਾਨ ਕੀਤਾ ਹੈ, ਜਿਸ ''ਤੇ ਚੀਨ ਦੀ ਵੀ ਤਿੱਖੀ ਪ੍ਰਤੀਕਿਰਿਆ ਆਈ ਹੈ।

ਇਸ ਤੋਂ ਬਾਅਦ ਆਸਟਰੇਲੀਆ ਨੇ ਵੀ ਖੇਡਾਂ ਦੇ ਕੂਟਨੀਤਕ ਬਾਈਕਾਟ ਦਾ ਐਲਾਨ ਕੀਤਾ ਹੈ।

ਚੀਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਹੈ, "ਅਮਰੀਕਾ ਨੂੰ ਆਪਣੀ ਗ਼ਲਤੀ ਦੀ ਕੀਮਤ ਚੁਕਾਉਣੀ ਪਵੇਗੀ।"

ਚੀਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਅਮਰੀਕਾ ਦਾ ਇਹ ਫੈਸਲਾ "ਸਿਰਫ਼ ਇੱਕ ਸਾਜ਼ਿਸ਼ ਹੈ ਜੋ ਅਸਫਲ ਹੋਵੇਗਾ।"

ਚੀਨ ਨੇ ਅੱਗੇ ਕਿਹਾ ਹੈ ਕਿ ਇਸ ਨਾਲ ਦੋਵਾਂ ਦੇਸ਼ਾਂ ਵਿਚਾਲੇ ਵੱਖ-ਵੱਖ ਖੇਤਰਾਂ ''ਚ ਦੁਵੱਲੀ ਗੱਲਬਾਤ ਅਤੇ ਸਹਿਯੋਗ ਨੂੰ ਨੁਕਸਾਨ ਹੀ ਹੋਵੇਗਾ।

ਇਸ ਦੇ ਨਾਲ ਹੀ ਚੀਨ ਨੇ ਜਵਾਬੀ ਕਾਰਵਾਈ ਦੀ ਚੇਤਾਵਨੀ ਵੀ ਦਿੱਤੀ ਹੈ।

Getty Images

ਚੀਨ ਦੀ ਅਮਰੀਕਾ ਨੂੰ ਚੇਤਾਵਨੀ

ਚੀਨ ਨੇ ਕਿਹਾ ਹੈ ਕਿ ਅਮਰੀਕਾ ਸਿਰਫ ਬੀਜਿੰਗ ਵਿੰਟਰ ਓਲੰਪਿਕ ਨੂੰ ਵਿਗਾੜਨ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਸਿਰਫ ਅਮਰੀਕਾ ਦੇ ਨੈਤਿਕ ਅਧਿਕਾਰ ਅਤੇ ਭਰੋਸੇਯੋਗਤਾ ਨੂੰ ਪ੍ਰਭਾਵਿਤ ਕਰੇਗਾ।

ਚੀਨ ਨੇ ਕਿਹਾ ਹੈ ਕਿ ਖੇਡਾਂ ਵਿੱਚ ਅਮਰੀਕਾ ਦਾ ਕੋਈ ਅਧਿਕਾਰਤ ਵਫਦ ਨਹੀਂ ਹੋਵੇਗਾ।

ਹਾਲਾਂਕਿ ਇਹ ਸਪੱਸ਼ਟ ਕੀਤਾ ਗਿਆ ਕਿ ਅਮਰੀਕੀ ਖਿਡਾਰੀ ਇਸ ਵਿੱਚ ਹਿੱਸਾ ਲੈ ਸਕਦੇ ਹਨ ਅਤੇ ਉਨ੍ਹਾਂ ਨੂੰ ਸਰਕਾਰ ਦਾ ਪੂਰਾ ਸਹਿਯੋਗ ਮਿਲੇਗਾ।

ਇਹ ਵੀ ਪੜ੍ਹੋ-

  • ਚੀਨੀ ਉੱਦਮੀ ਕੈਨੇਡਾ ਵਿੱਚ ਇਸ ਲਈ ਹੋਈ ਗ੍ਰਿਫ਼ਤਾਰ
  • ਮੈਕਸੀਕੋ ਦੇ ਬੈੱਡਰੂਮ ''ਚ ਵੜਦੇ ਸੀ ਤੇ ਅਮਰੀਕਾ ''ਚ ਨਿਕਲਦੇ ਸੀ
  • ''ਅਮਰੀਕਾ ''ਚ ਮੈਨੂੰ ਈਰਾਨੀ ਤੇ ਈਰਾਨ ''ਚ ਅਮਰੀਕੀ ਜਾਸੂਸ ਸਮਝਦੇ ਹਨ''

ਵਾਸ਼ਿੰਗਟਨ ਵਿੱਚ ਚੀਨੀ ਦੂਤਾਵਾਸ ਨੇ ਬਾਈਕਾਟ ਨੂੰ "ਇੱਕ ਆਪੇ ਘੜਿਆ ਮਜ਼ਾਕ" ਕਿਹਾ ਹੈ। ਦੂਤਾਵਾਸ ਨੇ ਕਿਹਾ ਹੈ ਕਿ ਇਸ ਨਾਲ ਖੇਡਾਂ ਦੀ ਸਫ਼ਲਤਾ ''ਤੇ ਕੋਈ ਅਸਰ ਨਹੀਂ ਪਵੇਗਾ।

ਸੰਯੁਕਤ ਰਾਸ਼ਟਰ ਵਿੱਚ ਚੀਨੀ ਮਿਸ਼ਨ ਦੇ ਬੁਲਾਰੇ ਨੇ ਇੱਕ ਬਿਆਨ ਵਿੱਚ ਕਿਹਾ, "ਸੰਯੁਕਤ ਰਾਜ ਅਮਰੀਕਾ ਸਿਰਫ਼ ਵੰਡ ਪੈਦਾ ਕਰਨ ਅਤੇ ਸੰਘਰਸ਼ ਨੂੰ ਵਧਾਉਣ ਲਈ ਖੇਡਾਂ ਦਾ ਰਾਜਨੀਤੀਕਰਨ ਕਰਨਾ ਚਾਹੁੰਦਾ ਹੈ।"

ਚੀਨ ਇਸ ਤਰ੍ਹਾਂ ਦੇ ਐਲਾਨ ਤੋਂ ਪਹਿਲਾਂ ਹੀ ਡਰਿਆ ਹੋਇਆ ਸੀ। ਇਸ ਦੇ ਮੱਦੇਨਜ਼ਰ ਚੀਨ ਨੇ ਪਹਿਲਾਂ ਹੀ ਕਿਹਾ ਸੀ ਕਿ ਉਹ ਇਸ ਤਰ੍ਹਾਂ ਦੇ ਬਾਈਕਾਟ ਦੇ ਖਿਲਾਫ ''ਇੱਕ ਸਾਹਸੀ ਜਵਾਬੀ ਕਦਮ'' ਚੁੱਕੇਗਾ।

ਅਮਰੀਕਾ ਨੇ ਕੀ ਕਿਹਾ

ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਉਹ 2022 ਵਿੰਟਰ ਓਲੰਪਿਕ ਦਾ ਕੂਟਨੀਤਕ ਬਾਈਕਾਟ ਕਰਨਗੇ।

ਸੋਮਵਾਰ ਨੂੰ, ਵ੍ਹਾਈਟ ਹਾਊਸ ਦੇ ਪ੍ਰੈਸ ਸਕੱਤਰ ਜੇਨ ਸਾਕੀ ਨੇ ਬਾਈਕਾਟ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਬਾਇਡਨ ਪ੍ਰਸ਼ਾਸਨ ਓਲੰਪਿਕ ਦੇ "ਰੰਗਾ-ਰੰਗ ਸਮਾਗਮ" ਵਿੱਚ ਯੋਗਦਾਨ ਨਹੀਂ ਦੇਵੇਗਾ।

Getty Images

ਉਨ੍ਹਾਂ ਕਿਹਾ, "ਇਨ੍ਹਾਂ ਖੇਡਾਂ ਵਿੱਚ ਅਮਰੀਕੀ ਕੂਟਨੀਤਕ ਜਾਂ ਅਧਿਕਾਰਤ ਨੁਮਾਇੰਦਗੀ ਦੀ ਸ਼ਮੂਲੀਅਤ ਚੀਨ ਦੇ ਸ਼ਿਨਜਿਆਂਗ ਵਿੱਚ ਮਨੁੱਖੀ ਅਧਿਕਾਰਾਂ ਦੇ ਘਾਣ ਅਤੇ ਅੱਤਿਆਚਾਰਾਂ ਨੂੰ ਨਜ਼ਰਅੰਦਾਜ਼ ਕਰਨ ਦੇ ਬਰਾਬਰ ਹੋਵੇਗੀ, ਅਸੀਂ ਅਜਿਹਾ ਨਹੀਂ ਕਰ ਸਕਦੇ।"

ਬਾਇਡਨ ਪ੍ਰਸ਼ਾਸਨ ਦੇ 2022 ਵਿੰਟਰ ਓਲੰਪਿਕ ਦੇ ਕੂਟਨੀਤਕ ਬਾਈਕਾਟ ਤੋਂ ਪਹਿਲਾਂ, ਅਮਰੀਕਾ ਨੇ 1980 ਵਿੱਚ ਮਾਸਕੋ ਓਲੰਪਿਕ ਤੋਂ ਆਪਣੇ ਐਥਲੀਟਾਂ ਨੂੰ ਵਾਪਸ ਲੈ ਲਿਆ ਸੀ ਅਤੇ ਖੇਡਾਂ ਵਿੱਚ ਹਿੱਸਾ ਨਹੀਂ ਲਿਆ ਸੀ।

ਅਮਰੀਕਾ ਨੇ ਇਹ ਕਦਮ ਅਫ਼ਗਾਨਿਸਤਾਨ ''ਤੇ ਸੋਵੀਅਤ ਸੰਘ ਦੇ ਹਮਲੇ ਦੇ ਵਿਰੋਧ ''ਚ ਚੁੱਕਿਆ ਸੀ।

ਬਦਲੇ ਵਿੱਚ, ਸੋਵੀਅਤ ਯੂਨੀਅਨ ਨੇ ਲਾਸ ਏਂਜਲਸ ਵਿੱਚ 1984 ਦੇ ਸਮਰ ਓਲੰਪਿਕ ਦਾ ਬਾਈਕਾਟ ਕੀਤਾ ਸੀ।

ਸੋਮਵਾਰ ਨੂੰ ਸਾਕੀ ਨੇ ਕਿਹਾ ਕਿ "ਅਮਰੀਕੀ ਸਰਕਾਰ ਮੰਨਦੀ ਹੈ ਕਿ ਲੰਬੇ ਸਮੇਂ ਤੋਂ ਇਸ ਲਈ ਸਿਖਲਾਈ ਲੈ ਰਹੇ ਐਥਲੀਟਾਂ ਨੂੰ ਸਜ਼ਾ ਦੇਣਾ ਸਹੀ ਨਹੀਂ ਹੋਵੇਗਾ, ਪਰ 2022 ਦੀਆਂ ਖੇਡਾਂ ਲਈ ਅਧਿਕਾਰਤ ਅਮਰੀਕੀ ਪ੍ਰਤੀਨਿਧੀ ਮੰਡਲ ਨੂੰ ਨਾ ਭੇਜਣਾ ''ਸਪੱਸ਼ਟ ਸੰਦੇਸ਼ ਜਾਵੇਗਾ''।"

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ ''ਤੇ ਇੰਝ ਲੈ ਕੇ ਆਓ:

https://www.youtube.com/watch?v=xWw19z7Edrs&t=1s

ਨਿਊਜ਼ੀਲੈਂਡ ਨੇ ਵਫ਼ਦ ਨਾ ਭੇਜਣ ਦਾ ਐਲਾਨ ਕੀਤਾ

ਅਮਰੀਕਾ ਤੋਂ ਬਾਅਦ ਨਿਊਜ਼ੀਲੈਂਡ ਨੇ ਵੀ ਸਰਕਾਰੀ ਪੱਧਰ ''ਤੇ ਵਿੰਟਰ ਓਲੰਪਿਕ ''ਚ ਡਿਪਲੋਮੈਟਿਕ ਪ੍ਰਤੀਨਿਧ ਨਾ ਭੇਜਣ ਦਾ ਐਲਾਨ ਕੀਤਾ ਹੈ।

ਮੰਗਲਵਾਰ ਨੂੰ ਦੇਸ਼ ਦੇ ਉਪ ਪ੍ਰਧਾਨ ਮੰਤਰੀ ਗ੍ਰਾਂਟ ਰੌਬਰਟਸਨ ਨੇ ਇਸ ਫੈਸਲੇ ਦਾ ਕਾਰਨ ਓਮੀਕਰੋਨ ਵੇਰੀਐਂਟ ਦੇ ਵੱਧ ਰਹੇ ਖ਼ਤਰੇ ਨੂੰ ਦੱਸਿਆ ਹੈ।

ਨਿਊਜ਼ੀਲੈਂਡ ਦੇ ਸਰਕਾਰੀ ਨਿਊਜ਼ ਚੈਨਲ TVNZ ਦੇ ਅਨੁਸਾਰ, ਰੌਬਰਟਸਨ ਨੂੰ ਪੱਤਰਕਾਰਾਂ ਨੇ ਅਮਰੀਕਾ ਦੁਆਰਾ ਖੇਡਾਂ ਦੇ ਬਾਈਕਾਟ ਤੋਂ ਬਾਅਦ ਨਿਊਜ਼ੀਲੈਂਡ ਦੀ ਸਥਿਤੀ ਬਾਰੇ ਪੁੱਛਿਆ, ਜਿਸ ਦੇ ਜਵਾਬ ਵਿੱਚ ਉਸ ਨੇ ਕਿਹਾ, "ਅਸੀਂ ਪਹਿਲਾਂ ਹੀ ਸਪੱਸ਼ਟ ਕਰ ਚੁੱਕੇ ਹਾਂ ਕਿ ਵਫ਼ਦ ਅਧਿਕਾਰਤ ਪੱਧਰ ''ਤੇ ਸ਼ਾਮਲ ਨਹੀਂ ਹੋਵੇਗਾ।"

ਇਹ ਵੀ ਪੜ੍ਹੋ:

  • ਛਾਤੀ ਦਾ ਕੈਂਸਰ : ਕੁੜੀਆਂ ''ਚ ਕੇਸ ਤੇਜ਼ੀ ਨਾਲ ਵਧਣ ਦੇ ਕੀ ਹਨ ਕਾਰਨ ਅਤੇ ਕੀ ਹੈ ਬਚਾਅ ਦਾ ਤਰੀਕਾ
  • ਕੀ ਹੁੰਦੀ ਹੈ ਰੇਵ ਪਾਰਟੀ ਤੇ ਇਸ ਪਾਰਟੀ ਵਿੱਚ ਕੀ ਕਰਦੇ ਹਨ ਲੋਕ
  • ਵਿਗਿਆਨੀਆਂ ਨੇ ਲੱਭਿਆ ਦਿਮਾਗ ਦਾ ਉਹ ਸੈਂਸਰ, ਜਿਸ ਕਾਰਨ ਕੱਦ ਲੰਬਾ ਹੁੰਦਾ ਹੈ

ਇਹ ਵੀ ਦੇਖੋ:

https://www.youtube.com/watch?v=HQVX6c2DTN0

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''a7d06b83-7718-4060-b8c5-003903fbb90e'',''assetType'': ''STY'',''pageCounter'': ''punjabi.international.story.59568515.page'',''title'': ''ਚੀਨ \''ਚ ਹੋਣ ਵਾਲੀ ਵਿੰਟਰ ਓਲੰਪਿਕ ਦਾ ਅਮਰੀਕਾ ਸਣੇ ਹੋਰ ਦੇਸ਼ ਕਿਉਂ ਕਰ ਰਹੇ ਡਿਪਲੋਮੈਟਿਕ ਬਾਈਕਾਟ'',''published'': ''2021-12-08T02:16:58Z'',''updated'': ''2021-12-08T02:16:58Z''});s_bbcws(''track'',''pageView'');