BBC 100 Women 2021: ਭਾਰਤ ਸਣੇ ਸੰਸਾਰ ਦੀਆਂ ਕਿਹੜੀਆਂ ਔਰਤਾਂ ਦੀ ਚੋਣ ਕੀਤੀ ਗਈ

12/07/2021 4:24:56 PM

BBC

ਬੀਬੀਸੀ ਨੇ ਸੰਸਾਰ ਭਰ ਦੀਆਂ 100 ਪ੍ਰੇਰਣਾਦਾਇਕ ਅਤੇ ਪ੍ਰਭਾਵਸ਼ਾਲੀ ਔਰਤਾਂ ਦੀ 2021 ਦੀ ਆਪਣੀ ਸੂਚੀ ਜਨਤਕ ਕਰ ਦਿੱਤੀ ਹੈ।

ਬੀਬੀਸੀ 100 ਵੂਮੈੱਨ ਦੇ ਨਾਂ ਨਾਲ ਜਾਣੀ ਜਾਂਦੀ ਇਹ ਸੂਚੀ ਹਰ ਸਾਲ ਤਿਆਰ ਕੀਤੀ ਜਾਂਦੀ ਹੈ। ਇਸ ਸਾਲ ਦੀ ਸੂਚੀ ਵਿਚ ਸੰਸਾਰ ਭਰ ਦੀਆਂ ਉਹ 100 ਔਰਤਾਂ ਸ਼ਾਮਲ ਹਨ, ਜਿਨ੍ਹਾਂ ਨੇ ਪ੍ਰੇਰਣਾ ਦੇ ਨਾਲ-ਨਾਲ ਸਮਾਜ ਵਿੱਚ ਆਪਣਾ ਪ੍ਰਭਾਵ ਕਾਇਮ ਕੀਤਾ ਹੈ।

ਇਸ ਸਾਲ 100 ਵੂਮੈੱਨ ਪ੍ਰੋਗਰਾਮ ਇਸ ਗੱਲ ਉੱਤੇ ਕੇਂਦਰਿਤ ਹੈ ਕਿ ਕਿਸ ਤਰ੍ਹਾਂ ਔਰਤਾਂ ਨੇ ਆਪਣੇ ਸਮਾਜ, ਸੱਭਿਆਚਾਰ ਰੂੜੀਵਾਦੀ ਰਵਾਇਤਾਂ ਨੂੰ ਤੋੜਿਆ ਤੇ ਦੁਨੀਆਂ ਨੂੰ ਨਵੀਂ ਦਿਸ਼ਾ ਪ੍ਰਦਾਨ ਕੀਤੀ।

ਇਸ ਵਾਰ ਦੀ ਸੂਚੀ ਵਿੱਚ ਸਭ ਤੋਂ ਘੱਟ ਉਮਰ ਦੀ ਸ਼ਾਂਤੀ ਨੋਬਲ ਪੁਰਸਕਾਰ ਜੇਤੂ ਮਲਾਲਾ ਯੂਸਫ਼ਜ਼ਈ, ਸਮੋਆ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਫ਼ਿਆਮੇ ਨਾਓਮੀ, ਵੈਕਸੀਨ ਕੋਨਫੀਡੈਂਸ ਪ੍ਰੋਜੈਕਟ ਦੀ ਅਗਵਾਈ ਕਰਨ ਵਾਲੀ ਪ੍ਰੋਫ਼ੈਸਰ ਹਿਦੀ ਜੇ ਲਾਰਸਨ ਅਤੇ ਨਾਮੀ ਲੇਖਿਕਾ ਚਿਮਮੰਦਾ ਨਗੋਜ਼ੀ ਦੇ ਨਾਮ ਵੀ ਸ਼ਾਮਲ ਹਨ।

ਇਸ ਸਾਲ ਦੀ ਸੂਚੀ ਵਿੱਚ ਅੱਧੀ ਗਿਣਤੀ ਅਫ਼ਾਗਿਨਸਤਾਨ ਦੀਆਂ ਔਰਤਾਂ ਦੀ ਹੈ, ਇਨ੍ਹਾਂ ਵਿੱਚੋਂ ਕਈਆਂ ਦੀ ਤਸਵੀਰ ਸੁਰੱਖਿਆ ਕਾਰਨਾਂ ਕਰਕੇ ਨਹੀਂ ਦਿਖਾਈ ਗਈ ਹੈ।

ਇਹ ਵੀ ਪੜ੍ਹੋ:

  • ਦਲਿਤ ਕਾਰਕੁਨ ਜਿਸ ਨੇ ਬਲਾਤਕਾਰ ਪੀੜਤਾਂ ਨੂੰ ਸਿਖਾਇਆ, ਇਨਸਾਫ਼ ਕਿਵੇਂ ਮੰਗਣਾ ਹੈ
  • ਇੰਦਰਜੀਤ ਕੌਰ : ''47 ਦੀ ਵੰਡ ਵੇਲੇ ਉੱਜੜਿਆਂ ਦਾ ਸਹਾਰਾ ਬਣਨ ਵਾਲੀ ਬੀਬੀ
  • ਸਦੀ ਪਹਿਲਾਂ ਸਮਾਜ ’ਚ ਔਰਤਾਂ ਦੀ ਸਰਦਾਰੀ ਦੀ ਕਲਪਨਾ ਕਰਨ ਵਾਲੀ ਔਰਤ

ਤਾਲਿਬਾਨ ਦੇ ਅਗਸਤ 2021 ਵਿੱਚ ਸੱਤਾ ''ਚ ਆਉਣ ਤੋਂ ਬਾਅਦ ਕਰੋੜਾਂ ਅਫ਼ਗਾਨਿਸਤਾਨੀਆਂ ਦੀ ਜ਼ਿੰਦਗੀ ਬਦਲੀ ਹੈ। ਕੁੜੀਆਂ ਨੂੰ ਪੜ੍ਹਾਈ ''ਤੇ ਪਾਬੰਦੀ ਲਗਾਈ ਗਈ ਹੈ, ਔਰਤਾਂ ਦੇ ਮਸਲੇ ਨਾਲ ਜੁੜੇ ਮੰਤਰਾਲੇ ਨੂੰ ਬੰਦ ਕੀਤਾ ਗਿਆ ਹੈ ਅਤੇ ਕਈ ਮਾਮਲਿਆਂ ਵਿੱਚ ਔਰਤਾਂ ਨੂੰ ਕੰਮ ਉੱਤੇ ਨਾ ਆਉਣ ਨੂੰ ਕਿਹਾ ਗਿਆ ਹੈ।

ਇਸ ਸਾਲ ਦੀ ਸੂਚੀ ਉਨ੍ਹਾਂ ਦੀ ਬਹਾਦਰੀ ਅਤੇ ਪ੍ਰਾਪਤੀਆਂ ਦੇ ਦਾਇਰੇ ਨੂੰ ਮਾਨਤਾ ਦਿੰਦੀ ਹੈ ਕਿਉਂਕਿ ਉਨ੍ਹਾਂ ਨੇ ਆਪਣੀ ਜ਼ਿੰਦਗੀ ਨੂੰ ਮੁੜ ਸਥਾਪਿਤ ਕੀਤਾ ਹੈ।

ਬੀਬੀਸੀ ਨੇ 2021 ਲਈ ਦੁਨੀਆਂ ਭਰ ਦੀਆਂ 100 ਪ੍ਰੇਰਣਾਦਾਇਕ ਅਤੇ ਪ੍ਰਭਾਵਸ਼ਾਲੀ ਔਰਤਾਂ ਦੀ ਸੂਚੀ ਦਾ ਖੁਲਾਸਾ ਕੀਤਾ ਹੈ।

Click here to see the BBC interactive
BBC

100 ਔਰਤਾਂ ਨੂੰ ਚੁਣਿਆ ਕਿਵੇਂ ਗਿਆ?

ਬੀਬੀਸੀ ਦੀ 100 ਔਰਤਾਂ ਦੀ ਟੀਮ ਨੇ ਉਨ੍ਹਾਂ ਵੱਲੋਂ ਇਕੱਠੇ ਕੀਤੇ ਗਏ ਨਾਂਵਾਂ ਅਤੇ ਬੀਬੀਸੀ ਦੀਆਂ ਵੱਖ-ਵੱਖ ਭਾਸ਼ਾਵਾਂ ਵਿੱਚ ਵਿਸ਼ਵ ਸੇਵਾਵਾਂ ਦੀਆਂ ਟੀਮਾਂ ਦੇ ਨੈਟਵਰਕ ਵੱਲੋਂ ਸੁਝਾਏ ਗਏ ਨਾਂਵਾਂ ਦੇ ਆਧਾਰ ''ਤੇ ਇੱਕ ਛੋਟੀ ਸੂਚੀ ਤਿਆਰ ਕੀਤੀ।

ਅਸੀਂ ਉਨ੍ਹਾਂ ਉਮੀਦਵਾਰਾਂ ਦੀ ਭਾਲ ਕਰ ਰਹੇ ਸੀ ਜੋ ਪਿਛਲੇ 12 ਮਹੀਨਿਆਂ ਵਿੱਚ ਸੁਰਖੀਆਂ ਵਿੱਚ ਰਹੇ ਜਾਂ ਮਹੱਤਵਪੂਰਨ ਕਹਾਣੀਆਂ ਨੂੰ ਪ੍ਰਭਾਵਿਤ ਕੀਤਾ ਹੈ।

ਇਸ ਦੇ ਨਾਲ ਹੀ ਉਹ ਜਿਨ੍ਹਾਂ ਕੋਲ ਦੱਸਣ ਲਈ ਪ੍ਰੇਰਨਾਦਾਇਕ ਕਹਾਣੀਆਂ ਹਨ, ਕੁਝ ਅਹਿਮ ਹਾਸਲ ਕੀਤਾ ਹੈ ਜਾਂ ਉਨ੍ਹਾਂ ਦੇ ਸਮਾਜ ਨੂੰ ਅਜਿਹੇ ਤਰੀਕਿਆਂ ਨਾਲ ਪ੍ਰਭਾਵਿਤ ਕੀਤਾ ਹੈ ਜੋ ਜ਼ਰੂਰੀ ਤੌਰ ''ਤੇ ਖਬਰਾਂ ਨਹੀਂ ਬਣਾਉਂਦੇ।

ਇਸ ਤੋਂ ਬਾਅਦ ਤੈਅ ਹੋਏ ਨਾਂਵਾ ਨੂੰ ਇਸ ਸਾਲ ਦੀ ਥੀਮ ਸਾਹਮਣੇ ਮੁਲਾਂਕਣ ਕੀਤਾ ਗਿਆ ਸੀ - ਉਹ ਔਰਤਾਂ ਜੋ, ਵਿਸ਼ਵਵਿਆਪੀ ਮਹਾਂਮਾਰੀ ਦੇ ਬਾਅਦ ਸਾਡੇ ਵਿੱਚੋਂ ਬਹੁਤ ਸਾਰੇ ਲੋਕਾਂ ਨੂੰ ਸਾਡੇ ਰਹਿਣ ਦੇ ਤਰੀਕੇ ਦਾ ਮੁੜ-ਮੁਲਾਂਕਣ ਕਰਨ ਲਈ ਮਜਬੂਰ ਕਰਨ ਤੋਂ ਬਾਅਦ ਸਾਡੀ ਦੁਨੀਆ ਨੂੰ ਮੁੜ ਖੋਜਣ ਲਈ ਆਪਣੀ ਭੂਮਿਕਾ ਨਿਭਾ ਰਹੀਆਂ ਹਨ।

ਆਖਰੀ ਨਾਂਵਾਂ ਦੀ ਚੋਣ ਕਰਨ ਤੋਂ ਪਹਿਲਾਂ ਇਸ ਨੂੰ ਖੇਤਰੀ ਪ੍ਰਤੀਨਿਧਤਾ ਅਤੇ ਨਿਰਪੱਖਤਾ ਲਈ ਵੀ ਮਾਪਿਆ ਗਿਆ ਸੀ।

ਇਸ ਸਾਲ ਬੀਬੀਸੀ 100 ਵੂਮੈਨ ਨੇ ਸੂਚੀ ਦਾ ਅੱਧਾ ਹਿੱਸਾ ਇੱਕ ਦੇਸ਼ - ਅਫਗਾਨਿਸਤਾਨ ਦੀਆਂ ਔਰਤਾਂ ਨੂੰ ਸਮਰਪਿਤ ਕਰਨ ਦਾ ਬੇਮਿਸਾਲ ਫੈਸਲਾ ਲਿਆ ਹੈ।

ਦੇਸ਼ ਵਿੱਚ ਹਾਲੀਆ ਘਟਨਾਵਾਂ ਨੇ ਸੁਰਖੀਆਂ ਬਣਾਈਆਂ ਹਨ, ਕਰੋੜਾਂ ਅਫ਼ਗਾਨ ਲੋਕ ਆਪਣੇ ਭਵਿੱਖ ਬਾਰੇ ਸਵਾਲ ਪੁੱਛ ਰਹੇ ਹਨ, ਕਿਉਂਕਿ ਅਧਿਕਾਰ ਸਮੂਹਾਂ ਨੇ ਇਸ ਡਰ ਨਾਲ ਗੱਲ ਕੀਤੀ ਹੈ ਕਿ ਤਾਲਿਬਾਨ ਦੇ ਅਧੀਨ ਆਉਣ ਵਾਲੇ ਭਵਿੱਖ ਲਈ ਔਰਤਾਂ ਦੀ ਆਜ਼ਾਦੀ ਨੂੰ ਖਤਮ ਕੀਤਾ ਜਾ ਸਕਦਾ ਹੈ।

ਸੂਚੀ ਦਾ ਅੱਧਾ ਹਿੱਸਾ ਉਨ੍ਹਾਂ ਔਰਤਾਂ ਨੂੰ ਸਮਰਪਿਤ ਕਰਕੇ ਜੋ ਅਫ਼ਗਾਨਿਸਤਾਨ ਤੋਂ ਹਨ ਜਾਂ ਕੰਮ ਕਰਦੀਆਂ ਹਨ, ਅਸੀਂ ਇਹ ਉਜਾਗਰ ਕਰਨਾ ਚਾਹੁੰਦੇ ਸੀ ਕਿ ਇਨ੍ਹਾਂ ਵਿੱਚੋਂ ਕਿੰਨੀਆਂ ਔਰਤਾਂ ਨੂੰ ਜਨਤਕ ਜੀਵਨ ਦੇ ਖੇਤਰਾਂ ਤੋਂ ਗਾਇਬ ਹੋਣ ਲਈ ਮਜ਼ਬੂਰ ਕੀਤਾ ਗਿਆ ਹੈ, ਅਤੇ ਨਾਲ ਹੀ ਉਨ੍ਹਾਂ ਦੀ ਆਵਾਜ਼ ਨੂੰ ਸਾਂਝਾ ਕਰਨਾ ਹੈ ਜੋ ਖਾਮੋਸ਼ ਹਨ ਜਾਂ ਜੋ ਇੱਕ ਨਵੇਂ ਅਫਗਾਨ ਡਾਇਸਪੋਰਾ ਦਾ ਹਿੱਸਾ ਹਨ।

3 ਦਸੰਬਰ ਨੂੰ, ਤਾਲਿਬਾਨ ਨੇ ਆਪਣੇ ਸਰਵਉੱਚ ਨੇਤਾ ਦੇ ਨਾਮ ''ਤੇ ਇੱਕ ਫ਼ਰਮਾਨ ਜਾਰੀ ਕੀਤਾ ਜਿਸ ਵਿੱਚ ਮੰਤਰਾਲਿਆਂ ਨੂੰ ਔਰਤਾਂ ਦੇ ਅਧਿਕਾਰਾਂ ''ਤੇ "ਗੰਭੀਰ ਕਾਰਵਾਈ" ਕਰਨ ਦਾ ਨਿਰਦੇਸ਼ ਦਿੱਤਾ ਗਿਆ।

ਫ਼ਰਮਾਨ ਔਰਤਾਂ ਲਈ ਵਿਆਹ ਅਤੇ ਜਾਇਦਾਦ ਨੂੰ ਨਿਯੰਤਰਿਤ ਕਰਨ ਵਾਲੇ ਨਿਯਮ ਨਿਰਧਾਰਤ ਕਰਦਾ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਔਰਤਾਂ ਨੂੰ ਵਿਆਹ ਲਈ ਮਜਬੂਰ ਨਹੀਂ ਕੀਤਾ ਜਾਣਾ ਚਾਹੀਦਾ ਹੈ ਅਤੇ "ਜਾਇਦਾਦ" ਵਜੋਂ ਨਹੀਂ ਦੇਖਿਆ ਜਾਣਾ ਚਾਹੀਦਾ ਹੈ।

ਪਰ ਇਸ ਐਲਾਨ ਦੀ ਆਲੋਚਨਾ ਕੀਤੀ ਗਈ ਹੈ ਕਿਉਂਕਿ ਇਹ ਲੜਕੀਆਂ ਦੀ ਸੈਕੰਡਰੀ ਸਿੱਖਿਆ ਅਤੇ ਔਰਤਾਂ ਦੇ ਰੁਜ਼ਗਾਰ ਦੇ ਘਟਾਏ ਗਏ ਅਧਿਕਾਰਾਂ ਦਾ ਜ਼ਿਕਰ ਕਰਨ ਵਿੱਚ ਅਸਫਲ ਰਿਹਾ ਹੈ।

ਸੂਚੀ ਵਿੱਚ ਕੁਝ ਅਫਗਾਨ ਔਰਤਾਂ ਆਪਣੀ ਸਹਿਮਤੀ ਨਾਲ ਅਤੇ ਸਾਰੀਆਂ ਬੀਬੀਸੀ ਸੰਪਾਦਕੀ ਨੀਤੀ ਅਤੇ ਸੁਰੱਖਿਆ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਲਈ, ਉਨ੍ਹਾਂ ਦੀ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਸੁਰੱਖਿਆ ਲਈ ਅਗਿਆਤ ਹਨ।

BBC

ਕ੍ਰੈਡਿਟ

  • ਪ੍ਰੋਡਿਊਸਡ ਅਤੇ ਐਡਿਟਿਡ - ਵਾਲੇਰਿਆ ਪੇਰਾਸੋ, ਅਮੇਲੀਆ ਬਟਰਲੀ, ਲਾਰਾ ਓਵੇਨ, ਜਿਓਰਜੀਨਾ ਪੀਅਰਸ, ਕਾਵੂਨ ਖ਼ਾਮੋਸ਼, ਹਾਨੀਆ ਅਲੀ, ਮਾਰਕ ਸ਼ੇਅ
  • ਬੀਬੀਸੀ 100 ਵੂਮੈਨ ਅਡੀਟਰ - ਕਲੇਅਰ ਵਿਲੀਅਮ
  • ਪ੍ਰੋਡਕਸ਼ਨ - ਪੌਲ ਸਾਰਜੇਂਟ ਫਿਲੀਪਾ ਜੋਏ, ਅਨਾ ਲੁਸੀਆ ਗੋਂਜ਼ਾਲੇਜ਼
  • ਡੇਵਲੇਪਮੈਂਟ - ਅਯੁ ਵਿਦਿਆਨਿੰਗਸੀਹ, ਅਕੈਗਜ਼ੈਂਡਰ ਇਵਾਨੋਵ
  • ਡਿਜ਼ਾਈਨ - ਦੇਬੀ ਲੋਇਜ਼ੋਊ, ਜ਼ੋਅ ਬਾਰਥੋਲੇਮ
  • ਇਲਸਟ੍ਰੇਸ਼ਨਜ਼ - ਜਿਲਾ ਡਾਸਟਮਲਚੀ

ਫੋਟੋ ਕਾਪੀਰਾਈਟ

Fadil Berisha, Gerwin Polu/Talamua Media, Gregg DeGuire/Getty Images, Netflix, Manny Jefferson, University College London (UCL), Zuno Photography, Brian Mwando, S.H. Raihan, CAMGEW, Ferhat Elik, Chloé Desnoyers, Reuters, Boudewijn Bollmann, Imran Karim Khattak/RedOn Films, Patrick Dowse, Kate Warren, Sherridon Poyer, Fondo Semillas, Magnificent Lenses Limited, Darcy Hemley, Ray Ryan Photography Tuam, Carla Policella/Ministry of Women, Gender and Diversity (Argentina), Matías Salazar, Acumen Pictures, Mercia Windwaai, Carlos Orsi/Questão de Ciência, Yuriy Ogarkov, Setiz/@setiz, Made Antarawan, Peter Hurley, Jason Bell, University of Sheffield Hallam, Caroline Mardok, Emad Mankusa, David M. Benett/Getty, East West Institute Flickr Gallery, Rashed Lovaan, Abdullah Rafiq, RFH, Jenny Lewis, Ram Parkash Studio, Oslo Freedom Forum, Kiana Hayeri/Malala Fund, Fatima Hasani, Nasrin Raofi, Mohammad Anwar Danishyar, Sophie Sheinwald, Payez Jahanbeen, James Batten.


BBC

100 ਵੂਮੇਨ ਕੀ ਹੈ?

ਬੀਬੀਸੀ 100 ਵੂਮੈਨ ਦੁਨੀਆਂ ਦੀਆਂ 100 ਪ੍ਰਭਾਵਸ਼ਾਲੀ ਅਤੇ ਪ੍ਰੇਰਨਾਦਾਇਕ ਔਰਤਾਂ ਦੇ ਨਾਮ ਹਰ ਸਾਲ ਐਲਾਨਦਾ ਹੈ। ਅਸੀਂ ਇਨ੍ਹਾਂ ਦੀ ਜ਼ਿੰਦਗੀ ''ਤੇ ਡਾਕਿਊਮੈਂਟਰੀਜ਼, ਫੀਚਰਜ਼ ਅਤੇ ਇੰਟਰਵਿਊਜ਼ ਬਣਾਉਂਦੇ ਹਾਂ - ਕਹਾਣੀਆਂ ਜੋ ਔਰਤਾਂ ਨੂੰ ਕੇਂਦਰ ਵਿੱਚ ਰੱਖਦੀਆਂ ਹਨ।

ਇਹ ਵੀ ਪੜ੍ਹੋ:

  • ਵਿਗਿਆਨੀਆਂ ਨੇ ਲੱਭਿਆ ਦਿਮਾਗ ਦਾ ਉਹ ਸੈਂਸਰ, ਜਿਸ ਕਾਰਨ ਕੱਦ ਲੰਬਾ ਹੁੰਦਾ ਹੈ
  • ਇੱਥੇ ਜੰਗਲਾਂ ''ਚ ਲੁਕਿਆ ਹੈ ''ਤਰਲ ਸੋਨੇ'' ਦਾ ਖਜ਼ਾਨਾ ਜੋ ਬਦਲ ਰਿਹਾ ਹੈ ਲੋਕਾਂ ਦੀ ਜ਼ਿੰਦਗੀ
  • ਹੋਮੁਰਜ਼ : ਇੰਦਰਧਨੁਸ਼ੀ ਟਾਪੂ ਦਾ ਕੀ ਹੈ ਰਹੱਸ, ਜਿਸ ਦੀ ਮਿੱਟੀ ਵੀ ਖਾਧੀ ਜਾ ਸਕਦੀ ਹੈ

ਇਹ ਵੀ ਦੇਖੋ:

https://www.youtube.com/watch?v=fXZKt-okALI

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''9ca44868-1327-4e34-8a22-575289e9414c'',''assetType'': ''STY'',''pageCounter'': ''punjabi.international.story.59559360.page'',''title'': ''BBC 100 Women 2021: ਭਾਰਤ ਸਣੇ ਸੰਸਾਰ ਦੀਆਂ ਕਿਹੜੀਆਂ ਔਰਤਾਂ ਦੀ ਚੋਣ ਕੀਤੀ ਗਈ'',''published'': ''2021-12-07T10:40:15Z'',''updated'': ''2021-12-07T10:40:15Z''});s_bbcws(''track'',''pageView'');